ਨੈਸ਼ਨਲ ਕਾਲਜ ਭੀਖੀ ਵਿਖੇ 32 ਸਾਲ ਸੇਵਾ ਨਿਭਾਉਣ ਵਾਲੇ ਗੁਰਜੰਟ ਸਿੰਘ ਹੋਏ ਸੇਵਾ ਮੁਕਤ
ਗੁਰਜੰਟ ਸਿੰਘ ਇੱਕ ਸੱਚੇ ਸੁੱਚੇ ਅਤੇ ਨਰਮ ਸ਼ਖ਼ਸੀਅਤ ਦੇ ਮਾਲਕ ਹਨ : ਪ੍ਰਿੰਸੀਪਲ ਡਾ. ਐਮ ਕੇ ਮਿਸ਼ਰਾ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਨੈਸ਼ਨਲ ਕਾਲਜ ਭੀਖੀ ਦੇ ਸਭ ਤੋਂ ਪੁਰਾਣੇ ਮੁਲਾਜ਼ਮ ਗੁਰਜੰਟ ਸਿੰਘ ਆਪਣੀਆਂ 32 ਸਾਲਾਂ ਦੀਆਂ ਸੇਵਾਵਾਂ ਨਿਭਾਉਣ ਤੋਂ ਬਾਅਦ ਸੇਵਾ ਮੁਕਤ ਹੋ ਗਏ। ਕਾਲਜ ਪ੍ਰਿੰਸੀਪਲ ਡਾ. ਐਮ ਕੇ ਮਿਸ਼ਰਾ ਨੇ ਕਾਲਜ ਵਿੱਚ ਸੇਵਾਮੁਕਤੀ 'ਤੇ ਪਾਰਟੀ ਰੱਖੀ ਗਈ। ਇਸ ਮੌਕੇ ਉਹਨਾਂ ਆਖਿਆ ਕਿ ਗੁਰਜੰਟ ਸਿੰਘ ਇੱਕ ਸੱਚੇ ਸੁੱਚੇ ਅਤੇ ਨਰਮ ਸ਼ਖ਼ਸੀਅਤ ਦੇ ਮਾਲਕ ਹਨ। ਉਹਨਾਂ ਦੀਆਂ ਸੇਵਾਵਾਂ ਕਾਲਜ ਲਈ ਵਡਮੁੱਲੀਆਂ ਹਨ। ਕਾਲਜ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਗੁਰਜੰਟ ਸਿੰਘ ਦੀ ਰਿਟਾਇਰਮੈਂਟ ਮੌਕੇ ਸੰਬੋਧਿਤ ਹੁੰਦੇ ਆਖਿਆ ਕਿ ਗੁਰਜੰਟ ਸਿੰਘ ਨੇ ਆਪਣੀਆਂ ਸ਼ਾਨਦਾਰ ਬੇਦਾਗ ਸੇਵਾਵਾਂ ਕਾਲਜ ਨੂੰ ਪ੍ਰਦਾਨ ਕੀਤੀਆਂ। ਕਾਲਜ ਪ੍ਰਧਾਨ ਨੇ ਆਪਣੇ ਲੰਮੇ ਸਮੇਂ ਦੇ ਗੁਰਜੰਟ ਸਿੰਘ ਨਾਲ ਤਜ਼ੁਰਬੇ ਸਾਂਝੇ ਕੀਤੇ ਅਤੇ ਭਵਿੱਖ ਵਿਚ ਉਹਨਾਂ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਕਾਮਨਾ ਕੀਤੀ। ਇਸ ਮੌਕੇ ਮੈਨੇਜਮੈਂਟ ਕਮੇਟੀ ਮੈਂਬਰ,ਪ੍ਰੋਫੈਸਰ ਗੁਰਤੇਜ ਸਿੰਘ ਤੇਜੀ,ਪ੍ਰੋਫੈਸਰ ਸ਼ੰਟੀ ਕੁਮਾਰ, ਪ੍ਰੋਫੈਸਰ ਅਵਤਾਰ ਸਿੰਘ,ਪ੍ਰੋਫੈਸਰ ਅਮਨਜੀਤ ਸਿੰਘ,ਪ੍ਰੋਫੈਸਰ ਜਸਪ੍ਰੀਤ ਕੌਰ,ਪ੍ਰੋਫੈਸਰ ਬਿਕਰਮ ਕੌਰ, ਪ੍ਰਗਟ ਸਿੰਘ,ਧਰਮ ਸਿੰਘ ਸਮੂਹ ਸਟਾਫ਼ ਹਾਜ਼ਰ ਸੀ।
