ਬਠਿੰਡਾ ਸੀਟ 'ਤੇ ਖਿੜੇਗਾ ਕਮਲ,ਪਰਮਪਾਲ ਕੌਰ ਸਿੱਧੂ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰੇਗੀ : ਭਾਜਪਾ ਆਗੂ
ਦਲਿਤ ਭਾਈਚਾਰੇ 'ਤੇ ਹੋ ਰਹੇ ਸ਼ੋਸ਼ਣ ਨੂੰ ਰੋਕਣ ਦਾ ਕੰਮ ਨਰਿੰਦਰ ਮੋਦੀ ਨੇ ਕੀਤਾ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਜੈਨ ਅਤੇ ਹਲਕਾ ਕਨਵੀਨਰ ਸੁਬੇਦਾਰ ਭੋਲਾ ਸਿੰਘ ਨੇ ਕਿਹਾ ਕਿ ਬਠਿੰਡਾ ਲੋਕ ਸਭਾ ਸੀਟ ਤੇ ਕਮਲ ਖਿੜੇਗਾ ਬੀਬਾ ਪਰਮਪਾਲ ਕੌਰ ਸਿੱਧੂ ਮਲੂਕਾ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰੇਗੀ ਕਿਉਂਕਿ ਬਠਿੰਡਾ ਜਨਤਾ ਨੂੰ ਇਹ ਗੱਲ ਸਮਝ ਆ ਗਈ ਹੈ ਬਠਿੰਡਾ ਦਾ ਜੋਂ ਵਿਕਾਸ ਹੋਇਆ ਹੈ ਉਹ ਨਰਿੰਦਰ ਮੋਦੀ ਸਰਕਾਰ ਵਲੋਂ ਕੀਤਾ ਗਿਆ ਹੈ ਚਾਹੇ ਉਹ ਏਮਜ਼ ਸੜਕਾਂ ਦਾ ਜਾਲ ਅਤੇ ਰੇਲਵੇ ਦਾ ਆਧੁਨਿਕੀਕਰਨ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇਣ ਲਈ ਜੋ ਕੰਮ ਕੀਤੇ ਹਨ,ਉਹ ਨਰਿੰਦਰ ਮੋਦੀ ਸਰਕਾਰ ਵਲੋਂ ਕੀਤੇ ਗਏ ਹਨ ਪਰ ਕਾਂਗਰਸ,ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਲੋਂ ਹਮੇਸ਼ਾ ਬਠਿੰਡਾ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ।ਭਾਜਪਾ ਆਗੂਆਂ ਨੇ ਕਿਹਾ ਬਦਲਾਓ ਦਾ ਢੰਡੋਰਾ ਪਿੱਟ ਕੇ ਆਮ ਆਦਮੀ ਪਾਰਟੀ ਸੱਤਾ ਵਿਚ ਆਈ ਸੀ ਪ੍ਰੰਤੂ ਉਹਨਾਂ ਵਲੋਂ ਜਨਤਾ ਨਾਲ ਧੋਖਾ ਕੀਤਾ ਗਿਆ ਹੈ।ਪੰਜਾਬ ਵਿੱਚ ਕਾਨੂੰਨ ਨਾਮ ਦੀ ਚੀਜ਼ ਨਹੀਂ ਹੈ ਲ,ਸ਼ਰੇਆਮ ਸਰਕਾਰ ਦੀ ਸ਼ਹਿ 'ਤੇ ਨਸ਼ਾ ਵਿਕ ਰਿਹਾ ਹੈ।ਸਭ ਤੋਂ ਵੱਡਾ ਧੋਖਾ ਮਹਿਲਾਵਾਂ ਨਾਲ ਕੀਤਾ ਹੈ, ਉਹਨਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਾ ਲਾਲਚ ਦੇ ਕੇ ਵੋਟਾਂ ਲੈ ਲਈਆਂ ਪ੍ਰੰਤੂ ਉਹਨਾਂ ਦੇ ਖਾਤਿਆਂ ਵਿਚ ਰੁਪਏ ਪਾਉਣ ਦਾ ਕੋਈ ਵੀ ਨਾਮ ਨਹੀਂ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਲਿਤ ਭਾਈਚਾਰੇ ਨਾਲ ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਗਰੀਬਾਂ ਨੂੰ ਮਕਾਨ ਬਣਾ ਕੇ ਦੇਣਾ,ਫਲਸ਼ਾਂ ਬਣਾਉਣਾ,ਇਲਾਜ ਲਈ ਆਯੁਸ਼ਮਾਨ ਕਾਰਡ ਅਤੇ ਪੇਟ ਭਰਨ ਲਈ ਹਰ ਨੂੰ ਅਨਾਜ ਦੇਣਾ ਅਤੇ ਕਈ ਹੋਰ ਯੋਜਨਾਵਾਂ ਹਨ ਜਿਨ੍ਹਾਂ ਨਾਲ ਦਲਿਤ ਭਾਈਚਾਰੇ 'ਤੇ ਹੋਰ ਰਹੇ ਸ਼ੋਸ਼ਣ ਨੂੰ ਰੋਕਣ ਲਈ ਕੰਮ ਕੀਤਾ ਹੈ। ਇਸ ਕਰਕੇ ਦਲਿਤ ਸਮਾਜ ਖੁੱਲ੍ਹ ਕੇ ਭਾਜਪਾ ਨਾਲ ਹੈ। ਉਹਨਾਂ ਕਿਹਾ ਕਿ ਬਠਿੰਡਾ ਲੋਕ ਸਭਾ ਸੀਟ 'ਤੇ ਕਮਲ ਖਿੜੇਗਾ ਅਤੇ ਬੀਬਾ ਪਰਮਪਾਲ ਕੌਰ ਸਿੱਧੂ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰੇਗੀ।ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਅਮਨਦੀਪ ਗੁਰੂ ,ਯਸ਼ਪਾਲ ,ਪੁਨੀਤ ਸਿੰਗਲਾ ,ਮੰਡਲ ਪ੍ਰਧਾਨ ਵਿਵੇਕ ਗਰਗ, ਕਰੁਣ ਬਾਂਸਲ, ਦੀਪਕ ਗੋਇਲ ਬਰੇ ,ਮੰਡਲ ਪ੍ਰਧਾਨ ਦਵਿੰਦਰ ਸਿੰਘ, ਸੰਜੀਵ ਆਰੀਆ ਅਤੇ ਵਰਕਰ ਹਾਜ਼ਰ ਸਨ।
