ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਨੇ ਅਜਾਦ ਊਮੀਦਵਾਰ ਸੇਖੋਂ ਦੇ ਦਫਤਰ ਦਾ ਕੀਤਾ ਉਦਘਾਟਨ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਨੇ ਚੀਮਾ ਮੰਡੀ ਵਿਖੇ ਲੋਕ ਸਭਾ ਹਲਕਾ ਸੰਗਰੂਰ ਤੋਂ ਅਜ਼ਾਦ ਉਮੀਦਵਾਰ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖ਼ੋਂ ਦੇ ਚੋਣ ਦਫਤਰ ਦਾ ਉਦਘਾਟਨ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਸਿੱਪੀ ਸ਼ਰਮਾ ਨੇ ਕਿਹਾ ਕਿ ਉਹ ਆਪਣੀ ਨੌਕਰੀ ਲਈ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਹੋਏ ਸਨ ਤਾਂ ਉਸ ਵਕਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਥੇ ਆਏ ਅਤੇ ਉਸ ਨੂੰ ਕਿਹਾ ਕਿਉਹ ਉਹਨਾਂ ਦੀ ਮੂੰਹ ਬੋਲੀ ਭੈਣ ਹੈ ਤੇ ਜੇਕਰ ਉਹ ਸੱਤਾ ਵਿੱਚ ਆਉਂਦੇ ਹਨ ਤਾਂ ਪਹਿਲਾ ਕੰਮ ਉਹਨਾਂ ਨੂੰ ਨੌਕਰੀ ਦੇਣ ਦਾ ਕਰਨਗੇ ਕਿਉਂਕਿ ਉਹ ਸਿਸਟਮ ਤੋਂ ਤੰਗ ਦੋਨੋ ਮੁੱਖ ਮੰਤਰੀਆਂ ਦੀਆਂ ਚਿਕਣੀਆਂ ਚੋਪੜੀਆਂ ਗੱਲਾਂ ਵਿੱਚ ਆ ਗਏ ਤੇ ਵਿਸ਼ਵਾਸ ਪ੍ਰਗਟ ਕਰਕੇ ਇਹਨਾਂ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਪਰ ਇਹਨਾਂ ਗੱਪੀਆ ਦੀ ਸਰਕਾਰ ਬਣਨ ’ਤੇ ਉਸ ਨੂੰ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਨੂੰ ਇਹਨਾਂ ਦੋਵੇਂ ਮੁੱਖ ਮੰਤਰੀਆਂ ਤੋਂ ਦੂਰ ਰੱਖਣ ਲਈ ਹਰ ਹੀਲਾ ਵਰਤ ਕੇ ਉਸ ਨੂੰ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ ਕਿਉਕਿ ਸੱਚ ਦਾ ਸਾਹਮਣਾ ਕਰਨ ਦੀ ਇਹਨਾਂ ਦੀ ਹਿੰਮਤ ਹੀ ਨਹੀਂ ਪੈਂਦੀ। ਉਹਨਾਂ ਕਿਹਾ ਕਿ ਉਹੈ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਗੁਰੂਆਂ ਪੀਰਾਂ ਦੀ ਵਰੋਸਾਈ ਧਰਤੀ ਸੱਚ ’ਤੇ ਪਹਿਰਾ ਦੇਣ ਵਾਲੇ ਲੋਕ ਹੁਣ ਝੂਠ ਨੂੰ ਚਲਦਾ ਕਰਨ ਲਈ ਇੱਕ ਜੂਨ ਨੂੰ ਵੋਟਾਂ ਵਿੱਚ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦੇ ਕੇ ਚਲਦਾ ਕਰਨ।ਇਸ ਮੌਕੇ ਉਮੀਦਵਾਰ ਬਲਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਉਹਨਾਂ ਦੀ ਲੜਾਈ ਅੱਜ ਦੇ ਗੰਦੇ ਸਿਸਟਮ ਨਾਲ ਹੈ।ਰਵਾਇਤੀ ਰਾਜਨੀਤਕ ਪਾਰਟੀਆਂ ਦੀਆਂ ਬਰੈਕਾਂ ਤੋੜਨ।ਇਸ ਮੌਕੇ ਕਿਸਾਨ ਅਗੁ ਕੁਲਦੀਪ ਜੋਸ਼ੀ, ਓਮ ਪ੍ਰਕਾਸ਼ ਗਰਗ,ਅਵਤਾਰ ਈਲਵਾਲ,ਰੋਮੀ ਸਿੱਧੂ ਸ਼ੇਰੋਂ,ਸੁਰਿੰਦਰ ਗੋਇਲ ਚੀਮਾ, ਡਾ. ਭੀਮ ਚੀਮਾ ਹਾਜ਼ਰ ਸਨ।ਦਫਤਰ ਦੇ ਉਦਘਾਟਨ ਦੀ ਰਸਮੀ ਅਗਵਾਈ ਐਡਵੋਕੇਟ ਮਨਪਰੀਤ ਸਿੰਘ ਨਮੋਲ ਨੇ ਕੀਤੀ।
