ਸਰਕਾਰੀ ਸਕੂਲ ਜਖੇਪਲ ਵਿਖੇ ਕਰਵਾਏ ਵੱਖ-ਵੱਖ ਮੁਕਾਬਲੇ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਖ਼ੇਪਲ ਵਿਖ਼ੇ ਕੈਰੀਅਰ ਗਾਈਡੈਂਸ ਤੇ ਕਾਉਸਲਿੰਗ ਪ੍ਰੋਗਰਾਮ ਤਹਿਤ ਕਵਿਤਾ ਉਚਾਰਨ,ਭਾਸ਼ਣ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ,ਜਿਸ ਵਿੱਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ।ਸਕੂਲ ਮੁਖੀ ਮੁਨੀਸ਼ ਕੁਮਾਰ ਅਤੇ ਅਵਿਨਾਸ਼ ਕੁਮਾਰ ਦੀ ਅਗਵਾਈ ਵਿੱਚ ਕੈਰੀਅਰ ਗਾਈਡੈਂਸ ਦੇ ਇੰਚਾਰਜ ਭੁਪਿੰਦਰਪਾਲ ਕੌਰ ਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਮੁਕਾਬਲਾ ਖੁਸ਼ਨੁਮਾ ਮਹੌਲ ਵਿੱਚ ਹੋਇਆ ਜਿਸ ਦਾ ਸਮੂਹ ਵਿਦਿਆਰਥੀਆਂ ਨੇ ਭਰਪੂਰ ਅਨੰਦ ਲਿਆ ।ਮੁਕਾਬਲਿਆਂ ਦੀ ਜੱਜਮੈਂਟ ਦਾ ਕੰਮ ਸਰਬਜੀਤ ਕੌਰ ਅਤੇ ਮਨਦੀਪ ਕੌਰ ਨੇ ਸੰਭਾਲਿਆ।ਕਵਿਤਾ ਉਚਾਰਨ ਮੁਕਾਬਲੇ ਵਿੱਚ ਗੁਰਦੀਪ ਕੌਰ ਨੇ ਪਹਿਲਾ,ਰੀਆ ਸ਼ਰਮਾ ਨੇ ਦੂਜਾ ਅਤੇ ਜਸਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।ਭਾਸ਼ਣ ਮੁਕਾਬਲੇ ਵਿੱਚ ਹਰਮਨ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ।ਇਸ ਸਮੇਂ ਮਨਪ੍ਰੀਤ ਕੌਰ,ਸ਼ਿਵ ਸਿੰਘ, ਅਰਵਿੰਦਰ ਸਿੰਘ,ਤਰਸੇਮ ਸਿੰਘ,ਅੰਮ੍ਰਿਤ ਸਾਗਰ,ਕ੍ਰਿਸ਼ਨ ਗੋਪਾਲ,ਰਿੰਕੂ,ਵੀਰਪਾਲ ਕੌਰ,ਹਰਦੀਪ ਕੌਰ,ਅਨੀਤਾ ਗੋਇਲ,ਰਮਣੀਕ ਕੌਰ,ਨਿਸ਼ਾ ਸਿੰਗਲਾ,ਮਨਪ੍ਰੀਤ ਕੌਰ, ਅਮਨਦੀਪ ਕੌਰ, ਗਗਨਦੀਪ ਕੌਰ,ਨਿਸ਼ਾ ਮਨੀ ਰਜਨਦੀਪ ਕੌਰ,ਕਿਰਨਜੀਤ ਕੌਰ,ਬਬੀਤਾ ਸਿੰਗਲਾ,ਰਾਜਬੀਰ ਕੌਰ, ਪ੍ਰਵੀਨ ਬਾਲਾ,ਭਾਵਨਾ ਸਿੰਗਲਾ,ਗੁਰਦੀਪ ਸਿੰਘ, ਹਰਿੰਦਰਜੀਤ ਸਿੰਘ,ਦਰਸ਼ਨ ਲਾਲ, ਹਰਨੂਰ ਕੌਰ ਤੇ ਹਰਮਨ ਕੌਰ ਨੇ ਵਿਸ਼ੇਸ਼ ਸਹਿਯੋਗ ਕੀਤਾ।
