ਰਾਹਤ ਫਾਊਂਡੇਸ਼ਨ ਵੱਲੋਂ ਗੰਢੂਆਂ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਮਾਜ ਸੇਵੀ ਸੰਸਥਾ ਰਾਹਤ ਫਾਊਂਡੇਸ਼ਨ ਵੱਲੋਂ ਬ੍ਰਹਮਲੀਨ ਯੋਗੀ ਸੁਕਰਨਾਥ ਜੀ ਦੀ ਯਾਦ ਵਿੱਚ ਸਤੀ ਮੰਦਿਰ ਡੇਰਾ ਤਿਲਕ ਨਾਥ ਗੰਢੂਆਂ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ।ਇਸ ਕੈਂਪ ਦੌਰਾਨ ਨੀਲਕੰਠ ਮਲਟੀਸਪੈਸਲੀਟੀ ਹਸਪਤਾਲ ਜਾਖਲ ਰੋਡ ਸੁਨਾਮ ਦੀ ਟੀਮ ਦੁਆਰਾ ਡਾ. ਪੁਸ਼ਪਿੰਦਰ ਸਿੰਘ ਜੋਸ਼ੀ ਨੇ 150 ਦੇ ਲਗਭਗ ਮਰੀਜ਼ਾਂ ਦਾ ਮੁਆਇਨਾ ਕਰਕੇ ਲੋੜਵੰਦਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ।ਇਸ ਮੌਕੇ ਡੇਰਾ ਮੁਖੀ ਮਹੰਤ ਯੋਗੀ ਅਮਨ ਨਾਥ ਜੀ,ਮਹੰਤ ਯੋਗੀ ਦਰਸ਼ਨ ਦਾਸ ਜੀ ,ਉਗੜਪੀਰ ਯੋਗੀ ਖੜਕ ਨਾਥ ਜੀ,ਅਮਨਦੀਪ ਕੌਰ ਸਮਾਜ ਸੇਵਿਕਾ,ਹਰਵਿੰਦਰ ਰਿਸ਼ੀ ਸਤੌਜ ਪ੍ਰਧਾਨ ਰਾਹਤ ਫਾਊਂਡੇਸ਼ਨ, ਸਮਾਜ ਸੇਵੀ ਗੁਰਸੇਵਕ ਸਿੰਘ ਬਿਗੜਵਾਲ,ਵਰਿੰਦਰ ਪਾਲ ਭੰਗੂ,ਗੁਰਪ੍ਰੀਤ ਸਿੰਘ, ਗੁਰਲਾਲ ਸਿੰਘ,ਮੇਜਰ ਸਿੰਘ,ਲਾਭ ਕੌਰ ਸਾਬਕਾ ਮੈਂਬਰ ਬਲਾਕ ਸੰਮਤੀ,ਛਿੰਦਰ ਕੌਰ,ਵੀਰਪਾਲ ਕੌਰ, ਕਰਮਜੀਤ ਸਿੰਘ ਆਦਿ ਹਾਜ਼ਰ ਸਨ।
