ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਰਾਜ ਦਿਉਣ ਦੀ ਬੇਵਕਤੀ ਮੌਤ 'ਤੇ ਦੁੱਖ ਵੰਡਾਇਆ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸੰਨ 2003 ਤੋਂ ਬੱਚਿਆਂ ਨੂੰ ਵਿੱਦਿਆ ਦਾ ਪ੍ਰਸਾਰ ਕਰ ਰਹੇ ਰਾਜਵਿੰਦਰ ਸਿੰਘ ਰਾਜ ਦਿਉਣ ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਦਾ ਪਿਛਲੇ ਦਿਨੀਂ ਭਿਆਨਕ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਹੈ।ਉਹ ਕੁਝ ਦਿਨ ਪਹਿਲਾਂ ਹੀ ਮਾਮੂਲੀ ਦਰਦ ਕਰਕੇ ਚੈਕ ਅੱਪ ਕਰਵਾਇਆ ਗਿਆ ਤਾਂ ਰਿਪੋਰਟਾਂ ਵਿੱਚ ਬਲੱਡ ਕੈਂਸਰ ਆਇਆ ਜਿਸ ਦਾ ਇਲਾਜ ਪੀਜੀਆਈ ਚੰਡੀਗੜ੍ਹ ਤੋਂ ਚੱਲ ਰਿਹਾ ਸੀ ਤੇ ਹੁਣ ਉਹ ਕਾਫੀ ਦਿਨਾਂ ਤੋਂ ਬੀਕਾਨੇਰ ਵਿਖੇ ਦਾਖਲ ਸਨ। ਉਹਨਾਂ ਦੇ ਅਚਾਨਕ ਦਿਹਾਂਤ 'ਤੇ ਪੂਰੇ ਅਧਿਆਪਕ ਵਰਗ ਵਿੱਚ ਮਾਤਮ ਛਾ ਗਿਆ।ਰਾਜ ਸਿੰਘ ਸੰਘਰਸ਼ਾਂ ਦੇ ਮੈਦਾਨ ਵਿੱਚ ਮੂਹਰੀ ਕਤਾਰ ਸਾਥ ਦਿੰਦੇ ਬਹੁਤ ਹੀ ਮਿਲਾਪੜੇ,ਮਿਲਵਰਤਣ ਸੁਭਾਅ ਦੇ ਸੁਭਾਅ ਦੇ ਮਾਲਕ ਅਧਿਆਪਕ ਸਨ।ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਯੂਨੀਅਨ ਦੇ ਸੂਬਾ ਕਨਵੀਨਰ ਸੁਖਚੈਨ ਸਿੰਘ ਗੁਰਨੇ,ਕਲਵੰਤ ਕੁਮਾਰੀ ਬਠਿੰਡਾ,ਸਵਰਨਾ ਦੇਵੀ,ਮੱਖਣ ਸਿੰਘ ਮੱਲ ਸਿੰਘ ਵਾਲਾ,ਜਗਰੂਪ ਸਿੰਘ ਹੀਰੇ ਵਾਲਾ,ਸਰਬਜੀਤ ਬੋਹਾ ਆਦਿ ਨੇ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇੱਕ ਸਾਲ ਪਹਿਲਾਂ ਹੀ ਸਰਕਾਰ ਨੇ ਪੱਕੇ ਕੀਤਾ ਸੀ।ਅਜੇ ਤੱਕ ਸਾਰੇ ਰੈਗੂਲਰ ਅਧਿਆਪਕਾਂ ਵਾਂਗ ਪੇਅ ਸਕੇਲ ਲਾਗੂ ਨਹੀਂ ਹੋਏ ਸਨ।ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਪਰਿਵਾਰ ਦੀ ਹਰ ਸੰਭਵ ਸਹਾਇਤਾ ਕਰਨੀ ਚਾਹੀਦੀ ਹੈ।
