Thursday, September 5, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਕਮੇਟੀ ਵੱਲੋਂ ਸਰਕਾਰੀ ਸਕੂਲ ਸ਼ਾਹਪੁਰ ਕਲਾਂ ਦੇ ਅਧਿਆਪਕਾਂ ਦਾ ਸਨਮਾਨ

ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਕਮੇਟੀ ਵੱਲੋਂ ਸਰਕਾਰੀ ਸਕੂਲ ਸ਼ਾਹਪੁਰ ਕਲਾਂ ਦੇ ਅਧਿਆਪਕਾਂ ਦਾ ਸਨਮਾਨ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗ੍ਰਾਮ ਪੰਚਾਇਤ ਸ਼ਾਹਪੁਰ ਕਲਾਂ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪ੍ਰਬੰਧਕ ਕਮੇਟੀ ਸ਼ਾਹਪੁਰ ਕਲਾਂ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਅਧਿਆਪਕ ਦਿਵਸ ਨੂੰ ਸਮਰਪਿਤ ਵਧੀਆ ਕਾਰਜਕਾਰੀ ਨਿਭਾਉਣ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ।ਆਮ ਆਦਮੀ ਪਾਰਟੀ  ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰੀ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ਾਹਪੁਰ ਕਲਾਂ ਵਿਖੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਵਾਲੇ ਅਧਿਆਪਕਾਂ ਜਿਨਾਂ ਵਿੱਚ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਨਰਿੰਦਰ ਪਾਲ,ਗੁਰਪ੍ਰੀਤ ਸਿੰਘ ਟੋਨੀ,ਦਵਿੰਦਰ ਸਿੰਘ,ਰਜਨੀਸ਼ ਕੁਮਾਰ ਲਾਇਬ੍ਰੇਰੀਅਨ,ਕਿਰਨਦੀਪ ਕੌਰ,ਮਮਤਾ ਸ਼ਰਮਾ, ਮੈਡਮ ਹਰਪ੍ਰੀਤ ਕੌਰ, ਗੁਰਮੀਤ ਕੌਰ,ਸੁਖਪਾਲ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ।ਉਹਨਾਂ ਦੱਸਿਆ ਕਿ ਇਹਨਾਂ ਅਧਿਆਪਕਾਂ ਨੇ ਪੜਾਉਣ ਦੇ ਨਾਲ ਨਾਲ ਸਕੂਲ ਦੇ ਕਾਰਜਾਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਜਿਵੇਂ ਭਰਤ ਪਾਉਣਾ,ਸਕੂਲ ਬਿਲਡਿੰਗ 'ਤੇ ਰੰਗ ਕਰਵਾਉਣਾ,ਬੱਚਿਆਂ ਨੂੰ ਪੜ੍ਹਾਈ ਤੋਂ ਇਲਾਵਾ ਕੰਪੀਟੀਸ਼ਨ ਦੀ ਤਿਆਰੀ ਕਰਾਕੇ ਉਹਨਾਂ 'ਚ ਭਾਗ ਦਵਾਉਣਾ ਅਤੇ ਪੁਜੀਸ਼ਨਾ ਹਾਸਲ ਕਰਨੀਆ।ਗੁਰਪ੍ਰੀਤ ਸਿੰਘ ਟੋਨੀ ਨੇ ਕਿਹਾ ਕਿ ਅਸੀਂ ਸਮੂਹਿਕ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਵਾਉਂਦੇ ਹਾਂ ਅੱਗੇ ਤੋਂ ਵੀ ਆਪਣੀ ਡਿਊਟੀ ਹੋਰ ਤਨਦੇਹੀ ਨਾਲ ਨਿਭਾਵਾਂਗੇ।ਟੋਨੀ ਨੇ ਕਿਹਾ ਕਿ ਅਧਿਆਪਕ ਗਿਆਨ ਵੰਡਣ ਲਈ ਪਹਿਲਾਂ ਆਪੇ ਨੂੰ ਬਾਲਦਾ ਹੈ।ਅਜਿਹੇ ਬਹੁਤੇ ਲੋਕ ਹਨ,ਜਿਨ੍ਹਾਂ ਨੇ ਅਧਿਆਪਕ ਦੀ ਸ਼ਰਨ ਵਿਚ ਆ ਕੇ ਆਪਣੇ ਮਿੱਟੀ 'ਚ ਰੁਲ ਰਹੇ ਜੀਵਨ ਨੂੰ ਸਿੱਖਿਆ ਦੇ ਸੋਨੇ ਨਾਲ ਮੁੱਲਵਾਨ ਬਣਾਇਆ ਹੈ।ਇਸ ਮੌਕੇ ਬਾਬਾ ਬੂਟਾ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ,ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਨਿਰਮਲ ਸਿੰਘ ਤੇ ਸਮੂਹ ਮੈਂਬਰ ਕੌਆਪਰੇਟਿਵ ਸੁਸਾਇਟੀ ਦੇ ਮੀਤ ਪ੍ਰਧਾਨ ਹਰਜਿੰਦਰ ਸਿੰਘ,ਬੀਰਬਲ ਸਿੰਘ  ਯੂ.ਅੈਸ.ਏ. ਪੈਲੇਸ ਵਾਲੇ,ਮੋਹਨ ਸਿੰਘ,ਜਨਾਬ ਮੁਖਤਿਆਰ ਅਲੀ,ਪੰਡਿਤ ਭੀਮ ਸੈਨ,ਬਲਦੇਵ ਸਿੰਘ,ਬਲਜੀਤ ਸਿੰਘ,ਬਿੱਟੂ,ਬਿੰਦਰ ਸਿੰਘ,ਨੰਬਰਦਾਰ,ਜਰਨੈਲ ਸਿੰਘ,ਨੰਬਰਦਾਰ ਸਤਨਾਮ ਸਿੰਘ,ਰਾਜ ਸਿੰਘ ਦੀਪ ਟਰਾਂਸਫਾਰਮਰ ਵਾਲੇ,ਸਕੂਲ ਦਾ ਸਟਾਫ ਤੇ ਬੱਚੇ ਹਾਜਰ ਸਨ।