ਐਮ.ਐਲ.ਜੀ. ਕਾਨਵੈਂਟ ਸਕੂਲ ਚੀਮਾ ਨੇ ਵਿਦਿਅਕ ਤੇ ਮਨੋਰੰਜਕ ਟੂਰ ਲਗਾਇਆ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਸੰਸਥਾ ਐਮ.ਐਲ.ਜੀ. ਕਾਨਵੈਂਟ ਸਕੂਲ ਚੀਮਾ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਦੇ 200 ਦੇ ਕਰੀਬ ਬੱਚਿਆ ਨੂੰ ਇਕ ਮਨੋਰੰਜਕ ਦੌਰਾ ਪੰਨਜੌਆਏ ਵਾਟਰ ਪਾਰਕ ਲਹਿਰਾ ਬੇਗਾ ਦਾ ਕਰਵਾਇਆ ਗਿਆ। ਬੱਚਿਆਂ ਨੇ ਵਾਟਰ ਰਾਈਡਾਂ,ਜਿਵੇਂ ਕਿ ਵੇਵ ਪੂਲ, ਟਿਊਨ ਸਲਾਈਡ, ਡੋਮ ਸਲਾਈਡ, ਫਾਊਂਟੇਨ 'ਤੇ ਆਪਣੇ ਆਪ ਨੂੰ ਲੁਭਇਆ।ਇਸ ਤੋਂ ਬਾਅਦ ਬੱਚਿਆ ਨੇ ਉਤਸ਼ਾਹ ਨਾਲ ਗੇਮਿੰਗ ਜੋਨ ਵਿੱਚ ਅਲੱਗ ਅਲੱਗ ਪ੍ਰਕਾਰ ਦੀਆਂ ਖੇਡਾਂ ਖੇਡਣ ਦਾ ਅਨੰਦ ਮਾਣਿਆ। ਇਸ ਦੌਰਾਨ ਬੱਚਿਆ ਨੇ ਅਲੱਗ ਅਲੱਗ ਥਾਂਵਾ 'ਤੇ ਫੋਟੋਆਂ ਵੀ ਕੀਤੀਆਂ। ਵਾਟਰ ਪਾਰਕ ਦਾ ਦੌਰਾ ਯਾਦਗਾਰੀ ਰਿਹਾ ਅਤੇ ਇਹ ਸਾਰੇ ਬੱਚਿਆਂ ਲਈ ਅਪਣੇ ਰਿਸ਼ਤੇ ਨੂੰ ਮਜਬੂਤ ਕਰਨ ਦਾ ਇੱਕ ਸ਼ਾਨਦਾਰ ਮੌਕਾ ਸੀ।ਇਸ ਵਿੱਦਿਅਕ ਟੂਰ ਦੇ ਦੌਰਾਨ ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਖਾਸ ਪ੍ਰਬੰਧ ਵੀ ਕੀਤਾ ਗਿਆ।ਸਕੂਲ ਦੇ ਪ੍ਰਿੰਸੀਪਲ ਡਾ. ਵਿਕਾਸ ਸੂਦ ਨੇ ਦੱਸਿਆ ਕਿ ਸਕੂਲ ਵੱਲੋਂ ਬੱਚਿਆ ਲਈ ਇਸ ਤਰ੍ਹਾਂ ਦੇ ਵਿਦਿਅਕ ਟੂਰ ਕਰਵਾਏ ਜਾਂਦੇ ਹਨ ਤਾਂ ਜੋ ਬੱਚਿਆ ਦਾ ਸਰਵਪੱਖੀ ਵਿਕਾਸ ਹੋ ਸਕੇ। ਬੱਚਿਆ ਦੇ ਜੀਵਨ 'ਚ ਟੂਰ ਦੀ ਬਹੁਤ ਮਹੱਤਤਾ ਹੁੰਦੀ ਹੈ। ਜਿਸ ਨਾਲ ਜਿੱਥੇ ਬੱਚਿਆ ਦੇ ਗਿਆਨ 'ਚ ਵਾਧਾ ਹੁੰਦਾ ਹੈ। ਉਥੇ ਉਸ ਦਾ ਕਿਤਾਬੀ ਪੜ੍ਹਾਈ ਨਾਲ ਥੱਕਿਆ ਦਿਮਾਗ ਵੀ ਤਰੋ-ਤਾਜ਼ਾ ਹੋ ਜਾਂਦਾ ਹੈ। ਜਿੱਥੇ ਇਹ ਟੂਰ ਬੱਚਿਆ ਲਈ ਮਨੋਰੰਜਨ ਭਰਪੂਰ ਰਿਹਾ, ਉੱਥੇ ਹੀ ਜਾਣਕਾਰੀ ਦੇ ਪੱਖ ਤੋਂ ਬੱਚਿਆ ਲਈ ਬਹੁਤ ਹੀ ਲਾਹਵੰਦ ਸਾਬਿਤ ਹੋਇਆ। ਟੂਰ ਦੌਰਾਨ ਸਕੂਲ ਮੈਨੇਜਮੈਂਟ ਮੈਬਰ ਸੋਨੀਆ ਰਾਣੀ,ਮਧੂ ਰਾਣੀ, ਰਜਿੰਦਰ ਕੁਮਾਰ,ਹੈਪੀ ਕੁਮਾਰ,ਪ੍ਰਿੰਸੀਪਲ ਡਾ. ਵਿਕਾਸ ਸੂਦ ਮੌਜ਼ੂਦ ਸਨ।
