Thursday, October 3, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਹੜ ਕੰਟਰੋਲ ਰੂਮ 'ਚ ਆਧਿਆਪਕਾਂ ਦੀਆਂ ਡਿਊਟੀਆਂ ਬੰਦ ਕੀਤੀਆ ਜਾਣ : ਰਾਜਦੀਪ ਸਿੰਘ ਬਰੇਟਾ

ਹੜ ਕੰਟਰੋਲ ਰੂਮ 'ਚ ਧਿਆਪਕਾਂ ਦੀਆਂ ਡਿਊਟੀਆਂ ਬੰਦ ਕੀਤੀਆ ਜਾਣ  : ਰਾਜਦੀਪ ਸਿੰਘ ਬਰੇਟਾ          


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਅਧਿਆਪਕ ਦਲ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਰਾਜਦੀਪ ਸਿੰਘ ਬਰੇਟਾ ਨੇ ਪ੍ਰੈਸ ਬਿਆਨ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੜ ਕੰਟਰੋਲ ਰੂਮਾਂ ਵਿੱਚ 1 ਜੁਲਾਈ ਤੋਂ ਲੈ ਕੇ 30 ਸਤਬੰਰ ਤੱਕ ਹੜਾਂ ਦੇ ਸਮੇਂ ਦੌਰਾਨ ਸ਼ਾਮ ਨੂੰ 5 ਵਜੇ ਤੋਂ ਲੈ ਕੇ ਅਗਲੇ ਦਿਨ ਸਵੇਰ ਦੇ 9 ਤੱਕ ਵਾਰੀ ਸਿਰ ਆਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ ਪਰ ਪੰਜਾਬ ਸਰਕਾਰ ਨੇ ਇਸ ਵਾਰ ਅਕੂਤਬਰ ਵਿੱਚ ਵੀ ਆਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ ਜੋ ਕਿ ਬਿਲਕੁਲ ਧੱਕਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਪੰਚਾਇਤੀ ਚੋਣਾਂ ਵਿੱਚ ਡਿਊਟੀਆਂ ਦੇਣੀਆਂ ਹਨ,ਸੀ.ਈ.ਪੀ. ਦੇ ਵਿਭਾਗੀ ਟੈਸਟਾਂ ਦੀਆਂ ਤਿਆਰੀਆਂ ਸਕੂਲਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ ਤੇ ਅਨੇਕਾਂ ਗੈਰ ਵਿੱਦਿਅਕ ਕੰਮ ਆਧਿਆਪਕਾਂ ਤੋਂ ਲਏ ਜਾ ਰਹੇ ਹਨ । ਉਹਨਾਂ ਮੰਗ ਕੀਤੀ ਕਿ ਇਸ ਵੇਲੇ ਪੰਜਾਬ ਵਿੱਚ ਹੜਾਂ ਵਾਲੀ ਕੋਈ ਸਥਿਤੀ ਨਹੀਂ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੜਾਂ ਵਾਲੀਆਂ ਡਿਊਟੀਆਂ ਤੁਰੰਤ ਬੰਦ ਕੀਤੀਆ ਜਾਣ ਨਹੀਂ ਤਾਂ ਆਧਿਆਪਕ ਵਰਗ ਸਰਕਾਰ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ।ਇਸ ਮੌਕੇ ਨਿਰਮਲ ਸਿੰਘ ਸੈਦੇਵਾਲਾ, ਬਲਜਿੰਦਰ ਸਿੰਘ ਚੱਕ ਅਲੀਸੇਰ,ਜਸਵੀਰ ਸਿੰਘ ਕੁਲਰੀਆਂ ਆਦਿ ਆਗੂ ਹਾਜ਼ਰ ਸਨ।