Thursday, October 3, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਬੱਚਿਆਂ ਦੇ ਜੀਵਨ ਵਿੱਚ ਅਧਿਆਪਕ ਹੀ ਸਭ ਤੋਂ ਵੱਡੇ ਮਾਰਗ-ਦਰਸ਼ਕ : ਏ.ਡੀ.ਸੀ. ਲਤੀਫ ਅਹਿਮਦ

ਬੱਚਿਆਂ ਦੇ ਜੀਵਨ ਵਿੱਚ ਅਧਿਆਪਕ ਹੀ ਸਭ ਤੋਂ ਵੱਡੇ ਮਾਰਗ-ਦਰਸ਼ਕ : ਏ.ਡੀ.ਸੀ. ਲਤੀਫ ਅਹਿਮਦ

ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਸੂਬਾ ਪੱਧਰੀ  ਵਿਗਿਆਨ ਮੇਲਾ ਹੋਇਆ ਸੰਪੰਨ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਵਿੱਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ ਦੁਆਰਾ ਕਰਵਾਏ ਤਿੰਨ ਰੋਜ਼ਾ ਗਣਿਤ ਅਤੇ  ਵਿਗਿਆਨ ਮੇਲੇ ਦੀ ਸਮਾਪਤੀ ਮੌਕੇ ਇਨਾਮ ਵੰਡ ਸਮਾਗਮ ਕਰਵਾਇਆ।ਇਹ ਮੇਲਾ ਵਿਗਿਆਨਕ ਨਜ਼ਰੀਏ ਨੂੰ ਅਪਨਾਉਣ ਦਾ ਸੁਨੇਹਾ ਦਿੰਦਿਆਂ ਸਮਾਪਤ ਹੋਇਆ।ਵਿਗਿਆਨ ਮੇਲੇ ਦੇ ਤੀਜੇ ਦਿਨ ਵੀ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਿਲਆ।ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਇਨਾਮ ਵੰਡ ਸਮਾਗਮ ਮੌਕੇ ਮੁੱਖ ਮਹਿਮਾਨ ਸਹਾਇਕ ਡਿਪਟੀ ਕਮਿਸ਼ਨਰ ਬਰਨਾਲਾ ਲਤੀਫ਼ ਅਹਿਮਦ,ਲਿਆਕਤ ਅਲੀ,ਵਿੱਦਿਆ ਭਾਰਤੀ ਦੇ ਉਪ ਪ੍ਰਧਾਨ ਸੁਭਾਸ਼ ਮਹਾਜਨ,ਸਰਪ੍ਰਸਤ ਜੈ ਦੇਵ ਬਾਤਿਸ਼,ਡਾ. ਹਰਜੀਤ ਗੁਜਰਾਲ ਤੇ ਥਾਣਾ ਭੀਖੀ ਦੇ ਮੁਖੀ ਗੁਰਵੀਰ ਸਿੰਘ ਨੇ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ।ਇਸ ਮੌਕੇ ਮੁੱਖ ਮਹਿਮਾਨ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਦੇ ਜੀਵਨ ਵਿੱਚ ਅਧਿਆਪਕ ਹੀ ਸਭ ਤੋਂ ਵੱਡੇ ਮਾਰਗ-ਦਰਸ਼ਕ ਹਨ।ਇਸ ਲਈ ਉਨ੍ਹਾਂ ਨੂੰ ਹਮੇਸ਼ਾ ਮਿਹਨਤ ਅਤੇ ਸੱਚੀ ਲਗਨ ਨਾਲ ਅਧਿਆਪਕ ਦੀ ਆਗਿਆ ਨੂੰ ਤਵੱਜੋਂ ਦੇਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਵਿਦਿਆਰਥੀ ਮਿਹਨਤ ਦੇ ਜ਼ਰੀਏ ਕੋਈ ਵੀ ਮੰਜ਼ਿਲ ਸਰ ਕਰ ਸਕਦੇ ਹਨ।ਉਨ੍ਹਾਂ ਵਰਤਮਾਨ ਸਮੇਂ ਬੱਚਿਆਂ ਨੂੰ ਆਪਣੀ ਸਿਹਤ ਬਾਰੇ ਜਾਗਰੂਕ ਕਰਦਿਆਂ ਕਿਹਾ ਨਰੋਏ ਸਰੀਰ ਵਿੱਚ ਹੀ ਨਰੋਆ ਮਨ ਹੁੰਦਾ ਹੈ।ਵਿੱਦਿਆ ਭਾਰਤੀ ਦੇ ਉਪ ਪ੍ਰਧਾਨ ਸੁਭਾਸ਼ ਮਹਾਜਨ ਨੇ ਬੱਚਿਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਬੱਚਿਆਂ ਦਾ ਉਤਸ਼ਾਹ ਕਾਬਲ ਏ ਤਾਰੀਫ਼ ਹੈ ਅਤੇ ਸਾਰੇ ਹੀ ਬੱਚਿਆਂ ਨੂੰ ਪੂਰੀ ਸੰਜੀਦਗੀ ਨਾਲ ਆਪਣੇ ਖੇਤਰ ਵਿੱਚ ਕੰਮ ਕਰਨਾ ਚਾਹੀਦਾ ਹੈ। ਨਿਰਾਸ਼ਾ ਦੀ ਭਾਵਨਾ ਨੂੰ ਕਦੇ ਵੀ ਆਪਣੇ ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਅਤੇ ਸਕਾਰਾਤਮਕ ਨਜ਼ਰੀਆ ਅਪਣਾਉਂਦੇ ਹੋਏ ਅੱਗੇ ਵਧਣਾ ਚਾਹੀਦਾ ਹੈ। ਇਸ ਦੌਰਾਨ ਗਣਿਤ ਅਤੇ  ਵਿਗਿਆਨ ਵਿਸ਼ੇ ਦੇ ਕੁੱਲ 45 ਜੱਜਾਂ ਨੇ ਭੂਮਿਕਾ ਨਿਭਾਈ।ਵਿਗਿਆਨ ਮੇਲੇ ਦੇ ਆਖਰੀ ਦਿਨ ਮਾਡਲ ਪ੍ਰਦਰਸ਼ਨ,ਪ੍ਰਯੋਗ,ਪ੍ਰਸ਼ਨਮੰਚ,ਪੱਤਰ-ਵਾਚਨ ਆਦਿ ਮੁਕਾਬਲਿਆਂ ’ਚ ਪਹਿਲਾ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।ਸਕੂਲ  ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਲੋਕ ਨਾਚ 'ਜਿੰਦੂਆ' ਪੇਸ਼ ਕੀਤਾ ਗਿਆ।ਇਸ ਮੌਕੇ ਸਕੂਲ ਪ੍ਰਿੰਸੀਪਲ ਡਾ ਗਗਨਦੀਪ ਪਰਾਸ਼ਰ,ਸਕੂਲ ਪ੍ਰਬੰਧਕ ਕਮੇਟੀ ਵੱਲੋਂ ਬਾਹਰੋਂ ਆਏ ਸਾਰੇ ਸਹਿਯੋਗੀ,ਸਮੂਹ ਅਧਿਆਪਕਾਂ ਅਤੇ ਬੱਚਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਮਾਗਮ ਨੂੰ ਨੇਪਰੇ ਚਾੜ੍ਹਨ ਵਿਚ ਸਭ ਦਾ ਪੂਰਨ ਸਹਿਯੋਗ ਰਿਹਾ।ਵਾਈਸ ਪ੍ਰਿੰਸੀਪਲ ਹਰਸ਼ ਦੇਵ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖ਼ੂਬੀ ਨਿਭਾਈ।ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ,ਜ਼ਿਲ੍ਹਾ ਪ੍ਰਬੰਧ ਸੰਮਤੀ ਦੇ ਪ੍ਰਧਾਨ ਤੇਜਿੰਦਰਪਾਲ,ਵਾਈਸ ਪ੍ਰਧਾਨ ਪ੍ਰਸ਼ੋਤਮ ਕੁਮਾਰ,ਵਾਈਸ ਪ੍ਰਧਾਨ ਬਿਰਜ ਲਾਲ,ਪ੍ਰਬੰਧਕ ਅੰਮ੍ਰਿਤ ਲਾਲ,ਡਾ. ਮੱਖਣ ਲਾਲ ਹਾਜ਼ਰ ਸਨ।