Sunday, June 1, 2025

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਖੀ (ਮੁੰਡੇ) ਵਿਖੇ ਸਕੂਲ ਮੈਨੇਜਮੈਂਟ ਕਮੇਟੀ ਦੀ ਕੀਤੀ ਚੋਣ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਖੀ (ਮੁੰਡੇ) ਵਿਖੇ ਸਕੂਲ ਮੈਨੇਜਮੈਂਟ ਕਮੇਟੀ ਦੀ ਕੀਤੀ ਚੋਣ

ਸਰਬ ਸੰਮਤੀ ਨਾਲ ਕੁਲਵੰਤ ਸਿੰਘ ਨੂੰ ਚੇਅਰਮੈਨ ਤੇ ਮਨਪ੍ਰੀਤ ਕੌਰ ਨੂੰ ਉਪ ਚੇਅਰਮੈਨ ਚੁਣਿਆ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਖੀ (ਮੁੰਡੇ) ਦੀ ਸਕੂਲ ਮੈਨੇਜਮੈਂਟ ਕਮੇਟੀ ਦੀ ਚੋਣ ਨਗਰ ਪੰਚਾਇਤ ਤੇ ਪਤਵੰਤਿਆਂ ਦੀ ਹਾਜ਼ਰੀ 'ਚ ਮੁਕੰਮਲ ਕੀਤੀ ਗਈ।ਸਕੂਲ ਮੁਖੀ ਗੁਰਪਿੰਦਰ ਸਿੰਘ ਗਾਮੀਵਾਲਾ ਨੇ ਦੱਸਿਆ ਕਿ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਦਾ ਸਕੂਲ ਵਿੱਚ ਇਜ਼ਲਾਸ ਸੱਦਿਆ ਗਿਆ ਸੀ ਜਿਸ ਵਿੱਚ ਸਕੂਲ ਮੈਨੇਜਮੇਂਟ ਕਮੇਟੀ ਦੀ ਚੋਣ ਦੌਰਾਨ ਹਾਜ਼ਰ ਮਾਪਿਆਂ ਦੁਆਰਾ ਕੁਲਵੰਤ ਸਿੰਘ ਨੂੰ ਸਰਬ ਸੰਮਤੀ ਨਾਲ ਚੇਅਰਮੈਨ ਅਤੇ ਮਨਪ੍ਰੀਤ ਕੌਰ ਨੂੰ ਵਾਇਸ ਚੇਅਰਮੈਨ ਚੁਣਿਆ ਗਿਆ, ਜਗਸੀਰ ਸਿੰਘ ਬਾਬੇ ਕਾ ਨੂੰ ਸਮਾਜ ਸੇਵੀ ਦੇ ਤੌਰ ਤੇ ਬੁੱਧ ਸਿੰਘ  ਰਿਟਾਇਰਡ ਮਾਸਟਰ ਜੀ ਨੂੰ ਸਿੱਖਿਆ ਮਾਹਰ ਦੇ ਤੌਰ ਚੁਣਿਆ ਗਿਆ ਤੇ ਬਾਕੀ ਮੈਂਬਰ ਵੀ ਸਰਬ ਸੰਮਤੀ ਨਾਲ ਚੁਣੇ ਗਏ| ਇਸ ਸਮੇਂ ਨਗਰ ਪੰਚਾਇਤ ਪ੍ਰਧਾਨ ਦੇ ਪਤੀ ਸੁਖਦੇਵ ਸਿੰਘ, ਮੀਤ ਪ੍ਰਧਾਨ ਪਰਮਿੰਦਰ ਗੋਰਾ ਤੇ ਪੱਪੀ ਸਿੰਘ, ਕ੍ਰਮਵਾਰ ਐਮ. ਸੀ.  ਮਨਪ੍ਰੀਤ ਸਿੰਘ, ਰਾਮ ਸਿੰਘ ਚਹਿਲ ਤੇ ਸਮਾਜ ਸੇਵੀ ਰਜਿੰਦਰ ਜਾਫਰੀ,ਰਾਜ ਕੁਮਾਰ ਤੇ ਹੋਰ ਪਤਵੰਤਿਆਂ ਤੋਂ ਇਲਾਵਾ ਸਕੂਲ ਸਟਾਫ 'ਚੋਂ ਯਾਦਵਿੰਦਰ ਸਿੰਘ ਲੈਕਚਰਾਰ, ਸੱਤ ਪ੍ਰਤਾਪ ਸਿੰਘ,ਜਗਪਾਲ ਸਿੰਘ,ਹਰਵਿੰਦਰ ਸਿੰਘ, ਵਰਿੰਦਰਜੀਤ ਸਿੰਘ,ਅਮਰੀਕ ਸਿੰਘ,ਅਭਿਸ਼ੇਕ ਬਾਂਸਲ, ਵੀਰਪਾਲ ਕੌਰ,ਅਨੀਤਾ ਰਾਣੀ,ਮਨਿੰਦਰ ਕੌਰ,ਮਨਪ੍ਰੀਤ ਕੌਰ, ਰਜਿੰਦਰ ਕੌਰ ਆਦਿ ਹਾਜ਼ਰ ਸਨ।