Sunday, June 22, 2025

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਉਚੇਰੀ ਸਿੱਖਿਆ ਲਈ ਵਰਦਾਨ ਗੁਰੂ ਨਾਨਕ ਕਾਲਜ ਬੁਢਲਾਡਾ : ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਉਚੇਰੀ ਸਿੱਖਿਆ ਲਈ ਵਰਦਾਨ ਗੁਰੂ ਨਾਨਕ ਕਾਲਜ ਬੁਢਲਾਡਾ : ਐਡਵੋਕੇਟ ਹਰਜਿੰਦਰ ਸਿੰਘ ਧਾਮੀ


ਜਥੇਦਾਰ ਧਾਮੀ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸੰਸਥਾ ਦੇ ਖ਼ੁਦਮੁਖ਼ਤਿਆਰ ਹੋਣ 'ਤੇ ਦਿੱਤੀ ਵਧਾਈ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਉਤਰੀ ਭਾਰਤ ਦੀ ਸਿਰਮੌਰ ਅਤੇ ਆਟੋਨੌਮਸ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ,ਬਾਬਾ ਬੂਟਾ ਸਿੰਘ ਗੁੜਥੜੀ ਵਾਲ਼ੇ,ਅਮਰੀਕ ਸਿੰਘ ਕੋਟ ਸ਼ਮੀਰ,ਮੇਜਰ ਸਿੰਘ ਢਿੱਲੋਂ (ਤਿੰਨੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ) ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਿੰਸੀਪਲ ਡਾ. ਨਰਿੰਦਰ ਸਿੰਘ,ਸਟਾਫ਼ ਅਤੇ ਵਿਦਿਆਰਥੀਆਂ ਨੂੰ ਸੰਸਥਾ ਦੇ ਆਟੋਨੌਮਸ ਹੋਣ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਦੀ ਅਗਵਾਈ ਵਿੱਚ ਇਹ ਸੰਸਥਾ ਸਿੱਖਿਆ ਦੇ ਖੇਤਰ ਵਿਚ ਪੰਜਾਬ ਦੀ ਮੋਹਰੀ ਭੂਮਿਕਾ ਅਦਾ ਕਰ ਰਹੀ ਹੈ। ਸੰਸਥਾ ਵੱਲੋਂ ਇਲਾਕੇ ਅਤੇ ਉਦਯੋਗਿਕ ਖੇਤਰ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਨਵੇਂ ਬੀ. ਵਾਕ ਡਾਟਾ ਸਾਇੰਸ ਐਂਡ ਏ. ਆਈ, ਬੀ.ਐੱਸਸੀ ਮੈਡੀਕਲ ਲੈਬ ਟੈਕਨਾਲੌਜੀ,ਬੀ. ਵਾਕ ਹੌਸਪੈਟਿਲਟੀ ਅਤੇ ਟੂਰਿਜ਼ਮ, ਅਡਵਾਂਸ ਡਿਪਲੋਮਾ ਇਨ ਲਾਇਬਰੇਰੀ ਆਟੋਮੇਸ਼ਨ ਐਂਡ ਨੈਟਵਰਕਿੰਗ,ਬੀ. ਵਾਕ ਮਿਊਜ਼ਿਕ ਪ੍ਰੋਡਕਸ਼ਨ ਐਂਡ ਸਾਊਂਡ ਇੰਜਨੀਅਰਿੰਗ,ਐੱਮ. ਏ. ਫਾਈਨ ਆਰਟ,ਐੱਮ.ਏ. ਐਜੂਕੇਸ਼ਨ,ਐੱਮ. ਵਾਕ. ਫੂਡ ਪ੍ਰੋਸੈਸਿੰਗ,ਬੀ.ਐੱਸਸੀ ਬੀਐੱਡ., ਬੀ.ਏ. ਬੀਐੱਡ.,ਬੀ. ਕਾਮ ਬੀਐੱਡ. ਦੇ ਕੋਰਸ ਸ਼ੁਰੂ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਹਰ ਵਰਗ ਦੇ ਵਿਦਿਆਰਥੀਆਂ ਲਈ ਸਰਕਾਰੀ,ਗੈਰ-ਸਰਕਾਰੀ ਅਤੇ ਹੋਰ ਲੋਕ ਭਲਾਈ ਸੰਸਥਾਵਾਂ ਵੱਲੋਂ ਵਜ਼ੀਫ਼ਾ ਸਕੀਮਾਂ ਉਪਲਬਧ ਹਨ,ਇਸ ਅਧੀਨ ਪਿਛਲੇ ਸਾਲ ਚਾਰ ਕਰੋੜ ਦੇ ਲੱਗਭਗ ਵਿਦਿਆਰਥੀਆਂ ਨੂੰ ਰਾਸ਼ੀ ਉਪਲਬਧ ਕਰਵਾਈ ਹੈ।ਇਸ ਤੋਂ ਇਲਾਵਾ ਸੰਸਥਾ ਵਿੱਚ ਪੜ੍ਹਦੇ ਅੰਮ੍ਰਿਤਧਾਰੀ ਵਿਦਿਆਰਥੀਆਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਵਜ਼ੀਫ਼ਾ ਸਕੀਮਾਂ ਚਲਦੀਆਂ ਹਨ।ਗੁਰੂ ਨਾਨਕ ਕਾਲਜ ਬੁਢਲਾਡਾ ਨੇ ਆਪਣੀ ਹੋਂਦ/ਵਿਰਾਸਤ ਨੂੰ ਜਿਊਂਦਾ ਰੱਖਿਆ ਹੈ।ਇਸ ਸੰਸਥਾ ਦਾ ਮਨੋਰਥ ਜਿੱਥੇ ਕਿੱਤਾਮੁਖੀ ਸਿੱਖਿਆ ਰਾਹੀਂ ਰੁਜ਼ਗਾਰ ਮੁਹੱਈਆ ਕਰਵਾਉਣਾ ਹੈ, ਉੱਥੇ ਵਿਦਿਆਰਥੀਆਂ ਨੂੰ ਸਚਿਆਰਾ ਬਣਾਉਣ ਦਾ ਮਨੋਰਥ ਹੈ। ਉਨ੍ਹਾਂ ਪ੍ਰਿੰਸੀਪਲ ਸਾਹਿਬ ਨਾਲ ਵਿਚਾਰ-ਵਟਾਂਦਰਾ ਕਰਦਿਆਂ ਕਿਹਾ ਕਿ ਸੰਸਥਾ ਇਲਾਕੇ ਵਿੱਚ ਮਾਨਵਤਾ ਦੀ ਭਲਾਈ ਲਈ ਜੋ ਵੀ ਕਾਰਜ ਆਰੰਭ ਕਰਦੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਅਗਵਾਈ ਕਰੇਗੀ ਅਤੇ ਹਰ ਸੰਭਵ ਮੱਦਦ ਕਰੇਗੀ। ਉਨ੍ਹਾਂ ਕਾਲਜ ਕੈਂਪਸ ਵਿੱਚ ਰੁੱਖ ਲਗਾ ਕੇ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੰਦੇਸ਼ ਦਿੱਤਾ। ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀਆਂ ਨੇ ਪਿੰਡ ਬਰ੍ਹੇ ਸਾਹਿਬ ਵਿਖ਼ੇ ਗੁਰਮਤਿ ਸਮਾਗਮ ਦੌਰਾਨ ਢਾਡੀ ਗਾਇਨ,ਗੁਰਮਤਿ ਵਿਚਾਰ ਅਤੇ ਸ਼ਬਦ ਗਾਇਨ ਕੀਤਾ।ਇਸ ਗੁਰਮਤਿ ਸਮਾਗਮ ਵਿੱਚ ਕਾਲਜ ਦੇ ਐਨ.ਸੀ.ਸੀ.,ਐਨ.ਐਸ.ਐਸ. ਅਤੇ ਸਮੂਹ ਵਿਭਾਗਾਂ ਦੇ 250 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਸਮਾਗਮ ਵਿੱਚ ਸੇਵਾ ਕੀਤੀ।ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ,ਬਾਬਾ ਬੂਟਾ ਸਿੰਘ ਜੀ ਗੁੜਥੜੀ ਅਤੇ ਪ੍ਰਿੰਸੀਪਲ ਵੱਲੋਂ ਅਮਰੀਕ ਸਿੰਘ ਕੋਟ ਸ਼ਮੀਰ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੇਜਰ ਸਿੰਘ ਢਿੱਲੋਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਨਮਾਨ ਵੀ ਕੀਤਾ।