ਰਵਨੀਤ ਸਿੰਘ ਬਿੱਟੂ ਦੀ ਬਿਆਨਬਾਜ਼ੀ ਬੇਬੁਨਿਆਦ ਅਤੇ ਬੇਤੁਕੀ : ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ
ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਸੂਬੇ ਦੇ ਖਜ਼ਾਨਾ ਮੰਤਰੀ ਤੇ ਹਲਕਾ ਦਿੜ੍ਹਬਾ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਭਾਜਪਾ ਆਗੂ ਅਤੇ ਕੇਂਦਰੀ ਵਜ਼ੀਰ ਰਵਨੀਤ ਸਿੰਘ ਬਿੱਟੂ ਦੇ ਬਿਆਨ ਬਾਰੇ ਟਿੱਪਣੀ ਕਰਦਿਆ ਕਿਹਾ ਕਿ ਉਹ ਪੰਜਾਬ ਦਾ ਭਗੌੜਾ ਅਤੇ ਪੰਜਾਬੀਆਂ ਵੱਲੋਂ ਨਕਾਰਿਆ ਹੋਇਆ ਨੇਤਾ ਹੈ ਇਸ ਕਰਕੇ ਉਹ ਬੇਤੁਕੇ ਤੇ ਬੇਬੁਨਿਆਦ ਬਿਆਨ ਦੇ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਰਵਨੀਤ ਬਿੱਟੂ ਨੂੰ ਨਕਾਰ ਦਿੱਤਾ ਗਿਆ ਸੀ ਉਹ ਬੀਜੇਪੀ ਦੇ ਚਰਨੀ ਜਾ ਲੱਗਿਆ ਤੇ ਉਹਨਾਂ ਦੀਆਂ ਮਿਹਨਤਾਂ ਤਰਲੇ ਕਰਕੇ ਰਾਜ ਸਭਾ ਦਾ ਮੈਂਬਰ ਬਣਿਆ ਅਤੇ ਕੇਂਦਰ ਦੇ ਵਿੱਚ ਮੰਤਰੀ ਵੀ ਬੀਜੇਪੀ ਦੇ ਥੱਲੇ ਲੱਗ ਕੇ ਬਣਿਆ ਹੈ। ਉਸ ਨੂੰ ਇਹ ਨਹੀਂ ਪਤਾ ਕਿ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ਦੀਆਂ ਵਿਕਾਸ ਅਥਾਰਿਟੀਆਂ ਦੇ ਮੁਖੀ ਆਈਏਐਸ ਅਧਿਕਾਰੀ ਹਨ ਪਰ ਭਾਜਪਾ ਦੀਆਂ ਮਿੰਨਤਾਂ ਕਰਕੇ ਪਹਿਲਾਂ ਰਾਜ ਸਭਾ ਤੇ ਫ਼ੇਰ ਰਾਜ ਮੰਤਰੀ ਦਾ ਅਹੁਦਾ ਹਾਸਲ ਕਰਨ ਵਾਲ਼ੇ ਰਵਨੀਤ ਸਿੰਘ ਬਿੱਟੂ ਨੂੰ ਪੰਜਾਬ ਬਾਰੇ ਕੋਈ ਸਰੋਕਾਰ ਨਹੀਂ ਹੈ। ਪੰਜਾਬ ਅੰਦਰ ਸਾਰੇ ਕੰਮ ਪੰਜਾਬ 'ਚ ਤੇਜ਼ੀ ਨਾਲ਼ ਹੋ ਰਹੇ ਅਤੇ ਕੰਮਾਂ ਅੰਦਰ ਹੋਰ ਤੇਜ਼ੀ ਲਿਆਉਣ ਲਈ ਇਹ ਕੰਮ ਕੀਤਾ ਹੈ।ਬਿੱਟੂ ਸ਼ਹਿਰੀ ਵਿਕਾਸ ਦੇ ਕੰਮਾਂ ਤੋਂ ਧਿਆਨ ਭਟਕਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲੱਗਾ ਹੈ।
