ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਕਣਕਵਾਲ ਚਹਿਲਾਂ-ਹੀਰੋਂ ਖੁਰਦ ਰੋਡ 'ਤੇ ਸਥਿੱਤ ਸੀਬੀਐਸਈ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਦਾ ਬਾਰਵੀਂ ਜਮਾਤ (ਨਾਨ ਮੈਡੀਕਲ,ਮੈਡੀਕਲ, ਕਾਮਰਸ,ਆਰਟਸ, ਇੰਟਰ-ਆਰਟਸ) ਦਾ ਸਲਾਨਾ ਨਤੀਜਾ 100 ਫ਼ੀਸਦ ਰਿਹਾ। ਜਿਸ ਵਿੱਚ ਹਰਪ੍ਰੀਤ ਕੌਰ ਨੇ 96 ਫ਼ੀਸਦ ਅੰਕ ਹਾਸਿਲ ਕਰਕੇ ਪਹਿਲਾ,ਯਾਦਵਿੰਦਰ ਸਿੰਘ ਨੇ 93 ਫ਼ੀਸਦ ਅੰਕ ਹਾਸਿਲ ਕਰਕੇ ਦੂਜਾ ਅਤੇ ਗਗਨਦੀਪ ਕੌਰ ਅਤੇ ਪ੍ਰਭਜੋਤ ਕੌਰ ਨੇ 90 ਫ਼ੀਸਦ ਅੰਕ ਹਾਸਿਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਤੋਂ ਇਲਾਵਾ ਗਗਨਦੀਪ ਕੌਰ ਅਤੇ ਹਰਪ੍ਰੀਤ ਕੌਰ (ਕਾਮਰਸ) ਨੇ ਪੰਜਾਬੀ ਵਿਸ਼ੇ 'ਚੋਂ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ ਅਤੇ ਅਮਨਦੀਪ ਕੌਰ ਨੇ 99 ਅੰਕ ਹਾਸਿਲ ਕੀਤੇ। ਇਸ ਤੋਂ ਇਲਾਵਾਂ 80 ਫ਼ੀਸਦ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਅਮਨਦੀਪ ਕੌਰ,ਰਮਨਪ੍ਰੀਤ ਕੌਰ,ਹੁਸਨਪ੍ਰੀਤ ਕੌਰ,ਕਮਲਪ੍ਰੀਤ ਕੌਰ,ਖੁਸ਼ਪਿੰਦਰ ਕੌਰ, ਤਰਨਵੀਰ ਸਿੰਘ ਸ਼ਾਮਲ ਰਹੇ।ਸਕੂਲ ਦੇ ਪ੍ਰਿੰਸੀਪਲ ਕੁਲਦੀਪ ਸਿੰਘ ਲਿੱਟ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ। ਅਕੈਡਮੀ ਚੇਅਰਮੈਨ ਸ. ਕੁਲਵਿੰਦਰ ਸਿੰਘ ਚਹਿਲ ਨੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਅਤੇ ਬੱਚਿਆਂ ਦੇ ਸੁਨਿਹਰੀ ਭਵਿੱਖ ਦਾ ਕਾਮਨਾ ਕਰਦੇ ਹੋਂਏ ਖੁਸ਼ੀਂ ਜਾਹਿਰ ਕੀਤੀ। ਇਸ ਦੌਰਾਨ ਅਕੈਡਮੀ ਪ੍ਰਬੰਧਕ ਗੁਰਸ਼ਰਨ ਸਿੰਘ ਤੱਗੜ, ਰਾਜ ਕੁਮਾਰ ਵਸ਼ਿਸ਼ਟ, ਸਮੂਹ ਸਟਾਫ ਨੇ ਖੁਸ਼ੀ ਜਾਹਰ ਕਰਦਿਆਂ ਕਿਹਾ ਇਨ੍ਹਾਂ ਹੋਣਹਾਰ ਬੱਚਿਆਂ ਨੇ ਪੜ੍ਹਾਈ ਵਿੱਚ ਪ੍ਰਤਿੱਭਾ ਹਾਸਲ ਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਮਾਣ ਵਧਾਇਆ ਹੈ।-
ਈਟੀਟੀ 2364 ਭਰਤੀ ਦੀ ਚੌਥੀ ਲਿਸਟ ਜਲਦੀ ਜਾਰੀ ਕਰੇ ਸਰਕਾਰ : ਯੂਨੀਅਨ ਆਗੂ ਘਰਾਂ ਤੋਂ ਦੂਰ ਬੈਠੇ ਬੈਠੇ ਅਧਿਆਪਕਾਂ ਨੂੰ ਬਦਲੀਆਂ ਦਾ ਸਪੈਸ਼ਲ ਮੌਕਾ ਦਿੱਤਾ ਜਾਵੇ : ਈਟੀਟੀ...
-
ਪੰਜਾਬ ਸਰਕਾਰ ਅਤੇ ਸਿੱਖਿਆ ਅਧਿਕਾਰੀਆਂ ਦੇ ਲਾਰਿਆਂ ਤੋਂ ਦੁਖੀ ਈਟੀਟੀ 2364 ਬੇਰੁਜ਼ਗਾਰਾਂ ਨੇ ਕੀਤਾ ਡੀਪੀਆਈ ਦਫਤਰ ਦਾ ਘਿਰਾਓ ਖੁਸ਼ਪ੍ਰੀਤ ਸਿੰਘ,ਮੋਹਾਲੀ : ਈਟੀਟੀ 2364 ਬ...
-
ਕਲਗੀਧਰ ਟਰੱਸਟ ਵੱਲੋਂ ਹੜ੍ਹ ਦੀ ਚਪੇਟ ਵਿੱਚ ਆਉਂਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਕਲਗੀਧਰ ਟਰੱਸਟ ਬੜੂ ਸਾ...
