Monday, May 20, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਲੋਕ ਸਭਾ ਚੋਣਾਂ-2024 ਤਹਿਤ ਮਾਈਕਰੋ ਅਬਜ਼ਰਵਰਾਂ ਦੀ ਪਹਿਲੇ ਪੜਾਅ ਦੀ ਰੈਂਡੇਮਾਈਜੇਸ਼ਨ ਹੋਈ

 ਲੋਕ ਸਭਾ ਚੋਣਾਂ-2024 ਤਹਿਤ ਮਾਈਕਰੋ ਅਬਜ਼ਰਵਰਾਂ ਦੀ ਪਹਿਲੇ ਪੜਾਅ ਦੀ ਰੈਂਡੇਮਾਈਜੇਸ਼ਨ ਹੋਈ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਜ਼ਿਲ੍ਹਾ ਮਾਨਸਾ ਵਿੱਚ ਮਾਈਕਰੋ ਅਬਜ਼ਰਵਰਾਂ ਦੀ ਪਹਿਲੇ ਪੜਾਅ ਦੀ ਰੈਂਡੇਮਾਈਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਪਰਮਵੀਰ ਸਿੰਘ ਦੀ ਮੌਜੂਦਗੀ ਵਿੱਚ ਕੀਤੀ ਗਈ। ਇਸ ਮੌਕੇ ਜਰਨਲ ਆਬਜ਼ਰਵਰ ਡਾ. ਐਸ. ਪ੍ਰਭਾਕਰ ਆਨਲਾਈਨ ਵੀਡੀਓ ਕਾਨਫਰੰਸ ਰਾਹੀਂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਮਾਈਕਰੋ ਅਬਜ਼ਰਵਰਾਂ ਦੀ ਪਹਿਲੀ ਸਿਖਲਾਈ 25 ਮਈ, 2024 ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨਿਊ ਕਾਨਫਰੰਸ ਹਾਲ ਵਿਖੇ ਹੋਵੇਗੀ। ਮਾਨਸਾ ਜ਼ਿਲ੍ਹੇ ਵਿੱਚ ਕੁੱਲ 62 ਮਾਈਕਰੋ ਅਬਜ਼ਰਵਰ ਤੈਨਾਤ ਕੀਤੇ ਗਏ ਹਨ। ਇਹ ਮਾਈਕਰੋ ਆਬਜ਼ਰਵਰ ਪੂਰੀ ਪੋÇਲੰਗ ਪ੍ਰਕਿਰਿਆ ਦੀ ਦੇਖ ਰੇਖ ਕਰਨਗੇ ਅਤੇ ਆਪਣੀ ਰਿਪੋਰਟ ਆਬਜ਼ਰਵਰ ਪਾਸ ਪੇਸ਼ ਕਰਨਗੇ।ਉਨ੍ਹਾਂ ਦੱਸਿਆ ਕਿ ਇਸ ਰੈਂਡੇਮਾਈਜੇਸ਼ਨ ਲਈ ਵਿਧਾਨ ਸਭਾ ਹਲਕਾ 96-ਮਾਨਸਾ ਲਈ 20 ਮਾਈਕਰੋ ਅਬਜ਼ਰਵਰ, ਵਿਧਾਨ ਸਭਾ ਹਲਕਾ 97-ਸਰਦੂਲਗੜ੍ਹ ਲਈ 32 ਮਾਈਕਰੋ ਅਬਜ਼ਰਵਰ ਅਤੇ ਵਿਧਾਨ ਸਭਾ ਹਲਕਾ 98-ਬੁਢਲਾਡਾ ਲਈ 10 ਮਾਈਕਰੋ ਆਬਜ਼ਰਵਰ ਚੋਣ ਡਿਊਟੀ ਲਈ ਤਾਇਨਾਤ ਕੀਤੇ ਗਏ ਹਨ।


ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਛੁੱਟੀਆਂ 21 ਮਈ ਤੋਂ

ਪੰਜਾਬ ਦੇ ਸਕੂਲਾਂ 'ਚ ਛੁੱਟੀਆਂ 21 ਮਈ ਤੋਂ 

ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਕਹਿਰ ਦੀ ਗਰਮੀ ਦੇ ਮੱਦੇਨਜ਼ਰ 10 ਦਿਨ ਪਹਿਲਾਂ ਹੀ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ।ਹਾਲਾਂਕਿ ਦੋ ਦਿਨ ਪਹਿਲਾਂ ਹੀ ਸਕੂਲਾਂ ਦਾ ਸਮਾਂ ਬਦਲਿਆ ਗਿਆ ਸੀ। ਨਵੇਂ ਸਮੇਂ 'ਤੇ ਅੱਜ ਤੋਂ ਸਕੂਲ ਲੱਗੇ ਸਨ ਪਰ ਹੀਟਵੇਵ ਅਲਰਟ ਦੇ ਮੱਦੇਨਜ਼ਰ ਤੇ ਬੱਚਿਆਂ ਦੀ ਸਿਹਤ ਦਾ ਖ਼ਿਆਲ ਰੱਖਦੇ ਹੋਏ ਸਕੂਲਾਂ 'ਚ ਕੱਲ੍ਹ ਤੋਂ ਹੀ ਛੁੱਟੀਆਂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।


Sunday, May 19, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਡੈਮੋਕਰੈਟਿਕ ਟੀਚਰ ਫਰੰਟ ਨੇ ਕੀਤਾ ਬੁਢਲਾਡਾ ਬਲਾਕ ਦਾ ਚੋਣ ਇਜਲਾਸ

ਡੈਮੋਕਰੈਟਿਕ ਟੀਚਰ ਫਰੰਟ ਨੇ ਕੀਤਾ 

ਬੁਢਲਾਡਾ ਬਲਾਕ ਦਾ  ਚੋਣ ਇਜਲਾਸ

ਗੁਰਦਾਸ ਸਿੰਘ ਗੁਰਨੇ ਬਲਾਕ ਪ੍ਰਧਾਨ ਤੇ ਗੁਰਪ੍ਰੀਤ ਸਿੰਘ ਬੀਰੋਕੇ ਨੂੰ ਚੁਣਿਆ ਬਲਾਕ ਸਕੱਤਰ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀਆਂ ਤਿੰਨ ਸਾਲ ਬਾਅਦ ਹੋ ਰਹੀਆਂ ਜਥੇਬੰਦਕ ਚੋਣਾਂ ਦੀ ਲੜੀ ਤਹਿਤ ਡੀਟੀਐੱਫ ਦੀ ਜ਼ਿਲ੍ਹਾ ਕਮੇਟੀ ਵੱਲੋਂ ਬਲਾਕ ਬੁਢਲਾਡਾ ਦਾ ਚੋਣ ਇਜਲਾਸ ਸਰਕਾਰੀ ਸੈਕੰਡਰੀ ਸਕੂਲ ਬੁੱਢਲਾਡਾ (ਲੜਕੇ) ਵਿਖੇ ਕਰਵਾਇਆ ਜਿਸ ਵਿਚ ਬੁਢਲਾਡਾ ਬਲਾਕ ਦੇ ਵੱਡੀ ਗਿਣਤੀ ਅਧਿਆਪਕਾਂ ਨੇ ਹਿੱਸਾ ਲਿਆ।ਜ਼ਿਲ੍ਹਾ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਅਤੇ ਸਕੱਤਰ ਅਮੋਲਕ ਡੇਲੂਆਣਾ ਆਬਜ਼ਰਵਰ ਦੇ ਤੌਰ :ਤੇ ਹਾਜ਼ਰ ਰਹੇ। ਗੁਰਲਾਲ ਸਿੰਘ ਗੁਰਨੇ ਵੱਲੋਂ ਆਏ ਹੋਏ ਅਧਿਆਪਕਾਂ ਨੂੰ ਜੀ ਆਇਆਂ ਨੂੰ ਕਿਹਾ  ਅਤੇ ਜਥੇਬੰਦੀ ਦੀ ਮਜ਼ਬੂਤੀ ਲਈ ਸਾਰਿਆਂ ਨੂੰ ਰਲ਼ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ।ਗੁਰਦਾਸ ਸਿੰਘ ਗੁਰਨੇ ਵੱਲੋਂ ਪਿਛਲੇ ਕਾਰਜਕਾਲ ਦੀਆਂ ਗਤੀਵਿਧੀਆਂ ਦਾ ਲੇਖਾ ਜੋਖਾ ਪੇਸ਼ ਕੀਤਾ ਗਿਆ।ਸੰਤੋਖ ਸਿੰਘ ਗੁਰਨੇ ਵੱਲੋਂ ਪੇਸ਼ ਕੀਤੇ ਗਏ ਪੈਨਲ ਨੂੰ ਹਾਉਸ ਵੱਲੋਂ  ਸਰਬਸੰਮਤੀ ਨਾਲ ਪ੍ਰਵਾਨ ਕਰਦਿਆਂ ਗੁਰਦਾਸ ਸਿੰਘ ਗੁਰਨੇ ਨੂੰ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ ਬੀਰੋਕੇ ਨੂੰ ਸਕੱਤਰ ਅਤੇ ਰਿਸ਼ੀਪਾਲ ਬੁਢਲਾਡਾ ਨੂੰ ਖ਼ਜ਼ਾਨਚੀ ਚੁਣਿਆ ਗਿਆ।ਡਾ.ਕਰਨੈਲ ਵੈਰਾਗੀ ਅਤੇ ਜਰਨੈਲ ਟਿਵਾਣਾ ਨੂੰ ਜਥੇਬੰਦੀ ਦਾ ਸਰਪ੍ਰਸਤ ਬਣਾਇਆ ਗਿਆ। ਇਸ ਤੋਂ ਇਲਾਵਾ ਵਰਿੰਦਰ ਕੁਮਾਰ ਭੀਖੀ ਪ੍ਰੈਸ ਸਕੱਤਰ ,ਹਰਵਿੰਦਰ ਸਿੰਘ ਪ੍ਰਚਾਰ ਸਕੱਤਰ ,ਸੰਤੋਖ ਸਿੰਘ ਗੁਰਨੇ ਸੀਨੀਅਰ ਮੀਤ ਪ੍ਰਧਾਨ, ਪਰਮਜੀਤ ਸੋਹੀ ਮੀਤ ਪ੍ਰਧਾਨ,ਸੁਖਚੈਨ ਗੁਰਨੇ ਮੀਤ ਪ੍ਰਧਾਨ,ਸਤਪਾਲ ਬੀਰੋਕੇ ਮੀਤ ਪ੍ਰਧਾਨ ,ਡਾ. ਨਾਇਬ ਸਿੰਘ ਸੀਨੀਅਰ ਮੀਤ ਪ੍ਰਧਾਨ ਅਤੇ ਚਮਕੌਰ ਗੁਰਨੇ,ਪ੍ਰੇਮ ਭੀਖੀ, ਗੁਰਪ੍ਰੀਤ ਕੁਲਾਣਾ,ਗੁਰਵਿੰਦਰ ਸਿੰਘ ਮਾਨ,ਤੇਗ਼ ਬਹਾਦਰ ਬੀਰੋਕੇ,ਕੁਲਦੀਪ ਦਾਤੇਵਾਸ ਨੂੰ ਬਤੌਰ ਮੈਂਬਰ ਚੁਣਿਆ ਗਿਆ।ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਅਤੇ ਜਿਲ੍ਹਾ ਸਕੱਤਰ ਅਮੋਲਕ ਡੇਲੂਆਣਾ ਨੇ ਨਵੀਂ ਚੁਣੀ ਗਈ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਜਥੇਬੰਦੀ ਦੀ ਮਜ਼ਬੂਤੀ ਲਈ ਤਨਦੇਹੀ ਅਤੇ ਇੱਕਜੁਟਤਾ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਹਨਾਂ ਸਮੂਹ  ਅਧਿਆਪਕਾਂ ਨੂੰ ਨਵੀਂ ਸਿੱਖਿਆ ਨੀਤੀ ਅਤੇ ਸਰਕਾਰ ਦੀਆਂ ਹੋਰ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਲਈ ਜਥੇਬੰਦੀ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੋਕੇ ਲਖਵੀਰ ਸਿੰਘ ਬੀਰੋਕੇ ,ਖੁਸ਼ਨਸੀਬ ਸਿੰਘ,ਅਕਾਸਦੀਪ,ਰਾਕੇਸ ਕੁਮਾਰ,ਚੰਦਨ ਕੁਮਾਰ,ਮਿਸ਼ਰਾ ਸਿੰਘ,ਅਮਨਦੀਪ ਕੁਮਾਰ,ਰਾਜ ਖਾਨ,ਅਵਤਾਰ ਸਿੰਘ,ਸੰਦੀਪ ਸਿੰਘ,ਜਤਿੰਦਰ ਸਿੰਘ,ਗੁਰਦਿੱਤਾ ਸਿੰਘ,ਤਰਲੋਕ ਜੈਨ ਦਰਸ਼ਨ ਗੁਰਨੇ,ਕੁਲਦੀਪ ਸਿੰਘ,ਮੁਕੇਸ ਬੋਹਾ,ਨਿਤੇਸ ਕੁਮਾਰ ,ਸੇਵਾ ਸਿੰਘ,ਮਨਪ੍ਰੀਤ ਸਿੰਘ,ਬੂਟਾ ਸਿੰਘ,ਮੁਕਲ ਗਰਗ ,ਅਮਰੀਕ ਦਾਤੇਵਾਸ,ਹਰਮੇਲ ਸਿੰਘ, ਸੁਖਵਿੰਦਰ ਬੀਰੋਕੇ,ਗੁਰਸੇਵਕ ਸਿੰਘ ,ਮੁਨੀਸ ਕੁਮਾਰ, ਅਜੇ ਕੁਮਾਰ ,ਅਮਰੀਕ ਭੀਖੀ,ਗੁਰਤੇਜ ਬੱਛੋਆਣਾ, ਨਿਤੇਸ ਕੁਮਾਰ,ਜਸਵਿੰਦਰ ਮੰਡੇਰ ਆਦਿ ਅਧਿਆਪਕ ਸਾਹਿਬਾਨ ਹਾਜਿਰ ਸਨ।ਸਰਪ੍ਰਸਤ ਡਾ.ਕਰਨੈਲ ਵੈਰਾਗੀ ਤੇ ਲਖਵਿੰਦਰ ਸਿੰਘ ਬੁਢਲਾਡਾ ਨੇ ਪਹੁੰਚੇ ਹੋਏ ਅਧਿਆਪਕਾਂ ਦਾ ਧੰਨਵਾਦ ਕੀਤਾ।ਸਟੇਜ ਸਕੱਤਰ ਸੰਤੋਖ ਗੁਰਨੇ ਵੱਲੋਂ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਹਾਇਕ ਰਿਟਰਨਿੰਗ ਅਫ਼ਸਰਾਂ ਵੱਲੋਂ ਚੋਣ ਅਮਲੇ ਨੂੰ ਸ਼ਾਂਤਮਈ ਤੇ ਨਿਰਪੱਖ ਚੋਣ ਪ੍ਰਕਿਰਿਆ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ

ਲੋਕ ਸਭਾ ਚੋਣਾਂ ਲਈ ਮਾਨਸਾ ਜ਼ਿਲ੍ਹੇ ਦੇ  ਪੋਲਿੰਗ ਸਟਾਫ਼ ਦੀ ਦੂਜੀ ਰਿਹਰਸਲ ਹੋਈ

ਸਹਾਇਕ ਰਿਟਰਨਿੰਗ ਅਫ਼ਸਰਾਂ ਵੱਲੋਂ ਚੋਣ ਅਮਲੇ ਨੂੰ ਸ਼ਾਂਤਮਈ ਤੇ ਨਿਰਪੱਖ ਚੋਣ ਪ੍ਰਕਿਰਿਆ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮਾਨਸਾ ਪਰਮਵੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਚੋਣ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਮਾਸਟਰ ਟ੍ਰੇਨਰਜ਼ ਵੱਲੋਂ ਚੋਣ ਅਮਲੇ ਦੀ ਦੂਜੀ ਰਿਹਰਸਲ ਵਿਧਾਨ ਸਭਾ ਹਲਕਾ ਪੱਧਰ ’ਤੇ ਸਬੰਧਤ ਏ.ਆਰ.ਓਜ਼ ਦੀ ਨਿਗਰਾਨੀ ਹੇਠ ਕਰਵਾਈ ਗਈ।ਐਸ.ਡੀ.ਐਮ. ਮਾਨਸਾ ਮਨਜੀਤ ਸਿੰਘ ਰਾਜਲਾ, ਐਸ.ਡੀ.ਐਮ. ਸਰਦੂਲਗੜ੍ਹ ਨਿਤੇਸ਼ ਕੁਮਾਰ ਜੈਨ ਅਤੇ ਐਸ.ਡੀ.ਐਮ. ਬੁਢਲਾਡਾ ਗਗਨਦੀਪ ਸਿੰਘ ਨੇ ਸਬੰਧਤ ਵਿਧਾਨ ਸਭਾ ਹਲਕਿਆਂ ’ਚ ਰਿਹਰਸਲ ਸਥਾਨਾਂ ਦਾ ਦੌਰਾ ਕਰਕੇ ਮਾਸਟਰ ਟਰੇਨਰਜ਼ ਅਤੇ ਚੋਣ ਅਮਲੇ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਨੂੰ ਪੂਰੀ ਤਰ੍ਹਾਂ ਨਿਰਪੱਖ ਅਤੇ ਸ਼ਾਂਤਮਈ ਤਰੀਕੇ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਦਿਸ਼ਾ ਨਿਰਦੇਸ਼ ਦਿੱਤੇ।ਇਸ ਦੌਰਾਨ ਵਿਧਾਨ ਸਭਾ ਹਲਕਾ 96-ਮਾਨਸਾ ਦੀ ਰਿਹਰਸਲ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ, ਵਿਧਾਨ ਸਭਾ ਹਲਕਾ 97-ਸਰਦੂਲਗੜ੍ਹ ਦੀ ਰਿਹਰਸਲ ਸ੍ਰ ਬਲਰਾਜ ਸਿੰਘ ਭੂੰਦੜ ਯੂਨੀਵਰਸਿਟੀ ਕੈਂਪਸ ਸਰਦੂਲਗੜ੍ਹ ਵਿਖੇ ਅਤੇ 98-ਬੁਢਲਾਡਾ ਦੀ ਰਿਹਰਸਲ ਕ੍ਰਿਸ਼ਨਾ ਕਾਲਜ ਰੱਲੀ ਵਿਖੇ ਹੋਈ।

Saturday, May 18, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਅੱਤ ਦੀ ਗਰਮੀ ਦੇ ਚਲਦਿਆਂ ਪੰਜਾਬ ਦੇ ਸਰਕਾਰੀ ਤੇ ਨਿੱਜੀ ਸਕੂਲਾਂ ਦਾ ਸਮਾਂ ਬਦਲਿਆ

ਅੱਤ ਦੀ ਗਰਮੀ ਦੇ ਚਲਦਿਆਂ ਪੰਜਾਬ ਦੇ ਸਰਕਾਰੀ ਤੇ ਨਿੱਜੀ ਸਕੂਲਾਂ ਦਾ ਸਮਾਂ ਬਦਲਿਆ 

20 ਮਈ ਤੋਂ 31 ਮਈ ਤੱਕ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਖੁੱਲਣਗੇ ਸਕੂਲ 

  • ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸੂਬੇ ਵਿੱਚ ਬਹੁਤ ਜਿਆਦਾ ਗਰਮੀ ਪੈ ਰਹੀ ਹੈ ਜਿਸ ਕਰਕੇ ਲੋਕਾਂ ਦਾ ਸਵੇਰੇ 11 ਵਜੇ ਤੋਂ ਲੈ ਕੇ 4 ਵਜੇ ਤੱਕ ਬਾਹਰ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ। ਦੁਪਹਿਰ ਵੇਲੇ ਚਲਦੀ ਲੂ ਦੇ ਕਰਕੇ ਲੋਕ ਆਪਣੇ ਘਰਾਂ ਤੇ ਦਫਤਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ ਕਰ ਰਹੇ ਹਨ।ਇਸੇ ਸਮੱਸਿਆ ਦੇ ਚਲਦੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਸ਼ੇਸ਼ ਪੱਤਰ ਜਾਰੀ ਕਰਦਿਆਂ ਹਦਾਇਤਾਂ ਦਿੱਤੀਆਂ ਗਈਆਂ ਹਨ,ਜਿਸ ਦੇ ਮੱਦੇਨਜ਼ਰ ਸਾਰੇ ਹੀ ਸਰਕਾਰੀ, ਪ੍ਰਾਈਵੇਟ ਅਤੇ ਐਡਿਟ ਸਕੂਲਾਂ ਦਾ ਸਮਾਂ 20 ਮਈ 2024 ਤੋਂ ਲੈ ਕੇ 31 ਮਈ 2024 ਤਕ ਸਵੇਰੇ 7:00 ਵਜੇ ਤੋਂ ਦੁਪਹਿਰ 12 ਵਜੇ ਤੱਕ ਦਾ ਕਰ ਦਿੱਤਾ ਗਿਆ ਹੈ।

ਅਕਾਲੀ ਦਲ ਨੂੰ ਵੋਟ ਪਾਉਣ ਦਾ ਸਿੱਧਾ ਮਤਲਬ ਬੀਜੇਪੀ ਨੂੰ ਵੋਟ ਦੇਣਾ ਹੈ : ਗੁਰਮੀਤ ਸਿੰਘ ਖੁੱਡੀਆਂ

ਅਕਾਲੀ ਦਲ ਨੂੰ ਵੋਟ ਪਾਉਣ ਦਾ ਸਿੱਧਾ ਮਤਲਬ ਬੀਜੇਪੀ ਨੂੰ ਵੋਟ ਦੇਣਾ ਹੈ : ਗੁਰਮੀਤ ਸਿੰਘ ਖੁੱਡੀਆਂ

ਲੋਕ 'ਕੱਲੀ 'ਕੱਲੀ ਵੋਟ ਪਾ ਕੇ ਖੁਡੀਆਂ ਨੂੰ ਸੰਸਦ ਭਵਨ ਭੇਜਣਗੇ : ਵਿਧਾਇਕ ਬੁੱਧ ਰਾਮ

ਗੁਰਵਿੰਦਰ ਸਿੰਘ ਚਹਿਲ ਹੀਰੋਂ ਖ਼ੁਰਦ : ਜਿਉਂ ਜਿਉਂ ਵੋਟਾਂ ਦੇ ਦਿਨ ਨੇੜੇ ਆ ਰਹੇ ਹਨ ਤਿਉਂ ਤਿਉਂ ਅੱਤ ਦੀ ਗਰਮੀ ਦੀ ਪ੍ਰਵਾਹ ਨਾ ਕਰਦਿਆਂ ਉਮੀਦਵਾਰਾਂ ਵੱਲੋਂ ਚੋਣ ਮੁਹਿੰਮ ਵਿੱਚ ਵੀ ਕਾਫੀ ਗਰਾਮਾਹਟ ਲਿਆਂਦੀ ਜਾ ਰਹੀ ਹੈ।ਪਿੰਡ ਕਲੀਪੁਰ ਵਿਖ਼ੇ ਗੁਰਮੀਤ ਸਿੰਘ ਖੁਡੀਆਂ ਨੇ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਤੇ ਤੰਜ਼ ਕਸਦਿਆ ਕਿਹਾ ਕਿ ਇਹ ਗੱਲ ਪੱਥਰ ’ਤੇ ਲਕੀਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਅੰਦਰਖਾਤੇ ਹੁਣ ਵੀ ਬੁਰਕੀ ਸਾਂਝੀ ਹੈ ਅਤੇ ਗਠਬੰਧਨ ਟੁੱਟਣ ਦਾ ਨਾਟਕ ਕਰਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਚੋਣਾਂ ਤੋਂ ਬਾਅਦ 2 ਜੂਨ ਨੂੰ ਸ਼ਰ੍ਹੇਆਮ ਦੋਵੇਂ ਇਕ ਦੂਜੇ ਨੂੰ ਜੱਫੀਆਂ ਪਾਈ ਦਿਖਾਈ ਦੇਣਗੇ।  ਸ੍ਰ. ਖੁੱਡੀਆਂ ਨੇ ਵੋਟਰਾਂ ਨੂੰ ਚੌਕਸ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣ ਦਾ ਸਿੱਧਾ ਮਤਲਬ ਬੀਜੇਪੀ ਨੂੰ ਵੋਟ ਦੇਣਾ ਹੈ। ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ 2022 ਦੀ ਵਿਧਾਨ ਸਭਾ ਵਿੱਚ ਚੁਣੇ ਗਏ ਵਿਧਾਇਕ ਆਮ ਲੋਕਾਂ ਵਿੱਚੋਂ ਵਿਧਾਨ ਸਭਾ 'ਚ ਪਹੁੰਚੇ ਸਨ ਜਦੋਂਕਿ ਪਿਛਲੀਆਂ ਵਿਧਾਨ ਸਭਾ 'ਚ ਮੰਤਰੀਆਂ ਦੇ ਰਿਸ਼ਤੇਦਾਰ ਅਤੇ ਪੁੱਤ ਭਤੀਜੇ ਹੀ ਵਿਧਾਨ ਸਭਾ ਦੀਆਂ ਸੀਟਾਂ 'ਤੇ ਕਾਬਜ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅੰਦੋਲਨ ’ਚੋਂ ਨਿਕਲੀ ਆਮ ਲੋਕਾਂ ਦੀ ਪਾਰਟੀ ਹੈ। ਜਿਸ ਦਾ ਟੀਚਾ ਪੰਜਾਬ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਕੇ ਖ਼ੁਸ਼ਹਾਲੀ ਅਤੇ ਤਰੱਕੀ ਦੀਆਂ ਲੀਹਾਂ ’ਤੇ ਲਿਜਾਣਾ ਹੈ। ਉਨ੍ਹਾਂ ਕਿਹਾ ਕਿ ਆਓ, ਆਪਣੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਰੁਸ਼ਨਾਉਣ ਲਈ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚੋਂ ਹੂੰਝਾ ਫੇਰੂ ਜਿੱਤ ਦਿਵਾ ਕੇ ਸੰਸਦ ਵਿੱਚ ਭੇਜੀਏ।ਪਿੰਡ ਕਲੀਪੁਰ ਦੇ ਵਾਸੀਆਂ ਵੱਲੋਂ ਗੁਰਮੀਤ ਸਿੰਘ ਖੁਡੀਆ ਨੂੰ ਲੱਡੂਆਂ ਨਾਲ ਤੋਲਿਆ ਗਿਆ।ਇਸ ਮੌਕੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਵਾਲੀ, ਚੇਅਰਮੈਨ ਸੋਹਣਾ ਸਿੰਘ ਕਲੀਪੁਰ, ਜ਼ਿਲ੍ਹਾ ਯੂਥ ਪ੍ਰਧਾਨ ਰਮਨ ਗੁੜ੍ਹਦੀ,ਨਗਰ ਕੋਂਸਲ ਬੁੱਢਲਾਡਾ ਦੇ ਪ੍ਰਧਾਨ ਸੁਖਪਾਲ ਸਿੰਘ, ਚੇਅਰਮੈਨ ਰਣਜੀਤ ਸਿੰਘ ਫਰੀਦਕੇ, ਹਰਵਿੰਦਰ ਸਿੰਘ ਸੇਖੋਂ ਬੱਛੋਆਣਾ,ਟਰੱਕ ਯੂਨੀਅਨ ਪ੍ਰਧਾਨ ਰਾਮਇੰਦਰ ਸਿੰਘ,ਐਡਵੋਕੇਟ ਚੰਦਨ ਗੁਪਤਾ, ਕਸ਼ਮੀਰ ਸਿੰਘ ਕਲੀਪੁਰ, ਰਾਜਵਿੰਦਰ ਸਿੰਘ, ਆਦਰ ਸਿੰਘ, ਡਾ. ਪਰਮਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਤੇਜ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਕ ਤੇ ਹੋਰ ਆਗੂ ਮੌਜੂਦ ਸਨ।

ਸਰਕਾਰੀ ਸਕੂਲ ਜਖੇਪਲ ਵਿਖੇ ਕਰਵਾਏ ਵੱਖ-ਵੱਖ ਮੁਕਾਬਲੇ

ਸਰਕਾਰੀ ਸਕੂਲ ਜਖੇਪਲ ਵਿਖੇ ਕਰਵਾਏ ਵੱਖ-ਵੱਖ ਮੁਕਾਬਲੇ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਖ਼ੇਪਲ ਵਿਖ਼ੇ ਕੈਰੀਅਰ ਗਾਈਡੈਂਸ ਤੇ ਕਾਉਸਲਿੰਗ ਪ੍ਰੋਗਰਾਮ ਤਹਿਤ ਕਵਿਤਾ ਉਚਾਰਨ,ਭਾਸ਼ਣ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ,ਜਿਸ ਵਿੱਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ।ਸਕੂਲ ਮੁਖੀ ਮੁਨੀਸ਼ ਕੁਮਾਰ ਅਤੇ ਅਵਿਨਾਸ਼ ਕੁਮਾਰ ਦੀ ਅਗਵਾਈ ਵਿੱਚ ਕੈਰੀਅਰ ਗਾਈਡੈਂਸ  ਦੇ ਇੰਚਾਰਜ ਭੁਪਿੰਦਰਪਾਲ ਕੌਰ ਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਮੁਕਾਬਲਾ ਖੁਸ਼ਨੁਮਾ ਮਹੌਲ ਵਿੱਚ ਹੋਇਆ ਜਿਸ ਦਾ ਸਮੂਹ ਵਿਦਿਆਰਥੀਆਂ ਨੇ ਭਰਪੂਰ ਅਨੰਦ ਲਿਆ ।ਮੁਕਾਬਲਿਆਂ ਦੀ ਜੱਜਮੈਂਟ ਦਾ ਕੰਮ ਸਰਬਜੀਤ ਕੌਰ ਅਤੇ ਮਨਦੀਪ ਕੌਰ ਨੇ ਸੰਭਾਲਿਆ।ਕਵਿਤਾ ਉਚਾਰਨ ਮੁਕਾਬਲੇ ਵਿੱਚ ਗੁਰਦੀਪ ਕੌਰ ਨੇ ਪਹਿਲਾ,ਰੀਆ ਸ਼ਰਮਾ ਨੇ ਦੂਜਾ ਅਤੇ ਜਸਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।ਭਾਸ਼ਣ ਮੁਕਾਬਲੇ ਵਿੱਚ ਹਰਮਨ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ।ਇਸ ਸਮੇਂ ਮਨਪ੍ਰੀਤ ਕੌਰ,ਸ਼ਿਵ ਸਿੰਘ, ਅਰਵਿੰਦਰ ਸਿੰਘ,ਤਰਸੇਮ ਸਿੰਘ,ਅੰਮ੍ਰਿਤ ਸਾਗਰ,ਕ੍ਰਿਸ਼ਨ ਗੋਪਾਲ,ਰਿੰਕੂ,ਵੀਰਪਾਲ ਕੌਰ,ਹਰਦੀਪ ਕੌਰ,ਅਨੀਤਾ ਗੋਇਲ,ਰਮਣੀਕ ਕੌਰ,ਨਿਸ਼ਾ ਸਿੰਗਲਾ,ਮਨਪ੍ਰੀਤ ਕੌਰ, ਅਮਨਦੀਪ ਕੌਰ, ਗਗਨਦੀਪ ਕੌਰ,ਨਿਸ਼ਾ ਮਨੀ ਰਜਨਦੀਪ ਕੌਰ,ਕਿਰਨਜੀਤ ਕੌਰ,ਬਬੀਤਾ ਸਿੰਗਲਾ,ਰਾਜਬੀਰ ਕੌਰ, ਪ੍ਰਵੀਨ ਬਾਲਾ,ਭਾਵਨਾ ਸਿੰਗਲਾ,ਗੁਰਦੀਪ ਸਿੰਘ, ਹਰਿੰਦਰਜੀਤ ਸਿੰਘ,ਦਰਸ਼ਨ ਲਾਲ, ਹਰਨੂਰ ਕੌਰ ਤੇ ਹਰਮਨ ਕੌਰ ਨੇ ਵਿਸ਼ੇਸ਼ ਸਹਿਯੋਗ ਕੀਤਾ।