ਪਿੰਡ ਹੀਰੋਂ ਖੁਰਦ ਵਿਖੇ ਨਵੀਂ ਬਣੀ ਲਾਇਬਰੇਰੀ ਦਾ ਡੀ.ਸੀ. ਮਾਨਸਾ ਨੇ ਕੀਤਾ ਨਿਰੀਖਣ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪਿੰਡ ਹੀਰੋਂ ਖੁਰਦ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁਧ ਰਾਮ ਦੇ ਯਤਨਾ ਸਦਕਾ 'ਦਿ ਯੂਥ ਲਾਇਬਰੇਰੀ' ਖੋਲ੍ਹੀ ਗਈ ਹੈ, ਜਿਸ ਦਾ ਨਿਰੀਖਣ ਕਰਨ ਲਈ ਮਾਨਸਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ,ਸਹਾਇਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਹਨਾ ਲਾਇਬਰੇਰੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਪਿੰਡ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਗਿਆ ਹੈ,ਜਿਸ ਨੂੰ ਸੰਭਾਲਣਾ ਪਿੰਡ ਵਾਸੀਆਂ ਦੀ ਜ਼ਿੰਮੇਵਾਰੀ ਹੈ।ਉਹਨਾਂ ਕਿਹਾ ਕਿ ਇਸ ਲਾਇਬਰੇਰੀ ਨਾਲ ਜੋੜਨ ਲਈ ਪਿੰਡ ਦੇ ਨੌਜਵਾਨ ਵਰਗ ਨੂੰ ਜਾਗਰੂਕ ਕੀਤਾ ਜਾਵੇ ਅਤੇ ਖਾਸ ਤੌਰ 'ਤੇ ਲੜਕੀਆਂ ਅਤੇ ਔਰਤਾਂ ਨੂੰ ਲਾਇਬਰੇਰੀ ਦੇ ਨਾਲ ਜੋੜਿਆ ਜਾਵੇ। ਉਹਨਾਂ ਦੱਸਿਆ ਕਿ ਲਾਇਬਰੇਰੀ ਫੁਲੀ ਏਸੀ ਹੈ ਜਿਸ ਕਰਕੇ ਗਰਮੀ ਦੇ ਮੌਸਮ ਦੌਰਾਨ ਕਿਸੇ ਵੀ ਤਰਹਾਂ ਦੀ ਕੋਈ ਦਿੱਕਤ ਨਹੀਂ ਆਵੇਗੀ। ਉਹਨਾਂ ਕਿਹਾ ਕਿ ਪੜਨ ਵਾਲੇ ਬੱਚਿਆਂ ਨੂੰ ਵੱਧ ਤੋਂ ਵੱਧ ਸਮਾਂ ਲਾਇਬਰੇਰੀ ਦੇ ਵਿੱਚ ਗੁਜ਼ਾਰਨਾ ਚਾਹੀਦਾ ਹੈ ਤਾਂ ਕਿ ਉਹ ਇਤਿਹਾਸ ਅਤੇ ਹੋਰ ਜਾਣਕਾਰੀ ਭਰਪੂਰ ਕਿਤਾਬਾਂ ਪੜ੍ਹ ਕੇ ਇਹ ਜਾਣਕਾਰੀ ਵਿੱਚ ਵਾਧਾ ਕਰ ਸਕਣ। ਏਡੀਸੀ ਅਮਿਤ ਬੈਂਬੀ ਨੇ ਕਿਹਾ ਕਿ ਲਾਇਬਰੇਰੀ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਪਿੰਡ ਪੱਧਰ 'ਤੇ ਇੱਕ ਕਮੇਟੀ ਦਾ ਗਠਨ ਕੀਤਾ ਜਾਵੇ ਤਾਂ ਕਿ ਇਸ ਦੀ ਸਾਂਭ ਸੰਭਾਲ ਵਧੀਆ ਢੰਗ ਨਾਲ ਹੋ ਸਕੇ। ਇਸ ਮੌਕੇ ਬੀਡੀਪੀਓ ਬੁਢਲਾਡਾ ਗੁਰਜਿੰਦਰ ਸਿੰਘ ,ਪੰਚਾਇਤ ਅਫਸਰ ਹਰਮਿੰਦਰ ਸਿੰਘ ਗਿੱਲ,ਪੰਚਾਇਤ ਸਕੱਤਰ ਰਸ਼ਪਾਲ ਸਿੰਘ, ਸੁਖਚੈਨ ਸਿੰਘ ਗੁੜਦੀ, ਜੇ.ਈ. ਅਮਿਤ ਲਾਕੜਾ , ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਪਾਲ ਸਿੰਘ,ਸਤਨਾਮ ਸਿੰਘ,ਗੁਰਮੀਤ ਸਿੰਘ ,ਨਾਇਬ ਸਿੰਘ, ਛੱਜੂ ਸਿੰਘ, ਦਿਲਾਵਰ ਸਿੰਘ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੀਰੋਂ ਖੁਰਦ ਦੇ ਮੁਖੀ ਰਮਨਦੀਪ ਸਿੰਘ ਖੀਵਾ, ਅਧਿਆਪਕ ਚਮਕੌਰ ਸਿੰਘ,ਅਰਵਿੰਦਰ ਸਿੰਘ ਚਹਿਲ, ਹਰਵਿੰਦਰ ਸਿੰਘ ਖ਼ਾਲਸਾ ਤੋਂ ਇਲਾਵਾ ਵਿਦਿਆਰਥੀ ਅਤੇ ਪਿੰਡ ਵਾਸੀ ਦੀ ਮੌਜੂਦ ਸਨ। ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਡੀ.ਸੀ. ਮਾਨਸਾ ਦਾ ਧੰਨਵਾਦ ਕੀਤਾ।