ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਵਿਖੇ ਤੀਆਂ ਦਾ ਮੇਲਾ ਕਰਵਾਇਆ
Monday, August 12, 2024
ਗੁਰਵਿੰਦਰ ਸਿੰਘ ਚਹਿਲ ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਵਿਖੇ ਤੀਆਂ ਦਾ ਮੇਲਾ ਕਰਵਾਇਆ
ਗੁਰਵਿੰਦਰ ਸਿੰਘ ਚਹਿਲ, ਹੀਰੋਂ ਖ਼ੁਰਦ : ਦਿ ਰੌਇਲ ਕਾਲਜ ਵਿਖੇ ਮਨਾਇਆ ‘ਅੰਤਰਰਾਸ਼ਟਰੀ ਲਾਇਬ੍ਰੇਰੀਅਨ ਦਿਵਸ’
ਦਿ ਰੌਇਲ ਕਾਲਜ ਵਿਖੇ ਮਨਾਇਆ ‘ਅੰਤਰਰਾਸ਼ਟਰੀ ਲਾਇਬ੍ਰੇਰੀਅਨ ਦਿਵਸ’
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਦਿ ਰੌਇਲ ਗਲੋਬਲ ਸਕੂਲ ਦੇ ਵਿਦਿਆਰਥੀ ਗੂਜੋ ਰਾਏ ਕਰਾਟੇ ਚੈਂਪੀਅਨਸ਼ਿਪ ਵਿੱਚ ਛਾਏ
ਦਿ ਰੌਇਲ ਗਲੋਬਲ ਸਕੂਲ ਦੇ ਵਿਦਿਆਰਥੀ ਗੂਜੋ ਰਾਏ ਕਰਾਟੇ ਚੈਂਪੀਅਨਸ਼ਿਪ ਵਿੱਚ ਛਾਏ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਦੇ ਵਿਦਿਆਰਥੀਆਂ ਨੇ ਮਲੋਟ ਵਿਖੇ ਹੋਈਆਂ ਤੀਜੀ ਇੰਟਰ ਸਟੇਟ ਗੂਜੋ ਰਾਏ ਕਰਾਟੇ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਅਤੇ ਇਸ 'ਚੋਂ ਅਰਸ਼ਦੀਪ ਸਿੰਘ ਨੇ ਅੰਡਰ 14 ਵਿੱਚੋਂ ਗੋਲਡ ਮੈਡਲ ਅਤੇ ਅੰਡਰ 15 'ਚੋਂ ਮਨਦੀਪ ਸਿੰਘ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ।ਇਹਨਾਂ ਦੋਵਾਂ ਵਿਦਿਆਰਥੀਆਂ ਦੀ ਨੈਸ਼ਨਲ ਖੇਡਣ ਲਈ ਚੋਣ ਹੋਈ ਹੈ ਜੋ ਕਿ ਦਿੱਲੀ ਵਿਖੇ ਹੋਣਗੀਆਂ।ਸਕੂਲ ਪੁਹੰਚਣ 'ਤੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਇਹਨਾਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ। ਸਕੂਲ ਪ੍ਰਿੰਸੀਪਲ ਯੋਗਿਤਾ ਭਾਟੀਆ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਾਡੇ ਵਿਦਿਆਰਥੀਆ 'ਤੇ ਮਾਣ ਹੈ, ਜਿਹਨਾਂ ਨੇ ਆਪਣੇ ਸਕੂਲ ਦੇ ਨਾਲ ਨਾਲ ਆਪਣੇ ਮਾਤਾ ਪਿਤਾ ਦਾ ਨਾਮ ਵੀ ਰੌਸ਼ਨ ਕੀਤਾ ਹੈ। ਉਹਨਾਂ ਨੇ ਸਕੂਲ ਡੀ.ਪੀ.ਈ. ਹਰਜਿੰਦਰ ਸਿੰਘ ਅਤੇ ਪਰਵਿੰਦਰ ਸਿੰਘ ਨੂੰ ਵੀ ਵਧਾਈ ਦਿੱਤੀ ਜਿਹਨਾਂ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਇਹ ਸਫ਼ਲਤਾ ਪ੍ਰਾਪਤ ਕੀਤੀ।ਸਕੂਲ ਦੇ ਚੈਅਰਮੈਨ ਏਕਮਜੀਤ ਸਿੰਘ ਸੋਹਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਹਰ ਖੇਤਰ ਵਿੱਚ ਨਾਮਣਾ ਖੱਟਣ। ਅਸੀਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਰ ਸੰਭਵ ਯਤਨ ਕਰ ਰਹੇ ਹਨ। ਉਹਨਾਂ ਨੂੰ ਅਪਣੇ ਸਕੂਲ ਦੇ ਵਿਦਿਆਰਥੀਆ 'ਤੇ ਮਾਣ ਹੈ।
Sunday, August 11, 2024
ਗੁਰਵਿੰਦਰ ਸਿੰਘ ਚਹਿਲ, ਹੀਰੋਂ ਖੁਰਦ : ਗੁਲਜ਼ਾਰ ਡੋਗਰਾ ਦਾ ਪਲੇਠਾ ਕਾਵਿ ਸੰਗ਼੍ਰਿਹ ‘ਪਰ-ਪਰਾਰ ਦੀ ਗੱਲ’ ਲੋਕ ਅਰਪਣ ’ਤੇ ਵਿਚਾਰ ਚਰਚਾ
ਗੁਲਜ਼ਾਰ ਡੋਗਰਾ ਦਾ ਪਲੇਠਾ ਕਾਵਿ ਸੰਗ਼੍ਰਿਹ ‘ਪਰ-ਪਰਾਰ ਦੀ ਗੱਲ’ ਲੋਕ ਅਰਪਣ ’ਤੇ ਵਿਚਾਰ ਚਰਚਾ
ਪੇਂਡੂ ਭਾਸ਼ਾਈ ਰਚਨਾਵਾਂ ਹਰ ਆਮ-ਖਾਸ਼ ਦੇ ਮਨ ਨੂੰ ਟੁੰਬਦੀਆਂ ਹਨ-ਡਾ. ਰਾਜਨਦੀਪ ਕੌਰ
ਗੁਰਵਿੰਦਰ ਸਿੰਘ ਚਹਿਲ, ਹੀਰੋਂ ਖੁਰਦ : ਨਵਯੁਗ ਸਾਹਿਤ ਕਲਾ ਮੰਚ ਭੀਖੀ ਵੱਲੋਂ ਪੰਜਾਬੀ ਵਿਭਾਗ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਸਹਿਯੋਗ ਨਾਲ਼ ਨੌਜਵਾਨ ਸ਼ਾਇਰ ਗੁਲਜ਼ਾਰ ਡੋਗਰਾ ਦਾ ਪਲੇਠਾ ਕਾਵਿ ਸੰਗ਼੍ਰਿਹ ‘ਪਰ-ਪਰਾਰ ਦੀ ਗੱਲ’ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿਖੇ ਲੋਕ ਅਪਰਣ ਕੀਤਾ ਗਿਆ।ਇਸ ਸਮੇਂ ਕਹਾਣੀਕਾਰ ਤੇ ਅਲੋਚਕ ਨਿਰੰਜਣ ਬੋਹਾ ਨੇ ਬੋਲਿਦਆਂ ਕਿਹਾ ਕਿ ਗੁਲਜ਼ਾਰ ਡੋਗਰਾ ਦੀ ਲੇਖਣੀ ਤੋਂ ਭਵਿੱਖ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਹਨ।ਡੋਗਰਾ ਦੀਆਂ ਕਵਿਤਾਵਾਂ ਮਨ ਅੰਦਰਲੀ ਹੂਕ ਦੀ ਹਾਮੀ ਭਰਦੀਆਂ ਹਨ।ਉਨ੍ਹਾਂ ਦੀ ਹਰ ਇੱਕ ਕਵਿਤਾ ਰਿਦਮ ਵਿੱਚ ਹੈ ਜਿਸ ਨੂੰ ਗੀਤਾਂ ਦਾ ਰੂਪ ਵੀ ਦਿੱਤਾ ਜਾ ਸਕਦਾ ਹੈ।ਉਨ੍ਹਾਂ ਡੋਗਰਾ ਦੇ ਕਾਵਿ ਸੰਗ਼੍ਰਿਹ ਨੂੰ ਖੁਸ਼ਾਮਦੀਦ ਕਿਹਾ।ਪੰਜਾਬੀ ਵਿਭਾਗ ਦੀ ਮੁਖੀ ਡਾ. ਰਾਜਨਦੀਪ ਕੌਰ ਨੇ ਗੱਲ ਕਰਦਿਆਂ ਕਿਹਾ ਕਿ ਗੁਲਜ਼ਾਰ ਦੀ ਲੇਖਣੀ ਵਿੱਚ ਬਹੁਤ ਕੋਮਲਤਾ ਹੈ, ਪੇਂਡੂ ਭਾਸ਼ਾਈ ਰਚਨਾਵਾਂ ਹਰ ਆਮ-ਖਾਸ਼ ਦੇ ਮਨ ਨੂੰ ਟੁੰਬਦੀਆਂ ਹਨ।ਜਦੋਂ ਅੱਜ ਨੌਜਵਾਨ ਪੀੜੀ ਕਿਤਾਬਾਂ ਤੋਂ ਦੂਰ ਹੋ ਕੇ ਮੋਬਾਇਲ ਕਲਚਰ ਦੀ ਗਿਰਫ ਵਿੱਚ ਆ ਚੁੱਕੀ ਹੈ।ਉਸ ਸਮੇਂ ਡੋਗਰਾ ਵਰਗੇ ਨੌਜਵਾਨ ਦੀ ਮਾਂ ਬੋਲੀ ਵਿੱਚ ਕਿਤਾਬ ਆਉਣਾ ਬਹੁਤ ਸਲਾਘਾ ਯੋਗ ਉਦਮ ਹੈ।ਸ਼ਾਇਰ ਦਿਲਬਾਗ ਰਿਉਂਦ ਨੇ ਗੱਲਬਾਤ ਕਰਿਦਆਂ ਕਿਹਾ ਕਿ ਗੁਲਜ਼ਾਰ ਦੀਆਂ ਰਚਨਾਵਾਂ ਹੱਡੀਂ ਹੰਢਾਈਆਂ ਪੀੜਾਂ, ਤੰਗੀਆਂ-ਤੁਰਸ਼ੀਆਂ ਨੂੰ ਬਿਆਨ ਕਰਦੀਆਂ ਹਨ,ਅਜਿਹੀਆਂ ਕਵਿਤਾਵਾਂ ਉਹ ਹੀ ਲਿਖ ਸਕਦਾ ਹੈ ਜੋ ਇਨ੍ਹਾਂ ਪੀੜਾਂ ਨਾਲ਼ ਦੋ ਚਾਰ ਹੁੰਦਾ ਹੋਇਆ ਸੰਘਰਸ਼ ਕਰਦਾ ਹੈ।ਆਉਣ ਵਾਲੇ ਸਮੇਂ ਵਿੱਚ ਗੁਲਜ਼ਾਰ ਤੋਂ ਉਚੇਰੇ ਸਾਹਿਤ ਰਚਨ ਦੀ ਆਸ ਕੀਤੀ ਜਾ ਸਕਦੀ ਹੈ।ਮੰਚ ਪ਼੍ਰਧਾਨ ਕਹਾਣੀਕਾਰ ਭੁਿਪੰਦਰ ਫੌਜੀ ਨੇ ਕਿਹਾ ਗੁਲਜਾਰ ਡੋਗਰਾ ਦੀਆਂ ਕਵਿਤਾਵਾਂ ਵਿਚਲਾ ਵਾਰਤਕ ਰੂਪ ਕਮਾਲ ਦਾ ਹੈ।ਉਸ ਦੀ ਹਰ ਇੱਕ ਕਵਿਤਾ ਸੋਖਿਆਂ ਹੀ ਆਮ ਪਾਠਕ ਦੇ ਸਮਝ ਵਿੱਚ ਆ ਜਾਂਦੀ ਹੈ।ਉਨ੍ਹਾਂ ਕਿਹਾ ਕਿ ਇੱਕ ਚੰਗਾ ਲੇਖਕ ਬਣਨ ਲਈ ਸਭ ਤੋਂ ਪਹਿਲਾਂ ਇੱਕ ਚੰਗਾ ਪਾਠਕ ਹੋਣਾ ਬਹੁਤ ਜ਼ਰੂਰੀ ਹੈ।ਕਿਤਾਬਾਂ ਵਿਅਕਤੀ ਦਾ ਰਾਹ ਦਸੇਰਾ ਹੁੰਦੀਆਂ ਹਨ।ਉਹਨਾਂ ਸਮਾਗਮ ਵਿੱਚ ਆਏ ਨੌਜਵਾਨਾਂ ਨੂੰ ਪੁਸਤਕਾਂ ਨਾਲ ਜੁੜਨ ਲਈ ਪ਼੍ਰੇਿਰਤ ਕੀਤਾ।ਗੁਲਜ਼ਾਰ ਡੋਗਰਾ ਨੇ ਅਲੋਚਕਾਂ ਦੇ ਸੁਝਾਵਾਂ ਨੂੰ ਅਮਲੀ ਰੂਪ ਦੇਣ ਦੀ ਗੱਲ ਕਬੂਲੀ।ਮੰਚ ਦੇ ਸਰਪ਼੍ਰਸਤ ਐਸਡੀਓ ਰਾਜਿੰਦਰ ਸਿੰਘ ਰੋਹੀ ਨੇ ਸਮਾਗਮ ਵਿੱਚ ਆਏ ਲੇਖਕ ਤੇ ਪਾਠਕਾਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਸਾਹਿਬਦੀਪ ਪ੍ਰਕਾਸ਼ਨ ਕਰਨ ਭੀਖੀ ਤੇ ਗੁਿਰੰਦਰ ਔਲਖ ਵੱਲੋਂ ਬਾਖੂਬੀ ਨਿਭਾਇਆ ਗਿਆ।ਸਮਾਗਮ ਦੌਰਾਨ ਅਮਨਦੀਪ ਗੁਰਨੇ,ਮਾ. ਭਲਕਰਨ ਸਿੰਘ ਨੇ ਆਪਣੀ ਰਚਨਾਵਾਂ ਪੇਸ਼ ਕੀਤੀਆਂ।ਇਸ ਮੌਕੇ ਜਸਪਾਲ ਅਤਲਾ,ਹਰਵਿੰਦਰ ਭੀਖੀ,ਧਰਮਪਾਲ ਨੀਟਾ,ਜਸਵੰਤ ਚਹਿਲ ਮੱਤੀ,ਨਾਵਲਕਾਰ ਅਜ਼ੀਜ ਸਰੋਏ,ਗੁਲਾਬ ਰਿਉਂਦ,ਅਵਤਾਰ ਸਿੰਘ,ਰਮੇਸ਼ ਸਿੰਘ ਡੋਗਰਾ,ਕੁਲਦੀਪ ਬੁਢਲਾਡਾ,ਪ਼੍ਰੋਫੈਸਰ ਵੀਰਪਾਲ ਕੌਰ,ਮੇਜਰ ਕਲੇਰ,ਨਵਨੀਤ ਰਿਸ਼ੀ ਆਦਿ ਹਾਜ਼ਰ ਸਨ।
ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਚੀਮਾ ਮੰਡੀ ਨੇ ਮੰਦਿਰ ਕਮੇਟੀ ਨੂੰ ਕੀਤੇ ਬੇਲ ਦੇ ਭਾਂਡੇ ਭੇਂਟ
ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਚੀਮਾ ਮੰਡੀ ਨੇ ਮੰਦਿਰ ਕਮੇਟੀ ਨੂੰ ਕੀਤੇ ਬੇਲ ਦੇ ਭਾਂਡੇ ਭੇਂਟ
ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਧਾਰਮਿਕ ਤੇ ਸਮਾਜ ਸੇਵੀ ਸੰਸਥਾ ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ ਚੀਮਾ ਮੰਡੀ ਵੱਲੋਂ ਪਬਲਿਕ ਸੇਵਾ ਹਿੱਤ ਸ੍ਰੀ ਦੁਰਗਾ ਸ਼ਕਤੀ ਮੰਦਿਰ ਦੇ ਭਾਂਡਿਆਂ ਦੀ ਬੇਲ ਵਿੱਚ ਵਾਧਾ ਕਰਦਿਆਂ ਵੱਡੇ ਭਾਂਡੇ ਆਦਿ ਮੰਦਿਰ ਕਮੇਟੀ ਨੂੰ ਭੇਂਟ ਕੀਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੇਵਾਦਾਰ ਸੁਰੇਸ਼ ਕੁਮਾਰ ਝਾੜੋ ਵਾਲੇ ਜਨਕ ਰਾਜ ਚੱਕੀ ਵਾਲੇ, ਮਿੰਟੂ ਬਾਂਸਲ ਆਦਿ ਨੇ ਦੱਸਿਆ ਕਿ ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ ਚੀਮਾ ਮੰਡੀ ਵੱਲੋਂ ਕੀਤੀ ਗਈ ਸੇਵਾ ਦੋਰਾਨ 8 ਟੱਬ, 2 ਵੱਡੀਆਂ ਪ੍ਰਾਂਤਾਂ ,10 ਲੰਗਰ ਬਾਲਟੀਆਂ,7 ਜੱਗ, 6 ਪਾਣੀ ਵਰਤਾਉਣ ਵਾਲੀਆਂ ਕੇਟਲੀਆਂ, 4 ਡੋਰੇ, 1 ਇੱਕ ਡਬਲ ਚੁੱਲ੍ਹੇ ਵਾਲੀ ਸਟੈਂਡਿੰਗ ਗੈਸੀ ਭੱਠੀ ਦੀ ਸੇਵਾ ਕੀਤੀ ਗਈ। ਇਸ ਮੌਕੇ ਮੰਦਿਰ ਕਮੇਟੀ ਵੱਲੋਂ ਪ੍ਰਧਾਨ ਰਜਿੰਦਰ ਕੁਮਾਰ ਲੀਲੂ ਉਪ ਪ੍ਰਧਾਨ ਸੁਰਿੰਦਰ ਕੁਮਾਰ ਬਾਂਸਲ ਦੀ ਅਗਵਾਈ ਵਿੱਚ ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ ਚੀਮਾ ਮੰਡੀ ਦੇ ਸੇਵਾਦਾਰਾਂ ਦਾ ਸਨਮਾਨ ਕਰਦਿਆਂ ਸੰਸਥਾ ਵੱਲੋਂ ਨਿਰੰਤਰ ਕੀਤੇ ਜਾ ਰਹੇ ਧਾਰਮਿਕ ਤੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ । ਇਸ ਮੌਕੇ ਸੰਸਥਾ ਵੱਲੋਂ ਤਰਲੋਚਨ ਗੋਇਲ, ਗੋਬਿੰਦ ਰਾਮ ਗੋਂਦਾਂ, ਮੁਕੇਸ਼ ਕੁਮਾਰ ਗਰਗ, ਲਾਭ ਤੇਜ਼ ਸ਼ਰਮਾ,ਅਸ਼ਵਨੀ ਗੋਇਲ ਆਸੂ, ਰਕੇਸ਼ ਕੁਮਾਰ (ਕੇਸੀਂ) ਕੇਵਲ ਕ੍ਰਿਸ਼ਨ ਹੀਰੋ ਕਲਾਂ ਵਾਲੇ, ਵਿਜੇ ਕੁਮਾਰ ਸਿੰਗਲਾ,ਅਰਸ਼ਦੀਪ ਬਾਂਸਲ, ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ।
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਮਾਤਾ ਬੇਨਤੀ ਦੇਵੀ ਦੀ ਬਰਸੀ ਮੌਕੇ 170 ਯੂਨਿਟ ਹੋਏ ਖ਼ੂਨਦਾਨ
ਮਾਤਾ ਬੇਨਤੀ ਦੇਵੀ ਦੀ ਬਰਸੀ ਮੌਕੇ 170 ਯੂਨਿਟ ਹੋਏ ਖ਼ੂਨਦਾਨ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਫਾਉਂਡੇਸ਼ਨ ਦੇ ਮੈਂਬਰ ਕੁਲਦੀਪ ਸ਼ਰਮਾ ਅਤੇ ਮਨਦੀਪ ਸ਼ਰਮਾ ਦੀ ਮਾਤਾ ਸਵ: ਬੇਨਤੀ ਦੇਵੀ ਦੀ ਬਰਸੀ ਮੌਕੇ ਗੁਰਦੁਆਰਾ ਰਾਮਗੜ੍ਹੀਆ ਸਿੰਘ ਸਭਾ ਬੁਢਲਾਡਾ ਵਿਖੇ ਵਿਸ਼ਾਲ ਖ਼ੂਨਦਾਨ ਕੈੰਪ ਲਗਾਇਆ ਗਿਆ।ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਦੇ ਭੋਗ ਉਪਰੰਤ ਸੰਗਤਾਂ ਨੇ ਲੰਮੀਆਂ ਕਤਾਰਾਂ ਲਗਾ ਕੇ ਖੂਨਦਾਨ ਕੀਤਾ। ਸਰਕਾਰੀ ਬਲੱਡ ਬੈਂਕ ਮਾਨਸਾ ਤੋਂ ਡਾ. ਸ਼ਾਇਨਾ ਨੇ ਦੱਸਿਆ ਕਿ ਕੈੰਪ ਵਿੱਚ ਰਿਕਾਰਡ ਤੋੜ 170 ਯੂਨਿਟ ਖ਼ੂਨਦਾਨ ਇਕੱਤਰ ਕੀਤਾ ਗਿਆ ਹੈ,ਜੋ ਲੋੜਵੰਦ ਮਰੀਜਾਂ ਦੇ ਕੰਮ ਆਵੇਗਾ। ਨੇਕੀ ਫਾਉਂਡੇਸ਼ਨ ਦੀ ਟੀਮ ਵੱਲੋਂ ਖ਼ੂਨਦਾਨੀਆਂ ਦੀ ਸਹੂਲਤ ਲਈ ਸਪੈਸ਼ਲ ਏ ਸੀ ਬੱਸ ਦਾ ਪ੍ਰਬੰਧ ਕੀਤਾ ਗਿਆ ਅਤੇ ਸਾਰੇ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ/ ਕੱਪਾਂ ਨਾਲ ਸਨਮਾਨਿਤ ਕੀਤਾ ਗਿਆ। ਗੱਲਬਾਤ ਕਰਦਿਆਂ ਸੇਵਾਮੁਕਤ ਜੇ.ਈ. ਹਰਬਿਲਾਸ ਸ਼ਰਮਾ ਨੇ ਆਪਣੀ ਵਿੱਛੜ ਚੁੱਕੀ ਧਰਮ ਪਤਨੀ ਨੂੰ ਯਾਦ ਕਰਦਿਆਂ ਅਤੇ ਖ਼ੂਨਦਾਨ ਕਰਕੇ ਸ਼ਰਧਾਂਜਲੀ ਦੇਣ ਪਹੁੰਚੇ ਲੰਮੀਆਂ ਕਤਾਰਾਂ ਵਿੱਚ ਲੱਗੇ ਨੌਜਵਾਨਾਂ ਨੂੰ ਦੇਖਕੇ ਕਿਹਾ ਕਿ ਉਹਨਾਂ ਨੇ ਪਰਿਵਾਰ ਦਾ ਹੌਂਸਲਾ ਵਧਾਇਆ ਹੈ। ਖ਼ੂਨਦਾਨ ਕਰਨ ਦਾ ਲੋਕਾਂ ਵਿਚ ਇਹ ਜਜ਼ਬਾ ਦੇਖਣ ਯੋਗ ਹੈ ਅਤੇ ਇਸਦਾ ਸਾਰਾ ਸਿਹਰਾ ਨੇਕੀ ਫਾਉਂਡੇਸ਼ਨ ਦੀ ਸਾਰੀ ਟੀਮ ਨੂੰ ਜਾਂਦਾ ਹੈ। ਇਸ ਮੌਕੇ ਹਲਕਾ ਐੱਮ ਐਲ ਏ ਪ੍ਰਿੰਸੀਪਲ ਬੁੱਧਰਾਮ,ਪਤਵੰਤੇ ਅਤੇ ਹੋਰ ਸਿਆਸੀ ਆਗੂ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਖੂਨਦਾਨੀਆਂ ਦਾ ਹੌਂਸਲਾ ਵਧਾਉਂਦਿਆਂ ਕਿਹਾ ਕਿ ਬਰਸੀ ਮੌਕੇ ਅਜਿਹੇ ਕੈੰਪ ਲਗਾਉਣਾ ਰਿਸ਼ੀ ਪਰਿਵਾਰ ਦਾ ਇੱਕ ਵਿਸ਼ੇਸ਼ ਉਪਰਾਲਾ ਹੈ ਅਤੇ ਅਜਿਹੇ ਕੰਮ ਹਰ ਕਿਸੇ ਨੂੰ ਕਰਨੇ ਚਾਹੀਦੇ ਹਨ।
Saturday, August 10, 2024
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸੰਤ ਅਤਰ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਦੇ 87 ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ 'ਚ ਕਰਵਾਇਆ ਨਾਮ ਦਰਜ਼
ਸੰਤ ਅਤਰ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਦੇ 87 ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ 'ਚ ਕਰਵਾਇਆ ਨਾਮ ਦਰਜ਼
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : 68ਵੀਆਂ ਪੰਜਾਬ ਰਾਜ ਸਕੂਲੀ ਖੇਡਾਂ ਦੇ ਜੋਨ ਪੱਧਰੀ ਮੁਕਾਬਲਿਆਂ ਦੀਆਂ ਵੱਖ ਵੱਖ ਖੇਡਾਂ ਵਿੱਚ ਭਾਗ ਲੈਂਦਿਆਂ ਐਸ.ਏ.ਐਸ. ਇੰਟਰਨੈਸ਼ਨਲ ਸਕੂਲ ਦੇ 87 ਵਿਦਿਆਰਥੀਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਜਿੱਤ ਪ੍ਰਾਪਤ ਕੀਤੀ ਅਤੇ ਜ਼ਿਲਾ ਪੱਧਰ ਤੇ ਆਪਣੀ ਜਗ੍ਹਾ ਬਣਾਈ।ਵਿਦਿਆਰਥੀਆ ਨੇ ਸ਼ੁਟਿੰਗ,ਬਾਕਸਿੰਗ,ਟੇਬਲ ਟੈਨਿਸ,ਜੂਡੋ,ਕਿਕ-ਬਾਕਸਿੰਗ, ਵੁਸੂ,ਵਾਲੀਬਾਲ.ਫੁੱਟਬਾਲ, ਕਬੱਡੀ ਨੈਸ਼ਨਲ ਸਟਾਈਲ ਅਤੇ ਕਬੱਡੀ ਸਰਕਲ ਆਦਿ ਖੇਡਾਂ ਵਿੱਚ ਭਾਗ ਲੈਦੇ ਹੋਏ ਅਪਣੀ ਜਿੱਤ ਦੇ ਝੰਡੇ ਗੱਡੇ। ਖਿਡਾਰੀਆਂ ਨੇ ਆਪਣੇ ਮਾਪਿਆਂ ਦੇ ਨਾਲ ਨਾਲ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਪ੍ਰਿੰਸੀਪਲ ਵਿਕਰਮ ਸ਼ਰਮਾ ਨੇ ਦੱਸਿਆ ਕਿ ਸਕੂਲ ਵਿੱਚ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਪੜਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਲਗਭਗ ਹਰੇਕ ਖੇਡ ਲਈ ਵੱਖਰੇ - ਵੱਖਰੇ ਕੋਚਾ ਦਾ ਪੁਖਤਾ ਪ੍ਰਬੰਧ ਹੈ ਜਿਸ ਕਰਕੇ ਸਕੂਲ ਖੇਡਾਂ ਵਿੱਚ ਬੁਲੰਦਿਆਂ ਹਾਸਿਲ ਕਰ ਰਿਹਾ ਹੈ ਤੇ ਵਿਦਿਆਰਥੀ ਖੇਡਾ ਦੇ ਖੇਤਰ ਵਿੱਚ ਨਾਮਣਾ ਖੱਟ ਰਹੇ ਹਨ ।ਇਸ ਮੋਕੇ ਵਾਇਸ ਪ੍ਰਿੰਸੀਪਲ ਬਲਵਿੰਦਰ ਸਿੰਘ, ਸਕੂਲ ਮੈਨੇਜਰ ਸ਼ਿਵ ਕੁਮਾਰ, ਐਚ.ੳ.ਡੀ. ਜਸਪ੍ਰੀਤ ਕੌਰ, ਹਰਭਵਨ ਕੌਰ, ਖੇਡ ਇੰਚਾਰਜ ਰੁਪਿੰਦਰ ਸਿੰਘ, ਕੋਚ ਮਨਪ੍ਰੀਤ ਕੌਰ, ਪਿਰਥੀ ਸਿੰਘ,ਸਾਹਿਲ ਕੁਮਾਰ ਆਦਿ ਸਕੂਲ ਸਟਾਫ ਨੇ ਵਿਦਿਆਰਥੀਆ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ।
Subscribe to:
Comments (Atom)
-
ਪੀ.ਪੀ.ਐਸ. ਚੀਮਾ ਦੇ ਪਾਣੀ ਦੇ ਸੈਂਪਲ ਵਿੱਚ ਨਹੀਂ ਕੋਈ ਖ਼ਰਾਬੀ : ਐਮ.ਡੀ. ਜਸਵੀਰ ਸਿੰਘ ਚੀਮਾ ਡਿਪਟੀ ਕਮਿਸ਼ਨਰ ਸੰਗਰੂਰ ਦੇ ਹੁਕਮਾਂ ਤਹਿਤ ਦੁਬਾਰਾ ਲਏ ਗਏ ਸੈਂਪਲ ਦੀ ਰਿਪੋਰਟ...
-
ਕੇਵਲ ਨਾਂ ਦੇ ਪੱਕੇ ਹੋਏ ਪ੍ਰੀ ਪ੍ਰਾਇਮਰੀ ਅਧਿਆਪਕ 2 ਮਾਰਚ ਨੂੰ ਕਰਨਗੇ ਸਟੇਟ ਪੱਧਰੀ ਮੀਟਿੰਗ ਮਾਨਸਾ (ਪੱਤਰ ਪ੍ਰੇਰਕ) : ਕੱਚੇ ਅਧਿਆਪਕਾਂ ਤੋਂ ਪੱਕੇ ਹੋਏ ਐਸੋਸੀਏਟ ਪ੍ਰੀ-ਪ...
-
ਐਸੋਸੀਏਟ ਅਧਿਆਪਕ ਫਰੰਟ ਮਾਨਸਾ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਦਿੱਤਾ ਮੰਗ ਪੱਤਰ ਹਾਂ ਪੱਖੀ ਹੁੰਗਾਰਾ ਨਾ ਮਿਲਣ 'ਤੇ 23 ਮਾਰਚ ਨੂੰ ਮੁੱ...




.jpg)



