Thursday, August 15, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਬਿਹਤਰੀਨ ਸੇਵਾਵਾਂ ਬਦਲੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੱਲੋਂ ਸਤਵੀਰ ਸਿੰਘ ਦਾ ਸਨਮਾਨ

ਬਿਹਤਰੀਨ ਸੇਵਾਵਾਂ ਬਦਲੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੱਲੋਂ ਸਤਵੀਰ ਸਿੰਘ ਦਾ ਸਨਮਾਨ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸੁਤੰਤਰਤਾ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਜ਼ਿਲ੍ਹਾ ਮਾਨਸਾ ਦੇ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਵਿਖੇ ਕਨੂੰਨੀ ਸਲਾਹਕਾਰ ਵਜੋਂ ਕੰਮ ਕਰ ਰਹੇ ਸਤਵੀਰ ਸਿੰਘ ਦਾ ਸਨਮਾਨ ਸਮਾਗਮ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਵੱਲੋਂ ਕੀਤਾ ਗਿਆ।ਸਤਵੀਰ ਸਿੰਘ ਵੱਲੋਂ ਆਪਣੀਆਂ ਸੇਵਾਵਾਂ ਦੇ ਸ਼ੁਰੂਆਤੀ ਦੌਰ ਵਿੱਚ ਅੰਗਰੇਜ਼ੀ ਅਧਿਆਪਕ ਵਜੋਂ ਕੰਮ ਕੀਤਾ।ਅਧਿਆਪਕ ਦੇ ਤੌਰ 'ਤੇ ਬਿਹਤਰੀਨ ਸੇਵਾਵਾਂ ਅਦਾ ਕਰਦਿਆਂ ਸਿੱਖਿਆ ਵਿਭਾਗ ਲਈ ਰਿਸਰਚ ਦਾ ਕੰਮ ਵੀ ਕੀਤਾ ਜਦੋਂ ਜ਼ਿਲ੍ਹਾ ਸਿੱਖਿਆ ਦਫਤਰ ਵੱਖ ਵੱਖ ਕਨੂੰਨੀ ਕੇਸਾਂ ਵਿੱਚ ਦਿੱਕਤਾਂ ਦਾ ਸਾਹਮਣਾ ਕਰ ਰਿਹਾ ਸੀ ਉਸ ਸਮੇਂ ਤੋਂ ਹੁਣ ਤੱਕ ਸਤਵੀਰ ਸਿੰਘ ਨੇ ਦਫਤਰ ਨੂੰ ਆਪਣੀਆਂ ਸੇਵਾਵਾਂ ਦੇ ਕੇ ਦਫਤਰ ਅਤੇ ਸਰਕਾਰ ਦੇ ਹਿੱਤਾਂ ਨੂੰ ਮਹਿਫੂਜ਼ ਰੱਖਿਆ । ਸਤਵੀਰ ਸਿੰਘ ਦੇ ਕੰਮਾਂ ਬਾਰੇ ਦੱਸਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਭੁਪਿੰਦਰ ਕੌਰ ਨੇ ਕਿਹਾ ਕਿ ਸਤਵੀਰ ਸਿੰਘ ਦੇ ਕੰਮ 'ਤੇ ਜ਼ਿਲ੍ਹਾ ਦਫਤਰ ਮਾਣ ਮਹਿਸੂਸ ਕਰਦਾ ਹੈ।ਸਤਵੀਰ ਸਿੰਘ ਨੂੰ ਮਿਲੇ ਇਸ ਸਨਮਾਨ ਲਈ ਡਾਇਟ ਅਹਿਮਦਪੁਰ ਦੇ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ,ਬਲਾਕ ਨੋਡਲ ਅਫਸਰ ਗੁਰਮੀਤ ਸਿੰਘ,ਬਲਾਕ ਨੋਡਲ ਅਫਸਰ ਅਰੁਣ ਕੁਮਾਰ ਅਤੇ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਨਵਨੀਤ ਕੱਕੜ ਨੇ ਮੁਬਾਰਕਬਾਦ ਦਿੱਤੀ।



ਗੁਰਵਿੰਦਰ ਸਿੰਘ ਚਹਿਲ ਹੀਰੋਂ ਖੁਰਦ : ਮਾਨਸਾ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ਚ 16 ਅਗਸਤ ਦੀ ਛੁੱਟੀ ਦਾ ਐਲਾਨ

ਮਾਨਸਾ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ਚ 16 ਅਗਸਤ ਦੀ ਛੁੱਟੀ ਦਾ ਐਲਾਨ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਮਾਨਸਾ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਆਏ ਕੈਬਨਟ ਵਜ਼ੀਰ ਚੇਤਨ ਸਿੰਘ ਜੋੜੇ ਮਾਜਰਾ ਨੇ ਮਾਨਸਾ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ਵਿੱਚ 16 ਅਗਸਤ ਦੀ ਛੁੱਟੀ ਕਰਨ ਦਾ ਐਲਾਨ ਕੀਤਾ ਹੈ।ਇਥੇ ਜ਼ਿਕਰ ਕਰਨਾ ਬਣਦਾ ਹੈ ਕਿ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਵੱਖ-ਵੱਖ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਕਰਕੇ ਆਪਣੀ ਕਲਾ ਦੇ ਜੌਹਰ ਦਿਖਾਏ ਹਨ। ਜਿਹਨਾਂ ਦੀ ਕੈਬਨਟ ਵਜ਼ੀਰ ਨੇ ਸਰਾਹਨਾ ਵੀ ਕੀਤੀ।

Wednesday, August 14, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਈਟੀਟੀ 2364 ਬੇਰੁਜ਼ਗਾਰ ਅਧਿਆਪਕ ਕੱਲ੍ਹ ਕਰਨਗੇ ਕਾਲੀਆਂ ਝੰਡੀਆਂ ਨਾਲ ਸਰਕਾਰ ਦਾ ਤਿੱਖਾ ਵਿਰੋਧ

ਈਟੀਟੀ 2364 ਬੇਰੁਜ਼ਗਾਰ ਅਧਿਆਪਕ ਕੱਲ੍ਹ ਕਰਨਗੇ ਕਾਲੀਆਂ ਝੰਡੀਆਂ ਨਾਲ ਸਰਕਾਰ ਦਾ ਤਿੱਖਾ ਵਿਰੋਧ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਈਟੀਟੀ 2364 ਬੇਰੁਜ਼ਗਾਰ ਅਧਿਆਪਕਾਂ ਦੀ ਮੀਟਿੰਗ ਪਿਛਲੇ ਦਿਨੀਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਹੋਈ ਜਿਸ ਵਿੱਚ ਉਹਨਾਂ ਵੱਲੋਂ ਈਟੀਟੀ 2364 ਯੂਨੀਅਨ ਆਗੂਆਂ ਨੂੰ ਪੂਰਨ ਤੌਰ ਤੇ ਅਸਵਾਸਨ ਦੁਆਇਆ ਕਿ ਆਉਣ ਵਾਲੇ ਪੰਜ ਸੱਤ ਦਿਨਾਂ ਵਿੱਚ ਭਰਤੀ ਦੀ ਜੁਆਇਨਿੰਗ ਕਰਵਾਉਣ ਦਾ ਕੰਮ ਹੋ ਜਾਵੇਗਾ ਇਸ ਕਰਕੇ ਯੂਨੀਅਨ ਆਗੂਆਂ ਨੇ ਧਰਨਾ ਪ੍ਦਰਸ਼ਨ ਕਰਨ ਦੀ ਜੋ 10 ਅਗਸਤ ਦੀ ਤਾਰੀਖ ਜੋ ਰੱਖੀ ਸੀ ਉਹਨੂੰ ਕੁਝ ਸਮੇਂ ਲਈ ਵਿਸ਼ਰਾਮ ਦਿੱਤਾ ਹੈ ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕੀ ਜੇਕਰ ਸਰਕਾਰ ਆਉਣ ਵਾਲੇ ਸਮੇਂ ਵਿੱਚ ਜੁਆਇਨਿੰਗ ਕਰਵਾਉਣ ਦੀ ਪ੍ਕਿਰਿਆ ਮੁਕੰਮਲ ਨਹੀਂ ਕਰਦੀ ਤਾਂ 15 ਅਗਸਤ ਨੂੰ ਆਜ਼ਾਦੀ ਦਿਹਾੜੇ ਤੇ ਪੰਜਾਬ ਸਰਕਾਰ ਦਾ ਭੰਡੀ ਪ੍ਚਾਰ ਹਰ ਜਿਲ੍ਹੇ ਵਿੱਚ ਕਾਲੀਆਂ ਝੰਡੀਆਂ ਨਾਲ ਕੀਤਾ ਜਾਵੇਗਾ, ਜਿਸ ਲਈ ਯੂਨੀਅਨ ਵੱਲੋਂ ਜਿਲ੍ਹਾ ਪੱਧਰੀ ਟੀਮਾਂ ਦਾ ਗੱਠਨ ਕਰ ਦਿੱਤਾ ਹੈ। ਯੂਨੀਅਨ ਆਗੂਆਂ ਵੱਲੋਂ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਮਾਨ  ਸਰਕਾਰ ਜਲਦੀ ਸਾਡੀਆਂ ਉਮੀਦਾਂ ਤੇ ਖਰੇ ਨਹੀਂ ਉੱਤਰਦੀ ਤਾਂ ਸਮੂੱਚੇ ਪੰਜਾਬ ਵਿੱਚ ਸਰਕਾਰ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ।  ਪੱਤਰਕਾਰਾਂ ਨਾਲ ਗੱਲ ਬਾਤ ਕਰਨ ਸਮੇਂ ਯੂਨੀਅਨ ਆਗੂ ਮਨਪ੍ਰੀਤ ਮਾਨਸਾ ਹਰਜੀਤ ਬੁਡਲਾਡਾ ਗੁਰਸੰਗਤ ਬੁਡਲਾਡਾ ਗੁਰਸੇਵ ਸੰਗਰੂਰ ਗੁਰਜੀਵਨ ਮਾਨਸਾ ਜਸਵਿੰਦਰ ਮਾਛੀਵਾੜਾ ਵਰਿੰਦਰ ਸਰਹੰਦ ਅੰਮ੍ਰਿਤਪਾਲ ਮੀਮਸਾ ਤੇ ਕਿਰਨਦੀਪ ਨਾਭਾ ਹਾਜ਼ਰ ਸਨ।

Monday, August 12, 2024

ਗੁਰਵਿੰਦਰ ਸਿੰਘ ਚਹਿਲ ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਵਿਖੇ ਤੀਆਂ ਦਾ ਮੇਲਾ ਕਰਵਾਇਆ

ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਵਿਖੇ ਤੀਆਂ ਦਾ ਮੇਲਾ ਕਰਵਾਇਆ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਵਿਖੇ ਸਕੂਲ ਮੁਖੀ ਸੰਦੀਪ ਕੁਮਾਰ ਦੀ ਅਗਵਾਈ ਵਿੱਚ ਸਮੁੱਚੇ ਸਟਾਫ ਦੇ ਸਹਿਯੋਗ ਨਾਲ ਤੀਆਂ ਦਾ ਮੇਲਾ ਕਰਵਾਇਆ ਗਿਆ। ਜਿਸ ਦੌਰਾਨ ਸਕੂਲ ਦੀਆਂ ਵਿਦਿਆਰਥਣਾਂ ਨੇ ਸੱਭਿਆਚਾਰਕ ਪੁਸ਼ਾਕਾਂ ਪਹਿਨ ਕੇ ਵੱਖ ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਆਪਣੀ ਕਲਾ ਦੇ ਜੌਹਰ ਦਿਖਾਏ। ਕਲੱਸਟਰ ਸਕੂਲ ਮੁਖੀ ਰਾਮਪਾਲ ਸਿੰਘ ਨੇ ਵੀ ਇਸ ਮੇਲੇ ਵਿੱਚ ਆਪਣੀ ਹਾਜ਼ਰੀ ਲਗਵਾਈ। ਰਾਮਪਾਲ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਪੁਰਾਤਨ ਤਿਉਹਾਰਾਂ ਦੀ ਮਹੱਤਤਾ ਬਾਰੇ ਇਸ ਢੰਗ ਨਾਲ ਪ੍ਰੈਕਟੀਕਲ ਕਰਵਾ ਕੇ ਉਹਨਾਂ ਦੇ ਮਨਾਂ ਵਿੱਚ ਪ੍ਰਪੱਕਤਾ ਬਣਾਈ ਜਾ ਸਕਦੀ ਹੈ। ਉਹਨਾਂ ਪ੍ਰਤਿਭਾਸ਼ਾਲੀ ਬੱਚਿਆਂ ਦੇ ਹੁਨਰ ਦੀ ਸ਼ਾਲਾਘਾ ਕੀਤੀ ਤੇ ਸਮਾਗ਼ਮ ਕਰਵਾਉਣ ਲਈ ਸਕੂਲ ਮੁਖੀ ਅਤੇ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਰਾਜੇਸ਼ ਬੁਢਲਾਡਾ,ਬਿਹਾਰਾ ਸਿੰਘ ,ਜਸਵਿੰਦਰ ਕੌਰ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਜਸਵੀਰ ਕੌਰ ,ਸਿਖਾ, ਸੁਰਿੰਦਰਪਾਲ ਕੌਰ ਮੌਜ਼ੂਦ ਸਨ।



ਗੁਰਵਿੰਦਰ ਸਿੰਘ ਚਹਿਲ, ਹੀਰੋਂ ਖ਼ੁਰਦ : ਦਿ ਰੌਇਲ ਕਾਲਜ ਵਿਖੇ ਮਨਾਇਆ ‘ਅੰਤਰਰਾਸ਼ਟਰੀ ਲਾਇਬ੍ਰੇਰੀਅਨ ਦਿਵਸ’

ਦਿ ਰੌਇਲ ਕਾਲਜ ਵਿਖੇ ਮਨਾਇਆ ‘ਅੰਤਰਰਾਸ਼ਟਰੀ ਲਾਇਬ੍ਰੇਰੀਅਨ ਦਿਵਸ’


ਗੁਰਵਿੰਦਰ ਸਿੰਘ ਚਹਿਲ, ਹੀਰੋਂ ਖ਼ੁਰਦ : ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ‘ਲਾਇਬ੍ਰੇਰੀ ਤੇ ਸੂਚਨਾ ਵਿਭਾਗ’ ਵੱਲੋਂ ਵਿਭਾਗ ਦੇ ਮੁਖੀ ਵਨੀਤਾ ਰਾਣੀ ਦੀ ਅਗਵਾਈ ਅਧੀਨ ਲਾਇਬ੍ਰੇਰੀ ਦੇ ਪਿਤਾਮਾ ਡਾ. ਐਸ.ਆਰ.ਰੰਗਾਨਾਥਨ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ‘ਅੰਤਰਰਾਸ਼ਟਰੀ ਲਾਇਬ੍ਰੇਰੀਅਨ ਦਿਵਸ’ ਪ੍ਰਭਾਵਸ਼ਾਲੀ ਸਮਾਗਮ ਕਰਕੇ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਡਾ.ਰਜਿੰਦਰ ਸਿੰਘ ਸੋਹਲ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ। ਸਭ ਤੋਂ ਪਹਿਲਾਂ ਪ੍ਰਿੰਸੀਪਲ (ਡਾ.) ਕੁਲਦੀਪ ਸਿੰਘ ਬੱਲ ਨੇ ਮੁੱਖ ਮਹਿਮਾਨ,ਸਭ ਸਖ਼ਸ਼ੀਅਤਾਂ ਤੇ ਵਿਿਦਆਰਥੀਆਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ,ਇਸ ਦਿਨ ਨੂੰ ਪੰਜਾਬ ਦੇ ਇਤਿਹਾਸ ਨਾਲ ਜੋੜਦਿਆਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਪੜ੍ਹਾਈ ਦੇ ਪੱਧਰ ਨੂੰ ਯਾਦ ਕੀਤਾ। ਡਾ.ਰਜਿੰਦਰ ਸਿੰਘ ਸੋਹਲ ਨੇ ਜਿੱਥੇ ਲਾਇਬ੍ਰੇਰੀ ਦੇ ਪਿਤਾਮਾ ਡਾ.ਐਸ.ਆਰ.ਰੰਗਾਨਾਥਨ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਓਥੇ ਹੀ ਬੜੇ ਸਹਿਜ ਰੂਪ ਤੇ ਸਧਾਰਨ ਸ਼ਬਦਾਂ ‘ਚ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਿਤਾਬਾਂ ਦੀ ਮਹੱਤਤਾ ਨੂੰ ਕਦੇ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ,ਜੋ ਮਨੁੱਖ ਦੀਆਂ ਸੱਚੀਆਂ ਦੋਸਤ ਹਨ।ਸਾਨੂੰ ਘੱਟੋ-ਘੱਟ ਸਾਲ ਵਿੱਚ ਇੱਕ ਕਿਤਾਬ ਤਾਂ ਪੜ੍ਹ ਹੀ ਲੈਣੀ ਚਾਹੀਦੀ ਹੈ।ਓਹਨਾਂ ਆਪਣੇ ਨਿੱਜੀ ਜੀਵਨ ‘ਚੋਂ ਉਦਾਹਰਨਾਂ ਦਿੰਦਿਆਂ ਦੱਸਿਆ ਕਿ ਮੈਂ ਹਰ ਵਕਤ ਆਪਣੇ ਨਾਲ ਇੱਕ ਕਿਤਾਬ ਜ਼ਰੂਰ ਰਖਦਾ ਹਾਂ ਤੇ ਜਦੋਂ ਵੀ ਸਮਾਂ ਮਿਲੇ ਓਸਨੂੰ ਪੜ੍ਹਦਾ ਹਾਂ।ਓਹਨਾਂ ਕਿਹਾ ਕਿ ਵਿਿਦਆਰਥੀਆਂ ਨੂੰ ਵੱਧ ਤੋਂ ਵੱਧ ਸਮਾਂ ਲਾਇਬ੍ਰੇਰੀ ‘ਚ ਗੁਜ਼ਾਰਨਾ ਚਾਹੀਦਾ ਹੈ ਤਾਂ ਜੋ ਮਾਂ-ਬਾਪ ਦੀ ਮਿਹਨਤ ਦਾ ਮੁੱਲ ਮੋੜ ਸਕਣ ਤੇ ਆਪਣਾ ਕਰੀਅਰ ਬਣਾ ਸਕਣ।ਇਸ ਮੌਕੇ ਫਿਜ਼ੀਕਲ ਐਜ਼ੂਕੇਸ਼ਨ ਦੇ ਵਿਭਾਗੀ ਮੁਖੀ ਅਸਿ.ਪ੍ਰੋ. ਹਰਵਿੰਦਰ ਸਿੰਘ,ਪੰਜਾਬੀ ਦੇ ਵਿਭਾਗੀ ਮੁਖੀ ਡਾ.ਭੁਪਿੰਦਰ ਸਿੰਘ ਤੇ ਕਾਲਜ ਦੇ ਕਰੀਅਰ ਗਾਇਡੈਂਸ ਤੇ ਕੌਸਲੰਿਗ ਸੈੱਲ ਦੇ ਇੰਚਾਰਜ ਅਸਿ.ਪ੍ਰੋ. ਦਵਿੰਦਰ ਸਿੰਘ ਨੇ ਵੀ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵਿਿਦਆਰਥੀਆਂ ਨੂੰ ਬੂਟੇ ਵੀ ਵੰਡੇ ਗਏ ਤਾਂ ਜੋ ਵਾਤਾਵਰਣ ਦੀ ਸ਼ੁੱਧਤਾ ਨੂੰ ਬਚਾਉਣ ‘ਚ ਯੋਗਦਾਨ ਪਾਇਆ ਜਾ ਸਕੇ।ਇਸ ਮੌਕੇ ਕਾਲਜ ਦੇ ਵਿਦਿਆਰਥੀ ਗੁਰਪਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਜੋ ਕਿ ਆਪ ਵਧੀਆ ਲਿਖਾਰੀ ਹੋਣ ਦੇ ਨਾਲ-ਨਾਲ ਦੋ ਕਿਤਾਬਾਂ ਦੀ ਸੰਪਾਦਨਾ ਵੀ ਕਰ ਚੁੱਕਾ ਹੈ। ਪ੍ਰੋਗਰਾਮ ਦੇ ਅੰਤ ‘ਚ ਡੀਨ ਅਕਾਦਮਿਕ ਡਾ.ਕੁਲਵਿੰਦਰ ਸਿੰਘ ਸਰਾਂ ਨੇ ਡਾ. ਸ਼ੋਹਲ ਸਮੇਤ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਇਸ ਮੌਕੇ ਇਹ ਅਹਿਦ ਕਰਨਾ ਚਾਹੀਦਾ ਹੈ ਕਿ ਅਸੀਂ ਕਿਤਾਬਾਂ ਤੋਂ ਸੇਧ ਲੈਂਦਿਆਂ ਸਮਾਜ ਨੂੰ ਵਧੀਆ ਬਣਾਉਣ ਦਾ ਬੀੜਾ ਚੁੱਕਾਂਗੇ,ਰਲ-ਮਿਲ ਕੇ ਰਹਾਂਗੇ ਅਤੇ ਸਹਿਯੋਗ ਤੇ ਭਾਈਚਾਰੇ ਨੂੰ ਬੜਾਵਾ ਦੇਵਾਂਗੇ।ਇਸ ਮੋਕੇ ਅਸਿ. ਪ੍ਰੋ. ਹੈਪੀ ਸਿੰਘ, ਸਰਬਜੀਤ ਕੌਰ ਤੇ ਸੁਖਚੈਨ ਸਿੰਘ ਆਦਿ ਵੀ ਮੌਜੂਦ ਸਨ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਦਿ ਰੌਇਲ ਗਲੋਬਲ ਸਕੂਲ ਦੇ ਵਿਦਿਆਰਥੀ ਗੂਜੋ ਰਾਏ ਕਰਾਟੇ ਚੈਂਪੀਅਨਸ਼ਿਪ ਵਿੱਚ ਛਾਏ

ਦਿ ਰੌਇਲ ਗਲੋਬਲ ਸਕੂਲ ਦੇ ਵਿਦਿਆਰਥੀ ਗੂਜੋ ਰਾਏ ਕਰਾਟੇ ਚੈਂਪੀਅਨਸ਼ਿਪ ਵਿੱਚ ਛਾਏ


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਦੇ ਵਿਦਿਆਰਥੀਆਂ ਨੇ ਮਲੋਟ ਵਿਖੇ ਹੋਈਆਂ ਤੀਜੀ ਇੰਟਰ ਸਟੇਟ ਗੂਜੋ ਰਾਏ ਕਰਾਟੇ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਅਤੇ ਇਸ 'ਚੋਂ ਅਰਸ਼ਦੀਪ ਸਿੰਘ ਨੇ ਅੰਡਰ 14 ਵਿੱਚੋਂ ਗੋਲਡ ਮੈਡਲ ਅਤੇ ਅੰਡਰ 15 'ਚੋਂ ਮਨਦੀਪ ਸਿੰਘ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ।ਇਹਨਾਂ ਦੋਵਾਂ ਵਿਦਿਆਰਥੀਆਂ ਦੀ ਨੈਸ਼ਨਲ ਖੇਡਣ ਲਈ ਚੋਣ ਹੋਈ ਹੈ ਜੋ ਕਿ ਦਿੱਲੀ ਵਿਖੇ ਹੋਣਗੀਆਂ।ਸਕੂਲ ਪੁਹੰਚਣ 'ਤੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਇਹਨਾਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ। ਸਕੂਲ ਪ੍ਰਿੰਸੀਪਲ ਯੋਗਿਤਾ ਭਾਟੀਆ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਾਡੇ ਵਿਦਿਆਰਥੀਆ 'ਤੇ ਮਾਣ ਹੈ, ਜਿਹਨਾਂ ਨੇ ਆਪਣੇ ਸਕੂਲ ਦੇ ਨਾਲ ਨਾਲ ਆਪਣੇ ਮਾਤਾ ਪਿਤਾ ਦਾ ਨਾਮ ਵੀ ਰੌਸ਼ਨ ਕੀਤਾ ਹੈ। ਉਹਨਾਂ ਨੇ ਸਕੂਲ ਡੀ.ਪੀ.ਈ. ਹਰਜਿੰਦਰ ਸਿੰਘ ਅਤੇ ਪਰਵਿੰਦਰ ਸਿੰਘ ਨੂੰ ਵੀ ਵਧਾਈ ਦਿੱਤੀ ਜਿਹਨਾਂ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਇਹ ਸਫ਼ਲਤਾ ਪ੍ਰਾਪਤ ਕੀਤੀ।ਸਕੂਲ ਦੇ ਚੈਅਰਮੈਨ ਏਕਮਜੀਤ ਸਿੰਘ ਸੋਹਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਹਰ ਖੇਤਰ ਵਿੱਚ ਨਾਮਣਾ ਖੱਟਣ। ਅਸੀਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਰ ਸੰਭਵ ਯਤਨ ਕਰ ਰਹੇ ਹਨ। ਉਹਨਾਂ ਨੂੰ ਅਪਣੇ ਸਕੂਲ ਦੇ ਵਿਦਿਆਰਥੀਆ 'ਤੇ ਮਾਣ ਹੈ।

Sunday, August 11, 2024

ਗੁਰਵਿੰਦਰ ਸਿੰਘ ਚਹਿਲ, ਹੀਰੋਂ ਖੁਰਦ : ਗੁਲਜ਼ਾਰ ਡੋਗਰਾ ਦਾ ਪਲੇਠਾ ਕਾਵਿ ਸੰਗ਼੍ਰਿਹ ‘ਪਰ-ਪਰਾਰ ਦੀ ਗੱਲ’ ਲੋਕ ਅਰਪਣ ’ਤੇ ਵਿਚਾਰ ਚਰਚਾ

ਗੁਲਜ਼ਾਰ ਡੋਗਰਾ ਦਾ ਪਲੇਠਾ ਕਾਵਿ ਸੰਗ਼੍ਰਿਹ ‘ਪਰ-ਪਰਾਰ ਦੀ ਗੱਲ’ ਲੋਕ ਅਰਪਣ ’ਤੇ ਵਿਚਾਰ ਚਰਚਾ


ਪੇਂਡੂ ਭਾਸ਼ਾਈ ਰਚਨਾਵਾਂ ਹਰ ਆਮ-ਖਾਸ਼ ਦੇ ਮਨ ਨੂੰ ਟੁੰਬਦੀਆਂ ਹਨ-ਡਾ. ਰਾਜਨਦੀਪ ਕੌਰ

ਲੇਖਕ ਦੀਆਂ ਕਵਿਤਾਵਾਂ ਮਨ ਅੰਦਰਲੀ ਹੂਕ ਦੀਆਂ ਹਾਮੀਂ ਭਰਦੀਆਂ ਹਨ-ਨਿਰੰਜਣ ਬੋਹਾ

ਗੁਰਵਿੰਦਰ ਸਿੰਘ ਚਹਿਲ, ਹੀਰੋਂ ਖੁਰਦ : ਨਵਯੁਗ ਸਾਹਿਤ ਕਲਾ ਮੰਚ ਭੀਖੀ ਵੱਲੋਂ ਪੰਜਾਬੀ ਵਿਭਾਗ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਸਹਿਯੋਗ ਨਾਲ਼ ਨੌਜਵਾਨ ਸ਼ਾਇਰ ਗੁਲਜ਼ਾਰ ਡੋਗਰਾ ਦਾ ਪਲੇਠਾ ਕਾਵਿ ਸੰਗ਼੍ਰਿਹ ‘ਪਰ-ਪਰਾਰ ਦੀ ਗੱਲ’ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿਖੇ ਲੋਕ ਅਪਰਣ ਕੀਤਾ ਗਿਆ।ਇਸ ਸਮੇਂ ਕਹਾਣੀਕਾਰ ਤੇ ਅਲੋਚਕ ਨਿਰੰਜਣ ਬੋਹਾ ਨੇ ਬੋਲਿਦਆਂ ਕਿਹਾ ਕਿ ਗੁਲਜ਼ਾਰ ਡੋਗਰਾ ਦੀ ਲੇਖਣੀ ਤੋਂ ਭਵਿੱਖ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਹਨ।ਡੋਗਰਾ ਦੀਆਂ ਕਵਿਤਾਵਾਂ ਮਨ ਅੰਦਰਲੀ ਹੂਕ ਦੀ ਹਾਮੀ ਭਰਦੀਆਂ ਹਨ।ਉਨ੍ਹਾਂ ਦੀ ਹਰ ਇੱਕ ਕਵਿਤਾ ਰਿਦਮ ਵਿੱਚ ਹੈ ਜਿਸ ਨੂੰ ਗੀਤਾਂ ਦਾ ਰੂਪ ਵੀ ਦਿੱਤਾ ਜਾ ਸਕਦਾ ਹੈ।ਉਨ੍ਹਾਂ ਡੋਗਰਾ ਦੇ ਕਾਵਿ ਸੰਗ਼੍ਰਿਹ ਨੂੰ ਖੁਸ਼ਾਮਦੀਦ ਕਿਹਾ।ਪੰਜਾਬੀ ਵਿਭਾਗ ਦੀ ਮੁਖੀ ਡਾ. ਰਾਜਨਦੀਪ ਕੌਰ ਨੇ ਗੱਲ ਕਰਦਿਆਂ ਕਿਹਾ ਕਿ ਗੁਲਜ਼ਾਰ ਦੀ ਲੇਖਣੀ ਵਿੱਚ ਬਹੁਤ ਕੋਮਲਤਾ ਹੈ, ਪੇਂਡੂ ਭਾਸ਼ਾਈ ਰਚਨਾਵਾਂ ਹਰ ਆਮ-ਖਾਸ਼ ਦੇ ਮਨ ਨੂੰ ਟੁੰਬਦੀਆਂ ਹਨ।ਜਦੋਂ ਅੱਜ ਨੌਜਵਾਨ ਪੀੜੀ ਕਿਤਾਬਾਂ ਤੋਂ ਦੂਰ ਹੋ ਕੇ ਮੋਬਾਇਲ ਕਲਚਰ ਦੀ ਗਿਰਫ ਵਿੱਚ ਆ ਚੁੱਕੀ ਹੈ।ਉਸ ਸਮੇਂ ਡੋਗਰਾ ਵਰਗੇ ਨੌਜਵਾਨ ਦੀ ਮਾਂ ਬੋਲੀ ਵਿੱਚ ਕਿਤਾਬ ਆਉਣਾ ਬਹੁਤ ਸਲਾਘਾ ਯੋਗ ਉਦਮ ਹੈ।ਸ਼ਾਇਰ ਦਿਲਬਾਗ ਰਿਉਂਦ ਨੇ ਗੱਲਬਾਤ ਕਰਿਦਆਂ ਕਿਹਾ ਕਿ ਗੁਲਜ਼ਾਰ ਦੀਆਂ ਰਚਨਾਵਾਂ ਹੱਡੀਂ ਹੰਢਾਈਆਂ ਪੀੜਾਂ, ਤੰਗੀਆਂ-ਤੁਰਸ਼ੀਆਂ ਨੂੰ ਬਿਆਨ ਕਰਦੀਆਂ ਹਨ,ਅਜਿਹੀਆਂ ਕਵਿਤਾਵਾਂ ਉਹ ਹੀ ਲਿਖ ਸਕਦਾ ਹੈ ਜੋ ਇਨ੍ਹਾਂ ਪੀੜਾਂ ਨਾਲ਼ ਦੋ ਚਾਰ ਹੁੰਦਾ ਹੋਇਆ ਸੰਘਰਸ਼ ਕਰਦਾ ਹੈ।ਆਉਣ ਵਾਲੇ ਸਮੇਂ ਵਿੱਚ ਗੁਲਜ਼ਾਰ ਤੋਂ ਉਚੇਰੇ ਸਾਹਿਤ ਰਚਨ ਦੀ ਆਸ ਕੀਤੀ ਜਾ ਸਕਦੀ ਹੈ।ਮੰਚ ਪ਼੍ਰਧਾਨ ਕਹਾਣੀਕਾਰ ਭੁਿਪੰਦਰ ਫੌਜੀ ਨੇ ਕਿਹਾ ਗੁਲਜਾਰ ਡੋਗਰਾ ਦੀਆਂ ਕਵਿਤਾਵਾਂ ਵਿਚਲਾ ਵਾਰਤਕ ਰੂਪ ਕਮਾਲ ਦਾ ਹੈ।ਉਸ ਦੀ ਹਰ ਇੱਕ ਕਵਿਤਾ ਸੋਖਿਆਂ ਹੀ ਆਮ ਪਾਠਕ ਦੇ ਸਮਝ ਵਿੱਚ ਆ ਜਾਂਦੀ ਹੈ।ਉਨ੍ਹਾਂ ਕਿਹਾ ਕਿ ਇੱਕ ਚੰਗਾ ਲੇਖਕ ਬਣਨ ਲਈ ਸਭ ਤੋਂ ਪਹਿਲਾਂ ਇੱਕ ਚੰਗਾ ਪਾਠਕ ਹੋਣਾ ਬਹੁਤ ਜ਼ਰੂਰੀ ਹੈ।ਕਿਤਾਬਾਂ ਵਿਅਕਤੀ ਦਾ ਰਾਹ ਦਸੇਰਾ ਹੁੰਦੀਆਂ ਹਨ।ਉਹਨਾਂ ਸਮਾਗਮ ਵਿੱਚ ਆਏ ਨੌਜਵਾਨਾਂ ਨੂੰ ਪੁਸਤਕਾਂ ਨਾਲ ਜੁੜਨ ਲਈ ਪ਼੍ਰੇਿਰਤ ਕੀਤਾ।ਗੁਲਜ਼ਾਰ ਡੋਗਰਾ ਨੇ ਅਲੋਚਕਾਂ ਦੇ ਸੁਝਾਵਾਂ ਨੂੰ ਅਮਲੀ ਰੂਪ ਦੇਣ ਦੀ ਗੱਲ ਕਬੂਲੀ।ਮੰਚ ਦੇ ਸਰਪ਼੍ਰਸਤ ਐਸਡੀਓ ਰਾਜਿੰਦਰ ਸਿੰਘ ਰੋਹੀ ਨੇ ਸਮਾਗਮ ਵਿੱਚ ਆਏ ਲੇਖਕ ਤੇ ਪਾਠਕਾਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਸਾਹਿਬਦੀਪ ਪ੍ਰਕਾਸ਼ਨ ਕਰਨ ਭੀਖੀ ਤੇ ਗੁਿਰੰਦਰ ਔਲਖ ਵੱਲੋਂ ਬਾਖੂਬੀ ਨਿਭਾਇਆ ਗਿਆ।ਸਮਾਗਮ ਦੌਰਾਨ ਅਮਨਦੀਪ ਗੁਰਨੇ,ਮਾ. ਭਲਕਰਨ ਸਿੰਘ ਨੇ ਆਪਣੀ ਰਚਨਾਵਾਂ ਪੇਸ਼ ਕੀਤੀਆਂ।ਇਸ ਮੌਕੇ  ਜਸਪਾਲ ਅਤਲਾ,ਹਰਵਿੰਦਰ ਭੀਖੀ,ਧਰਮਪਾਲ ਨੀਟਾ,ਜਸਵੰਤ ਚਹਿਲ ਮੱਤੀ,ਨਾਵਲਕਾਰ ਅਜ਼ੀਜ ਸਰੋਏ,ਗੁਲਾਬ ਰਿਉਂਦ,ਅਵਤਾਰ ਸਿੰਘ,ਰਮੇਸ਼ ਸਿੰਘ ਡੋਗਰਾ,ਕੁਲਦੀਪ ਬੁਢਲਾਡਾ,ਪ਼੍ਰੋਫੈਸਰ ਵੀਰਪਾਲ ਕੌਰ,ਮੇਜਰ ਕਲੇਰ,ਨਵਨੀਤ ਰਿਸ਼ੀ ਆਦਿ ਹਾਜ਼ਰ ਸਨ।