Wednesday, August 21, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਮੁਫਤ ਮੈਡੀਕਲ ਕੈਂਪ ਲਗਾਇਆ

ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਮੁਫਤ ਮੈਡੀਕਲ ਕੈਂਪ ਲਗਾਇਆ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਮੁਫਤ ਮੈਡੀਕਲ ਕੈਂਪ ਨੀਲਕੰਠ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਅਵਤਾਰ ਸ਼ਰਮਾ, ਵੀਰਪਾਲ ਕੌਰ,ਸੁਖਪਾਲ ਸਿੰਘ ਦੀ ਟੀਮ ਵੱਲੋਂ ਗੁਰਦੁਆਰਾ ਸਾਹਿਬ ਭਾਈ ਮਨੀ ਸਿੰਘ ਕੈਬੋਵਾਲ  (ਲੌਂਗੋਵਾਲ) ਵਿਖੇ ਲਗਾਇਆ ਗਿਆ।ਕੈਂਪ ਦੌਰਾਨ 600 ਦੇ ਕਰੀਬ ਮਰੀਜ਼ਾਂ ਨੇ ਲਾਭ ਲਿਆ।ਇਸ ਕੈਂਪ ਦੌਰਾਨ ਭਾਈ  ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੈਬਨਟ ਮੰਤਰੀ ਅਮਨ ਅਰੋੜਾ ਵਿਸ਼ੇਸ਼ ਤੌਰ 'ਤੇ ਪਹੁੰਚੇ.ਉਨਾਂ ਮੈਡੀਕਲ ਟੀਮ ਦਾ ਧੰਨਵਾਦ ਕੀਤਾ ਜਿਸ ਦੇ ਵਿੱਚ ਵਿਸ਼ੇਸ਼ ਸਹਿਯੋਗ ਸ਼ਹੀਦ ਉਧਮ ਸਿੰਘ ਨੌਜਵਾਨ ਸਪੋਰਟਸ ਕਲੱਬ ਬਿਗੜਵਾਲ ਅਤੇ ਘੈਂਟ ਪੱਗਾਂ ਵਾਲੇ ਸਰਦਾਰ ਗਰੁੱਪ ਚੀਮਾ ਦਾ ਵਿਸ਼ੇਸ਼ ਯੋਗਦਾਨ ਰਿਹਾ।ਇਸ ਮੌਕੇ ਗੁਰਸੇਵਕ ਸਿੰਘ ਬਿਗੜਵਾਲ, ਜੱਸੀ ਸਰਦਾਰ ਝਾੜੋਂ,ਹਰਵਿੰਦਰ ਰਿਸ਼ੀ ਸਤੋਜ,ਡਾਕਟਰ ਹਰਮੇਸ਼ ਸਿੰਘ ਤੋਗਾਵਾਲ,ਯਸ਼ਪਾਲ ਸੱਲ੍ਹਣ ਲੌਂਗੋਵਾਲ, ਨਛੱਤਰ ਸਿੰਘ ਲੌਂਗੋਵਾਲ,ਕੁਲਵਿੰਦਰ ਸਿੰਘ ਲੌਂਗੋਵਾਲ, ਚਮਕੌਰ ਸਿੰਘ ਸਾਹਪੁਰ ਕਲਾਂ ਸਮਾਜ ਸੇਵੀ,ਕਾਲਾ ਸਿੰਘ ਸ਼ੇਰੋਂ ਆਦਿ ਹਾਜ਼ਰ ਸਨ।ਨੀਲਕੰਠ ਮਲੀਸਪੈਸਲਟੀ ਹਸਪਤਾਲ ਡਾ. ਪੁਸ਼ਪਿੰਦਰ ਸਿੰਘ ਜੋਸ਼ੀ ਨੇ ਮਰੀਜ਼ਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਬਿਮਾਰੀਆਂ ਤੋਂ ਬਚਣ ਲਈ ਤਲੀਆਂ ਹੋਈਆਂ ਚੀਜ਼ਾਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ।

ਗੁਰਵਿੰਦਰ ਸਿੰਘ ਚਹਿਲ ਚੰਡੀਗੜ੍ਹ : ਈ.ਟੀ.ਟੀ. 2364 ਬੇਰੁਜ਼ਗਾਰ ਅਧਿਆਪਕ ਸਾਥੀਆਂ ਦਾ ਧਰਨਾ ਦੂਜੇ ਦਿਨ ਵੀ ਜਾਰੀ

ਈਟੀਟੀ 2364 ਬੇਰੁਜ਼ਗਾਰ ਅਧਿਆਪਕ ਸਾਥੀਆਂ ਦਾ ਧਰਨਾ ਦੂਜੇ ਦਿਨ ਵੀ ਜਾਰੀ

ਗੁਰਵਿੰਦਰ ਸਿੰਘ ਚਹਿਲ,ਚੰਡੀਗੜ੍ਹ : ਈਟੀਟੀ 2364 ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਨਿਯੁਕਤੀ ਪੱਤਰਾਂ ਦੇ ਦੀ ਮੰਗ ਨੂੰ ਲੈ ਕੇ ਡੀ ਪੀ ਆਈ ਦਫਤਰ ਮੋਹਾਲੀ ਵਿਖੇ ਚੱਲ ਰਿਹਾ ਧਰਨਾ ਪ੍ਦਰਸ਼ਨ ਦੂਸਰੇ ਦਿਨ ਵੀ ਜਾਰੀ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਯੂਨੀਅਨ ਆਗੂਆਂ ਨੇ ਦੱਸਿਆ ਕਿ ਭਰਤੀ ਨਾਲ ਸੰਬੰਧਿਤ ਅਧਿਕਾਰੀਆਂ ਨਾਲ ਰਾਵਤਾ ਕਾਇਮ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਜਲਦੀ ਤੁਹਾਡਾ ਪੁਖਤਾ ਹੱਲ ਕਰ ਰਹੇ ਹਾਂ ਤੇ ਨਾਲ ਹੀ ਉਹਨਾਂ ਨੇ 23/08/2024 ਦਿਨ ਸ਼ੁੱਕਰਵਾਰ ਦੀ ਮੀਟਿੰਗ ਦਾ ਵੀ ਵਾਅਦਾ ਕੀਤਾ।‌ ਇਸ ਤੋਂ ਬਾਅਦ ਯੂਨੀਅਨ ਆਗੂਆਂ ਨੇ ਦੱਸਿਆ ਕਿ ਹੋਰ ਭਰਾਤਰੀ ਜੱਥੇਬੰਦੀਆਂ ਵੱਲੋਂ ਵੀ ਈਟੀਟੀ 2364 ਬੇਰੁਜ਼ਗਾਰ ਅਧਿਆਪਕ ਸਾਥੀਆਂ ਦੀ ਹਮਾਇਤ ਕੀਤੀ ਗਈ ਜਿਸ ਵਿੱਚ ਪ੍ਧਾਨ  ਬਲਜੀਤ ਸਿੰਘ ਜੀ ਸਲਾਣਾ,ਕਿ੍ਸ਼ਨ ਸਿੰਘ ਦੁੱਗਾਂ ਜਨਰਲ ਸਕੱਤਰ ਐਸ.ਸੀ. ਬੀਸੀ ਅਧਿਆਪਕ ਯੂਨੀਅਨ ਪੰਜਾਬ,ਪ੍ਧਾਨ ਵਿਕਰਮਦੇਵ ਸਿੰਘ, ਮੀਤ ਪ੍ਰਧਾਨ ਗੁਰਪਿਆਰ ਸਿੰਘ,ਅਮਰੀਕ ਸਿੰਘ ਜਿਲ੍ਹਾ ਸਕੱਤਰ ਮੋਹਾਲੀ,ਜਗਪਾਲ ਸਿੰਘ ਜਿਲ੍ਹਾ ਸਕੱਤਰ ਬਠਿੰਡਾ ਡੀ.ਟੀ.ਐਫ. ਪੰਜਾਬ,ਬੂਟਾ ਸਿੰਘ ਜਿਲ੍ਹਾ ਪ੍ਰਧਾਨ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ,ਬਾਜ ਸਿੰਘ ਪ੍ਧਾਨ ਅਧਿਆਪਕ ਦਲ ਪੰਜਾਬ,ਜਹਾਂਗੀਰ ਕਨਵੀਨਰ ਸਾਂਝਾ ਅਧਿਆਪਕ ਮੋਰਚਾ,ਪੰਜਾਬ ਮੁਲਾਜ਼ਮ ਪੈਨਸ਼ਨਰ ਫਰੰਟ ਪੰਜਾਬ ਤੇ ਮੁਲਾਜ਼ਮ ਫਰੰਟ ਪੰਜਾਬ ਜੀ ਵੱਲੋਂ ਈ.ਟੀ.ਟੀ. 2364 ਬੇਰੁਜ਼ਗਾਰ ਅਧਿਆਪਕ ਸਾਥੀਆਂ ਦੇ ਸੰਘਰਸ਼ ਦੀ ਪੁਰਜੋਰ ਹਮਾਇਤ ਕੀਤੀ ਤੇ ਕਿਹਾ ਕਿ ਜੇਕਰ ਸਰਕਾਰ ਜਲਦੀ ਤੁਹਾਡਾ ਪੁਖਤਾ ਹੱਲ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਪੱਧਰ ਦੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਯੂਨੀਅਨ ਆਗੂਆਂ ਨੇ ਕਿਹਾ ਕੀ ਸਰਕਾਰ ਜਦੋਂ ਤੱਕ ਸਾਡਾ ਹੱਲ ਨਹੀਂ ਕਰਦੀ ਉਦੋਂ ਤੱਕ ਇਹ ਧਰਨਾ ਪ੍ਦਰਸ਼ਨ ਜਾਰੀ ਰਹੇਗਾ।ਇਸ ਮੌਕੇ ਯੂਨੀਅਨ ਆਗੂ ਮਨਪ੍ਰੀਤ ਮਾਨਸਾ,ਹਰਜੀਤ ਬੁਢਲਾਡਾ,ਗੁਰਸੇਵ ਸੰਗਰੂਰ,ਗੁਰਸੰਗਤ ਬੁਢਲਾਡਾ,ਗੁਰਜੀਵਨ ਮਾਨਸਾ,ਜਸਵਿੰਦਰ ਮਾਛੀਵਾੜਾ,ਵਰਿੰਦਰ ਸਰਹੰਦ,ਅੰਮ੍ਰਿਤਪਾਲ ਮੀਮਸਾ,ਪਿ੍ਥਵੀ ਅਬੋਹਰ,ਰਾਜਿੰਦਰ ਧੂਰੀ,ਕੁਲਦੀਪ ਅਬੋਹਰ,ਰਣਜੀਤ ਸੰਗਰੂਰ, ਸੁਖਜਿੰਦਰ ਜਲਾਲਾਬਾਦ,ਤਰਸੇਮ ਸੰਗਰੂਰ,ਓਮਪ੍ਰਕਾਸ਼ ਫਿਰੋਜ਼ਪੁਰ,ਜਗਪਾਲ ਡੱਬਵਾਲੀ,ਸੁਖਚੈਨ ਬੋਹਾ,ਸੁਖਜਿੰਦਰ ਸੰਗਰੂਰ, ਰਾਜਵਿੰਦਰ ਜਲਾਲਾਬਾਦ, ਕਿਰਨਦੀਪ ਨਾਭਾ, ਸ਼ੀਤਲ ਫਾਜ਼ਿਲਕਾ ਪੂਜਾ ਫਾਜ਼ਿਲਕਾ ਆਦਿ ਹਾਜ਼ਿਰ ਸਨ।


ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਈਕੋ ਕਲੱਬ ਅਧਿਆਪਕਾਂ ਦੀ ਇੱਕ ਰੋਜ਼ਾ ਵਰਕਸ਼ਾਪ ਲਗਾਈ

ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਈਕੋ ਕਲੱਬ ਅਧਿਆਪਕਾਂ ਦੀ ਇੱਕ ਰੋਜ਼ਾ ਵਰਕਸ਼ਾਪ ਲਗਾਈ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮਾਨਯੋਗ ਜਿਲਾ ਸਿੱਖਿਆ ਅਫਸਰ ਮਾਨਸਾ ਭੁਪਿੰਦਰ ਕੌਰ ਦੀ ਅਗਵਾਈ ਅਧੀਨ ਗਰੀਨ ਹਾਊਸ ਪ੍ਰੋਗਰਾਮ ਤਹਿਤ ਸਮੂਹ ਸਕੂਲਾਂ ਦੇ ਈਕੋ ਕਲੱਬ ਇੰਚਾਰਜਾਂ ਦੀ ਇੱਕ ਰੋਜ਼ਾ ਵਰਕਸ਼ਾਪ ਸਕੂਲ ਆਫ ਐਮੀਨਸ ਮਾਨਸਾ ਵਿਖੇ ਲਗਾਈ ਗਈ। ਜਿਲ੍ਹਾ ਸਿੱਖਿਆ ਅਫਸਰ ਭੁਪਿੰਦਰ ਕੌਰ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਜ਼ਿਲ੍ਹੇ ਦੇ ਕਰੀਬ 220 ਸਕੂਲਾਂ ਤੋਂ ਆਏ ਗ੍ਰੀਨ ਸਕੂਲ ਪ੍ਰੋਗਰਾਮ ਦੇ ਨੋਡਲ ਅਧਿਆਪਕਾਂ ਨੇ ਭਾਗ ਲਿਆ। ਉਹਨਾ ਨੋਡਲ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ ਕਿ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਸਕੂਲਾਂ ਦੀ ਰਜਿਸਟਰੇਸ਼ਨ ਕਰਵਾਈ ਜਾਵੇ ਅਤੇ ਆਨਲਾਈਨ ਗ੍ਰੀਨ ਸਕੂਲ ਪ੍ਰੋਗਰਾਮ ਦੀ ਵੈਬਸਾਈਟ ਉੱਤੇ ਡਾਟੇ ਨੂੰ ਵਿਸਥਾਰ ਪੂਰਵਕ ਫੋਟੋਆਂ ਸਹਿਤ ਭਰਿਆ ਜਾਵੇ। ਗਰੀਨ ਸਕੂਲ ਪ੍ਰੋਗਰਾਮ ਲਈ ਆਡਿਟ ਰਿਪੋਰਟ ਭਰਨ ਸਬੰਧੀ ਰੀਸੋਰਸ ਪਰਸਨ ਸ੍ਰੀ ਜਸਕੀਰਤ ਸਿੰਘ ਸਾਇੰਸ ਟੀਚਰ ਨੇ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਜਿਵੇਂ ਕਿ ਵੱਖ ਵੱਖ ਪੈਰਾਮੀਟਰ ਜਿਵੇਂ ਕਿ ਪਾਣੀ ਹਵਾ ਧਰਤੀ ਜਲਵਾਯੂ ਪਰਿਵਰਤਨ ਊਰਜਾ ਭੋਜਨ ਆਦਿ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਪ੍ਰੋਜੈਕਟ ਰਾਹੀਂ ਪੀਪੀਟੀ ਦੁਆਰਾ ਦਿੱਤੀ ਗਈ। ਪ੍ਰੋਗਰਾਮ ਦੇ ਓਵਰਆਲ ਇੰਚਾਰਜ ਪਰਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਵਾਤਾਵਰਨ ਦੀ ਸਾਫ ਬਨਾਉਣ ਲਈ ਆਪਣੇ ਸੁਹਿਰਦ ਯਤਨ ਕਰਨੇ ਚਾਹੀਦੇ ਹਨ ਅਤੇ ਆਪਣੇ ਸਕੂਲ ਵਿੱਚ ਟੀਮ ਵਰਕ ਦੇ ਤੌਰ ਤੇ ਇਸ ਕੰਮ ਦੀ ਸਫਲਤਾ ਲਈ ਉਜਰ ਕਰਨੇ ਜਰੂਰੀ ਹਨ।ਇਸ ਮੌਕੇ ਰਿਸੋਰਸ ਪਰਸਨ ਜਗਵਿੰਦਰ ਕੌਰ ਸਾਇੰਸ ਅਧਿਆਪਕਾ ਵੱਲੋਂ ਇਸ ਪ੍ਰੋਗਰਾਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਈਕੋ ਕਲੱਬ ਇੰਚਾਰਜ ਨੂੰ ਇਸ ਪ੍ਰੋਗਰਾਮ ਨੂੰ ਵਧੀਆ ਤਰੀਕੇ ਦੇ ਨਾਲ ਆਪਣੇ ਸਕੂਲ ਵਿੱਚ ਲਾਗੂ ਕਰਨ ਲਈ ਪ੍ਰੇਰਿਤ ਕੀਤਾ ਅਤੇ ਵੱਖ ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਸਾਰੇ ਨੋਡਲ ਅਧਿਆਪਕਾਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਜਿੰਨੇ ਵੀ ਅਧਿਆਪਕਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਉਹਨਾਂ ਨੂੰ ਪਾਰਟੀਸਪੇਸ਼ਨ ਸਰਟੀਫਿਕੇਟ ਦਿੱਤੇ ਗਏ। ਜਿਲ੍ਹਾ ਸਿੱਖਿਆ ਅਫਸਰ ਮਾਨਸਾ ਭੁਪਿੰਦਰ ਕੌਰ, ਪ੍ਰਿੰਸੀਪਲ ਡਾ. ਵਿਜੇ ਕੁਮਾਰ ਮਿੱਡਾ ਅਤੇ ਅਵਤਾਰ ਸਿੰਘ ਵੱਲੋਂ ਪਿਛਲੇ ਸਾਲ ਦੇ ਚਾਰ ਜੇਤੂ ਸਕੂਲਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ, ਇਸ ਵਿੱਚ ਸਰਕਾਰੀ ਹਾਈ ਸਕੂਲ ਬਹਾਦਰਪੁਰ, ਸਰਕਾਰੀ ਮਿਡਲ ਸਕੂਲ ਡੇਲੂਆਣਾ, ਸਰਕਾਰੀ ਪ੍ਰਾਇਮਰੀ ਸਕੂਲ ਮੂਸਾ ਅਤੇ  ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਹਰੀ ਦੇ ਸਕੂਲ ਮੁਖੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ। ਇਸ ਕਾਰਜ ਨੂੰ ਸਫਲਤਾ ਪੂਰਵਕ ਨੇਪਰੇ ਚੜਨ ਲਈ ਸਾਇੰਸ ਟੀਚਰ ਲਖਵਿੰਦਰ ਸਿੰਘ, ਨਵਨੀਤ ਬਾਂਸਲ, ਸੰਦੀਪ ਸਿੰਘ, ਯਾਦਵਿੰਦਰ ਸ਼ਰਮਾ,ਦਿਲਬਾਗ ਸਿੰਘ, ਵਿਜੇ ਕੁਮਾਰ ਅਤੇ ਵਿਸ਼ਾਲ ਬਾਂਸਲ ਦਾ ਵਿਸ਼ੇਸ਼ ਯੋਗਦਾਨ ਰਿਹਾ।

ਗੁਰਵਿੰਦਰ ਸਿੰਘ ਚਹਿਲ,ਚੰਡੀਗੜ੍ਹ : ਬੇਰੁਜ਼ਗਾਰ 2364 ਈਟੀਟੀ ਅਧਿਆਪਕਾਂ ਨੇ ਸਿੱਖਿਆ ਭਵਨ ਨੂੰ ਤਾਲਾ ਜੜਿਆ ਤਾਲ਼ਾ

ਬੇਰੁਜ਼ਗਾਰ 2364 ਈਟੀਟੀ ਅਧਿਆਪਕਾਂ ਨੇ ਸਿੱਖਿਆ ਭਵਨ ਨੂੰ ਤਾਲਾ ਜੜਿਆ ਤਾਲ਼ਾ


ਨਿਯੁਕਤੀ ਪੱਤਰ ਨਾ ਮਿਲਣ ’ਤੇ ਰੋਸ,ਸਰਕਾਰ ਖ਼ਿਲਾਫ਼ ਕੀਤਾ ਮੁਜ਼ਾਹਰਾ

ਗੁਰਵਿੰਦਰ ਸਿੰਘ ਚਹਿਲ,ਚੰਡੀਗੜ੍ਹ : 2364 ਈਟੀਟੀ ਬੇਰੁਜ਼ਗਾਰ ਅਧਿਆਪਕਾਂ ਮੁੱਖ ਨੇ ਨਿਯੁਕਤੀ ਪੱਤਰ ਦੇਣ ਦੀ ਮੰਗ ਨੂੰ ਲੈ ਕੇ ਮੁਹਾਲੀ ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ ਬਾਹਰ ਰੋਸ ਪ੍ਰਦਰਸ਼ਨ ਕੀਤਾ। ਬੇਰੁਜ਼ਗਾਰ ਨੌਜਵਾਨ ਮੁੰਡੇ-ਕੁੜੀਆਂ ਡੀਪੀਆਈ ਦਫ਼ਤਰ ਦੇ ਬਾਹਰ ਪੁੱਜੇ ਅਤੇ ਮੁੱਖ ਗੇਟ ਨੂੰ ਤਾਲ਼ਾ ਲਗਾ ਕੇ ਸੜਕ 'ਤੇ ਧਰਨਾ ਲਗਾ ਕੇ ਬੈਠ ਗਏ। ਬੇਰੁਜ਼ਗਾਰ ਈਟੀਟੀ 2364 ਅਧਿਆਪਕ ਯੂਨੀਅਨ ਦੇ ਆਗੂ ਮਨਪ੍ਰੀਤ ਸਿੰਘ, ਹਰਜੀਤ ਸਿੰਘ, ਗੁਰਸੇਵ ਸਿੰਘ, ਗੁਰਸੰਗਤ ਸਿੰਘ, ਗੁਰਜੀਵਨ ਸਿੰਘ,ਜਸਵਿੰਦਰ ਸਿੰਘ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।ਯੂਨੀਅਨ ਆਗੂਆਂ ਨੇ ਦੱਸਿਆ ਕਿ ਮਾਰਚ 2020 ਵਿੱਚ 2364 ਈਟੀਟੀ ਅਧਿਆਪਕਾਂ ਦੀ ਭਰਤੀ ਆਈ ਸੀ ਪਰ ਮਾਮਲਾ ਅਦਾਲਤ ਵਿੱਚ ਜਾਣ ਕਾਰਨ ਭਰਤੀ ਪ੍ਰਕਿਰਿਆ ਕਾਫ਼ੀ ਸਮੇਂ ਤੋਂ ਅੱਧ ਵਿਚਾਲੇ ਲਮਕ ਰਹੀ ਸੀ ਪਰ ਹੁਣ ਪਿਛਲੇ ਦੋ ਮਹੀਨਿਆਂ ਤੋਂ ਭਰਤੀ ਪ੍ਰਕਿਰਿਆ 'ਤੇ ਕਿਸੇ ਤਰ੍ਹਾਂ ਦੀ ਕੋਈ ਸਟੇਅ ਨਹੀਂ ਹੈ। ਬੁਲਾਰਿਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਪਿਛਲੇ 20-25 ਦਿਨਾਂ ਤੋਂ ਮੈਰਿਟ ਵਿੱਚ ਆਉਣ ਵਾਲੇ ਸਾਥੀਆਂ ਦੀ ਚੋਣ ਲਿਸਟ ਜਾਰੀ ਕਰ ਦਿੱਤੀ ਸੀ ਪਰ ਪੰਜਾਬ ਸਰਕਾਰ ਦੀ ਅਣਦੇਖੀ ਦੇ ਚੱਲਦਿਆਂ ਬੇਰੁਜ਼ਗਾਰ ਅਧਿਆਪਕਾਂ ਨੂੰ ਇਨਸਾਫ਼ ਲਈ ਸੜਕਾਂ 'ਤੇ ਆਉਣ ਲਈ ਮਜਬੂਰ ਹੋਣਾ ਪਿਆ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਵੀ ਕਰੀਬ 15 ਤੋਂ 20 ਮੀਟਿੰਗਾਂ ਹੋ ਵੀ ਹੋ ਚੁੱਕੀਆਂ ਹਨ ਪ੍ਰੰਤੂ ਸਿੱਖਿਆ ਮੰਤਰੀ ਹਰੇਕ ਮੀਟਿੰਗ ਵਿੱਚ ਝੂਠੇ ਲਾਰੇ ਲਾ ਕੇ ਘਰ ਨੂੰ ਤੋਰ ਦਿੰਦੇ ਰਹੇ ਹਨ। ਦੇਰ ਸ਼ਾਮ ਉੱਚ ਅਧਿਕਾਰੀਆਂ ਤੇ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾ ਕੇ ਗੇਟ ਨੂੰ ਲਾਇਆ ਤਾਲਾ ਖੁਲਵਾਇਆ।

Tuesday, August 20, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਕਾਰੀ ਪ੍ਰਾਇਮਰੀ ਸਕੂਲ ਤੋਲਾਵਾਲ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਲਗਾਏ

ਸਰਕਾਰੀ ਪ੍ਰਾਇਮਰੀ ਸਕੂਲ ਤੋਲਾਵਾਲ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਲਗਾਏ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਕਾਰੀ ਪ੍ਰਾਇਮਰੀ ਸਕੂਲ ਤੋਲਾਵਾਲ ਦੇ ਸਟਾਫ਼ ਅਤੇ ਘੈਂਟ ਪੱਗਾਂ ਵਾਲੇ ਸਰਦਾਰ ਗਰੁੱਪ ਚੀਮਾ ਵੱਲੋਂ ਕੁਦਰਤ ਪ੍ਰਤੀ ਆਪਣੇ ਫਰਜ਼ ਨੂੰ ਸਮਝਦਿਆਂ ਸਾਂਝੇ ਉੱਦਮ ਨਾਲ ਵੱਖ ਵੱਖ ਤਰ੍ਹਾਂ ਦੇ ਫੁੱਲਦਾਰ,ਫਲਦਾਰ, ਸਜਾਵਟੀ ਅਤੇ ਛਾਂਦਾਰ ਪੌਦਿਆਂ ਨੂੰ ਲਗਾਉਣ ਦੀ ਸੇਵਾ ਆਰੰਭੀ। ਗਰੁੱਪ ਨੇ ਦੱਸਿਆ ਕਿ ਦਿਨੋਂ ਦਿਨ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਵਾਤਾਵਰਣ ਨੂੰ ਸ਼ੁੱਧ ਰੱਖਣਾ ਬਹੁਤ ਜ਼ਰੂਰੀ ਹੈ। ਇਸੇ ਲੜੀ ਤਹਿਤ ਪਿੰਡ ਤੋਲਾਵਾਲ ਦੇ ਸਰਕਾਰੀ ਸਕੂਲ ਅਤੇ ਆਲੇ-ਦੁਆਲੇ ਨੂੰ ਹਰਿਆ ਭਰਿਆ ਬਣਾਉਣ ਲਈ ਇਹ ਸਾਂਝਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਸਕੂਲ ਮੁਖੀ ਹਰਜਿੰਦਰ ਕੌਰ,ਸਮੂਹ ਸਕੂਲ ਸਟਾਫ਼,ਘੈਂਟ ਪੱਗਾਂ ਵਾਲੇ ਸਰਦਾਰ ਗਰੁੱਪ ਦੇ ਸੰਸਥਾਪਕ ਜੱਸੀ ਸਰਦਾਰ ,ਡਾ. ਸੁਖਵੀਰ ਸਿੰਘ ਚੀਮਾ,ਗੁਰਸੇਵਕ ਸਿੰਘ ਚੀਮਾ ਅਤੇ ਉਹਨਾਂ ਦੀ ਪੂਰੀ ਟੀਮ ਮੌਜ਼ੂਦ ਸੀ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਿਰ ਭੀਖੀ ਦੇ ਖਿਡਾਰੀਆਂ ਨੇ ਰਾਜ ਪੱਧਰੀ ਖੇਡਾਂ ‘ਚ ਜਿੱਤੇ ਤਗਮੇ

ਸਰਵਹਿੱਤਕਾਰੀ ਵਿੱਦਿਆ ਮੰਦਿਰ ਭੀਖੀ ਦੇ ਖਿਡਾਰੀਆਂ ਨੇ ਰਾਜ ਪੱਧਰੀ ਖੇਡਾਂ ‘ਚ ਜਿੱਤੇ ਤਗਮੇ

ਜੇਤੂ ਖਿਡਾਰੀਆਂ ਦਾ ਸਕੂਲ ਪੁੱਜਣ ’ਤੇ ਕੀਤਾ ਸਨਮਾਨ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਸਿੱਖਿਆ ਸੰਮਤੀ ਵੱਲੋਂ ਰਾਜ ਪੱਧਰੀ ਖੇਡ ਮੁਕਾਬਲੇ ਦਇਆਨੰਦ ਪਬਲਿਕ ਸਕੂਲ ਨਾਭਾ ਵਿਖੇ ਕਰਵਾਏ ਗਏ ਜਿਹਨਾਂ ਇਹਨਾਂ ’ਚ ਸਰਵਹਿੱਤਕਾਰੀ ਵਿੱਦਿਆ ਮੰਦਿਰ ਭੀਖੀ ਦੇ 38 ਖਿਡਾਰੀਆਂ ਨੇ ਹਿੱਸਾ ਲਿਆ।ਬਾਸਕਟਬਾਲ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਅੰਡਰ-14 ਉਮਰ ਵਰਗ ਲੜਕੀਆਂ ’ਚ ਸਕੂਲ ਦੀ ਟੀਮ ਨੇ ਪਹਿਲਾ,ਅੰਡਰ-14 ਉਮਰ ਵਰਗ ਲੜਕਿਆਂ ਵਿੱਚ ਦੂਜਾ,ਅੰਡਰ-17 ਉਮਰ ਵਰਗ ਲੜਕੀਆਂ ’ਚ ਪਹਿਲਾ,ਅੰਡਰ-17 ਉਮਰ ਵਰਗ ਲੜਕਿਆਂ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਸ਼ਤਰੰਜ ਮੁਕਾਬਲਿਆਂ ’ਚ ਮਾਨਸਾ ਵਿਭਾਗ ਵੱਲੋਂ ਖੇਡਦੇ ਹੋਏ ਅੰਡਰ-17 ਉਮਰ ਵਰਗ ਲੜਕਿਆਂ ਵਿੱਚ ਸਕੂਲ ਦੇ ਖਿਡਾਰੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਸਮਾਪਤੀ ਸਮਾਰੋਹ ਵਿੱਚ ਸਰਵਹਿੱਤਕਾਰੀ ਸਿਿਖਆ ਸੰਮਤੀ ਦੇ ਅਧਿਕਾਰੀਆਂ ਵੱਲੋਂ ਇਹਨਾਂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ,ਜਿਸ ਵਿੱਚ ਪਹਿਲੇ ,ਦੂਜੇ ਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਖਿਡਾਰੀਆਂ ਨੂੰ ਕ੍ਰਮਵਾਰ ਸੋਨ,ਚਾਂਦੀ ਤੇ ਕਾਂਸੇ ਦੇ ਸੋਨ ਤਗਮੇ ਅਤੇ ਟਰਾਫੀਆ ਦੇ ਕੇ ਸਨਮਾਨਿਤ ਕੀਤਾ।ਸਕੂਲ ਦੀ ਸਵੇਰ ਦੀ ਸਭਾ ਵਿੱਚ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਕਿਹਾ ਕਿ ਖੇਡਾਂ ਵਿਿਦਆਰਥੀ ਜੀਵਨ ਦਾ ਅਹਿਮ ਹਿੱਸਾ ਹਨ।ਖੇਡਾਂ ਮਨੁੱਖ ਵਿੱਚ ਉੱਚ ਨੈਤਿਕ ਗੁਣ ਪੈਦਾ ਕਰਕੇ ਉਸ ਨੂੰ ਉੱਤਮ ਨਾਗਰਿਕ ਬਣਨ ਦੇ ਯੋਗ ਬਣਾਉਦੀਆਂ ਹਨ।ਖਿਡਾਰੀਆਂ ਦੀ ਇਸ ਪ੍ਰਾਪਤੀ ’ਤੇ ਮਾਣ ਕਰਦਿਆਂ ਉਹਨਾਂ ਸਾਰੇ ਖਿਡਾਰੀਆਂ ਨੂੰ ਇਸਦੀ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵਧੀਆ ਪ੍ਰਦਰਸ਼ਨ ਦੀ ਕਾਮਨਾ ਕੀਤੀ।

ਗੁਰਵਿੰਦਰ ਸਿੰਘ ਚਹਿਲ,ਮਾਨਸਾ : ਬੀ.ਐਲ.ਓਜ਼. 20 ਸਤੰਬਰ ਤੱਕ ਘਰ ਘਰ ਜਾ ਕੇ ਕਰਨਗੇ ਵੋਟਰਾਂ ਦੀ ਵੈਰੀਫਿਕੇਸ਼ਨ-ਜ਼ਿਲ੍ਹਾ ਚੋਣ ਅਫ਼ਸਰ

ਬੀ.ਐਲ.ਓਜ਼.  20 ਸਤੰਬਰ ਤੱਕ ਘਰ ਘਰ ਜਾ ਕੇ ਕਰਨਗੇ ਵੋਟਰਾਂ ਦੀ ਵੈਰੀਫਿਕੇਸ਼ਨ-ਜ਼ਿਲ੍ਹਾ ਚੋਣ ਅਫ਼ਸਰ

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੋਟਰਾਂ ਨੂੰ ਚੋਣ ਕਮਿਸ਼ਨ ਦੀ ਵਿਸ਼ੇਸ਼ ਮੁਹਿੰਮ ਦਾ ਲਾਹਾ ਲੈਣ ਦੀ ਅਪੀਲ


ਗੁਰਵਿੰਦਰ ਸਿੰਘ ਚਹਿਲ,ਮਾਨਸਾ : ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵੱਲੋਂ ਵੋਟਰ ਸੂਚੀ ਦੀ ਸਪੈਸ਼ਲ ਸੁਧਾਈ ਯੋਗਤਾ 1 ਜਨਵਰੀ, 2025 ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ,ਜਿਸ ਅਨੁਸਾਰ ਬੀ.ਐਲ.ਓਜ਼ ਵੱਲੋਂ ਘਰ ਘਰ ਜਾ ਕੇ ਵੋਟਰਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ।ਇਸ ਸਬੰਧੀ ਕਮਿਸ਼ਨ ਵੱਲੋਂ 20 ਸਤੰਬਰ 2024 ਤੱਕ ਇੱਕ ਸਪੈਸ਼ਲ ਮੁਹਿੰਮ ਚਲਾਈ ਗਈ ਹੈ, ਜਿਸ ਅਧੀਨ ਬੀ.ਐਲ.ਓਜ਼ ਆਪਣੇ ਪੋਲਿੰਗ ਏਰੀਏ ਵਿੱਚ ਘਰ-ਘਰ ਜਾ ਕੇ ਵੋਟਰਾਂ ਦੀ ਵੈਰੀਫਿਕੇਸ਼ਨ ਕਰ ਰਹੇ ਹਨ।ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਇਹ ਵੈਰੀਫਿਕੇਸ਼ਨ ਬੀ.ਐਲ.ਓਜ਼ ਵੱਲੋਂ ਆਪਣੇ ਮੋਬਾਇਲ ’ਤੇ ਬੀ.ਐਲ.ਓ.ਐਪ ਰਾਹੀਂ ਕੀਤੀ ਜਾਵੇਗੀ। ਵੈਰੀਫਿਕੇਸ਼ਨ ਦੌਰਾਨ ਬੀ.ਐਲ.ਓਜ਼ ਇੱਕ ਘਰ/ਪਰਿਵਾਰ ਦੇ ਸਾਰੇ ਮੈਂਬਰਾ ਦੀ ਡਿਟੇਲ ਬੀ.ਐਲ.ਓ. ਐਪ ਵਿੱਚ ਇਕੱਠੀ ਕਰਨਗੇ। ਇਸ ਦੌਰਾਨ ਪਰਿਵਾਰ ਵਿੱਚੋਂ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਵਿਅਕਤੀ ਜਿੰਨ੍ਹਾਂ ਦੀ ਅਜੇ ਤੱਕ ਵੋਟ ਨਹੀਂ ਬਣੀ, ਉਹ ਫਾਰਮ ਨੰਬਰ 6 ਭਰ ਕੇ ਆਪਣੀ ਨਵੀਂ ਵੋਟ ਬਣਵਾ ਸਕਦੇ ਹਨ ਅਤੇ ਜਿੰਨ੍ਹਾਂ ਵਿਅਕਤੀਆਂ ਦੀ ਮੌਤ ਹੋ ਚੁੱਕੀ/ਕਿਸੇ ਹੋਰ ਸਥਾਨ ’ਤੇ ਸ਼ਿਫਟ ਹੋ ਚੁੱਕੇ ਹਨ ਜਾਂ 2 ਪਾਸੇ ਵੋਟ ਬਣੀ ਹੋਈ ਹੈ,ਉਹ ਆਪਣਾ ਫਾਰਮ ਨੰਬਰ 7 ਭਰ ਕੇ ਆਪਣੇ ਸਬੰਧਤ ਬੀ.ਐਲ.ਓਜ਼. ਨੂੰ ਦੇ ਕੇ ਵੋਟ ਕਟਵਾ ਸਕਦੇ ਹਨ ਅਤੇ ਜਿਨ੍ਹਾਂ ਵਿਅਕਤੀਆਂ ਦੀ ਵੋਟ ਬਣੀ ਹੋਈ ਹੈ,ਉਹ ਕਿਸੇ ਵੀ ਕਿਸਮ ਦੀ ਦਰੁਸਤੀ ਕਰਵਾਉਣ ਲਈ ਫਾਰਮ ਨੰਬਰ 8 ਭਰ ਕੇ ਆਪਣੇ ਬੀ.ਐਲ.ਓ. ਨੂੰ ਜਮ੍ਹਾ ਕਰਵਾ ਸਕਦੇ ਹਨ।ਉਨ੍ਹਾਂ ਆਮ ਜਨਤਾ/ਵੋਟਰਾਂ ਨੂੰ ਵਿਸ਼ੇਸ਼ ਤੌਰ ’ਤੇ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਵਿੱਚ ਸਬੰਧਤ ਬੀ.ਐਲ.ਓਜ਼ ਨੂੰ ਪੂਰਾ ਸਹਿਯੋਗ ਦੇਣ ਤਾਂ ਜੋ ਕਮਿਸ਼ਨ ਵੱਲੋਂ ਮਿੱਥੇ ਟੀਚੇ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ ਅਤੇ ਕੋਈ ਵੀ ਯੋਗ ਵਿਅਕਤੀ ਆਪਣੀ ਵੋਟ ਦੇ ਹੱਕ ਤੋਂ ਵਾਂਝਾ ਨਾ ਰਹਿ ਜਾਵੇ।