ਵਿਧਾਇਕ ਬੁੱਧ ਰਾਮ ਨੇ ਖੇਤੀਬਾੜੀ ਹਾਦਸਾ ਪੀੜਤਾਂ ਨੂੰ ਸਹਾਇਤਾ ਰਾਸ਼ੀ ਦੇ ਚੈਕ ਸੌਂਪੇ
Thursday, August 29, 2024
ਗੁਰਵਿੰਦਰ ਸਿੰਘ ਚਹਿਲ,,ਹੀਰੋਂ ਖ਼ੁਰਦ : ਵਿਧਾਇਕ ਬੁੱਧ ਰਾਮ ਨੇ ਖੇਤੀਬਾੜੀ ਹਾਦਸਾ ਪੀੜਤਾਂ ਨੂੰ ਸਹਾਇਤਾ ਰਾਸ਼ੀ ਦੇ ਚੈਕ ਸੌਂਪੇ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਐਮ.ਐਲ.ਜੀ ਕਾਨਵੈਂਟ ਸਕੂਲ ਚੀਮਾ ਦੇ ਵਿਦਿਆਰਥੀ ਹੁਸਨਪ੍ਰੀਤ ਸਿੰਘ,ਕੀਰਤੀ ਤੇ ਐਸ਼ਮੀਤ ਨੇ ਗੋਲਡ ਮੈਡਲ ਕੀਤੇ ਹਾਸਿਲ
ਐਮ.ਐਲ.ਜੀ ਕਾਨਵੈਂਟ ਸਕੂਲ ਚੀਮਾ ਦੇ ਵਿਦਿਆਰਥੀ ਹੁਸਨਪ੍ਰੀਤ ਸਿੰਘ,ਕੀਰਤੀ ਤੇ ਐਸ਼ਮੀਤ ਨੇ ਗੋਲਡ ਮੈਡਲ ਕੀਤੇ ਹਾਸਿਲ
ਗੁਰਵਿੰਦਰ ਸਿੰਘ ਚਹਿਲ ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਰੰਘੜਿਆਲ ਦੇ ਅਧਿਆਪਕ ਜਸਵਿੰਦਰ ਸਿੰਘ ਨੇ ਲਾਇਬਰੇਰੀ ਲਈ ਕੀਤੀਆਂ ਕਿਤਾਬਾਂ ਦਾਨ
ਸਰਕਾਰੀ ਪ੍ਰਾਇਮਰੀ ਸਕੂਲ ਰੰਘੜਿਆਲ ਦੇ ਅਧਿਆਪਕ ਜਸਵਿੰਦਰ ਸਿੰਘ ਨੇ ਲਾਇਬਰੇਰੀ ਲਈ ਕੀਤੀਆਂ ਕਿਤਾਬਾਂ ਦਾਨ
Wednesday, August 28, 2024
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਨਿਯੁਕਤੀ ਪੱਤਰਾਂ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਈਟੀਟੀ 2364 ਅਧਿਆਪਕ ਪੈਟਰੋਲ ਦੀਆਂ ਬੋਤਲਾਂ ਨਾਲ ਡੀਪੀਆਈ ਦਫ਼ਤਰ ਦੀ ਛੱਤ ‘ਤੇ ਚੜ੍ਹੇ
ਨਿਯੁਕਤੀ ਪੱਤਰਾਂ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਈਟੀਟੀ 2364 ਅਧਿਆਪਕ ਪੈਟਰੋਲ ਦੀਆਂ ਬੋਤਲਾਂ ਨਾਲ ਡੀਪੀਆਈ ਦਫ਼ਤਰ ਦੀ ਛੱਤ ‘ਤੇ ਚੜ੍ਹੇ
ਈਟੀਟੀ 2364 ਬੇਰੁਜ਼ਗਾਰ ਅਧਿਆਪਕਾਂ ਵੱਲੋਂ ਆਪਣੇ ਨਿਯੁਕਤੀ ਪੱਤਰਾਂ ਦੀ ਮੰਗ ਨੂੰ ਲੈ ਕੇ ਲੱਗਿਆ ਧਰਨਾ ਛੇਵੇਂ ਦਿਨ ‘ਚ ਦਾਖਲਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪੰਜਾਬ ਪੱਧਰੀ ਮੁਕਾਬਲਿਆਂ ਲਈ ਜੀਤਸਰ ਸਕੂਲ ਦੇ ਬੱਚਿਆਂ ਦੀ ਚੋਣ
ਪੰਜਾਬ ਪੱਧਰੀ ਮੁਕਾਬਲਿਆਂ ਲਈ ਜੀਤਸਰ ਸਕੂਲ ਦੇ ਬੱਚਿਆਂ ਦੀ ਚੋਣ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਕੂਲੋਂ ਵਿਰਵੇ 51 ਲੋੜਵੰਦ ਬੱਚਿਆਂ ਨੂੰ ਪੜ੍ਹਨ ਲਈ ਕਰਵਾਇਆ ਗਿਆ ਸਕੂਲਾਂ ਵਿਚ ਦਾਖ਼ਲ
ਸਕੂਲੋਂ ਵਿਰਵੇ 51 ਲੋੜਵੰਦ ਬੱਚਿਆਂ ਨੂੰ ਪੜ੍ਹਨ ਲਈ ਕਰਵਾਇਆ ਗਿਆ ਸਕੂਲਾਂ ਵਿਚ ਦਾਖ਼ਲ
ਮਾਪੇ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਉਨ੍ਹਾਂ ਨੂੰ ਸਕੂਲਾਂ ਵਿਚ ਲਾਜ਼ਮੀ ਦਾਖਲ ਕਰਵਾਉਣ-ਵਧੀਕ ਡਿਪਟੀ ਕਮਿਸ਼ਨਰਕੁਲਵੰਤ ਸਿੰਘ ਬੁਢਲਾਡਾ,ਅੰਤਰਰਾਸ਼ਟਰੀ ਕੁਮੈਂਟੇਟਰ : ਕਿਰਤੀ ਦੀ ਕੁੱਲੀ ‘ਚ ਜਗਦਾ ਚਿਰਾਗ : ਬਾਵਾ ਬੋਹਾ ਵਾਲ਼ਾ
ਕਿਰਤੀ ਦੀ ਕੁੱਲੀ ‘ਚ ਜਗਦਾ ਚਿਰਾਗ : ਬਾਵਾ ਬੋਹਾ ਵਾਲ਼ਾ
ਲਿਖ਼ਤੁਮ : ਕੁਲਵੰਤ ਸਿੰਘ ਬੁਢਲਾਡਾ
ਲੰਬੇ ਸਮੇਂ ਤੋ ਵੇਖ ਰਿਹਾ ਸੀ ਇਹਦੀਆਂ ਕਲਾਕਾਰੀਆਂ, ਤੇ ਸੁਣ ਰਿਹਾ ਸੀ ਇਹਦੀਆਂ ਕਿਲਕਾਰੀਆਂ । ਕੋਈ ਇਹਨੂੰ ਝੱਲਾ ਕਹਿੰਦਾ ਹੋਊ ਤੇ ਕੋਈ ਜਨੂੰਨੀ । ਕੋਈ ਇਹਨੂੰ ਅੱਧਾ ਪਾਗਲ ਤੇ ਕੋਈ ਮੰਦ-ਬੁੱਧੀ ਕਹਿੰਦਾ ਹੋਊ । ਕਹਿਣ ਵੀ ਕਿਉਂ ਨਾਂ, ਛੇ ਹਜ਼ਾਰ ਤੇ ਟਪੂਸੀਆਂ ਮਾਰੀ ਜਾਂਦੈ, ਓਹ ਵੀ ਸਾਰੇ ਦਾ ਸਾਰਾ ਰਾਹਾਂ ‘ਚ ਫੂਕ ਜਾਂਦੈ, ਘਰ ਜਾਂਦੈ ਤਾਂ ਖਾਲ਼ਣ-ਪੀਲੀਂ । ਘੁਣੱਤਰੀਆਂ ਨੇ ਤਾਂ ਹੁੱਜਾਂ ਮਾਰਨੀਆਂ ਈ ਹੁੰਦੀਆਂ ਨੇ, ਗੋਡੇ ਲੱਗਣ ਭਾਵੇਂ ਗਿੱਟੇ । ਕਹਿੰਦੇ ਇਹ ਤਾਂ ਉੱਠ ਦੀ ਨਸਲ ‘ਚੋਂ ਐ ਜਿਹੜਾ ਆਪਣਾ ਲੱਦਾ ਆਪ ਹੀ ਖਾ ਜਾਂਦੈ । ਭਲੀ-ਮਾਣਸ ਐ ਇਹਦੇ ਘਰ ਵਾਲ਼ੀ, ਜਿਹੜੀ ਇਹਦੀਆਂ ਝੱਲ-ਵਲੱਲੀਆਂ ਅਣਵੇਖੀਆਂ ਕਰੀ ਜਾਂਦੀ ਐ । ਜਿੰਨੇ ਮੂੰਹ ਓਨੀਆਂ ਗੱਲਾਂ, ਪਰ ਇਹਦੇ ਹੱਕ ਦੀਆਂ ਦੋ ਚਾਰ, ਬਾਕੀ ਲਾਣਾ ਬਦਖੋਹੀਆਂ ਕਰਨ ਵਾਲ਼ਾ ।
ਮੈਂ ਇਸ ਜਨੂੰਨੀ ਨੂੰ ਜਨੂਨ ਦੀਆਂ ਹੱਦਾਂ ਬੰਨੇ ਪਾਰ ਕਰਦਾ ਚਿਰਾਂ ਤੋਂ ਵੇਖਦਾਂ। ਕੌਣ ਹੈ ਖੇਡਾਂ ਦਾ ਦਿਵਾਨਾ ਜਿਹੜਾ ਛੇ ਹਜ਼ਾਰ ਤੇ ਆਪਾ ਵਾਰੀਂ ਜਾਂਦੈ । ਇਸ ਲਾਣੇ ਵਿੱਚ ਤਾਂ ਸੱਠ ਹਜ਼ਾਰ ਲੈਣ ਵਾਲ਼ੇ ਵਿਹਲੜ ਕੁਰਸੀਆਂ ਤੋੜ ਕੇ ਆ ਜਾਂਦੇ ਨੇ । ਮੈਂ ਇਹਦੇ ਪੋਤੜੇ ਫਰੋਲਣੇ ਸ਼ੁਰੂ ਕੀਤੇ , ਫਰੋਲ਼ਾ ਫਰੋਲ਼ੀ ਕਰਦਿਆਂ ਨੇੜਲਾ ਹੀ ਨਿਕਲ਼ਿਆ ।
ਬੋਹਾ ਦੇ ਗ਼ਰੀਬੜਿਆਂ ਦਾ ਮਿਹਨਤੀ ਮੁੰਡਾ ਖੇਡ ਮੈਦਾਨਾ ਦਾ ਸ਼ਿੰਗਾਰ ਬਣਿਆਂ ਫਿਰਦੈ । ਇਹਦੇ ਪਿਓ ਮੇਜਰ ਸਿੰਘ ਨੂੰ ਅੱਖਾਂ ਤੋਂ ਬਹੁਤਾ ਦਿਸਦਾ ਨਹੀਂ ਸੀ । ਓਸ ਨਿਮਾਣੇ ਨੂੰ ਕੋਈ ਦਿਹਾੜੀ ਤੇ ਵੀ ਨਹੀਂ ਸੀ ਲੈਕੇ ਜਾਂਦਾ, ਸੀਰੀ ਰਲ਼ਾਉਣਾ ਤਾਂ ਦੂਰ ਦੀ ਗੱਲ । ਇਹਦੀ ਮਾਂ ਦਾ ਨਾਮ ਤਾਂ ਓਹਦੇ ਮਾਪਿਆਂ ਨੇ ਸੀਤੋ ਰੱਖਿਆ ਸੀ, ਪਰ ਪਿੰਡ ਵਾਲ਼ੇ ਕੀ ਹੋਏ ਜਿਹੜੇ ਆਦਰ ਦਾ ਨਿਰਾਦਰ ਕਰਕੇ ਨਾਂ ਨਿਵਾਜਣ । ਅੱਖਾਂ ਤੋਂ ਆਹਰੀ ਬਾਪ ਦੇ ਪੁੱਤ ਨੂੰ ਮਾਂ ਨੇ ਲੋਕਾਂ ਦੇ ਡੰਗਰਾਂ ਦਾ ਗੋਹਾ ਸੁੱਟ ਕੇ ਪਾਲ਼ਿਐ । ਮੈਂ ਦੋ ਵੇਲ਼ੇ ਦੀ ਰੋਟੀ ਨੂੰ ਤਰਸਦੇ ਵੇਖੇ ਨੇ ਇੱਕ ਮਜਬੂਰ ਮਜ਼ਦੂਰ ਦੇ ਆਲ੍ਹਣੇ ਦੇ ਬੋਟ ।
ਸੱਤ ਸਾਲਾਂ ਦਾ ਸੀ ਜਦੋ ਮਾਂ ਨੇ ਬਾਜੀਗਰ ਬਸਤੀ ਵਾਲ਼ੇ ਸਕੂਲ ਪੜ੍ਹਨੇ ਪਾਇਆ । ਓਹਨਾ ਦਿਨਾਂ ਵਿੱਚ ਬੋਹਾ ਦੀ ਹਾਕੀ ਟੀਮ ਦੀ ਹੱਟੀ ਭੱਠੀ ਤੇ ਵੀ ਗੱਲ ਚੱਲਦੀ ਹੁੰਦੀ ਸੀ । ਬਾਵਾ ਮੰਗਵੀਂ ਹਾਕੀ ਲੈ ਕੇ ਖੇਡਣ ਵਾਲ਼ੀ ਭੁੱਸ ਪੂਰੀ ਕਰ ਲੈਦਾ । ਇੱਕ ਦਿਨ ਕਿਸੇ ਨੇ ਨਿਹੋਰਾ ਮਾਰਤਾ, ਕਹਿੰਦਾ ਜੇ ਖੇਡਣ ਦਾ ਏਨਾ ਹੀ ਚਾਅ ਐ ਤਾਂ ਆਪਣੀ ਖਰੀਦ । ਇਹਦੀਆਂ ਅੱਖਾਂ ਅੱਗੇ ਜੱਟ ਦੀ ਟਰਾਲੀ ਤੇ ਲਿਖਿਆ ਟੋਟਕਾ ਆ ਗਿਆ, ਜਿਸ ਨੇ ਲਿਖਵਾਇਆ ਸੀ।
“ ਨਿੱਤ ਮੰਗਵੀਂ ਨਾਂ ਮਿਲੇ ਟਰਾਲੀ ਆਪਣੀ ਬਣਾ ਲੈ ਮਿੱਤਰਾ” ।
ਬੋਲੀ ਮਾਰਨ ਵਾਲ਼ੇ ਦਾ ਮਿਹਣਾ ਸੁਣਕੇ ਪੰਜ ਦਿਨ ਸਕੂਲ ਨੀ ਗਿਆ । ਛੇਵੇਂ ਦਿਨ ਗਏ ਨੂੰ ਮਾਸਟਰ ਜਗਨ ਨਾਥ ਨੇ ਢਾਅ ਲਿਆ ਬੱਕਰੇ ਵਾਂਗੂੰ । ਜਨੂੰਨੀ ਬੰਦੇ ਕੁੱਟ ਦੀ ਪ੍ਰਵਾਹ ਕਦੋਂ ਕਰਦੇ ਨੇ, ਓਹ ਵੀ ਓਦੋ ਜਦੋਂ ਹਾਕੀ ਦੀ ਖੇਡ ਦਾ ਇਸ਼ਕ ਹੱਡੀਂ ਰੌਂ ਗਿਆ ਹੋਵੇ । ਇੱਕ ਦਿਨ ਸਕੂਲ ਜਾ ਕੇ ਪੰਜ ਦਿਨ ਫੇਰ ਨੀ ਗਿਆ । ਛੇਵੇਂ ਦਿਨ ਜਾਂਦਿਆਂ ਈ ਫੇਰ ਢਾਅ ਲਿਆ ਮਾਸਟਰ ਨੇ । ਡੰਡੇ ਪੰਜ ਸੱਤ ਹੀ ਵੱਜੇ ਸੀ ਕਿ ਕੋਲ਼ ਖੜ੍ਹੀ ਅਧਿਆਪਕ ਸੁਨੀਤਾ ਰਾਣੀ ਕਹਿੰਦੀ ਇਹਦਾ ਨਾਂ ਆਉਣ ਦਾ ਕਾਰਨ ਤਾਂ ਪੁੱਛ ਲਓ । ਹੁਣ ਦੋਵੇਂ ਅਧਿਆਪਕ ਹਮਦਰਦ ਬਣਕੇ ਵਿੱਥਿਆ ਜਾਨਣ ਲੱਗੇ । ਇਹਨੇ ਰੋਂਦੇ ਰੋਂਦੇ ਨੇ ਹੁੱਬਕੀਆਂ ਲੈਕੇ ਦੱਸਿਆ ਕਿ ਮੈਨੂੰ ਹਾਕੀ ਖਰੀਦਣ ਲਈ ਪੈਸੇ ਚਾਹੀਂਦੇ ਨੇ, ਮੈਂ ਤਾਂ ਨਰਮਾਂ ਚੁਗਣ ਜਾਂਦਾ ਹਾਂ ਦਿਹਾੜੀ ਤੇ । ਕਿੰਨੇ ਕੁ ਕਮਾ ਲਏ, ਹਾਕੀ ਕਿੰਨੇ ਦੀ ਆਊ ? ਦੋਵਾਂ ਅਧਿਆਪਕਾਂ ਦਾ ਸਵਾਲ ਸੀ । ਜੀ, ਡੂਢ ਸੌ ਦੀ ਆਊ, ਅਜੇ ਸੱਤਰ ਕਮਾਏ ਨੇ, ਇਹਦਾ ਜਵਾਬ ਸੀ । ਨਰਮ ਦਿਲ ਅਧਿਆਪਕ ਕਹਿੰਦੇ ਪਹਿਲੇ ਦਿਨ ਦੱਸ ਦਿੰਦਾ, ਕਿਉਂ ਪਸੂਆਂ ਵਾਂਗੂ ਕੁੱਟ ਖਾਂਈਂ ਗਿਆ । ਦੋਵਾਂ ਨੇ ਇੱਕ ਸੌ ਪੰਜਾਹ ਆਪਣੇ ਕੋਲ਼ੋਂ ਦੇ ਕੇ ਕਿਹਾ ਜਾਹ ਲੈ ਆ ਹਾਕੀ, ਪਰ ਇੱਕ ਵਾਅਦਾ ਕਰ, ਅੱਗੇ ਤੋਂ ਸਕੂਲੋਂ ਗ਼ੈਰ ਹਾਜ਼ਰ ਨਾਂ ਹੋਈਂ । ਸੱਤ ਬਚਨ ਕਹਿਕੇ ਪਹਿਲੀ ਬੱਸ ਜਲੰਧਰ ਨੂੰ ਚੜ੍ਹ ਗਿਆ ਤੇ ਅਗਲੀ ਸ਼ਾਮ ਆਪਣੀ ਹਾਕੀ ਨਾਲ਼ ਖੇਡ ਮੈਦਾਨ ਵਿੱਚ ਪਹੁੰਚ ਗਿਆ ਇਹ ਜਨੂੰਨੀ ।ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਇਹਨੂੰ ਹਾਕਮ ਵਾਲ਼ੇ ਸਕੂਲ ਦਾ ਖੇਡ ਅਧਿਆਪਕ ਹਰਵਿੰਦਰ ਬਿੱਲੂ ਆਪਣੇ ਕੋਲ਼ ਲੈ ਗਿਆ । ਪੀ ਟੀ ਏ ਫੰਡ ਅਤੇ ਆਪਣੇ ਕੋਲ਼ੋਂ ਵਿਚੋਂ ਬਣਦੀ ਸਰਦੀ ਰੋਕੜੀ ਦੇ ਕੇ ਇਹਦਾ ਚੁੱਲ੍ਹਾ ਭਖਾਉਣ ਦਾ ਜੁਗਾੜ ਕਰ ਦਿੱਤਾ । ਓਹਨਾ ਦਿਨਾਂ ਵਿੱਚ ਓਸ ਪਿੰਡ ਦਾ ਅੱਜ ਦਾ ਕਬੱਡੀ ਸਟਾਰ ਜੱਗੂ ਵੀ ਇਹਨਾਂ ਕੋਲ਼ ਹੀ ਪੜ੍ਹਦਾ ਸੀ । ਇਹਦੀ ਮਿਹਨਤ ਵੇਖਕੇ ਸਾਥੀ ਅਧਿਆਪਕਾਂ ਨੇ ਇਹਨੂੰ ਸਿੱਖਿਆ ਪਰੋਵਾਈਡਰ ਵਜੋਂ ਰੱਖ ਲਿਆ । ਵੀਹ ਸੌ ਬਾਰਾਂ ਦੇ ਨੇੜੇ ਤੇੜੇ ਸਮੇਂ ਦੀ ਸਰਕਾਰ ਨੇ ਇਹਨਾਂ ਨੂੰ ਈ ਟੀ ਟੀ ਦੀ ਡਿਗਰੀ ਕਰਵਾ ਕੇ ਡਿਗਰੀ ਹੋਲਡਰ ਬਣਾ ਦਿੱਤਾ ਤੇ ਤਨਖਾਹ ਫਿਕਸ ਕਰ ਦਿੱਤੀ ਛੇ ਹਜ਼ਾਰ । ਪਹਿਲੀ ਹਾਜ਼ਰੀ ਇਹਦੀ ਟਾਹਲੀਆਂ ਦੇ ਪ੍ਰਾਇਮਰੀ ਸਕੂਲ ਤੇ ਪਹਿਲੇ ਸਾਲ ਜਿਲਾ ਜੇਤੂ ਟੀਮ ਵਿੱਚ ਮੁੰਡੇ ਇਹਦੇ ਸਕੂਲ ਦੇ । ਟੀਮ ਪੰਜਾਬ ਖੇਡਣ ਜਾਣੀ ਸੀ, ਇੱਕ ਖਿਡਾਰੀ ਦੇ ਮਾਪੇ ਸੱਟ ਲੱਗਣ ਦੇ ਡਰੋਂ ਭੇਜਣ ਤੋਂ ਆਨਾਕਾਨੀ ਕਰਨ ਲੱਗੇ । ਇਹ ਪੱਟੂ ਓਹਨਾ ਦੇ ਘਰ ਜਾ ਕੇ ਕਹਿੰਦਾ, ਐਂ ਕਿਵੇਂ ਨੀ ਭੇਜਦੇ, ਮੇਰੀ ਸਾਰੇ ਸਾਲ ਦੀ ਕਮਾਈ ਰੁਲ਼ਣ ਨੀ ਦਿੰਦਾ ਮੈਂ । ਮੁੰਡੇ ਦੀ ਮਾਂ ਕਹਿੰਦੀ ਵੇ ਭਾਈ ਤੂੰ ਤਾਂ ਬਾਹਲ਼ਾ ਜਿੱਦੀ ਐਂ, ਕਿਹੜਾ ਪਿੰਡ ਐ ਤੇਰਾ ? ਜੀ ਬੋਹਾ, ਇਹਨੇ ਆਖਿਆ । ਅੱਛਾ! ਵੇ ਭਾਈ ਮੈਂ ਤਾਂ ਆਪ ਬੋਹਾ ਦੀ ਆਂ, ਮੁੰਡੇ ਦੀ ਮਾਂ ਕਹਿੰਦੀ । ਫੇਰ ਤਾਂ ਮੇਰੀ ਭੂਆ ਲੱਗੀ, ਹੁਣ ਤਾਂ ਮੈਂ ਲੈ ਕੇ ਜਾਊਂ । ਇਹਦਾ ਜਨੂੰਨ ਇਕ ਵਾਰ ਫੇਰ ਸਿੱਖਰ ਤੇ ਸੀ । ਓਸੇ ਸਾਲ ਮਾਨਸਾ ਦੀ ਟੀਮ ਪੰਜਾਬ ਜੇਤੂ ਬਣੀ ਤੇ ਨਵੇਂ ਬਣੇ ਭੂਆ ਫੁੱਫੜ ਨੇ ਇਸ ਨਿਆਸਰੇ ਨੂੰ ਆਸਰਾ ਦੇ ਕੇ ਆਪਣੇ ਕੋਲ਼ ਹੀ ਰੱਖ ਲਿਆ । ਇਹਦੀ ਮਿਹਨਤ ਦਾ ਇਹ ਪਹਿਲਾ ਫਲ਼ ਸੀ । ਮੰਦਰਾਂ ਵਾਲ਼ੇ ਸਵਰਗਵਾਸੀ ਜਸਵਿੰਦਰ ਲਾਲੀ ਮਾਸਟਰ ਨੇ ਟਾਹਲੀਆਂ ਸਕੂਲ ਦੇ ਚਾਰ ਬੱਚਿਆਂ ਨੂੰ ਟਰੈਕ ਸ਼ੂਟ ਦੇ ਕੇ ਨਿਵਾਜਿਆ ।
ਹੁਣ ਚੱਲ ਪਿਆ ਇਹਨਾਂ ਕੱਚਿਆਂ ਦਾ ਪੱਕੇ ਹੋਣ ਦਾ ਸੰਘਰਸ਼ । ਵੀਹ ਸੌ ਸਤਾਰਾਂ ਤੋਂ ਬਾਅਦ ਕਦੇ ਪਾਣੀ ਵਾਲ਼ੀ ਟੈਂਕੀ ਤੇ ਜਗਰਾਤੇ ਜਾਗੇ ਤੇ ਕਦੇ ਬਠਿੰਡੇ ਵਾਲ਼ੀਆਂ ਝੀਲਾਂ ਵਿੱਚ ਤਾਰੀਆਂ ਲਾਉਂਦਾ ਰਿਹਾ । ਜਨੂੰਨ ਨੂੰ ਸੰਘਰਸ਼ ਦੌਰਾਨ ਵੀ ਕਾਬੂ ‘ਚ ਨਾ ਰੱਖ ਸਕਿਆ । ਜਥੇਬੰਦੀ ਨੇ ਜਿਹੜੇ ਐਕਸ਼ਨ ਲੈਣ ਦਾ ਫੈਸਲਾ ਕੀਤਾ ਓਹਨੂੰ ਨੇਪਰੇ ਚਾੜ੍ਹਨ ਲਈ ਇਹ ਜਨੂੰਨੀ ਅਗੜ੍ਹੀਏ ਵਾਲ਼ਾ ਰੋਲ ਨਿਭਾਉਂਦਾ ਰਿਹਾ । ਇੱਕ ਵਾਰ ਤਾਂ ਤੇਲ ਦੀ ਕੇਨੀ ਲੈ ਕੇ ਟੈਂਕੀ ਤੇ ਜਾ ਚੜ੍ਹਿਆ , ਭਲਾ ਹੋਵੇ ਬੋਹਾ ਵਾਲ਼ੇ ਡਾਕਟਰ ਦਵਿੰਦਰ ਸਿੰਘ ਦਾ ਜੀਹਨੇ ਜ਼ਿੰਦਗੀ ਦਾ ਵਾਸਤਾ ਦੇ ਕੇ ਸਹੀ ਸਲਾਮਤ ਲਾਹ ਲਿਆ ਨਹੀ ਇਹ ਜਨੂੰਨੀ ਤਾਂ ਜੀਵਨ ਲੀਲ੍ਹਾ ਕਦੇ ਦਾ ਖਤਮ ਕਰ ਗਿਆ ਹੁੰਦਾ ।
ਸਮਾਂ ਸਦਾ ਇੱਕੋ ਜਿਹਾ ਵੀ ਨਹੀ ਰਹਿੰਦਾ, ਕਦੀ ਤਾਂ ਗੁਣਾਂ ਦਾ ਮੁੱਲ ਪੈਂਦੈ । ਚੰਗੇ ਭਾਗਾਂ ਨੂੰ ਪੜ੍ਹੀ ਲਿਖੀ ਕੁੜੀ ਦਾ ਰਿਸ਼ਤਾ ਵੀ ਇਹਦੀ ਮਿਹਨਤ ਨੂੰ ਹੀ ਹੋਇਆ, ਨਹੀਂ ਮਹਿੰਗਿਆਂ ਦੀ ਮੰਡੀ ਵਿੱਚ ਕੌਣ ਪੁੱਛਦੈ ਇਹੋ ਜੇ ਦਿਹਾੜੀ ਦਾਰਾਂ ਨੂੰ । ਇਹਦੇ ਘਰ ਵਾਲ਼ੀ ਬੀਬਾ ਨੂੰ ਹਿੰਦੀ ਅਧਿਆਪਕਾ ਵਜੋਂ ਨੌਕਰੀ ਮਿਲ ਗਈ ਤੇ ਪਹਿਲੀ ਪੋਸਟਿੰਗ ਲੁਧਿਆਣੇ ਦੇ ਪਿੰਡ ਲੰਮੇ ਜੱਟ ਪੁਰੇ ਦੀ ਹੋ ਗਈ । ਇਹ ਪਿੰਡ ਭਜਨੇ ਅਮਲੀ ਦਾ ਰੋਲ ਕਰਨ ਵਾਲ਼ੇ ਗੁਰਦੇਵ ਢਿੱਲੋਂ ਦਾ ਹੈ ਤੇ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਭੂਮੀ ਹੈ । ਨਾਲ਼ ਲਗਦੇ ਪਿੰਡ ਕਮਾਲਪੁਰੇ ਮੈਂ ਕਈ ਸਾਲ ਕੁਮੈਂਟਰੀ ਕਰਨ ਜਾਂਦਾ ਰਿਹਾਂ । ਦੋਵਾਂ ਵਿੱਚ ਦੂਰੀਆਂ ਆਉਣ ਕਰਕੇ ਪੱਕੀ ਪਕਾਈ ਮਿਲਣ ਦਾ ਖ਼ਤਰਾ ਮੰਡਰਾਉਣ ਲੱਗਿਆ । ਫੇਰ ਜਾ ਫ਼ਰਿਆਦੀ ਹੋਇਆ ਆਪਣੇ ਗਰਾਂਈ ਡਾਕਟਰ ਦਵਿੰਦਰ ਸਿੰਘ ਬੋਹਾ ਕੋਲ਼, ਓਹਨੇ ਇਹਦਾ ਗੁਤਨੀ ਨਾਲ਼ ਪਰਾਂਦੇ ਵਾਲ਼ਾ ਜੁਗਾੜ ਵੀ ਲਾ ਦਿੱਤਾ।
ਬੰਦੇ ਦੀ ਮਿਹਨਤ ਓਹਦੇ ਹਰ ਔਗੁਣ ਨੂੰ ਹੱਟ ਪਿੱਛੇ ਕਹਿ ਦਿੰਦੀ ਐ । ਇਹਦੀ ਮਿਹਨਤ ਦੀਆਂ ਪਿੰਡ ਵਿੱਚ ਗੱਲਾਂ ਤੁਰ ਪਈਆਂ । ਕਿਰਪਾ ਰੱਬ ਦੀ ਤੇ ਮਿਹਨਤ ਇਹਦੀ, ਇੱਕ ਐਨ ਆਰ ਆਈ ਪਰਿਵਾਰ ਮਿਲ ਗਿਆ ਆਸਰਾ ਦੇਣ ਵਾਲ਼ਾ ।<br>“ਮੁੱਲ ਸਦਾ ਮਿਹਨਤਾਂ ਦੇ ਪੈਂਦੇ, ਨਾਂ ਪੈਦੇ ਵੇਖੇ ਚਿੱਟੇ ਚੰਮ ਦੇ” ਵਾਲ਼ੀ ਕਹਾਵਤ ਸਹੀ ਸਾਬਤ ਹੋ ਗਈ । ਉਸ ਪਰਿਵਾਰ ਨੇ ਆਪਣੇ ਨਾਲ਼ ਹੀ ਰੱਖ ਲਿਆ । ਜਿੰਨਾਂ ਚਿਰ ਓਥੇ ਰਿਹਾ ਰੋਟੀ ਇੱਕੋ ਚੁੱਲ੍ਹੇ ਤੇ ਪੱਕਦੀ ਰਹੀ । ਸਾਰਾ ਪਿੰਡ ਇਸ ਦਿਹਾੜੀਦਾਰ ਕਾਮੇ ਦਾ ਦੀਵਾਨਾ ਹੋ ਗਿਆ ਤੇ ਮੋਟੀਆਂ ਤਨਖਾਹਾਂ ਲੈਣ ਵਾਲ਼ਾ ਲਾਣਾ ਸੜਦਾ ਰਿਹਾ । ਮਹਿੰਗਾਈ ਦੇ ਜ਼ਮਾਨੇ ਵਿੱਚ ਘਰ ਤੋਂ ਬਾਹਰ ਰਹਿਣਾ ਤੇ ਓਹ ਵੀ ਪੰਦਰਾਂ ਕੁ ਹਜ਼ਾਰ ਵਿੱਚ, ਗੱਲ ਫੇਰ ਉੱਠ ਦੇ ਲੱਦਾ ਖਾਣ ਵਾਲ਼ੀ ਸੀ । ਪਰ ਇਹਦਾ ਜਨੂੰਨ ਫੇਰ ਤੋਂ ਇਹਦਾ ਸੰਗੀ ਬਣਕੇ ਬੋਹੜਿਆ । ਅੱਜ ਵੀ ਓਹ ਪਰਿਵਾਰ ਤੇ ਓਸ ਸਕੂਲ ਦੇ ਬੱਚੇ ਇਹਨੂੰ ਸਤਿਕਾਰ ਨਾਲ਼ ਮਿਲਦੇ ਨੇ ।ਹੁਣ ਇਹ ਮਲਕੋਂ ਦੇ ਸਕੂਲ ਵਿੱਚ ਆਪਣਾ ਖੇਡ ਇਸ਼ਕ ਕਮਾ ਰਿਹੈ । ਬੋਹਾ ਵਾਲ਼ਾ ਢਹਿ ਢੇਰੀ ਹੋ ਚੁੱਕਿਆ ਠਾਹਰਾ ਵੇਚਕੇ ਮਾਨਸਾ ‘ਚ ਗੁਜ਼ਾਰੇ ਜੋਗਾ ਖੜਾ ਕਰ ਲਿਆ । ਜੂਨ ਦੀਆਂ ਛੁੱਟੀਆਂ ਬੱਚਿਆਂ ਦੇ ਲੇਖੇ ਲਾਉਣ ਲਈ ਹਰ ਰੋਜ ਮਾਨਸਾ ਤੋਂ ਆਉਣ ਕਰਕੇ, ਮਿਲਣ ਵਾਲ਼ਾ ਮਿਹਨਤਾਨਾ ਛੇ ਦਾ ਛੇ ਹਜ਼ਾਰ ਪੂਜ ਕੇ ਘਰ ਮੁੜਦਾ ਤੇ ਊਠ ਦੇ ਆਪਣਾ ਲੱਦਾ ਆਪ ਖਾਣ ਦੀ ਕਹਾਵਤ ਨੇ ਪਿੱਛਾ ਨੀ ਛੱਡਿਆ । ਬੱਚਿਆਂ ਨਾਲ਼ ਬੱਚਾ ਬਣਕੇ ਜਨੂੰਨ ਦੀਆਂ ਹੱਦਾਂ ਬੰਨੇ ਟੱਪ ਕੇ ਓਹਨਾ ਤੋਂ ਜਿਮਨਾਸਟਿਕ ਦੇ ਕਰਤੱਬ ਕਰਵਾਉਂਦਾ ਰਿਹਾ । ਇਹ ਤਾਂ ਆਪਣੀ ਜਥੇਬੰਦੀ ਦੇ ਸੱਦੇ ਤੇ ਪੁਲੀਸ ਤੋਂ ਮੌਰ ਕੁਟਵਾਉਣ ‘ਚ ਵੀ ਮੋਹਰੀ ਰਹਿੰਦੈ ਤੇ ਵੱਧ ਤਨਖਾਹ ਲੈਣ ਵਾਲ਼ਿਆਂ ਦੇ ਤਾਹਨੇ ਮਿਹਣੇ ਵੀ ਖਿੜੇ ਮੱਥੇ ਸਹੀਂ ਜਾਂਦੈ ।
ਹਰ ਰੋਜ ਵਟਸਐਪ ਅਤੇ ਫੇਸਬੁੱਕ ਤੇ ਬੱਚਿਆਂ ਦੇ ਕਰਤੱਬ ਵਿਖਾਉਂਦਾ ਵਿਖਾਉਂਦਾ ਆਪਣੀ ਮਜਦੂਰ ਨਾਲ਼ੌਂ ਘੱਟ ਦਿਹਾੜੀ ਦੀ ਕੁਮੈਂਟਰੀ ਵੀ ਕਰੀਂ ਜਾਂਦੈ । ਇਹਦੀ ਜ਼ਿੰਦਗੀ ਦੇ ਲੰਮੇ ਤੇ ਲਮਕਵੇਂ ਯੁੱਧ ਨੂੰ ਵੇਖਦਿਆਂ ਮੈਨੂੰ ਗੁਰਦਾਸ ਮਾਨ ਦੇ ਗੀਤ ਦੇ ਬੋਲ ਯਾਦ ਆਉਂਦੇ ਨੇ….
“ ਅਸੀ ਰੂੜੀਆਂ ਤੇ ਉੱਘੇ ਹੋਏ ਫੁੱਲ ਹੀ ਸਹੀ,
ਤੁਸੀਂ ਖਿੜੀ ਹੋਈ ਕੱਤੇ ਦੀ ਕਪਾਹ ਵਰਗੇ"
ਸੱਚ ਮੁੱਚ ਇਹ ਰੂੜੀਆਂ ਤੇ ਉੱਘਿਆ ਫੁੱਲ ਵੱਡੇ ਵੱਡੇ ਗੁਲਦਸਤਿਆਂ ਨੂੰ ਵੀ ਮਾਤ ਪਾਈਂ ਜਾਂਦੈ ।<br>ਹੁਣ ਵਾਲ਼ੀ ਸਰਕਾਰ ਨੇ ਅਠਾਰਾਂ ਕੁ ਹਜ਼ਾਰ ਦਾ ਵਾਅਦਾ ਤਾਂ ਕੀਤੈ, ਪਰ ਲਾਰਾ ਪੱਕੇ ਹੋਣ ਦਾ ਲਾਇਐ, ਵੇਖਦੇ ਆਂ ਵਾਅਦੇ ਕਦੋ ਵਫ਼ਾ ਹੁੰਦੇ ਨੇ ।
-
ਪੀ.ਪੀ.ਐਸ. ਚੀਮਾ ਦੇ ਪਾਣੀ ਦੇ ਸੈਂਪਲ ਵਿੱਚ ਨਹੀਂ ਕੋਈ ਖ਼ਰਾਬੀ : ਐਮ.ਡੀ. ਜਸਵੀਰ ਸਿੰਘ ਚੀਮਾ ਡਿਪਟੀ ਕਮਿਸ਼ਨਰ ਸੰਗਰੂਰ ਦੇ ਹੁਕਮਾਂ ਤਹਿਤ ਦੁਬਾਰਾ ਲਏ ਗਏ ਸੈਂਪਲ ਦੀ ਰਿਪੋਰਟ...
-
ਕੇਵਲ ਨਾਂ ਦੇ ਪੱਕੇ ਹੋਏ ਪ੍ਰੀ ਪ੍ਰਾਇਮਰੀ ਅਧਿਆਪਕ 2 ਮਾਰਚ ਨੂੰ ਕਰਨਗੇ ਸਟੇਟ ਪੱਧਰੀ ਮੀਟਿੰਗ ਮਾਨਸਾ (ਪੱਤਰ ਪ੍ਰੇਰਕ) : ਕੱਚੇ ਅਧਿਆਪਕਾਂ ਤੋਂ ਪੱਕੇ ਹੋਏ ਐਸੋਸੀਏਟ ਪ੍ਰੀ-ਪ...
-
ਐਸੋਸੀਏਟ ਅਧਿਆਪਕ ਫਰੰਟ ਮਾਨਸਾ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਦਿੱਤਾ ਮੰਗ ਪੱਤਰ ਹਾਂ ਪੱਖੀ ਹੁੰਗਾਰਾ ਨਾ ਮਿਲਣ 'ਤੇ 23 ਮਾਰਚ ਨੂੰ ਮੁੱ...





