Thursday, September 5, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਜ਼ੋਨ ਬਰੇਟਾ ਅਥਲੈਟਿਕਸ ਟੂਰਨਾਮੈਂਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਘੜਿਆਲ ਨੇ ਕਰਵਾਈ ਬੱਲੇ ਬੱਲੇ

ਜ਼ੋਨ ਬਰੇਟਾ ਅਥਲੈਟਿਕਸ ਟੂਰਨਾਮੈਂਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਘੜਿਆਲ ਨੇ ਕਰਵਾਈ ਬੱਲੇ ਬੱਲੇ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਦ ਰੁੱਤ ਅਥਲੈਟਿਕਸ ਟੂਰਨਾਮੈਂਟ ਜੋਨ ਬਰੇਟਾ ਸਰਕਾਰੀ ਸਕੂਲ ਕੁਲਰੀਆਂ ਵਿਖੇ ਕਰਵਾਇਆ ਗਿਆ ਜਿਸ ਵਿੱਚ ਸਰਕਾਰੀ ਸੈਕੰਡਰੀ ਸਕੂਲ ਰੰਘੜਿਆਲ ਦੇ ਲਗਭਗ 45 ਖਿਡਾਰੀਆਂ ਨੇ ਭਾਗ ਅਤੇ ਵੱਖ ਵੱਖ ਖੇਡ ਈਵੈਂਟਸ ਵਿੱਚ 50 ਮੈਡਲ ਪ੍ਰਾਪਤ ਕੀਤੇ।ਅੰਡਰ 14 ਕੁੜੀਆਂ 100 ਤੇ 200 ਮੀਟਰ ਕੁੜੀਆਂ ਵਿੱਚ ਗੁਰਪ੍ਰੀਤ ਕੌਰ ਪਹਿਲਾ ਸਥਾਨ, ਲੰਬੀ ਛਾਲ ਕੁੜੀਆਂ ਵਿੱਚ ਜਸਪ੍ਰੀਤ ਕੌਰ ਪਹਿਲਾ ਸਥਾਨ, 4*100 ਰਿਲੇਅ ਕੁੜੀਆਂ ਵਿੱਚ ਰੱਜੀ ਕੌਰ, ਜਸਪ੍ਰੀਤ ਕੌਰ, ਗੁਰਪ੍ਰੀਤ ਕੌਰ, ਕਮਲਦੀਪ ਕੌਰ ਪਹਿਲਾ ਸਥਾਨ, ਗੋਲਾ ਸੁੱਟਣ ਵਿੱਚ ਸਹਿਜਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 14 ਮੁੰਡੇ 200 ਮੀਟਰ ਗਗਨਦੀਪ ਸਿੰਘ ਦੂਜਾ ਸਥਾਨ, 400 ਮੀਟਰ ਸੁਖਵੀਰ ਸਿੰਘ ਪਹਿਲਾ ਸਥਾਨ, 400 ਮੀਟਰ ਅਨਮੋਲ ਸਿੰਘ ਤੀਜਾ ਸਥਾਨ, 600 ਮੀ: ਨਵਜੋਤ ਸਿੰਘ ਦੂਜਾ ਸਥਾਨ, 4*100 ਰਿਲੇਅ ਮੁੰਡੇ ਗਗਨਦੀਪ ਸਿੰਘ, ਖੁਸ਼ਪ੍ਰੀਤ ਸਿੰਘ, ਸੁਖਵੀਰ ਸਿੰਘ, ਨਵਜੋਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਅੰਡਰ 17 ਕੁੜੀਆਂ 1500 ਮੀਟਰ ਸ਼ਗਨਦੀਪ ਕੌਰ ਤੀਜਾ ਸਥਾਨ, 4*100 ਰਿਲੇਅ ਵਿੱਚ ਮਨਪ੍ਰੀਤ ਕੌਰ, ਖੁਸ਼ਪ੍ਰੀਤ ਕੌਰ, ਜਸਪ੍ਰੀਤ ਕੌਰ, ਮਹਿਕਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਅੰਡਰ 17 ਮੁੰਡੇ 100 ਤੇ 200 ਮੀਟਰ ਵਿੱਚ ਸੰਦੀਪ ਸਿੰਘ ਪਹਿਲਾ ਸਥਾਨ, 400 ਮੀਟਰ ਅਨਮੋਲਪ੍ਰੀਤ ਸਿੰਘ ਪਹਿਲਾ ਸਥਾਨ, 800 ਮੀਟਰ ਸਹਿਜਵੀਰ ਸਿੰਘ ਦੂਜਾ ਸਥਾਨ, 4*100 ਰਿਲੇਅ ਵਿੱਚ ਸੰਦੀਪ ਸਿੰਘ, ਵਰਿੰਦਰ ਸਿੰਘ, ਅੰਮੋਲਪ੍ਰੀਤ ਸਿੰਘ, ਖੁਸ਼ਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਅੰਡਰ 19 ਕੁੜੀਆਂ 400 ਮੀਟਰ ਜਸ਼ਨਦੀਪ ਕੌਰ ਦੂਜਾ ਸਥਾਨ, 800 ਮੀ: ਜੋਤੀ ਕੌਰ ਤੀਜਾ ਸਥਾਨ, 1500 ਮੀਟਰ ਕਮਲਦੀਪ ਕੌਰ ਦੂਜਾ ਸਥਾਨ, 4*100 ਰਿਲੇਅ ਵਿੱਚ ਜੋਤੀ ਕੌਰ, ਕਮਲਦੀਪ ਕੌਰ, ਜਸ਼ਨਦੀਪ ਕੌਰ, ਹਰਜਿੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਅੰਡਰ 19 ਮੁੰਡੇ 100 ਮੀ: ਤੇ 200 ਮੀ: ਵਿੱਚ ਮਨਜੋਤ ਸਿੰਘ ਪਹਿਲਾ ਸਥਾਨ, 200 ਮੀ: ਖੁਸ਼ਪ੍ਰੀਤ ਸਿੰਘ ਦੂਜਾ ਸਥਾਨ, 400 ਮੀ: ਰਾਜਵਿੰਦਰ ਸਿੰਘ ਪਹਿਲਾ ਸਥਾਨ, 1500 ਮੀਟਰ ਜਸਪ੍ਰੀਤ ਸਿੰਘ ਦੂਜਾ ਸਥਾਨ, 5000 ਮੀਟਰ ਦੀਪ ਸਿੰਘ ਪਹਿਲਾ ਸਥਾਨ, 4*100 ਰਿਲੇਅ ਮਨਜੋਤ ਸਿੰਘ, ਰਾਜਵਿੰਦਰ ਸਿੰਘ, ਖੁਸ਼ਪ੍ਰੀਤ ਸਿੰਘ, ਜਸਪ੍ਰੀਤ ਸਿੰਘ ਪਹਿਲਾ ਸਥਾਨ, ਤੀਹਰੀ ਛਾਲ ਜਸਪ੍ਰੀਤ ਸਿੰਘ ਪਹਿਲਾ ਸਥਾਨ, ਤੀਹਰੀ ਛਾਲ ਪ੍ਰਭਜੋਤ ਸਿੰਘ ਤੀਜਾ ਸਥਾਨ, ਜੈਵਲਿਨ ਥਰੋ ਵਿੱਚ ਹਰਮਨ ਸਿੰਘ ਪਹਿਲਾ ਸਥਾਨ, ਡਿਸਕਸ ਥਰੋ ਵਿੱਚ ਪ੍ਰਿੰਸਪਾਲ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਨ੍ਹਾਂ ਪ੍ਰਾਪਤੀਆਂ ਤੇ ਸਕੂਲ ਮੁਖੀ ਰੋਹਤਾਸ਼ ਕੁਮਾਰ ਨੇ ਬਲਵਿੰਦਰ ਸਿੰਘ ਪੀਟੀਆਈ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਅਤੇ ਜੇਤੂ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ। ਇਸ ਪ੍ਰਾਪਤੀ ਲਈ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਕਲਾਂ ਦੇ ਪੰਜਾਬੀ ਅਧਿਆਪਕ ਕੁਲਵਿੰਦਰ ਸਿੰਘ ਦੀ ਪੰਜਾਬ ਰਾਜ ਆਧਿਆਪਕ ਪੁਰਸਕਾਰ ਲਈ ਹੋਈ ਚੋਣ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਕਲਾਂ ਦੇ ਪੰਜਾਬੀ ਅਧਿਆਪਕ ਕੁਲਵਿੰਦਰ ਸਿੰਘ ਦੀ ਪੰਜਾਬ ਰਾਜ ਆਧਿਆਪਕ ਪੁਰਸਕਾਰ ਲਈ ਹੋਈ ਚੋਣ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਬਲਦੇਵ ਸਿੰਘ ਤੇ ਮਾਤਾ ਰਣਜੀਤ ਕੌਰ ਵਾਸੀ ਮਾਨਸਾ ਦੇ ਫਰਜ਼ੰਦ ਪੰਜਾਬੀ ਅਧਿਆਪਕ ਕੁਲਵਿੰਦਰ ਸਿੰਘ ਨੇ ਸਿੱਖਿਆ ਵਿਭਾਗ ਵਿੱਚ 30 ਜੁਲਾਈ 2007 ਤੋਂ ਬਤੌਰ ਆਰਟ ਐਂਡ ਕਰਾਫਟ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ ।ਉਹਨਾਂ 13 ਸਾਲ 5 ਮਹੀਨੇ ਸਰਕਾਰੀ ਮਿਡਲ ਸਕੂਲ ਸਹਾਰਨਾ ਵਿਖੇ ਕੰਮ ਕੀਤਾ । ਇਸ ਸਮੇਂ ਦੌਰਾਨ ਵਿਦੀਆਰਥੀਆਂ ਦੇ ਵਿੱਦਿਅਕ ਪੱਧਰ ਨੂੰ ਉੱਚਾ ਚੁੱਕਣ ਲਈ ਇਹਨਾਂ ਦੂਆਰਾ ਵਿਸ਼ੇਸ਼ ਉਪਰਾਲੇ ਕੀਤੇ। ਇਹਨਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਪੰਜਾਬ ਪੱਧਰੀ ਵੱਖ-ਵੱਖ ਵਿਦਿਅਕ ਤੇ ਸਹਿ-ਵਿੱਦਿਅਕ ਮੁਕਾਬਲਿਆਂ ਵਿੱਚ ਮੱਲਾਂ ਮਾਰੀਆਂ ਹਨ । ਸਮੂਹ ਸਟਾਫ਼ , ਸਕੂਲ ਮੈਨੇਜਮੈਂਟ ਕਮੇਟੀ , ਗ੍ਰਾਮ ਪੰਚਾਇਤ  ਅਤੇ ਸਮੂਹ ਪਿੰਡ ਵਾਸੀਆਂ ਨਾਲ ਮਿਲ ਕੇ ਸਰਕਾਰੀ ਮਿਡਲ ਸਕੂਲ ਸਹਾਰਨਾ ਨੂੰ ਇੱਕ ਨਮੂਨੇ ਦਾ ਸਮਾਰਟ ਸਕੂਲ ਬਣਾਇਆ ਗਿਆ। ਮਿਤੀ 28 ਦਸੰਬਰ 2020 ਤੋਂ ਬਤੌਰ ਪੰਜਾਬੀ ਮਾਸਟਰ ਪਦਉੱਨਤ ਹੋ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੰਗਲ ਕਲਾਂ ਵਿਖੇ ਜੁਆਇੰਨ ਕੀਤਾ । ਨੰਗਲ ਕਲਾਂ ਵਿਖੇ ਵੀ ਇਹਨਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਦੀਆਂ ਵਿੱਦਿਅਕ ਤੇ ਸਹਿ-ਵਿੱਦਿਅਕ ਖੇਤਰ ਦੀਆਂ ਪ੍ਰਾਪਤੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਕੂਲ ਵਿੱਚ ਲੈਕਚਰਾਰ ਪੰਜਾਬੀ ਦੀ ਪੋਸਟ ਖਾਲੀ ਹੋਣ ਕਾਰਨ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਨੂੰ ਪੰਜਾਬੀ ਵਿਸ਼ਾ ਪੜ੍ਹਾਇਆ ਜਾ ਰਿਹਾ ਹੈ। ਸੈਸ਼ਨ 2022-23 ਵਿੱਚ ਬਾਰ੍ਹਵੀਂ ਜਮਾਤ ਦੇ ਇੰਚਾਰਜ ਵਜੋਂ ਕੰਮ ਕਰਦੇ ਹੋਏ ਇਹਨਾਂ ਦੁਆਰਾ ਪੜ੍ਹਾਏ ਗਏ ਸਾਰੇ ਵਿਦਿਆਰਥੀਆਂ ਨੇ ਪੰਜਾਬੀ ਵਿਸੇ   ਵਿੱਚੋਂ 80 ਫ਼ੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ , ਇਸੇ ਜਮਾਤ ਦੀ ਇੱਕ ਵਿਦਿਆਰਥਣ ਹੁਸਨਜੋਤ ਕੌਰ ਨੇ ਪੰਜਾਬ ਮੈਰਿਟ ਵਿੱਚ 10ਵਾਂ ਰੈਂਕ ਪ੍ਰਾਪਤ ਕੀਤਾ। ਅਧਿਆਪਨ ਕਾਰਜ ਦੇ ਨਾਲ-ਨਾਲ ਸਕੂਲ ਵਿੱਚ ਬਾਲਾ ਵਰਕ ਦਾ ਕੰਮ ਇਹਨਾਂ ਦੁਆਰਾ ਕੀਤਾ ਜਾਂਦਾ ਹੈ। ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਹੋਰ ਸੰਸਥਾਵਾਂ ਤੇ ਵਿਭਾਗਾਂ ਦੁਆਰਾ ਕਰਵਾਏ ਜਾਂਦੇ ਜਿਲ੍ਹਾ ਤੇ ਰਾਜ ਪੱਧਰੀ  ਵੱਖ-ਵੱਖ ਵਿਦਿਅਕ ਤੇ ਸਹਿ-ਵਿਦਿਅਕ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਦੇ ਗਾਈਡ ਅਧਿਆਪਕ ਅਤੇ ਬਤੌਰ ਜੱਜਮੈਂਟ ਦੀ ਭੂਮਿਕਾ ਇਹਨਾਂ ਵੱਲੋਂ ਨਿਭਾਈ ਜਾਂਦੀ ਹੈ ।

Wednesday, September 4, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪ੍ਰਿੰਸੀਪਲ ਗੁਰਮੀਤ ਸਿੰਘ ਸਿੱਧੂ ਦੀ ਸਟੇਟ ਐਵਾਰਡ ਹੋਈ ਲਈ ਚੋਣ

ਪ੍ਰਿੰਸੀਪਲ ਗੁਰਮੀਤ ਸਿੰਘ ਸਿੱਧੂ ਦੀ ਸਟੇਟ ਐਵਾਰਡ ਹੋਈ ਲਈ ਚੋਣ 

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪ੍ਰਿੰਸੀਪਲ ਗੁਰਮੀਤ ਸਿੰਘ ਸਿੱਧੂ 12 ਦਸੰਬਰ 2001 ਤੋਂ ਸਿੱਖਿਆ ਵਿਭਾਗ ਵਿੱਚ ਸੇਵਾ ਨਿਭਾ ਰਹੇ ਹਨ, ਉਹਨਾਂ ਨੇ ਬਤੌਰ ਈਟੀਟੀ ਅਧਿਆਪਕ ਆਪਣੇ ਸਿੱਖਿਆ ਵਿਭਾਗ ਦੀ ਸ਼ੁਰੂਆਤ ਕੀਤੀ ਅਤੇ ਆਪਣੀ ਮਿਹਨਤ ਨਾਲ ਸਫਲਤਾ ਦੀ ਪੌੜੀ ਚੜਦੇ ਹੋਏ ਬਤੌਰ ਸ਼ੋਸ਼ਲ ਸਟੱਡੀ ਮਾਸਟਰ ਤਰੱਕੀ ਹਾਸਿਲ ਕੀਤੀ।ਉਸ ਤੋਂ ਬਾਅਦ ਬਤੌਰ ਹਿਸਟਰੀ ਲੈਕਚਰਰ ਪਦ ਉਨਤ ਹੋਏ ਅਤੇ 2019 ਵਿੱਚ ਪੀਪੀਐਸਸੀ ਵੱਲੋਂ ਲਈ ਸਖਤ ਪ੍ਰੀਖਿਆ ਅਤੇ ਇੰਟਰਵਿਊ ਨੂੰ ਪਾਸ ਕਰਕੇ ਸਿੱਧੇ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਰਾਮਗੜ੍ਹ ਸ਼ਾਹਪੁਰੀਆ ਵਿਖ਼ੇ ਨਿਯੁਕਤ ਹੋਏ।ਉਸ ਤੋਂ ਬਾਅਦ 2023 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਬੁਢਲਾਡਾ ਵਿਖ਼ੇ ਬਦਲੀ ਕਰਵਾ ਕੇ ਆਏ ਜੋ ਇਸ ਇਲਾਕੇ ਦਾ ਸਭ ਤੋਂ ਵੱਡਾ ਲੜਕੀਆਂ ਦਾ ਸਕੂਲ ਹੈ ਅਤੇ ਇਥੇ ਆਪਣੇ ਅਧਿਆਪਕ ਸਾਥੀਆਂ ਨਾਲ ਮਿਲ ਕੇ ਲੜਕੀਆਂ ਦੀ ਪੜ੍ਹਾਈ ਦੇ ਨਾਲ ਨਾਲ ਉਹਨਾਂ ਨੂੰ ਮੁਕਾਬਲੇ ਦੀ ਪ੍ਰੀਖਿਆਵਾਂ ਲਈ ਵੀ ਤਿਆਰ ਕਰਨਾ ਸ਼ੁਰੂ ਕੀਤਾ ਜਿਸ ਦੇ ਨਤੀਜੇ ਵੱਜੋਂ ਇਸ ਸਕੂਲਾਂ ਦੀਆਂ ਲੜਕੀਆਂ ਨੇ ਪੰਜਾਬ ਸਕੂਲਾਂ ਸਿੱਖਿਆ ਬੋਰਡ ਦੀ ਮੈਰਿਟ ਵਿੱਚ, ਐਨਐਮਐਮਐਸ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਮੋਹਰੀ ਸਥਾਨ ਹਾਸਿਲ ਕੀਤੇ। ਜ਼ਿਕਰਯੋਗ ਹੈ ਕਿ ਹੁਣ ਤਕ ਉਨ੍ਹਾਂ ਦੇ ਪੜ੍ਹਾਏ 200 ਤੋਂ ਵੱਧ ਵਿਦਿਆਰਥੀ ਇਸ ਸਮੇਂ ਸਿੱਖਿਆ ਵਿਭਾਗ ਵਿੱਚ ਆਪਣੀਆਂ ਸਰਕਾਰੀ ਸੇਵਾਵਾਂ ਦੇ ਰਹੇ ਹਨ।

ਗੁਰਵਿੰਦਰ ਸਿੰਘ ਚਹਿਲ ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਦੇ ਮਿਹਨਤੀ ਅਧਿਆਪਕ ਰਣਜੀਤ ਸਿੰਘ ਬਰ੍ਹੇ ਨੂੰ ਮਿਲੇਗਾ ਸਟੇਟ ਐਵਾਰਡ

ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਦੇ ਮਿਹਨਤੀ ਅਧਿਆਪਕ ਰਣਜੀਤ ਸਿੰਘ ਬਰ੍ਹੇ ਨੂੰ ਮਿਲੇਗਾ ਸਟੇਟ ਐਵਾਰਡ

ਗੁਰਵਿੰਦਰ ਸਿੰਘ ਚਹਿਲ ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ (ਬੱਛੋਆਣਾ) ਦੇ ਬਹੁਤ ਹੀ ਮਿਹਨਤੀ ਅਧਿਆਪਕ ਰਣਜੀਤ ਸਿੰਘ ਨੂੰ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸਟੇਟ ਐਵਾਰਡ ਲਈ ਚੁਣਿਆ ਗਿਆ ਹੈ।ਦਲਬਾਰਾ ਸਿੰਘ ਦੇ ਘਰ ਜਨਮੇ ਰਣਜੀਤ ਸਿੰਘ ਦੀ ਪਹਿਲੀ ਜੁਆਇਨਿੰਗ ਇਕ ਜੁਲਾਈ 2006 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਪਿੱਪਲੀਆਂ ਵਿਖ਼ੇ ਜ਼ਿਲ੍ਹਾ ਪਰਿਸ਼ਦ ਅਧੀਨ ਹੋਈ। ਉਸ ਤੋਂ ਬਾਅਦ ਉਸ ਨੇ 6 ਸਾਲ ਸਰਕਾਰੀ ਪ੍ਰਾਇਮਰੀ ਸਕੂਲ ਮੋਫ਼ਰ ਵਿਖੇ ਅਤੇ 7 ਸਾਲ ਸਰਕਾਰੀ ਪ੍ਰਾਇਮਰੀ ਸਕੂਲ ਨੰਦਗੜ੍ਹ ਵਿਖੇ ਲਗਾਏ। ਅੱਜ ਕੱਲ੍ਹ ਉਹ ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਰਣਜੀਤ ਸਿੰਘ ਖੇਡਾਂ ਅਤੇ ਪੜ੍ਹਾਈ ਦੇ ਖੇਤਰ ਵਿੱਚ ਆਪਣੇ ਸਕੂਲ ਦੇ ਬੱਚਿਆਂ ਨੂੰ ਵੱਧ ਚੜ੍ਹ ਕੇ ਹਿੱਸਾ ਦਿਵਾਉਣ ਲਈ ਅਕਸਰ ਤਤਪਰ ਰਹਿੰਦਾ ਹੈ ਜਿਸ ਸਦਕਾ ਉਹਨਾਂ ਦੇ ਸਕੂਲ ਦੇ ਕਾਫੀ ਬੱਚੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੀ ਚੰਗਾ ਨਾਮਣਾ ਖੱਟ ਚੁੱਕੇ ਹਨ।ਰਣਜੀਤ ਸਿੰਘ ਨੂੰ ਸਟੇਟ ਐਵਾਰਡ ਮਿਲਣ 'ਤੇ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਭੁਪਿੰਦਰ ਕੌਰ,ਉਪ ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ ਸਿੱਖਿਆ) ਮਦਨ ਲਾਲ ਕਟਾਰੀਆ,ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬੁਢਲਾਡਾ ਅਮਨਦੀਪ ਸਿੰਘ ਔਲਖ, ਨਵਨੀਤ ਕੱਕੜ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ (ਅੱਪਰ ਪ੍ਰਾਇਮਰੀ),ਅੰਮ੍ਰਿਤਵੀਰ ਸਿੰਘ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ (ਪ੍ਰਾਇਮਰੀ),ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਦੇ ਮੁਖੀ ਸਤਪਾਲ ਸਿੰਘ ਅਤੇ ਸਮੁੱਚੇ ਸਟਾਫ ਵੱਲੋਂ ਵਧਾਈ ਦਿੱਤੀ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਮਾਨਸਾ ਜ਼ਿਲ੍ਹੇ ਦੇ ਛੇ ਅਧਿਆਪਕ ਸਟੇਟ ਐਵਾਰਡ ਲਈ ਚੁਣੇ

ਮਾਨਸਾ ਜ਼ਿਲ੍ਹੇ ਦੇ ਛੇ ਅਧਿਆਪਕ ਸਟੇਟ ਐਵਾਰਡ ਲਈ ਚੁਣੇ 

ਸਟੇਟ ਐਵਾਰਡ ਲਈ ਚੁਣੇ ਗਏ ਅਧਿਆਪਕਾਂ ਨੂੰ ਜ਼ਿਲ੍ਹਾ ਤੇ ਬਲਾਕ ਸਿੱਖਿਆ ਅਧਿਕਾਰੀਆਂ ਨੇ ਦਿੱਤੀ ਵਧਾਈ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਵੱਲੋਂ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਮਾਨਸਾ ਜ਼ਿਲ੍ਹੇ ਦੇ ਛੇ ਮਿਹਨਤੀ ਅਧਿਆਪਕਾਂ ਦਾ ਸਟੇਟ ਐਵਾਰਡ ਨਾਲ ਸਨਮਾਨ ਕੀਤਾ ਜਾ ਰਿਹਾ ਹੈ।ਇਹਨਾਂ ਅਧਿਆਪਕਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ (ਕੁੜੀਆਂ) ਗੁਰਮੀਤ ਸਿੰਘ ਸਿੱਧੂ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਕਲਾਂ ਦੇ ਪੰਜਾਬੀ ਅਧਿਆਪਕ ਕੁਲਵਿੰਦਰ ਸਿੰਘ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ (ਕੁੜੀਆਂ) ਦੇ ਪੰਜਾਬੀ ਅਧਿਆਪਕ ਵਿਨੋਦ ਕੁਮਾਰ ਮਿੱਤਲ,ਸਰਕਾਰੀ ਪ੍ਰਾਇਮਰੀ ਸਕੂਲ ਬੀਰੋਕੇ ਕਲਾਂ ਦੇ ਮੁੱਖ ਅਧਿਆਪਕ ਕਸ਼ਮੀਰ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਬੱਛੋਆਣਾ ਦੇ ਈਟੀਟੀ ਅਧਿਆਪਕ ਰਣਜੀਤ ਸਿੰਘ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕਿਸ਼ਨਗੜ੍ਹ ਦੇ ਈਟੀਟੀ ਅਧਿਆਪਕ ਮਹਿੰਦਰਪਾਲ ਨੂੰ ਸਟੇਟ ਐਵਾਰਡ ਲਈ ਚੁਣਿਆ ਗਿਆ ਹੈ।ਉਕਤ ਮਿਹਨਤੀ ਅਧਿਆਪਕਾਂ ਨੂੰ ਸਟੇਟ ਐਵਾਰਡ ਲਈ ਚੁਣੇ ਜਾਣ ਤੇ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਭੁਪਿੰਦਰ ਕੌਰ,ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਡਾ. ਪਰਮਜੀਤ ਸਿੰਘ ਭੋਗਲ,ਉਪ ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ ਸਿੱਖਿਆ) ਮਦਨ ਲਾਲ ਕਟਾਰੀਆ,ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬੁਢਲਾਡਾ ਤੇ ਬਰੇਟਾ ਅਮਨਦੀਪ ਸਿੰਘ ਔਲਖ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਾਨਸਾ ਸਤਪਾਲ ਸਿੰਘ,ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਰਦੂਲਗੜ੍ਹ ਲਖਵਿੰਦਰ ਸਿੰਘ , ਨਵਨੀਤ ਕੱਕੜ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ (ਅੱਪਰ ਪ੍ਰਾਇਮਰੀ),ਅੰਮ੍ਰਿਤਵੀਰ ਸਿੰਘ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ (ਪ੍ਰਾਇਮਰੀ) ਨੇ ਵਧਾਈ ਦਿੱਤੀ।ਉਕਤ ਅਧਿਕਾਰੀਆਂ ਨੇ ਦੱਸਿਆ ਕਿ ਜਿਹਨਾਂ ਅਧਿਆਪਕਾਂ ਦੀ ਸਟੇਟ ਐਵਾਰਡ ਲਈ ਚੋਣ ਹੋਈ ਹੈ ਉਹ ਬਹੁਤ ਹੀ ਮਿਹਨਤੀ ਹਨ ਅਤੇ ਆਪੋ ਆਪਣੇ ਖੇਤਰ ਵਿੱਚ ਨਿਪੁੰਨ ਤੇ ਆਪਣੇ ਕਿੱਤੇ ਪ੍ਰਤੀ ਪੂਰੇ ਵਫਾਦਾਰ ਅਤੇ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਹਨ।


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਬੀਰੋਕੇ ਕਲਾਂ ਦੇ ਹੈਡ ਟੀਚਰ ਕਸ਼ਮੀਰ ਸਿੰਘ ਔਲਖ ਸਟੇਟ ਐਵਾਰਡ ਲਈ ਚੁਣੇ

ਸਰਕਾਰੀ ਪ੍ਰਾਇਮਰੀ ਸਕੂਲ ਬੀਰੋਕੇ ਕਲਾਂ ਦੇ ਹੈਡ ਟੀਚਰ ਕਸ਼ਮੀਰ ਸਿੰਘ ਔਲਖ ਸਟੇਟ ਐਵਾਰਡ ਲਈ ਚੁਣੇ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪਿੰਡ ਗੁਰਨੇ ਕਲਾਂ ਦੇ ਜੰਮਪਲ ਸਾਧੂ ਸਿੰਘ ਔਲਖ ਸਾਬਕਾ ਸਰਪੰਚ ਦੇ ਪੋਤਰੇ ਕਸ਼ਮੀਰ ਸਿੰਘ ਔਲਖ ਹੈਡ ਟੀਚਰ ਬੀਰੋਕੇ ਕਲਾਂ ਨੂੰ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਟੇਟ ਅਵਾਰਡ ਲਈ ਚੁਣਿਆ ਗਿਆ ਹੈ।ਕਸ਼ਮੀਰ ਸਿੰਘ ਔਲਖ ਦਾ ਜਨਮ ਕਰਮਜੀਤ ਸਿੰਘ ਔਲਖ ਤੇ ਮਾਤਾ ਗੁਰਪਿਆਰ ਕੌਰ ਦੇ ਘਰ ਪਿੰਡ ਗੁਰਨੇ ਕਲਾਂ ਵਿਖ਼ੇ ਹੋਇਆ,ਜਿਸ ਨੇ 2001-2003 ਬੈਚ ਵਿੱਚ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਜਗਰਾਓਂ (ਲੁਧਿਆਣਾ) ਤੋਂ ਈਟੀਟੀ ਦਾ ਕੋਰਸ ਕੀਤਾ।ਪਹਿਲੀ ਨਿਯੁਕਤੀ 20 ਜੁਲਾਈ 2006 ਨੂੰ ਰਿਉਂਦ ਕਲਾਂ ਵਿਖੇ ਹੋਈ, ਓਥੇ ਲਗਾਤਾਰ 6 ਸਾਲ ਸੇਵਾ ਕਰਦਿਆਂ ਬੱਚਿਆਂ ਨੂੰ ਪੜ੍ਹਾਈ ਅਤੇ ਖੇਡਾਂ ਦੇ ਨਾਲ-ਨਾਲ ਜ਼ਿਲ੍ਹੇ ਦਾ ਸਭ ਤੋ ਸੋਹਣਾ ਸਕੂਲ ਬਣਾਇਆ।ਸੰਨ 2012 ਤੋਂ 2016 ਤੱਕ ਸਰਕਾਰੀ ਪ੍ਰਾਇਮਰੀ ਸਕੂਲ ਸਿਰਸੀਵਾਲਾ ਵਿਖੇ ਬਤੌਰ ਈਟੀਟੀ ਅਧਿਆਪਕ ਕੰਮ ਕੀਤਾ।ਸੰਨ 2016 ਤੋਂ 2019 ਸਰਕਾਰੀ ਪ੍ਰਾਇਮਰੀ ਸਕੂਲ ਫਫੜੇ ਭਾਈਕੇ ਵਿਖੇ ਸੇਵਾ ਨਿਭਾਈ। ਸੰਨ 2019 ਦੇ 9 ਸਤੰਬਰ ਨੂੰ ਸਿੱਧੀ ਭਰਤੀ ਰਾਹੀਂ ਮੁੱਖ ਅਧਿਆਪਕ ਦੇ ਤੌਰ 'ਤੇ ਸਰਕਾਰੀ ਪ੍ਰਾਇਮਰੀ ਸਕੂਲ ਬੀਰੋਕੇ ਕਲਾਂ ਵਿਖੇ ਹਾਜ਼ਰ ਹੋਏ ਤੇ ਨਿਵਾਸੀਆਂ ਦੇ ਸਹਿਯੋਗ ਨਾਲ ਪੰਜ ਸਾਲਾ ਵਿੱਚ ਸਕੂਲ ਦੀ ਨੁਹਾਰ ਬਦਲ ਦਿੱਤੀ।ਜਿੱਥੇ ਸਕੂਲ ਨੇ ਸਹਿ ਵਿਦਿਅਕ ਕੰਮਾਂ ,ਖੇਡਾਂ ਅਤੇ ਪੜਾਈ ਵਿੱਚ ਝੰਡੇ ਗੱਡੇ ਇਸ ਵਾਰ ਸਾਰੇ ਜ਼ਿਲੇ ਦੇ ਨਾਲੋ  ਵੱਧ 6 ਬੱਚੇ ਨਵੋਦਿਆ ਵਿੱਚ ਚੁਣੇ ਗਏ ਓਥੇ ਹੀ ਸਕੂਲ ਨੂੰ ਦਿੱਖ ਪੱਖੋਂ ਇੱਕ ਨਮੂਨੇ ਦਾ ਸਕੂਲ ਬਣਾਇਆ ਅਤੇ ਪੰਚਾਇਤ, ਕਲੱਬ,ਡੇਰਾ ਬਾਬਾ ਹਰੀ ਦਾਸ, ਡੇਰਾ ਬਾਬਾ ਅਲਖ ਰਾਮ, ਸਾਬਕਾ ਪੰਚਾਇਤ,ਪਿੰਡ ਨਿਵਾਸੀਆਂ ਅਤੇ ਸਟਾਫ ਦੇ ਸਹਿਯੋਗ ਸਦਕਾ 22 ਲੱਖ ਰੁਪਇਆ ਲੱਗ ਚੁੱਕਿਆ ਹੈ।ਬੱਚਿਆਂ ਨੂੰ ਸਕੂਲ ਸਮੇਂ ਪੜ੍ਹਾਉਣਾ ਅਤੇ ਸ਼ਾਮ ਨੂੰ ਖਿਡਾਉਣਾ,ਸਹਿ ਵਿਦਿਅਕ ਚੀਜਾਂ ਦੀ ਤਿਆਰੀ ਕਰਵਾਉਣਾ ਅਤੇ ਕਮਜ਼ੋਰ ਬੱਚਿਆਂ ਨੂੰ ਪੜ੍ਹਾਉਣਾ ਇਹਨਾਂ ਦੀ ਖਾਸ ਵਿਸ਼ੇਸ਼ਤਾ ਹੈ।ਪਿੰਡ ਨਿਵਾਸੀ ਵੀ ਇਹਨਾਂ ਨੂੰ ਆਪਣੇ ਪਿੰਡ ਦਾ ਹੀ ਸਮਝਦੇ ਹਨ। ਕਸ਼ਮੀਰ ਸਿੰਘ ਨੂੰ ਸਟੇਟ ਐਵਾਰਡ ਮਿਲਣ ਤੇ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਭੁਪਿੰਦਰ ਕੌਰ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬੁਢਲਾਡਾ ਅਮਨਦੀਪ ਸਿੰਘ ਔਲਖ,ਕੇਂਦਰ ਸਕੂਲ ਮੁਖੀ ਰਾਮਪਾਲ ਸਿੰਘ ਅਤੇ ਹੋਰਨਾਂ ਅਧਿਆਪਕਾਂ ਨੇ ਵਧਾਈ ਦਿੱਤੀ।

Tuesday, September 3, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਗੁਰਨੇ ਕਲਾਂ ਵਾਲੀਵਾਲ ਟੂਰਨਾਮੈਂਟ 7 ਸਤੰਬਰ ਨੂੰ : ਅਮਨਦੀਪ ਸ਼ਰਮਾ

ਗੁਰਨੇ ਕਲਾਂ ਵਾਲੀਵਾਲ ਟੂਰਨਾਮੈਂਟ 7 ਸਤੰਬਰ ਨੂੰ : ਅਮਨਦੀਪ ਸ਼ਰਮਾ

ਨਵੇਂ ਮੁੰਡਿਆਂ ਨੂੰ ਖੇਡਾਂ ਨਾਲ ਜੋੜਨਾ ਹੀ ਮੁੱਖ ਮਕਸਦ : ਲਾਡੀ ਔਲਖ, ਹਨੀ ਸ਼ਰਮਾ,ਗੋਰਾ ਔਲਖ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਨੇ ਕਲਾਂ ਵਾਲੀਵਾਲ ਟੂਰਨਾਮੈਂਟ ਕਮੇਟੀ ਵੱਲੋਂ ਵਾਲੀਬਾਲ ਟੂਰਨਾਮੈਂਟ 7 ਸਤੰਬਰ ਨੂੰ ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਦੇ ਖੇਡ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਹੈ।ਜਾਣਕਾਰੀ ਦਿੰਦਿਆਂ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਉਦੇਸ਼ ਵਿਦਿਆਰਥੀਆਂ ਨੂੰ ਖੇਡਾਂ ਵਤਨ ਪੰਜਾਬ ਦੀਆਂ ਲਈ ਤਿਆਰ ਕਰਨਾ ਹੈ।ਉਹਨਾਂ ਕਿਹਾ ਕਿ ਇਸ ਵਾਰ ਗੁਰਨੇ ਕਲਾ ਪਿੰਡ ਦੀਆਂ ਤਿੰਨ ਟੀਮਾਂ ਵੱਖ ਵੱਖ ਵਰਗਾਂ ਵਿੱਚ ਵਾਲੀਬਾਲ ਸ਼ੂਟਿੰਗ ਮੁਕਾਬਲਿਆਂ ਵਿੱਚ ਬਲਾਕ ਪੱਧਰ ਤੇ ਭਾਗ ਲੈਣਗੀਆਂ। ਇਸ ਮੌਕੇ ਗੱਲਬਾਤ ਕਰਦਿਆਂ ਮਾਸਟਰ ਸੰਦੀਪ ਸ਼ਰਮਾ ,ਗੁਰਦੀਪ ਸਿੰਘ ਔਲਖ ,ਗੋਰਾ ਔਲਖ ਨੇ ਕਿਹਾ ਕਿ ਵਾਲੀਵਾਲ ਜਰੀਏ ਨਵੇਂ ਮੁੰਡਿਆਂ ਨੂੰ ਖੇਡਾਂ ਨਾਲ ਜੋੜਨਾ ਹੈ।ਵਾਲੀਵਾਲ ਟੂਰਨਾਮੈਂਟ ਕਮੇਟੀ ਦੇ ਮੈਂਬਰ ਲਾਡੀ ਔਲਖ,ਹਨੀ ਸ਼ਰਮਾ,ਕੁਲਦੀਪ ਔਲਖ,ਲਾਡੀ,ਜਗਤਾਰ ਸਿੰਘ ਤਾਰੀ,ਕਾਲਾ ਫੌਜੀ,ਬਲਵਿੰਦਰ ਸਿੰਘ ਔਲਖ,ਸਤਵੀਰ ਸਿੰਘ, ਗੁਰਵਿੰਦਰ ਔਲਖ,ਮਹਿਕ ਔਲਖ,ਬਲਕਾਰ ਸਿੰਘ, ਬੱਗੜ,ਅਮਨ ਔਲਖ ਆਦਿ ਖਿਡਾਰੀਆਂ ਨੇ ਦੱਸਿਆ ਕਿ ਖੇਡ ਮੁਕਾਬਲਿਆਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆ ਹਨ।