Monday, October 7, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਹਲਕਾ ਬੁਢਲਾਡਾ ਦੇ 15 ਪਿੰਡਾਂ 'ਚ ਹੋਈ ਪੰਚਾਇਤਾਂ ਦੀ ਸਰਬਸੰਮਤੀ : ਵਿਧਾਇਕ ਬੁਧ ਰਾਮ

ਹਲਕਾ ਬੁਢਲਾਡਾ ਦੇ 15 ਪਿੰਡਾਂ 'ਚ ਹੋਈ ਪੰਚਾਇਤਾਂ ਦੀ ਸਰਬਸੰਮਤੀ : ਵਿਧਾਇਕ ਬੁਧ ਰਾਮ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪ੍ਰਿੰਸੀਪਲ ਬੁੱਧ ਰਾਮ ਐਮ.ਐਲ.ਏ. ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਨੇ ਆਪਣੇ ਦਫਤਰ ਵਿੱਚ ਬੁਢਲਾਡਾ ਹਲਕੇ ਚੋਂ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਦਾ ਸਨਮਾਨ ਕਰਦਿਆਂ ਪੰਚਾਂ/ਸਰਪੰਚਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਚਾਇਤਾਂ ਪਿੰਡਾਂ ਦੇ ਵਿਕਾਸ ਦਾ ਧੁਰਾ ਹੁੰਦੀਆਂ ਹਨ , ਅਦਾਲਤਾਂ ਵੀ ਹੁੰਦੀਆਂ ਹਨ , ਲੋਕਾਂ ਦੇ ਪਿੰਡ ਪੱਧਰ ਦੇ ਝਗੜੇ ਵੀ ਚੰਗੇ ਪੰਚਾਇਤੀ ਆਗੂ ਨਿਬੇੜਨ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ।ਉਨ੍ਹਾਂ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਿੰਸੀਪਲ ਬੁੱਧ ਰਾਮ ਐਮ ਐਲ.ਏ.ਦੀ ਯੋਗ ਅਗਵਾਈ ਸਦਕਾ ਪਿੰਡਾਂ ਦੇ ਸੁਝਵਾਨ ਵਰਕਰਾਂ ਨੇ ਆਪਣੇ ਨਿੱਜੀ ਯਤਨਾਂ ਸਦਕਾ 15 ਪਿੰਡਾਂ ਦੀਆਂ ਪੰਚਾਇਤਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ।ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਲੋਕਤੰਤਰ ਵਿੱਚ ਵਿਸ਼ਵਾਸ਼ ਰੱਖਦੀ ਹੈ । ਭਾਈਚਾਰਕ ਸਾਂਝ ਬਣਾਈ ਰੱਖਣ ਨੂੰ ਤਰਜੀਹ ਦਿੰਦੇ ਹਾਂ।ਉਹਨਾਂ ਵੱਲੋਂ ਹਲਕੇ ਦੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਜਾਣ । ਵਿਧਾਨ ਸਭਾ ਹਲਕੇ ਦੇ 85 ਪਿੰਡਾਂ ਚੋਂ 15 ਪੰਚਾਇਤਾਂ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਮੁਕੰਮਲ ਹੋ ਚੁੱਕੀ ਹੈ, ਬਹੁਤੇ ਪਿੰਡਾਂ ਚ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਹੋ ਚੁੱਕੀ ਹੈ ।ਜਿਸ ਨਾਲ ਪਿੰਡਾਂ ਵਿੱਚ ਭਾਈਚਾਰਕ ਏਕਤਾ ਮਜ਼ਬੂਤ ਹੋਈ ਹੈ l ਇਸ ਨਾਲ ਪਿੰਡਾਂ ਦਾ ਵਿਕਾਸ ਵੀ ਵਧੀਆ ਤਰੀਕੇ ਨਾਲ ਹੁੰਦਾ ਹੈ।ਉਨ੍ਹਾਂ ਪੰਚਾਂ/ਸਰਪੰਚਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਪੰਜਾਬ ਸਰਕਾਰ ਵੱਲੋਂ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਹੋਵੇਗਾ।ਉਹਨਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਦਿਨਾਂ 'ਚ ਹੋਰ ਪਿੰਡਾਂ 'ਚ ਵੀ ਸਰਬ ਸੰਮਤੀ ਨਾਲ ਪੰਚਾਇਤਾਂ ਦੀ ਚੋਣ ਹੋਵੇਗੀ।ਉਨ੍ਹਾਂ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ 15 ਅਕਤੂਬਰ ਨੂੰ ਜਿਹੜੇ ਪਿੰਡਾਂ ਵਿੱਚ ਵੋਟਾਂ ਪੈਣੀਆਂ ਹਨ, ਉਹਨਾਂ ਪਿੰਡਾਂ ਦੇ ਚੰਗੀ ਸੋਚ ਵਾਲੇ ਪੰਚਾਂ/ ਸਰਪੰਚਾਂ ਦੀ ਚੋਣ ਕਰਨ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਅਮਨ-ਸ਼ਾਂਤੀ ਨਾਲ ਵੋਟਾਂ ਪਾਉਣ। ਵਿਧਾਇਕ ਬੁਢਲਾਡਾ ਨੇ ਦੱਸਿਆ ਕਿ ਪਿੰਡ ਅਚਾਨਕ,ਰਿਉਂਦ ਕਲਾਂ,ਦਰੀਆਪੁਰ ਕਲਾਂ,ਦਰੀਆਪੁਰ ਖੁਰਦ,ਗੁਰਨੇ ਖੁਰਦ,ਸਸਪਾਲੀ,ਫਰੀਦਕੇ,ਜਲਵੇੜਾ,ਬੀਰੇਵਾਲਾ ਡੋਗਰਾ,ਅਕਬਰਪੁਰ ਖੁਡਾਲ,ਧਰਮਪੁਰਾ,ਖੀਵਾ ਮੀਹਾਂ ਸਿੰਘ ਵਾਲਾ, ਤਾਲਬਵਾਲਾ, ਗੋਰਖਨਾਥ,ਆਲਮਪੁਰ ਮੰਦਰਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਮੁਕੰਮਲ ਹੋ ਚੁੱਕੀ ਹੈ।ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੁਖਪਾਲ ਸਿੰਘ,ਸੋਹਣਾ ਸਿੰਘ ਕਲੀਪੁਰ ਚੇਅਰਮੈਨ ਸੈਂਟਰਲ ਕੋਆਪਰੇਟਿਵ ਬੈਂਕ ਜਿਲ੍ਹਾ ਮਾਨਸਾ,ਗੁਰਦਰਸ਼ਨ ਸਿੰਘ ਪਟਵਾਰੀ,ਰਣਜੀਤ ਸਿੰਘ ਫਰੀਦ ਕੇ ਚੇਅਰਮੈਨ ਮਾਰਕੀਟ ਕਮੇਟੀ ਬੋਹਾ,ਜਗਵਿੰਦਰ ਸਿੰਘ ਧਰਮਪੁਰਾ, ਜਰਨੈਲ ਸਿੰਘ,ਬਲਵਾਨ ਸਿੰਘ ਜਲਵੇੜਾ,ਰਾਮ ਸਿੰਘ ਗੁਰਨੇ ਖੁਰਦ, ਮਹਿੰਦਰ ਸਿੰਘ,ਸਿਤਾਰ ਅਲੀ ਖਾਂ ਆਦਿਕ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।


Sunday, October 6, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਵਿਖੇ 10 ਰੋਜਾ ਖੇਡ ਕੈਂਪ ਸ਼ੁਰੂ

ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਵਿਖੇ 10 ਰੋਜਾ ਖੇਡ ਕੈਂਪ ਸ਼ੁਰੂ

     
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਅਤੇ ਸਕੂਲੀ ਖੇਡਾਂ ਨੂੰ ਧਿਆਨ ਵਿੱਚ ਰੱਖਦਿਆਂ 10 ਰੋਜ਼ਾ ਖੇਡ ਕੈਂਪ ਦੀ ਸ਼ੁਰੂਆਤ ਦਿਲਬਾਗ ਸਿੰਘ ਸਮਾਜ ਸੇਵੀ ਮੈਂਬਰ ਸਕੂਲ ਮੈਨੇਜਮੈਂਟ ਕਮੇਟੀ ਅਹਿਮਦਪੁਰ ਵੱਲੋਂ ਕੀਤੀ ਗਈ।ਉਹਨਾਂ ਬੱਚਿਆਂ ਨੂੰ ਦੁੱਧ ਅਤੇ ਕੇਲੇ ਰਿਫਰੈਸ਼ਮੈਂਟ ਵੱਲੋਂ। ਦੂਸਰੇ ਦਿਨ ਪਾਲ ਸਿੰਘ ਅਹਿਮਦਪੁਰ ਵੱਲੋਂ ਵਿਦਿਆਰਥੀਆਂ ਲਈ ਦੁੱਧ ਅਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ।ਸਕੂਲ ਮੁਖੀ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਇਸ ਖੇਡ ਕੈਂਪ ਵਿੱਚ 34 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਇਹ ਉਹ ਵਿਦਿਆਰਥੀਆਂ ਹਨ ਜਿਨ੍ਹਾਂ ਨੇ  ਸੈਂਟਰ ਪੱਧਰ ਤੇ ਪ੍ਰਾਪਤੀਆਂ ਕਰਨ ਉਪਰੰਤ ਬਲਾਕ ਖੇਡਾਂ ਲਈ ਤਿਆਰੀ ਕਰ ਰਹੇ ਹਨ।ਇਹਨਾਂ ਵਿੱਚ ਯੋਗਾ,ਚੈਸ,ਵੱਖ-ਵੱਖ ਭਾਰ ਵਰਗ ਦੇ ਕਰਾਟੇ,ਲੰਬੀ ਛਾਲ,ਰੇਸ਼ਾ ਦੇ ਵਿਦਿਆਰਥੀ ਸ਼ਾਮਿਲ ਹਨਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅੰਮ੍ਰਿਤਪਾਲ ਸ਼ਰਮਾ,ਉਪ ਚੇਅਰਮੈਨ ਸਰੋਜ ਰਾਣੀ,ਮਨਜੀਤ ਕੌਰ,ਅੱਕਨ ਕੌਰ ਆਦਿ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਨੇ ਕਿਸ ਕੰਮ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਕੈਂਪਾਂ ਨਾਲ ਬੱਚਿਆਂ ਵਿੱਚ ਹੋਰ ਨਿਖਾਰ ਆਉਂਦਾ ਹੈ।ਪਿਛਲੇ ਸਾਲ ਵੱਡੀ ਗਿਣਤੀ ਵਿੱਚ ਵਿਦਿਆਰਥੀ ਖੇਡਣ ਲਈ ਤਿਆਰ ਕੀਤੇ ਗਏ,ਇਸ ਸਾਲ ਵੀ ਸਕੂਲ ਦੇ 34 ਦੇ ਕਰੀਬ ਵਿਦਿਆਰਥੀ ਬਲਾਕ ਖੇਡਾਂ ਵਿੱਚ ਭਾਗ ਲੈਣਗੇ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਕਲੱਸਟਰ ਗੁੜੱਦੀ ਨਾਲ ਸਬੰਧਿਤ ਪ੍ਰਾਇਮਰੀ ਸਕੂਲਾਂ ਦੀਆਂ ਸੈਂਟਰ ਪੱਧਰੀ ਖੇਡਾਂ ਹੋਈਆਂ ਸੰਪੰਨ

ਕਲੱਸਟਰ ਗੁੜੱਦੀ ਨਾਲ ਸਬੰਧਿਤ ਪ੍ਰਾਇਮਰੀ ਸਕੂਲਾਂ ਦੀਆਂ ਸੈਂਟਰ ਪੱਧਰੀ ਖੇਡਾਂ ਹੋਈਆਂ ਸੰਪੰਨ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਕਲੱਸਟਰ ਗੁੜੱਦੀ ਨਾਲ ਸਬੰਧਿਤ ਵੱਖ-ਵੱਖ ਪ੍ਰਾਇਮਰੀ ਸਕੂਲਾਂ ਦੀਆਂ ਸੈਂਟਰ ਪੱਧਰੀ ਖੇਡਾਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਰੋਕੇ ਕਲਾਂ ਵਿਖੇ ਹੋਈਆਂ,ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ : ਕਬੱਡੀ ਨੈਸ਼ਨਲ ਸਟਾਈਲ ਲੜਕੇ ਵਿੱਚ ਕਣਕਵਾਲ ਚਹਿਲਾਂ ਨੇ ਪਹਿਲਾ ਤੇ ਦੋਦੜਾ ਨੇ ਦੂਜਾ,ਕਬੱਡੀ ਨੈਸ਼ਨਲ ਸਟਾਈਲ ਲੜਕੀਆਂ 'ਚ ਦੋਦੜਾ ਨੇ ਪਹਿਲਾ ਤੇ ਕਣਕਵਾਲ਼ ਚਹਿਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਖੋ-ਖੋ ਲੜਕੇ ਅਤੇ ਲੜਕੀਆਂ ਵਿੱਚ ਬੀਰੋਕੇ ਕਲਾਂ ਨੇ ਪਹਿਲਾ ਤੇ ਹੀਰੋਂ ਖੁਰਦ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਹੈਂਡਬਾਲ ਲੜਕੇ ਅਤੇ ਲੜਕੀਆਂ ਵਿੱਚ ਹੀਰੋਂ ਖੁਰਦ ਨੇ ਪਹਿਲਾ ਤੇ ਕਣਕਵਾਲ ਚਹਿਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਫੁਟਬਾਲ ਵਿੱਚ  ਗੁੜੱਦੀ ਨੇ ਪਹਿਲਾ ਤੇ ਕਬੱਡੀ ਸਰਕਲ ਸਟਾਈਲ ਵਿੱਚ ਦੋਦੜਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਰੱਸਾਕਸ਼ੀ ਵਿੱਚ ਬੀਰੋਕੇ ਕਲਾਂ ਨੇ ਪਹਿਲਾ ਤੇ ਦੋਦੜਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਲੰਮੀ ਛਾਲ ਲੜਕੇ ਲਵਪ੍ਰੀਤ ਸਿੰਘ ਦੋਦੜਾ ਨੇ ਪਹਿਲਾ ਤੇ ਮਨਮੀਤ ਸਿੰਘ ਖੀਵਾ ਮੀਹਾ ਸਿੰਘ ਵਾਲਾ ਨੇ ਦੂਜਾ, ਗੋਲਾ ਸੁੱਟਣ ਵਿੱਚ ਸੈਮਲਜੋਤ ਸਿੰਘ ਖੀਵਾ ਮੀਹਾ ਸਿੰਘ ਵਾਲਾ ਨੇ ਪਹਿਲਾ ਤੇ ਜਸ਼ਨਦੀਪ ਸਿੰਘ ਬੀਰੋਕੇ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਗੋਲਾ ਸੁੱਟਣਾ ਲੜਕੀਆਂ ਬੀਰੋਕੇ ਕਲਾਂ ਨੇ ਪਹਿਲਾ ਤੇ  ਗੁੜੱਦੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਬੈਡਮਿੰਟਨ ਲੜਕੇ ਤੇ ਲੜਕੀਆਂ ਵਿੱਚ ਆਲਮਪੁਰ ਬੋਦਲਾ ਨੇ ਪਹਿਲਾ ਤੇ ਗੁੜੱਦੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਯੋਗਾ ਲੜਕੇ ਬੀਰੋਕੇ ਕਲਾਂ ਨੇ ਪਹਿਲਾ ਗੁੜੱਦੀ ਨੇ ਦੂਜਾ,ਯੋਗਾ ਲੜਕੀਆਂ ਆਲਮਪੁਰ ਬੋਦਲਾ ਨੇ ਪਹਿਲਾ ਬੀਰੋਕੇ ਕਲਾਂ ਨੇ ਦੂਜਾ,ਯੋਗਾ ਰਿਧਮਕ ਆਲਮਪੁਰ ਬੋਦਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਸ਼ਤਰੰਜ ਲੜਕੇ ਬੀਰੋਕੇ ਕਲਾਂ ਨੇ ਪਹਿਲਾ ਖੀਵਾ ਮੀਹਾ ਸਿੰਘ ਵਾਲਾ ਨੇ ਦੂਜਾ,ਸ਼ਤਰੰਜ ਲੜਕੀਆਂ  ਬੀਰੋਕੇ ਕਲਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਕੁਸ਼ਤੀਆਂ 26 ਕਿਲੋਗ੍ਰਾਮ ਏਕਮ ਸਿੰਘ ਖੀਵਾ ਮੀਹਾ ਸਿੰਘ ਵਾਲਾ ਨੇ ਪਹਿਲਾ ਅਤੇ ਮਹਿਕਦੀਪ ਸਿੰਘ ਗੁੜੱਦੀ ਨੇ ਦੂਜਾ, ਕੁਸ਼ਤੀ 28 ਕਿਲੋਗ੍ਰਾਮ ਮੁਹੰਮਦ ਉਮਰ ਦੋਦੜਾ ਨੇ ਪਹਿਲਾ ਬਲਵੀਤ ਗੁੜੱਦੀ ਨੇ ਦੂਜਾ, ਕੁਸ਼ਤੀ 30 ਕਿਲੋਗ੍ਰਾਮ ਪਤਰਸ ਸਿੰਘ ਗੁੜੱਦੀ ਨੇ ਪਹਿਲਾ ਪਰਮਵੀਰ ਸਿੰਘ ਬੀਰੋਕੇ ਕਲਾਂ ਨੇ ਦੂਜਾ, ਕੁਸ਼ਤੀ 32 ਕਿਲੋਗ੍ਰਾਮ ਜਤਿੰਦਰ ਸਿੰਘ ਗੁੜੱਦੀ ਨੇ ਪਹਿਲਾ ਗੁਰਵੰਸ ਸਿੰਘ ਬੀਰੋਕੇ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਕਰਾਟੇ 25 ਕਿਲੋਗ੍ਰਾਮ ਅਤੇ 28 ਕਿਲੋਗ੍ਰਾਮ ਵਰਗ ਵਿੱਚ ਆਲਮਪੁਰ ਬੋਦਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਦੌੜ 100 ਮੀਟਰ ਲੜਕੀਆਂ ਰੁਕਮਨ ਕੌਰ ਬੀਰੋਕੇ ਕਲਾਂ ਨੇ ਪਹਿਲਾ ਤੇ ਵੀਰਾਂ ਕੌਰ ਦੋਦੜਾ ਨੇ ਦੂਜਾ,100 ਮੀਟਰ ਲੜਕੇ ਪਤਰਸ ਸਿੰਘ ਗੁੜੱਦੀ ਨੇ ਪਹਿਲਾ,ਰਣਜੋਤ ਸਿੰਘ ਬੀਰੋਕੇ ਕਲਾਂ ਨੇ ਦੂਜਾ,200 ਮੀਟਰ ਲੜਕੀਆਂ ਏਕਮਨੂਰ ਕੌਰ ਬੀਰੋਕੇ ਕਲਾਂ ਨੇ ਪਹਿਲਾ ਤੇ ਅਮਨਦੀਪ ਕੌਰ ਬੀਰੋਕੇ ਕਲਾਂ ਨੇ ਦੂਜਾ,200 ਮੀਟਰ ਲੜਕੇ ਨਵਦੀਪ ਸਿੰਘ ਦੋਦੜਾ ਨੇ ਪਹਿਲਾ ਤੇ ਮਨਜੋਤ ਸਿੰਘ ਬੀਰੋਕੇ ਕਲਾਂ ਨੇ ਦੂਜਾ,400 ਮੀਟਰ ਲੜਕੀਆਂ ਏਕਮਨੂਰ ਕੌਰ ਬੀਰੋਕੇ ਕਲਾਂ ਨੇ ਪਹਿਲਾ ਤੇ ਰੁਕਮਨ ਕੌਰ ਬੀਰੋਕੇ ਕਲਾਂ ਨੇ ਦੂਜਾ,400 ਮੀਟਰ ਲੜਕੇ ਲਵਪ੍ਰੀਤ ਸਿੰਘ ਦੋਦੜਾ ਨੇ ਪਹਿਲਾ ਤੇ ਨਵਦੀਪ ਸਿੰਘ ਦੋਦੜਾ ਨੇ ਦੂਜਾ,600 ਮੀਟਰ ਲੜਕੇ ਲਵਪ੍ਰੀਤ ਸਿੰਘ ਦੋਦੜਾ ਨੇ ਪਹਿਲਾਂ ਰਣਵੀਰ ਸਿੰਘ ਗੁੜੱਦੀ ਨੇ ਦੂਜਾ ਅਤੇ 600 ਮੀਟਰ ਦੌੜ ਲੜਕੀਆਂ ਖੁਸ਼ਪ੍ਰੀਤ ਕੌਰ ਗੁੜੱਦੀ ਨੇ ਪਹਿਲਾ ਤੇ ਵੀਰਾਂ ਕੌਰ ਦੋਦੜਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਸਾਰੇ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਕਲੱਸਟਰ ਗੁੜੱਦੀ ਨਾਲ ਸੰਬੰਧਿਤ ਵੱਖ-ਵੱਖ ਸਕੂਲਾਂ ਦੇ ਅਧਿਆਪਕ ਮੌਜੂਦ ਸਨ।



Saturday, October 5, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਨਸ਼ੇ ਸ਼ਰੀਰਕ,ਮਾਨਸਿਕ ਅਤੇ ਆਰਥਿਕ ਨੁਕਸਾਨ ਕਰਦੇ ਹਨ : ਰਾਜਵਿੰਦਰ ਕੌਰ

ਨਸ਼ੇ ਸ਼ਰੀਰਕ,ਮਾਨਸਿਕ ਅਤੇ ਆਰਥਿਕ ਨੁਕਸਾਨ ਕਰਦੇ ਹਨ : ਰਾਜਵਿੰਦਰ ਕੌਰ

ਨਸ਼ਿਆਂ ਤੋਂ ਗ੍ਰਸਤ ਵਿਅਕਤੀਆਂ ਦੀ ਹਰ ਸੰਭਵ ਸਹਾਇਤਾ ਕਰਨ ਦਾ ਯਤਨ ਕਰਨਾ ਚਾਹੀਦਾ ਹੈ : ਐਡਵੋਕੇਟ ਬਲਵੀਰ ਕੌਰ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਦੇ ਅੰਗਰੇਜ਼ੀ ਵਿਭਾਗ ਵੱਲੋਂ 'ਡਰੱਗ ਅਬਿਊਜ ਡੈਮਜ ਟੂ ਮੈਨ ਕਾਇੰਡ' ਵਿਸ਼ੇ 'ਤੇ ਲੈਕਚਰ ਅਤੇ 'ਇੱਕ ਰੁੱਖ ਮੇਰੀ ਮਾਂ ਦੇ ਨਾਮ' ਅਧੀਨ ਰੁੱਖ ਲਗਾਉਣ ਦੀ ਮੁਹਿੰਮ ਕਰਵਾਈ ਗਈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਿਵਲ ਜੱਜ ਐਸਡੀ ਸੀ.ਜੀ.ਐਮ. ਸੇਕਰੇਟਰੀ ਡਿਸਟਰਿਕਟ ਲੀਗਲ ਸਰਵਿਸਿਜ ਅਥਾਰਿਟੀ ਮਾਨਸਾ ਰਾਜਵਿੰਦਰ ਕੌਰ, ਅਮਿਤ ਵਰਮਾ ਸੀਨੀਅਰ ਅਸਿਸਟੈਂਟ, ਗੌਰਵ ਕੁਮਾਰ ਡਾਟਾ ਐਂਟਰੀ ਓਪਰੇਟਰ, ਐਡਵੋਕੇਟ ਬਲਵੀਰ ਕੌਰ ਨੇ ਸ਼ਿਰਕਤ ਕੀਤੀ। ਸਵਾਗਤ ਕਰਦਿਆਂ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਇਹ ਸੰਸਥਾ ਨਸ਼ਾ ਮੁਕਤ ਸੰਸਥਾ ਹੈ। ਉਹ ਲਗਾਤਾਰ ਨਸ਼ਾ ਮੁਕਤ ਮੁਹਿੰਮ ਤਹਿਤ ਇਲਾਕੇ ਵਿੱਚ ਜਾਗਰੂਕਤਾ ਲਿਆਉਣ ਲਈ ਸੈਮੀਨਾਰ ਅਤੇ ਰੈਲੀਆਂ ਕਰਵਾਉਂਦੇ ਰਹਿੰਦੇ ਹਨ ਹਾਂ। ਮੁੱਖ ਮਹਿਮਾਨ ਰਾਜਵਿੰਦਰ ਕੌਰ ਇਸ ਵਿਸ਼ੇ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਨਸ਼ਾ ਬਿਮਾਰੀ ਦਾ ਰੂਪ ਧਾਰਨ ਕਰ ਚੁੱਕਿਆ ਹੈ।ਇਹ ਸਰੀਰਕ ਦੇ ਨਾਲ ਨਾਲ ਇੱਕ ਮਾਨਸਿਕ ਬਿਮਾਰੀ ਹੈ, ਇਸ ਆਦਤ ਦੌਰਾਨ ਵਿਅਕਤੀ ਨੂੰ ਮਾਨਸਿਕ, ਆਰਥਿਕ ਅਤੇ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਸਰਕਾਰ ਵੱਲੋਂ ਵੱਖ ਵੱਖ ਥਾਵਾਂ 'ਤੇ ਨਸ਼ਾ ਮੁਕਤੀ ਕੇਂਦਰ ਖੋਲ੍ਹੇ ਹਨ ਜਿੱਥੇ ਕਿ ਨਸ਼ੇ ਤੋਂ ਗ੍ਰਸਤ ਵਿਅਕਤੀ ਆਪਣਾ ਮੁਫਤ ਇਲਾਜ ਕਰਵਾ ਸਕਦੇ ਹਨ ਅਤੇ ਉਨਾਂ ਦੀ ਜਾਣਕਾਰੀ ਵੀ ਗੁਪਤ ਰੱਖੀ ਜਾਂਦੀ ਹੈ। ਉਹਨਾਂ ਨੇ ਦੱਸਿਆ ਕਿ ਸਰਕਾਰੀ ਕੇਂਦਰਾਂ ਦੇ ਨਾਲ ਨਾਲ ਬਹੁਤ ਸਾਰੇ ਨਿੱਜੀ ਅਦਾਰੇ ਵੀ ਨਸ਼ਾ ਮੁਕਤ ਹੋਣ ਵਾਲੇ ਵਿਅਕਤੀਆਂ ਦੀ ਸਹਾਇਤਾ ਕਰਦੇ ਹਨ। ਆਪਣੇ ਭਾਸ਼ਣ ਦੌਰਾਨ ਐਡਵੋਕੇਟ ਬਲਵੀਰ ਕੌਰ ਨੇ ਦੱਸਿਆ ਕਿ 15100 ਤੇ ਫੋਨ ਕਰਕੇ ਕਿਸੇ ਵੀ ਮਸਲੇ ਸਬੰਧੀ ਜਾਣਕਾਰੀ ਦੇ ਕੇ ਹਰ ਇੱਕ ਵਿਅਕਤੀ ਮੁਫਤ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਉਹਨਾਂ ਕਿਹਾ ਕਿ ਨਸ਼ਿਆਂ ਵਰਗੀ ਨਾ ਮੁਰਾਦ ਬਿਮਾਰੀ ਤੋਂ ਬਚਣ ਲਈ ਵਿਦਿਆਰਥੀਆ ਨੂੰ ਬਚਣਾ ਚਾਹੀਦਾ ਹੈ ਅਤੇ ਇਸ ਤੋਂ ਗ੍ਰਸਤ ਵਿਅਕਤੀਆਂ ਦੀ ਹਰ ਸੰਭਵ ਸਹਾਇਤਾ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਇਸ ਮੌਕੇ ਵਿਭਾਗ ਦੇ ਮੁਖੀ ਡਾ. ਰੁਪਿੰਦਰਜੀਤ ਕੌਰ, ਡਾ. ਗੁਰਜਸਜੀਤ ਕੌਰ,ਪ੍ਰੋਫੈਸਰ ਕਵਲਜੀਤ ਕੌਰ ਅਤੇ ਪ੍ਰੋਫੈਸਰ ਸੋਨੀਆ ਹਾਜ਼ਰ ਸਨ।

Thursday, October 3, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪੰਜਾਬ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਦੇ ਬੱਚੇ ਛਾਏ

ਪੰਜਾਬ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਦੇ ਬੱਚੇ ਛਾਏ

ਸਟੇਟ ਪੱਧਰ 'ਤੇ ਕੋਰੀਓਗ੍ਰਾਫੀ ਵਿੱਚ ਦੂਜਾ ਅਤੇ ਭਾਸ਼ਣ ਮੁਕਾਬਲੇ 'ਚ ਸਹਿਜਵੀਰ ਨੇ ਕੀਤਾ ਤੀਜਾ ਸਥਾਨ ਪ੍ਰਾਪਤ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਿੱਖਿਆ ਅਤੇ ਕਲਾ ਮੰਚ ਪੰਜਾਬ ਵੱਲੋਂ ਵਿਦਿਆਰਥੀਆਂ ਦੇ ਵੱਖ ਵੱਖ ਵਰਗਾਂ ਦੇ ਮੁਕਾਬਲੇ ਮਸਤੂਆਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਕਰਵਾਏ ਗਏ। ਇਹ ਮੁਕਾਬਲੇ ਪ੍ਰਾਇਮਰੀ ਵਰਗ,ਅੱਪਰ ਪ੍ਰਾਇਮਰੀ ਵਰਗ ਅਤੇ ਪ੍ਰਾਈਵੇਟ ਵਰਗ  ਦੇ ਹੋੲਏ। ਪ੍ਰਾਇਮਰੀ ਵਰਗ ਵਜੋਂ ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਦੇ ਬੱਚਿਆਂ ਨੇ ਕੋਰੀਓਗ੍ਰਾਫੀ ਅਤੇ ਭਾਸ਼ਣ ਵਿੱਚ ਭਾਗ ਲਿਆ ਸੀ । ਜਿਸ ਵਿੱਚ ਕੋਰੀਓਗ੍ਰਾਫੀ ਵਿੱਚ ਦੂਜਾ ਅਤੇ ਭਾਸ਼ਣ ਵਿੱਚ ਸਹਿਜਵੀਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਮੁਖੀ ਸਤਪਾਲ ਸਿੰਘ ਅਤੇ ਚੇਅਰਪਰਸਨ ਜਸਵੀਰ ਕੌਰ ਨੇ ਦੱਸਿਆ ਕਿ ਸਕੂਲ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਕੂਲ ਨੇ ਪੰਜਾਬ ਪੱਧਰ ਤੇ ਪ੍ਰਾਪਤੀਆਂ ਕੀਤੀਆਂ ਹਨ।ਇਸ ਤੋਂ ਪਹਿਲਾ ਪਿਛਲੇ ਸਕੂਲ ਦੀ ਸਹਿਜਵੀਰ ਕੌਰ ਨੇ ਪੇਂਟਿੰਗ ਵਿੱਚ ਪੰਜਾਬ 'ਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਸੀ।ਪਿਛਲੇ ਸਾਲ ਹੋਏ ਵਿੱਦਿਆ ਮੁਕਾਬਲਿਆਂ ਵਿੱਚ ਭਾਸ਼ਣ, ਕਵਿਤਾ, ਸਕਿੱਟ, ਅਤੇ ਲੋਕ ਗੀਤ ਵਿੱਚ ਜ਼ਿਲ੍ਹਾ ਜਿੱਤ ਕੇ ਬੱਚੇ ਪੰਜਾਬ ਪੱਧਰ ਤੇ ਭਾਗ ਲੈ ਚੁੱਕੇ ਹਨ। ਅਧਿਆਪਕ ਸਟੇਟ ਅਵਾਰਡੀ ਰਣਜੀਤ ਸਿੰਘ ਸਮੇਤ ਕਿੰਮੀ ਗੁਪਤਾ, ਮਨਦੀਪ ਕੌਰ ਅਤੇ ਮਨਪ੍ਰੀਤ ਕੌਰ ਦੁਆਰਾ ਬੱਚਿਆਂ ਦੀ ਤਿਆਰੀ ਕਰਵਾਈ।ਉਹਨਾਂ ਦੱਸਿਆ ਕਿ ਪੜਾਈ  ਦੇ ਨਾਲ ਨਾਲ ਵਿੱਦਿਅਕ ਮੁਕਾਬਲਿਆਂ ਵਿੱਚ ਪੰਜਾਬ ਪੱਧਰੀ ਮੁਕਾਬਲੇ ਜਿੱਤਣਾ ਸਕੂਲ ਲੲਈ ਖੁਸ਼ੀ ਦੀ  ਗੱਲ ਹੈ।ਇਸ ਮੌਕੇ ਸਮੂਹ, ਕਮੇਟੀ ਮੈਂਬਰ ਅਤੇ ਮਾਪੇ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪੰਚਾਇਤੀ ਚੋਣਾਂ 'ਚ ਪੈਸੇ ਤੇ ਤਾਕਤ ਦੀ ਵਰਤੋਂ ਕਰਨ ਵਾਲਿਆਂ ਨੂੰ ਨਕਾਰਨ ਲੋਕ : ਮੁੱਖ ਮੰਤਰੀ

ਪੰਚਾਇਤੀ ਚੋਣਾਂ 'ਚ ਪੈਸੇ ਤੇ ਤਾਕਤ ਦੀ ਵਰਤੋਂ ਕਰਨ ਵਾਲਿਆਂ ਨੂੰ ਨਕਾਰਨ ਲੋਕ : ਮੁੱਖ ਮੰਤਰੀ

ਆਪਣੀ ਪੰਚਾਇਤ ਸਰਬਸੰਮਤੀ ਨਾਲ ਚੁਣ ਕੇ ਸੂਬੇ ਵਿੱਚ ਮਿਸਾਲ ਕਾਇਮ ਕਰਨ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਜੱਦੀ ਪਿੰਡ ਸਤੌਜ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਵਚਨਬੱਧ ਹੈ।ਮੁੱਖ ਮੰਤਰੀ ਨੇ ਕਿਹਾ ਕਿ ਲੋਕ ਪੰਚਾਇਤਾਂ ਵਿੱਚ ਚੁਣੇ ਜਾਣ ਵਾਲੇ ਉਮੀਦਵਾਰਾਂ ਬਾਰੇ ਸਰਬਸੰਮਤੀ ਬਣਾਉਣ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਨ੍ਹਾਂ ਚੋਣਾਂ ਵਿੱਚ ਪੈਸੇ ਅਤੇ ਤਾਕਤ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤਾਂ ਜੋ ਉਹ ਜਮਹੂਰੀ ਪ੍ਰਕਿਰਿਆ ਦਾ ਅਨਿੱਖੜਵਾਂ ਅੰਗ ਬਣਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸੂਬੇ ਭਰ ਦੇ ਪਿੰਡਾਂ ਦੇ ਸਰਵ-ਪੱਖੀ ਵਿਕਾਸ ਦੇ ਨਾਲ-ਨਾਲ ਉਨ੍ਹਾਂ ਵਿੱਚ ਭਾਈਚਾਰਕ ਸਾਂਝ ਅਤੇ ਫਿਰਕੂ ਸਦਭਾਵਨਾ ਮਜ਼ਬੂਤ ਕਰਨ ਵਿੱਚ ਸਹਾਈ ਹੋਵੇਗਾ। ਉਹਨਾਂ ਕਿਹਾ ਕਿ ਸੂਬੇ ਵਿੱਚ ਪੰਚਾਇਤੀ ਚੋਣਾਂ ਬਿਨਾਂ ਪਾਰਟੀ ਚੋਣ ਨਿਸ਼ਾਨਾਂ ਤੋਂ ਲੜੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਪਿੰਡਾਂ ਵਿੱਚੋਂ ਧੜੇਬੰਦੀ ਖ਼ਤਮ ਹੋਵੇਗੀ ਅਤੇ ਪੇਂਡੂ ਖੇਤਰ ਦਾ ਸਰਵਪੱਖੀ ਵਿਕਾਸ ਯਕੀਨੀ ਬਣੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਵਡੇਰੇ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਉਮੀਦਵਾਰਾਂ ਨੂੰ ਪਾਰਟੀ ਦੇ ਚੋਣ ਨਿਸ਼ਾਨਾਂ 'ਤੇ ਚੋਣ ਲੜਨ ਤੋਂ ਰੋਕਣ ਦਾ ਵੱਡਾ ਫੈਸਲਾ ਲਿਆ ਹੈ।ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਜਿਹੜਾ ਵੀ ਪਿੰਡ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਕਰੇਗਾ, ਉਸ ਪਿੰਡ ਨੂੰ ਸਟੇਡੀਅਮ, ਸਕੂਲ ਜਾਂ ਹਸਪਤਾਲ ਸਮੇਤ ਪੰਜ ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ। ਉਨ੍ਹਾਂ ਪਿੰਡ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਪੰਚਾਇਤ ਸਰਬਸੰਮਤੀ ਨਾਲ ਚੁਣ ਕੇ ਸੂਬੇ ਵਿੱਚ ਮਿਸਾਲ ਕਾਇਮ ਕਰਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਜੱਦੀ ਪਿੰਡ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਗੇ ਵੀ ਪਿੰਡ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੋਵੇਗੀ ਅਤੇ ਇਹ ਸੂਬੇ ਦਾ ਮਾਡਲ ਪਿੰਡ ਬਣ ਕੇ ਉਭਰੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਚਾਇਤੀ ਰਾਜ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ, ਜਿਸ ਲਈ ਸੂਝਵਾਨ ਅਤੇ ਇਮਾਨਦਾਰ ਲੋਕਾਂ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ। ਭਗਵੰਤ ਸਿੰਘ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਸੂਬਾ ਸਰਕਾਰ ਦੇ ਇਨ੍ਹਾਂ ਯਤਨਾਂ ਦੇ ਵਧੀਆ ਨਤੀਜੇ ਸਾਹਮਣੇ ਆਉਣਗੇ ਅਤੇ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਸੂਬੇ ਭਰ ਦੇ ਪਿੰਡਾਂ ਨੂੰ ਵਿਕਾਸ ਲਈ ਵੱਧ ਤੋਂ ਵੱਧ ਫੰਡ ਦੇ ਕੇ ਨਵਾਂ ਰੂਪ ਦਿੱਤਾ ਜਾਵੇਗਾ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਪੰਚਾਇਤਾਂ ਜਮਹੂਰੀ ਪ੍ਰਣਾਲੀ ਦੀ ਨੀਂਹ ਹਨ ਅਤੇ ਇਸ ਨੂੰ ਹਰ ਤਰ੍ਹਾਂ ਨਾਲ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਪੰਚਾਂ ਦੀ ਚੋਣ ਪਿੰਡਾਂ ਲਈ ਹੋਣੀ ਚਾਹੀਦੀ ਹੈ, ਨਾ ਕਿ ਕਿਸੇ ਸਿਆਸੀ ਪਾਰਟੀ ਜਾਂ ਧੜੇ ਲਈ।ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਕਈ ਪਿੰਡਾਂ ਵਿੱਚ ਪਹਿਲਾਂ ਹੀ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਗਈਆਂ ਹਨ ਅਤੇ ਹੋਰ ਪਿੰਡਾਂ ਵਿੱਚ ਵੀ ਇਸ ਅਮਲ ਨੂੰ ਦੁਹਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਚਾਇਤਾਂ ਸਿਹਤਮੰਦ ਲੋਕਤੰਤਰ ਦੀ ਨੀਂਹ ਹਨ ਅਤੇ ਸੂਬਾ ਸਰਕਾਰ ਸ਼ਾਂਤੀਪੂਰਵਕ ਚੋਣਾਂ ਕਰਵਾਉਣ ਲਈ ਹਰ ਹੀਲਾ ਵਰਤੇਗੀ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਹੜ ਕੰਟਰੋਲ ਰੂਮ 'ਚ ਆਧਿਆਪਕਾਂ ਦੀਆਂ ਡਿਊਟੀਆਂ ਬੰਦ ਕੀਤੀਆ ਜਾਣ : ਰਾਜਦੀਪ ਸਿੰਘ ਬਰੇਟਾ

ਹੜ ਕੰਟਰੋਲ ਰੂਮ 'ਚ ਧਿਆਪਕਾਂ ਦੀਆਂ ਡਿਊਟੀਆਂ ਬੰਦ ਕੀਤੀਆ ਜਾਣ  : ਰਾਜਦੀਪ ਸਿੰਘ ਬਰੇਟਾ          


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਅਧਿਆਪਕ ਦਲ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਰਾਜਦੀਪ ਸਿੰਘ ਬਰੇਟਾ ਨੇ ਪ੍ਰੈਸ ਬਿਆਨ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੜ ਕੰਟਰੋਲ ਰੂਮਾਂ ਵਿੱਚ 1 ਜੁਲਾਈ ਤੋਂ ਲੈ ਕੇ 30 ਸਤਬੰਰ ਤੱਕ ਹੜਾਂ ਦੇ ਸਮੇਂ ਦੌਰਾਨ ਸ਼ਾਮ ਨੂੰ 5 ਵਜੇ ਤੋਂ ਲੈ ਕੇ ਅਗਲੇ ਦਿਨ ਸਵੇਰ ਦੇ 9 ਤੱਕ ਵਾਰੀ ਸਿਰ ਆਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ ਪਰ ਪੰਜਾਬ ਸਰਕਾਰ ਨੇ ਇਸ ਵਾਰ ਅਕੂਤਬਰ ਵਿੱਚ ਵੀ ਆਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ ਜੋ ਕਿ ਬਿਲਕੁਲ ਧੱਕਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਪੰਚਾਇਤੀ ਚੋਣਾਂ ਵਿੱਚ ਡਿਊਟੀਆਂ ਦੇਣੀਆਂ ਹਨ,ਸੀ.ਈ.ਪੀ. ਦੇ ਵਿਭਾਗੀ ਟੈਸਟਾਂ ਦੀਆਂ ਤਿਆਰੀਆਂ ਸਕੂਲਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ ਤੇ ਅਨੇਕਾਂ ਗੈਰ ਵਿੱਦਿਅਕ ਕੰਮ ਆਧਿਆਪਕਾਂ ਤੋਂ ਲਏ ਜਾ ਰਹੇ ਹਨ । ਉਹਨਾਂ ਮੰਗ ਕੀਤੀ ਕਿ ਇਸ ਵੇਲੇ ਪੰਜਾਬ ਵਿੱਚ ਹੜਾਂ ਵਾਲੀ ਕੋਈ ਸਥਿਤੀ ਨਹੀਂ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੜਾਂ ਵਾਲੀਆਂ ਡਿਊਟੀਆਂ ਤੁਰੰਤ ਬੰਦ ਕੀਤੀਆ ਜਾਣ ਨਹੀਂ ਤਾਂ ਆਧਿਆਪਕ ਵਰਗ ਸਰਕਾਰ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ।ਇਸ ਮੌਕੇ ਨਿਰਮਲ ਸਿੰਘ ਸੈਦੇਵਾਲਾ, ਬਲਜਿੰਦਰ ਸਿੰਘ ਚੱਕ ਅਲੀਸੇਰ,ਜਸਵੀਰ ਸਿੰਘ ਕੁਲਰੀਆਂ ਆਦਿ ਆਗੂ ਹਾਜ਼ਰ ਸਨ।