Tuesday, October 22, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਦੇ ਵਿਦਿਆਰਥੀਆਂ ਨੇ ਕੀਤਾ ਬਿਰਧ ਆਸ਼ਰਮ ਦਾ ਦੌਰਾ

ਦਿ ਰੌਇਲ ਗਰੁੱਪ ਆਫ਼  ਕਾਲਜਿਜ਼ ਦੇ ਵਿਦਿਆਰਥੀਆਂ ਨੇ ਕੀਤਾ ਬਿਰਧ ਆਸ਼ਰਮ ਦਾ ਦੌਰਾ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਵਿਦਿਆਰਥੀਆਂ ਦੀ ਕਿਤਾਬੀ ਸਿੱਖਿਆ ਦੇ ਨਾਲ-ਨਾਲ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਸਮਝਣ ਦੇ ਯੋਗ ਬਣਾਉਣ ਤੇ ਓਹਨਾਂ ਦੀ ਸਖ਼ਸ਼ੀਅਤ ਦੇ ਸਰਵ-ਪੱਖੀ ਵਿਕਾਸ ਦੇ ਮਕਸਦ ਲਈ ਰੌਇਲ ਸੰਸਥਾ ਸਮੇਂ-ਸਮੇਂ ਅਜਿਹੀਆਂ ਗਤੀਵਿਧੀਆਂ ਕਰਵਾਉਂਦੀ ਹੈ ਤਾਂ ਜੋ ਵਿਦਿਅਰਥੀ ਜ਼ਿੰਮੇਵਾਰ ਨਾਗਰਿਕ ਬਣ ਸਕਣ ਤੇ ਸਮਾਜ ਦੀਆਂ  ਕਦਰਾਂ-ਕੀਮਤਾਂ ਬਾਰੇ ਨਿੱਗਰ ਸੋਚ ਅਪਨਾਉਣ। ਏਸੇ ਲੜੀ ਅਧੀਨ ਬਜੁਰਗਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਾਉਣ ਦੇ ਮੰਤਵ ਨਾਲ ਦਿ ਰੌਇਲ ਗਰੁੱਪ ਆਫ਼ ਕਾਲਜਿਜ਼, ਬੋੜਾਵਾਲ ਦੇ  ਵਿਦਿਅਰਥੀਆਂ ਨੂੰ ਡਾ.ਨਰਿੰਦਰ ਸਿੰਘ ਬਿਰਧ ਆਸ਼ਰਮ ਬਡਰੁੱਖਾਂ (ਸੰਗਰੂਰ) ਦਾ ਦੌਰਾ ਕਰਵਾਇਆ ਗਿਆ।ਵਿਦਿਆਰਥੀਆਂ ਨੇ ਇਸ ਪ੍ਰਤੀ ਬਹੁਤ ਉਤਸ਼ਾਹ ਵਿਖਾਇਆ। ਇਸ ਟੂਰ ਦਾ ਮਕਸਦ ਵਿਦਿਆਰਥੀਆਂ ਨੂੰ ਮਨੁੱਖੀ ਭਾਵਨਾਵਾਂ ਨੂੰ ਸਮਝਦਿਆਂ,ਆਪਣੇ ਵੱਡਿਆਂ/ਬਜੁਰਗਾਂ ਪ੍ਰਤੀ ਸੰਵੇਦਨਸ਼ੀਲ ਬਣਾਉਣਾ ਵੀ ਸੀ।ਇਸ ਦੌਰਾਨ ਵਿਦਿਆਰਥੀਆਂ ਨੇ ਬਜ਼ੁਰਗਾਂ ਨੂੰ ਮਿਲ ਕੇ ਓਹਨਾਂ ਦਾ ਦੁੱਖ-ਸੱਖ ਸੁਣਿਆ ਤੇ ਗਹਿਰੀ ਸੰਵੇਦਨਾ ਪ੍ਰਗਟਾਈ।ਵਿਦਿਆਰਥੀਆਂ ਨੇ ਆਪਣੇ ਪਰਿਵਾਰ ਤੋਂ ਦੂਰ,ਇਕਲਾਪਾ ਹੰਢਾ ਰਹੇ,ਇਹਨਾਂ ਬਜ਼ੁਰਗਾਂ ਨੂੰ ਕਵਿਤਾ ਅਤੇ ਗੀਤ ਆਦਿ ਸੁਣਾ ਕੇ,ਓਹਨਾਂ ਦੀ ਬੇਰੰਗ ਜ਼ਿੰਦਗੀ ਵਿੱਚ ਰੰਗ ਭਰਨ ਦੀ ਕੋਸ਼ਿਸ਼ ਕੀਤੀ। ਬਜੁਰਗਾਂ ਨੇ ਵਿਦਿਆਰਥੀਆਂ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਝੀਆਂ ਕੀਤੀਆਂ ਤੇ ਵਿਦਿਆਰਥੀਆਂ ਨੂੰ ਬੜਾ ਪਿਆਰ ਦਿੱਤਾ। ਇਸ ਮੌਕੇ ਕਾਲਜ ਡਾਇਰੈਕਟਰ ਡਾ. ਕੁਲਦੀਪ ਸਿੰਘ ਬੱਲ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੇ ਇੱਕ ਸੂਝਵਾਨ ਇਨਸਾਨ ਬਣਨ ਲਈ ਅਜਿਹੀਆਂ ਗਤੀਵਿਧੀਆਂ ਬਹੁਤ ਜ਼ਰੂਰੀ ਹਨ। ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਸਰਾਂ ਨੇ ਕਿਹਾ ਕਿ ਇਹ ਉੱਦਮ ਬਹੁਤ ਹੀ ਸ਼ਲਾਘਾਯੋਗ ਹੈ,ਅਜਿਹੇ ਪ੍ਰੋਗਰਾਮਾਂ ਨਾਲ ਹੀ ਵਿਦਿਆਰਥੀਆਂ ਅੰਦਰ ਮਨੁੱਖਤਾ ਤੇ ਭਾਈਚਾਰੇ ਦੀ ਭਾਵਨਾ ਪੈਦਾ ਹੁੰਦੀ ਹੈ।ਅਸੀਂ ਵਿਦਿਆਰਥੀਆਂ ਨੂੰ ਸਿਰਫ਼ ਪੈਸੇ ਕਮਾਉਣ ਵਾਲੀ ਮਸ਼ੀਨ ਨਹੀਂ ਬਣਾਉਣਾ ਸਗੋਂ ਇੱਕ ਸੋਚਵਾਨ ਤੇ ਹਮਦਰਦ ਮਨੁੱਖ ਬਣਾਉਣਾ ਹੈ। ਇਸ ਮੌਕੇ ਕਾਲਜ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਕਿਹਾ ਕਿ ਇਹੋ ਜਿਹੇ ਟੂਰ ਜ਼ਰੂਰ ਕਰਵਾਉਣੇ ਚਾਹੀਦੇ ਹਨ ਤਾਂ ਜੋ ਵਿਦਿਆਰਥੀ ਆਪਣੇ ਬਜੁਰਗਾਂ ਤੇ ਸਮਾਜ ਪ੍ਰਤੀ ਜ਼ਿੰਮੇਵਾਰ ਬਣਨ।   

Monday, October 21, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਵਿੱਚ ਸਹਾਈ ਸਿੱਧ ਹੋਵੇਗੀ ਮਾਰਸ ਸਾਇੰਸ ਪ੍ਰਦਰਸ਼ਨੀ - ਡਿਪਟੀ ਕਮਿਸ਼ਨਰ ਕੁਲਵੰਤ ਸਿੰਘ

ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਵਿੱਚ ਸਹਾਈ ਸਿੱਧ ਹੋਵੇਗੀ ਮਾਰਸ ਸਾਇੰਸ ਪ੍ਰਦਰਸ਼ਨੀ - ਡਿਪਟੀ ਕਮਿਸ਼ਨਰ ਕੁਲਵੰਤ ਸਿੰਘ

22 ਤੋਂ 24 ਅਕਤੂਬਰ ਤੱਕ ਹੋਣ ਵਾਲੀ ਮਾਰਸ ਸਾਇੰਸ ਪ੍ਰਦਰਸ਼ਨੀ ਦਾ ਲਾਹਾ ਲੈਣ ਜ਼ਿਲ੍ਹਾ ਵਾਸੀ

ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਵੱਲੋਂ ਲੈਕਚਰ ਦੇ ਕੇ ਕੀਤਾ ਜਾਵੇਗਾ ਬੱਚਿਆਂ ਦੇ ਗਿਆਨ ਵਿੱਚ ਵਾਧਾ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ, ਆਈ.ਏ.ਐਸ. ਨੇ 22 ਤੋਂ 24 ਅਕਤੂਬਰ ਸੇਂਟ ਜੇਵੀਅਰ ਸਕੂਲ ਮਾਨਸਾ ਵਿਖੇ ਕਰਵਾਈ ਜਾ ਰਹੀ ਮਾਰਸ (ਮਾਨਸਾ ਐਡਮਿਨੀਸਟਰੇਸ਼ਨ ਰੈਜ਼ੋਨੇਟਿੰਗ ਸਾਇੰਸ) ਸਾਇੰਸ ਪ੍ਰਦਰਸ਼ਨੀ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੱਚਿਆਂ ਅੰਦਰ ਸਾਇੰਸ ਵਿਸ਼ੇ ਸਬੰਧੀ ਪ੍ਰਤਿਭਾ ਨੂੰ ਹੋਰ ਨਿਖਾਰਨ ਅਤੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ, ਸਿੱਖਿਆ ਵਿਭਾਗ ਅਤੇ ਰੈਡ ਕਰਾਸ ਦੇ ਸਾਂਝੇ ਉਪਰਾਲੇ ਸਦਕਾ ਇਹ ਸਾਇੰਸ ਮੇਲਾ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਵੱਖ-ਵੱਖ ਬਲਾਕਾਂ ਤੋਂ ਸਕੂਲ ਹਿੱਸਾ ਲੈਣਗੇ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਸਰਦੂਲਗੜ੍ਹ ਨਿਤੇਸ਼ ਜੈਨ ਵੀ ਮੌਜੂਦ ਸਨ।ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨੀ ਵਿੱਚ ਵੱਖ-ਵੱਖ ਸਕੂਲਾਂ ਤੋਂ ਤਿਆਰ ਕਰੀਬ 75 ਮਾਡਲ ਦਿਖਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ ਜ਼ਿਲ੍ਹੇ ਦੇ ਕਾਫ਼ੀ ਸਕੂਲਾਂ ਵੱਲੋਂ ਭਾਗ ਲਿਆ ਜਾ ਰਿਹਾ ਹੈ ਇਸ ਲਈ, ਖੁਲ੍ਹੀ ਥਾਂ, ਟ੍ਰੈਫ਼ਿਕ ਵਿਵਸਥਾ ਅਤੇ ਲੋਕਾਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਸੇਂਟ ਜ਼ੇਵੀਅਰ ਸਕੂਲ ਵਿਖੇ ਇਸ ਪ੍ਰਦਰਸ਼ਨੀ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਦਰਸ਼ਨੀ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਵਿੱਚ ਕਾਫ਼ੀ ਸਹਾਈ ਸਿੱਧ ਹੋਵੇਗੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਇੰਸ ਮੇਲਾ ਤਿੰਨੋਂ ਦਿਨ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਲੇਗਾ, ਜਿਸਦੇ ਪਹਿਲੇ ਦਿਨ 22 ਅਕਤੂਬਰ ਨੂੰ ਇਹ ਪ੍ਰਦਰਸ਼ਨੀ ਸਵੇਰੇ 9 ਵਜੇ ਤੋਂ ਦੁਪਹਿਰ ਦੇ 3 ਵਜੇ ਤੱਕ ਚੱਲੇਗੀ ਅਤੇ ਸਵੇਰੇ 8 ਵਜੇ ਤੋਂ 10 ਵਜੇ ਤੱਕ ਰਜਿਸਟੇ੍ਰਸ਼ਨ ਕੀਤੀ ਜਾਵੇਗੀ। ਇਸ ਉਪਰੰਤ ਸਕੂਲੀ ਵਿਦਿਆਰਥੀਆਂ ਵੱਲੋਂ ਪ੍ਰਾਥਨਾ, ਸਭਿਆਚਾਰਕ ਵੰਨਗੀਆਂ, ਏ.ਆਈ. ਲੈਕਚਰ, ਕਵਿਸ਼ਰੀ, ਮਾਰਸ ਬਾਰੇ ਜਾਣਕਾਰੀ, ਸਾਇੰਸ ਉਪਰ ਨਾਟਕ, ਗੀਤ, ਡਾ. ਪੂਰਨ ਸਿੰਘ ਵੱਲੋਂ ਵੇਸਟ ਮੈਨੇਜਮੈਂਟ ’ਤੇ ਲੈਕਚਰ, ਡਾ. ਅਨੁਪਿੰਦਰ ਥਿੰਦ ਵੱਲੋਂ ਬਾਇਟੈਕਨਾਲਾਜੀ ਵਿਸ਼ੇ ’ਤੇ ਲੈਕਚਰ ਅਤੇ ਇਸ ਉਪਰੰਤ ਵਿਦਿਆਰਥੀਆਂ ਵੱਲੋਂ ਗਰੁੱਪ ਡਾਂਸ ਪੇਸ਼ ਕੀਤਾ ਜਾਵੇਗਾ।ਇਸੇ ਤਰ੍ਹਾਂ ਦੂਜੇ ਦਿਨ 23 ਅਕਤੂਬਰ ਨੂੰ 8 ਤੋਂ 9 ਵਜੇ ਤੱਕ ਰਜਿਸਟ੍ਰੇਸ਼ਨ ਹੋਵੇਗੀ। ਇਸ ਉਪਰੰਤ ਟੀਚਰ ਫੈਸਟ, ਡੀਬੇਟ ਜੂਨੀਅਰ, ਡਾ. ਅਨਿਲ ਕੁਮਾਰ ਵਰਮਾ ਵੱਲੋਂ ਏ.ਆਈ. ਉਪਰ ਲੈਕਚਰ, ਮੈਜਿਕ ਸ਼ੋਅ, ਡੀਬੇਟ ਸੀਨੀਅਰ ਅਤੇ ਵਿਦਿਆਰਥੀਆਂ ਵੱਲੋਂ ਡਾਂਸ ਪੇਸ਼ ਕੀਤਾ ਜਾਵੇਗਾ। ਸਾਇੰਸ ਮੇਲੇ ਦੇ ਤੀਜੇ ਦਿਨ 24 ਅਕਤੂਬਰ ਨੂੰ 8 ਤੋਂ 9 ਵਜੇ ਤੱਕ ਰਜਿਸਟੇ੍ਰਸ਼ਨ ਹੋਵੇਗੀ। ਉਸ ਉਪਰੰਤ ਕੁਇਜੰ ਜੂਨੀਅਰ ਫਾਇਨਲ ਮੁਕਾਬਲਾ, ਡਾ. ਜਸਵਿੰਦਰ ਸਿੰਘ ਵੱਲੋਂ ਟੀਚਿੰਗ ਪ੍ਰੈਕਟਿਸ ਉਪਰ ਲੈਕਚਰ, ਡਾ. ਫੇਲੀਕਸ ਬੱਸਟ ਵੱਲੋਂ ਆਇਸਬਾਊਂਡ ਉਡੀਸੀ ਉਪਰ ਲੈਕਚਰ, ਕੁਇਜ਼ ਸੀਨੀਅਰ, ਗਰੁੱਪ ਡਾਂਸ, ਸੋਲੋ ਗੀਤ, ਏ.ਆਈ. ਉਪਰ ਲੈਕਚਰ ਕਰਵਾਇਆ ਜਾਵੇਗਾ। ਇਸ ਉਪਰੰਤ ਜੇਤੂਆਂ ਅਤੇ ਹੋਰ ਸਖ਼ਸ਼ੀਅਤਾਂ ਦਾ ਸਨਮਾਨ ਕੀਤਾ ਜਾਵੇਗਾ।ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਲੈ ਕੇ ਇਸ ਸਾਇੰਸ ਪ੍ਰਦਰਸ਼ਨੀ ਦਾ ਲਾਹਾ ਜ਼ਰੂਰ ਲੈਣ। ਕਿਉਂਕਿ ਅਜਿਹੀਆਂ ਪ੍ਰਦਰਸ਼ਨੀਆਂ ਬੱਚਿਆਂ ਦੇ ਬੌਧਿਕ ਵਿਕਾਸ ਅਤੇ ਗਿਆਨ ਵਿੱਚ ਵਾਧਾ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਾਇੰਸ ਮੇਲੇ ਲਈ 10 ਰੁਪਏ ਟਿਕਟ ਰੱਖੀ ਗਈ ਹੈ।

Sunday, October 20, 2024

ਦਰਸ਼ਨ ਸਿੰਘ ਚੌਹਾਨ,ਸੁਨਾਮ : ਕਿਸਾਨਾਂ ਨੇ ਅਮਨ ਅਰੋੜਾ ਦੀ ਕੋਠੀ ਮੂਹਰੇ ਧਰਨੇ 'ਚ ਚੁੱਕਿਆ ਨਸ਼ੇ ਦਾ ਮੁੱਦਾ

ਕਿਸਾਨਾਂ ਨੇ ਅਮਨ ਅਰੋੜਾ ਦੀ ਕੋਠੀ ਮੂਹਰੇ ਧਰਨੇ 'ਚ ਚੁੱਕਿਆ ਨਸ਼ੇ ਦਾ ਮੁੱਦਾ

ਕਿਹਾ ਅਨਾਜ਼ ਮੰਡੀ 'ਚ ਝੋਨੇ ਦੀ ਜਗ੍ਹਾ ਵਿਕ ਰਿਹੈ ਚਿੱਟਾ

ਦਰਸ਼ਨ ਸਿੰਘ ਚੌਹਾਨ,ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਐਤਵਾਰ ਨੂੰ ਸੁਨਾਮ ਵਿਖੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਮੂਹਰੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਲਈ ਧਰਨੇ ਵਿੱਚ ਨਸ਼ਿਆਂ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਚੁੱਕਦਿਆਂ ਸਰਕਾਰ ਅਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕੀਤੇ । ਧਰਨਾਕਾਰੀਆਂ ਦਾ ਕਹਿਣਾ ਹੈ ਕਿ ਸੁਨਾਮ ਦੀ ਅਨਾਜ਼ ਮੰਡੀ ਵਿੱਚ ਝੋਨੇ ਦੀ ਜਗ੍ਹਾ ਚਿੱਟਾ ਸ਼ਰੇਆਮ ਵਿਕ ਰਿਹਾ ਹੈ। ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਦੇ ਬਾਹਰ ਦਿੱਤੇ ਜਾ ਰਹੇ ਧਰਨੇ ਦੇ ਤੀਜੇ ਦਿਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਅਤੇ ਸੁਖਪਾਲ ਸਿੰਘ ਮਾਣਕ ਨੇ ਕਿਹਾ ਕਿ ਸੁਨਾਮ ਦੀ ਅਨਾਜ਼ ਮੰਡੀ ਵਿੱਚ ਝੋਨਾ ਨਹੀਂ ਵਿਕ ਰਿਹਾ ਸਗੋਂ ਮੰਡੀ ਨੇੜੇ ਕਥਿਤ ਤੌਰ ਤੇ ਖੁੱਲ੍ਹੇਆਮ ਨਸ਼ਾ ਵੇਚਿਆ ਜਾ ਰਿਹਾ ਹੈ। ਨਸ਼ਾ ਤਸਕਰ ਸ਼ਰੇਆਮ ਨਸ਼ਾ ਵੇਚ ਰਹੇ ਹਨ। ਨੌਜਵਾਨ ਨਸ਼ਿਆਂ ਵਿੱਚ ਡੁੱਬ ਗਏ ਹਨ ਅਤੇ ਬਜ਼ੁਰਗਾਂ ਨੂੰ ਖੇਤੀ ਦਾ ਕੰਮ ਸੰਭਾਲਣ ਲਈ ਮਜ਼ਬੂਰ ਹੋਣਾ ਪਿਆ ਹੈ, ਕੀ ਪੰਜਾਬ ਅੰਦਰ ਸੱਚਮੁੱਚ ਅਜਿਹਾ ਬਦਲਾਅ ਆਇਆ ਹੈ ? ਕਿਸਾਨ ਆਗੂਆਂ ਨੇ ਕਿਹਾ ਕਿ ਨਸ਼ਿਆਂ ਦੇ ਵਧ ਰਹੇ ਰੁਝਾਨ ਨੂੰ ਪੁਲਿਸ ਪ੍ਰਸ਼ਾਸਨ ਕਥਿਤ ਤੌਰ ਤੇ ਮੂਕ ਦਰਸ਼ਕ ਬਣਕੇ ਦੇਖ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਝੋਨੇ ਦੀ ਖ਼ਰੀਦ ਸਮੇਤ ਹੋਰਨਾਂ ਮੰਗਾਂ ਨੂੰ ਲੈਕੇ ਜਥੇਬੰਦੀ ਵੱਲੋਂ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਮੂਹਰੇ ਲਾਏ ਧਰਨਿਆਂ ਵਿੱਚ ਕਿਸਾਨ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰ ਰਹੇ ਹਨ। ਧਰਨੇ ਮੰਗਾਂ ਦੀ ਪ੍ਰਾਪਤੀ ਤੱਕ ਨਿਰਵਿਘਨ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਕੇਂਦਰ ਅਤੇ ਸੂਬੇ ਦੀ ਸਰਕਾਰ ਸੰਜੀਦਗੀ ਨਾਲ ਨਹੀਂ ਲੈ ਰਹੀ । ਧਰਨੇ ਵਿੱਚ ਮਹਿੰਦਰ ਸਿੰਘ ਨਮੋਲ, ਮਨੀ ਸਿੰਘ ਭੈਣੀ, ਯਾਦਵਿੰਦਰ ਚੱਠੇ ਨਕਟੇ , ਜੀਤ ਗੰਢੂਆਂ , ਜਸਵੀਰ ਕੌਰ ਉਗਰਾਹਾਂ, ਮਨਜੀਤ ਕੌਰ ਤੋਲਾਵਾਲ, ਬਲਜੀਤ ਕੌਰ ਖਡਿਆਲ ਆਦਿ ਨੇ ਵੀ ਸੰਬੋਧਨ ਕੀਤਾ।

Saturday, October 19, 2024

Gurwinder Singh Chahal,Heron Khurd : Mars Science Exhibition Pre Event Meeting

Mars Science Exhibition Pre Event Meeting

Gurwinder Singh Chahal,Heron Khurd : A meeting was held concerning the preparation for the Mars Science Exhibition, scheduled to take place at St. Xavier School Mansa from October 22nd to 24th under the direction of the District Administration of Mansa. The meeting took place at St. Xavier's School, Mansa. Deputy Commissioner Sh. Kulwant Singh and ADC Dr. Nirmal Ouseppachan headed the meeting and encouraged the committee members for the event. District Education Officer Smt. Bhupinder Kaur  thoroughly discussed the roles and responsibilities of various committees. National awardee, Sh. Amarjit Singh Chahal, provided a detailed intructions to the committees regarding their roles and measures to be taken during the science fair.District Education Officer Smt. Bhupinder Kaur emphasized that each committee assigned tasks for the science exhibition should remain committed to their duties. Deputy District Education Officer Dr. Paramjit Singh and Sh. Madan Lal Kataria highlighted that the exhibition aims to foster a scientific perspective among children.Fr. Henry Joseph Raj (Principal) of St. Xavier School, Mansa, assured full support from the school for the success of the exhibition.

Thursday, October 17, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਡੀ.ਟੀ.ਐਫ ਤੇ ਕੰਪਿਊਟਰ ਅਧਿਆਪਕ ਯੂਨੀਅਨ ਮਾਨਸਾ ਦੀ ਸਾਂਝੀ ਮੀਟਿੰਗ ਭੀਖੀ ਵਿਖੇ ਹੋਈ

ਡੀ.ਟੀ.ਐਫ ਤੇ ਕੰਪਿਊਟਰ ਅਧਿਆਪਕ ਯੂਨੀਅਨ ਮਾਨਸਾ ਦੀ ਸਾਂਝੀ ਮੀਟਿੰਗ ਭੀਖੀ ਵਿਖੇ ਹੋਈ 

ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਨੌਜਵਾਨ ਅਵਤਾਰ ਸਿੰਘ ਦੀ ਬੇਵਕਤੀ ਮੌਤ 'ਤੇ ਦੁੱਖ ਕੀਤਾ ਸਾਂਝਾ 

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਡੀ.ਟੀ.ਐਫ ਮਾਨਸਾ ਅਤੇ ਕੰਪਿਊਟਰ ਅਧਿਆਪਕ ਯੂਨੀਅਨ ਮਾਨਸਾ ਦੀ ਇਕ ਸਾਂਝੀ ਮੀਟਿੰਗ ਜਿਲ੍ਹਾ ਪ੍ਰਧਾਨ ਡੀ.ਟੀ.ਐਫ ਅਮੋਲਕ ਡੇਲੂਆਣਾ ਅਤੇ ਜਿਲ੍ਹਾ ਪ੍ਰਧਾਨ ਕੰਪਿਊਟਰ ਅਧਿਆਪਕ ਯੂਨੀਅਨ ਮਾਨਸਾ ਸੱਤ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਭੀਖੀ ਵਿਖੇ ਹੋਈ, ਜਿਸ ਵਿਚ ਲੰਘੇ ਦਿਨੀਂ ਚੋਣ ਡਿਊਟੀ ਤੋਂ ਆਪਣੀ ਭੈਣ ਨੂੰ ਵਾਪਸ ਲਿਆਂਉਦੇਂ ਸਮੇਂ ਹਾਦਸੇ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਨੌਜਵਾਨ ਅਵਤਾਰ ਸਿੰਘ ਦੀ ਬੇਵਕਤੀ ਮੌਤ 'ਤੇ ਦੁੱਖ ਪ੍ਰਗਟਾਇਆ ਅਤੇ ਹਾਦਸੇ ਦੌਰਾਨ ਗੰਭੀਰ ਜਖਮੀ ਅਧਿਆਪਿਕਾ ਪਰਮਜੀਤ ਕੌਰ ਦੀ ਸਿਹਤਜਾਬੀ ਦੀ ਕਾਮਨਾ ਕੀਤੀ।ਜਿਲ੍ਹਾ ਪ੍ਰਸ਼ਾਸਨ ਦੇ ਨਾਕਸ ਤੇ ਕੁਚੱਜੇ ਪ੍ਰਬੰਧਾਂ ਦੀ ਨਿਖੇਧੀ ਵੀ ਕੀਤੀ।ਮੀਟਿੰਗ ਦੇ ਏਜੰਡੇ ਤਹਿਤ ਪਰਿਵਾਰ ਨੂੰ ਬਣਦਾ ਇਨਸਾਫ ਦਿਵਾਉਂਣ ਲਈ ਅਗਲੀ ਰਣਨੀਤੀ ਉਲੀਕੀ ਤੇ ਹਾਦਸਾ ਕਰਕੇ ਭੱਜਣ ਵਾਲੇ ਵਿਅਕਤੀ ਦੀ ਜਲਦੀ ਗ੍ਰਿਫਤਾਰੀ ਦੀ ਮੰਗ ਕੀਤੀ। ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਨੌਜਵਾਨ ਦੀ ਵਿਧਵਾ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਤੇ ਨਿਯਮਾਂ ਤਹਿਤ ਬਣਦੇ ਮੁਆਵਜ਼ੇ ਦੀ ਮੰਗ ਵੀ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਤੋਂ ਕੀਤੀ।ਜਥੇਬੰਦੀਆਂ ਨੇ ਸਪੱਸ਼ਟ ਕੀਤਾ ਕਿ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਜੇ ਤਿੱਖਾ ਘੋਲ ਵੀ ਲੜਣਾ ਪਿਆ ਤਾਂ ਲੜਿਆ ਜਾਵੇਗਾ।ਪੰਚਾਇਤੀ ਚੋਣਾ ਦੌਰਾਨ ਮੁਲਾਜ਼ਮਾਂ ਨੂੰ ਪੇਸ਼ ਆਈਆਂ ਪਰੇਸ਼ਾਨੀਆਂ ਦੀ ਵੀ ਚਰਚਾ ਕੀਤੀ ਗਈ ਤੇ ਦਰਪੇਸ਼ ਆਈਆਂ ਪਰੇਸ਼ਾਨੀਆਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਦਾ ਮਤਾ ਵੀ ਸਭ ਦੀ ਸਹਿਮਤੀ ਨਾਲ ਪਾਸ ਕੀਤਾ।ਡੀ.ਟੀ.ਐਫ ਮਾਨਸਾ ਵੱਲੋਂ ਅਮਰੀਕ ਸਿੰਘ ਭੀਖੀ,ਦਿਲਬਾਗ ਰੱਲੀ,ਅਮਰਿੰਦਰ ਸਿੰਘ,ਜਸਵੀਰ ਭੰਮਾ,ਹਰਪ੍ਰੀਤ ਸਿੰਘ ਖੜਕ ਸਿੰਘ ਵਾਲਾ,ਕੁਲਵਿੰਦਰ ਸਿੰਘ,ਜਸਵਿੰਦਰ ਕੁਮਾਰ ਤੇ ਕੰਪਿਊਟਰ ਅਧਿਆਪਕ ਯੂਨੀਅਨ ਮਾਨਸਾ ਵੱਲੋਂ ਜਗਰਾਜ ਸਿੰਘ ਮਾਨਸਾ, ਮਲਕੀਤ ਸਿੰਘ ਬੁਢਲਾਡਾ, ਅਜੇ ਮਿੱਤਲ,ਰਾਜਦੀਪ ਸਿੰਘ,ਜਸਪਾਲ ਸਿੰਘ,ਕੁਲਦੀਪ ਸਿੰਘ,ਯੋਗਰਾਜ ਮਾਨਸਾ ਆਦਿ ਸਾਥੀ ਹਾਜ਼ਰ ਸਨ।

Tuesday, October 15, 2024

ਗੁਰਵਿੰਦਰ ਸਿੰਘ ਚਹਿਲ ਹੀਰੋਂ ਖ਼ੁਰਦ : ਨਿੱਜੀ ਸਕੂਲਾਂ ਦੇ ਵਿਦਿਆਰਥੀਆਂ 'ਚ ਕੁਸ਼ਲਤਾਵਾਂ ਦੇ ਵਿਕਾਸ ਲਈ ਸੈਮੀਨਾਰ ਕਰਵਾਇਆ

ਨਿੱਜੀ ਸਕੂਲਾਂ ਦੇ ਵਿਦਿਆਰਥੀਆਂ 'ਚ ਕੁਸ਼ਲਤਾਵਾਂ ਦੇ ਵਿਕਾਸ ਲਈ ਸੈਮੀਨਾਰ ਕਰਵਾਇਆ

ਗੁਰਵਿੰਦਰ ਸਿੰਘ ਚਹਿਲ ਹੀਰੋਂ ਖ਼ੁਰਦ : ਸਕੂਲ ਸਿੱਖਿਆ ਵਿਭਾਗ ਵੱਲੋਂ ਨਵੀਂ ਸਿੱਖਿਆ ਨੀਤੀ ਅਤੇ ਨਵਾਂ ਪਾਠਕ੍ਰਮ ਫਰੇਮਵਰਕ ਤਹਿਤ ਵਿਦਿਆਰਥੀਆਂ ਵਿੱਚ ਕੁਸ਼ਲਤਾਵਾਂ ਦੇ ਵਿਕਾਸ ਲਈ ਚਲਾਏ ਜਾ ਰਹੇ ਪ੍ਰੋਗਰਾਮ ਸੀ.ਈ.ਪੀ. ਨੂੰ ਅੱਗੇ ਵਧਾਉਂਦਿਆ ਹੁਣ ਇਸਦੀ ਪਹੁੰਚ ਪ੍ਰਾਈਵੇਟ, ਏਡਿਡ ਅਤੇ ਕੇਂਦਰੀ ਸਕੂਲਾਂ ਤੱਕ ਵੀ ਕਰਨ ਦਾ ਤਹੱਈਆ ਕੀਤਾ ਹੈ।ਇਸੇ ਪਹਿਲ ਕਦਮੀ ਤਹਿਤ ਜ਼ਿਲਾ ਮਾਨਸਾ ਵਿਖੇ ਪ੍ਰਾਈਵੇਟ ਤੇ ਏਡਿਡ ਸਕੂਲ ਪ੍ਰਿੰਸੀਪਲਾਂ ਲਈ ਸੀ.ਈ.ਪੀ. ਸਬੰਧੀ ਮੀਟਿੰਗ-ਕਮ-ਵਰਕਸ਼ਾਪ ਭੁਪਿੰਦਰ ਕੌਰ  ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਤੇ ਡਾ. ਬੂਟਾ ਸਿੰਘ ਸੇਖੋਂ ਸਹਾਇਕ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ  ਸਿਖਲਾਈ ਕੌਂਸਲ ਪੰਜਾਬ ਦੀ ਯੋਗ ਅਗਵਾਈ ਵਿੱਚ ਵਿਦਿਆ ਸਾਗਰ ਕਾਲਜ ਭੀਖੀ ਵਿਖੇ ਕੀਤਾ ਗਿਆ । ਇਸ ਵਰਕਸ਼ਾਪ ਦੇ ਮੁੱਖ ਮਹਿਮਾਨ ਡਾ. ਬੂਟਾ ਸਿੰਘ ਸੇਖੋਂ ਅਤੇ ਭੁਪਿੰਦਰ ਕੌਰ  ਦਾ ਸਵਾਗਤ ਵਿੱਦਿਆ ਸਾਗਰ ਕਾਲਜ ਦੇ ਚੇਅਰਮੈਨ ਰਕੇਸ਼ ਜਿੰਦਲ ਅਤੇ ਸਤੀਸ਼ ਕੁਮਾਰ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਕੀਤਾ। ਇਸ ਨੂੰ ਸੰਬੋਧਨ ਕਰਦਿਆਂ ਡਾ. ਬੂਟਾ ਸਿੰਘ ਸੇਖੋਂ ਅਤੇ ਮੈਡਮ ਭੁਪਿੰਦਰ ਕੌਰ ਨੇ ਕਿਹਾ ਸਿੱਖਿਆ ਦਾ ਅਹਿਮ ਕਾਰਜ ਵਿੱਦਿਆਰਥੀ ਨੂੰ ਨਿੱਤ ਦਿਹਾੜੇ ਦੀ ਜ਼ਿੰਦਗੀ ਵਿੱਚ ਕੁਸ਼ਲ ਬਨਾਉਣਾ ਹੈ।ਜੇਕਰ ਵਿਦਿਆਰਥੀ ਨੂੰ ਪੜ੍ਹਾਏ ਜਾਣ ਵਾਲੇ ਵਿਸ਼ੇ ਉਸਨੂੰ ਰੋਜ਼ਾਨਾ ਜ਼ਿੰਦਗੀ ਵਿ‍ੱਚ ਸਮਰੱਥ ਬਣਾ ਕੇ ਉਸਦੀ ਸਮਝ ਵਿਕਸਤ ਨਹੀਂ ਕਰਦੇ ਤਾਂ ਅਜਿਹੀ ਸਿੱਖਿਆ ਵਿਅਰਥ ਹੈ।ਸਿੱਖਿਆ ਦੇ ਇਸ ਮੰਤਵ ਦੀ ਪੂਰਤੀ ਲਈ ਹੀ ਸੀ.ਈ.ਪੀ. ਪ੍ਰੋਗਰਾਮ ਚਲਾਇਆ ਗਿਆ ਹੈ।ਹਾਜ਼ਰ ਪ੍ਰਿੰਸੀਪਲਾਂ ਨੂੰ ਸਮੁੱਚੇ ਵਿਸ਼ੇ ਬਾਰੇ ਜਾਣਕਾਰੀ ਦਿੰਦਿਆ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਨਵਨੀਤ ਕੱਕੜ ਨੇ  ਸੀ.ਈ.ਪੀ. ਬਾਰੇ,ਇਸਦੇ ਅਹਿਮ ਪੱਖਾਂ ਬਾਰੇ,ਸਟੱਡੀ ਮਟੀਰੀਅਲ ਬਾਰੇ ਅਤੇ ਇਸ ਦੀ ਜ਼ਰੂਰਤ ਬਾਰੇ ਚਰਚਾ ਕੀਤੀ।ਇਸੇ ਤਰਾਂ ਬਲਾਕ ਰਿਸੋਰਸ ਕੋਆਰਡੀਨੇਟਰ ਅਮਨਦੀਪ ਸਿੰਘ ਪਨੂੰ ਨੇ ਪੰਜਾਬੀ ਅਤੇ ਸਮਾਜਿਕ ਵਿਸ਼ੇ ਨਾਲ ਸਬੰਧਿਤ ਕੁਸ਼ਲਤਾਵਾਂ ਦੀ ਜਾਣਕਾਰੀ ਦਿੱਤੀ।

Monday, October 14, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਗ੍ਰਾਮ ਪੰਚਾਇਤ ਚੋਣਾਂ ਲਈ ਪੋਲਿੰਗ ਪਾਰਟੀਆਂ ਪਿੰਡਾਂ ਲਈ ਰਵਾਨਾ

ਗ੍ਰਾਮ ਪੰਚਾਇਤ ਚੋਣਾਂ ਲਈ ਪੋਲਿੰਗ ਪਾਰਟੀਆਂ ਪਿੰਡਾਂ ਲਈ ਰਵਾਨਾ

ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਬਿਨ੍ਹਾਂ ਕਿਸੇ ਡਰ ਭੈਅ ਤੋਂ ਕਰਨ : ਜ਼ਿਲ੍ਹਾ ਚੋਣ ਅਫ਼ਸਰ

ਗੁਰਵਿੰਦਰ ਸਿੰਘ ਚਹਿਲ, ਹੀਰੋਂ ਖ਼ੁਰਦ : ਮਾਨਸਾ ਜ਼ਿਲ੍ਹੇ ਵਿੱਚ 15 ਅਕਤੂਬਰ ਨੂੰ ਹੋਣ ਵਾਲੀਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਪੋਲਿੰਗ ਪਾਰਟੀਆਂ ਨੂੰ ਰਿਟਰਨਿੰਗ ਅਧਿਕਾਰੀਆਂ ਵੱਲੋਂ ਵੱਖ-ਵੱਖ ਸਥਾਨਾਂ ਤੋਂ ਚੋਣ ਸਮੱਗਰੀ ਦੇ ਕੇ ਸਬੰਧਤ ਪੋਲਿੰਗ ਬੂਥਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ।ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ 245 ਗ੍ਰਾਮ ਪੰਚਾਇਤਾਂ ਹਨ ਜਿੰਨ੍ਹਾਂ ਵਿੱਚੋਂ 21 ਗ੍ਰਾਮ ਪੰਚਾਇਤਾਂ ’ਤੇ ਸਰਬਸੰਮਤੀ ਹੋ ਗਈ ਹੈ ਅਤੇ ਬਾਕੀ 224 ਗ੍ਰਾਮ ਪੰਚਾਇਤਾਂ ’ਤੇ ਚੋਣ ਹੋਵੇਗੀ।ਇਨ੍ਹਾਂ ਚੋਣਾਂ ਨੂੰ ਨਿਰਵਿਘਨ ਢੰਗ ਨਾਲ ਨੇਪਰੇ ਚੜ੍ਹਾਉਣ ਲਈ 4 ਹਜ਼ਾਰ ਦੇ ਕਰੀਬ ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਨੂੰ ਸ਼ਾਂਤੀਪੂਰਵਕ,ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਇਨ੍ਹਾਂ ਵੋਟਾਂ ਲਈ ਮਾਨਸਾ ਜ਼ਿਲ੍ਹੇ ਦੇ 5 ਬਲਾਕਾਂ ਵਿੱਚ ਕਰੀਬ 547 ਪੋਲਿੰਗ ਬੂਥ ਬਣਾਏ ਗਏ ਹਨ ਅਤੇ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਅਤੇ ਉਸ ਤੋਂ ਬਾਅਦ ਬੂਥਾਂ ’ਤੇ ਹੀ ਵੋਟਾਂ ਦੀ ਗਿਣਤੀ ਹੋਵੇਗੀ।ਜ਼ਿਲ੍ਹਾ ਚੋਣ ਅਫ਼ਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨ੍ਹਾਂ ਕਿਸੇ ਡਰ ਭੈਅ ਤੋਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ।