Saturday, March 8, 2025

ਚੀਮਾ ਮੰਡੀ,ਗੁਰਵਿੰਦਰ ਸਿੰਘ ਚਹਿਲ : ਚੀਮਾ ਮੰਡੀ ਵਿਖ਼ੇ 15ਵੇਂ ਦੋ ਰੋਜ਼ਾ ਖੂਨ ਦਾਨ ਕੈਂਪ ਦਾ ਪੋਸਟਰ ਜਾਰੀ

ਚੀਮਾ ਮੰਡੀ ਵਿਖ਼ੇ 15ਵੇਂ ਦੋ ਰੋਜ਼ਾ ਖੂਨ ਦਾਨ ਕੈਂਪ ਦਾ ਪੋਸਟਰ ਜਾਰੀ

16,17 ਮਾਰਚ ਨੂੰ ਦੋ ਰੋਜ਼ਾ ਵਿਸ਼ੇਸ਼ ਖੂਨ ਦਾਨ ਕੈਂਪ ਲਗਾਇਆ ਜਾ ਰਿਹੈ

ਚੀਮਾ ਮੰਡੀ,ਗੁਰਵਿੰਦਰ ਸਿੰਘ ਚਹਿਲ : ਸੰਤ ਬਾਬਾ ਅਤਰ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀ ਆਮਦ ਤੇ ਹਰ ਸਾਲ ਦੀ ਤਰ੍ਹਾਂ ਇਲਾਕੇ ਦੀ ਨਾਮਵਰ ਸੰਸਥਾ ਲੋਕ ਸੇਵਾ ਸਹਾਰਾ ਕਲੱਬ ਵੱਲੋਂ 16,17 ਮਾਰਚ ਨੂੰ ਦੋ ਰੋਜ਼ਾ ਵਿਸ਼ੇਸ਼ ਖੂਨ ਦਾਨ ਕੈਂਪ ਲਗਾਇਆ ਜਾ ਰਿਹਾ ਹੈ  ਜਿਸ ਦਾ ਅੱਜ ਪੋਸਟਰ ਜਾਰੀ ਕੀਤਾ। ਸੰਸਥਾ ਦੇ ਮੁਖੀ ਸਮਾਜ ਸੇਵੀ ਜਸਵਿੰਦਰ ਸ਼ਰਮਾ ਅਤੇ ਚੇਅਰਮੈਨ ਚਮਕੌਰ ਸਿੰਘ ਸ਼ਾਹਪੁਰ ਨੇ ਦੱਸਿਆ ਕਿ ਸਾਡੀ ਸੰਸਥਾ ਲੋਕ ਸੇਵਾ ਸਹਾਰਾ ਕਲੱਬ ਰਜਿ ਚੀਮਾਂ ਮੰਡੀ ਪਿਛਲੇ ਵੀਹ ਸਾਲ ਤੋਂ ਇਸ ਕਾਰਜ ਨੂੰ ਸੰਗਤਾਂ ਦੇ ਅਥਾਹ ਸਹਿਯੋਗ ਨਾਲ ਨਿਰੰਤਰ ਨਿਭਾਇਆ ਜਾ ਰਿਹਾ ਹੈ ਅਤੇ ਹਮੇਸ਼ਾ ਨਿਭਾਉਣ ਦੀ ਕੋਸ਼ਿਸ਼ ਰਹੇਗੀ, ਉਹਨਾਂ ਦੱਸਿਆ ਕਿ ਸੰਸਥਾ ਦੇ ਵੱਖ ਵੱਖ ਆਹੁਦੇਦਾਰਾਂ ਨੇ ਪਿਛਲੇ ਕਈ ਦਿਨਾਂ ਤੋਂ ਆਪੋ ਆਪਣੇ ਕੰਮਾਂ ਨੂੰ ਛੱਡ ਕੇ ਸੰਸਥਾ ਦੇ ਵੱਖ ਵੱਖ ਕਾਰਜ਼ ਸੂਚੀਬੱਧ ਤਰੀਕੇ ਨਾਲ ਅਰੰਭ ਕੀਤਾ ਜਾ ਚੁੱਕੇ ਹਨ।ਮੀਤ ਪ੍ਰਧਾਨ ਹਰਜੀਤ ਸਿੰਘ ਬਬਲੀ ਅਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਉਪਰਾਲੇ ਨੂੰ ਮੁਬਾਰਕਬਾਦ ਦੇਣ ਲਈ 15,16 ਮਾਰਚ ਨੂੰ ਵੱਡੀ ਪੱਧਰ 'ਤੇ ਸਮਾਜਸੇਵੀ, ਸੰਸਥਾਵਾਂ ਦੇ ਨੁਮਾਇੰਦੇ, ਪੱਤਰਕਾਰ ਭਾਈਚਾਰਾ, ਬਿਜ਼ਨਸ ਮੈਨ, ਡਾਕਟਰ ਸਾਹਿਬਾਨ , ਕਿਸਾਨ ਆਗੂ, ਧਾਰਮਿਕ ਆਗੂ, ਵਿਦਿਅਕ ਅਦਾਰਿਆਂ ਦੇ ਮੁਖੀ ਪਹੁੰਚ ਰਹੇ ਹਨ !ਤਰਲੋਚਨ ਗੋਇਲ , ਮਨਪ੍ਰੀਤ ਵੜੈਚ ਪ੍ਰਧਾਨ ਬਲਾਕ ਕਾਂਗਰਸ ਸੁਨਾਮ ਅਤੇ ਮਨਪ੍ਰੀਤ ਸਿੰਘ ਮਨੀ ਮੀਤ ਪ੍ਰਧਾਨ ਨਗਰ ਪੰਚਾਇਤ ਚੀਮਾਂ ਨੇ ਕੈਂਪ ਵਿੱਚ ਵੱਧ ਤੋਂ ਵੱਧ ਖੂਨ ਦਾਨੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ !ਜਿਸ ਵਿੱਚ ਹੋਰਨਾਂ ਤੋਂ ਇਲਾਵਾ ਬੱਬੂ ਚੀਮਾ  , ਕੁਲਦੀਪ ਸਿੰਘ ਸਿੱਧੂ , ਬਲਜਿੰਦਰ ਸਿੰਘ , ਕੁਲਦੀਪ ਸਿੰਘ ਨੱਥੂ ਕਾ , ਨਿੱਕਾ ਸਿੰਘ , ਹਰਮੇਸ਼ ਸਿੰਘ , ਮਹਿੰਦਰ ਸਿੰਘ ਘਾਰੂ ( ਸਾਰੇ ਐਮ ਸੀ ) ਪ੍ਰਦੀਪ ਕੁਮਾਰ ਬਿੱਟੂ ਜਰਨਲ ਸਕੱਤਰ , ਗੁਰਦੀਪ ਸਿੰਘ ਦੀਪਾ , ਕੁਲਦੀਪ ਕੁਮਾਰ ਗਾਮਾ ਲੈਬ , ਡਾਕਟਰ ਚਮਕੌਰ ਸਿੰਘ ਛਾਜਲਾ , ਕੰਵਰਪਾਲ ਸਿੰਘ ਮਾਨਸ਼ਾਹੀਆ , ਗੁਰਮੀਤ ਸਿੰਘ ਲਾਡੀ , ਕਮਲਦੀਪ ਸ਼ਰਮਾ , ਕਲਰਕ ਦਰਬਾਰਾ ਸਿੰਘ ਗੌਰਵ ਸ਼ਰਮਾ , ਜੱਗੀ ਚੀਮਾ, ਬੱਬੂ ਝਾੜੋਂ ਆਦਿ ਹਾਜ਼ਰ ਸਨ।

ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ : ਸਿੱਖਿਆ ਖੇਤਰ 'ਚ ਪ੍ਰਾਪਤੀਆਂ ਲਈ ਹਲਕਾ ਬੁਢਲਾਡਾ ਦੀ ਬੱਲੇ-ਬੱਲੇ

ਸਿੱਖਿਆ ਖੇਤਰ 'ਚ ਪ੍ਰਾਪਤੀਆਂ ਲਈ ਹਲਕਾ ਬੁਢਲਾਡਾ ਦੀ ਬੱਲੇ-ਬੱਲੇ 

ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਨੂੰ ਉੱਤਮ ਹਾਈ ਸਕੂਲ ਦਾ ਮਿਲਿਆ ਖਿਤਾਬ

ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ : ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਸੈਕੰਡਰੀ ਸਿੱਖਿਆ ਭੁਪਿੰਦਰ ਕੌਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਮਾਨਸਾ ਡਾ. ਪਰਮਜੀਤ ਸਿੰਘ ਭੋਗਲ ਦੀ ਯੋਗ ਅਗਵਾਈ ਸਦਕਾ ਸੈਸ਼ਨ 2024 -2025 ਦੌਰਾਨ ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਨੂੰ ਪੰਜਾਬ ਦਾ ਉੱਤਮ ਸਕੂਲ ਚੁਣਿਆ ਗਿਆ ਹੈ। ਇਹਨਾਂ ਸਕੂਲਾਂ ਦਾ ਸਨਮਾਨ ਸਮਾਰੋਹ ਪੰਜਾਬ ਮਿਊਸੀਪਲ ਭਵਨ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਅਨਿੰਦਤਾ ਮਿਸਰਾ ਸਕੱਤਰ ਸਕੂਲ ਸਿੱਖਿਆ ਵਿਸ਼ੇਸ਼ ਸਕੱਤਰ ਸਿੱਖਿਆ ਹਰਦੀਪ ਧੀਮਾਨ ਦੁਆਰਾ ਕੀਤਾ ਗਿਆ।ਇਸ ਸ਼ਾਨਦਾਰ ਪ੍ਰਾਪਤੀ ਤੇ ਪ੍ਰਿੰਸੀਪਲ ਬੁੱਧਰਾਮ ਐਮ.ਐਲ.ਏ. ਹਲਕਾ ਬੁਢਲਾਡਾ ਨੇ ਕਿਹਾ ਕਿ ਕੁੱਲ ਸੱਤ ਉੱਤਮ ਸਕੂਲਾਂ ਵਿੱਚੋਂ ਪੰਜ ਸਕੂਲ ਹਲਕਾ ਬੁਢਲਾਡਾ ਦੇ ਹਨ ।ਪਿਛਲੇ ਤਿੰਨ ਸਾਲਾਂ ਦੌਰਾਨ ਮਾਨਸਾ ਜ਼ਿਲ੍ਹੇ ਨੂੰ ਮਿਲੇ 18 ਅਧਿਆਪਕ ਸਟੇਟ ਅਵਾਰਡਾਂ ਵਿੱਚੋਂ 13 ਅਧਿਆਪਕ ਸਟੇਟ ਅਵਾਰਡ ਹਲਕਾ ਬੁਢਲਾਡਾ ਦੀ ਝੋਲੀ ਵਿੱਚ ਪਏ। ਉਹਨਾਂ ਕਿਹਾ ਕਿ ਇਕ ਅਧਿਆਪਕ ਹੋਣ ਦੇ ਨਾਤੇ ਮੈਨੂੰ ਇਸ ਪ੍ਰਾਪਤੀ ਅਤੇ ਅਧਿਆਪਕਾਂ ਦੀ ਮਿਹਨਤ ਤੇ ਬਹੁਤ ਮਾਣ ਹੈ।ਚੰਡੀਗੜ੍ਹ ਵਿਖੇ ਹੋਏ ਸਨਮਾਨ ਸਮਾਰੋਹ ਵਿੱਚ ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਨੂੰ ਪੰਜਾਬ ਦਾ ਉੱਤਮ ਹਾਈ ਸਕੂਲ ਹੋਣ ਤੇ ਸਾਢੇ ਸੱਤ ਲੱਖ ਰੁਪਏ ਦਾ ਵਿਸ਼ੇਸ਼ ਇਨਾਮ ਮਿਲਿਆ। ਇਹ ਸਨਮਾਨ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਤੋਂ ਸਕੂਲ ਮੁਖੀ ਮਨਦੀਪ ਕੁਮਾਰ, ਅਧਿਆਪਕ ਪਿਆਰਾ ਸਿੰਘ ਗੁਰਨੇ ਕਲਾਂ ਅਤੇ ਰਾਜਪਾਲ ਸਿੰਘ ਨੇ ਪ੍ਰਾਪਤ ਕੀਤਾ। ਇਹ ਸਨਮਾਨ ਮਿਲਣ ਤੇ ਪਿੰਡ ਦੇ ਸਰਪੰਚ ਪਰਮਜੀਤ ਕੌਰ ਅਤੇ ਪੰਚਾਇਤ ,ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਅਤੇ ਮੈਂਬਰਾਂ ਨੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਇਸ ਸਕੂਲ ਵਿੱਚ ਹਲਕਾ ਵਿਧਾਇਕ ਪ੍ਰਿੰਸੀਪਲ ਬੁਧਰਾਮ ਖੁਦ ਪੜਾਉਂਦੇ ਰਹੇ ਹਨ।

 

ਚੀਮਾ ਮੰਡੀ,ਗੁਰਵਿੰਦਰ ਸਿੰਘ ਚਹਿਲ : ਨਗਰ ਕੀਰਤਨ ਦੌਰਾਨ ਟਰੈਕਟਰਾਂ ’ਤੇ ਕੋਈ ਵੀ ਡੈਕ ਜਾਂ ਸਪੀਕਰ ਨਾ ਚਲਾਉਣ ਦਾ ਮਤਾ ਪਾਸ

ਨਗਰ ਕੀਰਤਨ ਦੌਰਾਨ ਟਰੈਕਟਰਾਂ ’ਤੇ ਕੋਈ ਵੀ ਡੈਕ ਜਾਂ ਸਪੀਕਰ ਨਾ ਚਲਾਉਣ ਦਾ ਮਤਾ ਪਾਸ

ਚੀਮਾ ਮੰਡੀ,ਗੁਰਵਿੰਦਰ ਸਿੰਘ ਚਹਿਲ : ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਮਨਾਏ ਜਾ ਰਹੇ ਮਹਾਨ ਗੁਰਮਤਿ ਸੰਤ ਸਮਾਗਮ ਦੇ ਸਬੰਧ 'ਚ ਗੁਰਦੁਆਰਾ ਜਨਮ ਅਸਥਾਨ ਚੀਮਾ ਵਿਖੇ ਇਕੱਤਰਤਾ ਕੀਤੀ ਗਈ,ਜਿਸ ਵਿਚ ਇਸ ਮਹਾਨ ਸਮਾਗਮ ਨੂੰ ਪੂਰਨ ਉਤਸ਼ਾਹ 'ਤੇ ਚੜ੍ਹਦੀ ਕਲਾ ਨਾਲ ਮਨਾਉਣ ਲਈ ਤੇ ਸੰਗਤ ਨੂੰ ਹਰ ਤਰਾਂ ਦੀ ਸੁਵਿਧਾ ਦੇਣ ਲਈ ਸਮੂਹ ਨਗਰ ਨਿਵਾਸੀਆਂ ਨਾਲ ਵਿਚਾਰ-ਵਟਾਂਦਰੇ ਕੀਤੇ।ਮੀਟਿੰਗ 'ਚ ਨਗਰ ਨਿਵਾਸੀਆਂ ਨੇ ਬੜੇ ਉਤਸ਼ਾਹ ਨਾਲ ਹਾਜਰੀ ਭਰੀ।ਇਸ ਮੀਟਿੰਗ ਵਿਚ ਨਗਰ ਨਿਵਾਸੀ ਸੰਗਤ ਤੋਂ ਇਲਾਵਾ ਨਗਰ ਪੰਚਾਇਤ ਚੀਮਾ ਦੇ ਪ੍ਰਧਾਨ ਬਲਜਿੰਦਰ ਕੌਰ ਦੇ ਪਤੀ ਬੀਰਬਲ ਸਿੰਘ, ਗੁਰਦੁਆਰਾ ਨਾਨਕਸਰ ਚੀਮਾ ਦੇ ਰਿਸੀਵਰ ਜਥੇਦਾਰ ਦਰਬਾਰਾ ਸਿੰਘ ਤੇ ਗੁਰਦੁਆਰਾ ਜਨਮ ਅਸਥਾਨ ਦੇ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ ਕਾਕਾ ਵੀਰ ਜੀ ਨੇ ਸਮੂਲੀਅਤ ਕੀਤੀ। ਮੀਟਿੰਗ ਦੌਰਾਨ ਇਸ ਮਹਾਨ ਸਮਾਗਮ ਨੂੰ ਹੋਰ ਸੁਚੱਜੇ ਅਤੇ ਚੜ੍ਹਦੀ ਕਲਾ ਨਾਲ ਮਨਾਉਣ ਲਈ ਕੁਝ ਅਹਿਮ ਫੈਸਲੇ ਲਏ ਗਏ,ਜਿਵੇਂ ਕਿ ਨਗਰ ਕੀਰਤਨ ਦੌਰਾਨ ਟਰੈਕਟਰਾਂ ’ਤੇ ਕੋਈ ਵੀ ਡੈੱਕ/ਸਪੀਕਰ ਨਾ ਚਲਾਉਣ ਦਿੱਤੇ ਜਾਣ,ਸਾਰੇ ਰਸਤਿਆਂ ਦੀ ਸਾਫ-ਸਫਾਈ ਕੀਤੀ ਜਾਵੇ, ਸਾਰੀ ਸੰਗਤ ਗੁਰਮਤਿ ਵਾਲਾ ਬਾਣਾ ਪਾ ਕੇ ਨਗਰ ਕੀਰਤਨ ਵਿਚ ਹਾਜ਼ਰੀ ਭਰੇ, ਘਰਾਂ ਉੱਪਰ ਕੇਸਰੀ ਝੰਡੇ ਝੁਲਾਏ ਜਾਣ ਅਤੇ ਸੰਗਤ ਲਈ ਵੱਧ ਤੋਂ ਵੱਧ ਲੰਗਰਾਂ ਦਾ ਪ੍ਰਬੰਧ ਕੀਤਾ ਜਾਵੇ, ਨਾਮ ਦੇ ਜਾਪ ਤੋਂ ਇਲਾਵਾ ਹੋਰ ਸੂਚਨਾਵਾਂ ਨਾ ਕੀਤੀਆਂ ਜਾਣ ਆਦਿ।  ਸੋ ਸਮੂਹ ਹਾਜਰ ਸੰਗਤਾਂ ਵੱਲੋਂ ਇਸ ਮਹਾਨ ਸਮਾਗਮ ਦੌਰਾਨ ਪੂਰਨ ਸਹਿਯੋਗ ਦੇਣ ਦੀ ਹਾਮੀ ਭਰੀ ਗਈ ਤੇ ਸਾਰੀਆਂ ਸੇਵਾਵਾਂ ਵਿਚ ਵੱਧ  ਤੋਂ ਵੱਧ ਹਿੱਸੇ ਪਾ ਕੇ ਸੰਤ ਜੀ ਮਹਾਰਾਜ ਦੀਆਂ ਖੁਸ਼ੀਆਂ ਲੈਣ ਦੀ ਗੱਲ ਕਹੀ ਗਈ। ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਫੈਸਲੇ ਲਏ ਗਏ।

Friday, March 7, 2025

ਚੀਮਾ ਮੰਡੀ,ਗੁਰਵਿੰਦਰ ਸਿੰਘ ਚਹਿਲ : ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੌਲਾ ਸਿੰਘ ਵਾਲਾ ਨੂੰ ਮਿਲਿਆ ਉਤਮ ਸਕੂਲ ਐਵਾਰਡ

ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੌਲਾ ਸਿੰਘ ਵਾਲਾ ਨੂੰ ਮਿਲਿਆ ਉਤਮ ਸਕੂਲ ਐਵਾਰਡ

ਚੀਮਾ ਮੰਡੀ,ਗੁਰਵਿੰਦਰ ਸਿੰਘ ਚਹਿਲ : ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੌਲਾ ਸਿੰਘ ਵਾਲਾ ਨੂੰ ਉੱਤਮ ਸਕੂਲ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ।ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ ਇਹ ਪੁਰਸਕਾਰ ਸਕੂਲ ਦੇ ਇੰਚਾਰਜ ਅਧਿਆਪਕ ਅਮਰਦੀਪ ਸਿੰਘ ਨੂੰ ਪ੍ਰਦਾਨ ਕੀਤਾ।ਸਕੂਲ ਇੰਚਾਰਜ ਅਮਰਦੀਪ ਸਿੰਘ ਨੇ ਖੁਸ਼ੀ ਸਾਂਝੀ ਕਰਦੇ ਹੋਏ ਦੱਸਿਆ ਕਿ ਪਾਕ ਪ੍ਰਾਈਮਰੀ ਸਿੱਖਿਆ ਅਫਸਰ ਚੀਮਾ ਅਭਿਨਵ ਜੈਦਕਾ ਦੀ ਅਗਵਾਈ ਸਦਕਾ ਇਹ ਪੁਰਸਕਾਰ ਉਹਨਾਂ ਦੇ ਸਾਰੇ ਸਟਾਫ਼ ਦੀ ਸਖਤ ਮਿਹਨਤ ਦਾ ਨਤੀਜਾ ਹੈ ਕਿ ਉਹਨਾਂ ਦਾ ਸਕੂਲ ਇਸ ਮੁਕਾਮ 'ਤੇ ਪਹੁੰਚਿਆ ਹੈ।ਅਧਿਆਪਕ ਜਸਵੀਰ ਸਿੰਘ ਸਤੌਜ ਨੇ ਕਿਹਾ ਉਹਨਾਂ ਲਈ ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਉਹਨਾਂ ਦਾ ਸਕੂਲ ਸੰਗਰੂਰ ਜ਼ਿਲ੍ਹੇ ਦਾ ਉੱਤਮ ਸਕੂਲ ਬਣ ਕੇ ਪੁਰਸਕਾਰ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਇਆ ਹੈ।ਇਸ ਮੌਕੇ ਨਿਰਮਲ ਬਾਂਸਲ, ਜਗਸੀਰ ਸਿੰਘ ਜੱਗੀ ਗੰਢੂਆਂ,ਹਰਦੀਪ ਕੌਰ,ਸੰਦੀਪ ਕੌਰ, ਪਰਮਜੀਤ ਕੌਰ,ਗੁਰਵਿੰਦਰ ਕੌਰ, ਕਰਮਜੀਤ ਕੌਰ, ਰਣਜੀਤ ਕੌਰ, ਜਸਵੀਰ ਕੌਰ,ਪਰਮਜੀਤ ਕੌਰ, ਸਰਪੰਚ ਗੁਰਪਿਆਰ ਸਿੰਘ ਅਤੇ ਸਾਬਕਾ ਸਰਪੰਚ ਜਗਸੀਰ ਸਿੰਘ ਆਦਿ ਹਾਜ਼ਰ ਸਨ।

ਹੀਰੋਂ ਖੁਰਦ,ਗੁਰਵਿੰਦਰ ਸਿੰਘ ਚਹਿਲ : ਸਰਕਾਰੀ ਪ੍ਰਾਇਮਰੀ ਸਕੂਲ ਗੁੜੱਦੀ ਨੂੰ ਮਿਲਿਆ ਉਤਮ ਸਕੂਲ ਪੁਰਸਕਾਰ

ਸਰਕਾਰੀ ਪ੍ਰਾਇਮਰੀ ਸਕੂਲ ਗੁੜੱਦੀ ਨੂੰ ਮਿਲਿਆ ਉਤਮ ਸਕੂਲ ਪੁਰਸਕਾਰ

ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਕੂਲ ਮੁਖੀ ਰਾਮਪਾਲ ਸਿੰਘ ਨੂੰ ਸੌਂਪਿਆ ਉੱਤਮ ਸਕੂਲ ਦਾ ਪੁਰਸਕਾਰ 

ਹੀਰੋਂ ਖੁਰਦ,ਗੁਰਵਿੰਦਰ ਸਿੰਘ ਚਹਿਲ : ਮਾਨਸਾ ਜ਼ਿਲ੍ਹੇ ਦੇ ਬਲਾਕ ਬੁਢਲਾਡਾ ਨਾਲ ਸਬੰਧਿਤ ਸਰਕਾਰੀ ਪ੍ਰਾਇਮਰੀ ਸਕੂਲ ਗੁੜੱਦੀ ਨੂੰ ਸਾਲ 2023-24 ਲਈ ਉੱਤਮ ਸਕੂਲ ਪੁਰਸਕਾਰ ਲਈ ਚੁਣਿਆ ਗਿਆ ਸੀ ਜਿਸ ਤਹਿਤ ਸਕੂਲ ਦੇ ਮੁਖੀ ਸੀ.ਐਚ.ਟੀ.ਰਾਮਪਾਲ ਸਿੰਘ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪੁਰਸਕਾਰ ਦਿੱਤਾ  ਗਿਆ।ਸਿੱਖਿਆ ਸਕੱਤਰ ਅਨਦਿੱਤਤਾ ਮਿੱਤਰਾ,ਡੀਪੀਆਈ ਐਲੀਮੈਂਟਰੀ ਹਰਕੀਰਤ ਕੌਰ,ਡਿਪਟੀ ਡੀਈਓ ਮਾਨਸਾ (ਐਲੀਮੈਂਟਰੀ ਸਿੱਖਿਆ) ਮਦਨ ਲਾਲ ਕਟਾਰੀਆ ਡਿਪਟੀ ਡੀਈਓ ਮਾਨਸਾ (ਐਲੀਮੈਂਟਰੀ ਸਿੱਖਿਆ), ਪਰਮਜੀਤ ਸਿੰਘ ਭੋਗਲ ਡਿਪਟੀ ਡੀਈਓ ਮਾਨਸਾ (ਸੈਕੰਡਰੀ ਸਿੱਖਿਆ)ਤੇ ਮੁਕੇਸ਼ ਦਾਸ ਈਟੀਟੀ ਅਧਿਆਪਕ ਵੀ ਹਾਜ਼ਰ ਸਨ। ਸਕੂਲ ਮੁਖੀ ਰਾਮਪਾਲ ਸਿੰਘ ਨੇ ਦੱਸਿਆ ਕਿ ਇਸ ਪੁਰਸਕਾਰ ਦੇ ਨਾਲ ਨਾਲ ਸਕੂਲ ਦੇ ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ 2 ਲੱਖ 50 ਹਜ਼ਾਰ ਦੀ ਰਾਸ਼ੀ ਵੀ ਜਾਰੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਪੁਰਸਕਾਰ ਪ੍ਰਾਪਤ ਕਰਨ ਵਿੱਚ ਉਹਨਾਂ ਦੇ ਸਕੂਲ ਦਾ ਸਮੁੱਚਾ ਸਟਾਫ, ਐਸਐਮਸੀ ਕਮੇਟੀ ,ਪਿੰਡ ਦੀ ਪੰਚਾਇਤ ਤੇ ਬੱਚਿਆਂ ਦੇ ਮਾਪਿਆਂ ਦਾ ਵਿਸ਼ੇਸ਼ ਯੋਗਦਾਨ ਹੈ।ਉਹਨਾਂ ਇਸ ਪੁਰਸ਼ਕਾਰ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ,ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ,ਡੀਪੀਆਈ ਐਲੀਮੈਂਟਰੀ ਹਰਕੀਰਤ ਕੌਰ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਭੁਪਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਮਦਨ ਲਾਲ ਕਟਾਰੀਆ,ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪ੍ਰਾਇਮਰੀ ਸਿੱਖਿਆ ਅਫਸਰ ਬੁਢਲਾਡਾ ਅਮਨਦੀਪ ਸਿੰਘ ਦਾ ਵੀ ਧੰਨਵਾਦ ਕੀਤਾ।

Monday, March 3, 2025

ਸੰਗਰੂਰ : ਯੁੱਧ ਨਸ਼ਿਆਂ ਵਿਰੁੱਧ : ਲਹਿਰਾ ਦੇ ਪਿੰਡ ਰਾਏਧਰਾਣਾ ਵਿਖੇ ਇੱਕ ਨਸ਼ਾ ਤਸਕਰ ਦੀ ਪ੍ਰੋਪਰਟੀ ਤੇ ਬੈਂਕ ਖਾਤੇ ਸੰਗਰੂਰ ਪੁਲਿਸ ਨੇ ਕੰਪੀਟੈਂਟ ਅਥਾਰਟੀ ਦੇ ਹੁਕਮਾਂ 'ਤੇ ਕੀਤੇ ਫਰੀਜ

ਯੁੱਧ ਨਸ਼ਿਆਂ ਵਿਰੁੱਧ : ਲਹਿਰਾ ਦੇ ਪਿੰਡ ਰਾਏਧਰਾਣਾ ਵਿਖੇ ਇੱਕ ਨਸ਼ਾ ਤਸਕਰ ਦੀ ਪ੍ਰੋਪਰਟੀ ਤੇ ਬੈਂਕ ਖਾਤੇ ਸੰਗਰੂਰ ਪੁਲਿਸ ਨੇ ਕੰਪੀਟੈਂਟ ਅਥਾਰਟੀ ਦੇ ਹੁਕਮਾਂ 'ਤੇ ਕੀਤੇ ਫਰੀਜ 

ਐਸ.ਪੀ ਨਵਰੀਤ ਸਿੰਘ ਵਿਰਕ ਦੀ ਮੌਜੂਦਗੀ ਵਿੱਚ ਪੁਲਿਸ ਨੇ ਘਰ ਦੇ ਗੇਟ ਅੱਗੇ ਚਿਪਕਾਇਆ ਫਰੀਜਿੰਗ ਆਰਡਰ 

ਫਰਵਰੀ 2025 ਦੌਰਾਨ ਸੰਗਰੂਰ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ 27 ਕੇਸ ਕੀਤੇ ਦਰਜ

ਸੰਗਰੂਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਸੰਗਰੂਰ ਵਿੱਚ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ *ਯੁੱਧ ਨਸ਼ਿਆਂ ਵਿਰੁੱਧ* ਮੁਹਿੰਮ ਤਹਿਤ ਸੰਗਰੂਰ ਪੁਲਿਸ ਲਗਾਤਾਰ ਸਰਗਰਮ ਹੈ। ਸੰਗਰੂਰ ਪੁਲਿਸ ਵੱਲੋਂ ਜਿੱਥੇ ਇਸ ਮੁਹਿੰਮ ਤਹਿਤ ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਜਾ ਰਿਹਾ ਹੈ ਉੱਥੇ ਨਾਲ ਹੀ ਨਸ਼ਿਆਂ ਦੇ ਕਾਲੇ ਕਾਰੋਬਾਰ ਰਾਹੀਂ ਬਣਾਈ ਗਈ ਪ੍ਰੋਪਰਟੀ ਨੂੰ ਫਰੀਜ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।ਅੱਜ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਦੀਆਂ ਹਦਾਇਤਾਂ ਤੇ ਅਮਲ ਕਰਦਿਆਂ ਐਸ.ਪੀ ਨਵਰੀਤ ਸਿੰਘ ਵਿਰਕ ਦੀ ਅਗਵਾਈ ਅਤੇ ਡੀ.ਐਸ.ਪੀ ਦੀਪਇੰਦਰਪਾਲ ਸਿੰਘ ਜੇਜੀ ਅਤੇ ਐਸ.ਐਚ.ਓ ਰਣਬੀਰ ਸਿੰਘ ਦੀ ਮੌਜੂਦਗੀ ਵਿੱਚ ਲਹਿਰਾ ਪੁਲਿਸ ਸਟੇਸ਼ਨ ਦੀ ਟੀਮ ਵੱਲੋਂ ਪਿੰਡ ਰਾਏਧਰਾਣਾ ਦੇ ਇੱਕ ਨਸ਼ਾ ਤਸਕਰ ਗੁਰਜੀਤ ਸਿੰਘ ਉਰਫ ਭੂਰਾ ਫੌਜੀ ਦੇ ਘਰ ਦੇ ਗੇਟ ਅੱਗੇ ਪ੍ਰੋਪਰਟੀ ਨੂੰ ਫਰੀਜ ਕਰਨ ਦਾ ਆਰਡਰ ਚਿਪਕਾਇਆ ਗਿਆ।ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਪੀ (ਪੀ.ਬੀ.ਆਈ) ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਪਿੰਡ ਰਾਏਧਰਾਣਾ ਦਾ ਮੌਜੂਦਾ ਸਰਪੰਚ ਗੁਰਜੀਤ ਸਿੰਘ ਉਰਫ ਭੂਰਾ ਫੌਜੀ ਐਨ.ਡੀ.ਪੀ.ਐਸ ਐਕਟ ਦੇ ਮਾਮਲਿਆਂ ਤਹਿਤ ਜੇਲ ਵਿੱਚ ਬੰਦ ਹੈ ਅਤੇ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਪ੍ਰਾਪਤ ਆਰਡਰਾਂ ਦੀ ਕਾਪੀ ਗੇਟ ਨੇੜੇ ਚਿਪਕਾਉਂਦੇ ਹੋਏ ਪ੍ਰੋਪਰਟੀ ਨੂੰ ਫਰੀਜ ਕਰਨ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਜਿਸ ਤਹਿਤ ਉਸ ਦੀ 27 ਕਨਾਲ ਪ੍ਰੋਪਰਟੀ, ਉਸਦੇ ਅਤੇ ਪਰਿਵਾਰਿਕ ਮੈਂਬਰਾਂ ਦੇ ਬੈਂਕ ਖਾਤੇ ਤੇ ਟਰੈਕਟਰ ਫਰੀਜ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਹ ਆਰਡਰ ਡਾਕ ਰਾਹੀਂ ਵੀ ਇਨ੍ਹਾਂ ਨੂੰ ਡਲੀਵਰ ਹੋ ਚੁੱਕੇ ਹਨ।ਐਸ.ਪੀ ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਪਿਛਲੇ ਸਾਲ ਨਸ਼ਾ ਤਸਕਰਾਂ ਦੀ ਪ੍ਰੋਪਰਟੀ ਫਰੀਜ ਕਰਨ ਦੀ ਸਿਫਾਰਿਸ਼ ਸਮੇਤ 12 ਕੇਸ ਭੇਜੇ ਗਏ ਸਨ ਜਿਸ ਵਿੱਚੋਂ 9 ਦੀ ਪ੍ਰੋਪਰਟੀ ਫਰੀਜ ਕਰਨ ਦੇ ਆਰਡਰ ਪ੍ਰਾਪਤ ਹੋ ਚੁੱਕੇ ਹਨ।ਉਹਨਾਂ ਦੱਸਿਆ ਕਿ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਸੰਗਰੂਰ ਪੁਲਿਸ ਵੱਲੋਂ ਫਰਵਰੀ 2025 ਵਿੱਚ ਹੀ 27 ਕੇਸ ਦਰਜ ਕੀਤੇ ਗਏ ਹਨ ਜਿਨਾਂ ਵਿੱਚੋਂ 16 ਕੇਸ ਅਜਿਹੇ ਹਨ ਜੋ ਕਿ *ਯੁੱਧ ਨਸ਼ਿਆਂ ਵਿਰੁੱਧ* ਮੁਹਿੰਮ ਤਹਿਤ 23 ਫਰਵਰੀ ਤੋਂ ਲੈ ਕੇ ਹੁਣ ਤੱਕ ਦਰਜ ਹੋਏ ਹਨ। ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਤਸਕਰੀ ਦੇ ਕਾਲੇ ਕਾਰੋਬਾਰ ਨੂੰ ਕਰਦਾ ਹੋਇਆ ਪਾਇਆ ਜਾਂਦਾ ਹੈ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ।

ਪੱਤਰ ਪ੍ਰੇਰਕ,ਚੀਮਾ ਮੰਡੀ : 5 ਮਾਰਚ ਦੀ ਮੀਟਿੰਗ ਕੋਈ ਹੱਲ ਨਾ ਕੱਢਿਆ ਤਾਂ 8 ਮਾਰਚ ਨੂੰ ਦਿੜਬਾ ਵਿਖੇ ਵੱਡਾ ਐਕਸ਼ਨ : ਐਨ.ਐਸ.ਕਿਊ.ਐਫ. ਵੋਕੇਸ਼ਨਲ ਫ਼ਰੰਟ

5 ਮਾਰਚ ਦੀ ਮੀਟਿੰਗ ਕੋਈ ਹੱਲ ਨਾ ਕੱਢਿਆ ਤਾਂ 8 ਮਾਰਚ ਨੂੰ ਦਿੜਬਾ ਵਿਖੇ ਵੱਡਾ ਐਕਸ਼ਨ : ਐਨ.ਐਸ.ਕਿਊ.ਐਫ. ਵੋਕੇਸ਼ਨਲ ਫ਼ਰੰਟ 

ਪੱਤਰ ਪ੍ਰੇਰਕ,ਚੀਮਾ ਮੰਡੀ : ਐਨ.ਐਸ.ਕਿਊ.ਐਫ. ਵੋਕੇਸ਼ਨਲ ਟੀਚਰਜ ਫਰੰਟ ਪੰਜਾਬ ਨੂੰ ਵਿੱਤ ਮੰਤਰੀ ਨਾਲ 5 ਮਾਰਚ ਨੂੰ ਪੰਜਾਬ ਭਵਨ ਵਿਖੇ ਮੀਟਿੰਗ ਮਿਲੀ ਹੋਈ ਹੈ।ਜੇਕਰ ਇਸ ਮੀਟਿੰਗ ਵਿੱਚ ਵੀ ਟਾਲ ਮਟੋਲ ਦਾ ਰਵੱਈਆ ਅਪਣਾਇਆ ਜਾਂਦਾ ਹੈ ਤਾਂ ਫਰੰਟ ਵੱਲੋਂ ਦਿੜ੍ਹਬਾ ਵਿਖੇ ਤਿੱਖਾ ਐਕਸ਼ਨ ਕੀਤਾ ਜਾਵੇਗਾ।ਫਰੰਟ ਦੇ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਬਾਰ ਬਾਰ ਮੀਟਿੰਗ ਕਰ ਰਹੀ ਹੈ ਪਰ ਉਹਨਾਂ ਮਸਲੇ ਦਾ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ।ਐਨ.ਐਸ.ਕਿਊ.ਐਫ. ਵੋਕੇਸ਼ਨਲ ਟੀਚਰ ਆਊਟਸੋਰਸ ਸਕੀਮ ਅਧੀਨ ਵੱਖ-ਵੱਖ ਕੰਪਨੀਆਂ ਵੱਲੋ ਕੀਤੇ ਜਾ ਰਹੇ ਸ਼ੋਸਨ ਦਾ ਸ਼ਿਕਾਰ ਹੋ ਰਹੇ ਹਨ। ਇਸ ਸਰਕਾਰ ਨੇ ਤਨਖਾਹ ਵਾਧਾ ਤੇ ਆਊਟਸੋਰਸ ਕਾਮਿਆ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪਰ ਐਨ.ਐਸ.ਕਿਊ.ਐਫ. ਵੋਕੇਸ਼ਨਲ ਟੀਚਰ ਅੱਜ ਵੀ ਬਹੁਤ ਘੱਟ ਤਨਖਾਹਾਂ 'ਤੇ ਆਪਣੇ ਘਰਾਂ ਤੋ 100-100 ਕਿਲੋਮੀਟਰ ਦੂਰ ਪਿਛਲੇ 10 ਸਾਲਾਂ ਤੋਂ ਨੌਕਰੀ ਕਰ ਰਹੇ ਹਨ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ ਵਿਧਾਨ ਸਭਾ ਵਿੱਚ ਕਈ ਬਿਆਨ ਵੀ ਦਿੱਤੇ ਗਏ ਕਿ ਕੰਪਨੀਆ ਵੱਲੋ ਮੁਲਾਜਮਾ ਦਾ ਸ਼ੋਸ਼ਨ ਕੀਤਾ ਜਾ ਰਿਹਾ ਹੈ ਅਤੇ ਉਹ ਇਹ ਸਭ ਬੰਦ ਕਰਕੇ ਇਹਨਾਂ ਨੂੰ ਪੱਕੇ ਕਰਨਗੇ। ਫਰੰਟ ਦੇ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਹਰਿਆਣਾ ਦੀ ਤਰਜ਼ 'ਤੇ ਉਹਨਾਂ ਦੀ ਤਨਖਾਹ 35075 ਅਤੇ ਜੌਬ ਸੁਰੱਖਿਆ ਦੀ ਨੀਤੀ ਬਣਾਈ ਜਾਵੇ l