Sunday, July 20, 2025

ਖੁਸ਼ਪ੍ਰੀਤ ਸਿੰਘ ਚਹਿਲ,ਮਾਨਸਾ : ਪੁਰਾਣੀ ਪੈਨਸ਼ਨ ਸੰਗਠਨ ਕਮੇਟੀ ਵੱਲੋਂ ਮਾਨਸਾ ਅਤੇ ਸਰਦੂਲਗੜ੍ਹ ਹਲਕਾ ਦੇ ਵਿਧਾਇਕਾਂ ਨੂੰ ਦਿੱਤੇ ਮੰਗ ਪੱਤਰ : ਹਰਪਾਲ ਕੌਰ,ਅਮਨਦੀਪ ਸ਼ਰਮਾ

ਪੁਰਾਣੀ ਪੈਨਸ਼ਨ ਸੰਗਠਨ ਕਮੇਟੀ ਵੱਲੋਂ ਮਾਨਸਾ ਅਤੇ ਸਰਦੂਲਗੜ੍ਹ ਹਲਕਾ ਦੇ ਵਿਧਾਇਕਾਂ ਨੂੰ ਦਿੱਤੇ ਮੰਗ ਪੱਤਰ : ਹਰਪਾਲ ਕੌਰ,ਅਮਨਦੀਪ ਸ਼ਰਮਾ


ਜਿਲਾ ਪੱਧਰੀ ਹੋਣ ਬਲਾਕ ਸਿੱਖਿਆ ਅਫਸਰ ਦੀਆਂ ਤਰੱਕੀਆ-ਰਾਕੇਸ਼ ਗੋਇਲ ਬਰੇਟਾ

ਖੁਸ਼ਪ੍ਰੀਤ ਸਿੰਘ ਚਹਿਲ,ਮਾਨਸਾ : ਪੁਰਾਣੀ ਪੈਨਸ਼ਨ ਸੰਗਠਨ ਵੱਲੋਂ ਮਾਨਸਾ ਹਲਕਾ ਤੋਂ ਵਿਧਾਇਕ ਵਿਜੇ ਸਿੰਗਲਾ, ਹਲਕਾ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਮੰਗ ਪੱਤਰ ਦਿੱਤੇ ਗਏ। ਸੰਗਠਨ ਦੇ ਪ੍ਰਧਾਨ ਹਰਪਾਲ ਕੌਰ ਮਾਨਸਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦੇਣ ਦਾ ਵਾਅਦਾ ਕੀਤਾ ਗਿਆ ਸੀ ਉਹਨਾਂ ਮੰਗ ਕੀਤੀ ਕਿ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਤੁਰੰਤ ਲਾਗੂ ਕੀਤਾ ਜਾਵੇ। ਇਸ ਮੌਕੇ ਜਥੇਬੰਦੀ ਦੇ ਸਰਪ੍ਰਸਤ ਅਮਨਦੀਪ ਸ਼ਰਮਾ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਅੱਜ ਦੇ ਸਮੇਂ ਹਰੇਕ ਮੁਲਾਜ਼ਮ ਲਈ ਜਰੂਰੀ ਹੈ ਕਿਉਂਕਿ ਰਿਟਾਇਰਮੈਂਟ ਤੋਂ ਬਾਅਦ ਆਮਦਨ ਦੀ ਲੋੜ ਪੈਂਦੀ ਹੈ।ਜਥੇਬੰਦੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਗੋਇਲ ਬਰੇਟਾ ਨੇ ਕਿਹਾ ਕਿ ਬਲਾਕ ਸਿੱਖਿਆ ਅਫਸਰਾਂ ਦੀਆਂ ਤਰੱਕੀਆਂ ਵੀ ਜਿਲਾ ਪੱਧਰੀ ਸੀਨੀਅਰ ਤਾਂ ਸੁਥੀਆ ਬਣਾ ਕੇ ਕੀਤੀਆਂ ਜਾਣ।ਉਹਨਾ ਮਹਿੰਗਾਈ ਭੱਤੇ ਦੀਆਂ ਕਿਸਤਾਂ ਜਾਰੀ ਕਰਨਾ, ਪੇਡੂ ਭੱਤਾ ਬਹਾਲ ਕਰਨਾ ਆਦਿ ਮਸਲਿਆਂ ਤੇ ਵੀ ਗੱਲਬਾਤ ਰੱਖੀ। ਇਸ ਸਮੇਂ ਸੁਖਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ,ਸੁਖਵਿੰਦਰ ਸਿੰਗਲਾ ਸੂਬਾ ਕਮੇਟੀ,ਮਹਿੰਦਰ ਪਾਲ ਬਰੇਟਾ, ਜਗਤਾਰ ਸਿੰਘ ਔਲਖ,ਭਾਰਤ ਭੂਸ਼ਣ ਮਾਨਸਾ, ਅਕਬਰ ਬੱਪੀਆਣਾ,ਬੂਟਾ ਸਿੰਘ ਮਾਨਸਾ,ਗੁਰਜੰਟ ਸਿੰਘ ਬੱਛੂਆਣਾ,ਲਾਭ ਸਿੰਘ ਮਾਨਸਾ,ਸੁਨੀਲ ਕੁਮਾਰ ਬਰੇਟਾ ਅਤੇ ਹੋਰ ਸਾਥੀ ਹਾਜ਼ਰ ਸਨ।

Saturday, July 19, 2025

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਬੀਪੀਈਓ ਦਾ ਮੁੜ ਜ਼ਿਲ੍ਹਾ ਕਾਡਰ ਬਣਾਇਆ ਜਾਵੇ : ਰਾਕੇਸ਼ ਗੋਇਲ ਬਰੇਟਾ

ਬੀਪੀਈਓ ਦਾ ਮੁੜ ਜ਼ਿਲ੍ਹਾ ਕਾਡਰ ਬਣਾਇਆ ਜਾਵੇ : ਰਾਕੇਸ਼ ਗੋਇਲ ਬਰੇਟਾ 

ਬਲਾਕ ਸਿੱਖਿਆ ਅਫਸਰ ਜ਼ਿਲ੍ਹਾ ਪੱਧਰੀ ਸੀਨੀਅਰਤਾ ਅਨੁਸ਼ਾਰ ਹੋਣ ਪ੍ਰਮੋਟ : ਅਮਨਦੀਪ ਸ਼ਰਮਾ

ਖੁਸ਼ਪ੍ਰੀਤ ਸਿੰਘ ਚਹਿਲ, ਚੀਮਾ ਮੰਡੀ : ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਦਾ ਇੱਕ ਵਫਦ ਸੂਬਾ ਜੋਆਇੰਟ ਸਕੱਤਰ ਰਾਕੇਸ਼ ਗੋਇਲ ਬਰੇਟਾ ਦੀ ਅਗਵਾਈ ਵਿੱਚ ਵਰਿੰਦਰ ਗੋਇਲ ਕੈਬਨਿਟ ਮੰਤਰੀ ਪੰਜਾਬ ਸਰਕਾਰ ਜੀ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦਾ ਮੁੜ ਜ਼ਿਲ੍ਹਾ ਕਾਡਰ ਬਣਾਏ ਜਾਣ ਦੀ ਮੰਗ ਰੱਖਣ ਲਈ ਮਿਲਿਆ।ਜਾਣਕਾਰੀ ਦਿੰਦਿਆਂ ਰਾਕੇਸ਼ ਕੁਮਾਰ ਗੋਇਲ ਬਰੇਟਾ ਸੂਬਾ ਸਕੱਤਰ ਨੇ ਦੱਸਿਆ ਕਿ ਮੁੱਢ ਤੋਂ ਹੀ ਪ੍ਰਾਇਮਰੀ ਦੇ ਸਾਰੇ ਕਾਡਰ ਜਿਲਾ ਕਾਡਰ ਹਨ ਪਰੰਤੂ ਫਰਵਰੀ 2020 'ਚ ਵਿਭਾਗ ਵੱਲੋਂ ਬੀਪੀਈਓ ਦਾ ਕਾਡਰ ਜ਼ਿਲ੍ਹਾ ਤੋਂ ਸਟੇਟ ਕਾਡਰ ਬਣਾ ਦਿੱਤਾ ਸੀ। ਜਿਸ ਦੇ ਆਧਾਰ ਤੇ ਸੈਂਟਰ ਹੈਡ ਟੀਚਰ ਦੀ ਸੀਨੀਆਰਤਾ ਸੂਚੀ ਸਟੇਟ ਪੱਧਰੀ ਬਣਾ ਕੇ ਮਈ 2021 ਤੋਂ ਲਗਾਤਾਰ ਬੀਪੀਈਓ ਦੀਆਂ ਸਟੇਟ ਪੱਧਰੀ ਪ੍ਰਮੋਸ਼ਨਾਂ ਕੀਤੀਆਂ ਜਾ ਰਹੀਆਂ ਹਨ। ਵੱਡੀ ਗਿਣਤੀ ਵਿੱਚ ਪ੍ਰਮੋਸ਼ਨਾਂ ਕਰਨ ਦੇ ਬਾਵਜੂਦ ਵੀ ਲਗਭਗ 15 ਤੋਂ 16 ਜਿਲਿਆਂ ਵਿੱਚ ਅਜੇ ਵੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੀਆਂ ਅਸਾਮੀਆਂ 60 ਤੋਂ 70% ਅਸਾਮੀਆਂ ਖਾਲੀ ਹਨ।ਇਸ ਸਬੰਧੀ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਪਿਛਲੀ ਸਰਕਾਰ ਦੁਆਰਾ 2020 ਵਿੱਚ ਪ੍ਰਿੰਸੀਪਲ ਦੇ ਤਰੱਕੀ ਰੂਲਾਂ ਵਿੱਚ ਵੀ ਸੋਧ ਕਰਨ ਕਾਰਣ ਪ੍ਰਮੋਸ਼ਨ ਚੈਨਲ ਵਿੱਚ ਖੜੋਤ ਆ ਗਈ ਸੀ ਅਤੇ ਜਿਸ ਨੂੰ ਦਰੁਸਤ ਕਰਨ ਲਈ ਮੌਜੂਦਾ ਸਰਕਾਰ ਨੇ ਜਿਸ ਤਰ੍ਹਾਂ ਸਲਾਘਾਯੋਗ ਕਦਮ ਉਠਾਉਂਦੇ ਹੋਏ ਉਹ ਰੂਲ ਵਾਪਸ ਲੈਣ ਦਾ ਐਲਾਨ ਕੀਤਾ ਹੈ। ਜਥੇਬੰਦੀ ਮੰਗ ਕਰਦੀ ਹੈ ਕਿ ਪ੍ਰਿੰਸੀਪਲ ਦੇ ਰੂਲਜ਼ ਦੀ ਤਰ੍ਹਾਂ ਹੀ ਬੀਪੀਈਓ ਦੇ ਸਟੇਟ ਕਾਡਰ ਦੇ ਰੂਲਜ਼ ਵਿੱਚ ਸੋਧ ਕਰਕੇ ਵਾਪਸ ਜਿਲਾ ਕਾਡਰ ਬਣਾਇਆ ਜਾਵੇ ਤਾਂ ਜੋ ਪ੍ਰਾਇਮਰੀ ਕਾਡਰ ਦੇ ਪ੍ਰਮੋਸ਼ਨ ਚੈਨਲ ਵਿੱਚ ਆਈ ਖੜੋਤ ਨੂੰ ਤੋੜਿਆ ਜਾ ਸਕੇ। ਇਹ ਵੀ ਧਿਆਨ ਵਿੱਚ ਲਿਆਂਦਾ ਗਿਆ ਕਿ ਸਟੇਟ ਕਾਡਰ ਨਾਲ 25-25 30-30 ਸਾਲ ਸਰਵਿਸ ਕਰ ਚੁੱਕੇ ਸੀ ਐਚ ਟੀ ਦੀ ਪ੍ਰਮੋਸ਼ਨ ਡਿਊ ਹੋਣ ਦੇ ਬਾਵਜੂਦ ਵੀ ਪ੍ਰਮੋਸ਼ਨ ਨਾ ਹੋਣ ਕਾਰਨ ਉਹਨਾਂ ਵਿੱਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ। ਕਿਉਂਕਿ ਜੇਕਰ ਸਟੇਟ ਕਾਡਰ ਰਹਿੰਦਾ ਹੈ ਤਾਂ ਸੈਂਕੜੇ ਸੀ ਐਚ ਟੀਜ਼ ਦਾ ਪ੍ਰਮੋਸ਼ਨ ਦਾ ਬਣਦਾ ਹੱਕ ਮਾਰਿਆ ਜਾਵੇਗਾ ਅਤੇ ਜਿੰਨੇ ਕੁ ਪ੍ਰਮੋਟ ਹੋਣਗੇ, ਉਹਨਾਂ ਨੂੰ ਆਪਣੇ ਘਰ ਤੋਂ ਬਹੁਤ ਦੂਰ-ਦੁਰਾਡੇ ਜਿਲਿਆਂ ਵਿੱਚ ਜਾਣਾ ਪਵੇਗਾ ਜਿਸ ਨਾਲ ਉਨਾ ਦੇ ਕੰਮ ਵਿੱਚ ਉਨੀ ਕਾਰਜ ਕੁਸ਼ਲਤਾ ਨਹੀਂ ਆਵੇਗੀ। ਜਿਸ ਦਾ ਸਿੱਖਿਆ ਵਿਭਾਗ ਨੂੰ ਵੱਡਾ ਨੁਕਸਾਨ ਹੋਵੇਗਾ।ਸੂਬਾ ਸਕੱਤਰ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ 26.6.2025 ਨੂੰ ਸਕੱਤਰ ਸਕੂਲੀ ਸਿੱਖਿਆ ਸ਼੍ਰੀਮਤੀ ਅਨਿੰਦਿਤਾ ਮਿੱਤਰਾ ਜੀ ਨਾਲ ਹੋਈ ਮੀਟਿੰਗ ਵਿੱਚ ਵੀ ਬੀਪੀਈਓ ਦਾ ਜਿਲਾ ਕਾਡਰ ਬਣਾਉਣ ਸਬੰਧੀ ਵਿਸਥਾਰ ਪੂਰਵਕ ਚਰਚਾ ਹੋਈ ਸੀ। ਉਸ ਮੀਟਿੰਗ ਵਿੱਚ ਜਥੇਬੰਦੀ ਦੀ ਬੀਪੀਈਓ ਦਾ ਜਿਲਾ ਕਾਡਰ ਬਣਾਏ ਜਾਣ ਦੀ ਮੰਗ ਦਾ ਪ੍ਰਾਇਮਰੀ ਕਾਡਰ ਦੀਆਂ ਲਗਭਗ ਸਾਰੀਆਂ ਹੀ ਹਾਜ਼ਰ ਜਥੇਬੰਦੀਆਂ ਵੱਲੋਂ ਵੀ ਜ਼ੋਰਦਾਰ ਸਮਰਥਨ ਕੀਤਾ ਗਿਆ ਸੀ ਅਤੇ ਸਕੱਤਰ ਮੈਮ ਤੋਂ ਸੋਧੇ ਜਾਣ ਵਾਲੇ ਰੂਲਜ਼ ਵਿੱਚ ਬੀਪੀਈਓ ਦੇ ਜਿਲਾ ਕਾਡਰ ਬਣਾਏ ਜਾਣ ਦੀ ਪੁਰਜੋਰ ਸਿਫਾਰਿਸ਼ ਕੀਤੀ ਸੀ। ਕੈਬਨਿਟ ਮੰਤਰੀ ਵਰਿੰਦਰ ਗੋਇਲ ਨੇ ਵਫਦ ਨੂੰ ਭਰੋਸਾ ਦਵਾਇਆ ਕਿ ਉਹ ਉਹਨਾਂ ਦੀ ਇਸ ਮੰਗ ਨੂੰ ਕੈਬਨਿਟ ਵਿੱਚ ਪੂਰੇ ਜ਼ੋਰ ਨਾਲ ਰੱਖਣਗੇ।ਇਸ ਮੌਕੇ ਪਰਗਟ ਸਿੰਘ ਬਖਸ਼ੀਵਾਲਾ,ਰਜਿੰਦਰ ਸਿੰਘ ਚੂੜਲ ਖੁਰਦ,ਅਮਿਤ ਕੁਮਾਰ ਲਹਿਰਾਗਾਗਾ,ਕਿਰਨਪਾਲ ਗਾਗਾ ਆਦਿ ਹਾਜ਼ਰ ਸਨ।

ਖੁਸ਼ਪ੍ਰੀਤ ਸਿੰਘ ਚਹਿਲ,ਹੀਰੋਂ ਖ਼ੁਰਦ : ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਦੋ ਰੋਜ਼ਾ ਸਕੂਲ ਨੋਡਲ ਅਧਿਆਪਕ ਟ੍ਰੇਨਿੰਗ ਕਰਵਾਈ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਦੋ ਰੋਜ਼ਾ ਸਕੂਲ ਨੋਡਲ ਅਧਿਆਪਕ ਟ੍ਰੇਨਿੰਗ ਕਰਵਾਈ 

ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾ ਰਿਹੈ ਜਾਗਰੂਕ

ਖੁਸ਼ਪ੍ਰੀਤ ਸਿੰਘ ਚਹਿਲ, ਹੀਰੋਂ ਖ਼ੁਰਦ : ਪੰਜਾਬ ਸਰਕਾਰ ਦੁਆਰਾ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ (ਸੈ ਸਿੱ) ਭੁਪਿੰਦਰ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਪੰਜ ਬਲਾਕਾਂ 'ਚ ਦੋ ਰੋਜ਼ਾ ਸਕੂਲ ਨੋਡਲ ਅਧਿਆਪਕ ਟਰੇਨਿੰਗ ਕਰਵਾਈ।ਇਸ ਦੌਰਾਨ ਵੱਖ ਵੱਖ ਵਿਸ਼ਾ ਮਾਹਿਰਾਂ ਦੁਆਰਾ ਆਪਣੇ ਤਜ਼ਰਬੇ ਸਾਝੇ ਕੀਤੇ ਗਏ।ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਭੁਪਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਸਕੂਲੀ ਵਿਦਿਆਰਥੀਆਂ ਅਤੈ ਮਾਪਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਵਿਦਿਆਰਥੀ ਨਸ਼ੇ ਦੀ ਮਾੜੀ ਅਲ੍ਹਾਮਤ ਦੀ ਲਪੇਟ ਵਿਚ ਨਾ ਆਵੇ।ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਲੋਕਾਂ ਦੀ ਮੁਹਿੰਮ ਸਮਝਦੇ ਹੋਏ ਅਤੇ ਸਾਡਾ ਨੈਤਿਕ ਫਰਜ਼ ਮੰਨਦੇ ਹੋਏ ਹਰ ਨਾਗਰਿਕ ਨੂੰ ਨਸ਼ਿਆਂ ਖਿਲਾਫ ਲਾਮਬੰਦ ਹੋਣ ਦੀ ਲੋੜ ਹੈ ਤਾਂ ਜੋ ਕੋਈ ਵੀ ਗਲਤ ਅਨਸਰ ਸਾਡੇ ਬੱਚਿਆਂ ਨੂੰ ਬਹਿਲਾ ਕੇ ਨਸ਼ਿਆਂ ਦਾ ਆਦੀ ਨਾ ਬਣਾ ਸਕੇ।ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ (ਸੈ ਸਿੱ) ਡਾ. ਪਰਮਜੀਤ ਸਿੰਘ ਭੋਗਲ,ਗੁਰਪ੍ਰੀਤ ਕੌਰ,ਡਾ. ਅੰਗਰੇਜ ਸਿੰਘ,ਸੇਵਾ ਮੁਕਤ ਪ੍ਰਿੰਸੀਪਲ ਦਰਸ਼ਨ ਸਿੰਘ,ਬਲਜੀਤ ਸਿੰਘ,ਜ਼ਿਲ੍ਹਾ ਨੋਡਲ ਨਿਰਮਲ ਸਿੰਘ,ਡੀ ਆਰ ਸੀ ਨਵਨੀਤ ਕੱਕੜ,ਬੀ ਆਰ ਸੀ ਅਮਨਦੀਪ ਸਿੰਘ,ਕੇਵਲ ਸਿੰਘ,ਸੁਮਿਤ ਸਿੰਘ,ਸੋਨੀ ਸਿੰਗਲਾ,ਮੇਵਾ ਸਿੰਘ, ਤਰਨਦੀਪ ਸਿੰਘ,ਸੰਦੀਪ ਸਿੰਗਲਾ ਦੁਆਰਾ ਟਰੇਨਿੰਗ ਕਰਵਾਈ ਗਈ।

Monday, July 7, 2025

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਪਿੰਡ ਤੋਲਾਵਾਲ ਦੇ ਕਾਲਜ ਪੜ੍ਹਦੇ ਵਿਦਿਆਰਥੀ ਨੇ ਆਰਥਿਕ ਤੰਗੀ ਕਾਰਨ ਕੀਤੀ ਜੀਵਨ ਲੀਲ੍ਹਾ ਸਮਾਪਤ

ਪਿੰਡ ਤੋਲਾਵਾਲ ਦੇ ਕਾਲਜ ਪੜ੍ਹਦੇ ਵਿਦਿਆਰਥੀ ਨੇ ਆਰਥਿਕ ਤੰਗੀ ਕਾਰਨ ਕੀਤੀ ਜੀਵਨ ਲੀਲ੍ਹਾ ਸਮਾਪਤ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਨਜ਼ਦੀਕੀ ਪਿੰਡ ਤੋਲਾਵਾਲ ਦੇ ਇੱਕ ਕਾਲਜ ਪੜ੍ਹਦੇ ਵਿਦਿਆਰਥੀ ਵਲੋਂ ਘਰ ਦੀ ਆਰਥਿਕ ਤੰਗੀ ਕਾਰਨ ਕੋਈ ਜਹਿਰੀਲੀ ਵਸਤੂ ਨਿਗਲ ਕੇ ਆਪਣੀ ਜ਼ਿੰਦਗੀ ਖਤਮ ਕਰ ਲੈਣ ਦੀ ਦੁਖਦਾਇਕ ਖਬਰ ਮਿਲੀ। ਮ੍ਰਿਤਕ ਨੌਜਵਾਨ ਇਕ ਬਹੁਤ ਛੋਟੇ ਕਿਸਾਨ ਦਾ ਪੁੱਤਰ ਸੀ। ਪੁਲਿਸ ਥਾਣਾ ਚੀਮਾ ਦੇ ਸਹਾਇਕ ਥਾਣੇਦਾਰ ਨੇਕ ਸਿੰਘ ਨੇ ਦੱਸਿਆ ਕਿ ਪਿੰਡ ਤੋਲਾਵਾਲ ਦਾ ਮਨਜੀਤ ਸਿੰਘ (19 ਸਾਲ) ਪੁੱਤਰ ਗੁਰਜੰਟ ਸਿੰਘ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ 'ਚ ਬੀ ਏ ਭਾਗ ਪਹਿਲਾ ਦਾ ਵਿਦਿਆਰਥੀ ਸੀ ਪਰ ਘਰ ਵਿਚ ਆਰਥਿਕ ਤੰਗੀ ਹੋਣ ਕਾਰਨ ਅਕਸਰ ਪ੍ਰੇਸ਼ਾਨ ਰਹਿੰਦਾ ਸੀ।ਜਿਸ ਨੂੰ ਲੈ ਕੇ ਉਸ ਨੇ ਕੋਈ ਜਹਿਰਲੀ ਵਸਤੂ ਨਿਗਲ਼ ਲਈ। ਪਤਾ ਲੱਗਣ 'ਤੇ ਪਰਿਵਾਰ ਵਲੋਂ ਇਲਾਜ ਲਈ ਤੁਰੰਤ ਉਸ ਨੂੰ ਸੁਨਾਮ ਦੇ ਇਕ ਨਿਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।ਸਹਾਇਕ ਥਾਣੇਦਾਰ ਨੇ ਦੱਸਿਆ ਕਿ ਪੁਲਿਸ ਵਲੋਂ ਮ੍ਰਿਤਕ ਮਨਜੀਤ ਸਿੰਘ ਦੇ ਪਿਤਾ ਗੁਰਜੰਟ ਸਿੰਘ ਦੇ ਬਿਆਨਾਂ 'ਤੇ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

Wednesday, July 2, 2025

ਖੁਸ਼ਪ੍ਰੀਤ ਸਿੰਘ ਚਹਿਲ,ਹੀਰੋਂ ਖ਼ੁਰਦ : ਡੀਈਓ ਮਾਨਸਾ ਮੰਜੂ ਬਾਲਾ ਨੇ ਕਲੱਸਟਰ ਗੁੜੱਦੀ ਦੇ ਚਾਰ ਸਕੂਲਾਂ ਦਾ ਕੀਤਾ ਨਿਰੀਖਣ

ਡੀਈਓ ਮਾਨਸਾ ਮੰਜੂ ਬਾਲਾ ਨੇ ਕਲੱਸਟਰ ਗੁੜੱਦੀ ਦੇ ਚਾਰ ਸਕੂਲਾਂ ਦਾ ਕੀਤਾ ਨਿਰੀਖਣ

ਖੁਸ਼ਪ੍ਰੀਤ ਸਿੰਘ ਚਹਿਲ, ਹੀਰੋਂ ਖ਼ੁਰਦ : ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ (ਐਲੀਮੈਂਟਰੀ ਸਿੱਖਿਆ) ਮੰਜੂ ਬਾਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ,ਭਾਦੜਾ, ਬੀਰੋਕੇ ਕਲਾਂ ਅਤੇ ਗੁੜੱਦੀ ਦਾ ਨਿਰੀਖਣ ਕੀਤਾ ਗਿਆ।ਉਹਨਾ ਉਕਤ ਸਕੂਲਾਂ ਦੀਆਂ ਪ੍ਰੀ-ਪਾ੍ਇਮਰੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਜਮਾਤਾਂ ਦਾ ਨਿਰੀਖਣ ਕੀਤਾ,ਮਿਸ਼ਨ ਸਮਰੱਥ, ਐਫਐਲਐਨ ਪ੍ਰੋਜੈਕਟਾਂ ਸਬੰਧੀ ਵੀ ਗੱਲਬਾਤ ਕੀਤੀ।ਮਿਡ ਡੇ ਮੀਲ ਦੀ ਵੀ ਜਾਂਚ ਕੀਤੀ ਗਈ। ਸਕੂਲਾਂ ਦੇ ਸਮੁੱਚੇ ਰਿਕਾਰਡ ਦਾ ਨਿਰੀਖਣ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਸਮੂਹ ਸਕੂਲ ਮੁਖੀਆਂ ਤੇ ਸਟਾਫ ਨੂੰ ਵਿਭਾਗੀ ਹਦਾਇਤਾਂ ਵੀ ਜਾਰੀ ਕੀਤੀਆਂ।ਉਹਨਾਂ ਵੱਲੋਂ ਬੱਚਿਆਂ ਨਾਲ ਛੁੱਟੀਆਂ ਦੇ ਕੰਮ ਸਬੰਧੀ ਗੱਲਬਾਤ ਵੀ ਕੀਤੀ ਅਤੇ ਕਿਹਾ ਕਿ ਉਹ ਮਨ ਲਗਾ ਕੇ ਪੜ੍ਹਾਈ ਕਰਨ। ਉਹਨਾਂ ਵੱਖ ਵੱਖ ਜਮਾਤਾਂ ਵਿੱਚ ਜਾ ਕੇ ਬੱਚਿਆਂ ਦੀ ਸਿੱਖਣ ਕਾਬਲੀਅਤ ਦਾ ਵੀ ਨਿਰੀਖਣ ਕੀਤਾ।ਇਸ ਮੌਕੇ ਗਗਨਦੀਪ ਸ਼ਰਮਾ,ਸੀ.ਐਚ.ਟੀ. ਰਾਮਪਾਲ ਸਿੰਘ,ਸੰਦੀਪ ਕੁਮਾਰ ਸਕੂਲ ਮੁਖੀ ਦੋਦੜਾ,ਰਾਜਵਿੰਦਰ ਕੌਰ ਸਕੂਲ ਮੁਖੀ ਭਾਦੜਾ,ਕਸ਼ਮੀਰ ਸਿੰਘ ਸਕੂਲ ਮੁਖੀ ਬੀਰੋਕੇ ਕਲਾਂ,ਸਰਕਾਰੀ ਹਾਈ ਸਕੂਲ ਦੇ ਮੁਖੀ ਅਮਨਦੀਪ ਸਿੰਘ ਔਲਖ ਤੋਂ ਇਲਾਵਾ ਉਕਤ ਸਕੂਲਾਂ ਦਾ ਸਟਾਫ਼ ਹਾਜ਼ਰ ਸੀ।


Saturday, June 28, 2025

ਖੁਸ਼ਪ੍ਰੀਤ ਸਿੰਘ ਚਹਿਲ,ਚੰਡੀਗੜ੍ਹ : ਮਹਿੰਗਾਈ ਭੱਤੇ ਦੀਆਂ ਕਿਸਤਾਂ ਜਾਰੀ ਕਰਨ ਦੀ ਮੰਗ-ਅਮਨਦੀਪ ਸ਼ਰਮਾ।

ਮਹਿੰਗਾਈ ਭੱਤੇ ਦੀਆਂ ਕਿਸਤਾਂ ਜਾਰੀ ਕਰਨ ਦੀ ਮੰਗ-ਅਮਨਦੀਪ ਸ਼ਰਮਾ

ਦਿਨ ਪ੍ਰਤੀ ਦਿਨ ਵੱਧ ਰਹੀ ਹੈ ਮਹਿੰਗਾਈ : ਰਕੇਸ਼ ਗੋਇਲ ਬਰੇਟਾ

ਖੁਸ਼ਪ੍ਰੀਤ ਸਿੰਘ ਚਹਿਲ,ਚੰਡੀਗੜ੍ਹ : ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਸੂਬਾ ਜੋਆਇੰਟ ਸਕੱਤਰ ਰਾਕੇਸ਼ ਗੋਇਲ ਬਰੇਟਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਬਾਕੀ ਕਿਸਤਾਂ ਤੁਰੰਤ ਜਾਰੀ ਕੀਤੀਆਂ ਜਾਣ। ਜਥੇਬੰਦੀ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਸੈਂਟਰ ਸਰਕਾਰ ਵੱਲੋਂ 55 ਫ਼ੀਸਦ ਮਹਿੰਗਾਈ ਭੱਤਾ ਜਾਰੀ ਕੀਤਾ ਗਿਆ ਹੈ ਜਦੋਂ ਕਿ ਪੰਜਾਬ ਸਰਕਾਰ ਵੱਲੋਂ 42 ਫ਼ੀਸਦ ਮਹਿੰਗਾਈ ਭੱਤੇ ਦੀਆਂ ਕਿਸਤਾਂ ਹੀ ਜਾਰੀ ਕੀਤੀਆਂ ਜਾ ਰਹੀਆਂ ਹਨ। ਜਥੇਬੰਦੀ ਦੇ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੋਆਣਾ , ਗੁਰਮੇਲ ਸਿੰਘ ਬਰੇ,ਭਗਵੰਤ ਭਟੇਜਾ,ਰਗਵਿੰਦਰ ਸਿੰਘ ਧੂਲਕਾ ਅੰਮ੍ਰਿਤਸਰ, ਅਮਨਦੀਪ ਸਿੰਘ ਸੰਗਰੂਰ,ਪਰਮਜੀਤ ਸਿੰਘ ਤੂਰ ਪਾਤੜਾਂ, ਲਵਲੀਸ਼ ਗੋਇਲ ਨਾਭਾ, ਸੁਖਬੀਰ ਸੰਗਰੂਰ,ਸੁਖਵਿੰਦਰ ਸਿੰਗਲਾ ਬਰੇਟਾ,ਰਾਮਪਾਲ ਸਿੰਘ ਗੁੜੱਦੀ,ਪਰਮਜੀਤ ਸਿੰਘ ਤਲਵੰਡੀ ਸਾਬੋ, ਦੀਪਕ ਮੋਹਾਲੀ,ਮੱਖਣ ਜੈਨ ਪਟਿਆਲਾ,ਗੁਰਦੀਪ ਸਿੰਘ ਫਤਿਹਗੜ੍ਹ ਸਾਹਿਬ,ਮਾਲਵਿੰਦਰ ਸਿੰਘ ਬਰਨਾਲਾ ,ਜਸਵਿੰਦਰ ਸਿੰਘ ਰਾਏਕੋਟ,ਜਸਵੀਰ ਸਿੰਘ ਹੁਸ਼ਿਆਰਪੁਰ,ਬਲਜੀਤ ਸਿੰਘ ਗੁਰਦਾਸਪੁਰ, ਨਿਸ਼ਾਤ ਸ਼ਰਮਾ ਪਠਾਨਕੋਟ,ਦਿਲਬਾਗ ਸਿੰਘ ਤਰਨ ਤਾਰਨ, ਜਸਨਦੀਪ ਸਿੰਘ ਕੁਲਾਣਾ ਆਦਿ ਸਾਥੀਆਂ ਨੇ ਪੰਜਾਬ ਸਰਕਾਰ ਵਿੱਤ ਮੰਤਰੀ ਪੰਜਾਬ ਤੋਂ ਤੁਰੰਤ ਡੀ ਏ ਦੀਆਂ ਕਿਸਤਾਂ ਜਾਰੀ ਕਰਨ ਦੀ ਮੰਗ ਰੱਖੀ।

ਖੁਸ਼ਪ੍ਰੀਤ ਸਿੰਘ ਚਹਿਲ,ਚੰਡੀਗੜ੍ਹ : ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਕਨਵੈਂਸ਼ਨਾਂ ਦਾ ਅਗਾਜ਼ ਮੋਗੇ ਤੋਂ - ਅਮਨਦੀਪ ਸ਼ਰਮਾ

ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਕਨਵੈਂਸ਼ਨਾਂ ਦਾ ਅਗਾਜ਼ ਮੋਗੇ ਤੋਂ - ਅਮਨਦੀਪ ਸ਼ਰਮਾ

ਅਧਿਆਪਕ ਮਸਲਿਆਂ ਤੇ ਕਰਾਂਗੇ ਗੱਲਬਾਤ - ਦਿਲਬਾਗ ਸਿੰਘ ਬੋਡੇ

ਖੁਸ਼ਪ੍ਰੀਤ ਸਿੰਘ ਚਹਿਲ,ਚੰਡੀਗੜ੍ਹ : ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਪੰਜਾਬ ਭਰ ਵਿੱਚ ਕਨਵੈਂਸ਼ਨ ਦਾ ਆਗਾਜ਼ ਸ਼ੁਰੂ ਕਰ ਦਿੱਤਾ ਹੈ। ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਗੱਲਬਾਤ ਕਰਦੇ ਦੱਸਿਆ ਕਿ 12 ਜੁਲਾਈ ਨੂੰ ਨਛੱਤਰ ਸਿੰਘ ਦੇਸ਼-ਭਗਤ ਯਾਦਗਾਰੀ ਹਾਲ ਮੋਗੇ ਵਿਖੇ ਪੰਜਾਬ ਪੱਧਰੀ ਪਹਿਲੀ ਕਨਵੈਂਸ਼ਨ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਕਨਵੈਂਸ਼ਨ ਵਿੱਚ ਪੰਜਾਬ ਭਰ ਦੇ ਅਧਿਆਪਕ ਭਾਗ ਲੈਣਗੇ। ਉਨਾਂ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਕਨਵੈਂਸ਼ਨ ਦੌਰਾਨ ਪ੍ਰਾਇਮਰੀ ਅਧਿਆਪਕਾਂ ਦੇ ਮਸਲਿਆਂ ਨੂੰ ਉਭਾਰਿਆ ਜਾਵੇਗਾ ਅਤੇ ਮੰਗਾਂ ਸਬੰਧੀ ਸਰਕਾਰ ਨੂੰ ਮੰਗ ਪੱਤਰ ਵੀ ਭੇਜਿਆ ਜਾਵੇਗਾ। ਇਸ ਸਬੰਧੀ ਮੋਗਾ ਵਿਖੇ ਕਨਵੈਂਸ਼ਨ ਦੇ ਇੰਚਾਰਜ ਦਿਲਬਾਗ ਸਿੰਘ ਬੋਡੇ ,ਭਗਵੰਤ ਭਟੇਜਾ ਫਾਜ਼ਿਲਕਾ ਨੂੰ ਲਗਾਇਆ ਗਿਆ ਹੈ। ਜਥੇਬੰਦੀ ਪੰਜਾਬ ਦੇ ਜੋਆਇੰਟ ਸਕੱਤਰ ਰਕੇਸ਼ ਗੋਇਲ ਬਰੇਟਾ ਨੇ ਬੋਲਦਿਆਂ ਕਿਹਾ ਕਿ ਮੋਗਾ ਤੋਂ ਬਾਅਦ ਹੁਸ਼ਿਆਰਪੁਰ ,ਅੰਮ੍ਰਿਤਸਰ ,ਸੰਗਰੂਰ ਵਿਖੇ ਕਨਵੈਂਸ਼ਨਾਂ ਕੀਤੀਆਂ ਜਾਣਗੀਆਂ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੋਆਣਾ ਨੇ ਕਿਹਾ ਕਿ ਪ੍ਰਾਇਮਰੀ ਅਧਿਆਪਕਾਂ ਨੂੰ ਆ ਰਹੀਆਂ ਸਮੱਸਿਆਵਾਂ ਜਿਸ ਵਿੱਚ ਤਰੱਕੀਆਂ ਨੂੰ ਸਮਾਂਬਧ ਕਰਨਾ, ਬੇਲੋੜੀ ਡਾਕ ਤੋਂ ਰਾਹਤ,ਹੈਡ ਟੀਚਰ ਨੂੰ ਕਲਾਸ ਤੋਂ ਛੋਟ,ਸੈਂਟਰ ਹੈਡ ਟੀਚਰ ਨੂੰ ਪ੍ਰਤਿ ਕਿਲੋਮੀਟਰ ਦੇ ਹਿਸਾਬ ਨਾਲ ਟੀਏ ਡੀਏ,ਪੇਂਡੂ ਭੱਤਾ ਬਹਾਲ ਕਰਾਉਣਾ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣਾ,ਏਸੀਪੀ ਕੇਸ ਲਾਗੂ ਕਰਵਾਉਣਾ ਆਦਿ ਮਸਲਿਆ ਤੇ ਗੱਲਬਾਤ ਕੀਤੀ ਜਾਵੇਗੀ।ਜਥੇਬੰਦੀ ਵੱਲੋਂ ਇਸ ਕਨਵੈਂਸ਼ਨ ਲਈ ਪਰਮਜੀਤ ਸਿੰਘ ਤੂਰ ਪਾਤੜਾ,ਮਾਲਵਿੰਦਰ ਸਿੰਘ ਬਰਨਾਲਾ,ਸੁਖਵਿੰਦਰ ਸਿੰਗਲਾ ਮਾਨਸਾ,ਜਸਵਿੰਦਰ ਸਿੰਘ ਰਾਏਕੋਟ, ਜਸਵੀਰ ਸਿੰਘ ਹੁਸ਼ਿਆਰਪੁਰ,ਬਲਜੀਤ ਸਿੰਘ ਗੁਰਦਾਸਪੁਰ,ਪਰਮਜੀਤ ਸਿੰਘ ਤਲਵੰਡੀ ਸਾਬੋ,ਲਵਨੀਸ਼ ਗੋਇਲ ਨਾਭਾ,ਸਤਿੰਦਰ ਸਿੰਘ ਦੁਆਬੀਆ,ਜਸ਼ਨਦੀਪ ਸਿੰਘ ਕੁਲਾਣਾ,ਰੇਸ਼ਮ ਸਿੰਘ,ਅਮਨਦੀਪ ਸਿੰਘ ਸੰਗਰੂਰ ਆਦਿ ਸਾਥੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ।