ਈਟੀਟੀ 2364 ਬੇਰੁਜ਼ਗਾਰ ਅਧਿਆਪਕਾਂ ਨੇ ਦੂਜੀ ਲਿਸਟ ਜਾਰੀ ਕਰਵਾਉਣ ਲਈ ਕੈਬਨਿਟ ਵਜ਼ੀਰ ਡਾ. ਬਲਜੀਤ ਕੌਰ ਨੂੰ ਦਿੱਤਾ ਮੰਗ ਪੱਤਰ
Saturday, January 10, 2026
ਖੁਸ਼ਪ੍ਰੀਤ ਸਿੰਘ ਚਹਿਲ,ਹੀਰੋਂ ਖ਼ੁਰਦ : ਈਟੀਟੀ 2364 ਬੇਰੁਜ਼ਗਾਰ ਅਧਿਆਪਕਾਂ ਨੇ ਦੂਜੀ ਲਿਸਟ ਜਾਰੀ ਕਰਵਾਉਣ ਲਈ ਕੈਬਨਿਟ ਵਜ਼ੀਰ ਡਾ. ਬਲਜੀਤ ਕੌਰ ਨੂੰ ਦਿੱਤਾ ਮੰਗ ਪੱਤਰ
ਸੰਗਰੂਰ,(ਪੱਤਰ ਪ੍ਰੇਰਕ) : ਸਪੈਸ਼ਲ ਕਾਡਰ ਅਧਿਆਪਕਾ ਨੂੰ ਮੀਟਿੰਗ ਦੇਕੇ, ਮੀਟਿੰਗ ਕਰਨ ਤੋਂ ਮੁੱਕਰੀ ਆਪ ਸਰਕਾਰ
ਸਪੈਸ਼ਲ ਕਾਡਰ ਅਧਿਆਪਕਾ ਨੂੰ ਮੀਟਿੰਗ ਦੇਕੇ, ਮੀਟਿੰਗ ਕਰਨ ਤੋਂ ਮੁੱਕਰੀ ਆਪ ਸਰਕਾਰ
ਮੀਟਿੰਗ ਨਾ ਕਰਨ ਕਰਕੇ ਤੇ ਹੱਲ ਨਾ ਕਰਨ ਕਰਕੇ ਖਫਾ ਹੋਏ ਅਧਿਆਪਕ ਮੁੱਖ ਮੰਤਰੀ ਦੀ ਰਿਹਾਇਸ਼ ਦਾ 18 ਜਨਵਰੀ ਨੂੰ ਕਰਨਗੇ ਘਿਰਾਉ
ਸੰਗਰੂਰ,(ਪੱਤਰ ਪ੍ਰੇਰਕ) : ਮਾਨ ਸਰਕਾਰ ਨੇ 12710 ਅਧਿਆਪਕਾਂ ਨੂੰ ਪੱਕੇ ਕਰਨ ਦੇ ਨਾਮ ਤੇ ਵੱਡੇ ਵੱਡੇ ਫਲੈਕਸ ਬੋਰਡ ਲਗਾ ਕੇ ਪੰਜਾਬ ਦੀਆਂ ਗਲੀਆਂ,ਸੜਕਾਂ, ਤੱਕ ਭਰ ਦਿੱਤੀਆਂ ਪਰ ਜਦੋਂ 12710 ਅਧਿਆਪਕਾਂ ਨੂੰ ਆਰਡਰ ਮਿਲੇ ਤਾਂ ਮਾਨ ਸਰਕਾਰ ਦੇ ਇਸ ਐਲਾਨ ਦਾ ਭੇਤ ਖੁਲਿਆ, ਓਹਨਾਂ ਆਰਡਰਾਂ ਵਿੱਚ ਸਿਰਫ ਇੱਕ ਨਾਂਮਾਤਰ ਜਿਹਾ ਤਨਖਾਹ ਵਾਧਾ ਦਿੱਤਾ ਗਿਆ ਹੈ, ਕੋਈ ਪੇ ਸਕੇਲ਼ ਨਹੀਂ ਦਿੱਤਾ ਗਿਆ ਅਤੇ ਨਾ ਹੀ ਸਿਵਿਲ ਸਰਵਿਸਜ਼ ਰੂਲ਼ ਦਿੱਤੇ ਗਏ,ਜਿਸ ਵਿੱਚ ਰੈਗੂਲਰ ਮੁਲਾਜ਼ਮਾਂ ਨੂੰ ਦਿੱਤੇ ਜਾਣ ਵਾਲੇ ਵਿੱਤੀ ਲਾਭ ਹੁੰਦੇ ਹਨ,ਜਿਸ ਨਾਲ 15-15 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕਾਂ ਦੀਆਂ ਪੱਕੇ ਹੋਣ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਗਿਆ। 10 ਸਾਲਾ ਪਾਲਸੀ ਅਧੀਨ ਬਹੁਤ ਸਾਰੇ ਅਧਿਆਪਕ ਪੱਕੇ ਹੋਣ ਤੋਂ ਵਾਂਝੇ ਰਹਿ ਗਏ,ਬਹੁਤ ਸਾਰੇ ਅਧਿਆਪਕਾਂ ਕੋਲ ਵੱਡੀਆਂ ਵੱਡੀਆਂ ਪ੍ਰੋਫੈਸ਼ਨਲ ਡਿਗਰੀਆਂ ਹੋਣ ਦੇ ਬਾਵਜੂਦ ਵੀ ਡੀ ਗ੍ਰੇਡ ਵਿੱਚ ਕਰ ਦਿੱਤਾ ਗਿਆ,ਸਮੇਂ ਸਮੇਂ ਤੇ ਸਰਕਾਰ ਦੇ ਸਿੱਖਿਆ ਮੰਤਰੀ ਨਾਲ ਇਹਨਾਂ ਮੰਗਾਂ ਨੂੰ ਲੈਕੇ ਮੀਟਿੰਗਾਂ ਵੀ ਕੀਤੀਆਂ ਗਈਆਂ, ਪਰ ਹਰੇਕ ਵਾਰ ਨਾਂਹ ਦਾ ਸਾਹਮਣਾ ਕਰਨਾ ਪਿਆ,ਇਸ ਤਰ੍ਹਾਂ ਮੇਜਰ ਸਿੰਘ ਭਾਦੜਾ ਨੇ ਕਿਹਾ ਆਮ ਲੋਕਾਂ ਦੀ ਅਖਵਾਉਣ ਵਾਲੀ ਸਰਕਾਰ ਵੱਲੋ, 4 ਸਾਲ ਲੰਘ ਜਾਣ ਤੇ ਮੁੱਖ ਮੰਤਰੀ ਵੱਲੋ ਅੱਜ ਤੱਕ ਕੋਈ ਪੈਨਲ ਮੀਟਿੰਗ ਨਹੀ ਕਰੀ ਗਈ। ਇਹਨਾਂ ਅਧਿਆਪਕਾ ਦੀਆਂ ਮੰਗਾਂ ਦਾ ਕੋਈ ਹੱਲ ਨਾ ਨਿਕਲਣ ਕਰਕੇ ਸਰਕਾਰ ਦੇ ਲਾਰਿਆਂ ਤੋਂ ਤੰਗ ਆ ਕਿ 12710 ਅਧਿਆਪਕ ਇੱਕਠੇ ਹੋ ਕੇ ਸਰਕਾਰ ਦੀ ਕੀਤੀ ਵਾਹਦਾ ਖਿਲਾਫੀ ਵਿਰੁੱਧ 18 ਜਨਵਰੀ 2026 ਨੂੰ ਸਾਂਝੇ ਰੂਪ ਵਿੱਚ ਮੋਹਾਲੀ ਵਿਖੇ ਰੈਲੀ ਦੇ ਰੂਪ ਚ ਤਿੱਖਾ ਸੰਘਰਸ਼ ਕਰਦੇ ਹੋਏ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਜਾਣਗੇ। ਜੇਕਰ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾ ਇਸ ਦੀ ਹਰ ਤਰ੍ਹਾਂ ਦੀ ਜ਼ਿਮੇਵਾਰ ਸਰਕਾਰ ਦੀ ਹੋਵੇਗੀ। ਇਸ ਮੀਟਿੰਗ ਵਿੱਚ ਹਰਪ੍ਰੀਤ ਕੌਰ ਜਲੰਧਰ,ਵੀਰਪਾਲ ਕੌਰ ਸਿਧਾਣਾ,ਅਨੁਭਵ ਗੁਪਤਾ,ਮਨਪ੍ਰੀਤ ਸਿੰਘ ਮੋਗਾ ,ਗੁਰਲਾਲ ਸਿੰਘ ਤੇ ਦਵਿੰਦਰ ਸੰਧੂ ਅਧਿਆਪਕ ਆਦਿ ਹਾਜ਼ਰ ਸਨ।
Tuesday, January 6, 2026
ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਈਟੀਟੀ 6635 ਭਰਤੀ 'ਚ ਜੁਆਨਿੰਗ ਤੋਂ ਰਹਿ ਚੁੱਕੇ ਬੇਰੁਜ਼ਗਾਰਾਂ ਨੇ ਮੁੱਖ ਮੰਤਰੀ ਮਾਨ ਦੇ ਓਐਸਡੀ ਤੱਕ ਕੀਤੀ ਪਹੁੰਚ
ਈਟੀਟੀ 6635 ਭਰਤੀ 'ਚ ਜੁਆਨਿੰਗ ਤੋਂ ਰਹਿ ਚੁੱਕੇ ਬੇਰੁਜ਼ਗਾਰਾਂ ਨੇ ਮੁੱਖ ਮੰਤਰੀ ਮਾਨ ਦੇ ਓਐਸਡੀ ਤੱਕ ਕੀਤੀ ਪਹੁੰਚ
ਓਐਸਡੀ ਰਾਜਬੀਰ ਸਿੰਘ ਘੁਮਾਣ ਤੋਂ ਮੰਗਾਂ ਮੰਨਣ ਦਾ ਮਿਲਿਆ ਭਰੋਸਾ
ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਵਿਮੁਕਤ ਜਾਤੀ ਦੇ ਨੁਮਾਇੰਦਿਆ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਉਨ੍ਹਾਂ ਦੀ ਰਿਹਾਇਸ਼ 'ਤੇ ਉਹਨਾਂ ਦੇ ਓ ਐਸ ਡੀ ਰਾਜਵੀਰ ਸਿੰਘ ਘੁਮਾਣ ਨੂੰ ਮਿਲਿਆ। ਉਨ੍ਹਾਂ ਨਾਲ ਈ ਟੀ ਟੀ 6635 ਅਸਾਮੀਆਂ ਵਿੱਚ ਭਰਤੀ ਬੋਰਡ ਤੋਂ ਸਕਰੁਟਨੀ ਕਰਵਾ ਚੁੱਕੇ ਵਿਮੁਕਤ ਜਾਤੀ ਦੇ ਯੋਗ ਕਰਾਰ ਦਿੱਤੇ ਉਮੀਦਵਾਰਾਂ ਦੀ ਜੁਆਨਿੰਗ ਕਰਵਾਉਣ ਸਬੰਧੀ ਵਿਸਥਾਰ ਪੁਰਵਕ ਚਰਚਾ ਕੀਤੀ ਗਈ।ਓ ਐਸ ਡੀ ਘੁਮਾਣ ਨੇ ਇਸ ਮਸਲੇ ਨੂੰ ਗੰਭੀਰਤਾ 'ਚ ਲੈਂਦੇ ਹੋਏ ਕਿਹਾ ਕਿ ਉਹਨਾਂ ਦਾ ਕੰਮ ਧਿਆਨ 'ਚ ਹੈ ਅਤੇ ਇਹ ਕੰਮ ਬਹੁਤ ਜਲਦੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਮੰਗਾਂ ਨੂੰ ਲੈ ਕੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨਾਲ ਰਾਬਤਾ ਕਾਇਮ ਕਰਕੇ ਮਸਲਾ ਹੱਲ ਕਰਨ ਦਾ ਪੂਰਨ ਭਰੋਸਾ ਦਿੱਤਾ। ਨੁਮਾਇੰਦਿਆਂ ਨੇ ਇਹ ਵੀ ਦਸਿਆ ਕਿ ਉਮੀਦਵਾਰ 07/09/2022 ਨੂੰ ਡਿਪਾਰਟਮੈਂਟ ਵਲੋਂ ਈਟੀਟੀ 6635 ਭਰਤੀ 'ਚ ਕੌਂਸਲਿੰਗ ਕਰਵਾ ਚੁੱਕੇ ਪ੍ਰੰਤੂ ਜੁਆਨਿੰਗ ਲਈ ਪਿਛਲੇ 39 ਮਹੀਨਿਆਂ ਤੋਂ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ।ਇਹ ਸਾਥੀ 2 ਫ਼ੀਸਦ ਦਾ ਕੋਟਾ ਲੈਣ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ।ਉਹ ਆਮ ਆਦਮੀ ਦੀ ਮਾਨ ਸਰਕਾਰ ਤੋਂ ਮੰਗ ਕਰਦੇ ਹਨ ਕਿ ਜਲਦੀ ਹੀ ਵਿਮੁਕਤ ਜਾਤੀ ਦੇ ਯੋਗ ਉਮੀਦਵਾਰਾਂ ਨੂੰ ਜੁਆਨਿੰਗ ਦਿੱਤੀ ਜਾਵੇ।ਇਸ ਮੌਕੇ ਅਮਰਜੀਤ ਸੰਗਰੂਰ,ਸੁਰਜੀਤ,ਮਲਕੀਤ ਪੰਜਗਰਾਈਂ, ਸੁਖਵਿੰਦਰ,ਕੁਲਦੀਪ ਘੁੰਮਣ,ਕਬੀਰ ਆਦਿ ਹਾਜ਼ਰ ਸਨ।
Friday, January 2, 2026
ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਤਰੱਕੀ ਕੋਟਾ 90 :10 ਅਤੇ ਸੈਂਟਰ ਹੈਡ ਟੀਚਰ ਦੀ ਸੀਨੀਅਰਤਾ ਜ਼ਿਲ੍ਹਾ ਪੱਧਰ 'ਤੇ ਕਰਨਾ ਜਥੇਬੰਦੀ ਦੀ ਜਿੱਤ : ਅਮਨਦੀਪ ਸ਼ਰਮਾ
ਤਰੱਕੀ ਕੋਟਾ 90 :10 ਅਤੇ ਸੈਂਟਰ ਹੈਡ ਟੀਚਰ ਦੀ ਸੀਨੀਅਰਤਾ ਜ਼ਿਲ੍ਹਾ ਪੱਧਰ 'ਤੇ ਕਰਨਾ ਜਥੇਬੰਦੀ ਦੀ ਜਿੱਤ : ਅਮਨਦੀਪ ਸ਼ਰਮਾ
Friday, December 26, 2025
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਮਾਨਸਾ ਜ਼ਿਲ੍ਹੇ ਦੇ 31 ਸਕੂਲਾਂ ਨੂੰ ਗਰੀਨ ਸਕੂਲ ਐਵਾਰਡ ਲਈ ਚੁਣਿਆ
ਮਾਨਸਾ ਜ਼ਿਲ੍ਹੇ ਦੇ 31 ਸਕੂਲਾਂ ਨੂੰ ਗਰੀਨ ਸਕੂਲ ਐਵਾਰਡ ਲਈ ਚੁਣਿਆ
30 ਜਨਵਰੀ 2026 ਨੂੰ ਇਹਨਾ ਸਕੂਲਾਂ ਨੂੰ ਨਵੀਂ ਦਿੱਲੀ ਵਿਖੇ ਕੀਤਾ ਜਾਵੇਗਾ ਸਨਮਾਨਿਤ
ਜ਼ਿਲ੍ਹਾ ਮਾਨਸਾ ਨੇ ਪੰਜਾਬ ਭਰ 'ਚ ਸਭ ਤੋਂ ਵੱਧ ਗ੍ਰੀਨ ਸਕੂਲ ਨਾਲ ਪਹਿਲਾ ਸਥਾਨ ਕੀਤਾ ਪ੍ਰਾਪਤ
Monday, December 22, 2025
ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਿਰ ਭੀਖੀ ਦੇ ਵਿਦਿਆਰਥੀਆਂ ਦੀ ਡਿਪਟੀ ਕਮਿਸ਼ਨਰ ਦਫ਼ਤਰ ਦੀ ਐਕਸਪੋਜ਼ਰ ਵਿਜ਼ਿਟ
ਸਰਵਹਿੱਤਕਾਰੀ ਵਿੱਦਿਆ ਮੰਦਿਰ ਭੀਖੀ ਦੇ ਵਿਦਿਆਰਥੀਆਂ ਦੀ ਡਿਪਟੀ ਕਮਿਸ਼ਨਰ ਦਫ਼ਤਰ ਦੀ ਐਕਸਪੋਜ਼ਰ ਵਿਜ਼ਿਟ
ਸਫ਼ਲ ਹੋਣ ਲਈ ਪੂਰੀ ਰੂਹ ਅਤੇ ਖੁਸ਼ੀ ਨਾਲ ਕੰਮ ਕਰੋ : ਡੀ ਸੀ ਮਾਨਸਾ ਨਵਜੋਤ ਕੌਰFriday, December 19, 2025
ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : 20 ਦਸੰਬਰ ਨੂੰ ਸੂਬੇ ਦੇ 19000 ਸਰਕਾਰੀ ਸਕੂਲਾਂ 'ਚ ਹੋ ਰਹੀ ਪੀ.ਟੀ.ਐਮ. ਵਿੱਚ ਮਾਪੇ ਵਧ-ਚੜ੍ਹ ਕੇ ਸ਼ਾਮਲ ਹੋਣ : ਮੁੱਖ ਮੰਤਰੀ ਭਗਵੰਤ ਮਾਨ
20 ਦਸੰਬਰ ਨੂੰ ਸੂਬੇ ਦੇ 19000 ਸਰਕਾਰੀ ਸਕੂਲਾਂ 'ਚ ਹੋ ਰਹੀ ਪੀ.ਟੀ.ਐਮ. ਵਿੱਚ ਮਾਪੇ ਵਧ-ਚੜ੍ਹ ਕੇ ਸ਼ਾਮਲ ਹੋਣ : ਮੁੱਖ ਮੰਤਰੀ ਭਗਵੰਤ ਮਾਨ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੇ ਜੱਦੀ ਪਿੰਡ ਸਤੌਜ ਪਹੁੰਚ ਕੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਪਿੰਡ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ।ਮੁੱਖ ਮੰਤਰੀ ਨੇ 20 ਦਸੰਬਰ ਨੂੰ ਸੂਬੇ ਦੇ ਸਾਰੇ 19000 ਸਕੂਲਾਂ ਵਿੱਚ ਹੋ ਰਹੀ ਅਧਿਆਪਕ-ਮਾਪੇ ਮਿਲਣੀ (ਪੀ.ਟੀ.ਐਮ.) ਵਿੱਚ ਮਾਪਿਆਂ ਨੂੰ ਵਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲੀ ਵਾਰ ਸਰਕਾਰੀ ਸਕੂਲਾਂ ਵਿੱਚ ਪੀ.ਟੀ.ਐਮ. ਨੂੰ ਸ਼ੁਰੂ ਕੀਤਾ ਸੀ ਅਤੇ ਮਾਪਿਆਂ ਨੇ ਇਸ ਨੂੰ ਵੱਡਾ ਹੁੰਗਾਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਮੁਕਾਬਲੇ ਦੇ ਹਾਣ ਦਾ ਬਣਾਉਣ ਵਿੱਚ ਸਹਾਈ ਹੋਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਅਧਿਆਪਕਾਂ ਪਾਸੋਂ ਆਪਣੇ ਬੱਚੇ ਦੀ ਰੁਚੀ ਬਾਰੇ ਵੀ ਕਾਫੀ ਕੁਝ ਪਤਾ ਲਗਦਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਸਿੰਗਾਪੁਰ, ਫਿਨਲੈਂਡ ਤੋਂ ਵਿਸ਼ਵ ਪੱਧਰ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਈ.ਆਈ.ਐਮ. ਅਹਿਮਦਾਬਾਦ ਵਿਖੇ ਅਧਿਆਪਕਾਂ ਨੂੰ ਐਡਵਾਂਸਡ ਕੋਚਿੰਗ ਦਿੱਤੀ ਜਾ ਰਹੀ ਹੈ।ਨੌਜਵਾਨਾਂ ਨੂੰ ਰੋਜ਼ਗਾਰ ਦੇਣ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਹੁਣ ਹਰੇਕ ਕਾਬਲ ਤੇ ਯੋਗ ਨੌਜਵਾਨ ਨੂੰ ਬਿਨਾਂ ਕਿਸੇ ਭ੍ਰਿਸ਼ਟਾਚਾਰ ਜਾਂ ਭਾਈ-ਭਤੀਜਾਵਾਦ ਦੇ ਸਰਕਾਰੀ ਨੌਕਰੀ ਦਿੱਤੀ ਜਾ ਰਹੀ ਹੈ।
-
ਪੀ.ਪੀ.ਐਸ. ਚੀਮਾ ਦੇ ਪਾਣੀ ਦੇ ਸੈਂਪਲ ਵਿੱਚ ਨਹੀਂ ਕੋਈ ਖ਼ਰਾਬੀ : ਐਮ.ਡੀ. ਜਸਵੀਰ ਸਿੰਘ ਚੀਮਾ ਡਿਪਟੀ ਕਮਿਸ਼ਨਰ ਸੰਗਰੂਰ ਦੇ ਹੁਕਮਾਂ ਤਹਿਤ ਦੁਬਾਰਾ ਲਏ ਗਏ ਸੈਂਪਲ ਦੀ ਰਿਪੋਰਟ...
-
ਕੇਵਲ ਨਾਂ ਦੇ ਪੱਕੇ ਹੋਏ ਪ੍ਰੀ ਪ੍ਰਾਇਮਰੀ ਅਧਿਆਪਕ 2 ਮਾਰਚ ਨੂੰ ਕਰਨਗੇ ਸਟੇਟ ਪੱਧਰੀ ਮੀਟਿੰਗ ਮਾਨਸਾ (ਪੱਤਰ ਪ੍ਰੇਰਕ) : ਕੱਚੇ ਅਧਿਆਪਕਾਂ ਤੋਂ ਪੱਕੇ ਹੋਏ ਐਸੋਸੀਏਟ ਪ੍ਰੀ-ਪ...
-
ਐਸੋਸੀਏਟ ਅਧਿਆਪਕ ਫਰੰਟ ਮਾਨਸਾ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਦਿੱਤਾ ਮੰਗ ਪੱਤਰ ਹਾਂ ਪੱਖੀ ਹੁੰਗਾਰਾ ਨਾ ਮਿਲਣ 'ਤੇ 23 ਮਾਰਚ ਨੂੰ ਮੁੱ...






