Sunday, January 11, 2026

ਮਾਨਸਾ,11 ਜਨਵਰੀ (ਪੱਤਰ ਪ੍ਰੇਰਕ) : ਬੇਰੁਜ਼ਗਾਰ ਅਧਿਆਪਕਾਂ ਨੇ 2 ਫ਼ੀਸਦ ਕੋਟਾ ਲਾਗੂ ਕਰਵਾਉਣ ਲਈ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਦਿੱਤਾ ਮੰਗ ਪੱਤਰ

ਬੇਰੁਜ਼ਗਾਰ ਅਧਿਆਪਕਾਂ ਨੇ 2 ਫ਼ੀਸਦ ਕੋਟਾ ਲਾਗੂ ਕਰਵਾਉਣ ਲਈ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਦਿੱਤਾ ਮੰਗ ਪੱਤਰ

ਡਾਕਟਰ ਬਲਜੀਤ ਕੌਰ ਨੇ ਕੋਟਾ ਲਾਗੂ ਕਰਵਾਉਣ ਲਈ ਦਿੱਤਾ ਭਰੋਸਾ

ਮਾਨਸਾ,11 ਜਨਵਰੀ (ਪੱਤਰ ਪ੍ਰੇਰਕ) : ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਨੂੰ 2 ਫ਼ੀਸਦ ਕੋਟਾ ਲਾਗੂ ਕਰਵਾਉਣ ਲਈ ਵਿੱਮੁਕਤ ਜਾਤੀ ਜਥੇਬੰਦੀ ਪੰਜਾਬ ਵੱਲੋਂ ਮੰਗ ਪੱਤਰ ਦਿੱਤਾ ਗਿਆ। ਕੋਟੇ ਸਬੰਧੀ ਮੰਤਰੀ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਵਲੋਂ ਭਰੋਸਾ ਮਿਲਿਆ ਕਿ ਤੁਹਾਡਾ 2 ਫ਼ੀਸਦ ਵਾਲਾ ਕੰਮ ਉਹਨਾਂ ਵੱਲੋਂ ਮੁਕੰਮਲ ਹੋ ਚੁਕਿਆ ਹੈ ਅਤੇ ਵਿਮੁਕਤ ਜਾਤੀਆਂ ਦੇ ਚੇਅਰਮੈਨ ਬਰਖਾ ਰਾਮ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵਿਮੁਕਤ ਜਾਤੀਆਂ ਪ੍ਰਤੀ ਗੱਲਬਾਤ ਵੀ ਹੋਈ ਹੈ ਲ।ਇਸ ਮੁੱਦੇ ਨੂੰ ਲੈ ਕੇ ਉਹਨਾਂ ਦਾ ਕੰਮ ਬਹੁਤ ਜਲਦੀ ਮੁਕੰਮਲ ਕਰ ਰਹੇ ਹਾਂ।ਯੂਨੀਅਨ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਈਟੀਟੀ ਵਿਮੁਕਤ ਜਾਤੀਆਂ ਦਾ ਕੰਮ ਪਹਿਲਾ ਹੀ ਬਹੁਤ ਲੇਟ ਚਲ ਰਿਹਾ ਹੈ ਜਿਸ ਕਰਕੇ ਇਸ 'ਚ ਹੋਰ ਦੇਰੀ ਨਾ ਕੀਤੀ ਜਾਵੇ। ਮੰਤਰੀ ਵੱਲੋਂ ਭਰੋਸਾ ਮਿਲਿਆ ਹੈ ਕਿ ਸਰਕਾਰ ਵਿਮੁਕਤ ਜਾਤੀਆਂ ਦੇ ਕੰਮਾਂ ਨੂੰ ਪੂਰਾ ਕਰਵਾਉਣ ਨੂੰ ਲੈ ਕੇ ਵਚਨਵੱਧ ਹੈ। ਇਸ ਸਮੇਂ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ,ਭਲਾਈ ਵਿਭਾਗ ਦੇ ਡਾਇਰੈਕਟਰ ਵਿੰਮੀ ਭੁੱਲਰ ਤੇ ਜਥੇਬੰਦੀ ਵੱਲੋਂ ਅਮਰਜੀਤ ਸੰਗਰੂਰ,ਸੁਰਜੀਤ ਸੰਗਰੂਰ,ਮਲਕੀਤ,ਸੋਨੂੰ,ਨਿਰਮਲ, ਸੁਖਵਿੰਦਰ ਮਾਨਸਾ,ਕੁਲਦੀਪ ਘੁੰਮਣ,ਕਬੀਰ,ਰਾਮ ਖੈਰਾ,ਮਨਜੀਤ ਰੜ ,ਗਗਨ,ਜਸਪਾਲ ਕੌਰ ਮਾਨਸਾ ਹਾਜ਼ਰ ਸਨ।

Saturday, January 10, 2026

ਖੁਸ਼ਪ੍ਰੀਤ ਸਿੰਘ ਚਹਿਲ,ਹੀਰੋਂ ਖ਼ੁਰਦ : ਈਟੀਟੀ 2364 ਬੇਰੁਜ਼ਗਾਰ ਅਧਿਆਪਕਾਂ ਨੇ ਦੂਜੀ ਲਿਸਟ ਜਾਰੀ ਕਰਵਾਉਣ ਲਈ ਕੈਬਨਿਟ ਵਜ਼ੀਰ ਡਾ. ਬਲਜੀਤ ਕੌਰ ਨੂੰ ਦਿੱਤਾ ਮੰਗ ਪੱਤਰ

ਈਟੀਟੀ 2364 ਬੇਰੁਜ਼ਗਾਰ ਅਧਿਆਪਕਾਂ ਨੇ ਦੂਜੀ ਲਿਸਟ ਜਾਰੀ ਕਰਵਾਉਣ ਲਈ ਕੈਬਨਿਟ ਵਜ਼ੀਰ ਡਾ. ਬਲਜੀਤ ਕੌਰ ਨੂੰ ਦਿੱਤਾ ਮੰਗ ਪੱਤਰ


ਖੁਸ਼ਪ੍ਰੀਤ ਸਿੰਘ ਚਹਿਲ,ਹੀਰੋਂ ਖ਼ੁਰਦ : ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਤੇ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਵਿੰਮੀ ਭੁੱਲਰ ਭਲਾਈ ਵਿਭਾਗ ਨੂੰ ਈਟੀਟੀ 2364 ਯੂਨੀਅਨ ਪੰਜਾਬ ਦੇ ਸੂਬਾ ਆਗੂ ਮਨਪ੍ਰੀਤ ਸਿੰਘ ਵੱਲੋਂ ਮਾਨਸਾ ਵਿਖੇ ਈਟੀਟੀ 2364 ਪੋਸਟਾਂ ਦੀ ਦੂਜੀ ਲਿਸਟ ਅਤੇ ਖਾਲੀ ਰਹਿੰਦੀਆਂ ਸਾਰੀਆਂ ਪੋਸਟਾਂ ਦੀ ਚਾਹੇ ਉਹ ਪੋਸਟਾਂ ਡੀ ਰਿਜਰਵ ਦੀ ਗੱਲ ਹੋਵੇ ਉਹਨਾਂ ਨਾਲ ਸਾਂਝੀ ਕੀਤੀ ਗਈ। ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਭਰੋਸਾ ਦਿਵਾਇਆ। ਉਹਨਾਂ ਈਟੀਟੀ 2364 ਭਰਤੀ ਸਬੰਧੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਗੱਲਬਾਤ ਕਰਕੇ ਇਸ ਭਰਤੀ ਨੂੰ ਜਲਦੀ ਪੂਰਾ ਕਰਵਾਉਣ ਦਾ ਵਿਸ਼ਵਾਸ ਦਿਵਾਇਆ।ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹਈਆ ਕਰਵਾਉਣ ਅਤੇ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੀਆਂ ਪੋਸਟਾਂ ਨੂੰ ਭਰਨ ਲਈ ਪਹਿਲਾਂ ਹੀ ਵੱਖ-ਵੱਖ ਵਿਭਾਗਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ।ਇਸ ਮੌਕੇ ਸੁਖਵਿੰਦਰ ਸਿੰਘ,ਗੁਰਸੰਗਤ ਸਿੰਘ,ਹਰਦੀਪ ਸਿੰਘ,ਰਮਨ ਸਿੰਘ ਤੇ ਸਮੂਹ ਈਟੀਟੀ ਕੇਡਰ ਹਾਜ਼ਰ ਸਨ।

ਸੰਗਰੂਰ,(ਪੱਤਰ ਪ੍ਰੇਰਕ) : ਸਪੈਸ਼ਲ ਕਾਡਰ ਅਧਿਆਪਕਾ ਨੂੰ ਮੀਟਿੰਗ ਦੇਕੇ, ਮੀਟਿੰਗ ਕਰਨ ਤੋਂ ਮੁੱਕਰੀ ਆਪ ਸਰਕਾਰ

ਸਪੈਸ਼ਲ ਕਾਡਰ ਅਧਿਆਪਕਾ ਨੂੰ ਮੀਟਿੰਗ ਦੇਕੇ, ਮੀਟਿੰਗ ਕਰਨ ਤੋਂ ਮੁੱਕਰੀ ਆਪ ਸਰਕਾਰ 

ਮੀਟਿੰਗ ਨਾ ਕਰਨ ਕਰਕੇ ਤੇ ਹੱਲ ਨਾ ਕਰਨ  ਕਰਕੇ ਖਫਾ ਹੋਏ ਅਧਿਆਪਕ ਮੁੱਖ ਮੰਤਰੀ ਦੀ ਰਿਹਾਇਸ਼ ਦਾ 18 ਜਨਵਰੀ ਨੂੰ ਕਰਨਗੇ ਘਿਰਾਉ

ਸੰਗਰੂਰ,(ਪੱਤਰ ਪ੍ਰੇਰਕ) : ਮਾਨ ਸਰਕਾਰ ਨੇ 12710 ਅਧਿਆਪਕਾਂ ਨੂੰ ਪੱਕੇ ਕਰਨ ਦੇ ਨਾਮ ਤੇ ਵੱਡੇ ਵੱਡੇ ਫਲੈਕਸ ਬੋਰਡ ਲਗਾ ਕੇ ਪੰਜਾਬ ਦੀਆਂ ਗਲੀਆਂ,ਸੜਕਾਂ, ਤੱਕ ਭਰ ਦਿੱਤੀਆਂ ਪਰ ਜਦੋਂ 12710 ਅਧਿਆਪਕਾਂ ਨੂੰ ਆਰਡਰ ਮਿਲੇ ਤਾਂ ਮਾਨ ਸਰਕਾਰ ਦੇ ਇਸ ਐਲਾਨ ਦਾ ਭੇਤ ਖੁਲਿਆ, ਓਹਨਾਂ ਆਰਡਰਾਂ ਵਿੱਚ ਸਿਰਫ ਇੱਕ ਨਾਂਮਾਤਰ ਜਿਹਾ ਤਨਖਾਹ ਵਾਧਾ ਦਿੱਤਾ ਗਿਆ ਹੈ, ਕੋਈ ਪੇ ਸਕੇਲ਼ ਨਹੀਂ ਦਿੱਤਾ ਗਿਆ ਅਤੇ ਨਾ ਹੀ ਸਿਵਿਲ ਸਰਵਿਸਜ਼ ਰੂਲ਼ ਦਿੱਤੇ ਗਏ,ਜਿਸ ਵਿੱਚ ਰੈਗੂਲਰ ਮੁਲਾਜ਼ਮਾਂ ਨੂੰ ਦਿੱਤੇ ਜਾਣ ਵਾਲੇ ਵਿੱਤੀ ਲਾਭ ਹੁੰਦੇ ਹਨ,ਜਿਸ ਨਾਲ 15-15 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕਾਂ ਦੀਆਂ ਪੱਕੇ ਹੋਣ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਗਿਆ। 10 ਸਾਲਾ ਪਾਲਸੀ ਅਧੀਨ ਬਹੁਤ ਸਾਰੇ ਅਧਿਆਪਕ ਪੱਕੇ ਹੋਣ ਤੋਂ ਵਾਂਝੇ ਰਹਿ ਗਏ,ਬਹੁਤ ਸਾਰੇ ਅਧਿਆਪਕਾਂ ਕੋਲ ਵੱਡੀਆਂ ਵੱਡੀਆਂ ਪ੍ਰੋਫੈਸ਼ਨਲ ਡਿਗਰੀਆਂ ਹੋਣ ਦੇ ਬਾਵਜੂਦ ਵੀ ਡੀ ਗ੍ਰੇਡ ਵਿੱਚ ਕਰ ਦਿੱਤਾ ਗਿਆ,ਸਮੇਂ ਸਮੇਂ ਤੇ ਸਰਕਾਰ ਦੇ ਸਿੱਖਿਆ ਮੰਤਰੀ ਨਾਲ ਇਹਨਾਂ ਮੰਗਾਂ ਨੂੰ ਲੈਕੇ ਮੀਟਿੰਗਾਂ ਵੀ ਕੀਤੀਆਂ ਗਈਆਂ, ਪਰ ਹਰੇਕ ਵਾਰ ਨਾਂਹ ਦਾ ਸਾਹਮਣਾ ਕਰਨਾ ਪਿਆ,ਇਸ ਤਰ੍ਹਾਂ ਮੇਜਰ ਸਿੰਘ ਭਾਦੜਾ ਨੇ ਕਿਹਾ ਆਮ ਲੋਕਾਂ ਦੀ ਅਖਵਾਉਣ ਵਾਲੀ ਸਰਕਾਰ ਵੱਲੋ, 4 ਸਾਲ ਲੰਘ ਜਾਣ ਤੇ ਮੁੱਖ ਮੰਤਰੀ  ਵੱਲੋ ਅੱਜ ਤੱਕ  ਕੋਈ ਪੈਨਲ ਮੀਟਿੰਗ ਨਹੀ ਕਰੀ ਗਈ। ਇਹਨਾਂ ਅਧਿਆਪਕਾ ਦੀਆਂ ਮੰਗਾਂ ਦਾ ਕੋਈ ਹੱਲ ਨਾ ਨਿਕਲਣ ਕਰਕੇ ਸਰਕਾਰ ਦੇ ਲਾਰਿਆਂ ਤੋਂ ਤੰਗ ਆ ਕਿ 12710 ਅਧਿਆਪਕ ਇੱਕਠੇ ਹੋ ਕੇ ਸਰਕਾਰ ਦੀ ਕੀਤੀ ਵਾਹਦਾ ਖਿਲਾਫੀ ਵਿਰੁੱਧ  18 ਜਨਵਰੀ 2026 ਨੂੰ ਸਾਂਝੇ ਰੂਪ ਵਿੱਚ ਮੋਹਾਲੀ ਵਿਖੇ ਰੈਲੀ ਦੇ ਰੂਪ ਚ ਤਿੱਖਾ ਸੰਘਰਸ਼ ਕਰਦੇ ਹੋਏ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਜਾਣਗੇ। ਜੇਕਰ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾ ਇਸ ਦੀ ਹਰ ਤਰ੍ਹਾਂ ਦੀ ਜ਼ਿਮੇਵਾਰ ਸਰਕਾਰ ਦੀ ਹੋਵੇਗੀ। ਇਸ ਮੀਟਿੰਗ ਵਿੱਚ ਹਰਪ੍ਰੀਤ ਕੌਰ ਜਲੰਧਰ,ਵੀਰਪਾਲ ਕੌਰ ਸਿਧਾਣਾ,ਅਨੁਭਵ ਗੁਪਤਾ,ਮਨਪ੍ਰੀਤ ਸਿੰਘ ਮੋਗਾ ,ਗੁਰਲਾਲ ਸਿੰਘ ਤੇ ਦਵਿੰਦਰ ਸੰਧੂ ਅਧਿਆਪਕ ਆਦਿ ਹਾਜ਼ਰ ਸਨ।

Tuesday, January 6, 2026

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਈਟੀਟੀ 6635 ਭਰਤੀ 'ਚ ਜੁਆਨਿੰਗ ਤੋਂ ਰਹਿ ਚੁੱਕੇ ਬੇਰੁਜ਼ਗਾਰਾਂ ਨੇ ਮੁੱਖ ਮੰਤਰੀ ਮਾਨ ਦੇ ਓਐਸਡੀ ਤੱਕ ਕੀਤੀ ਪਹੁੰਚ

ਈਟੀਟੀ 6635 ਭਰਤੀ 'ਚ ਜੁਆਨਿੰਗ ਤੋਂ ਰਹਿ ਚੁੱਕੇ ਬੇਰੁਜ਼ਗਾਰਾਂ ਨੇ ਮੁੱਖ ਮੰਤਰੀ ਮਾਨ ਦੇ ਓਐਸਡੀ ਤੱਕ ਕੀਤੀ ਪਹੁੰਚ

ਓਐਸਡੀ ਰਾਜਬੀਰ ਸਿੰਘ ਘੁਮਾਣ ਤੋਂ ਮੰਗਾਂ ਮੰਨਣ ਦਾ ਮਿਲਿਆ ਭਰੋਸਾ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਵਿਮੁਕਤ ਜਾਤੀ ਦੇ ਨੁਮਾਇੰਦਿਆ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਉਨ੍ਹਾਂ ਦੀ ਰਿਹਾਇਸ਼ 'ਤੇ ਉਹਨਾਂ ਦੇ ਓ ਐਸ ਡੀ ਰਾਜਵੀਰ ਸਿੰਘ ਘੁਮਾਣ ਨੂੰ ਮਿਲਿਆ। ਉਨ੍ਹਾਂ ਨਾਲ ਈ ਟੀ ਟੀ 6635 ਅਸਾਮੀਆਂ ਵਿੱਚ ਭਰਤੀ ਬੋਰਡ ਤੋਂ ਸਕਰੁਟਨੀ ਕਰਵਾ ਚੁੱਕੇ ਵਿਮੁਕਤ ਜਾਤੀ ਦੇ ਯੋਗ ਕਰਾਰ ਦਿੱਤੇ ਉਮੀਦਵਾਰਾਂ ਦੀ ਜੁਆਨਿੰਗ ਕਰਵਾਉਣ ਸਬੰਧੀ ਵਿਸਥਾਰ ਪੁਰਵਕ ਚਰਚਾ ਕੀਤੀ ਗਈ।ਓ ਐਸ ਡੀ ਘੁਮਾਣ ਨੇ ਇਸ ਮਸਲੇ ਨੂੰ ਗੰਭੀਰਤਾ 'ਚ ਲੈਂਦੇ ਹੋਏ ਕਿਹਾ ਕਿ ਉਹਨਾਂ ਦਾ ਕੰਮ ਧਿਆਨ 'ਚ ਹੈ ਅਤੇ ਇਹ ਕੰਮ ਬਹੁਤ ਜਲਦੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਮੰਗਾਂ ਨੂੰ ਲੈ ਕੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨਾਲ ਰਾਬਤਾ ਕਾਇਮ ਕਰਕੇ ਮਸਲਾ ਹੱਲ ਕਰਨ ਦਾ ਪੂਰਨ ਭਰੋਸਾ ਦਿੱਤਾ। ਨੁਮਾਇੰਦਿਆਂ ਨੇ ਇਹ ਵੀ ਦਸਿਆ ਕਿ ਉਮੀਦਵਾਰ 07/09/2022 ਨੂੰ ਡਿਪਾਰਟਮੈਂਟ ਵਲੋਂ ਈਟੀਟੀ 6635 ਭਰਤੀ 'ਚ ਕੌਂਸਲਿੰਗ ਕਰਵਾ ਚੁੱਕੇ ਪ੍ਰੰਤੂ ਜੁਆਨਿੰਗ ਲਈ ਪਿਛਲੇ 39 ਮਹੀਨਿਆਂ ਤੋਂ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ।ਇਹ ਸਾਥੀ 2 ਫ਼ੀਸਦ ਦਾ ਕੋਟਾ ਲੈਣ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ।ਉਹ ਆਮ ਆਦਮੀ ਦੀ ਮਾਨ ਸਰਕਾਰ ਤੋਂ ਮੰਗ ਕਰਦੇ ਹਨ ਕਿ ਜਲਦੀ ਹੀ ਵਿਮੁਕਤ ਜਾਤੀ ਦੇ ਯੋਗ ਉਮੀਦਵਾਰਾਂ ਨੂੰ ਜੁਆਨਿੰਗ ਦਿੱਤੀ ਜਾਵੇ।ਇਸ ਮੌਕੇ ਅਮਰਜੀਤ ਸੰਗਰੂਰ,ਸੁਰਜੀਤ,ਮਲਕੀਤ ਪੰਜਗਰਾਈਂ, ਸੁਖਵਿੰਦਰ,ਕੁਲਦੀਪ ਘੁੰਮਣ,ਕਬੀਰ ਆਦਿ ਹਾਜ਼ਰ ਸਨ।


Friday, January 2, 2026

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਤਰੱਕੀ ਕੋਟਾ 90 :10 ਅਤੇ ਸੈਂਟਰ ਹੈਡ ਟੀਚਰ ਦੀ ਸੀਨੀਅਰਤਾ ਜ਼ਿਲ੍ਹਾ ਪੱਧਰ 'ਤੇ ਕਰਨਾ ਜਥੇਬੰਦੀ ਦੀ ਜਿੱਤ : ਅਮਨਦੀਪ ਸ਼ਰਮਾ

ਤਰੱਕੀ ਕੋਟਾ 90 :10 ਅਤੇ ਸੈਂਟਰ ਹੈਡ ਟੀਚਰ ਦੀ ਸੀਨੀਅਰਤਾ ਜ਼ਿਲ੍ਹਾ ਪੱਧਰ 'ਤੇ ਕਰਨਾ ਜਥੇਬੰਦੀ ਦੀ ਜਿੱਤ  : ਅਮਨਦੀਪ ਸ਼ਰਮਾ

26 ਜੂਨ ਨੂੰ ਸਿੱਖਿਆ ਸਕੱਤਰ ਨਾਲ ਹੋਈ ਮੀਟਿੰਗ ਦੇ ਮਸਲਿਆਂ ਦਾ ਹੋਇਆ ਹੱਲ -ਗੁਰਜੰਟ ਸਿੰਘ ਬੱਛੋਆਣਾ
ਮੁੱਖ ਅਧਿਆਪਕ ਜਥੇਬੰਦੀ ਲਗਾਤਾਰ ਉਠਾ ਰਹੀ ਸੀ ਇਹ ਮਸਲੇ : ਰਕੇਸ਼ ਗੋਇਲ ਬਰੇਟਾ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਨਵੇਂ ਸਾਲ ਵਿੱਚ ਪ੍ਰਾਇਮਰੀ ਅਧਿਆਪਕਾਂ ਲਈ ਖੁਸ਼ਖਬਰੀ ਦਾ ਗਜਟ ਸਾਹਮਣੇ ਆਇਆ ਹੈ। ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਮੰਗੀਆਂ ਜਾ ਰਹੀਆਂ ਮੰਗਾਂ ਨੂੰ ਬੂਰ ਪਿਆ ਹੈ। ਜਥੇਬੰਦੀ ਦੀ 26 ਜੂਨ ਨੂੰ ਮਾਨਯੋਗ ਸਿੱਖਿਆ ਸਕੱਤਰ ਨਾਲ ਹੋਈ ਮੀਟਿੰਗ ਵਿੱਚ ਇਹਨਾਂ ਮਸਲਿਆਂ ਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ ਸੀ।ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਪ੍ਰਾਇਮਰੀ ਕਾਡਰ ਜ਼ਿਲ੍ਹਾ ਕਾਡਰ ਹੈ ਜਿਸ ਵਿੱਚ ਪ੍ਰਾਇਮਰੀ ਈਟੀਟੀ ਅਧਿਆਪਕ, ਹੈਡ ਟੀਚਰ,ਸੈਂਟਰ ਹੈਡ ਟੀਚਰ ਦੀ ਸੀਨੀਅਰਤਾਂ ਸੂਚੀ ਜ਼ਿਲ੍ਹਾ ਪੱਧਰ ਤੇ ਬਣਦੀ ਹੈ।ਜਥੇਬੰਦੀ ਵੱਲੋਂ ਪ੍ਰਮੋਸ਼ਨ ਕੋਟੇ ਤਹਿਤ ਕੋਟਾ 90 ਫ਼ੀਸਦ ਕਰਨ 'ਤੇ ਵੀ ਹੈਡ ਟੀਚਰ,ਸੈਂਟਰ ਹੈਡ ਟੀਚਰ ਅਤੇ ਬਲਾਕ ਸਿੱਖਿਆ ਅਫਸਰਾਂ ਦੀਆਂ ਅਸਾਮੀਆਂ ਤੇ ਲੰਮੇ ਸਮੇਂ ਤੋਂ ਕੰਮ ਕਰ ਰਹੀ ਪ੍ਰਾਇਮਰੀ ਕਾਡਰ ਵਿੱਚ ਅਧਿਆਪਕ ਪ੍ਰਮੋਟ ਹੋਣਗੇ। ਜਥੇਬੰਦੀ ਪੰਜਾਬ ਦੇ ਸੂਬਾ ਜੋਆਇੰਟ ਸਕੱਤਰ ਰਕੇਸ਼ ਗੋਇਲ ਬਰੇਟਾ ਨੇ ਦੱਸਿਆ ਕਿ ਜਥੇਬੰਦੀ ਦੀ ਇਹ ਪਿਛਲੇ ਲੰਮੇ ਸਮੇਂ ਤੋਂ ਮੰਗ ਸੀ ਕਿ ਹਰੇਕ ਅਧਿਆਪਕ ਨੂੰ ਤਰੱਕੀ ਦਾ ਕੋਈ ਨਾ ਕੋਈ ਮੌਕਾ ਜਰੂਰ ਮਿਲੇ। ਉਹਨਾਂ ਕਿਹਾ ਕਿ ਇਸ ਸਾਲ ਵੱਡੇ ਪੱਧਰ 'ਤੇ ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆਂ ਹੋਣਗੀਆਂ। 
ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਪਰਮਜੀਤ ਸਿੰਘ ਤਲਵੰਡੀ,ਜਸ਼ਨਦੀਪ ਕੁਲਾਣਾ,ਗੁਰਜੰਟ ਸਿੰਘ ਬੱਛੋਆਣਾ, ਰਗਵਿੰਦਰ ਸਿੰਘ ਧੂਲਕਾ ਅੰਮ੍ਰਿਤਸਰ,ਭਗਵੰਤ ਭਟੇਜਾ ਫਜਿਲਕਾ,ਸਤਿੰਦਰ ਸਿੰਘ ਦੁਆਬੀਆ ਫਿਰੋਜਪੁਰ,ਦੀਪਕ ਮੋਹਾਲੀ,ਸੁਖਵਿੰਦਰ ਸਿੰਗਲਾ ਬਰੇਟਾ,ਬਲਜੀਤ ਸਿੰਘ ਗੁਰਦਾਸਪੁਰ,ਜਸਵੀਰ ਹੁਸ਼ਿਆਰਪੁਰ,ਪਰਮਜੀਤ ਸਿੰਘ ਪਟਿਆਲਾ,ਓਮ ਪ੍ਰਕਾਸ਼ ਗੋਇਲ ਸਨਾਮ,ਕਮਲ ਗੋਇਲ, ਜਗਦੀਪ ਸਿੰਘ ਆਲਮਪੁਰ ਬੋਦਲਾ,ਪ੍ਰਦੀਪ ਵਰਮਾ, ਮਾਲਵਿੰਦਰ ਸਿੰਘ ਬਰਨਾਲਾ ਆਦਿ ਸਾਥੀਆਂ ਨੇ ਸਵਾਗਤ ਕੀਤਾ ਹੈ।

Friday, December 26, 2025

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਮਾਨਸਾ ਜ਼ਿਲ੍ਹੇ ਦੇ 31 ਸਕੂਲਾਂ ਨੂੰ ਗਰੀਨ ਸਕੂਲ ਐਵਾਰਡ ਲਈ ਚੁਣਿਆ

ਮਾਨਸਾ ਜ਼ਿਲ੍ਹੇ ਦੇ 31 ਸਕੂਲਾਂ ਨੂੰ ਗਰੀਨ ਸਕੂਲ ਐਵਾਰਡ ਲਈ ਚੁਣਿਆ

30 ਜਨਵਰੀ 2026 ਨੂੰ ਇਹਨਾ ਸਕੂਲਾਂ ਨੂੰ ਨਵੀਂ ਦਿੱਲੀ ਵਿਖੇ ਕੀਤਾ ਜਾਵੇਗਾ ਸਨਮਾਨਿਤ

ਜ਼ਿਲ੍ਹਾ ਮਾਨਸਾ ਨੇ ਪੰਜਾਬ ਭਰ 'ਚ ਸਭ ਤੋਂ ਵੱਧ ਗ੍ਰੀਨ ਸਕੂਲ ਨਾਲ ਪਹਿਲਾ ਸਥਾਨ ਕੀਤਾ ਪ੍ਰਾਪਤ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਭਾਰਤ ਸਰਕਾਰ ਦੀ ਮਿਨਿਸਟਰੀ ਆਫ ਇਨਵਾਇਰਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਅਧੀਨ ਚੱਲ ਰਹੇ ਇਨਵਾਇਰਮੈਂਟ ਐਜੂਕੇਸ਼ਨ ਪ੍ਰੋਗਰਾਮ ਦੁਆਰਾ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲਜੀ ਚੰਡੀਗੜ੍ਹ ਤੇ ਸੈਂਟਰ ਫਾਰ ਸਾਇੰਸ ਇਨਵਾਇਰਮੈਂਟ ਨਵੀਂ ਦਿੱਲੀ ਦੇ ਸਾਂਝੇ ਉਦਮਾ ਸਦਕਾ ਭਾਰਤ ਦੇ ਸਾਰੇ ਸਕੂਲਾਂ ਚ ਗਰੀਨ ਸਕੂਲ ਪ੍ਰੋਗਰਾਮ ਦਾ ਆਡਿਟ ਕਰਵਾਇਆ ਗਿਆ। ਗ੍ਰੀਨ ਸਕੂਲ ਪ੍ਰੋਗਰਾਮ ਦੇ ਜ਼ਿਲ੍ਹਾ ਕੋਆਰਡੀਨੇਟਰ ਜਸਕੀਰਤ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਕਰਾਏ ਗਏ ਇਸ ਗ੍ਰੀਨ ਸਕੂਲ ਪ੍ਰੋਗਰਾਮ ਆਡਿਟ ਦਾ ਨਤੀਜਾ ਆ ਗਿਆ ਹੈ ਜਿਸ ਵਿੱਚ ਮਾਨਸਾ ਜਿਲ੍ਹੇ ਨੇ ਪੂਰੇ ਪੰਜਾਬ ਭਰ 'ਚ ਸਭ ਤੋਂ ਵੱਧ ਗ੍ਰੀਨ ਸਕੂਲ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਗ੍ਰੀਨ ਸਕੂਲ ਪ੍ਰੋਗਰਾਮ ਆਡਿਟ ਦੌਰਾਨ ਸਕੂਲ ਬਿਲਡਿੰਗ ਨੂੰ ਮਿਸ਼ਨ ਲਾਈਫ ਫਾਰ ਲਾਈਫ ਸਟਾਈਲ ਇਨਵਾਇਰਮੈਂਟ ਦੇ ਥੀਮ ਹਵਾ ਪਾਣੀ ਧਰਤੀ ਭੋਜਨ ਤੇ ਊਰਜਾ ਦੀ ਬੱਚਤ ਅਨੁਸਾਰ ਸਰਵੇ ਕੀਤਾ ਗਿਆ ਇਸ ਵਾਰ ਪੂਰੇ ਪੰਜਾਬ ਦੇ 6263 ਸਕੂਲਾਂ ਚੋਂ ਮਾਨਸਾ ਦੇ 31 ਸਕੂਲਾਂ ਨੂੰ ਗਰੀਨ ਐਲਾਨਿਆ ਗਿਆ ਹੈ ਜ਼ਿਲਾ ਸਿੱਖਿਆ ਅਫਸਰ ਮਾਨਸਾ (ਸੈਕੰਡਰੀ ਸਿੱਖਿਆ) ਨੀਲਮ ਰਾਣੀ ਅਤੇ ਜ਼ਿਲਾ ਸਿੱਖਿਆ ਅਫਸਰ ਮਾਨਸਾ (ਪ੍ਰਾਇਮਰੀ ਸਿੱਖਿਆ) ਮੰਜੂ ਰਾਣੀ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਦੱਸਿਆ ਕਿ ਪਿਛਲੇ ਸਾਲ ਦੀ ਰੇਟਿੰਗ ਵਿੱਚ ਸੁਧਾਰ ਕਰਦੇ ਮਾਨਸਾ ਜ਼ਿਲ੍ਹੇ ਦੇ 31 ਸਕੂਲ ਨੈਸ਼ਨਲ ਪੱਧਰ ਤੇ ਗ੍ਰੀਨ ਸਕੂਲ ਐਲਾਨੇ ਗਏ ਹਨ ਜਿਹਨਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬੀਰੋਕੇ ਕਲਾਂ,ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ,ਸਰਕਾਰੀ ਪ੍ਰਾਇਮਰੀ ਸਕੂਲ ਖੀਵਾ ਖੁਰਦ,ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੱਲੀ ,ਸਰਕਾਰੀ ਪ੍ਰਾਇਮਰੀ ਸਕੂਲ ਬੱਪੀਆਣਾ, ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਹਰੀ,ਸਰਕਾਰੀ ਪ੍ਰਾਇਮਰੀ ਸਕੂਲ ਕੱਲੋ, ਸਰਕਾਰੀ ਪ੍ਰਾਇਮਰੀ ਸਕੂਲ ਖੜਕ ਸਿੰਘ ਵਾਲਾ,ਸਰਕਾਰੀ ਪ੍ਰਾਇਮਰੀ ਸਕੂਲ ਰਾਏਪੁਰ,ਸਰਕਾਰੀ ਪ੍ਰਾਇਮਰੀ ਸਕੂਲ ਰੰਘੜਿਆਲ, ਸਰਕਾਰੀ ਪ੍ਰਾਇਮਰੀ ਸਕੂਲ ਰੜ, ਸਰਕਾਰੀ ਹਾਈ ਸਕੂਲ ਬਹਾਦਰਪੁਰ,ਸਰਕਾਰੀ ਹਾਈ ਸਕੂਲ ਹੀਰੋਂ ਕਲਾਂ, ਸਰਕਾਰੀ ਹਾਈ ਸਕੂਲ ਮੰਢਾਲੀ ,ਸਰਕਾਰੀ ਹਾਈ ਸਕੂਲ ਮਲਕੋਂ, ਸਰਕਾਰੀ ਹਾਈ ਸਕੂਲ ਦਲੇਲ ਵਾਲਾ,ਸਰਕਾਰੀ ਹਾਈ ਸਕੂਲ ਕੁਲਾਣਾ,ਸਰਕਾਰੀ ਹਾਈ ਸਕੂਲ ਅਹਿਮਦਪੁਰ, ਸਰਕਾਰੀ ਸੈਕੰਡਰੀ ਸਕੂਲ ਭੀਖੀ ਕੰਨਿਆ, ਸਰਕਾਰੀ ਮਾਡਲ ਸੈਕੰਡਰੀ ਸਕੂਲ ਜਟਾਣਾ ਕਲਾਂ,ਸਰਕਾਰੀ ਸੈਕੰਡਰੀ ਸਕੂਲ ਖਾਰਾ, ਸਰਕਾਰੀ ਸੈਕੰਡਰੀ ਸਕੂਲ ਬਰੇ ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋੜਕੀਆਂ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਗੜ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਘੜਿਆਲ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਲੇਲ ਸਿੰਘ ਵਾਲਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜਹਰੀ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ,ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਰਿਉਂਦ ਕਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦੇਵਾਲਾ ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਲੀ ਨੂੰ ਇਹ ਅਵਾਰਡ ਮਿਲਿਆ ਹੈ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾਕਟਰ ਪਰਮਜੀਤ ਸਿੰਘ ਭੋਗਲ ਨੇ ਇਹ ਅਵਾਰਡ ਜਿੱਤਣ ਵਾਲੇ ਸਾਰੇ ਸਕੂਲਾਂ ਨੂੰ ਵਧਾਈ ਦਿੱਤੀ। ਡਾਕਟਰ ਪਰਮਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਗ੍ਰੀਨ ਸਕੂਲ ਪ੍ਰੋਗਰਾਮ ਕਾਰਨੀਵਾਲ 'ਤੇ 30 ਜਨਵਰੀ 2026 ਨੂੰ ਇਹਨਾ ਸਕੂਲਾਂ ਨੂੰ ਨਵੀਂ ਦਿੱਲੀ ਵਿਖੇ ਸਨਮਾਨਿਤ ਵੀ ਕੀਤਾ ਜਾਵੇਗਾ।ਇਸ ਮੌਕੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਮਾਨਸਾ ਟੀਮ ਦੇ ਜ਼ਿਲ੍ਹਾ ਕੋਆਰਡੀਨੇਟਰ ਜਸਕੀਰਤ ਸਿੰਘ ਗਿੱਲ,ਜਿਲ੍ਹਾ ਰਿਸੋਰਸ ਪਰਸਨ ਜਗਵਿੰਦਰ ਕੌਰ,ਵਿਜੇ ਕੁਮਾਰ ਇੰਦਰਪਾਲ ਸਿੰਘ,ਆਈਸੀਟੀ ਕੋਆਰਡੀਨੇਟਰ ਪਰਵਿੰਦਰ ਸਿੰਘ ,ਵਿਸ਼ਾਲ ਬਾਂਸਲ, ਨਵਨੀਤ ਬਾਂਸਲ , ਦਿਲਬਾਗ ਸਿੰਘ,ਲਖਵਿੰਦਰ ਸਿੰਘ,ਸਤੀਸ਼ ਕੁਮਾਰ ਅਤੇ ਅਮਰਜੀਤ ਸਿੰਘ ਬਲਾਕ ਨੋਡਲ ਅਫਸਰ ਗਰੀਨ ਸਕੂਲ ਪ੍ਰੋਗਰਾਮ ਹਾਜ਼ਰ ਸਨ।

Monday, December 22, 2025

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਿਰ ਭੀਖੀ ਦੇ ਵਿਦਿਆਰਥੀਆਂ ਦੀ ਡਿਪਟੀ ਕਮਿਸ਼ਨਰ ਦਫ਼ਤਰ ਦੀ ਐਕਸਪੋਜ਼ਰ ਵਿਜ਼ਿਟ

ਸਰਵਹਿੱਤਕਾਰੀ ਵਿੱਦਿਆ ਮੰਦਿਰ ਭੀਖੀ ਦੇ ਵਿਦਿਆਰਥੀਆਂ ਦੀ ਡਿਪਟੀ ਕਮਿਸ਼ਨਰ ਦਫ਼ਤਰ ਦੀ ਐਕਸਪੋਜ਼ਰ ਵਿਜ਼ਿਟ

ਸਫ਼ਲ ਹੋਣ ਲਈ ਪੂਰੀ ਰੂਹ ਅਤੇ ਖੁਸ਼ੀ ਨਾਲ ਕੰਮ ਕਰੋ : ਡੀ ਸੀ ਮਾਨਸਾ ਨਵਜੋਤ ਕੌਰ

ਖੁਸ਼ਪ੍ਰੀਤ ਸਿੰਘ ਚਹਿਲ ਚੀਮਾ ਮੰਡੀ : ਸਕੂਲੀ ਵਿਦਿਆਰਥੀਆਂ ਦੇ ਵਿਦਿਅਕ ਅਨੁਭਵ ਵਿੱਚ ਵਾਧਾ ਕਰਨ ਅਤੇ ਪ੍ਰਸ਼ਾਸਨਿਕ ਕਾਰਜ ਪ੍ਰਣਾਲੀ ਬਾਰੇ ਜਾਣੂ ਕਰਾਉਣ ਲਈ ਸਰਵਹਿੱਤਕਾਰੀ ਵਿੱਦਿਆ ਮੰਦਿਰ ਭੀਖੀ ਦੇ ਵਿਦਿਆਰਥੀਆਂ ਦੀ ਡਿਪਟੀ ਕਮਿਸ਼ਨਰ ਦਫ਼ਤਰ ਮਾਨਸਾ ਦੀ ਐਕਸਪੋਜ਼ਰ ਵਿਜ਼ਟ ਕਰਵਾਈ ਗਈ ਜਿਸ ਤਹਿਤ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਆਈ ਏ ਐੱਸ ਨਾਲ ਸਿੱਧੀਆਂ ਗੱਲਾਂ ਕੀਤੀਆਂ ਅਤੇ ਪ੍ਰਸ਼ਾਸਨਿਕ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਹਾਸਲ ਕਰਨ ਦੇ ਨਾਲ ਨਾਲ ਜ਼ਿੰਦਗੀ ਵਿਚ ਸਫ਼ਲ ਹੋਣ ਦੇ ਗੁਰ ਹਾਸਲ ਕੀਤੇ।ਸਰਵਹਿੱਤਕਾਰੀ ਵਿੱਦਿਆ ਮੰਦਿਰ ਭੀਖੀ ਦੇ ਦਰਜਨ ਨੇ ਕਰੀਬ ਵਿਦਿਆਰਥੀਆਂ ਨੇ ਅੱਜ ਆਪਣੇ ਅਧਿਆਪਕਾਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਦਾ ਦੌਰਾ ਕੀਤਾ ਅਤੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਨਾਲ ਮੁਲਾਕਾਤ ਕੀਤੀ।ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ, ਵਿਕਾਸ ਪ੍ਰੋਜੈਕਟਾਂ, ਆਉਣ ਵਾਲੇ ਸਮੇਂ ਲਈ ਰੂਪ ਰੇਖਾ ਤੋਂ ਜਾਣੂੰ ਕਰਵਾਇਆ,ਓਥੇ ਓਨ੍ਹਾਂ ਨੂੰ ਦਿਲੋਂ ਮਿਹਨਤ ਕਰਨ ਅਤੇ ਬਿਹਤਰ ਇਨਸਾਨ ਬਣਨ ਲਈ ਪ੍ਰੇਰਿਆ।ਓਨ੍ਹਾਂ ਕਿਹਾ, "ਕੋਈ ਵੀ ਕੰਮ ਹੋਵੇ, ਪੂਰੀ ਰੂਹ ਨਾਲ ਅਤੇ ਖੁਸ਼ੀ ਨਾਲ ਕਰੋ ਤਾਂ ਹੀ ਤੁਸੀ ਸਫ਼ਲਤਾ ਹਾਸਲ ਕਰ ਸਕੋਗੇ। ਭਾਵੇਂ ਮਾਪੇ, ਅਧਿਆਪਕ, ਸਮਾਜ, ਕਿਤਾਬਾਂ ਸਾਡੀ ਪ੍ਰੇਰਨਾ ਬਣਦੇ ਹਨ ਪਰ ਸਭ ਤੋਂ ਵੱਡੀ ਪ੍ਰੇਰਨਾ ਤੁਹਾਡੀ ਆਪਣੀ ਅੰਦਰਲੀ ਆਵਾਜ਼ ਹੈ। ਤੁਸੀ ਖੁਦ ਨੂੰ ਲਗਾਤਾਰ ਮਿਹਨਤ ਕਰਨ ਅਤੇ ਖੁਸ਼ ਰਹਿਣ ਲਈ ਪ੍ਰੇਰਿਤ ਕਰੋ। ਚਾਹੇ ਇਨਸਾਨ ਗਲਤੀਆਂ ਵੀ ਕਰਦਾ ਹੈ ਪਰ ਗਲਤੀ ਤੋਂ ਸਬਕ ਜ਼ਰੂਰ ਲਓ ਅਤੇ ਅੱਗੇ ਵਧਦੇ ਜਾਓ।" ਡਿਪਟੀ ਕਮਿਸ਼ਨਰ ਨੇ ਪ੍ਰਸ਼ਾਸਨਿਕ ਸੇਵਾਵਾਂ ਦੇ ਤਜ਼ਰਬੇ ਸਾਂਝੇ ਕੀਤੇ ਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਕਿਹਾ ਕਿ ਕੋਈ ਵੀ ਖੇਤਰ ਹੋਵੇ, ਲਗਾਤਾਰ ਸਿੱਖਦੇ ਰਹਿਣਾ ਚਾਹੀਦਾ ਹੈ।ਇਸ ਮੌਕੇ ਵਿਦਿਆਰਥੀਆਂ ਨੇ ਆਈਏਐਸ (ਅੰਡਰ ਟ੍ਰੇਨਿੰਗ) ਗੁਰਲੀਨ ਕੌਰ ਨਾਲ ਵੀ ਮੁਲਾਕਾਤ ਕੀਤੀ ਜਿਨ੍ਹਾਂ ਨੇ ਪ੍ਰਸ਼ਾਸਨਿਕ ਸੇਵਾਵਾਂ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਐੱਸ ਐੱਸ ਪੀ ਦਫ਼ਤਰ,ਸਾਈਬਰ ਕ੍ਰਾਈਮ ਬ੍ਰਾਂਚ,ਯੂਥ ਲਾਇਬ੍ਰੇਰੀ ਦਾ ਵੀ ਦੌਰਾ ਕੀਤਾ।