Sunday, May 10, 2026

ਮਾਨਸਾ (ਖੁਸ਼ਪ੍ਰੀਤ ਸਿੰਘ) : ਟੈਟ ਪਾਸ ਸਪੈਸ਼ਲ ਕਾਡਰ ਅਧਿਆਪਕਾਂ ਨੇ ਸੰਘਰਸ਼ ਦਾ ਬਿਗਲ ਵਜਾਇਆ

 ਟੈਟ ਪਾਸ ਸਪੈਸ਼ਲ ਕਾਡਰ ਅਧਿਆਪਕਾਂ ਨੇ ਸੰਘਰਸ਼ ਦਾ ਬਿਗਲ ਵਜਾਇਆ

ਮਾਨਸਾ (ਖੁਸ਼ਪ੍ਰੀਤ ਸਿੰਘ) : ਟੈੱਟ ਪਾਸ ਸਪੈਸ਼ਲ ਕੇਡਰ ਅਧਿਆਪਕਾਂ ਦੀ ਮੀਟਿੰਗ ਬਾਲ ਭਵਨ ਮਾਨਸਾ ਵਿਖੇ ਸਮਰਜੀਤ ਸਿੰਘ ਅਤਲਾ,ਕੁਲਦੀਪ ਕੌਰ ਹੀਰੋਂ ਕਲਾਂ,ਜਸਵਿੰਦਰ ਸਿੰਘ ਕਾਮਰੇਡ ਅਤੇ ਜਗਸੀਰ ਸਿੰਘ ਦੀ ਅਗਵਾਈ ਹੇਠ ਹੋਈ,ਜਿਸ ਵਿੱਚ ਆਪਣੀਆਂ ਹੱਕੀ ਮੰਗਾਂ ਲਈ ਸਰਕਾਰ ਨੂੰ ਘੇਰਨ ਦਾ ਫੈਸਲਾ ਕੀਤਾ।ਆਗੂਆਂ ਨੇ ਕਿਹਾ ਕਿ ਸਪੈਸ਼ਲ ਕਾਡਰ ਅਧਿਆਪਕਾਂ ਨੂੰ ਪੱਕਾ ਨਾ ਕਰਕੇ ਅਤੇ ਸਿਰਫ ਨਿਗੂਣਾ ਤਨਖਾਹ ਵਾਧਾ ਕਰਕੇ ਸਰਕਾਰ ਨੇ ਇਹਨਾਂ ਮੁਲਾਜ਼ਮਾਂ ਨਾਲ ਧੋਖਾ ਕੀਤਾ ਹੈ। ਲਗਭਗ 20 ਸਾਲ ਦੇ ਲੰਬੇ ਸਮੇਂ ਤੋਂ ਇਹ ਅਧਿਆਪਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਯੂਨੀਅਨ ਨੇ ਮੰਗ ਕੀਤੀ ਕਿ ਸਪੈਸ਼ਲ ਕਾਡਰ ਵਿੱਚ ਉਹਨਾਂ ਨੂੰ ਸੇਵਾ ਕਰਦਿਆਂ ਤਿੰਨ ਸਾਲ ਪੂਰੇ ਹੋ ਚੁੱਕੇ ਹਨ,ਇਸ ਨੂੰ ਪ੍ਰੋਬੇਸ਼ਨ ਪੀਰੀਅਡ ਮੰਨਦਿਆਂ ਸਰਕਾਰ ਉਹਨਾਂ ਨੂੰ ਰੈਗੂਲਰ ਕਰੇ ਅਤੇ ਈਟੀਟੀ ਅਧਿਆਪਕ ਦਾ ਦਰਜ਼ਾ ਦੇ ਕੇ ਪੂਰੀ ਤਨਖਾਹ ਦੇਵੇ ਅਤੇ ਉਹਨਾਂ ਨੂੰ ਰੈਗੂਲਰ ਕਰਮਚਾਰੀਆਂ ਵਾਲੇ ਸਾਰੇ ਲਾਭ ਦਿੱਤੇ ਜਾਣ। ਆਗੂਆਂ ਨੇ ਇਹ ਵੀ ਕਿਹਾ ਕਿ ਉਹਨਾਂ ਦਾ ਪ੍ਰਮੋਸ਼ਨ ਚੈਨਲ ਵੀ ਬਣਾਇਆ ਜਾਵੇ।ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਮੁੱਖ ਮੰਤਰੀ ਪੰਜਾਬ ਅਤੇ ਸਰਕਾਰ ਦੇ ਮੰਤਰੀਆਂ ਦਾ ਘਿਰਾਓ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰ ਸਰਕਾਰ ਖੁਦ ਹੋਵੇਗੀ।ਇਸ ਮੌਕੇ ਸ਼ਮਿੰਦਰ ਕੌਰ,ਸੁਨੀਤਾ ਰਾਣੀ,ਸੁਦਾਗਰ ਸਿੰਘ, ਮੇਜਰ ਸਿੰਘ ਭਾਦੜਾ,ਬਲਕਰਨ ਸਿੰਘ,ਸ਼ੰਕਰ ਦਾਸ,ਕੇਵਲ ਸਿੰਘ,ਰਾਣੀ ਕੌਰ,ਰਾਜਵਿੰਦਰ ਕੌਰ,ਨਿਰਮਲ ਕੌਰ,ਚਰਨਜੀਤ ਕੌਰ,ਸੰਦੀਪ ਕੌਰ,ਹਰਪ੍ਰੀਤ ਕੌਰ,ਮਮਤਾ ਰਾਣੀ,ਰਿੰਪੀ ਕੁਮਾਰ, ਅਨੀਤਾ ਰਾਣੀ,ਚਰਨਜੀਤ ਸਿੰਘ ਆਦਿ ਆਗੂ ਹਾਜ਼ਰ ਸਨ।


Saturday, May 2, 2026

ਖੁਸ਼ਪ੍ਰੀਤ ਸਿੰਘ ਚਹਿਲ ਚੀਮਾ ਮੰਡੀ : ਪੀਪੀਐਸ ਲਹਿਰਾ ਦੇ ਬੱਚਿਆਂ ਨੇ ਆਈ.ਸੀ.ਐਸ.ਈ. ਦਸਵੀਂ ਦੇ ਨਤੀਜੇ 'ਚ ਜਿਲ੍ਹਾ ਪੱਧਰ 'ਤੇ ਮਾਰੀ ਬਾਜ਼ੀ

ਪੀਪੀਐਸ ਲਹਿਰਾ ਦੇ ਬੱਚਿਆਂ ਨੇ ਆਈ.ਸੀ.ਐਸ.ਈ. ਦਸਵੀਂ ਦੇ ਨਤੀਜੇ 'ਚ ਜਿਲ੍ਹਾ ਪੱਧਰ 'ਤੇ ਮਾਰੀ ਬਾਜ਼ੀ

ਓਮਇਸ਼ਾ ਮਿੱਤਲ ਅਤੇ ਪਲਕ ਨੇ ਜ਼ਿਲ੍ਹੇ 'ਚੋਂ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ 'ਤੇ ਕੀਤਾ ਕਬਜ਼ਾ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਆਈ.ਸੀ.ਐੱਸ.ਈ. ਬੋਰਡ ਨਵੀਂ ਦਿੱਲੀ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜ਼ੇ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਲਹਿਰਾ ਦੇ ਬੱਚਿਆਂ ਦਾ ਨਤੀਜਾ 100 ਫ਼ੀਸਦ ਰਿਹਾ।ਜਿਸ ਵਿੱਚ ਓਮਇਸ਼ਾ ਮਿੱਤਲ ਨੇ (97 ਫ਼ੀਸਦ) ਅਤੇ ਪਲਕ ਨੇ (96.8ਫ਼ੀਸਦ) ਪ੍ਰਾਪਤ ਕਰਕੇ ਜਿਲ੍ਹੇ ਵਿੱਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ।ਨਵਰੀਤ ਕੌਰ (95.8 ਫ਼ੀਸਦ) ਅੰਕਾਂ ਨਾਲ ਸਕੂਲ ਵਿੱਚ ਤੀਜੇ ਸਥਾਨ 'ਤੇ ਰਹੀ। ਆਪਣੇ ਇਸ ਪ੍ਰਦਰਸ਼ਨ ਨਾਲ ਬੱਚਿਆਂ ਨੇ ਸਕੂਲ,ਮਾਪਿਆਂ ਅਤੇ ਇਲਾਕੇ ਦਾ ਹੀ ਨਹੀਂ ਬਲਕਿ ਜ਼ਿਲ੍ਹੇ ਦਾ ਵੀ ਨਾਂ ਰੌਸ਼ਨ ਕੀਤਾ।ਇਸ ਤੋਂ ਇਲਾਵਾ ਜਸਪ੍ਰਤਾਪ ਸਿੰਘ ਸੰਧੂ (95.6 ਫ਼ੀਸਦ), ਅਰਮਾਨ ਖਾਨ (95.2 ਫ਼ੀਸਦ), ਸੁਨਾਕਸ਼ੀ (93.2 ਫ਼ੀਸਦ), ਵੰਸ਼ੀਤਾ (93.2 ਫ਼ੀਸਦ), ਗੁਰਲੀਨ ਕੌਰ (92.2 ਫ਼ੀਸਦ), ਗੁਰਕਮਲਵੀਰ ਸਿੰਘ (91.8 ਫ਼ੀਸਦ), ਨਰਦੀਪ (91.6 ਫ਼ੀਸਦ),ਪਨਾਜ਼ਵੀਰ ਕੌਰ (91.6 ਫ਼ੀਸਦ), ਕ੍ਰੀਤੀਕਾ ਸਚਦੇਵਾ (91.4 ਫ਼ੀਸਦ),ਸੁਖਬੀਰ ਸਿੰਘ (91.2 ਫ਼ੀਸਦ), ਸਹਿਜ ਬਾਵਾ (90.6 ਫ਼ੀਸਦ) ਅਤੇ ਦੀਪੀਕਾ ਰਾਣੀ ਨੇ (90.6 ਫ਼ੀਸਦ) ਅੰਕ ਪ੍ਰਾਪਤ ਕੀਤੇ ।ਇਸ ਦੇ ਨਾਲ ਹੀ 30 ਵਿਦਿਆਰਥੀਆਂ ਨੇ 80 ਤੋਂ 90 ਫ਼ੀਸਦ ਤੱਕ ਅੰਕ ਪ੍ਰਾਪਤ ਕੀਤੇ ਅਤੇ ਪੰਜਾਬੀ ਭਾਸ਼ਾ ਵਿੱਚੋਂ 28 ਵਿਦਿਆਰਥੀਆਂ ਨੇ 100 ਫ਼ੀਸਦ ਅੰਕ ਪ੍ਰਾਪਤ ਕੀਤੇ ।ਨਤੀਜਾ ਘੋਸ਼ਿਤ ਹੋਣ 'ਤੇ ਬੱਚਿਆਂ, ਮਾਪਿਆਂ, ਅਧਿਆਪਕਾਂ ਅਤੇ ਸਕੂਲ ਪ੍ਰਬੰਧਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ।ਸਕੂਲ ਦੇ ਐੱਮ.ਡੀ. ਜਸਵੀਰ ਸਿੰਘ ਚੀਮਾ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਚੰਗੇ ਭਵਿੱਖ ਲਈ ਕਾਮਨਾ ਕੀਤੀ।ਇਸ ਮੌਕੇ ਮੈਡਮ ਕਿਰਨਪਾਲ ਕੌਰ,ਸਕੂਲ ਦੇ ਪ੍ਰਿੰਸੀਪਲ ਯਸ਼ਪਾਲ ਸਿੰਘ, ਵਾਇਸ ਪ੍ਰਿੰਸੀਪਲ ਅੰਕਿਤ ਕਾਲੜਾ, ਗੁਰਪ੍ਰੀਤ ਕੌਰ, ਨੈਬ ਸਿੰਘ,ਗੁਰਵਿੰਦਰ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ।

Saturday, April 25, 2026

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਸਕੂਲਾਂ ਦਾ ਸਮਾਂ ਘੱਟ ਕਰਨ ਦੀ ਮੰਗ : ਅਮਨਦੀਪ ਸ਼ਰਮਾ

ਸਕੂਲਾਂ ਦਾ ਸਮਾਂ ਘੱਟ ਕਰਨ ਦੀ ਮੰਗ : ਅਮਨਦੀਪ ਸ਼ਰਮਾ

ਅੱਤ ਦੀ ਗਰਮੀ ਨੇ ਬਿਮਾਰ ਕੀਤੇ ਬੱਚੇ : ਗੁਰਜੰਟ ਸਿੰਘ ਬੱਛੋਆਣਾ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਮੁੱਖ ਅਧਿਆਪਕ ਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਸਿੱਖਿਆ ਵਿਭਾਗ ਪੰਜਾਬ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਕੂਲਾਂ ਦਾ ਸਮਾਂ ਤੁਰੰਤ ਘੱਟ ਕੀਤਾ ਜਾਵੇ । ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਗਰਮੀ ਇੱਕੋ ਦਮ ਹੀ ਬਹੁਤ ਜਿਆਦਾ ਹੋ ਗਈ ਹੈ। ਦੁਪਹਿਰ ਦੇ ਟਾਈਮ ਬੱਚਿਆਂ ਦਾ ਘਰੋ ਘਰੀਂ ਜਾਣਾ ਵੀ ਬਹੁਤ ਔਖਾ ਹੋ ਗਿਆ ਹੈ ।ਉਹਨਾਂ ਕਿਹਾ ਕਿ ਅਜੇ ਗਰਮੀ ਦੀਆਂ ਛੁੱਟੀਆਂ ਹੋਣ ਵਿੱਚ ਕਾਫੀ ਸਮਾਂ ਪਿਆ ਹੈ। ਇਹਨਾਂ ਸਮਾਂ ਸਕੂਲਾਂ ਦਾ ਸਮਾਂ ਘੱਟ ਕੀਤਾ ਜਾਵੇ। ਜਥੇਬੰਦੀ ਪੰਜਾਬ ਦੇ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੋਆਣਾ ਨੇ ਕਿਹਾ ਕਿ ਟਰਾਂਸਪੋਰਟ ਦੀ ਸੁਵਿਧਾ ਨਾ ਹੋਣ ਕਾਰਨ ਵੀ ਬੱਚਿਆਂ ਦਾ ਬੁਰਾ ਹਾਲ ਹੈ। ਉਹਨਾਂ ਕਿਹਾ ਕਿ ਬਿਜਲੀ ਦੇ ਕੱਟਾ ਕਾਰਨ ਵੀ ਬੱਚਿਆਂ ਦਾ ਬੂਰਾ ਹਾਲ ਹੈ। ਉਹਨਾਂ ਮੰਗ ਕੀਤੀ ਕਿ ਸਕੂਲਾਂ ਦਾ ਸਮਾਂ ਘੱਟ ਹੈ।

Sunday, April 19, 2026

ਪੱਤਰ ਪ੍ਰੇਰਕ,ਤਰਨ ਤਾਰਨ : ਗੈਰਵਿਦਿਅਕ ਕੰਮਾਂ ਅਤੇ ਬੇਲੋੜੀਆਂ ਡਿਊਟੀਆਂ ਲਗਾ ਕੇ ਸਰਕਾਰ ਵੱਲੋਂ ਅਧਿਆਪਕ ਵਰਗ ਦਾ 24 ਘੰਟੇ ਖੂਨ ਨਿਚੋੜੀ ਰੱਖਣਾ ਅਤੇ ਸਿੱਖਿਆ ਦਾ ਸਤਿਆਨਾਸ਼ ਕਰਨਾ ਮੰਦਭਾਗਾ - ਈਟੀਯੂ ਪੰਜਾਬ (ਰਜਿ)

ਗੈਰਵਿਦਿਅਕ ਕੰਮਾਂ ਅਤੇ ਬੇਲੋੜੀਆਂ ਡਿਊਟੀਆਂ ਲਗਾ ਕੇ ਸਰਕਾਰ ਵੱਲੋਂ ਅਧਿਆਪਕ ਵਰਗ ਦਾ 24 ਘੰਟੇ ਖੂਨ ਨਿਚੋੜੀ ਰੱਖਣਾ ਅਤੇ ਸਿੱਖਿਆ ਦਾ ਸਤਿਆਨਾਸ਼ ਕਰਨਾ ਮੰਦਭਾਗਾ - ਈਟੀਯੂ ਪੰਜਾਬ

        

ਪੱਤਰ ਪ੍ਰੇਰਕ,ਤਰਨ ਤਾਰਨ : ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ)ਦੇ ਸੂਬਾ ਪ੍ਰੈੱਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਕੀ ਦਾਖਲੇ ਦੇ ਦਿਨਾਂ ਚ ਅਧਿਆਪਕ ਸਕੂਲਾਂ ਚੋ ਬਾਹਰ ਕਰਨੇ ਹੀ ਸਿਖਿਆ ਕ੍ਰਾਂਤੀ ਹੈ।ਅਧਿਆਪਕ ਵਰਗ ਨੂੰ ਮਲਟੀਪਰਪਜ ਕੰਮਾਂ ਦੀ ਮਸ਼ੀਨ ਬਣਾ ਕੇ ਬੀ ਐਲ ਓਜ , ਜਨਗਣਨਾ , ਹੈਲਥ ਕਾਰਡ , ਚੋਣਾਂ ਤੇ ਹੋਰ ਅਨੇਕਾਂ ਗੈਰਵਿਦਿਅਕ /ਆਨਲਾਈਨ ਕੰਮਾਂ ਗਾਂਟਾਂ ਖਰਚਣ ਚ ਉਲਝਾ ਕੇ ਬੱਚਿਆਂ ਦੀ ਪੜਾਈ ਤੇ ਦੁਰਪ੍ਰਭਾਵ ਪਾਕੇ ਸਰਕਾਰ ਵੱਲੋ ਬੱਚਿਆ ਨੂੰ ਇਨਡਰੈਕਟ ਵੇ ਨਾਲ ਪਰਾਈਵੇਟ ਸਕੂਲਾਂ ਵੱਲ ਭੇਜਣ ਦੀ ਸਾਜਿਸ਼ ਹੈ । ਸਰਕਾਰ ਆਪਣੀ ਜਿਮੇਵਾਰੀ ਤੋ ਭੱਜੇ ਨਾ ਸਗੋ ਦੀ ਸਰਕਾਰੀ ਮਿਆਰੀ ਸਿੱਖਿਆ ਨੂੰ ਬਚਾਉਣ ਲਈ ਸਾਰੇ ਕੰਮ ਛੁਡਾ ਕੇ ਅਧਿਆਪਕ ਨੂੰ ਸਿਰਫ ਪੜਾਈ ਨਾਲ ਜੋੜੇ ਤਾਂ ਹੀ ਅਸਲ ਸਿੱਖਿਆ ਕ੍ਰਾਂਤੀ ਹੋਵੇਗੀ ਨਹੀ ਤਾਂ ਸਿੱਖਿਆ ਬਰਬਾਦੀ ਹੋ ਰਹੀ ਹੈ । ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਧਿਆਪਕ ਵਰਗ ਨੂੰ ਬੇਲੋੜੇ ਕੰਮਾਂ ਚ ਉਲਝਾਈ ਰੱਖਣਾ ਸਿਖਿਆ ਦਾ ਸਤਿਆਨਾਸ ਕਰਨਾ , ਅਧਿਆਪਕਾਂ ਦੀਆ ਅਹਿਮ ਵਿੱਤੀ ਮੰਗਾਂ ਡੀ ਏ ਪੁਰਾਣੀ ਪੈਨਸ਼ਨ ਪੇ ਕਮਿਸ਼ਨ ਤਰੁਟੀਆਂ ਪੰਜਾਬ ਸਕੇਲ ਦਾ ਹੱਲ ਨਾ ਕਰਨਾ ਇਥੋ ਤੱਕ ਕਿ ਅਧਿਆਪਕਾਂ ਨੂੰ ਨੌਕਰੀਆ ਬਚਾਉਣ ਪਰਮੋਸ਼ਨਾ ਲੈਣ ਲਈ ਜਬਰੀ ਟੈਟ ਥੋਪਣਾ ਅਤੇ ਕੇਦਰ ਅੱਗੇ ਪੱਖ ਰੱਖਣ ਅਤੇ ਮਾਣਯੋਗ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਦੀ ਜਗਾ ਜਬਰੀ ਟੈਟ ਲੈ ਕੇ ਦਾਖਲਿਆਂ ਦੇ ਦਿਨਾ ਚ ਭੱਜੋ ਭਜਾਈ ਪਾਈ ਰੱਖਣਾ ਅਤੇ ਆਰਥਿਕ ਉਜਾੜਾ ਕਰਾਉਣਾ ਸਰਕਾਰ ਨੂੰ ਸਮੂਹ ਅਧਿਆਪਕ ਅਤੇ ਮੁਲਾਜਮ ਵਰਗ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਵੇਗਾ । ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਦਲਜੀਤ ਸਿੰਘ ਲਹੌਰੀਆ ਨੀਰਜ ਅਗਰਵਾਲ ਗੁਰਿੰਦਰ ਸਿੰਘ ਘੁੱਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਬੋਪਾਰਾਏ ਰਵੀ ਵਾਹੀ ਮਲਕੀਤ ਸਿੰਘ ਕਾਹਨੂੰਵਾਨ ਦਿਲਬਾਗ ਸਿੰਘ ਬੌਡੇ ਪਰਮਜੀਤ ਸਿੰਘ ਬੁੱਢੀਪਿੰਡ ਪ੍ਰਭਜੋਤ ਸਿੰਘ ਦੁਲਾਨੰਗਲ ਜਗਨੰਦਨ ਸਿੰਘ ਫਾਜਿਲਕਾ ਮਨੋਜ ਘਈ ਰਣਜੀਤ ਸਿੰਘ ਮੱਲ੍ਹਾ ਸੁਖਦੇਵ ਸਿੰਘ ਬੈਨੀਪਾਲ ਅਵਤਾਰ ਸਿੰਘ ਮਾਨ ਗੁਰਦੀਪ ਸਿੰਘ ਖੁਣਖੁਣ ਕੁਲਦੀਪ ਸਿੰਘ ਨਵਾਂਸ਼ਹਿਰ ਰਵੀ ਕਾਂਤ ਦਿਗਪਾਲ ਪਠਾਨਕੋਟ ਮਨਿੰਦਰ ਸਿੰਘ ਤਰਨਤਾਰਨ ਰਛਪਾਲ ਸਿੰਘ ਉਦੋਕੇ ਜਸਵੰਤ ਸਿੰਘ ਸੇਖੜਾ ਹਰਜੀਤ ਸਿੰਘ ਸਿੱਧੂ ਹਰਵਿੰਦਰ ਸਿੰਘ ਹੈਪੀ ਹੈਰੀ ਮਲੋਟ ਦਿਲਬਾਗ ਸਿੰਘ ਸੈਣੀ ਹਰਪ੍ਰੀਤ ਸਿੰਘ ਪਰਮਾਰ ਰਿਸ਼ੀ ਕੁਮਾਰ ਜਲੰਧਰ ਅਸੋਕ ਕੁਮਾਰ ਸੁਰਿੰਦਰ ਕੁਮਾਰ ਮੋਗਾ ਪਰਮਬੀਰ ਸਿੰਘ ਰੋਖੇ ਲਖਵਿੰਦਰ ਸਿੰਘ ਸੰਗੂਆਣਾ ਰਵੀ ਕੁਮਾਰ ਫਰੀਦਕੋਟ ਗੁਰਦੀਪ ਸਿੰਘ ਸੈਣੀ ਧਰਮਿੰਦਰ ਸਿੰਘ ਡੋਡ ਹਰਪਿੰਦਰ ਸਿੰਘ ਤਰਨਤਾਰਨ ਜਸਵਿੰਦਰ ਸਿਂਘ ਬਾਤਿਸ਼ ਮਨਜੀਤ ਸਿੰਘ ਬੌਬੀ ਸੁਰਜੀਤ ਸਿੰਘ ਕਾਲੜਾ ਜਨਕਰਾਜ ਮੁਹਾਲੀ ਸਤਨਾਮ ਸਿੰਘ ਪਾਲੀਆ ਚਰਨਜੀਤ ਸਿੰਘ ਫਿਰੋਜ਼ਪੁਰ ਰਾਕੇਸ਼ ਗਰਗ ਕੁਲਬੀਰ ਸਿੰਘ ਗਿੱਲ ਅਵਤਾਰ ਸਿਂਘ ਭਲਵਾਨ ਬਚਨ ਸਿੰਘ ਰਵਿੰਦਰ ਕੁਮਾਰ ਬਲਕਾਰ ਸਿੰਘ ਰਮਨ ਕੁਮਾਰ ਪਠਾਨਕੋਟ ਮੇਜਰ ਸਿੰਘ ਮਸੀਤੀ ਨਵਰੀਤ ਸਿੰਘ ਜੌਲੀ ਸਤੀਸ਼ ਕੁਮਾਰ ਫਾਜਿਲਕਾ ਮਨਜੀਤ ਸਿੰਘ ਪਾਰਸ ਪੰਕਜ ਅਰੋੜਾ ਜਸਵਿੰਦਰ ਸਿੰਘ ਤਰਨਤਾਰਨ ਜਸਪਾਲ ਸਿੰਘ, ਸੁਖਵਿੰਦਰ ਸਿੰਘ ਧਾਮੀ ਸੰਦੀਪ ਚੌਧਰੀ ਕੀਮਤੀ ਲਾਲ ਮੁਕਤਸਰ ਗੁਰਬੀਰ ਸਿੰਘ ਦਦੇਹਰ ਸਾਹਿਬ ਗੁਰਦੀਪ ਸਿੰਘ ਸੈਣੀ ਤੇ ਹੋਰ ਆਗੂ ਹਾਜ਼ਰ ਸਨ।

Thursday, April 16, 2026

ਤਰਨ ਤਾਰਨ (ਪੱਤਰ ਪ੍ਰੇਰਕ) : ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਲਈ ਅਧਿਆਪਕਾਂ ਦੇ ਸੈਂਟਰ 250-300 ਕਿਲੋਮੀਟਰ ਦੂਰ

ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਲਈ ਅਧਿਆਪਕਾਂ ਦੇ ਸੈਂਟਰ 250-300 ਕਿਲੋਮੀਟਰ ਦੂਰ

ਮਾਸਟਰ ਦਾ ਮੁੰਡਾ ਹੀ ਮਾਸਟਰਾਂ ਨੂੰ ਕਰ ਰਿਹਾ ਖੱਜਲ ਖੁਆਰ 

ਪੰਜਾਬ ਸਰਕਾਰ ਵਿਰੁੱਧ ਅਧਿਆਪਕ ਜਥੇਬੰਦੀਆਂ ਨੇ ਖੋਲ੍ਹਿਆ ਮੋਰਚਾ,ਪੇਪਰ ਮੁਲਤਵੀ ਕਰਕੇ ਨੇੜਲੇ ਸੈਂਟਰ ਅਲਾਟ ਕਰਨ ਦੀ ਕੀਤੀ ਮੰਗ

ਤਰਨ ਤਾਰਨ (ਪੱਤਰ ਪ੍ਰੇਰਕ) : ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (PSTET) ਨੂੰ ਲੈ ਕੇ ਸੂਬੇ ਦੇ ਅਧਿਆਪਕਾਂ ਵਿੱਚ ਸਰਕਾਰ ਪ੍ਰਤੀ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਲੰਬੇ ਸਮੇਂ ਤੋਂ ਵਿਭਾਗੀ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਨੇ ਦੋਸ਼ ਲਾਇਆ ਹੈ ਕਿ ਇੱਕ ਪਾਸੇ ਉਨ੍ਹਾਂ 'ਤੇ ਜਬਰੀ ਟੈਸਟ ਥੋਪਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਪ੍ਰੀਖਿਆ ਕੇਂਦਰ 250 ਤੋਂ 300 ਕਿਲੋਮੀਟਰ ਦੂਰ ਬਣਾ ਕੇ ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਅਧਿਆਪਕ ਵਰਗ ਵਿੱਚ ਇਸ ਗੱਲ ਨੂੰ ਲੈ ਕੇ ਵਿਸ਼ੇਸ਼ ਰੋਸ ਹੈ ਕਿ ਖੁਦ ਨੂੰ 'ਮਾਸਟਰ ਦਾ ਮੁੰਡਾ' ਅਖਵਾਉਣ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੌਰਾਨ ਅਧਿਆਪਕਾਂ ਨੂੰ ਇੰਨੀ ਨਮੋਸ਼ੀ ਝੱਲਣੀ ਪੈ ਰਹੀ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਵਿਖੇ ਸੈਂਟਰ ਬਣਾ ਦਿੱਤੇ ਗਏ ਹਨ, ਜੋ ਕਿ ਸਰਹੱਦੀ ਅਤੇ ਦੂਰ-ਦੁਰਾਡੇ ਦੇ ਜ਼ਿਲ੍ਹਿਆਂ ਤੋਂ ਬਹੁਤ ਜ਼ਿਆਦਾ ਦੂਰੀ 'ਤੇ ਹਨ।ਅਧਿਆਪਕਾਂ ਨੇ ਆਪਣੀਆਂ ਮੁਸ਼ਕਲਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਪ੍ਰੀਖਿਆ ਦੀ ਤਿਆਰੀ ਲਈ ਬਹੁਤ ਘੱਟ ਸਮਾਂ ਦਿੱਤਾ ਗਿਆ ਸੀ। ਸ਼ਨੀਵਾਰ ਤੱਕ ਸਕੂਲ ਲੱਗੇ ਹੋਣ ਕਾਰਨ ਅਧਿਆਪਕਾਂ ਨੂੰ ਪੜ੍ਹਨ ਦਾ ਮੌਕਾ ਹੀ ਨਹੀਂ ਮਿਲਿਆ। ਰੋਲ ਨੰਬਰ ਜਾਰੀ ਹੋਣ ਤੋਂ ਬਾਅਦ ਪਤਾ ਲੱਗਿਆ ਕਿ ਸੈਂਟਰ ਸੈਂਕੜੇ ਕਿਲੋਮੀਟਰ ਦੂਰ ਹਨ। ਜਿਨ੍ਹਾਂ ਅਧਿਆਪਕਾਂ ਕੋਲ ਨਿੱਜੀ ਸਾਧਨ ਨਹੀਂ ਹਨ, ਉਨ੍ਹਾਂ ਨੂੰ ਜਾਂ ਤਾਂ ਇੱਕ ਦਿਨ ਪਹਿਲਾਂ ਹੋਟਲਾਂ ਵਿੱਚ ਰੁਕਣਾ ਪਵੇਗਾ ਜਾਂ ਫਿਰ ਅੱਧੀ ਰਾਤ (ਤੜਕੇ 4 ਵਜੇ) ਕਿਰਾਏ ਦੀਆਂ ਗੱਡੀਆਂ ਕਰਕੇ ਨਿਕਲਣਾ ਪਵੇਗਾ।ਸਰਕਾਰ ਅਧਿਆਪਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਉਨ੍ਹਾਂ ਨੂੰ ਖੱਜਲ-ਖੁਆਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਏਨੀ ਦੂਰ ਸੈਂਟਰ ਬਣਾਉਣਾ ਅਧਿਆਪਕ ਵਿਰੋਧੀ ਮਾਨਸਿਕਤਾ ਦਾ ਸਬੂਤ ਹੈ।" ਵੱਖ-ਵੱਖ ਅਧਿਆਪਕ ਯੂਨੀਅਨਾਂ ਨੇ ਸਰਕਾਰ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਪ੍ਰੀਖਿਆ ਨੂੰ ਤੁਰੰਤ ਮੁਲਤਵੀ ਕੀਤਾ ਜਾਵੇ ਅਤੇ ਨਵੇਂ ਰੋਲ ਨੰਬਰ ਜਾਰੀ ਕਰਕੇ ਅਧਿਆਪਕਾਂ ਦੇ ਸੈਂਟਰ ਉਨ੍ਹਾਂ ਦੇ ਆਪਣੇ ਜ਼ਿਲ੍ਹੇ ਜਾਂ ਗੁਆਂਢੀ ਜ਼ਿਲ੍ਹੇ ਵਿੱਚ ਬਣਾਏ ਜਾਣ।ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਬੀਐਡ ਅਧਿਆਪਕ ਫਰੰਟ ਤਰਨ ਤਾਰਨ ਪ੍ਰਭਜੋਤ ਸਿੰਘ ਗੋਹਲਵੜ ਅਤੇ ਜਿਲਾ ਕਮੇਟੀ ਬੀ ਐਡ ਅਧਿਆਪਕ ਫਰੰਟ ਤਰਨ ਤਾਰਨ ਅਤੇ ਵੱਖ-ਵੱਖ ਭਰਾਤਰੀ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਅਧਿਆਪਕ ਜਥੇਬੰਦੀਆਂ ਸਰਕਾਰ ਨੂੰ ਪੂਰੀ ਤਰ੍ਹਾਂ ਸਬਕ ਸਿਖਾਉਣਗੀਆਂ।

Monday, April 13, 2026

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਦਿ ਰੌਇਲ ਗਲੋਬਲ ਸਕੂਲ ਵਿੱਚ ਧੂਮਧਾਮ ਨਾਲ ਮਨਾਇਆ ਗਿਆ ਵਿਸਾਖੀ ਦਾ ਦਿਹਾੜਾ

ਦਿ ਰੌਇਲ ਗਲੋਬਲ ਸਕੂਲ ਵਿੱਚ ਧੂਮਧਾਮ ਨਾਲ ਮਨਾਇਆ ਗਿਆ ਵਿਸਾਖੀ ਦਾ ਦਿਹਾੜਾ


ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਦਿ ਰੌਇਲ ਗਲੋਬਲ ਸਕੂਲ, ਖਿਆਲਾ ਕਲਾਂ ਵਿੱਚ ਵਿਸਾਖੀ ਦਾ ਪਵਿੱਤਰ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀ ਰੰਗ-ਬਿਰੰਗੇ ਪੰਜਾਬੀ ਪਹਿਰਾਵਿਆਂ ਵਿੱਚ ਸਜੇ ਹੋਏ ਸਕੂਲ ਪਹੁੰਚੇ, ਜਿਸ ਨਾਲ ਸਕੂਲ ਦਾ ਮਾਹੌਲ ਤਿਉਹਾਰੀ ਰੰਗਾਂ ਨਾਲ ਰੰਗਿਆ ਹੋਇਆ ਲੱਗ ਰਿਹਾ ਸੀ।ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵੱਲੋਂ ਗਿੱਧਾ, ਭੰਗੜਾ ਅਤੇ ਹੋਰ ਰੰਗਾਰੰਗ ਪੇਸ਼ਕਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਨੇ ਸਭ ਦਾ ਮਨ ਮੋਹ ਲਿਆ।ਸਕੂਲ ਡਾਇਰੈਕਟਰ ਡਾ. ਸਰਬਜੀਤ ਕੌਰ ਸੋਹਲ ਨੇ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਿਸਾਖੀ ਦੀਆਂ ਦਿਲੋਂ ਵਧਾਈਆਂ ਦਿੱਤੀਆਂ।ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਦੱਸਿਆ ਕਿ ਵਿਸਾਖੀ ਪੰਜਾਬ ਦੀ ਸੰਸਕ੍ਰਿਤੀ ਅਤੇ ਖੇਤੀਬਾੜੀ ਨਾਲ ਜੁੜਿਆ ਹੋਇਆ ਮਹੱਤਵਪੂਰਨ ਤਿਉਹਾਰ ਹੈ। ਇਸ ਦਿਨ ਫਸਲ ਪੱਕ ਕੇ ਤਿਆਰ ਹੁੰਦੀ ਹੈ ਅਤੇ ਕਿਸਾਨ ਆਪਣੀ ਮਿਹਨਤ ਦਾ ਫਲ ਪ੍ਰਾਪਤ ਕਰਦੇ ਹਨ।ਉਨ੍ਹਾਂ ਨੇ ਦੱਸਿਆ ਕਿ ਇਸ ਦਿਨ 1699 ਵਿੱਚ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ, ਜਿਸ ਕਰਕੇ ਇਸ ਦਿਨ ਦੀ ਧਾਰਮਿਕ ਮਹੱਤਤਾ ਵੀ ਬਹੁਤ ਵੱਡੀ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਸੰਸਕਾਰਾਂ ਅਤੇ ਵਿਰਸੇ ਨਾਲ ਜੁੜੇ ਰਹਿਣ ਅਤੇ ਇਸ ਤਿਉਹਾਰ ਦੀ ਮਹੱਤਤਾ ਨੂੰ ਸਮਝਣ ਲਈ ਪ੍ਰੇਰਿਤ ਕੀਤਾ।ਪ੍ਰਿੰਸੀਪਲ ਡਾ. ਆਸ਼ੀਸ਼ ਸ਼ਰਮਾ ਨੇ ਵੀ ਵਿਦਿਆਰਥੀਆਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਵਿਸਾਖੀ ਦਾ ਤਿਉਹਾਰ ਇਤਿਹਾਸਕ ਮਹੱਤਤਾ ਦੇ ਨਾਲ-ਨਾਲ ਕਣਕ ਦੀ ਫ਼ਸਲ ਦੇ ਪੱਕਣ ਦੀ ਖੁਸ਼ੀ ਵਿੱਚ ਵੀ ਮਨਾਇਆ ਜਾਂਦਾ ਹੈ।ਇਹ ਪ੍ਰੋਗਰਾਮ ਸਕੂਲ ਦੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ।ਮੰਚ ਸੰਚਾਲਨ ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਜਸ਼ਨਪ੍ਰੀਤ ਕੌਰ ਅਤੇ ਸਹਿਜਪ੍ਰੀਤ ਕੌਰ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਧੰਨਵਾਦੀ ਸ਼ਬਦ ਸੰਤੋਸ਼ ਰਾਣੀ ਵੱਲੋਂ ਪੇਸ਼ ਕੀਤੇ ਗਏ।


31000 ਰੁਪਏ ਪ੍ਰਤੀ ਮਹੀਨਾ ਤਨਖਾਹ ਕਟੋਤੀ ਨੂੰ ਲੈ ਕੇ 1007 ਦਫ਼ਤਰੀ ਮੁਲਾਜ਼ਮ 18 ਅਪ੍ਰੈਲ ਨੂੰ ਆਪਣੇ ਬੱਚੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਘਰ ਛੱਡਣ ਜਾਣਗੇ

31000 ਰੁਪਏ ਪ੍ਰਤੀ ਮਹੀਨਾ ਤਨਖਾਹ ਕਟੋਤੀ ਨੂੰ ਲੈ ਕੇ 1007 ਦਫ਼ਤਰੀ ਮੁਲਾਜ਼ਮ 18 ਅਪ੍ਰੈਲ ਨੂੰ ਆਪਣੇ ਬੱਚੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਘਰ ਛੱਡਣ ਜਾਣਗੇ


ਕੇਂਦਰ ਸਰਕਾਰ ਤੋਂ ਤਨਖਾਹ ਦਾ ਪੂਰਾ ਪੈਸਾ ਮਿਲਣ ਦੇ ਬਾਵਜੂਦ ਸੂਬਾ ਸਰਕਾਰ ਨੇ 1007 ਮੁਲਾਜ਼ਮਾਂ ਦੀਆ ਤਨਖਾਹਾਂ ਤੇ ਕਟੋਤੀ ਕੀਤੀ

ਸੂਬਾ ਸਰਕਾਰ 1007 ਮੁਲਾਜ਼ਮਾਂ ਦੀਆ ਤਨਖਾਹਾਂ ਕੱਟ ਕੇ ਖ਼ਜ਼ਾਨਾ ਭਰਨਾ ਚਾਹੁੰਦੀ ਹੈ : ਆਗੂ

ਬੁਢਲਾਡਾ (ਪੱਤਰ ਪ੍ਰੇਰਕ) : 20 ਸਾਲਾਂ ਤੋਂ ਸਿੱਖਿਆ ਵਿਭਾਗ ਵਿਚ ਤਨਦੇਹੀ ਨਾਲ ਆਪਣੀਆ ਸੇਵਾਵਾਂ ਦੇ ਰਹੇ ਦਫਤਰੀ ਕਰਮਚਾਰੀਆ ਦੀਆ ਤਨਖਾਹਾਂ ਤੇ 31000 ਰੁਪਏ ਪ੍ਰਤੀ ਮਹੀਨਾ ਕੱਟ ਲਗਾਉਣ ਅਤੇ ਬਾਰ ਬਾਰ ਮੀਟਿੰਗਾਂ ਵਚ ਭਰੋਸਾ ਦੇ ਕੇ ਤਨਖਾਹਾਂ ਦਾ ਮਸਲਾ ਹੱਲ ਨਾ ਕਰਨ ਤੋਂ ਰੋਸ ਵਿਚ ਆਏ ਸਿੱਖਿਆ ਵਿਭਾਗ ਦੇ 1007 ਦਫਤਰੀ ਕਰਮਚਾਰੀਆ ਵੱਲੋਂ 18 ਅਪ੍ਰੈਲ ਨੂੰ ਦਿੜਬਾ ਵਿਖੇ ਰੈਲੀ ਕਰਕੇ ਆਪਣੇ ਬੱਚੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਘਰ ਛੱਡਣ ਦਾ ਐਲਾਨ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ਵਜ਼ਾਰਤ ਵੱਲੋਂ 8 ਸਤੰਬਰ ਨੂੰ ਹੋਈ ਕੈਬਿਨਟ ਮੀਟਿੰਗ ਦੋਰਾਨ 1007 ਕਰਮਚਾਰੀਆ ਦੀ ਤਨਖਾਹ ਤੇ ਕਟੋਤੀ ਕਰਨ ਦਾ ਮਤਾ ਪਾਸ ਕੀਤਾ ਸੀ ਜਿਸ ਦਾ ਨੋਟੀਫਿਕੇਸ਼ਨ 23.09.2025 ਨੂੰ ਕੀਤਾ ਗਿਆ ਪਰ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਹੋਈਆ ਮੀਟਿੰਗਾਂ ਦੋਰਾਨ ਉਨ੍ਹਾਂ ਵੱਲੋਂ ਵਾਰ ਵਾਰ ਭਰੋਸਾ ਦਿੱਤਾ ਗਿਆ ਕਿ ਤਨਖਾਹ ਦੀ ਕਟੋਤੀ ਨਹੀ ਹੋਵੇਗੀ ਪ੍ਰੰਤੂ ਸਿੱਖਿਆ ਵਿਭਾਗ ਵੱਲੋਂ 24 ਫਰਵਰੀ 2026 ਨੂੰ ਤਨਖਾਹ ਕਟੋਤੀ ਦੇ ਹੁਕਮ ਲਾਗੂ ਕਰ ਦਿੱਤੇ ਗਏ ਜਿਸ ਉਪਰੰਤ ਮੁਲਜ਼ਮਾਂ ਵੱਲੋਂ ਮੋਹਾਲੀ ਵਿਖੇ ਵੱਡਾ ਇਕੱਠ ਕਰਨ ਉਪਰੰਤ ਚੰਡੀਗੜ੍ਹ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਿਸ ਦੋਰਾਨ ਕਰਮਚਾਰੀਆ ਤੇ ਚੰਡੀਗੜ੍ਹ ਪੁਲਿਸ ਵੱਲੋਂ ਜਲ ਤੋਪਾਂ ਦੀ ਵਰਤੋ ਕੀਤੀ ਗਈ ਪਰ ਮੁਲਾਜਮ ਮੁੱਖ ਮੰਤਰੀ ਜਾਂ ਵਿੱਤ ਮੰਤਰੀ ਨੂੰ ਮਿਲਣ ਤੇ ਅੜੇ ਰਹੇ ਤੇ ਮੋਹਾਲੀ/ਚੰਡੀਗੜ੍ਹ ਪ੍ਰਸਾਸ਼ਨ ਵੱਲੋਂ 27 ਫਰਵਰੀ ਦੀ ਵਿੱਤ ਮੰਤਰੀ ਨਾਲ ਮੀਟਿੰਗ ਤੈਅ ਕਰਵਾਈ। 
ਵਿੱਤ ਮੰਤਰੀ ਦਫਤਰ ਵੱਲੋਂ 27 ਫਰਵਰੀ ਦੀ ਮੀਟਿੰਗ 5 ਮਾਰਚ ਤੇ ਮੁਲਤਵੀ ਕੀਤੀ ਮੁੜ 6 ਮਾਰਚ, 27 ਮਾਰਚ ਤੇ 10 ਅਪ੍ਰੈਲ ਤੇ ਮੁਲਤਵੀ ਕਰ ਦਿੱਤੀ ਗਈ। ਹੁਣ 10 ਅਪ੍ਰੈਲ ਨੂੰ ਜਦ ਮੁਲਾਜ਼ਮ ਮੀਟਿੰਗ ਕਰਨ ਗਏ ਤਾਂ ਦਫਤਰ ਅਧਿਕਾਰੀਆ ਵੱਲੋਂ ਮੁੜ ਤੋਂ ਮੀਟਿੰਗ ਮੁਲਤਵੀ ਕਰਨ ਦਾ ਸੰਦੇਸ਼ ਦਿੱਤਾ ਜਿਸ ਕਰਕੇ ਕਰਮਚਾਰੀਆ ਵਿਚ ਰੋਸ ਤੇ ਨਿਰਾਸ਼ਾ ਦੀ ਲਹਿਰ ਹੈ। 
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਜੋਆਇੰਟ ਐਕਸ਼ਨ ਕਮੇਟੀ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਮਾਨਸਾ ਦੇ ਆਗੂਆਂ ਨਵਨੀਤ ਕੁਮਾਰ,ਕੰਚਨ ਰਾਣੀ, ਵਰਿੰਦਰ ਕੁਮਾਰ,ਮਨੋਜ ਕੁਮਾਰ, ਨਰੇਸ਼ ਕੁਮਾਰ,ਜਸਪਾਲ ਕੁਮਾਰ, ਹਰੀਸ਼ ਕੁਮਾਰ,ਅਨੁਰਾਧਾ ਰਾਣੀ, ਸਰਬਜੀਤ ਕੌਰ,ਸ਼ਾਰਧਾ ਰਾਣੀ, ਨੈਯਨੀ ਕੁਦਲ,ਅਨੀਤਾ ਰਾਣੀ, ਸਤੀਸ਼ ਕੁਮਾਰ,ਰੇਨੂ ਤੇ ਸਰਬਜੀਤ ਕੌਰ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਿਛਲੇ 7-8 ਮਹੀਨਿਆ ਤੋਂ ਮੁਲਾਜ਼ਮਾਂ ਨੂੰ ਲਾਰੇ ਲਗਾ ਰਹੇ ਹਨ ਕਿ ਮੁਲਾਜ਼ਮਾਂ ਦੀਆ ਤਨਖਾਹਾਂ ਤੇ ਕੋਈ ਕਟੋਤੀ ਨਹੀ ਕੀਤੀ ਜਾਵੇਗੀ ਪਰ ਹੁਣ ਮੁਲ਼ਾਜ਼ਮਾਂ ਦੀਆ ਤਨਖਾਹਾਂ ਤੇ 31000-31000 ਦਾ ਕੱਟ ਲਗਾ ਕੇ ਮੁਲਜ਼ਮਾਂ ਨੂੰ ਖੁਦਕੁਸ਼ੀਆ ਕਰਨ ਤੇ ਮਜ਼ਬੂਰ ਕੀਤਾ ਜਾ ਰਿਹਾ ਹੈ। ਆਗੂਅ ਨੇ ਕਿਹਾ ਕਿ ਕਰਮਚਾਰੀ ਪਿਛਲੇ 20-20 ਸਾਲਾਂ ਤੋਂ ਤਨਦੇਹੀ ਨਾਲ ਸਿੱਖਿਆ ਵਿਭਾਗ ਦਾ ਕੰਮ ਕਰ ਰਹੇ ਹਨ ਅਤੇ ਕਰਮਚਾਰੀਆ ਨੂੰ ਤਨਖਾਹ ਦੇਣ ਲਈ ਬਜ਼ਟ ਵੀ ਕੇਂਦਰ ਸਰਕਾਰ ਵੱਲੋਂ ਪੂਰਾ ਜ਼ਾਰੀ ਕੀਤਾ ਜਾ ਰਿਹਾ ਹੈ ਫਿਰ ਵੀ ਸਰਕਾਰ ਮੁਲਾਜ਼ਮਾਂ ਦੀਆ ਤਨਖਾਹਾਂ ਤੇ ਕੱਟ ਲਾਉਣ ਤੇ ਤੁਲੀ ਹੋਈ ਹੈ। ਆਗੂਆ ਨੇ ਕਿਹਾ ਕੈਬਿਨਟ ਵਿਚ ਪਾਸ ਕੀਤੇ ਮਤੇ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਕਰਮਚਾਰੀਆ ਦੀ ਤਨਖਾਹ ਕਟੋਤੀ ਨਾਲ ਸਰਕਾਰ ਦੇ ਖ਼ਜ਼ਾਨੇ ਵਿਚ ਤਕਰੀਬਨ 23 ਕਰੋੜ ਦੀ ਬੱਚਤ ਹੋਵੇਗੀ। ਸਰਕਾਰ ਮੁਲ਼ਾਜ਼ਮਾਂ ਦੀਆ ਤਨਖਾਹਾਂ ਵਧਾਉਣ ਦੀ ਬਜ਼ਾਏ ਤਨਖਾਹਾਂ ਤੇ ਕੱਟ ਲਗਾ ਕੇ ਖ਼ਜ਼ਾਨਾ ਭਰਨ ਦੀਆ ਵਿਉਤਾਂ ਘੜ ਰਹੀ ਹੈ। ਆਗ਼ੂਆ ਨੇ ਕਿਹਾ ਕਿ ਤਨਖਾਹ ਕਟੋਤੀ ਨਾਲ ਕਰਮਚਾਰੀ ਆਪਣੇ ਬੱਚਿਆ ਦਾ ਪਾਲਣ ਪੋਸ਼ਣ ਨਹੀ ਕਰ ਸਕਣਗੇ ਇਸ ਲਈ ਉਨ੍ਹਾਂ ਫੈਸਲਾ ਕੀਤਾ ਹੈ ਕਿ ਮੁਲਾਜ਼ਮ 18 ਅਪ੍ਰੈਲ ਨੂੰ ਆਪਣੇ ਬੱਚੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਘਰ ਦਿੜਬਾ ਵਿਖੇ ਛੱਡ ਕੇ ਆਉਣਗੇ।