Thursday, September 25, 2025

ਪੱਤਰ ਪ੍ਰੇਰਕ, ਅਨੰਦਪੁਰ ਸਾਹਿਬ : ਪੰਜਾਬ ਸਰਕਾਰ ਤੋਂ ਸਤਾਏ ਈਟੀਟੀ 2364 ਬੇਰੁਜ਼ਗਾਰਾਂ ਅਧਿਆਪਕਾਂ ਨੇ ਕੀਤਾ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਰੋਸ ਪ੍ਰਦਰਸ਼ਨ

ਪੰਜਾਬ ਸਰਕਾਰ ਤੋਂ ਸਤਾਏ ਈਟੀਟੀ 2364 ਬੇਰੁਜ਼ਗਾਰਾਂ ਅਧਿਆਪਕਾਂ ਨੇ ਕੀਤਾ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਰੋਸ ਪ੍ਰਦਰਸ਼ਨ

ਪੱਤਰ ਪ੍ਰੇਰਕ,ਅਨੰਦਪੁਰ ਸਾਹਿਬ : ਈਟੀਟੀ 2364 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸੂਬਾ ਯੂਨੀਅਨ ਆਗੂ ਮਨਪ੍ਰੀਤ ਸਿੰਘ ਮਾਨਸਾ ਤੇ ਵਰਿੰਦਰ ਸਰਹਿੰਦ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਸਰਕਾਰ ਦੇ ਵਿਰੁੱਧ ਰੋਸ ਧਰਨਾ ਦਿੱਤਾ ਗਿਆ। ਸੂਬਾ ਯੂਨੀਅਨ ਆਗੂਆ ਨੇ ਦਸਿਆ ਕਿ 2364 ਭਰਤੀ ਦੀ ਪਹਿਲੀ ਲਿਸਟ ਜੁਆਇੰਨ ਕਰੇ ਛੇ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਪਰ ਸਰਕਾਰ ਇਸ ਭਰਤੀ ਵਿੱਚ ਨਾਟ ਜੋਇਨਿੰਗ ਰਹੇ ਉਮੀਦਵਾਰਾਂ ਦੀ ਥਾਂ ਤੇ ਅਗਲੀ ਸੈਕਿੰਡ ਲਿਸਟ ਦੇਣ ਵਿੱਚ ਆਨਾਕਾਨੀ ਕਰ ਰਹੀ ਹੈ।ਪੰਜਾਬ ਵਿੱਚ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਵੱਡੇ ਵੱਡੇ ਦਾਅਵੇ ਕਰਕੇ ਕਿ ਸਿੱਖਿਆ ਕ੍ਰਾਂਤੀ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਊਗਾ ਤੇ ਅੱਜ ਵੀ ਵੱਡੇ ਵੱਡੇ ਦਾਅਵੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਕਿ ਬੇਰੁਜ਼ਗਾਰਾਂ ਨੂੰ ਵੱਡੇ ਪੱਧਰ ਤੇ ਜਿਹੜਾ ਰੁਜ਼ਗਾਰ ਦਿੱਤਾ ਜਾ ਰਿਹਾ ਪਰ ਇਸ ਦੀ ਗਰਾਊਂਡ ਦੇ ਉੱਤੇ ਸਥਿਤੀ ਕੁਝ ਹੋ ਰਹੀ ਹੈ। ਮਿਤੀ 28 ਸਤੰਬਰ 2025 ਨੂੰ ਜਥੇਬੰਦੀ ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੀਟਿੰਗ ਹੋਣੀ ਹੈ । ਅਗਰ ਇਸ ਮੀਟਿੰਗ ਦੇ ਵਿੱਚ ਈਟੀਟੀ ਬੇਰੁਜਗਾਰਾਂ ਦਾ ਪੁੱਖਤਾ ਹੱਲ ਨਹੀਂ ਕੀਤਾ ਗਿਆ ਤਾਂ ਇਸ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਜੋ ਕਿ ਗੁਪਤ ਐਕਸ਼ਨਾਂ ਦੇ ਰੂਪ ਵਿੱਚ ਹੋਵੇਗਾ।ਇਸ ਮੌਕੇ ਗੁਰਸੰਗਤ ਬੁਢਲਾਡਾ,ਅੰਮ੍ਰਿਤਪਾਲ ਧੂਰੀ,ਗਗਨ ਖੰਨਾ,ਗਗਨ ਧੂਰੀ,ਰਮਨ ਧੂਰੀ, ਗਗਨ ਧੂਰੀ,ਹਰਮਨ ਲੁਧਿਆਣਾ,ਸੁਖਦੇਵ ਜਲਾਲਾਬਾਦ, ਹਰਸੇਵਕ ਮਾਲੇਰਕੋਟਲਾ,ਪਰਮ ਜਲਾਲਾਬਾਦ,ਨਵਦੀਪ ਫ਼ਤਹਿਗੜ੍ਹ ਸਾਹਿਬ, ਬਲਜੀਤ ਬੱਲੀ ਆਦਿ ਅਧਿਆਪਕਾਂ ਤੋਂ ਬਿਨਾਂ ਸਰਬਜੋਤ ਹੁਸ਼ਿਆਰਪੁਰ ਵੱਡੀ ਗਿਣਤੀ ਵਿੱਚ ਆਗੂ ਅਤੇ ਅਧਿਆਪਕ ਹਾਜਰ ਸਨ।


ਖੁਸ਼ਪ੍ਰੀਤ ਸਿੰਘ ਚਹਿਲ,ਹੀਰੋਂ ਖ਼ੁਰਦ : ਐਚਟੀ ਤੇ ਸੀਐਚਟੀ ਜਥੇਬੰਦੀ ਦਾ ਵਫ਼ਦ ਡੀਈਓ (ਪ੍ਰਾਇਮਰੀ) ਸੰਗਰੂਰ ਨੂੰ ਮਿਲਿਆ : ਅਮਨਦੀਪ ਸ਼ਰਮਾ

ਐਚਟੀ ਤੇ ਸੀਐਚਟੀ ਜਥੇਬੰਦੀ ਦਾ ਵਫ਼ਦ ਡੀਈਓ (ਪ੍ਰਾਇਮਰੀ) ਸੰਗਰੂਰ ਨੂੰ ਮਿਲਿਆ : ਅਮਨਦੀਪ ਸ਼ਰਮਾ

ਸੈਂਟਰ ਹੈਡ ਟੀਚਰ ਦੀਆਂ ਸੀਨੀਅਰਤਾ ਸੂਚੀਆਂ ਜਲਦੀ ਹੋਣਗੀਆਂ ਜਾਰੀ-ਬੱਛੋਆਣਾ

ਖੁਸ਼ਪ੍ਰੀਤ ਸਿੰਘ ਚਹਿਲ, ਹੀਰੋਂ ਖ਼ੁਰਦ : ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ (ਪ੍ਰਾਇਮਰੀ ਸਿੱਖਿਆ) ਬਲਜਿੰਦਰ ਕੌਰ ਨੂੰ ਮਿਲਿਆ।ਜਥੇਬੰਦੀ ਵੱਲੋਂ ਮਿਡ-ਡੇ-ਮੀਲ ਸਕੀਮ ਦੀ ਗਰਾਂਟ ਜਾਰੀ ਕਰਨ ਦੀ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਕੀਮ ਤਹਿਤ ਅਡਵਾਂਸ ਗਰਾਂਟ ਜਾਰੀ ਕੀਤੀ ਜਾਵੇ। ਜਥੇਬੰਦੀ ਵੱਲੋਂ ਸਕੂਲਾਂ ਲਈ ਢੋਲਾਂ ਦੀ ਗਰਾਂਟ ਜਾਰੀ ਕਰਨ ਦੀ ਮੰਗ ਵੀ ਰੱਖੀ। ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਜਿਸ ਕਿਸੇ ਸਕੂਲ ਨੂੰ ਕਣਕ ਅਤੇ ਚਾਵਲ ਲਈ ਢੋਲ ਦੀ ਜ਼ਰੂਰਤ ਹੈ ਉਹ ਆਪਣੀ ਡਿਮਾਂਡ ਭੇਜਣ, ਉਨਾਂ ਸਤੰਬਰ ਮਹੀਨੇ ਦੀ ਗਰਾਂਟ ਜਾਰੀ ਕਰਨ ਸਬੰਧੀ ਵੀ ਸਟੇਟ ਨੂੰ ਲਿਖਣ ਬਾਰੇ ਕਿਹਾ। ਜਥੇਬੰਦੀ ਵੱਲੋਂ ਹੈਡ ਟੀਚਰ, ਸੈਂਟਰ ਹੈਡ ਟੀਚਰ ਦੀਆਂ ਸੀਨੀਅਰਤਾਂ ਸੂਚੀਆਂ ਤਿਆਰ ਕਰਨ ਨੂੰ ਸਬੰਧੀ ਵੀ ਗੱਲਬਾਤ ਕੀਤੀ ਗਈ ਜਿਸ ਤੇ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਜਲਦੀ ਹੀ ਸੀਨੀਅਰ ਤਾਂ ਸੂਚੀਆਂ ਤਿਆਰ ਕਰਕੇ ਬਲਾਕਾਂ ਨੂੰ ਭੇਜ ਦਿੱਤੀਆਂ ਜਾਣਗੀਆਂ।ਜਥੇਬੰਦੀ ਵੱਲੋਂ ਸਫਾਈ ਸੇਵਕਾਂ ਦੀ ਤਨਖਾਹ ਜਾਰੀ ਕਰਨ, ਸਕੂਲ ਆਫ ਹੈਪੀਨੈਸ ਅਤੇ ਨਬਾਰਡ 29,30 ਦੀਆਂ ਗਰਾਂਟਾਂ ਜਾਰੀ ਕਰਨ, ਜੂਨ 2020 ਵਿੱਚ ਲੱਗੀਆਂ ਕੋਵਿਡ ਡਿਊਟੀਆਂ ਦੀ ਕਮਾਈ ਛੁੱਟੀ ਦੇਣ, ਸਿੱਖਿਆ ਕ੍ਰਾਂਤੀ ਤਹਿਤ ਨੀਹ ਪੱਥਰਾਂ ਆਦਿ ਦੀਆਂ ਗ੍ਰਾਂਟਾਂ ਜਾਰੀ ਕਰਨ ਦੀ ਗੱਲਬਾਤ ਕੀਤੀ। ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਕਿਹਾ ਗਿਆ ਕਿ ਇਹਨਾਂ ਗਰਾਂਟਾਂ ਦੇ ਬਿੱਲ ਖਜ਼ਾਨਾ ਦਫਤਰ ਭੇਜੇ ਜਾ ਚੁੱਕੇ ਹਨ। ਜਥੇਬੰਦੀ ਵੱਲੋਂ ਸਕੂਲਾਂ ਵਿੱਚ ਆ ਰਹੀਆਂ ਵੱਖਵੱਖ ਸਮੱਸਿਆਵਾਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ।ਇਸ ਸਮੇਂ ਉਪ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਸੰਗਰੂਰ,ਓਮ ਪ੍ਰਕਾਸ਼ ਗੋਇਲ ਸੁਨਾਮ, ਸੁਖਬੀਰ ਸੰਗਰੂਰ, ਕਮਲ ਗੋਇਲ ਸਨਾਮ, ਰਾਮ ਔਲਖ ਦਿੜਬਾ, ਗੁਰਜੰਟ ਸਿੰਘ ਬੱਛੂਆਣਾ, ਜਗਦੀਪ ਸਿੰਘ ਬੁਢਲਾਡਾ, ਪ੍ਰਦੀਪ ਬੁਢਲਾਡਾ ਲਵਲੀਸ਼ ਗੋਇਲ ਨਾਭਾ ਆਦਿ ਹਾਜ਼ਰ ਸਨ।

Saturday, September 20, 2025

ਖੁਸ਼ਪ੍ਰੀਤ ਸਿੰਘ ਚਹਿਲ,ਹੀਰੋਂ ਖ਼ੁਰਦ : ਸੈਲਫ ਹੈਲਪ ਗਰੁੱਪ ਬਣਾ ਕੇ ਇਸਤਰੀਆਂ ਆਪਣੀ ਆਮਦਨ ਵਧਾ ਸਕਦੀਆਂ ਹਨ : ਪ੍ਰਿੰਸੀਪਲ ਬੁੱਧ ਰਾਮ ਵਿਧਾਇਕ

ਸੈਲਫ ਹੈਲਪ ਗਰੁੱਪ ਬਣਾ ਕੇ ਇਸਤਰੀਆਂ ਆਪਣੀ ਆਮਦਨ ਵਧਾ ਸਕਦੀਆਂ ਹਨ : ਪ੍ਰਿੰਸੀਪਲ ਬੁੱਧ ਰਾਮ ਵਿਧਾਇਕ

ਖੁਸ਼ਪ੍ਰੀਤ ਸਿੰਘ ਚਹਿਲ,ਹੀਰੋਂ ਖ਼ੁਰਦ : ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਪਿੰਡ ਫੁੱੱਲੂਵਾਲਾ ਡੋਗਰਾ ਵਿਖੇ ਸੈਲਫ ਹੈਲਫ ਗਰੁਪਾਂ ਵਲੋਂ ਚਲਾਈਆਂ ਤਿੰਨ ਦੁਕਾਨਾਂ 2 ਪ੍ਰਚੂਨ ਦੀਆਂ ਅਤੇ ਇੱਕ ਚੱਪਲਾਂ ਬਣਾਉਣ ਦੀ ਦੁਕਾਨ ਦਾ ਉਦਘਾਟਨ ਕੀਤਾ ਜਿਸ ਵਿੱਚ ਕਿ ਉਹਨਾਂ ਵੱਲੋਂ ਸੈਲਫ ਹੈਲਪ ਗਰੁੱਪਾਂ ਦੀ ਬਹੁਤ ਪ੍ਰਸੰਸਾ ਕੀਤੀ ਗਈ ਤੇ ਉਹਨਾਂ ਨੂੰ ਅੱਗੇ ਵਧਾਉਣ ਵਾਸਤੇ ਵਿਸ਼ਵਾਸ ਦਿਵਾਇਆ। ਬੀਡੀਪੀਓ ਦਫਤਰ ਦੀ ਸੈਲਫ ਹੈਲਫ ਗਰੁੱਪ ਦੀ ਇੰਚਾਰਜ ਜਸਵੀਰ ਕੌਰ ਨੇ ਵਿਸ਼ਵਾਸ ਵੀ ਦਵਾਇਆ ਗਿਆ ਕਿ ਜੋ ਵੀ ਸੈਲਫ ਗਰੁੱਪ ਦੇ ਅਧੀਨ ਜੋ ਵੀ ਕੰਮ ਕਾਰ ਅਤੇ ਕਿਸੇ ਤਰ੍ਹਾਂ ਦੀ ਵੀ ਕੋਈ ਮਦਦ ਦੀ ਲੋੜ ਹੈ ਤਾਂ ਅਸੀ ਹਮੇਸ਼ਾ ਹੀ ਤੁਹਾਡੇ ਨਾਲ ਖੜੇ ਹਾਂ । ਹਲਕਾ ਬਢਲਾਡੇ ਦੇ ਅਧੀਨ ਜੋ ਪਿੰਡ ਆਉਂਦੇ ਹਨ ਕੋਈ ਵੀ ਔਰਤਾਂ ਰੁਜ਼ਗਾਰ ਸ਼ੁਰੂ ਕਰਨਾ ਚਾਹੁੰਦੀ ਹੈ ਉਹ ਬੀਡੀਪੀਓ ਦਫ਼ਤਰ ਨਾਲ਼ ਸੰਪਰਕ ਕਰ ਸਕਦੀ ਹੈ। ਹਲਕਾ ਵਿਧਾਇਕ ਨੇ ਕਿਹਾ ਕਿ ਪਿੰਡ ਦੀਆਂ ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਲੋੜ ਅਨੁਸਾਰ ਕਰਜਾ ਲੈ ਕੇ ਆਪਣਾ ਕੋਈ ਵੀ ਰੁਜ਼ਗਾਰ ਸ਼ੁਰੂ ਕਰ ਸਕਦੀਆਂ ਹਨ ,ਜਿਸ ਨਾਲ ਕਿ ਘਰ ਵਿੱਚ ਗਰੀਬੀ ਵੀ ਦੂਰ ਕੀਤੀ ਜਾ ਸਕਦੀ ਹੈ। ਜਸਵੀਰ ਕੌਰ ਨੇ ਐਮਐਲਏ ਬੁੱਧ ਰਾਮ ਦਾ ਧੰਨਵਾਦ ਕੀਤਾ, ਜਿਹਨਾਂ ਨੇ ਕਿ ਇੱਕ ਸੁਨੇਹੇ 'ਤੇ ਹੀ ਉਹਨਾਂ ਦੇ ਪਿੰਡ ਫੂਲਵਾਲਾ ਡੋਗਰਾ ਦੇ ਵਿੱਚ ਆ ਕੇ ਹੌਂਸਲਾ ਵਧਾਇਆ । ਤਿੰਨ ਦੁਕਾਨਾਂ ,ਦੋ ਦੁਕਾਨਾਂ ਪ੍ਰਚੂਨ ਦੀਆਂ ਇੱਕ ਦੁਕਾਨ ਚੱਪਲ ਦਾ ਪ੍ਰੋਜੈਕਟ ਲਗਾਇਆ ਗਿਆ ਜੋ ਕਿ ਸੈਲਫ ਹੈਲਪ ਗਰੁੱਪ ਦੀ ਮੈਂਬਰ ਗੁਰਮੀਤ ਕੌਰ ਪਤਨੀ ਧਰਮਪਾਲ ਸਿੰਘ ਤੇ ਸਰਬਜੀਤ ਕੌਰ ਉਹਨਾਂ ਵੱਲੋਂ ਇੱਕ ਰੁਜ਼ਗਾਰ ਸ਼ੁਰੂ ਕੀਤਾ।

Monday, September 15, 2025

ਪੰਜਾਬ ਸਰਕਾਰ ਅਤੇ ਸਿੱਖਿਆ ਅਧਿਕਾਰੀਆਂ ਦੇ ਲਾਰਿਆਂ ਤੋਂ ਦੁਖੀ ਈਟੀਟੀ 2364 ਬੇਰੁਜ਼ਗਾਰਾਂ ਨੇ ਕੀਤਾ ਡੀਪੀਆਈ ਦਫਤਰ ਦਾ ਘਿਰਾਓ

ਪੰਜਾਬ ਸਰਕਾਰ ਅਤੇ ਸਿੱਖਿਆ ਅਧਿਕਾਰੀਆਂ ਦੇ ਲਾਰਿਆਂ ਤੋਂ ਦੁਖੀ ਈਟੀਟੀ 2364 ਬੇਰੁਜ਼ਗਾਰਾਂ ਨੇ ਕੀਤਾ ਡੀਪੀਆਈ ਦਫਤਰ ਦਾ ਘਿਰਾਓ

ਖੁਸ਼ਪ੍ਰੀਤ ਸਿੰਘ,ਮੋਹਾਲੀ : ਈਟੀਟੀ 2364 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸੂਬਾ ਯੂਨੀਅਨ ਆਗੂ ਮਨਪ੍ਰੀਤ ਸਿੰਘ ਮਾਨਸਾ ਦੀ ਅਗਵਾਈ ਵਿੱਚ ਡੀਪੀਆਈ ਦਫਤਰ ਦੇ ਬਾਹਰ ਸਰਕਾਰ ਦੇ ਵਿਰੁੱਧ ਰੋਸ ਧਰਨਾ ਦਿੱਤਾ। ਸੂਬਾ ਯੂਨੀਅਨ ਆਗੂ ਨੇ ਦਸਿਆ ਕਿ 2364 ਭਰਤੀ ਦੀ ਪਹਿਲੀ ਲਿਸਟ ਜੁਆਇੰਨ ਕਰੇ ਪੰਜ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਪਰ ਸਰਕਾਰ ਇਸ ਭਰਤੀ ਵਿੱਚ ਨੋਟ ਜੋਇਨਿੰਗ ਰਹੇ ਉਮੀਦਵਾਰਾਂ ਦੀ ਥਾਂ ਤੇ ਅਗਲੀ ਸੈਕਿੰਡ ਲਿਸਟ ਦੇਣ ਵਿੱਚ ਆਨਾਕਾਨੀ ਕਰ ਰਹੀ ਹੈ।ਪੰਜਾਬ ਵਿੱਚ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਵੱਡੇ ਵੱਡੇ ਦਾਅਵੇ ਕਰਕੇ ਕਿ ਸਿੱਖਿਆ ਕ੍ਰਾਂਤੀ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਊਗਾ ਤੇ ਅੱਜ ਵੀ ਵੱਡੇ ਵੱਡੇ ਦਾਅਵੇ ਦਾਅਵੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਕਿ ਬੇਰੁਜ਼ਗਾਰਾਂ ਨੂੰ ਵੱਡੇ ਪੱਧਰ ਤੇ ਜਿਹੜਾ ਰੁਜ਼ਗਾਰ ਦਿੱਤਾ ਜਾ ਰਿਹਾ ਪਰ ਇਸ ਦੀ ਗਰਾਊਂਡ ਦੇ ਉੱਤੇ ਸਥਿਤੀ ਕੁਝ ਹੋ ਰਹੀ ਹੈ । 17 ਸਤੰਬਰ 2025 ਨੂੰ ਜਥੇਬੰਦੀ ਦੀ ਸਿੱਖਿਆ ਸਕੱਤਰ ਨਾਲ ਮੀਟਿੰਗ ਹੋਣੀ ਹੈ । ਅਗਰ ਇਸ ਮੀਟਿੰਗ ਦੇ ਵਿੱਚ ਈਟੀਟੀ ਬੇਰੁਜਗਾਰਾਂ ਦਾ ਪੁੱਖਤਾ ਹੱਲ ਨਹੀਂ ਕੀਤਾ ਗਿਆ। ਤਾਂ ਇਸ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਜੌ ਕੇ ਗੁਪਤ ਐਕਸ਼ਨਾਂ ਦੇ ਰੂਪ ਵਿੱਚ ਹੋਵੇਗਾ। ਇਸ ਮੌਕੇ ਵਰਿੰਦਰ ਸਰਹੰਦ, ਗੁਰਸੰਗਤ ਬੁਢਲਾਡਾ, ਅੰਮ੍ਰਿਤਪਾਲ ਧੂਰੀ, ਗਗਨ ਖੰਨਾ, ਕਿਰਨ ਨਾਭਾ, ਗਗਨ ਧੂਰੀ, ਮਦਨ ਜਲਾਲਾਬਾਦ, ਜਸਵਿੰਦਰ ਮਾਛੀਵਾੜਾ, ਰਣਜੀਤ ਸੰਗਰੂਰ, ਗਗਨ ਧੂਰੀ,ਹਰਮਨ ਲੁਧਿਆਣਾ, ਸੁਖਦੇਵ ਜਲਾਲਾਬਾਦ,ਗੁਰਮੁਖ ਸਰਦੂਲਗੜ੍ਹ, ਆਦਿ ਅਧਿਆਪਕਾਂ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਆਗੂ ਅਤੇ ਅਧਿਆਪਕ ਹਾਜਰ ਸਨ।

Tuesday, September 9, 2025

ਸਾਰੇ ਅਧਿਆਪਕਾਂ ਨੂੰ ਬਦਲੀਆਂ ਦਾ ਇੱਕ ਮੌਕਾ ਹੋਰ ਦਿੱਤਾ ਜਾਵੇ : ਅਮਨਦੀਪ ਸ਼ਰਮਾ

ਸਾਰੇ ਅਧਿਆਪਕਾਂ ਨੂੰ ਬਦਲੀਆਂ ਦਾ ਇੱਕ ਮੌਕਾ ਹੋਰ ਦਿੱਤਾ ਜਾਵੇ - ਅਮਨਦੀਪ ਸ਼ਰਮਾ

ਮਿਊਚੁਅਲ ਬਦਲੀ ਵਿੱਚ ਸਟੇਅ ਦੀ ਸ਼ਰਤ ਖਤਮ ਹੋਵੇ- ਧੂਲਕਾ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਭਰ ਦੇ ਸਮੁੱਚੇ ਅਧਿਆਪਕਾਂ ਨੂੰ ਇੱਕ ਬਦਲੀ ਦਾ ਹੋਰ ਮੌਕਾ ਦੇਣ ਦੀ ਮੰਗ ਕੀਤੀ ਜਾਂਦੀ ਹੈ । ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਜਿਲਾ ਕਾਡਰ ਬਦਲੀਆਂ,ਸਟੇਟ ਕਾਡਰ ਬਦਲੀਆਂ ਤੋਂ ਬਾਅਦ ਜਿਹੜੇ ਸਟੇਸ਼ਨ ਖਾਲੀ ਹੋਏ ਹਨ ਉਥੋਂ ਦੂਰ ਦਰਾਡੇ ਬੈਠੇ ਅਧਿਆਪਕ ਆਪਣੀ ਬਦਲੀ ਕਰਵਾ ਕੇ ਆਪਣੇ ਘਰਾਂ ਦੇ ਨੇੜੇ ਆ ਸਕਦੇ ਹਨ।ਉਹਨਾਂ ਕਿਹਾ ਕਿ ਜਿਹਨਾਂ ਅਧਿਆਪਕਾਂ ਨੂੰ ਤਰੱਕੀਆਂ ਸਮੇਂ ਦੂਰ ਦਰਾਡੇ ਸਟੇਸ਼ਨ ਅਲਾਟ ਕੀਤੇ ਗਏ ਸਨ ਉਹਨਾਂ ਨੂੰ ਵੀ ਇੱਕ ਵਾਰ ਬਦਲੀ ਦਾ ਮੌਕਾ ਦੇਣਾ ਬਣਦਾ ਹੈ। ਉਹਨਾਂ ਕਿਹਾ ਕਿ ਇਸ ਮਸਲੇ ਸਬੰਧੀ 26 ਜੂਨ ਨੂੰ ਸਿੱਖਿਆ ਸਕੱਤਰ ਪੰਜਾਬ ਨਾਲ ਵੀ ਮੀਟਿੰਗ ਹੋ ਚੁੱਕੀ ਹੈ।ਮਾਸਟਰ ਕਾਡਰ,ਲੈਕਚਰਾਰ ਦੀਆਂ ਤਰੱਕੀਆਂ ਸਮੇਂ ਦੂਰ ਦੁਰਾਡੇ ਸਟੇਸ਼ਨਾਂ ਤੇ ਜੁਆਇਨ ਕੀਤੇ ਅਧਿਆਪਕਾਂ ਨੂੰ ਬਦਲੀਆਂ ਦਾ ਮੌਕਾ ਦੇਣ ਦੀ ਮੰਗ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਉਸ ਸਮੇਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਟੇਸ਼ਨ ਨਹੀਂ ਖੋਲ੍ਹੇ ਗਏ ਸਨ ਜਦੋਂ ਕਿ ਬਦਲੀਆਂ ਵਿੱਚ ਹੁਣ ਸਟੇਸ਼ਨ ਵਿਖਾਏ ਗਏ ਹਨ। ਉਹਨਾਂ ਕਿਹਾ ਕਿ 6635 ਅਧਿਆਪਕਾਂ ਦਾ ਬਦਲੀਆਂ ਦੇ ਪਹਿਲੇ ਗੇੜ ਵਿੱਚ ਪਰਕਰਮ ਪੂਰਾ ਨਹੀਂ ਹੋਇਆ ਸੀ ਅਤੇ ਹੁਣ ਇਹ ਪਰਖ ਕਾਲ ਪੂਰਾ ਹੋ ਚੁੱਕਾ ਹੈ।ਇਸ ਲਈ ਸਮੁੱਚੇ ਅਧਿਆਪਕਾਂ ਨੂੰ ਇੱਕ ਬਦਲੀ ਦਾ ਮੌਕਾ ਹੋਰ ਦੇਣ ਦੀ ਮੰਗ ਕੀਤੀ ਜਾਂਦੀ ਹੈ।ਜਥੇਬੰਦੀ ਪੰਜਾਬ ਦੇ ਸੂਬਾ ਉਪ ਪ੍ਰਧਾਨ ਰਘਵਿੰਦਰ ਸਿੰਘ ਧੂਲਕਾ ਨੇ ਕਿਹਾ ਕਿ ਮਿਊਚਅਲ ਬਦਲੀਆਂ ਵਿੱਚ ਸਟੇਜ ਦੀ ਸ਼ਰਤ ਖਤਮ ਕਰਕੇ ਅਧਿਆਪਕਾਂ ਦੀਆਂ ਆਪਸੀ ਬਦਲੀਆਂ ਕੀਤੀਆਂ ਜਾਣ। ਉਹਨਾ ਕਿਹਾ ਕਿ ਆਪਸੀ ਬਦਲੀਆਂ ਨਾਲ ਕਿਸੇ ਪ੍ਰਕਾਰ ਦਾ ਕੋਈ ਬੱਚਿਆਂ ਦਾ ਨੁਕਸਾਨ ਵੀ ਨਹੀਂ ਹੁੰਦਾ ਤੇ ਅਧਿਆਪਕ ਦੀ ਥਾਂ 'ਤੇ ਅਧਿਆਪਕ ਮਿਲ ਜਾਂਦਾ ਹੈ।


Thursday, September 4, 2025

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਸਿੱਖ-ਮੁਸਲਿਮ ਏਕਤਾ ਦੀ ਮਿਸਾਲ: ਹੜ੍ਹ ਪੀੜਤਾਂ ਦੀ ਸਾਂਝੀ ਸੇਵਾ ਲਈ ਇਕੱਠੇ ਹੋ ਰਾਹਤ ਕਾਰਜਾਂ ਵਿੱਚ ਜੁਟੇ

 ਸਿੱਖ-ਮੁਸਲਿਮ ਏਕਤਾ ਦੀ ਮਿਸਾਲ: ਹੜ੍ਹ ਪੀੜਤਾਂ ਦੀ ਸਾਂਝੀ ਸੇਵਾ ਲਈ ਇਕੱਠੇ ਹੋ ਰਾਹਤ ਕਾਰਜਾਂ ਵਿੱਚ ਜੁਟੇ

ਪੀੜਿਤ ਜ਼ਿਲਿਆਂ ਵਿੱਚ ਵੱਖ-ਵੱਖ ਅਕਾਲ ਅਕੈਡਮੀਆਂ ਹੜ੍ਹ ਪੀੜਤ ਰਾਹਤ ਕੈਂਪ ਵਜੋਂ ਸਥਾਪਿਤ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਕਲਗੀਧਰ ਟਰੱਸਟ ਗੁਰਦਵਾਰਾ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਵੱਲੋਂ ਕੁਦਰਤੀ ਆਫਤਾਂ ਨੂੰ ਨਜਿੱਠਣ ਲਈ ਅਕਾਲ ਸੇਵਾ ਟੀਮਾਂ ਨੂੰ ਭੇਜਣ ਦਾ 26 ਅਗਸਤ ਤੋਂ ਉੱਦਮ ਕੀਤਾ ਗਿਆ। ਕਲਗੀਧਰ ਟਰੱਸਟ ਬੜੂ ਸਾਹਿਬ ਦੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਦੇ ਪਿੰਡ ਜੱਗੂ ਚੱਕ ਟਾਂਡਾ ਅਤੇ ਟਾਂਡਾ ਬਸਤੀ ਵਿੱਚ ਹੜ੍ਹਾਂ ਦੀ ਸਥਿਤੀ ਬੜਾ ਭਿਆਨਕ ਰੂਪ ਧਾਰ ਗਈ ਸੀ। ਇਹਨਾਂ ਪਿੰਡਾਂ ਵਿੱਚ ਹੜ੍ਹਾਂ ਦਾ ਪਾਣੀ ਉੱਤਰ ਚੁੱਕਾ ਹੈ ਅਤੇ ਪਿੰਡ ਵਿੱਚ ਮੁੜ ਵਸੇਵੇ ਲਈ ਕਾਰਜ ਕੀਤੇ ਜਾ ਰਹੇ ਹਨ, ਇਸੇ ਤਹਿਤ ਕਲਗੀਧਰ ਟਰੱਸਟ ਬੜੂ ਸਾਹਿਬ.ਜਗਤਜੀਤ ਇੰਡਸਟਰੀ ਚੀਮਾ ਅਤੇ ਸਿੱਖ-ਮੁਸਲਿਮ ਸਾਂਝ ਸੋਸਾਇਟੀ ਨਾਲ ਮਿਲ ਕੇ ਇਸ ਪਿੰਡ ਵਿੱਚ ਰਾਸ਼ਨ ਕਿੱਟਾਂ, ਗੱਦੇ,ਕੰਬਲ, ਬੈਡ ਸ਼ੀਟ, ਚੱਪਲਾਂ, ਸਿਨੇਟਰੀ ਪੈਡ, ਦਵਾਈਆਂ, ਪਾਣੀ ਦੀਆਂ ਬੋਤਲਾਂ ਅਤੇ ਹੋਰ ਜਰੂਰਤ ਦਾ ਸਮਾਨ ਵੰਡਿਆ ਗਿਆ। ਇਥੇ ਜ਼ਿਕਰਯੋਗ ਹੈ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਹੜ੍ਹ ਪੀੜਤਾਂ ਦੇ ਰਾਹਤ ਕਾਰਜਾਂ ਲਈ "ਹੜ੍ਹ ਪੀੜਤ ਰਾਹਤ ਕੈਂਪ" ਬਣਾਏ ਗਏ ਹਨ,ਜੋ ਕਿ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਲਈ ਅਕਾਲ ਅਕੈਡਮੀ ਤਿੱਬੜ,ਦੀਨਾਨਗਰ,ਡੇਰਾ ਬਾਬਾ ਨਾਨਕ ਅਤੇ ਸੁਜਾਨਪੁਰ ਵਿਖੇ,ਅੰਮ੍ਰਿਤਸਰ ਜ਼ਿਲੇ ਲਈ ਅਕਾਲ ਅਕੈਡਮੀ ਵਛੋਆ ਅਤੇ ਅਕਾਲ ਅਕੈਡਮੀ ਦਦੇਹਰ ਸਾਹਿਬ ਵਿਖੇ ਅਤੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਅਕਾਲ ਅਕੈਡਮੀ ਥੇਹ ਕਲੰਦਰ ਵਿਖੇ ਕੈਂਪ ਬਣਾਇਆ ਗਿਆ।ਜਿਥੋਂ ਨੇੜੇ ਦੇ ਹੜ੍ਹ ਪ੍ਰਵਾਭਿਤ ਇਲਾਕਿਆਂ ਵਿੱਚ ਅਤੇ ਢਾਣੀਆਂ ਵਿੱਚ ਕਿਸ਼ਤੀ ਰਾਹੀਂ ਹੜ੍ਹ ਪੀੜਤਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਹੁਣ ਤੱਕ ਤਕਰੀਬਨ 137 ਪਿੰਡਾਂ ਵਿੱਚੋਂ 5500 ਤੋਂ ਵੱਧ ਵਿਅਕਤੀਆਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਜਗ੍ਹਾ 'ਤੇ ਪਹੁੰਚਾਇਆ ਗਿਆ। ਇਥੇ ਜਿਕਰਯੋਗ ਹੈ ਕਿ ਦੇਸ਼ ਵਿੱਚ ਜਦੋ ਵੀ ਕੁਦਰਤੀ ਆਫ਼ਤਾਂ ਆਉਦੀਆਂ ਹਨ ਤਾ ਟਰੱਸਟ ਦੀ ਅਕਾਲ ਸੇਵਾ ਟੀਮ ਵੱਲੋਂ ਨਿਧੜਕ ਹੋ ਕੇ ਹੜ੍ਹ ਪੀੜਤਾਂ ਦੀ ਸੇਵਾ ਲਈ ਤਤਪਰ ਰਹਿੰਦੇ ਹਨ।

Wednesday, September 3, 2025

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਰਾਹਤ ਕਾਰਜਾਂ ਦੀ ਕੀਤੀ ਪ੍ਰਸ਼ੰਸਾ

ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਰਾਹਤ ਕਾਰਜਾਂ ਦੀ ਕੀਤੀ ਪ੍ਰਸ਼ੰਸਾ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਲਗੀਧਰ ਟਰੱਸਟ ਦੇ ਸੇਵਾਦਾਰ ਭਾਈ ਹਰਜੀਤ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਸਰਹੱਦੀ ਖੇਤਰ ਵਿੱਚ ਆਏ ਹੜ੍ਹਾਂ ਦੌਰਾਨ ਟਰੱਸਟ ਵੱਲੋਂ ਚਲਾਏ ਗਏ ਇਨਸਾਨੀ ਅਤੇ ਰਾਹਤ ਕੰਮਾਂ ਦੀ ਤਹਿ ਦਿਲੋਂ ਪ੍ਰਸ਼ੰਸਾ ਕੀਤੀ। ਇਸ ਦੌਰਾਨ ਰਾਜਪਾਲ ਨੇ ਦੀਨਾਨਗਰ ਵਿਖੇ ਬਣਾਏ ਗਏ ਰਾਹਤ ਕੈਂਪ ਦੀ ਖਾਸ ਤੌਰ 'ਤੇ ਸਰਾਹਨਾ ਕੀਤੀ ਅਤੇ ਕਲਗੀਧਰ ਟਰੱਸਟ ਵੱਲੋਂ ਮਨੁੱਖਤਾ ਦੀ ਭਲਾਈ ਲਈ ਨਿਰੰਤਰ ਚੱਲ ਰਹੇ ਸੇਵਾ ਕਾਰਜਾਂ ਦੀ ਵੀ ਖੁਲ ਕੇ ਪ੍ਰਸ਼ੰਸਾ ਕੀਤੀ। ਜਿਕਰਯੋਗ ਹੈ ਕਿ ਟਰੱਸਟ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੀ ਦੀਨਾਨਗਰ ਅਤੇ ਗੁਰਦਾਸਪੁਰ ਤਹਿਸੀਲ ਦੇ 35 ਪਿੰਡਾਂ ਵਿੱਚੋਂ 1100 ਵਿਅਕਤੀਆਂ ਨੂੰ,ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ, ਜਲਾਲਾਬਾਦ ਅਤੇ ਫਾਜ਼ਿਲਕਾ ਤਹਿਸੀਲ ਦੇ 32 ਪਿੰਡਾਂ 'ਚੋਂ 800 ਦੇ ਲਗਭਗ ਵਿਅਕਤੀਆਂ ਨੂੰ, ਅੰਮ੍ਰਿਤਸਰ ਜ਼ਿਲ੍ਹੇ ਦੀ ਰਮਦਾਸ, ਲੋਪੋਕੇ ਅਤੇ ਅਜਨਾਲਾ ਤਹਿਸੀਲ ਦੇ 50 ਪਿੰਡਾਂ ਵਿੱਚੋਂ 2500 ਤੋਂ ਵੱਧ ਵਿਅਕਤੀਆਂ ਨੂੰ ਰੈਸਕਿਊ ਅਤੇ ਰਾਸ਼ਨ ਪਹੁੰਚਾਇਆ ਗਿਆ ਅਤੇ 1500 ਤੋਂ ਵੱਧ ਰਾਸ਼ਨ ਦੀਆਂ ਕਿਟਾਂ ਅਤੇ ਲੰਗਰ ਵੰਡਿਆ ਗਈਆਂ। ਫਿਰੋਜ਼ਪੁਰ ਅਤੇ ਤਰਨ ਤਾਰਨ ਜ਼ਿਲ੍ਹੇ ਵਿੱਚ ਰੈਸਕਿਊ ਅਪ੍ਰੇਸ਼ਨ ਚੱਲ ਰਿਹਾ ਹੈ ਇਸ ਅਪਰੇਸ਼ਨ ਨਾਲ ਹੁਣ ਤੱਕ 500 ਵਿਅਕਤੀਆਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ। ਇਹਨਾਂ ਪਿੰਡਾਂ ਵਿੱਚ ਹੜ੍ਹ ਪੀੜਤਾਂ ਨੂੰ ਘਰੋਂ-ਘਰੀ ਲੰਗਰ, ਦੁੱਧ, ਪਾਣੀ, ਰਾਹਤ ਕਿੱਟਾਂ, ਪਸ਼ੂਆਂ ਲਈ ਚਾਰਾ ਆਦਿ ਲੈ ਕੇ ਬੇੜੀਆਂ ਰਾਹੀਂ ਵੰਡਿਆ ਜਾ ਰਿਹਾ ਹੈ। ਹੁਣ ਤੱਕ 5000 ਤੋਂ ਵੱਧ ਵਿਅਕਤੀਆਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ।ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਆਈ.ਏ.ਐਸ. ਅਫਸਰ ਜਸਪਿੰਦਰ ਸਿੰਘ ਓਹਨਾ ਨਾਲ ਸਨ, ਜੋ ਕਿ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਦੇ ਪੂਰਵ ਵਿਦਿਆਰਥੀ ਹਨ।ਕਲਗੀਧਰ ਟਰੱਸਟ ਲਈ ਇਹ ਮਾਣ ਦੀ ਗੱਲ ਹੈ ਕਿ ਇਸ ਦੀਆਂ ਸਿੱਖਿਆਤਮਕ ਸੰਸਥਾਵਾਂ ਤੋਂ ਪਾਸ ਹੋਏ ਵਿਦਿਆਰਥੀ ਅੱਜ ਪੰਜਾਬ ਦੇ ਇਹਨਾਂ ਨਾਜ਼ੁਕ ਹਲਾਤਾਂ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਹਨ।