ਸਰਵਹਿੱਤਕਾਰੀ ਵਿੱਦਿਆ ਮੰਦਰ ਸੀਬੀਐਸਈ ਭੀਖੀ ਦਾ ਨਤੀਜਾ ਰਿਹਾ ਸ਼ਾਨਦਾਰ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸੀਬੀਐਸਈ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਅਤੇ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਬੀਐਸਈ ਭੀਖੀ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਬੜੇ ਹੀ ਮਾਣ ਦੀ ਗੱਲ ਹੈ ਕਿ ਦਸਵੀਂ ਅਤੇ ਬਾਰਵੀਂ ਜਮਾਤ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ । ਬੜੇ ਹੀ ਮਾਣ ਦੀ ਗੱਲ ਹੈ ਕਿ ਬਾਰਵੀਂ ਜਮਾਤ ਦੇ ਕਾੱਮਰਸ ਗਰੁੱਪ ਚੋਂ ਕਾਰਤਿਕੇ ਨੇ 96.80 ਫੀਸਦ ਪਹਿਲਾ, ਹੇਮੰਤ ਜੈਨ ਨੇ 95.80 ਫੀਸਦ ਦੂਜਾ,ਸੁਮਨਪ੍ਰੀਤ ਕੌਰ ਨੇ 94.60 ਫੀਸਦ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਵਿੱਦਿਆ ਮੰਦਰ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਇਸੇ ਤਰ੍ਹਾਂ ਹੀ ਸਾਇੰਸ ਗਰੁੱਪ ਚ ਜਸ਼ਨਦੀਪ ਕੌਰ ਨੇ 91.4 ਫੀਸਦ ਪਹਿਲਾ, ਹਿਤਾਂਸ਼ ਜਿੰਦਲ ਨੇ 90.8 ਫੀਸਦ ਦੂਜਾ ਅਤੇ ਅੰਕਿਤ ਜਿੰਦਲ ਨੇ 90. 2 ਫੀਸਦ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਅਤੇ ਬਾਰਵੀਂ ਆਰਟਸ ਗਰੁੱਪ ਚੋਂ ਰਤਿੰਦਰ ਸਿੰਘ ਨੇ 83 ਫੀਸਦ ਅੰਕ ਪ੍ਰਾਪਤ ਕਰਕੇ ਪਹਿਲਾ,ਜਸ਼ਨਦੀਪ ਕੌਰ ਨੇ 79 ਫੀਸਦ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਅਮਨਵੀਰ ਸਿੰਘ ਨੇ 77 ਫੀਸਦ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।ਬਾਰਵੀਂ ਜਮਾਤ ਦੇ ਕੁੱਲ 105 ਬੱਚਿਆਂ ਚੋਂ 36 ਬੱਚਿਆਂ ਨੇ 80 ਪ੍ਰਤੀਸ਼ਤ ਤੋਂ ਉੱਪਰ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਚਮਕਾਇਆ ਹੈ ।
ਦਸਵੀਂ ਜਮਾਤ ਦੀ ਹਰਮਨਜੋਤ ਕੌਰ ਨੇ 92.80 ਫੀਸਦ ਅੰਕ ਪ੍ਰਾਪਤ ਕਰਕੇ ਪਹਿਲਾ, ਪੈਵਲਦੀਪ ਕੌਰ ਨੇ 92.60 ਫੀਸਦ ਦੂਜਾ ਅਤੇ ਪੁਨੀਤ ਕੌਰ ਨੇ 92.40 ਫੀਸਦ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਦੱਸਣਯੋਗ ਹੈ ਕਿ ਦਸਵੀਂ ਜਮਾਤ ਵਿੱਚੋਂ 9 ਬੱਚਿਆਂ ਨੇ 90 ਫੀਸਦ ਤੋਂ ਉੱਪਰ, 24 ਬੱਚਿਆਂ ਨੇ 80 ਫੀਸਦ ਤੋਂ ਉੱਪਰ ਅਤੇ 48 ਬੱਚਿਆਂ ਨੇ 60 ਫੀਸਦ ਤੋਂ ਉੱਪਰ ਅੰਕ ਪ੍ਰਾਪਤ ਕਰਕੇ ਸਭ ਦਾ ਮਾਣ ਵਧਾਇਆ ਹੈ। ਬੱਚਿਆਂ ਦੀ ਇਸ ਸ਼ਾਨਦਾਰ ਸਫਲਤਾ ਦੇ ਮੌਕੇ 'ਤੇ ਸਕੂਲ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਡਾ. ਯਸ਼ਪਾਲ ਸਿੰਗਲਾ, ਪ੍ਰਧਾਨ ਸਤੀਸ਼ ਕੁਮਾਰ, ਜ਼ਿਲ੍ਹਾ ਪ੍ਰਬੰਧ ਸੰਮਤੀ ਦੇ ਪ੍ਰਧਾਨ ਤੇਜਿੰਦਰਪਾਲ, ਵਾਈਸ ਪ੍ਰਧਾਨ ਪ੍ਰਸ਼ੋਤਮ ਕੁਮਾਰ, ਵਾਈਸ ਪ੍ਰਧਾਨ ਬਿਰਜ ਲਾਲ, ਪ੍ਰਬੰਧਕ ਅੰਮ੍ਰਿਤ ਲਾਲ, ਮੈਂਬਰ ਮਨੋਜ ਕੁਮਾਰ, ਮੱਖਣ ਲਾਲ, ਅਸ਼ੋਕ ਜੈਨ, ਰਜਿੰਦਰ ਕੁਮਾਰ, ਰਕੇਸ਼ ਕੁਮਾਰ,ਪ੍ਰਿੰਸੀਪਲ ਡਾ: ਗਗਨਦੀਪ ਪਰਾਸ਼ਰ ਅਤੇ ਸਮੂਹ ਸਟਾਫ ਵੱਲੋਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬਹੁਤ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ।







