Monday, September 9, 2024

ਗੁਰਵਿੰਦਰ ਸਿੰਘ ਚਹਿਲ,ਮਾਨਸਾ : ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਵੱਲੋਂ 12 ਸਤੰਬਰ ਨੂੰ ਡੀ.ਜੀ.ਐਸ,ਈ ਦਫਤਰ ਦਾ ਘਿਰਾਓ

ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਵੱਲੋਂ 12 ਸਤੰਬਰ ਨੂੰ ਡੀ.ਜੀ.ਐਸ,ਈ ਦਫਤਰ ਦਾ ਘਿਰਾਓ 

ਮੁੱਖ ਮੰਤਰੀ ਦੇ ਲਾਰਿਆਂ ਤੋਂ ਅੱਕੇ ਐਸਐਸਏ ਮਿਡ ਡੇ ਮੀਲ ਕਰਮਚਾਰੀ ਯੂਨੀਅਨ ਦੇ ਆਗੂ

ਗੁਰਵਿੰਦਰ ਸਿੰਘ ਚਹਿਲ,ਮਾਨਸਾ : ਭਗਵੰਤ ਮਾਨ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਦੀਆ ਮੰਗਾਂ ਮੰਨਣ ਦੇ ਬਾਵਜੂਦ ਲਾਗੂ ਨਾ ਹੋਣ ਤੇ ਮੁਲਾਜ਼ਮਾਂ ਦਾ ਸਰਕਾਰ ਖਿਲਾਫ ਰੋਸ ਵਧਦਾ ਜਾ ਰਿਹਾ ਹੈ।ਮੁੱਖ ਮੰਤਰੀ ਵੱਲੋਂ 21 ਅਪ੍ਰੈਲ 2022 ਅਤੇ ਕੈਬਿਨਟ ਸਬ ਕਮੇਟੀ ਵੱਲੋਂ 14 ਮਾਰਚ 2024 ਨੂੰ ਮੰਗਾਂ ਮੰਨਣ ਦੇ ਬਾਵਜੂਦ ਵੀ ਵਿਭਾਗ ਵੱਲੋਂ ਮੰਗਾਂ ਨੂੰ ਅਮਲੀ ਜਾਮਾ ਨਹੀ ਪਹਿਨਾਇਆ ਗਿਆ।  14 ਮਾਰਚ ਦੀ ਮੀਟਿੰਗ ਵਿਚ ਖਜ਼ਾਨਾ ਮੰਤਰੀ ਦੇ ਆਦੇਸ਼ਾ ਅਨੁਸਾਰ ਜਥੇਬੰਦੀ ਵੱਲੋਂ ਡੀ.ਜੀ.ਐਸ.ਈ ਨੂੰ ਐਫੀਡੈਵਿਟ ਵੀ ਦਿੱਤਾ ਸੀ।ਪ੍ਰੈਸ ਬਿਆਨ ਜਾਰੀ ਕਰਦਿਆਂ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਜ਼ਿਲ੍ਹਾ ਮਾਨਸਾ ਦੇ ਆਗੂ ਨਵਨੀਤ ਕੁਮਾਰ, ਕੰਚਨ ਰਾਣੀ, ਵਰਿੰਦਰ ਕੁਮਾਰ, ਮਨੋਜ ਕੁਮਾਰ, ਨਰੇਸ਼ ਕੁਮਾਰ, ਜਸਪਾਲ ਕੁਮਾਰ, ਹਰੀਸ਼ ਕੁਮਾਰ, ਅਨੁਰਾਧਾ ਰਾਣੀ, ਸਰਬਜੀਤ ਕੌਰ, ਸ਼ਾਰਧਾ ਰਾਣੀ, ਨੈਯਨੀ ਕੁਦਲ,ਅਨੀਤਾ ਰਾਣੀ,ਸਤੀਸ਼ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਦੇ ਫੈਸਲੇ ਤੋਂ ਬਾਅਦ ਕੈਬਿਨਟ ਸਬ ਕਮੇਟੀ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਤਨਖਾਹ ਕਟੋਤੀ ਦੂਰ ਕਰਨ ਦੇ ਫੈਸਲੇ ਲੈ  ਕੇ 3 ਵਾਰ ਅਧਿਕਾਰੀਆ ਨੂੰ ਆਦੇਸ਼ ਦਿੱਤੇ ਪਰ ਸੂਬੇ ਦੀ ਅਫਸਰਸ਼ਾਹੀ ਨੇ ਮੁਲਾਜ਼ਮਾਂ ਦੇ ਮਸਲਿਆ ਤੇ ਕੋਈ ਕਾਰਵਾਈ ਨਹੀ ਕੀਤੀ।ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਰੈਗੂਲਰ ਤਾਂ ਕੀ ਕਰਨਾ ਸੀ ਉਲਟਾਂ  ਬਿਨ੍ਹਾ ਕਿਸੇ ਪੱਤਰ ਦੇ ਮੁਲਾਜ਼ਮਾਂ ਦੀ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਤੇ ਕੁਹਾੜਾ ਚਲਾ ਦਿੱਤਾ ਗਿਆ ਹੈ ਅਤੇ ਅੱਜ ਤੱਕ ਤਨਖਾਹ ਕਟੌਤੀ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਆਗੂਆ ਨੇ ਕਿਹਾ ਕਿ ਵਿੱਤ ਮੰਤਰੀ ਹਰ ਵਾਰ ਮੀਟਿੰਗਾਂ ਵਿਚ ਮੰਗਾਂ ਨੂੰ ਜ਼ਾਇਜ਼ ਮੰਨਦੇ ਹਨ ਪ੍ਰੰਤੂ ਸਹਿਮਤੀ ਦੇਣ ਦੇ ਬਾਵਜੂਦ ਵੀ ਕਾਰਵਾਈ ਨਹੀ ਹੁੰਦੀ।ਸਰਕਾਰ ਅਤੇ ਅਫਸਰਸ਼ਾਹੀ ਵੱਲੋਂ ਮੁਲਾਜ਼ਮਾਂ ਦੀਆ ਮੰਗਾਂ ਤੇ ਕੋਈ ਕਾਰਵਾਈ ਨਾ ਹੋਣ ਕਰਕੇ ਮੁਲਾਜ਼ਮਾਂ ਵਿਚ ਰੋਸ ਹੈ। ਆਗੂਆਂ ਨੇ ਕਿਹਾ ਕਿ ਦਫਤਰੀ ਮੁਲਾਜ਼ਮ ਮੰਗਾਂ ਤੇ ਕਾਰਵਾਈ ਨਾ ਹੋਣ ਦੇ ਰੋਸ ਵਜੋਂ 12 ਸਤੰਬਰ ਨੂੰ ਸਿੱਖਿਆ ਵਭਾਗ ਦੇ ਮੁੱਖ ਦਫਤਰ ਮੁਹਾਲੀ ਦਾ ਘਿਰਾਓ ਕਰਨਗੇ ਅਤੇ ਜੇਕਰ ਸਰਕਾਰ ਅਤੇ ਵਿਭਾਗ ਨੇ ਮੰਗਾਂ ਪ੍ਰਤੀ ਕੋਈ ਸੰਜੀਦਾ ਹੱਲ ਨਾ ਕੀਤਾ ਤਾਂ ਕੰਮਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦਾ ਚੀਮਾ ਪਹੁੰਚਣ 'ਤੇ ਕੀਤਾ ਸਵਾਗਤ

ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦਾ ਚੀਮਾ ਪਹੁੰਚਣ 'ਤੇ ਕੀਤਾ ਸਵਾਗਤ

ਸ੍ਰ. ਭੂੰਦੜ ਗੁਰਦੁਆਰਾ ਨਾਨਕਸਰ ਚੀਮਾ ਵਿਖੇ ਹੋਏ ਨਤਮਸਤਕ 

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦਾ ਚੀਮਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਸਵਾਗਤ ਕੀਤਾ।ਸ੍ਰ. ਭੂੰਦੜ ਕਾਰਜਕਾਰੀ ਪ੍ਰਧਾਨ ਨਿਯੁਕਤ ਹੋਣ ਤੋਂ ਬਾਅਦ ਗੁਰਦੁਆਰਾ ਨਾਨਕਸਰ ਚੀਮਾ ਵਿਖੇ ਨਤਮਸਤਕ ਹੋਏ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਸ਼ੀਰਵਾਦ ਲਿਆ।ਜਿੱਥੇ ਕਿ ਵੱਡੀ ਗਿਣਤੀ ਵਿੱਚ ਚੀਮਾ ਅਤੇ ਭੀਖੀ ਸਰਕਲ ਦੇ ਅਕਾਲੀ ਆਗੂਆਂ ਤੇ ਵਰਕਰਾਂ ਵੱਲੋਂ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿੰਗ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈ ਕੇ, ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਸਿੰਘ ਚਹਿਲ,ਹਲਕਾ ਮਾਨਸਾ ਦੇ ਸੇਵਾਦਾਰ ਪ੍ਰੇਮ ਕੁਮਾਰ,ਹਲਕਾ ਸੁਨਾਮ ਊਧਮ ਸਿੰਘ ਵਾਲਾ ਦੇ ਸੇਵਾਦਾਰ ਰਾਜਿੰਦਰ ਦੀਪਾ,ਸਰਕਲ ਚੀਮਾ ਦੇ ਪ੍ਰਧਾਨ ਦਰਸ਼ਨ ਸਿੰਘ ਔਲਖ,ਜਥੇਦਾਰ ਦਰਬਾਰਾ ਸਿੰਘ ,ਪਰਮਜੀਤ ਸਿੰਘ ਨਿੱਕਾ,ਦਰਸ਼ਨ ਸਿੰਘ ਲਾਡੀ,ਗੁਰਮੀਤ ਸਿੰਘ ਮੀਤਾ,ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਹੋਡਲਾ ਕਲਾਂ,ਕੁਲਦੀਪ ਸਿੰਘ ਭੰਗੂ,ਬਲਜੀਤ ਸਿੰਘ ਅਤਲਾ,ਨਿਰਮਲ ਸਿੰਘ ਹੋਡਲਾ,ਮਿੱਠਾ ਸਿੰਘ ਮਾਨ, ਜਥੇਦਾਰ ਕੁਲਵੰਤ ਸਿੰਘ ਹੀਰੋਂ ਕਲਾਂ,ਜਰਨੈਲ ਸਿੰਘ ਹੀਰੋਂ ਕਲਾਂ, ਹਰਦੇਵ ਸਿੰਘ ਹੋਡਲਾ,ਰਵਿੰਦਰ ਸਿੰਘ ਹੋਡਲਾ ਕਲਾਂ,ਹਰਦੇਵ ਸਿੰਘ ਨਿੱਕਾ ਸੋਹਲ ਆਦਿ ਮੌਜੂਦ ਸਨ।ਇਸ ਮੌਕੇ ਗੱਲਬਾਤ ਕਰਦਿਆਂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਉਹ ਸਭ ਤੋਂ ਪਹਿਲਾਂ ਸੰਤ ਬਾਬਾ ਅਤਰ ਸਿੰਘ ਜੀ ਦੀ ਜਨਮ ਨਗਰੀ ਵਿਖੇ ਨਤਮਸਤਕ ਹੋਏ ਹਨ ਕਿਉਂਕਿ ਸੰਤ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਜਿੱਥੇ ਅਨੇਕਾਂ ਪਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ ਉੱਥੇ ਉਹਨਾਂ ਨੂੰ ਵਿਦਿਆ ਦੇ ਦਾਨੀ ਵਜੋਂ ਵੀ ਜਾਣਿਆ ਜਾਂਦਾ ਹੈ।ਉਹਨਾਂ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਉਹ ਪੂਰੀ ਬਾਖੂਬੀ ਨਾਲ ਨਿਭਾਉਣਗੇ।ਵੱਖ-ਵੱਖ ਅਕਾਲੀ ਆਗੂਆਂ ਵੱਲੋਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦਾ ਸਨਮਾਨ ਵੀ ਕੀਤਾ ਗਿਆ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਹਲਕਾ ਵਿਧਾਇਕ ਨੇ ਦਿਆਲਪੁਰਾ ਸਕੂਲ ਦੇ ਆਰ.ਓ ਸਿਸਟਮ ਤੇ ਆਂਗਣਵਾੜੀ ਕਮਰੇ ਦਾ ਕੀਤਾ ਉਦਘਾਟਨ

ਹਲਕਾ ਵਿਧਾਇਕ ਨੇ ਦਿਆਲਪੁਰਾ ਸਕੂਲ ਦੇ ਆਰ.ਓ ਸਿਸਟਮ ਤੇ ਆਂਗਣਵਾੜੀ ਕਮਰੇ ਦਾ ਕੀਤਾ ਉਦਘਾਟਨ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਨੇ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਦਿਆਲਪੁਰਾ ਦੇ ਆਰ.ਓ. ਸਿਸਟਮ ਅਤੇ ਆਂਗਣਵਾੜੀ ਕਮਰੇ ਦਾ ਉਦਘਾਟਨ ਕੀਤਾ।ਜਾਣਕਾਰੀ ਦਿੰਦਿਆਂ ਸੈਂਟਰ ਹੈੱਡਟੀਚਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਪਿਛਲੇ ਲੰਬੇ ਸਮੇਂ ਤੋਂ ਪੀਣ ਵਾਲੇ ਸਾਫ ਪਾਣੀ ਦੀ ਘਾਟ ਸੀ,ਬਾਰੇ ਹਲਕਾ ਵਿਧਾਇਕ ਨੂੰ ਜਾਣੂੰ ਕਰਵਾਇਆ ਗਿਆ ਸੀ ਤਾਂ ਕਿ ਵਿਦਿਆਰਥੀਆਂ ਨੂੰ ਸਾਫ ਅਤੇ ਠੰਡਾ ਪਾਣੀ ਪੀਣ ਲਈ ਮਿਲ ਸਕੇ।ਸਕੂਲ ਦੀ ਮੰਗ ਨੂੰ ਮੁੱਖ ਰੱਖਦਿਆਂ ਹਲਕਾ ਵਿਧਾਇਕ ਦੁਆਰਾ ਸਕੂਲ ਵਿੱਚ ਨਵੇਂ ਆਰਓ ਸਿਸਟਮ ਤੇ ਨਵੇਂ ਬਣੇ ਆਂਗਣਵਾੜੀ ਕਮਰੇ ਦਾ ਉਦਘਾਟਨ ਵੀ ਹਲਕਾ ਵਿਧਾਇਕ ਦੁਆਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਬਰਸਾਤ ਦੇ ਦਿਨਾਂ ਵਿੱਚ ਸਕੂਲ ਵਿੱਚ ਆਉਣ ਦੀ ਬੜੀ ਪਰੇਸ਼ਾਨੀ ਹੁੰਦੀ ਸੀ,ਜਿਸ ਦਾ ਹੱਲ ਕਰਨ ਲਈ ਇੰਟਰਲੌਕ ਟਾਈਲਾਂ ਦਾ ਰਸਤਾ ਬਣਵਾਇਆ ਗਿਆ।ਉਨ੍ਹਾਂ ਇਸ ਕੰਮ ਲਈ ਸਮੂਹ ਸਟਾਫ ਦੀ ਤਰਫ਼ੋਂ ਵਿਧਾਇਕ ਬੁਢਲਾਡਾ,ਗ੍ਰਾਮ ਪੰਚਾਇਤ, ਸਕੂਲ ਪ੍ਰਬੰਧਕ ਕਮੇਟੀ ਅਤੇ ਨੌਜਵਾਨ ਆਗੂ ਗੁਰਦੀਪ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।ਇਸ ਮੌਕੇ ਸਕੂਲ ਸਟਾਫ,ਚੇਅਰਮੈਨ ਗੁਰਦਾਸ ਸਿੰਘ,ਦੀਪਕ ਕੁਮਾਰ ਪੰਚਾਇਤ ਸੈਕਟਰੀ,ਸੱਤੂ ਦਿਆਲਪੁਰਾ,ਕਲੱਬ ਮੈਂਬਰ,ਰਿੰਕੂ ਡਾਕਟਰ, ਸਲਿੰਦਰ ਸਿੰਘ,ਰਿੰਪੀ ਕੌਰ,ਗੁਰਪ੍ਰੀਤ ਕੌਰ ,ਆਂਗਣਵਾੜੀ ਵਰਕਰ ਸੁਰਜੀਤ ਕੌਰ,ਪਰਮਜੀਤ ਕੌਰ,ਰਜਿੰਦਰ ਕੌਰ, ਬੱਚਿਆਂ ਦੇ ਮਾਪੇ ਅਤੇ ਪਤਵੰਤੇ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦਾ ਵਫਦ ਡਿਪਟੀਡੀਈਓ ਤੇ ਬੀਪੀਈਓ ਮਾਨਸਾ ਨੂੰ ਮਿਲਿਆ

ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦਾ ਵਫਦ ਡਿਪਟੀਡੀਈਓ ਤੇ ਬੀਪੀਈਓ ਮਾਨਸਾ ਨੂੰ ਮਿਲਿਆ

ਲੈਪਸ ਗਰਾਂਟਾਂ ਸਬੰਧੀ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਨੂੰ ਭੇਜਿਆ ਮੰਗ ਪੱਤਰ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦਾ ਅਹਿਮ ਵਫਦ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਦੀ ਅਗਵਾਈ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਮਦਨ ਲਾਲ ਕਟਾਰੀਆ,ਬਲਾਕ ਸਿੱਖਿਆ ਅਫਸਰ ਮਾਨਸਾ ਸਤਪਾਲ  ਸਿੰਘ ਨੂੰ ਮਿਲਿਆ। ਜਥੇਬੰਦੀ ਵੱਲੋਂ ਲੈਪਸ ਹੋਈਆਂ ਗਰਾਂਟਾਂ ਸਬੰਧੀ ਮੰਗ ਪੱਤਰ ਡਾਇਰੈਕਟਰ ਜਨਰਲ ਆਫ ਸਕੂਲ ਐਜੂਕੇਸ਼ਨ ਪੰਜਾਬ ਨੂੰ ਭੇਜਿਆ।ਗੱਲਬਾਤ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਹਾਕਮਵਾਲਾ,ਮੀਤ ਪ੍ਰਧਾਨ ਜਸ਼ਨਦੀਪ ਸਿੰਘ ਕੁਲਾਣਾ ਨੇ ਕਿਹਾ ਕਿ ਸਕੂਲਾਂ ਵਿੱਚ ਆ ਰਹੀਆਂ ਸਮੱਸਿਆਵਾਂ ਸਬੰਧੀ ਗੱਲਬਾਤ ਕੀਤੀ।ਉਹਨਾਂ ਮਿਡ -ਡੇ-ਮੀਲ,ਸਕੂਲਾਂ ਨੂੰ ਜਾਰੀ ਹੋਣ ਵਾਲੀਆਂ ਗਰਾਂਟਾਂ,ਮੈਡੀਕਲ ਬਿਲ ,ਸਰਵਿਸ ਬੁੱਕਾ ਪੂਰੀਆਂ ਕਰਨਾ,ਲੋੜਵੰਦ ਸਕੂਲਾਂ ਨੂੰ ਸਰਵ ਸਿੱਖਿਆ ਅਭਿਆਨ ਦੀਆਂ ਗਰਾਂਟਾਂ ਜਾਰੀ ਕਰਨਾ,ਹਰੇਕ ਸਕੂਲ ਵਿੱਚ ਆਰ ਓ ਦਾ ਪ੍ਰਬੰਧ ਕਰਨਾ,ਸੈਟਰ ਖੇਡਾਂ,ਬੱਚਿਆਂ ਦੇ ਮੈਡੀਕਲ ਆਦਿ ਮਸਲਿਆਂ ਤੇ ਗੱਲਬਾਤ ਕੀਤੀ ਗਈ।ਜਥੇਬੰਦੀ ਨੂੰ ਭਰੋਸਾ ਦਵਾਉਦਿਆਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਬਲਾਕ ਸਿੱਖਿਆ ਅਫਸਰ ਮਾਨਸਾ ਨੇ ਕਿਹਾ ਕਿ ਅਧਿਆਪਕਾਂ ਦੀਆਂ ਤਨਖਾਹਾਂ ਇੱਕ ਤਰੀਕ ਤੱਕ ਜਾਰੀ ਕਰ ਦਿੱਤੀਆ ਜਾਣਗੀਆਂ।ਉਹਨਾਂ ਕਿਹਾ ਕਿ ਜਿਲਾ ਪੱਧਰ ਅਤੇ ਬਲਾਕ ਦਫਤਰ ਪੱਧਰ ਤੇ ਕੋਈ ਵੀ ਕੰਮ ਪੈਂਡਿੰਗ ਨਹੀਂ ਰਹਿਣ ਦਿੱਤਾ ਜਾਵੇਗਾ। ਉਨਾਂ ਬੱਚਿਆਂ ਦੀ ਬੇਹਤਰੀ ਲਈ ਕੰਮ ਕਰਨ ਸਬੰਧੀ ਸਕੂਲ ਮੁਖੀਆਂ ਨੂੰ ਅਪੀਲ ਵੀ ਕੀਤੀ ਤਾਂ ਜੋ ਮਾਨਸਾ ਜ਼ਿਲ੍ਹੇ ਨੂੰ ਪੰਜਾਬ ਭਰ ਦਾ ਪਹਿਲੇ ਨੰਬਰ ਦਾ ਜ਼ਿਲ੍ਹਾ ਬਣਾਇਆ ਜਾ ਸਕੇ। ਇਸ ਸਮੇਂ ਸਟੇਟ ਆਗੂ ਗੁਰਮੇਲ ਸਿੰਘ ਬਰੇ, ਗੁਰਜੰਟ ਸਿੰਘ ਬੱਛੋਆਣਾ,ਸੁਰੇਸ਼ ਗੁਪਤਾ ਭਾਰਤ ਭੂਸ਼ਣ ਸ਼ਰਮਾ,ਬਲਵਿੰਦਰ ਭੀਖੀ,ਬੱਬੀ ਤਮਕੋਟ,ਗੋਰਾ ਤਾਮਕੋਟ ਆਦਿ ਹਾਜਰ ਸਨ।

Sunday, September 8, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਨੇਕੀ ਦੇ ਬੀਰੋਕੇ ਖ਼ੁਰਦ ਕੈਂਪ ਨਾਲ 84 ਬਜ਼ੁਰਗਾਂ ਨੂੰ ਮਿਲੇਗੀ ਅੱਖਾਂ ਦੀ ਰੌਸ਼ਨੀ

ਨੇਕੀ ਦੇ ਬੀਰੋਕੇ ਖ਼ੁਰਦ ਕੈਂਪ ਨਾਲ 84 ਬਜ਼ੁਰਗਾਂ ਨੂੰ ਮਿਲੇਗੀ ਅੱਖਾਂ ਦੀ ਰੌਸ਼ਨੀ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਪਿੰਡ ਬੀਰੋਕੇ ਖ਼ੁਰਦ (ਜੀਤਗੜ੍ਹ) ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਅਪਰੇਸ਼ਨ ਕੈਂਪ ਲਗਾਇਆ ਗਿਆ, ਜਿੱਥੇ ਸ਼ੰਕਰਾ ਅੱਖਾਂ ਦਾ ਹਸਪਤਾਲ ਲੁਧਿਆਣਾ ਤੋਂ ਮਾਹਿਰ ਡਾ. ਦੀਪਿਕਾ ਦੀ ਟੀਮ ਨੇ 325 ਤੋਂ ਵੱਧ ਮਰੀਜਾਂ ਦਾ ਮੁਫ਼ਤ ਚੈੱਕਅਪ ਕੀਤਾ।ਕੈਂਪ ਦੌਰਾਨ ਸਾਰੇ ਮਰੀਜਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈੰਪ ਵਿੱਚ 84 ਲੋੜਵੰਦ ਮਰੀਜਾਂ ਦੀ ਚੋਣ ਚਿੱਟੇ ਮੋਤੀਏ ਦੇ ਮੁਫ਼ਤ ਅਪਰੇਸ਼ਨ ਲਈ ਕੀਤੀ ਗਈ, ਜਿਹਨਾਂ ਦਾ ਅਪ੍ਰੇਸ਼ਨ ਸ਼ੰਕਰਾ ਹਸਪਤਾਲ ਵਿਖੇ ਕੀਤਾ ਜਾਵੇਗਾ।ਨੇਕੀ ਫਾਉਂਡੇਸ਼ਨ ਟੀਮ ਨੇ ਦੱਸਿਆ ਕਿ ਹੁਣ ਤੱਕ ਸੰਸਥਾ ਵੱਲੋਂ 500 ਤੋਂ ਵੱਧ ਮਰੀਜਾਂ ਦੇ ਅਪਰੇਸ਼ਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਦਵਾਈਆਂ ਦਿੱਤੀਆਂ ਜਾ ਚੁੱਕੀਆਂ ਹਨ। ਪਿੰਡ ਦੇ ਨੌਜਵਾਨਾਂ ਵੱਲੋਂ ਗੁਰਦੀਪ ਸਿੰਘ,ਗੁਲਾਬ ਸਿੰਘ,ਕੁਲਵਿੰਦਰ ਸਿੰਘ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਰੋਕੇ ਖੁਰਦ (ਜੀਤਗੜ੍ਹ) ਦੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ ਅਤੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ।ਇਸ ਕੈੰਪ ਨੂੰ ਸਫ਼ਲ ਬਣਾਉਣ ਵਿੱਚ ਪਿੰਡ ਦੇ ਨੌਜਵਾਨ ਜਗਸੀਰ ਸਿੰਘ ਸੀਰਾ,ਗੁਰਵਿੰਦਰ ਸਿੰਘ ਗੁਰੀ,ਹਰਮਨ ਸਿੰਘ ਹੈਰੀ,ਬਿੱਟੂ ਸਿੰਘ,ਰਾਜਵਿੰਦਰ ਸਿੰਘ,ਗੱਗੀ ਸਿੰਘ,ਬਲਵਿੰਦਰ ਸਿੰਘ,ਗੁਰਦੀਪ ਸਿੰਘ ਦੀਪਾ,ਅਜੈਬ ਸਿੰਘ,ਕਸਮੀਰਾ ਸਿੰਘ,ਗੁਰਮੇਲ ਸਿੰਘ, ਰਘਵੀਰ ਸਿੰਘ,ਜਗਸੀਰ ਸਿੰਘ ਆਦਿ ਦਾ ਬਹੁਤ ਵੱਡਾ ਯੋਗਦਾਨ ਰਿਹਾ।ਸੰਸਥਾ ਵੱਲੋਂ ਅਗਲਾ ਕੈੰਪ 18 ਅਕਤੂਬਰ ਨੂੰ ਪਿੰਡ ਡਸਕਾ ਵਿਖੇ ਲਗਾਇਆ ਜਾਵੇਗਾ।ਮਰੀਜ਼ ਆਪਣਾ ਨਾਮ 87603-71000 ਹੈਲਪਲਾਈਨ ਉੱਤੇ ਦਰਜ਼ ਕਰਵਾ ਸਕਦੇ ਹਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਪ੍ਰਾਇਮਰੀ ਸਕੂਲ ਰੰਘੜਿਆਲ਼ ਦੇ ਮਿਹਨਤੀ ਅਧਿਆਪਕ ਨਾਜ਼ਰ ਸਿੰਘ ਤੇ ਸੁਖਪਾਲ ਸਿੰਘ

ਸਰਕਾਰੀ ਪ੍ਰਾਇਮਰੀ ਸਕੂਲ ਰੰਘੜਿਆਲ਼ ਦੇ ਮਿਹਨਤੀ ਅਧਿਆਪਕ ਨਾਜ਼ਰ ਸਿੰਘ ਤੇ ਸੁਖਪਾਲ ਸਿੰਘ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੰਘੜਿਆਲ ਦੇ ਮੁੱਖ ਅਧਿਆਪਕ ਗੁਰਸੇਵ ਸਿੰਘ ਗਾਮੀਵਾਲਾ ਅਤੇ ਕਲੱਸਟਰ ਮੀਡੀਆ ਇੰਚਾਰਜ਼ ਜਸਵਿੰਦਰ ਸਿੰਘ ਜਨਕ ਨੇ ਦੱਸਿਆ ਕਿ ਨਾਜ਼ਰ ਸਿੰਘ ਬੱਛੋਆਣਾ ਈ.ਟੀ.ਟੀ. ਅਧਿਆਪਕ ਅਤੇ ਸੁਖਪਾਲ ਸਿੰਘ ਐਸੋਸੀਏਟ ਪ੍ਰੀ ਪ੍ਰਾਇਮਰੀ ਟੀਚਰ ਕੰਮ ਰਹੇ ਹਨ।ਇਹ ਬੱਚਿਆਂ ਨੂੰ ਪੜਾਈ ਕਰਵਾਉਣ ਦੇ ਨਾਲ ਨਾਲ ਸਿੱਖਿਆ ਵਿਭਾਗ ਦੀਆਂ ਸਾਰੀਆਂ ਹੀ ਗਤੀਵਿਧੀਆਂ ਜਿਵੇਂ ਖੇਡਾਂ,ਪੇਟਿੰਗ, ਸੁੰਦਰ ਲਿਖਾਈ,ਕੁਇਜ਼ ਮੁਕਾਬਲੇ ਅਤੇ ਹੋਰ ਵੀ ਅਨੇਕਾਂ ਸਹਿ ਵਿੱਦਿਅਕ ਮੁਕਾਬਲਿਆਂ ਵਿੱਚ ਇਹ ਆਪਣੇ ਵਿਤ ਤੋਂ ਵੱਧ ਮਿਹਨਤ ਕਰਦੇ ਹਨ,ਜਿਸ ਨਾਲ ਸਾਡੇ ਸਕੂਲ ਦੇ ਬੱਚੇ ਵੱਖ-ਵੱਖ  ਮੁਕਾਬਲਿਆਂ ਵਿੱਚ ਸਟੇਟ ਪੱਧਰ 'ਤੇ ਆਪਣੇ ਸਕੂਲ ਰੰਘੜਿਆਲ ਦਾ ਨਾਮ ਚਮਕਾ ਰਹੇ ਹਨ।ਉਹਨਾਂ ਦੱਸਿਆ ਕਿ ਸੁਖਪਾਲ ਸਿੰਘ ਲੋਕਲ ਅਧਿਆਪਕ ਹੋਣ ਕਰਕੇ ਵੇਲ਼ੇ ਕੁਵੇਲ਼ੇ ਸਕੂਲ ਦੇ ਅਨੇਕਾਂ ਕੰਮ ਕਾਰ ਕਰਦੇ ਰਹਿੰਦੇ ਹਨ ਅਤੇ ਇਨ੍ਹਾਂ ਦੇ ਪੜਾਏ ਪ੍ਰੀ-ਪ੍ਰਾਇਮਰੀ ਦੇ ਬੱਚੇ ਪੜਾਈ ਵਿੱਚ ਵੱਡੀਆਂ ਜਮਾਤਾਂ ਦਾ ਮੁਕਾਬਲਾ ਕਰਦੇ ਹਨ।ਇਹਨਾਂ ਦਾ ਸਕੂਲ ਵਿੱਚ ਆਉਣ ਵਾਲੇ ਹਰ ਸਖਸ਼ ਨਾਲ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਗੱਲ ਕਰਨ ਦਾ ਲਹਿਜਾ ਇਹਨਾਂ ਦੀ ਸਖਸ਼ੀਅਤ ਨੂੰ ਹੋਰ ਵੀ ਚਾਰ ਚੰਨ ਲਾ ਦਿੰਦਾ ਹੈ।ਉਹਨਾਂ ਦੀਆਂ ਜਮਾਤਾਂ ਦੇ ਬੱਚਿਆਂ ਦਾ ਟਾਇਮ ਭਾਵੇਂ ਤਿੰਨ ਘੰਟੇ ਹੀ ਹੁੰਦਾ ਹੈ ਪਰ ਇਹ ਸਾਰਾ ਟਾਇਮ ਸਕੂਲ ਵਿੱਚ ਕਿਸੇ ਨਾ ਕਿਸੇ ਪਾਸੇ ਮਿਹਨਤ ਕਰਦੇ ਰਹਿੰਦੇ ਹਨ।ਇੱਕ ਵਧੀਆ ਅਧਿਆਪਕ ਹੋਣ ਦੇ ਨਾਲ -ਨਾਲ ਉਹ ਰੰਘੜਿਆਲ ਪਿੰਡ ਦੇ ਬੀ ਐਲ ਓ ਵੀ ਹਨ।ਇਹ ਡਿਊਟੀ ਵੀ ਬਾਖੂਬੀ ਢੰਗ ਨਾਲ ਨਿਭਾ ਰਹੇ ਹਨ।ਜਿਸ ਕਾਰਨ ਸਾਰਾ ਪਿੰਡ ਉਨ੍ਹਾਂ ਦੀਆਂ ਸਿਫਤਾਂ ਕਰਦਾ ਨਹੀਂ ਥਕਦਾ। ਨਾਜ਼ਰ ਸਿੰਘ ਨੇ ਭਾਵੇਂ ਇਲੈਕਟਰੀਸ਼ਨ ਦਾ ਕੋਈ ਡਿਪਲੋਮਾ ਜਾ ਡਿਗਰੀ ਨਹੀਂ ਕੀਤਾ ਹੋਇਆ ਪਰ ਉਹ ਫੇਰ ਵੀ ਜੇਕਰ ਕਦੇ ਸਕੂਲ ਦੀ ਲਾਇਟ ਖਰਾਬ ਹੋ ਜਾਵੇ ਤਾਂ ਨਾਜ਼ਰ ਸਿੰਘ ਹੀ ਠੀਕ ਕਰਦੇ ਹਨ,ਬਹੁਤ ਘੱਟ ਵਾਰ ਹੋਇਆ ਕਿ ਸਕੂਲ ਵਿੱਚ ਅਸੀਂ ਬਿਜਲੀ ਮਕੈਨਿਕ ਬੁਲਾਇਆ ਹੋਵੇ। ਸਕੂਲ ਦੇ ਹੋਰ ਵੀ ਨਿੱਕੇ ਨਿੱਕੇ ਕੰਮ ਨਾਜ਼ਰ ਸਿੰਘ ਚੁਟਕੀ ਵਿੱਚ ਕਰ ਦਿੰਦੇ ਹਨ।ਜੇਕਰ ਦਾਖਲਿਆਂ ਦੀ ਗੱਲ ਕਰੀਏ ਤਾਂ ਹਰ ਸੈਸ਼ਨ ਵਿੱਚ ਦਾਖਲਿਆਂ ਵਿੱਚ ਵੀ ਆਪਣਾ ਮੋਹਰੀ ਰੋਲ ਅਦਾ ਕਰਦੇ ਆ ਰਹੇ ਹਨ।ਸਕੂਲ ਦਾ ਸਮਾਂ ਭਾਵੇਂ ਛੇ ਘੰਟੇ ਹੀ ਹੈ,ਪਰ ਨਾਜ਼ਰ ਸਿੰਘ ਇਸ ਵਿੱਚ ਦਸ ਘੰਟਿਆਂ ਦਾ ਕੰਮ ਕਰਕੇ ਹੀ ਘਰ ਜਾਂਦੇ ਹਨ। ਇਹ ਸਕੂਲ ਵਿੱਚ ਅਨੇਕਾਂ ਜਰੂਰਤ ਵਾਲੀਆਂ ਚੀਜ਼ਾਂ ਜਿਵੇਂ, ਪੱਖੇ, ਵੇਟ ਮਸ਼ੀਨ ਬੱਚਿਆਂ ਲਈ ਕਾਪੀਆਂ ਪੈੱਨ,ਅਤੇ ਸਕੂਲ ਦੇ ਸੁੰਦਰੀ ਕਰਨ ਲਈ ਅਨੇਕਾਂ ਵਾਰ ਹਜ਼ਾਰਾਂ ਰੁਪਏ ਦਾਨ ਕਰ ਚੁੱਕੇ ਹਨ।ਜੇਕਰ ਸਕੂਲ ਵਿੱਚ ਕੋਈ ਸਮੱਸਿਆ ਆ ਜਾਵੇ ਤਾਂ ਨਾਜ਼ਰ ਸਿੰਘ ਕੋਲ ਸਕੂਲ ਦੀ ਹਰ ਸਮੱਸਿਆ ਦਾ ਹੱਲ ਹੈ।ਉਹਨਾਂ ਦੱਸਿਆ ਕਿ ਨਾਜ਼ਰ ਸਿੰਘ ਅਤੇ ਸੁਖਪਾਲ ਸਿੰਘ ਬਹੁਤ ਹੀ ਗੁਣਵਾਨ ਹਨ, ਇਹਨਾਂ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਓਨੀ ਘੱਟ ਹੈ।ਉਨ੍ਹਾਂ ਦੱਸਿਆ ਕਿ ਇਹਨਾਂ ਦੋਵੇਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਪੰਜਾਬ  ਵੱਲੋਂ ਵੀ ਅਨੇਕਾਂ ਵਾਰ ਸਨਮਾਨ ਮਿਲ ਚੁੱਕੇ ਹਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਤਿੰਨ ਦਿਨ ਬਿਜਲੀ ਚੱਲੇਗੀ ਰੱਬ ਆਸਰੇ : ਕਰਮਜੀਤ ਸਿੰਘ ਖੀਵਾ

ਤਿੰਨ ਦਿਨ ਬਿਜਲੀ ਚੱਲੇਗੀ ਰੱਬ ਆਸਰੇ : ਕਰਮਜੀਤ ਸਿੰਘ ਖੀਵਾ

10,11 ਅਤੇ 12 ਸਤੰਬਰ ਨੂੰ ਪਾਵਰਕਾਮ ਦੇ ਸਾਰੇ ਮੁਲਾਜ਼ਮ 3 ਦਿਨਾਂ ਦੀ ਸਮੂਹਿਕ ਛੁੱਟੀ 'ਤੇ  ਜਾਣਗੇ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਇੰਪਲਾਈਜ ਫੈਡਰੇਸ਼ਨ ਪਹਿਲਵਾਨ ਦੇ ਸਰਕਲ ਪ੍ਰਧਾਨ ਪੀ ਅਤੇ ਐਮ ਬਠਿੰਡਾ ਕਰਮਜੀਤ ਸਿੰਘ ਖੀਵਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ ਪਰ ਹਰ ਵਾਰ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਦਿੱਤਾ ਗਿਆ।ਇਤਿਹਾਸ ਵਿਚ ਸ਼ਾਇਦ ਭਗਵੰਤ ਮਾਨ ਪਹਿਲਾ ਮੁੱਖ ਮੰਤਰੀ ਹੋਵੇਗਾ ਜੋ ਕਿ ਮੁਲਾਜ਼ਮ ਜਥੇਬੰਦੀਆਂ ਨੂੰ ਵਾਰ-ਵਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਕੈਂਸਲ ਕਰ ਦਿੰਦਾ ਹੈ।ਉਹਨਾਂ  ਕਿਹਾ ਕਿ ਹੁਣ ਤੱਕ ਦਾ ਸਭ ਤੋਂ ਵੱਧ ਝੂਠ ਬੋਲਣ ਵਾਲਾ ਮੁੱਖ ਮੰਤਰੀ ਹੋਵੇਗਾ।ਮੁਲਾਜ਼ਮਾਂ ਅਤੇ ਆਮ ਲੋਕਾਂ ਨੇ ਬਹੁਤ ਹੀ ਉਮੀਦਾਂ ਨਾਲ ਆਮ ਆਦਮੀ ਦੀ ਸਰਕਾਰ ਲਿਆਂਦੀ ਸੀ ਪਰ ਇਹ ਸਰਕਾਰ ਵੀ ਦੂਜੀਆਂ ਪਾਰਟੀਆਂ ਵਾਗੂੰ ਵਾਅਦਿਆਂ 'ਤੇ ਖਰਾ ਨਹੀਂ ਉੱਤਰੀ। ਇਸੇ ਤਰ੍ਹਾਂ ਮੈਨੇਜਮੈਂਟ ਵੀ ਆਪਣੇ ਅੜੀਅਲ ਵਤੀਰੇ 'ਤੇ ਅੜੀ ਹੋਈ ਹੈ। ਉਹਨਾਂ ਦੱਸਿਆ ਕਿ 6 ਸਤੰਬਰ ਨੂੰ ਚੰਡੀਗੜ੍ਹ ਵਿਖੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਪਾਵਰਕਾਮ ਮੈਨੇਜਮੈਂਟ ਨਾਲ ਜੋਆਇੰਟ ਫੋਰਮ ਪੰਜਾਬ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਨਾਲ ਮੀਟਿੰਗ ਹੋਈ ਜਿਸ ਵਿੱਚ ਇੱਕ ਵਾਰ ਫਿਰ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਮੁੱਕਰ ਗਈ।ਹੁਣ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਵਲੋਂ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਪਿਛਲੇ ਸਮੇਂ ਤੋਂ ਚਲਦੇ ਵਰਕ ਟੂ ਰੂਲ ਨੂੰ ਸਮੂਹਿਕ ਛੁੱਟੀ ਵਿੱਚ ਤਬਦੀਲ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ 10,11 ਅਤੇ 12 ਸਤੰਬਰ ਨੂੰ ਪਾਵਰਕਾਮ ਦੇ ਸਾਰੇ ਮੁਲਾਜ਼ਮ ਤਿੰਨ ਦਿਨਾਂ ਦੀ ਸਮੂਹਿਕ ਛੁੱਟੀ 'ਤੇ ਜਾ ਰਹੇ ਹਨ। ਜਿਸ ਦੇ ਨਿਕਲਣ ਵਾਲੇ ਸਿੱਟਿਆਂ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ।