Tuesday, May 14, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਰੋਇਲ ਕਾਲਜ ਬੋੜਾਵਾਲ ਦਾ ਏਐਨਐਮ ਭਾਗ ਦੂਜਾ ਦਾ ਨਤੀਜਾ ਰਿਹਾ ਸ਼ਾਨਦਾਰ

ਰੋਇਲ ਕਾਲਜ ਬੋੜਾਵਾਲ ਦਾ ਏਐਨਐਮ ਭਾਗ ਦੂਜਾ ਦਾ ਨਤੀਜਾ ਰਿਹਾ ਸ਼ਾਨਦਾਰ 

ਕਾਲਜ ਦੀਆਂ ਚਾਰ ਵਿਦਿਆਰਥਣਾਂ ਨੇ ਪੀਐਨਆਰਐਸ ਦੀ ਮੈਰਿਟ ਸੂਚੀ 'ਚ ਕਰਵਾਇਆ ਨਾਂ ਦਰਜ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਦਿ ਰੌਇਲ ਕਾਲਜ ਆਫ਼ ਨਰਸਿੰਗ ਬੋੜਾਵਾਲ ਦੇ ਏਐਨਐਮ ਭਾਗ ਦੂਜਾ ਦੀਆਂ 4 ਵਿਦਿਆਰਥਣਾਂ ਨੇ ਪੀਐਨਆਰਸੀ ਮੈਰਿਟ ਸੂਚੀ ਵਿੱਚ ਸਥਾਨ ਹਾਸਿਲ ਕੀਤਾ।ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ ਵੱਲੋਂ ਪਿਛਲੇ ਦਿਨ੍ਹੀ ਏਐਨਐਮ ਭਾਗ ਦੂਜਾ ਦਾ ਨਤੀਜਾ ਐਲਾਨਿਆ ਗਿਆ। ਦਿ ਰੌਇਲ ਕਾਲਜ ਆਫ਼ ਨਰਸਿੰਗ ਦੇ ਏਐਨਐਮ. ਭਾਗ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ।ਇਸ ਦੌਰਾਨ ਏਐਨਐਮ ਭਾਗ ਦੂਜਾ ਦੀ ਵਿਦਿਆਰਥਣ ਇੰਦਰਾ ਬੰਕਰ,ਮੂੰਨੀ ਕੁਮਾਰੀ,ਅਰੂਨਾ ਕੁਮਾਰੀ ਦਮੋਰ ਤੇ ਅੰਜਨਾ ਮੀਨਾ ਨੇ ਕਾਲਜ ਵਿੱਚ ਕ੍ਰਮਵਾਰ ਪਹਿਲਾ,ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ ਅਤੇ ਪੀਐਨਆਰਸੀ ਵਿੱਚ  ਮੈਰਿਟ ਸੂਚੀ 'ਚ ਵੀ ਸਥਾਨ ਹਾਸਿਲ ਕੀਤਾ।ਇਸ ਦੇ ਇਲਾਵਾ ਹੋਰ ਸਾਰੇ ਵਿਦਿਆਰਥੀਆਂ ਨੇ ਬਹੁਤ ਵਧੀਆ ਅੰਕ ਹਾਸਲ ਕੀਤੇ। ਕਾਲਜ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਵਿਦਿਆਰਥੀਆਂ,ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕਾਂ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਸਦਕਾ ਏਐਨਐਮ ਭਾਗ ਦੂਜਾ ਦਾ ਨਤੀਜਾ 100 ਫ਼ੀਸਦ ਰਿਹਾ।

Monday, May 13, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਰ ਸੀਬੀਐਸਈ ਭੀਖੀ ਦਾ ਨਤੀਜਾ ਰਿਹਾ ਸ਼ਾਨਦਾਰ

ਸਰਵਹਿੱਤਕਾਰੀ ਵਿੱਦਿਆ ਮੰਦਰ ਸੀਬੀਐਸਈ ਭੀਖੀ ਦਾ ਨਤੀਜਾ ਰਿਹਾ ਸ਼ਾਨਦਾਰ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ :  ਸੀਬੀਐਸਈ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਅਤੇ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਬੀਐਸਈ ਭੀਖੀ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਬੜੇ ਹੀ ਮਾਣ ਦੀ ਗੱਲ ਹੈ ਕਿ ਦਸਵੀਂ ਅਤੇ ਬਾਰਵੀਂ ਜਮਾਤ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ । ਬੜੇ ਹੀ ਮਾਣ ਦੀ ਗੱਲ ਹੈ ਕਿ ਬਾਰਵੀਂ ਜਮਾਤ ਦੇ ਕਾੱਮਰਸ ਗਰੁੱਪ ਚੋਂ ਕਾਰਤਿਕੇ ਨੇ 96.80 ਫੀਸਦ ਪਹਿਲਾ, ਹੇਮੰਤ ਜੈਨ ਨੇ 95.80 ਫੀਸਦ ਦੂਜਾ,ਸੁਮਨਪ੍ਰੀਤ ਕੌਰ ਨੇ 94.60 ਫੀਸਦ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਵਿੱਦਿਆ ਮੰਦਰ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਇਸੇ ਤਰ੍ਹਾਂ ਹੀ ਸਾਇੰਸ ਗਰੁੱਪ ਚ ਜਸ਼ਨਦੀਪ ਕੌਰ ਨੇ 91.4 ਫੀਸਦ ਪਹਿਲਾ, ਹਿਤਾਂਸ਼ ਜਿੰਦਲ ਨੇ 90.8 ਫੀਸਦ ਦੂਜਾ ਅਤੇ ਅੰਕਿਤ ਜਿੰਦਲ ਨੇ 90. 2 ਫੀਸਦ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਅਤੇ ਬਾਰਵੀਂ ਆਰਟਸ ਗਰੁੱਪ ਚੋਂ ਰਤਿੰਦਰ ਸਿੰਘ ਨੇ 83 ਫੀਸਦ ਅੰਕ ਪ੍ਰਾਪਤ ਕਰਕੇ ਪਹਿਲਾ,ਜਸ਼ਨਦੀਪ ਕੌਰ ਨੇ 79 ਫੀਸਦ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਅਮਨਵੀਰ ਸਿੰਘ ਨੇ 77 ਫੀਸਦ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।ਬਾਰਵੀਂ ਜਮਾਤ ਦੇ ਕੁੱਲ 105 ਬੱਚਿਆਂ ਚੋਂ 36 ਬੱਚਿਆਂ ਨੇ 80 ਪ੍ਰਤੀਸ਼ਤ ਤੋਂ ਉੱਪਰ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਚਮਕਾਇਆ ਹੈ । 
ਦਸਵੀਂ ਜਮਾਤ ਦੀ ਹਰਮਨਜੋਤ ਕੌਰ ਨੇ 92.80 ਫੀਸਦ ਅੰਕ ਪ੍ਰਾਪਤ ਕਰਕੇ ਪਹਿਲਾ, ਪੈਵਲਦੀਪ ਕੌਰ ਨੇ 92.60 ਫੀਸਦ ਦੂਜਾ ਅਤੇ ਪੁਨੀਤ ਕੌਰ ਨੇ 92.40 ਫੀਸਦ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਦੱਸਣਯੋਗ ਹੈ ਕਿ ਦਸਵੀਂ ਜਮਾਤ ਵਿੱਚੋਂ 9 ਬੱਚਿਆਂ ਨੇ 90 ਫੀਸਦ ਤੋਂ ਉੱਪਰ, 24 ਬੱਚਿਆਂ ਨੇ 80 ਫੀਸਦ ਤੋਂ ਉੱਪਰ ਅਤੇ 48 ਬੱਚਿਆਂ ਨੇ 60 ਫੀਸਦ  ਤੋਂ ਉੱਪਰ ਅੰਕ ਪ੍ਰਾਪਤ ਕਰਕੇ ਸਭ ਦਾ ਮਾਣ ਵਧਾਇਆ ਹੈ। ਬੱਚਿਆਂ ਦੀ ਇਸ ਸ਼ਾਨਦਾਰ ਸਫਲਤਾ ਦੇ ਮੌਕੇ 'ਤੇ ਸਕੂਲ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਡਾ. ਯਸ਼ਪਾਲ ਸਿੰਗਲਾ, ਪ੍ਰਧਾਨ ਸਤੀਸ਼ ਕੁਮਾਰ, ਜ਼ਿਲ੍ਹਾ ਪ੍ਰਬੰਧ ਸੰਮਤੀ ਦੇ ਪ੍ਰਧਾਨ ਤੇਜਿੰਦਰਪਾਲ, ਵਾਈਸ ਪ੍ਰਧਾਨ ਪ੍ਰਸ਼ੋਤਮ ਕੁਮਾਰ, ਵਾਈਸ ਪ੍ਰਧਾਨ ਬਿਰਜ ਲਾਲ, ਪ੍ਰਬੰਧਕ ਅੰਮ੍ਰਿਤ ਲਾਲ, ਮੈਂਬਰ ਮਨੋਜ ਕੁਮਾਰ, ਮੱਖਣ ਲਾਲ, ਅਸ਼ੋਕ ਜੈਨ, ਰਜਿੰਦਰ ਕੁਮਾਰ, ਰਕੇਸ਼ ਕੁਮਾਰ,ਪ੍ਰਿੰਸੀਪਲ ਡਾ: ਗਗਨਦੀਪ ਪਰਾਸ਼ਰ ਅਤੇ ਸਮੂਹ ਸਟਾਫ ਵੱਲੋਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬਹੁਤ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਹਰਸਿਮਰਤ ਕੌਰ ਬਾਦਲ ਦੀ ਲੋਕ ਮਿਲਣੀ ਹਲਕਾ ਬੁਢਲਾਡਾ ਦੇ ਪਿੰਡਾਂ ਵਿੱਚ 14 ਮਈ ਨੂੰ

ਹਰਸਿਮਰਤ ਕੌਰ ਬਾਦਲ ਦੀ ਲੋਕ ਮਿਲਣੀ ਹਲਕਾ ਬੁਢਲਾਡਾ ਦੇ ਪਿੰਡਾਂ ਵਿੱਚ 14 ਮਈ ਨੂੰ



ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਚੋਣ ਪ੍ਰਚਾਰ ਦੌਰਾਨ 14 ਮਈ ਨੂੰ ਸਵੇਰੇ 10 ਵਜੇ ਲੋਕ ਮਿਲਣੀ ਸਮਾਗ਼ਮ ਤਹਿਤ ਪਿੰਡ ਖੀਵਾ ਮੀਹਾ ਸਿੰਘ ਵਾਲਾ, ਹੀਰੋਂ ਖੁਰਦ,ਭਾਦੜਾ,ਬੱਛੋਆਣਾ, ਦਾਤੇਵਾਸ, ਸਿਰਸੀਵਾਲਾ,ਖੁਡਾਲ ਕਲਾਂ,ਸ਼ੇਖੂਪੁਰ ਖੁਡਾਲ, ਬਖਸ਼ੀਵਾਲਾ,ਕਾਹਨਗੜ੍ਹ ਬਹਾਦਰਪੁਰ ਅਤੇ ਬੁਢਲਾਡਾ ਦੇ ਵਾਰਡ ਨੰਬਰ 4 ਵਿੱਚ ਲੋਕਾਂ ਨਾਲ ਮੀਟਿੰਗ ਕਰਨਗੇ।ਇਹ ਜਾਣਕਾਰੀ ਹਲਕਾ ਬੁਢਲਾਡਾ ਦੇ ਇੰਚਾਰਜ ਡਾ. ਨਿਸ਼ਾਨ ਸਿੰਘ ਅਤੇ ਸਰਕਲ ਬੱਛੋਆਣਾ ਦੇ ਪ੍ਰਧਾਨ ਬਲਵੀਰ ਸਿੰਘ ਬੀਰੋਕੇ ਨੇ ਦਿੱਤੀ। ਉਕਤ ਅਕਾਲੀ ਆਗੂਆਂ ਨੇ ਦੱਸਿਆ ਕਿ ਇਸ ਲੋਕ ਮਿਲਣੀ ਦੌਰਾਨ ਹਰਿ ਸਿਮਰਤ ਕੌਰ ਬਾਦਲ ਲੋਕਾਂ ਦੇ ਰੂਬਰੂ ਹੋਣਗੇ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪੀਪੀਐਸ ਚੀਮਾ ਦੇ ਬੱਚਿਆਂ ਦਾ ਸੀਬੀਐਸਈ 12ਵੀਂ ਦਾ ਨਤੀਜਾ ਰਿਹਾ 100 ਫੀਸਦ

ਪੀਪੀਐਸ ਚੀਮਾ ਦੇ ਬੱਚਿਆਂ ਦਾ ਸੀਬੀਐਸਈ 12ਵੀਂ ਦਾ ਨਤੀਜਾ ਰਿਹਾ 100 ਫੀਸਦ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ :  ਸੀਬੀਐਸਈ ਦਿੱਲੀ ਵੱਲੋਂ 12ਵੀਂ ਜਮਾਤ ਦੇ ਘੋਸ਼ਿਤ ਨਤੀਜ਼ਿਆਂ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਚੀਮਾ ਦੇ ਬੱਚਿਆਂ ਦਾ ਪਾਸ ਨਤੀਜਾ 100 ਫੀਸਦ ਰਿਹਾ। ਇਨ੍ਹਾਂ ਵਿੱਚ ਕਾਮਰਸ ਸਟਰੀਮ ਵਿੱਚ ਆਂਚਲ (94 ਫੀਸਦ), ਜਸ਼ਨਪ੍ਰੀਤ ਕੌਰ (93.8 ਫੀਸਦ), ੲੈਨਾਪ੍ਰੀਤ ਕੌਰ (93.6 ਫੀਸਦ), ਮਹਿਕ ਰਾਣੀ (90.6 ਫੀਸਦ), ਰਨਦੀਪ ਸਿੰਘ (89.2 ਫੀਸਦ), ਕੋਮਲਪ੍ਰੀਤ (88.4 ਫੀਸਦ), ਤਰਨਦੀਪ ਕੌਰ (87.2 ਫੀਸਦ), ਰਮਨਦੀਪ ਕੌਰ (86.6 ਫੀਸਦ), ਰਾਗਵਿੰਦਰ ਸਿੰਘ (86.4 ਫੀਸਦ), ਜੀਆ ਅਗਰਵਾਲ (86.2 ਫੀਸਦ), ਦੀਪਕ ਕੁਮਾਰ (86 ਫੀਸਦ), ਜਸ਼ਨਦੀਪ ਸਿੰਘ (85.8 ਫੀਸਦ), ਹਰਮਨਦੀਪ ਸਿੰਘ (85.4 ਫੀਸਦ), ਰੁਪਿੰਦਰ ਸਿੰਘ (85.2 ਫੀਸਦ), ਗੁਰਜਿੰਦਰ ਸਿੰਘ (84.6 ਫੀਸਦ), ਗੁਰਪਿੰਦਰ ਕੌਰ (84.6 ਫੀਸਦ), ਹਰਜੋਤ ਕੌਰ (82.4 ਫੀਸਦ), ਅਦਿੱਤਿਆ ਸਿੰਘ (82 ਫੀਸਦ), ਅਕਾਸ਼ਦੀਪ ਸਿੰਘ (81.8 ਫੀਸਦ), ਮੁਸਕਾਨਪ੍ਰੀਤ ਕੌਰ (81.8 ਫੀਸਦ), ਖੁਸ਼ਪ੍ਰੀਤ ਕੌਰ (81.8 ਫੀਸਦ), ਸ਼ਰਨਪ੍ਰੀਤ ਸਿੰਘ (81.4ਵ) ਕੋਮਲਪ੍ਰੀਤ ਕੌਰ (81.2 ਫੀਸਦ), ਨਵਜੋਤ ਕੌਰ (80.8 ਫੀਸਦ), ਮੈਡੀਕਲ ਸਟਰੀਮ ਵਿੱਚ ਜਸ਼ਨਪ੍ਰੀਤ ਕੌਰ (89.6 ਫੀਸਦ), ਪੂਜਾ ਗੋਇਲ (89.2 ਫੀਸਦ), ਹੁਸਨਪ੍ਰੀਤ ਕੌਰ (85 ਫੀਸਦ), ਰੁਪਿੰਦਰ ਕੌਰ (84.6 ਫੀਸਦ), ਤਨਵੀਰ ਕੌਰ (84.4 ਫੀਸਦ), ਸਿਮਰਨਪ੍ਰੀਤ ਕੌਰ (84 ਫੀਸਦ), ਸੈਫਰਨਜੋਤ ਕੌਰ (83.2 ਫੀਸਦ), ਸਿਮਰਨਜੀਤ ਕੌਰ (81.4 ਫੀਸਦ), ਗੁਰਮਨਵੀਰ ਕੌਰ (81 ਫੀਸਦ), ਖੁਸ਼ਮਨਵੀਰ ਕੌਰ (80 ਫੀਸਦ) ਅਤੇ ਨਾਨ-ਮੈਡੀਕਲ ਸਟਰੀਮ ਵਿੱਚ ਏਮਨਜੋਤ ਸਿੰਘ (92.4 ਫੀਸਦ), ਮਨਿੰਦਰ ਸਿੰਘ (87.4 ਫੀਸਦ), ਮਹਿਕ ਕਾਂਸਲ (86.4 ਫੀਸਦ), ਪ੍ਰਭਜੋਤ ਕੌਰ (83.6 ਫੀਸਦ), ਰਵਨੀਤ ਸਿੰਘ (80 ਫੀਸਦ) ਨੇ ਅੰਕ ਪ੍ਰਾਪਤ ਕਰਕੇ ਸਕੂਲ, ਇਲਾਕੇ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ।ਸ਼ਾਨਦੳਰ ਨਤੀਜੇ ਨੂੰ ਲੈ ਕੇ ਸਾਰੇ ਬੱਚਿਆਂ,ਮਾਪਿਆਂ ਅਤੇ ਅਧਿਆਪਕਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਸਕੂਲ ਦੇ ਐਮਡੀ ਜਸਵੀਰ ਸਿੰਘ ਚੀਮਾ ਨੇ ਬੱਚਿਆਂ ਨੂੰ ਚੰਗੇ ਨਤੀਜੇ ਲਈ ਵਧਾਈ ਦਿੱਤੀ ਅਤੇ ਸ਼ੁੱਭ-ਕਾਮਨਾਵਾਂ ਦਿੱਤੀਆਂ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਜੇ ਕੁਮਾਰ,ਕਿਰਨਪਾਲ ਕੌਰ ਅਤੇ ਸਮੂਹ ਸਟਾਫ ਹਾਜ਼ਰ ਸਨ।


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਅਨੂਰੀਤ ਕੌਰ ਹੀਰੋਂ ਖੁਰਦ  ਨੇ ਪੰਜਾਬੀ ਅਤੇ ਅਕਾਊਟ ਦੇ  ਵਿਸ਼ੇ ਵਿੱਚ 100 'ਚੋਂ 100 ਨੰਬਰ ਹਾਸਲ ਕੀਤੇ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਕਣਕਵਾਲ  ਚਹਿਲਾਂ - ਹੀਰੋਂ ਖੁਰਦ ਰੋਡ 'ਤੇ ਸਥਿਤ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਦਾ 12ਵੀਂ ਜਮਾਤ ਦਾ ਨਤੀਜਾ 100 ਫੀਸਦ ਰਿਹਾ। ਅਕੈਡਮੀ ਵਿੱਚ ਕਮਰਸ,ਨਾਨ-ਮੈਡੀਕਲ, ਮੈਡੀਕਲ,ਆਰਟਸ ਅਤੇ ਇੰਟਰ-ਆਰਟਸ ਵੱਖ-ਵੱਖ ਸਟਰੀਮ ਵਿੱਚੋਂ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ,ਕਮਰਸ ਵਿੱਚ ਅਨੂਰੀਤ ਕੌਰ ਹੀਰੋਂ ਖੁਰਦ ਨੇ 97.4 ਫੀਸਦ,ਪਾਇਲ ਰਾਣੀ 96.2 ਫੀਸਦ ,ਜੈਸਮੀਨ ਕੌਰ ਕਣਕਵਾਲ ਚਹਿਲਾਂ ਨੇ 94.2 ਫੀਸਦ ,ਲਵਪ੍ਰੀਤ ਕੌਰ ਨੇ 94 ਫੀਸਦ ,ਜੈਸਮੀਨ ਕੌਰ ਝਾੜੋਂ ਨੇ 92.2  ਫੀਸਦ,ਨਾਨ-ਮੈਡੀਕਲ ਵਿਸ਼ੇ ਵਿੱਚੋਂ ਮਹਿਕਪ੍ਰੀਤ ਕੌਰ ਨੇ 84.8 ਫੀਸਦ  ਮੈਡੀਕਲ 'ਚੋਂ, ਖੁਸ਼ਪ੍ਰੀਤ ਕੌਰ ਨੇ 82 ਫੀਸਦ ,ਆਰਟਸ ਵਿਸ਼ੇ ਵਿਚੋਂ ਨਵਨੀਤ ਕੌਰ ਨੇ  94.6 ਫੀਸਦ  ਅੰਕ ਪ੍ਰਾਪਤ ਕੀਤੇ।ਇਸ ਤੋਂ ਬਿਨਾਂ ਜਸ਼ਕਮਲ ਕੌਰ,ਜਸ਼ਨਪ੍ਰੀਤ ਕੌਰ ਅਤੇ ਮਨਪ੍ਰੀਤ ਸਿੰਘ ਨੇ 80 ਤੋਂ ਉੱਪਰ ਅੰਕ ਹਾਸਲ ਕੀਤੇ। ਇਸ ਰਿਜਲਟ ਦੌਰਾਨ ਅਨੂਰੀਤ ਕੌਰ ਹੀਰੋਂ ਖੁਰਦ ਨੇ ਪੰਜਾਬੀ ਅਤੇ ਅਕਾਊਟ ਦੇ  ਵਿਸ਼ੇ  ਵਿੱਚ 100 ਵਿੱਚੋਂ 100 ਨੰਬਰ ਹਾਸਲ ਕੀਤੇ। ਇਸਦੇ ਨਾਲ ਹੀ ਪਾਇਲ ਰਾਣੀ,ਜਸਮੀਨ ਕੌਰ,ਨਵਨੀਤ ਕੌਰ,ਲਵਪ੍ਰੀਤ ਕੌਰ,ਸੁਖਪ੍ਰੀਤ ਕੌਰ,ਪ੍ਰਭਜੋਤ ਕੌਰ,ਜੈਸਮੀਨ ਕੌਰ,ਮਹਿਕਪ੍ਰੀਤ ਕੌਰ, ਨਵਨੀਤ ਕੌਰ ਅਤੇ ਪ੍ਰਨੀਤ ਕੌਰ ਨੇ ਵੀ ਪੰਜਾਬੀ ਵਿਸ਼ੇ 'ਚੋਂ 100 ਵਿੱਚੋਂ 100 ਨੰਬਰ ਹਾਸਲ ਕੀਤੇ।ਪ੍ਰਿੰਸੀਪਲ ਨਵੀ ਕਿਰਨ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ। ਅਕੈਡਮੀ ਚੇਅਰਮੈਨ ਕੁਲਵਿੰਦਰ ਸਿੰਘ ਚਹਿਲ ਨੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਅਤੇ ਬੱਚਿਆਂ ਦੇ ਸੁਨਿਹਰੀ ਭਵਿੱਖ ਦਾ ਕਾਮਨਾ ਕਰਦੇ ਹੋਂਏ ਖੁਸ਼ੀਂ ਜਾਹਿਰ ਕੀਤੀ। ਇਸ ਦੌਰਾਨ ਅਕੈਡਮੀ ਪ੍ਰਬੰਧਕ ਗੁਰਸ਼ਰਨ ਸਿੰਘ ਤੱਗੜ, ਰਾਜ ਕੁਮਾਰ ਵਸ਼ਿਸ਼ਟ ਅਤੇ ਸਮੂਹ ਸਟਾਫ ਨੇ ਖੁਸ਼ੀ ਜਾਹਰ ਕਰਦਿਆਂ ਕਿਹਾ ਇਨ੍ਹਾਂ ਹੋਣਹਾਰ ਬੱਚਿਆਂ ਨੇ ਪੜ੍ਹਾਈ ਵਿੱਚ ਪ੍ਰਤਿਭਾ ਹਾਸਲ ਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਮਾਣ ਵਧਾਇਆ ਹੈ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਦੀ ਆਕਸਫੋਰਡ ਸਕੂਲ ਚੀਮਾ ਵਿਖੇ ਇਨਵੈਸਟੀਚਰ ਸੈਰੇਮਨੀ ਸਮਾਰੋਹ ਕਰਵਾਇਆ

ਦੀ ਆਕਸਫੋਰਡ ਸਕੂਲ ਚੀਮਾ ਵਿਖੇ ਇਨਵੈਸਟੀਚਰ ਸੈਰੇਮਨੀ ਸਮਾਰੋਹ ਕਰਵਾਇਆ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਦੀ ਆਕਸਫੋਰਡ ਪਬਲਿਕ ਸਕੂਲ ਚੀਮਾ ਵਿਖੇ ਸ਼ੈਸ਼ਨ 2024-25 ਨੂੰ ਮੁੱਖ ਰੱਖਣੇ ਹੋਏ ਇਨਵੈਸਟੀਚਰ ਸੈਰੇਮਨੀ ਸਮਾਰੋਹ ਕਰਵਾਇਆ । ਇਸ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ  ਸਕੂਲ ਦੇ ਪ੍ਰਿੰਸੀਪਲ ਮਨਿੰਦਰਜੀਤ ਕੌਰ ਧਾਲੀਵਾਲ ਵੱਲੋਂ ਇਕ ਵਿਸ਼ੇਸ਼ ਭਾਸ਼ਣ ਦੇ ਕੇ ਸ਼ੁਰੂਆਤ ਕੀਤੀ ਗਈ।ਭਾਸ਼ਣ ਦੌਰਾਨ ਉਨ੍ਹਾਂ ਨੇ ਬੱਚਿਆਂ ਨੂੰ ਆਪਣੇ ਫਰਜ਼ਾਂ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਸੰਬੰਧੀ ਜਾਣਕਾਰੀ ਦਿੱਤੀ।

ਸਮਾਰਾਮ ਦੌਰਾਨ ਚੁਣੇ ਗਏ ਵਿਦਿਆਰਥੀ ਜਿਨਾਂ 'ਚੋਂ ਹੈੱਡ ਬੁਆਏ ਸਮਨਦੀਪ ਸਿੰਘ (ਜਮਾਤ ਦਸਵੀਂ),ਹੈੱਡ ਗਰਲ ਪ੍ਰਦੀਪ ਕੌਰ (ਜਮਾਤ ਦਸਵੀਂ), ਐਕਟੀਵਿਟੀ ਕਪਤਾਨ ਜੈਸਮੀਨ ਕੌਰ (ਜਮਾਤ ਦਸਵੀਂ), ਸਪੋਰਟਸ ਕਪਤਾਨ ਸਿਮਰਨ ਕੌਰ (ਜਮਾਤ ਦਸਵੀਂ),ਆਊਟਰੀਚ ਕਪਤਾਨ ਉਪਨੀਤ ਕੌਰ (ਜਮਾਤ ਨੌਵੀਂ),ਐਸਪਨ ਸਦਨ ਕਪਤਾਨ ਪ੍ਰਤੀਭਾ ਸ਼ਰਮਾ (ਜਮਾਤ ਦਸਵੀਂ),ਕਲੋਵਰ ਸਦਨ ਕਪਤਾਨ ਗੁਰਸ਼ਾਨ ਸਿੰਘ (ਜਮਾਤ ਦਸਵੀਂ),ਮੈਪਲ ਸਦਨ ਕਪਤਾਨ ਹਰਨੂਰ ਕੌਰ (ਜਮਾਤ ਦਸਵੀਂ),ਸਾਇਕਾਮੋਰ ਕਪਤਾਨ ਲਖਵਿੰਦਰ ਸਿੰਘ (ਜਮਾਤ ਦਸਵੀਂ),ਐਸਪਨ ਸਦਨ ਪ੍ਰੀਫੈਕਟ ਗੁਰਕੀਰਤ ਸਿੰਘ (ਜਮਾਤ ਦਸਵੀਂ),ਕਲੋਵਰ ਸਦਨ ਪ੍ਰੀਫੈਕਟ ਨਵਰੀਤ ਕਾਹਲ (ਜਮਾਤ ਦਸਵੀਂ), ਮੈਪਲ ਸਦਨ ਪ੍ਰੀਫੈਕਟ ਗੁਰਜੋਤ ਸਿੰਘ (ਜਮਾਤ ਨੌਵੀਂ),  ਸਾਇਕਾਮੋਰ ਸਦਨ ਪ੍ਰੀਫੈਕਟ ਸੁਖਮਨ ਕੌਰ (ਜਮਾਤ ਨੌਵੀਂ) ਬੈਜ਼ ਅਤੇ ਸ਼ੈਸ਼ੇ ਨਾਲ ਸਨਮਾਨਿਤ ਕੀਤਾ ਗਿਆ।ਸਕੂਲ ਦੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਚਮਕੌਰ ਸਿੰਘ,ਵਾਈਸ ਚੇਅਰਮੈਨ ਪ੍ਰਵੀਨ ਕੁਮਾਰ,ਮੈਨੇਜਿੰਗ ਡਾਇਰੈਕਟਰ ਗੁਰਧਿਆਨ ਸਿੰਘ ਚਹਿਲ,ਗਗਨ ਗੋਇਲ ਇਸ ਸਮਾਗਮ ਵਿੱਚ ਸ਼ਾਮਲ ਸਨ। ਇਸ ਸਮਾਗਮ ਦੌਰਾਨ ਮੈਨੇਜਿੰਗ ਡਾਇਰੈਕਟਰ ਗੁਰਧਿਆਨ ਸਿੰਘ ਚਹਿਲ ਵੱਲੋਂ ਭਾਸ਼ਣ ਦਿੱਤਾ ਗਿਆ।ਜਿਸ ਵਿੱਚ ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਯਾਦ ਦਿਵਾਇਆ ਕਿ ਅਹੁਦੇ ਦੇ ਨਾਲ ਉਨ੍ਹਾਂ ਦੀ ਉਹਨਾਂ ਦੇ ਸਕੂਲ ਅਤੇ ਸਾਥੀਆਂ ਪ੍ਰਤੀ ਜ਼ਿਮੇਵਾਰੀ ਬਣਦੀ ਹੈ। ਪ੍ਰਿੰਸੀਪਲ ਮਨਿੰਦਰਜੀਤ ਕੌਰ ਧਾਲੀਵਾਲ ਨੇ ਵੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ।

Sunday, May 12, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪੰਜਾਬੀ ਸਾਹਿਤ ਕਲਾ ਮੰਚ ਵੱਲੋਂ ਕਰਵਾਏ ਕਵੀ ਸੰਮੇਲਨ 'ਚ ਕਵੀਆਂ ਨੇ ਬੰਨ੍ਹਿਆ ਰੰਗ

ਪੰਜਾਬੀ ਸਾਹਿਤ ਕਲਾ ਮੰਚ ਵੱਲੋਂ ਕਰਵਾਏ ਕਵੀ ਸੰਮੇਲਨ 'ਚ ਕਵੀਆਂ ਨੇ ਬੰਨ੍ਹਿਆ ਰੰਗ


ਮਾਂ ਦਿਵਸ ਨੂੰ ਸਮਰਪਿਤ ਰਿਹਾ ਕਵੀ ਦਰਬਾਰ : ਸ਼ਰਮਾ,ਵਰਮਾ,ਬੱਛੋਆਣਾ 

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪੰਜਾਬੀ ਸਾਹਿਤ ਕਲਾ ਮੰਚ ਰਜਿਸਟਰਡ ਮਾਨਸਾ ਵੱਲੋਂ ਦੂਜਾ ਕਵੀ ਸੰਮੇਲਨ  ਹਿਮਾਂਸ਼ੂ ਐਜੂਕੇਸਨ ਹੱਬ ਬੁਢਲਾਡਾ ਵਿਖੇ ਕਰਵਾਇਆ ਗਿਆ।ਪਹਿਲੇ ਕਵੀ ਸੰਮੇਲਨ ਦੀ ਸਫਲਤਾ ਤੋਂ ਬਾਅਦ ਨਵੇਂ ਕਵੀਆਂ ਦੇ ਉਭਾਰ ਲਈ ਇਹ ਵਿਸ਼ੇਸ਼ ਉਪਰਾਲਾ ਰਿਹਾ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਅੱਜ ਮਾਂ ਦਿਵਸ ਹੈ ,ਇਹ ਕਵੀ ਸੰਮੇਲਨ ਮਾਂ ਦਿਵਸ ਨੂੰ ਸਮਰਪਿਤ ਹੈ। ਮੰਚ ਦੇ ਉਪ ਪ੍ਰਧਾਨ ਰਜਿੰਦਰ ਵਰਮਾ ਨੇ ਦੱਸਿਆ ਕਿ ਇਸ ਕਵੀ ਸੰਮੇਲਨ ਵਿੱਚ 11 ਨਵੇਂ ਕਵੀਆ ਨੇ ਭਾਗ ਲਿਆ।ਮੰਚ ਵੱਲੋਂ ਲਗਤਾਰ ਲੋਹੜੀ ਮੇਲਾ ਆਧਿਆਪਕ ਦਿਵਸ ਬਾਲ ਦਿਵਸ ਮੌਕੇ ਵੀ ਹਰ ਸਾਲ  ਪ੍ਰੋਗਰਾਮ ਕਰਵਾਏ ਜਾਂਦੇ ਹਨ। ਉਭਰਦੀ ਕਵਿੱਤਰੀ ਪੂਜਾ ਪੁੰਡਰਕ ,ਨੀਲਮ ਰਾਣੀ, ਹਰਨੇਕ ਸਿੰਘ ਮੱਲ੍ਹੀ ਨੇ ਆਪਣੀਆਂ ਕਵਿਤਾਵਾਂ ਜ਼ਰੀਏ ਸਰੋਤਿਆਂ ਨੂੰ ਆਪਣੇ ਨਾਲ ਜੋੜੀ ਰੱਖਿਆ।ਮੰਚ ਦੇ ਜਨਰਲ ਸਕੱਤਰ ਗੁਰਜੰਟ ਸਿੰਘ ਬੱਛੋਆਣਾ,ਹਿਮਾਂਸ਼ੂ ਐਜੂਕੇਸਨ ਹੱਬ ਦੇ ਡਾਇਰੈਕਟਰ ਹਿਮਾਂਸ਼ੂ ਨੇ ਬੋਲਦਿਆਂ ਕਿਹਾ ਕਿ ਨਵੇਂ ਕਵੀਆਂ ਵੱਲੋਂ ਬੋਲੀਆਂ ਗਈਆਂ ਕਵਿਤਾਵਾਂ ਨੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਨਵੇਂ ਉਭਰ ਰਹੇ ਕਵੀ ਗੁਲਜਾਰ ਸਿੰਘ ਫੁੱਲੂਵਾਲਾ,ਰਾਜਵਿੰਦਰ ਸਿੰਘ ਖੱਤਰੀਵਾਲਾ, ਪਰਵੀਨ ਕੁਮਾਰ ਸੰਦਲੀ, ਖੁਸ਼ਦੀਪ ਸਿੰਘ, ਪੁਨੀਤ ਕੁਮਾਰ, ਸ਼ੰਭੂ ਮਸਤਾਨਾ ਨੇ ਆਪਣੀਆਂ ਨਵੀਆਂ ਕਵਿਤਾਵਾਂ ਸੁਣਾ ਕੇ ਮਾਹੌਲ ਨੂੰ ਤਰੋ ਤਾਜਾ ਬਣਾਈ ਰੱਖਿਆ।