Sunday, November 22, 2026

ਚੀਮਾ ਮੰਡੀ,(ਖੁਸ਼ਪ੍ਰੀਤ ਸਿੰਘ ਚਹਿਲ) : ਈਟੀਟੀ 2364 ਦੀ ਚੌਥੀ ਲਿਸਟ ਜਲਦੀ ਜਾਰੀ ਕਰੇ ਪੰਜਾਬ ਸਰਕਾਰ : ਯੂਨੀਅਨ ਆਗੂ

ਈਟੀਟੀ 2364 ਦੀ ਚੌਥੀ ਲਿਸਟ ਜਲਦੀ ਜਾਰੀ ਕਰੇ ਪੰਜਾਬ ਸਰਕਾਰ : ਯੂਨੀਅਨ ਆਗੂ

ਚੀਮਾ ਮੰਡੀ,(ਖੁਸ਼ਪ੍ਰੀਤ ਸਿੰਘ ਚਹਿਲ) : ਈਟੀਟੀ 2364 ਯੂਨੀਅਨ ਦੇ ਆਗੂਆ ਵੱਲੋ 2364 ਭਰਤੀ ਦੀ ਚੌਥੀ ਲਿਸਟ ਜਾਰੀ ਕਰਵਾਉਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮੰਗ ਪੱਤਰ ਦਿੱਤਾ ਗਿਆ।ਅਮਨ ਅਰੋੜਾ ਤੇ ਹਰਪਾਲ ਚੀਮਾ ਨੇ ਮੌਕੇ 'ਤੇ ਸਿੱਖਿਆ ਸਕੱਤਰ ਪੰਜਾਬ ਨੂੰ ਫੋਨ ਕਰਕੇ ਭਰਤੀ ਦੀ ਚੌਥੀ ਲਿਸਟ ਦੀ ਜਾਣਕਾਰੀ ਲਈ ਗਈ ਅਤੇ ਅੱਗੋਂ ਸੈਕਟਰੀ ਵੱਲੋ ਭਰੋਸਾ ਮਿਲਿਆ ਹੈ ਕਿ ਈਟੀਟੀ 2364 ਭਰਤੀ ਦੀ ਚੌਥੀ ਲਿਸਟ ਦਾ ਕੰਮ ਜਲਦੀ ਸ਼ੁਰੂ ਕਰਵਾ ਕੇ ਹੱਲ ਕਰਨ ਦਾ ਭਰੋਸਾ ਦਿੱਤਾ। ਯੂਨੀਅਨ ਆਗੂ ਅੰਮ੍ਰਿਤਪਾਲ ਸਿੰਘ ਧੂਰੀ ਤੇ ਗੁਰਸੰਗਤ ਬੁਢਲਾਡਾ ਵਲੋਂ ਦੱਸਿਆ ਗਿਆ ਕਿ ਆਨੰਦਪੁਰ ਸਾਹਿਬ ਦੇ ਪ੍ਰਸ਼ਾਸਨ ਵਲੋਂ ਸਿੱਖਿਆ ਮੰਤਰੀ ਨਾਲ 27 ਨਵੰਬਰ ਨੂੰ ਇੱਕ ਪੈਨਲ ਮੀਟਿੰਗ ਦਾ ਲਿਖਤੀ ਸੱਦਾ ਦਿੱਤਾ ਗਿਆ ਹੈ।ਉਹਨਾਂ ਕਿਹਾ ਕਿ ਅਗਰ ਉਹਨਾਂ ਦੀ ਇਹ ਮੀਟਿੰਗ ਦਿੱਤੇ ਹੋਏ ਸਮੇਂ 'ਤੇ ਨਹੀਂ ਹੁੰਦੀ ਜਾਂ ਈਟੀਟੀ 2364 ਭਰਤੀ ਦੀ ਚੌਥੀ ਲਿਸਟ ਦਾ ਕੋਈ ਪੁਖਤਾ ਹੱਲ ਨਹੀਂ ਹੁੰਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਜੋ ਕਿ ਗੁਪਤ ਐਕਸ਼ਨਾ ਦੇ ਰੂਪ ਵਿੱਚ ਵਿੱਚ ਹੋਵੇਗਾ। ਉਕਤ ਯੂਨੀਅਨ ਆਗੁਆਂ ਨੇ ਕਿਹਾ ਕਿ ਯੂਨੀਅਨ ਵੱਲੋਂ ਸਖ਼ਤ ਤੋਂ ਸਖ਼ਤ ਪ੍ਰੋਗਰਾਮ ਲਾਏ ਜਾਣਗੇ।ਆਗੂਆਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਤੋਂ ਇਕੋ ਮੰਗ ਹੈ ਕਿ ਈਟੀਟੀ 2364 ਭਰਤੀ ਦੀ ਚੌਥੀ ਲਿਸਟ ਜਾਰੀ ਕੀਤੀ ਜਾਵੇ ਤੇ ਤੁਰੰਤ ਨਿਯੁਕਤੀ ਪੱਤਰ ਜਾਰੀ ਕਰਕੇ ਸਕੂਲਾਂ ਦੇ ਵਿੱਚ ਭੇਜਿਆ ਜਾਵੇ।ਇਸ ਮੌਕੇ ਹੈਪੀ ਖਾਨ ਲਹਿਰਾ,ਅਵਤਾਰ ਸਿੰਘ ਪਟਿਆਲਾ,ਨਰਿੰਦਰ ਸਿੰਘ ਸੰਗਰੂਰ,ਦਾਮਨਦੀਪ ਮਸਤੂਆਣਾ ਸਾਹਿਬ,ਸੋਨੂ,ਸ਼ਵੇਤਾ,ਦੀਪਿਕਾ ਆਦਿ ਬੇਰੁਜਗਾਰ ਅਧਿਆਪਕ ਹਾਜ਼ਰ ਸਨ।

Sunday, November 15, 2026

ਪੱਤਰ ਪ੍ਰੇਰਕ, ਤਰਨਤਾਰਨ : ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਸੰਗਰੂਰ ਪੱਕਾ ਮੋਰਚਾ 13 ਤੋਂ 19 ਨਵੰਬਰ ਤੱਕ ਚ' ਵੱਡੀ ਸ਼ਮੂਲੀਅਤ ਕਰ ਰਹੀ ਹੈ : ਪੰਨੂ ,ਲਾਹੌਰੀਆ

ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਸੰਗਰੂਰ ਪੱਕਾ ਮੋਰਚਾ 13 ਤੋਂ 19 ਨਵੰਬਰ ਤੱਕ 'ਚ ਵੱਡੀ ਸ਼ਮੂਲੀਅਤ ਕਰ ਰਹੀ ਹੈ  :  ਪੰਨੂ,ਲਾਹੌਰੀਆ

ਪੱਤਰ ਪ੍ਰੇਰਕ, ਤਰਨਤਾਰਨ : ਸਾਂਝਾ ਮੁਲਾਜ਼ਮ ਮੰਚ (ਤਾਲਮੇਲ ਕਮੇਟੀ) ਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੇ ਸੂਬਾ ਪ੍ਰੈੱਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਈਟੀਯੂ ਪੰਜਾਬ (ਰਜਿ:) ਵੱਲੋਂ ਪੱਕਾ ਮੋਰਚਾ ਸੰਗਰੂਰ 13 ਤੋਂ 19 ਨਵੰਬਰ ਤੱਕ ਵਿੱਚ ਵੱਡੀ ਸ਼ਮੂਲੀਅਤ ਕੀਤੀ ਜਾ ਰਹੀ ਹੈ। ਲਾਹੌਰੀਆ ਨੇ ਦੱਸਿਆ ਕਿ ਇਸ ਸਬੰਧੀ ਸਮੂਹ ਜਿਲਿਆਂ ਦੀਆਂ ਤੇ ਤਰੀਕਾਂ ਅਨੁਸਾਰ ਡਿਊਟੀਆਂ ਲਗਾਈਆਂ ਗਈਆਂ ਹਨ l ਹਰ ਜਿਲਾ ਬਹੁਤ ਹੀ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾ ਰਿਹਾ ਹੈ। ਲਾਹੌਰੀਆ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਐਲੀਮੈਂਟਰੀ ਅਧਿਆਪਕ ਸਾਥੀ ਸੰਗਰੂਰ ਵਿਖੇ ਲੱਗ ਰਹੇ ਪੱਕੇ ਮੋਰਚੇ ਵਿੱਚ ਸ਼ਮੂਲੀਅਤ ਕਰਨ ਲਈ ਜੋਸ਼ੋ-ਖਰੋਸ਼ ਨਾਲ ਰਵਾਨਾ ਹੋ ਰਹੇ ਹਨ। ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰਹੇਗਾ।ਇਸ ਮੌਕੇ ਉਹਨਾਂ ਨਾਲ ਹਰਜਿੰਦਰ ਪਾਲ ਸਿੰਘ ਪੰਨੂ,ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ ,  ਨੀਰਜ ਅਗਰਵਾਲ  , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ , ਸੋਹਣ ਸਿੰਘ , ਖੁਸ਼ਪ੍ਰੀਤ ਸਿੰਘ ਕੰਗ  ,  ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੋਹਾਨ  , ਦੀਦਾਰ  ਸਿੰਘ  ,  ਲਖਵਿੰਦਰ ਸਿੰਘ ਸੇਖੋਂ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਤਰਸੇਮ ਲਾਲ ਜਲੰਧਰ , ਰਿਸ਼ੀ ਕੁਮਾਰ ਜਲੰਧਰ , ਸੰਜੀਤ ਸਿੰਘ ਨਿੱਜਰ , ਮਨਿੰਦਰ ਸਿੰਘ ਪੰਜਗਰਾਈਆਂ ਆਦਿ ਆਗੂ ਹਾਜਰ ਸਨ ।

Saturday, November 7, 2026

ਮੁਲਾਜਮ/ਪੈਨਸ਼ਨਰ ਮੰਗਾਂ ਨੂੰ ਲੈ ਕੇ ਸਾਂਝੀ ਤਾਲਮੇਲ ਕਮੇਟੀ ਪੰਜਾਬ ਵੱਲੋਂ 13 ਨਵੰਬਰ ਤੋਂ 19 ਨਵੰਬਰ ਤੱਕ ਸੰਗਰੂਰ ਵਿਖੇ ਪੱਕੇ ਮੋਰਚੇ ਚ' ਈਟੀਯੂ ਪੰਜਾਬ (ਰਜਿ) ਕਰੇਗੀ ਵੱਡੀ ਸ਼ਮੂਲੀਅਤ - ਪੰਨੂ,ਲਾਹੌਰੀਆ

ਪੱਤਰ ਪ੍ਰੇਰਕ,ਤਰਨਤਾਰਨ : ਮੁਲਾਜਮ/ਪੈਨਸ਼ਨਰ ਮੰਗਾਂ ਨੂੰ ਲੈ ਕੇ ਸਾਂਝੀ ਤਾਲਮੇਲ ਕਮੇਟੀ ਪੰਜਾਬ ਵੱਲੋਂ 13 ਨਵੰਬਰ ਤੋਂ 19 ਨਵੰਬਰ ਤੱਕ ਸੰਗਰੂਰ ਵਿਖੇ ਪੱਕੇ ਮੋਰਚੇ ਚ' ਈਟੀਯੂ ਪੰਜਾਬ (ਰਜਿ) ਕਰੇਗੀ ਵੱਡੀ ਸ਼ਮੂਲੀਅਤ - ਪੰਨੂ,ਲਾਹੌਰੀਆ

ਪੱਤਰ ਪ੍ਰੇਰਕ, ਤਰਨਤਾਰਨ : ਸਾਂਝਾ ਮੁਲਾਜ਼ਮ ਮੰਚ (ਸਾਂਝੀ ਤਾਲਮੇਲ ਕਮੇਟੀ) ਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰੈੱਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਈਟੀਯੂ (ਰਜਿ) ਵੱਲੋ ਸਭ ਆਗੂਆ ਦੀਆਂ ਡਿਊਟੀਆਂ  ਲਗਾਈਆਂ ਗਈਆਂ ਹਨ l ਪੰਜਾਬ ਭਰ ਵਿੱਚ ਤਿਆਰੀਆਂ ਦਾ ਜਾਇਜਾ ਲੈਣ ਲਈ ਆਨਲਾਈਨ ਸਟੇਟ ਮੀਟੰਗ 9 ਨਵੰਬਰ ਸੋਮਵਾਰ ਨੂੰ 10 :30 ਵਜੇ ਹੋਵੇਗੀ । ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਸੂਬਾਈ ਆਗੂਆ ਨੇ ਕਿਹਾ ਕਿ ਮੁਲਾਜਮ/ਪੈਨਸ਼ਨਰ ਮੰਗਾਂ ਨੂੰ ਲੈ ਕੇ ਸਾਂਝੀ ਤਾਲਮੇਲ ਕਮੇਟੀ ਪੰਜਾਬ ਵੱਲੋਂ 13 ਨਵੰਬਰ ਤੋਂ 19 ਨਵੰਬਰ ਤੱਕ ਸੰਗਰੂਰ ਵਿਖੇ ਪੱਕੇ ਮੋਰਚੇ ਚ ਵੱਡੀ ਸ਼ਮੂਲੀਅਤ ਕਰਕੇ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ । ਯੂਨੀਅਨ ਆਗੂਆਂ ਹਰਜਿੰਦਰ ਪਾਲ ਸਿੰਘ ਪੰਨੂੰ , ਦਲਜੀਤ ਸਿੰਘ ਲਹੌਰੀਆ,ਨਰੇਸ਼ ਪਨਿਆੜ,  ਹਰਜਿੰਦਰ ਹਾਂਡਾ,ਸਤਵੀਰ ਸਿੰਘ ਰੌਣੀ, ਲਖਵਿੰਦਰ ਸਿਖਘ ਸੇਖੋ, ਹਰਕ੍ਰਿਸ਼ਨ ਸਿੰਘ ਮੋਹਾਲੀ,  ਗੁਰਿੰਦਰ ਸਿੰਘ ਘੁੱਕੇਵਾਲੀ, ਸਰਬਜੀਤ ਸਿੰਘ, ਬੀ ਕੇ ਮਹਿਮੀ, ਸੋਹਣ ਸਿੰਘ,ਮਨਜੀਤ ਸਿੰਘ ਕਠਾਣਾਂ, ਅਮ੍ਰਿਤਪਾਲ ਸਿੰਘ ਸੇਖੋਂ, ਨਿਰਭੈ ਸਿੰਘ ਮਾਲੋਵਾਲ, ਅਸ਼ੋਕ ਕੁਮਾਰ ਸਰਾਰੀ, ਤਰਸੇਮ ਲਾਲ,ਮਨੋਜ ਘਈ ਗੁਰਵਿੰਦਰ ਸਿਂਘ, ਰਵੀ ਵਾਹੀ, ਹਰਪ੍ਰੀਤ ਸਿੰਘ ਪਰਮਾਰ,ਮਲਕੀਤ ਸਿੰਘ ਕਾਹਨੂੰਵਾਨ, ਦਿਲਬਾਗ ਸਿੰਘ,ਪ੍ਰਭਜੋਤ ਸਿੰਘ, ਜਗਨੰਦਨ ਸਿੰਘ, ਸੁਖਦੇਵ ਸਿੰਘ ਬੈਨੀਪਾਲ, ਅਵਤਾਰ ਸਿੰਘ ਮਾਨ,ਅਸ਼ਵਨੀ ਫੱਜੂਪੁਰ,ਰਵੀ ਕਾਂਤ, ਦਿਗਪਾਲ ਪਠਾਨਕੋਟ,ਅਵਤਾਰ ਸਿੰਘ ਭਲਵਾਨ, ਜਤਿੰਦਰ ਜੋਤੀ,ਹਰਜੀਤ ਸਿੰਘ ਸਿੱਧੂ,ਹੈਰੀ ਮਲੋਟ, ਸੁਰਿੰਦਰ ਕੁਮਾਰ,  ਪ੍ਰੀਤਭਗਵਾਨ ਸਿਂਘ, ਚਰਨਜੀਤ ਸਿੰਘ, ਜਸਵੰਤ ਸਿੰਘ ਸੇਖੜਾ ਤੇ ਹੋਰ ਆਗੂਆ ਨੇ ਕਿਹਾ ਕਿ ਸਾਡੀਆਂ ਮੰਗਾਂ ਬਹੁਤ ਹੀ ਅਹਿਮ ਹਨ,ਇਸ ਲਈ ਪੱਕੇ ਮੋਰਚੇ ਦੀ ਸਫਲਤਾ ਲਈ ਹਰੇਕ ਜ਼ਿਲ੍ਹੇ ਵੱਲੋਂ ਪੂਰੀ ਗੰਭੀਰਤਾ ਨਾਲ ਤਿਆਰੀ ਕੀਤੀ ਜਾਵੇਗੀ ।ਪੰਜਾਬ ਭਰ ਵਿੱਚ ਤਿਆਰੀਆਂ ਦਾ ਜਾਇਜਾ ਲੈਣ ਲਈ ਆਨਲਾਈਨ ਸਟੇਟ ਮੀਟੰਗ 9 ਨਵੰਬਰ  ਸੋਮਵਾਰ ਨੂੰ 10:30 ਵਜੇ ਕੀਤੀ ਜਾਵੇਗੀ । ਸਾਰੇ ਜ਼ਿਲ੍ਹਿਆਂ ਨੂੰ ਆਪੋ-ਆਪਣੇ ਜ਼ਿਲ੍ਹੇ ਦੀ ਤਰੀਕ ਅਤੇ ਡਿਊਟੀ ਦੇ ਮੁਤਾਬਕ ਹੁਣ ਤੋਂ ਆਪਣੀ ਤਿਆਰੀ ਅਰੰਭ ਦੇਣ ਲਈ ਕਿਹਾ । ਆਗੂਆਂ ਨੇ ਇਹ ਵੀ ਕਿਹਾ ਕਿ ਪੱਕੇ ਮੋਰਚੇ ਤੇ ਬਾਅਦ ਪੰਜਾਬ ਭਰ ਵਿੱਚ ਸਮੁੱਚੇ ਮੁਲਾਜਮ / ਪੈਨਸ਼ਨਰ ਵਰਗ ਵੱਲੋ  1 ਦਸੰਬਰ ਤੋ 5 ਦਸੰਬਰ ਨੂੰ ਆਪ ਵਿਧਾਇਕਾਂ ਦੇ ਪੁਤਲੇ ਫੂਕਣ ਅਤੇ 6 ਦਸੰਬਰ ਨੂੰ ਰਾਖ ਬੁੱਢੇ ਨਾਲੇ ਚ ਲੈ ਕੇ ਜਾਣ ਉੋਪਰੰਤ 13 ਦਸੰਬਰ ਨੂੰ 250 ਕਿਲੋਮੀਟਰ ਦੀ ਸ਼ੰਭੂ ਬਾਰਡਰ ਤੋ ਵਾਹਗਾ ਬਾਰਡਰ ਅੰਮ੍ਰਿਤਸਰ ਤੱਕ ਬਣਾਈ ਜਾ ਰਹੀ ਹੁਮੈਨ ਚੇਨ ( ਮਨੁੱਖੀ ਕੜੀ ) ਪਰੋਗਰਾਮਾਂ ਚ' ਵੀ ਵੱਡੇ ਪੱਧਰ ਤੇ ਸ਼ਾਮਿਲ ਹੋਵਾਂਗੇ । ਇਸ ਸਮੇ ਹੋਰਨਾ ਤੋਂ ਇਲਾਵਾ ਜਤਿੰਦਰਪਾਲ ਸਿੰਘ ਰੰਧਾਵਾ, ਹਰਜਿੰਦਰ ਸਿੰਘ ਚੌਹਾਨ, ਸਤਬੀਰ ਸਿੰਘ,ਪਰਮਜੀਤ ਸਿੰਘ,ਗੁਰਦੀਪ ਸਿੰਘ, ਕੁਲਦੀਪ ਸਿੰਘ,ਮਨਿੰਦਰ ਸਿੰਘ, ਰਛਪਾਲ ਸਿੰਘ ਉਦੋਕੇ,ਜਸਵੰਤ ਸਿੰਘ ਸੇਖੜਾ ਹਰਵਿੰਦਰ ਸਿੰਘ, ਦਿਲਬਾਗ ਸਿੰਘ ਸੈਣੀ, ਰਿਸ਼ੀ ਕੁਮਾਰ, ਅਸੋਕ ਕੁਮਾਰ, ਪਰਮਬੀਰ ਸਿੰਘ, ਲਖਵਿੰਦਰ ਸਿੰਘ,  ਮੋਹਨਜੀਤ ਸਿੰਘ, ਨਵਦੀਪ ਸਿਂਘ, ਰਵੀ ਕੁਮਾਰ, ਗੁਰਦੀਪ ਸਿੰਘ ਸੈਣੀ ਧਰਮਿੰਦਰ ਸਿੰਘ ਡੋਡ ਹਰਪਿੰਦਰ ਸਿੰਘ, ਜਸਵਿੰਦਰ ਸਿਂਘ ਬਾਤਿਸ਼,ਮਨਜੀਤ ਸਿੰਘ ਬੌਬੀ ਸੁਰਜੀਤ ਸਿੰਘ ਕਾਲੜਾ ਜਨਕਰਾਜ ਮੁਹਾਲੀ ਸਤਨਾਮ ਸਿੰਘ ਪਾਲੀਆ, ਰਾਕੇਸ਼ ਗਰਗ ,ਕੁਲਬੀਰ ਸਿੰਘ ,ਸੁਖਵਿੰਦਰ ਸਿੰਘ ਧਾਮੀ ਬਚਨ ਸਿੰਘ ,ਰਵਿੰਦਰ ਕੁਮਾਰ, ਬਲਕਾਰ ਸਿੰਘ ,ਰਮਨ ਕੁਮਾਰ ਪਠਾਨਕੋਟ ,ਮੇਜਰ ਸਿੰਘ ਮਸੀਤੀ ,ਨਵਰੀਤ ਸਿੰਘ ਜੌਲੀ ,ਸਤੀਸ਼ ਕੁਮਾਰ ਫਾਜਿਲਕਾ ਮਨਜੀਤ ਸਿੰਘ ਪਾਰਸ ਪੰਕਜ ਅਰੋੜਾ ਜਸਵਿੰਦਰ ਸਿੰਘ ਤਰਨਤਾਰਨ ਜਸਪਾਲ ਸਿੰਘ,ਸੰਦੀਪ ਚੌਧਰੀ,ਕੀਮਤੀ ਲਾਲ, ਗੁਰਬੀਰ ਸਿੰਘ, ਗੁਰਦੀਪ ਸਿੰਘ ਸੈਣੀ ਤੇ ਹੋਰ ਆਗੂਆਂ ਨੇ ਕਿਹਾ ਕਿ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ ।

Thursday, October 15, 2026

ਚੀਮਾ ਮੰਡੀ,(ਖੁਸ਼ਪ੍ਰੀਤ ਸਿੰਘ ਚਹਿਲ) : ਈਟੀਟੀ 2364,5994 ਅਧਿਆਪਕ ਯੂਨੀਅਨਾਂ ਵੱਲੋਂ 18 ਅਕਤੂਬਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਕੀਤਾ ਐਲਾਨ

ਈਟੀਟੀ 2364,5994 ਅਧਿਆਪਕ ਯੂਨੀਅਨਾਂ ਵੱਲੋਂ 18 ਅਕਤੂਬਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਕੀਤਾ ਐਲਾਨ

ਚੀਮਾ ਮੰਡੀ,(ਖੁਸ਼ਪ੍ਰੀਤ ਸਿੰਘ ਚਹਿਲ) : ਈਟੀਟੀ 2364,5994 ਅਧਿਆਪਕ ਯੂਨੀਅਨਾਂ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਐਲਾਨ ਕੀਤਾ ਗਿਆ ਕਿ 18 ਅਕਤੂਬਰ ਦਿਨ ਐਤਵਾਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਉਨਾਂ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਤੇ 2364,5994 ਅਧਿਆਪਕ ਆਗੂਆਂ ਨੇ ਦੱਸਿਆ ਕਿ 2364,5994 ਭਰਤੀ ਅਧੀਨ ਚੁਣੇ ਗਏ ਅਧਿਆਪਕਾਂ ਨੂੰ ਪ੍ਰਮੋਸ਼ਨਾਂ ਹੋਣ ਤੋਂ ਬਾਅਦ ਖਾਲੀ ਹੋਏ ਸਟੇਸ਼ਨਾਂ ਉੱਤੇ ਬਦਲੀ ਦਾ ਮੌਕਾ ਦਿੱਤਾ ਜਾਵੇ। ਤਾਂ ਜੋ ਉਹ ਬਦਲੀ ਕਰਵਾ ਕੇ ਆਪਣੇ ਘਰਾਂ ਦੇ ਨਜ਼ਦੀਕ ਜਾ ਸਕਣ।ਅਧਿਆਪਕ ਆਗੂਆਂ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਆਪਣੇ ਘਰਾਂ ਤੋਂ 250 ਤੋਂ 300 ਕਿਲੋਮੀਟਰ ਦੀ ਦੂਰੀ ਤੇ ਅਧਿਆਪਕ ਦੀਆਂ ਸੇਵਾਵਾਂ ਨਿਭਾ ਰਹੇ ਨੇ ਸੋ ਹੁਣ ਪ੍ਰਮੋਸ਼ਨਾਂ ਹੋ ਚੁੱਕੀਆਂ ਹਨ ਪਰ ਫਿਰ ਵੀ 2364,5994 ਅਧਿਆਪਕਾਂ ਨੂੰ ਸਪੈਸ਼ਲ ਬਦਲੀ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ।ਵਾਰ-ਵਾਰ ਸਰਕਾਰ ਨਾਲ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਬਦਲੀਆਂ ਦਾ ਮੌਕਾ ਨਹੀਂ ਦਿੱਤਾ ਗਿਆ। ਜਿਸ ਕਾਰਨ 2364,5994 ਅਧਿਆਪਕਾ ਦੇ ਵਿੱਚ ਰੋਸ ਹੈ। ਜਿਸ ਦੇ ਰੋਸ ਵਜੋ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਕੋਠੀ ਦਾ ਗੰਭੀਰਪੁਰ ਘਿਰਾਓ ਕਰਨ ਦਾ ਫੈਸਲਾ ਕੀਤਾ ਗਿਆ।ਇਸ ਮੌਕੇ ਸੂਬਾ ਪ੍ਰਧਾਨ ਹਰਜੀਤ ਬੁੱਢਲਾਡਾ,ਬੱਗਾ ਖੁਡਾਲ ,ਮਨਪ੍ਰੀਤ ਸਿੰਘ ਮਾਨਸਾ,ਆਦਰਸ਼ ਅਬੋਹਰ ਕੁਲਦੀਪ ਚਾਹਲ,ਰਮੇਸ਼ ਅਬੋਹਰ ,ਵਰਿੰਦਰ ਸਰਹੰਦ,ਹੀਰਾ ਲਾਧੂਕਾ ਨਵਨੀਤ ਜੋਸ਼ਨ,ਗੁਰਜੀਵਨ ਸਿੰਘ,ਕੁਲਵਿੰਦਰ ਬਰੇਟਾ ਆਗੂ ਹਾਜ਼ਰ ਸਨ।

ਚੀਮਾ ਮੰਡੀ,(ਖੁਸ਼ਪ੍ਰੀਤ ਸਿੰਘ ਚਹਿਲ) : ਈਟੀਟੀ 2364,5994 ਅਧਿਆਪਕ ਯੂਨੀਅਨਾਂ ਵੱਲੋਂ 18 ਅਕਤੂਬਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਕੀਤਾ ਐਲਾਨ

ਈਟੀਟੀ 2364,5994 ਅਧਿਆਪਕ ਯੂਨੀਅਨਾਂ ਵੱਲੋਂ 18 ਅਕਤੂਬਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਕੀਤਾ ਐਲਾਨ


ਚੀਮਾ ਮੰਡੀ,(ਖੁਸ਼ਪ੍ਰੀਤ ਸਿੰਘ ਚਹਿਲ) : ਈਟੀਟੀ 2364,5994 ਅਧਿਆਪਕ ਯੂਨੀਅਨਾਂ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਐਲਾਨ ਕੀਤਾ ਗਿਆ ਕਿ 18 ਅਕਤੂਬਰ ਦਿਨ ਐਤਵਾਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਉਨਾਂ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਤੇ 2364,5994 ਅਧਿਆਪਕ ਆਗੂਆਂ ਨੇ ਦੱਸਿਆ ਕਿ 2364,5994 ਭਰਤੀ ਅਧੀਨ ਚੁਣੇ ਗਏ ਅਧਿਆਪਕਾਂ ਨੂੰ ਪ੍ਰਮੋਸ਼ਨਾਂ ਹੋਣ ਤੋਂ ਬਾਅਦ ਖਾਲੀ ਹੋਏ ਸਟੇਸ਼ਨਾਂ ਉੱਤੇ ਬਦਲੀ ਦਾ ਮੌਕਾ ਦਿੱਤਾ ਜਾਵੇ। ਤਾਂ ਜੋ ਉਹ ਬਦਲੀ ਕਰਵਾ ਕੇ ਆਪਣੇ ਘਰਾਂ ਦੇ ਨਜ਼ਦੀਕ ਜਾ ਸਕਣ।ਅਧਿਆਪਕ ਆਗੂਆਂ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਆਪਣੇ ਘਰਾਂ ਤੋਂ 250 ਤੋਂ 300 ਕਿਲੋਮੀਟਰ ਦੀ ਦੂਰੀ ਤੇ ਅਧਿਆਪਕ ਦੀਆਂ ਸੇਵਾਵਾਂ ਨਿਭਾ ਰਹੇ ਨੇ ਸੋ ਹੁਣ ਪ੍ਰਮੋਸ਼ਨਾਂ ਹੋ ਚੁੱਕੀਆਂ ਹਨ ਪਰ ਫਿਰ ਵੀ 2364,5994 ਅਧਿਆਪਕਾਂ ਨੂੰ ਸਪੈਸ਼ਲ ਬਦਲੀ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ।ਵਾਰ-ਵਾਰ ਸਰਕਾਰ ਨਾਲ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਬਦਲੀਆਂ ਦਾ ਮੌਕਾ ਨਹੀਂ ਦਿੱਤਾ ਗਿਆ। ਜਿਸ ਕਾਰਨ 2364,5994 ਅਧਿਆਪਕਾ ਦੇ ਵਿੱਚ ਰੋਸ ਹੈ। ਜਿਸ ਦੇ ਰੋਸ ਵਜੋ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਕੋਠੀ ਦਾ ਗੰਭੀਰਪੁਰ ਘਿਰਾਓ ਕਰਨ ਦਾ ਫੈਸਲਾ ਕੀਤਾ ਗਿਆ।ਇਸ ਮੌਕੇ ਸੂਬਾ ਪ੍ਰਧਾਨ ਹਰਜੀਤ ਬੁੱਢਲਾਡਾ,ਬੱਗਾ ਖੁਡਾਲ ,ਮਨਪ੍ਰੀਤ ਸਿੰਘ ਮਾਨਸਾ,ਆਦਰਸ਼ ਅਬੋਹਰ ਕੁਲਦੀਪ ਚਾਹਲ,ਰਮੇਸ਼ ਅਬੋਹਰ ,ਵਰਿੰਦਰ ਸਰਹੰਦ,ਹੀਰਾ ਲਾਧੂਕਾ ਨਵਨੀਤ ਜੋਸ਼ਨ,ਗੁਰਜੀਵਨ ਸਿੰਘ,ਕੁਲਵਿੰਦਰ ਬਰੇਟਾ ਆਗੂ ਹਾਜ਼ਰ ਸਨ।

Sunday, October 11, 2026

ਪੱਤਰ ਪ੍ਰੇਰਕ, ਤਰਨਤਾਰਨ : 21 ਤੇ 22 ਅਕਤੂਬਰ ਦੀ ਸਮੂਹਿਕ ਛੁੱਟੀ ਲੈਣ ਸਬੰਧੀ ਸਮੂਹ ਅਧਿਆਪਕ/ਮੁਲਾਜ਼ਮ ਵਰਗ ਨੂੰ ਤਿਆਰ ਰਹਿਣ ਦੀ ਅਪੀਲ : ਪੰਨੂ,ਲਹੌਰੀਆ

21 ਤੇ 22 ਅਕਤੂਬਰ ਦੀ ਸਮੂਹਿਕ ਛੁੱਟੀ ਲੈਣ ਸਬੰਧੀ ਸਮੂਹ ਅਧਿਆਪਕ/ਮੁਲਾਜ਼ਮ ਵਰਗ ਨੂੰ ਤਿਆਰ ਰਹਿਣ ਦੀ ਅਪੀਲ - ਪੰਨੂ,ਲਹੌਰੀਆ 

ਪੱਤਰ ਪ੍ਰੇਰਕ, ਤਰਨਤਾਰਨ : ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ) ਅਤੇ ਸਾਂਝਾ ਮੁਲਾਜ਼ਮ ਫਰੰਟ ਦੇ ਸੂਬਾ ਪ੍ਰੈੱਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਸਾਂਝਾ ਮੁਲਾਜਮ ਤੇ ਪੈਨਸ਼ਨਰ ਫਰੰਟ ਦੇ 21 ਤੇ 22 ਅਕਤੂਬਰ ਮਹਾਂਬੰਦ ਦੇ ਸੱਦੇ ਨੂੰ ਸਮੂਹ ਮੁਲਾਜ਼ਮ ਸਫਲ ਬਣਾਉਣਗੇ l ਇਸ ਸੰਘਰਸ਼ ਵਿੱਚ ਵੀ ਐਲੀਮੈਂਟਰੀ ਅਧਿਆਪਕ ਕਰਨਗੇ ਵੱਡੀ ਸ਼ਮੂਲੀਅਤ । ਪੰਜਾਬ ਭਰ ਦੇ ਐਲੀਮੈਂਟਰੀ ਅਧਿਆਪਕ/ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਅਹਿਮ ਮੰਗਾਂ ਨੂੰ ਲੈ ਕੇ 21 ਤੇ 22 ਅਕਤੂਬਰ ਨੂੰ ਮਹਾਬੰਦ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਮੁਲਾਜ਼ਮਾਂ ਦੀਆਂ ਸਮੂਹ ਮੰਗਾਂ ਤੇ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਵੱਲੋਂ 21 ਤੇ 22 ਅਕਤੂਬਰ ਨੂੰ ਪੰਜਾਬ ਬੰਦ ਦੇ ਸੱਦੇ ਤੇ ਰੋਸ ਪ੍ਰਦਰਸ਼ਨ ਵਿੱਚ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ.) ਵੱਲੋਂ ਵੱਡੀ ਸ਼ਮੂਲੀਅਤ ਕੀਤੀ ਜਾਵੇਗੀ ਇਸ ਸਬੰਧੀ ਈ ਟੀ ਯੂ ਪੰਜਾਬ (ਰਜਿ:) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ , ਦਲਜੀਤ ਸਿੰਘ ਲਹੌਰੀਆ,ਹਰਜਿੰਦਰ ਹਾਂਡਾ,ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਸਿੰਘ ਮੋਹਾਲੀ, ਗੁਰਿੰਦਰ ਸਿੰਘ ਘੁੱਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਸੋਹਣ ਸਿੰਘ ਮੋਗਾ, ਮਨਜੀਤ ਸਿੰਘ ਕਠਾਣਾਂ, ਅਮ੍ਰਿਤਪਾਲ ਸਿੰਘ ਸੇਖੋਂ, ਨਿਰਭੈ ਸਿੰਘ ਮਾਲੋਵਾਲ, ਅਸ਼ੋਕ ਕੁਮਾਰ ਸਰਾਰੀ, ਤਰਸੇਮ ਲਾਲ ਜਲੰਧਰ, ਰਵੀ ਵਾਹੀ,ਮਲਕੀਤ ਸਿੰਘ ਕਾਹਨੂੰਵਾਨ,ਦਿਲਬਾਗ ਸਿੰਘ ਬੌਡੇ,ਪ੍ਰਭਜੋਤ ਸਿੰਘ ਦੁਲਾਨੰਗਲ ਤੇ ਹੋਰ ਆਗੂਆ ਨੇ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਸਲੇ ਬੇਹੱਦ ਅਹਿਮ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲੰਬੇ ਸਮੇਂ ਤੋਂ ਅਣਗੌਲਿਆ ਕੀਤਾ ਜਾ ਰਿਹਾ ਹੈ, ਜਿਸ ਕਾਰਨ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ l ਆਗੂਆਂ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਵੱਲੋਂ 21 ਤੇ 22 ਅਕਤੂਬਰ ਨੂੰ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਸਾਂਝਾ ਮੁਲਾਜ਼ਮ ਪੈਨਸ਼ਨਰ ਫਰੰਟ ਪੰਜਾਬ ਦੇ ਸੱਦੇ ’ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਅਹਿਮ ਮੰਗਾਂ ਨੂੰ ਲੈ ਕੇ ਪੰਜਾਬ ਮਹਾਬੰਦ ਦੋਰਾਨ ਭਰ ਦੇ ਜ਼ਿਲ੍ਹਾਂ ਹੈੱਡਕੁਆਰਟਰਾਂ ’ਤੇ ਹੋ ਰਹੇ ਰੋਸ ਪ੍ਰਦਰਸ਼ਨਾਂ ਚ ਐਲੀਮੈਂਟਰੀ ਅਧਿਆਪਕ ਸਮੂਹਿਕ ਛੁੱਟੀ ਲੈ ਕੇ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਸਭ ਜਿਲਿਆਂ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕੀਤੀ ਜਾਵੇ, 18 ਫ਼ੀਸਦੀ ਡੀ.ਏ. ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ, ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ, 2.59 ਗੁਣਾਂਕ ਲਾਗੂ ਕੀਤਾ ਜਾਵੇ, ਕੱਟੇ ਗਏ ਪੇਂਡੂ ਭੱਤੇ ਬਾਰਡਰ ਭੱਤੇ ਸਮੇਤ ਸਭ ਭੱਤੇ ਪੰਜਾਬ ਸਕੇਲ ਲਾਗੁ ਕੀਤੇ ਜਾਣ , ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਏ ਸੀ ਪੀ ਲਾਗੂ ਕੀਤੀ ਜਾਵੇ ਅਤੇ ਕੈਸ਼ਲੈੱਸ ਸਿਹਤ ਬੀਮਾ ਕਾਰਡ ਜਾਰੀ ਕੀਤੇ ਜਾਣ ਤੋਂ ਇਲਾਵਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਬਾਕੀ ਸਾਰੀਆਂ ਵਿੱਤੀ ਮੰਗਾਂ ਦਾ ਵੀ ਤੁਰੰਤ ਹੱਲ ਕੀਤਾ ਜਾਵੇ l ਇਸ ਸਮੇ ਹੋਰਨਾ ਤੋ ਇਲਾਵਾ ਨਰੇਸ਼ ਪਨਿਆੜ,ਬੀ ਕੇ ਮਹਿਮੀ,ਲਖਵਿੰਦਰ ਸਿੰਘ ਸੇਖੋਂ,ਨੀਰਜ ਅਗਰਵਾਲ, ਜਤਿੰਦਰਪਾਲ ਸਿੰਘ ਰੰਧਾਵਾ,ਹਰਜਿੰਦਰ ਸਿੰਘ ਚੌਹਾਨ,ਰਣਜੀਤ ਸਿੰਘ ਮੱਲ੍ਹਾ,ਮਨਿੰਦਰ ਸਿੰਘ ਤਰਨਤਾਰਨ ਨੇ ਪੰਜਾਬ ਸਰਕਾਰ ਦੀ ਸਖਤ ਨਿੰਦਾ ਕੀਤੀ।

Thursday, October 1, 2026

ਮਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਅਹਿਮ ਮੰਗਾਂ ਨੂੰ ਲੈ ਕੇ 10 ਅਕਤੂਬਰ ਨੂੰ ਸਾਂਝੀ ਤਾਲਮੇਲ ਕਮੇਟੀ ਵੱਲੋ ਸੰਗਰੂਰ ਵਿਖੇ ਹੋ ਰਹੀ ਇਤਿਹਾਸਕ ਮਹਾਰੈਲੀ ਵਿੱਚ ਈਟੀਯੂ ਪੰਜਾਬ (ਰਜਿ) ਵੱਲੋ ਪੰਜਾਬ ਭਰ ਤੋਂ ਹਜ਼ਾਰਾਂ ਅਧਿਆਪਕਾਂ ਦੀ ਸ਼ਮੂਲੀਅਤ ਕਰਾਈ ਜਾਵੇਗੀ - ਪੰਨੂ,ਲਾਹੌਰੀਆ

ਮਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਅਹਿਮ ਮੰਗਾਂ ਨੂੰ ਲੈ ਕੇ 10 ਅਕਤੂਬਰ ਨੂੰ ਸਾਂਝੀ ਤਾਲਮੇਲ ਕਮੇਟੀ ਵੱਲੋ ਸੰਗਰੂਰ ਵਿਖੇ ਹੋ ਰਹੀ ਇਤਿਹਾਸਕ ਮਹਾਰੈਲੀ ਵਿੱਚ ਈਟੀਯੂ ਪੰਜਾਬ (ਰਜਿ) ਵੱਲੋ ਪੰਜਾਬ ਭਰ ਤੋਂ ਹਜ਼ਾਰਾਂ ਅਧਿਆਪਕਾਂ ਦੀ ਸ਼ਮੂਲੀਅਤ ਕਰਾਈ ਜਾਵੇਗੀ - ਪੰਨੂ , ਲਾਹੌਰੀਆ

ਪੱਤਰ ਪ੍ਰੇਰਕ ਤਰਨ ਤਾਰਨ : ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਸੂਬਾ ਆਗੂਆਂ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ, ਦਲਜੀਤ ਸਿੰਘ ਲਹੌਰੀਆ,ਹਰਜਿੰਦਰ ਹਾਂਡਾ,ਸਤਵੀਰ ਸਿੰਘ ਰੌਣੀ, ਲਖਵਿੰਦਰ ਸਿੰਘ ਸੇਖੋ,ਹਰਕ੍ਰਿਸ਼ਨ ਸਿੰਘ ਮੋਹਾਲੀ, ਗੁਰਿੰਦਰ ਸਿੰਘ ਘੁੱਕੇਵਾਲੀ,ਸਰਬਜੀਤ ਸਿੰਘ ਖਡੂਰ ਸਾਹਿਬ, ਬੀ ਕੇ ਮਹਿਮੀ, ਸੋਹਣ ਸਿੰਘ ਮੋਗਾ, ਮਨਜੀਤ ਸਿੰਘ ਕਠਾਣਾਂ, ਅਮ੍ਰਿਤਪਾਲ ਸਿੰਘ ਸੇਖੋਂ,ਨਿਰਭੈ ਸਿੰਘ ਮਾਲੋਵਾਲ, ਅਸ਼ੋਕ ਕੁਮਾਰ ਸਰਾਰੀ,ਤਰਸੇਮ ਲਾਲ ਜਲੰਧਰ ਗੁਰਵਿੰਦਰ ਸਿਂਘ,ਰਵੀ ਵਾਹੀ, ਹਰਪ੍ਰੀਤ ਸਿੰਘ ਪਰਮਾਰ, ਮਲਕੀਤ ਸਿੰਘ ਕਾਹਨੂੰਵਾਨ, ਦਿਲਬਾਗ ਸਿੰਘ ਬੌਡੇ,ਪ੍ਰਭਜੋਤ ਸਿੰਘ ਦੁਲਾਨੰਗਲ,ਜਗਨੰਦਨ ਸਿੰਘ ਫਾਜਿਲਕਾ,ਮਨੋਜ ਘਈ, ਸੁਖਦੇਵ ਸਿੰਘ ਬੈਨੀਪਾਲ,ਅਵਤਾਰ ਸਿੰਘ ਮਾਨ,ਅਸ਼ਵਨੀ ਫੱਜੂਪੁਰ, ਰਵੀ ਕਾਂਤ,ਦਿਗਪਾਲ ਪਠਾਨਕੋਟ,ਜਸਵੰਤ ਸਿੰਘ ਸੇਖੜਾ, ਅਵਤਾਰ ਸਿੰਘ ਭਲਵਾਨ,ਹਰਜੀਤ ਸਿੰਘ ਸਿੱਧੂ ਹੈਰੀ ਮਲੋਟ, ਸੁਰਿੰਦਰ ਕੁਮਾਰ ਮੋਗਾ, ਪ੍ਰੀਤਭਗਵਾਨ ਸਿਂਘ ਫਰੀਦਕੋਟ, ਚਰਨਜੀਤ ਸਿੰਘ ਫਿਰੋਜ਼ਪੁਰ ਤੇ ਹੋਰ ਆਗੂਆ ਨੇ ਕਿਹਾ ਕਿ ਕਿਹਾ ਕਿ ਮਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਅਹਿਮ ਮੰਗਾਂ ਨੂੰ ਲੈ ਕੇ ਸਾਂਝੀ ਤਾਲਮੇਲ ਕਮੇਟੀ ਪੰਜਾਬ ਵੱਲੋਂ ਚਲਾਏ ਜਾ ਰਹੇ ਸੰਘਰਸ਼ ਤਹਿਤ 10 ਅਕਤੂਬਰ ਨੂੰ ਪੰਜਾਬ ਭਰ ਵੱਖ ਵੱਖ ਜਿਲਿਆ ਵਿਚੋ ਅਧਿਆਪਕਾਂ ਵੱਲੋ ਵੱਡੀ ਸ਼ਮੂਲੀਅਤ ਕੀਤੀ ਜਾਵੇਗੀ । ਮਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ ਅਤੇ ਇਨ੍ਹਾਂ ਦੇ ਹੱਲ ਲਈ ਸਰਕਾਰ ਵੱਲੋਂ ਠੋਸ ਕਾਰਵਾਈ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ, ਪੰਜਾਬ ਸਕੇਲ ਤਨਖਾਹਾਂ ਨਾਲ ਸਬੰਧਤ ਮੰਗਾਂ, ਛੇਵੇਂ ਪੇ ਕਮਿਸ਼ਨ ਦੀਆਂ ਤਰੁੱਟੀਆਂ, 2.59 ਦਾ ਗੁਣਾਕ 24 ਕੈਟਾਗਿਰੀਜ ਅਤੇ ਪੈਨਸ਼ਨਰਾਂ ਨੂੰ ਦੇਣ ,2015 ਦਾ ਪੱਤਰ ਦਾ ਹੱਲ, ਡੀ.ਏ. ਪੇਂਡੂ/ਬਾਰਡਰ ਭੱਤੇ ਏ ਸੀ ਪੀ , ਕੱਚੇ ਮੁਲਾਜਮ ਪੱਕੇ ਕਰਨ ਅਤੇ ਹੋਰ ਮੁਲਾਜ਼ਮ-ਪੈਨਸ਼ਨਰ ਮੰਗਾਂ ਲਈ 10 ਅਕਤੂਬਰ ਦੀ ਸੰਗਰੂਰ ਸਾਂਝੀ ਤਾਲਮੇਲ ਕਮੇਟੀ ਵੱਲੋ ਹੋ ਰਹੀ ਮਹਾਰੈਲੀ ਵਿੱਚ ਵੱਡੀ ਸ਼ਮੂਲੀਅਤ ਕਰਕੇ ਆਪਣੀਆਂ ਮੰਗਾਂ ਨੂੰ ਮਜ਼ਬੂਤੀ ਨਾਲ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਦਾ ਢੁੱਕਵਾਂ ਹੱਲ ਨਹੀਂ ਹੁੰਦਾ, ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਆਗੂਆਂ ਨੇ ਪੰਜਾਬ ਭਰ ਦੇ ਸਮੂਹ ਅਧਿਆਪਕਾਂ ਨੂੰ 10 ਅਕਤੂਬਰ ਨੂੰ ਵੱਡੀ ਗਿਣਤੀ ਵਿੱਚ ਸੰਗਰੂਰ ਪਹੁੰਚਣ ਦੀ ਅਪੀਲ ਕੀਤੀ l ਇਸ ਸਮੇ ਹੋਰਨਾ ਤੋ ਇਲਾਵਾ ਜਤਿੰਦਰਪਾਲ ਸਿੰਘ ਰੰਧਾਵਾ,ਹਰਜਿੰਦਰ ਸਿੰਘ ਚੌਹਾਨ, ਸਤਬੀਰ ਸਿਂਘ, ਪਰਮਜੀਤ ਸਿੰਘ ਬੁੱਢੀਵਿੰਡ,ਰਣਜੀਤ ਸਿੰਘ ਮੱਲ੍ਹਾ, ਗੁਰਦੀਪ ਸਿੰਘ ਖੁਣਖੁਣ, ਕੁਲਦੀਪ ਸਿੰਘ ਨਵਾਂਸ਼ਹਿਰ,ਮਨਿੰਦਰ ਸਿੰਘ ਤਰਨਤਾਰਨ, ਰਛਪਾਲ ਸਿੰਘ ਉਦੋਕੇ, ਜਸਵੰਤ ਸਿੰਘ ਸੇਖੜਾ, ਹਰਵਿੰਦਰ ਸਿੰਘ ਹੈਪੀ, ਹੈਰੀ ਮਲੋਟ, ਦਿਲਬਾਗ ਸਿੰਘ ਸੈਣੀ, ਰਿਸ਼ੀ ਕੁਮਾਰ ਜਲੰਧਰ,ਅਸੋਕ ਕੁਮਾਰ, ਪਰਮਬੀਰ ਸਿੰਘ ਰੋਖੇ, ਲਖਵਿੰਦਰ ਸਿੰਘ ਸੰਗੂਆਣਾ,ਨਵਦੀਪ ਸਿਂਘ ਅੰਮ੍ਰਿਤਸਰ, ਰਵੀ ਕੁਮਾਰ ਫਰੀਦਕੋਟ,ਗੁਰਦੀਪ ਸਿੰਘ ਸੈਣੀ, ਧਰਮਿੰਦਰ ਸਿੰਘ ਡੋਡ,ਹਰਪਿੰਦਰ ਸਿੰਘ ਤਰਨਤਾਰਨ,ਜਸਵਿੰਦਰ ਸਿਂਘ ਬਾਤਿਸ਼,ਮਨਜੀਤ ਸਿੰਘ ਬੌਬੀ,ਸੁਰਜੀਤ ਸਿੰਘ ਕਾਲੜਾ,ਜਨਕਰਾਜ ਮੁਹਾਲੀ, ਸਤਨਾਮ ਸਿੰਘ ਪਾਲੀਆ, ਰਾਕੇਸ਼ ਗਰਗ, ਕੁਲਬੀਰ ਸਿੰਘ ,ਜਤਿੰਦਰ ਜੋਤੀ, ਸੁਖਵਿੰਦਰ ਸਿੰਘ, ਬਚਨ ਸਿੰਘ,ਰਵਿੰਦਰ ਕੁਮਾਰ,ਬਲਕਾਰ ਸਿੰਘ, ਰਮਨ ਕੁਮਾਰ ਪਠਾਨਕੋਟ, ਮੇਜਰ ਸਿੰਘ ਮਸੀਤੀ, ਨਵਰੀਤ ਸਿੰਘ ਜੌਲੀ, ਸਤੀਸ਼ ਕੁਮਾਰ ਫਾਜਿਲਕਾ, ਮਨਜੀਤ ਸਿੰਘ, ਪੰਕਜ ਅਰੋੜਾ, ਜਸਵਿੰਦਰ ਸਿੰਘ ਤਰਨਤਾਰਨ,ਜਸਪਾਲ ਸਿੰਘ, ਸੰਦੀਪ ਚੌਧਰੀ ਕੀਮਤੀ ਲਾਲ ਮੁਕਤਸਰ, ਗੁਰਬੀਰ ਸਿੰਘ ਦਦੇਹਰ, ਸਾਹਿਬ ਗੁਰਦੀਪ ਸਿੰਘ ਸੈਣੀ ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ਸ਼ਾਮਿਲ ਸਨ ।

Tuesday, September 29, 2026

ਪੱਤਰ ਪ੍ਰੇਰਕ,ਤਰਨ ਤਾਰਨ : ਮਾਸਟਰ ਕਾਡਰ ਦੀਆਂ ਤਰੱਕੀਆਂ ਖੁਸ਼ੀ ਦੀ ਬਜਾਏ ਅਧਿਆਪਕਾਂ ਲਈ ਮਾਨਸਿਕ ਪਰੇਸ਼ਾਨੀ ਦਾ ਕਾਰਨ ਬਣੀਆਂ - ਪੰਨੂ, ਲਾਹੌਰੀਆ

ਮਾਸਟਰ ਕਾਡਰ ਦੀਆਂ ਤਰੱਕੀਆਂ ਖੁਸ਼ੀ ਦੀ ਬਜਾਏ ਅਧਿਆਪਕਾਂ ਲਈ ਮਾਨਸਿਕ ਪਰੇਸ਼ਾਨੀ ਦਾ ਕਾਰਨ ਬਣੀਆਂ - ਪੰਨੂ,ਲਾਹੌਰੀਆ 

ਪੱਤਰ ਪ੍ਰੇਰਕ,ਤਰਨ ਤਾਰਨ : ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੇ ਸੂਬਾ ਪ੍ਰੈੱਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਈਟੀਯੂ  ਵੱਲੋਂ ਸਰਕਾਰ ਤੇ ਸਿੱਖਿਆ ਵਿਭਾਗ ਦੀ ਕਾਰਜਪ੍ਰਣਾਲੀ  ਪ੍ਰਤੀ ਤਿੱਖਾ ਰੋਸ ਪ੍ਰਗਟ ਕਰਦਿਆ ਅਧਿਆਪਕਾਂ ਅੰਦਰ ਪੈਦਾ ਹੋਇਆ ਅਨਿਸ਼ਚਤਾ ਅਤੇ ਨਿਰਾਸ਼ਾ ਦਾ ਮਹੌਲ ਖਤਮ ਕਰਨ ਦੀ ਕੀਤੀ ਪੁਰਜੋਰ ਮੰਗ l ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਨੇ ਮਾਸਟਰ ਕੈਡਰ ਦੀਆਂ ਹੋ ਰਹੀਆਂ ਤਰੱਕੀਆਂ ਸਬੰਧੀ ਸਿੱਖਿਆ ਵਿਭਾਗ ਦੀ ਕਾਰਜਪ੍ਰਣਾਲੀ ਅਤੇ ਪੰਜਾਬ ਸਰਕਾਰ ਪ੍ਰਤੀ ਤਿੱਖਾ ਰੋਸ ਪ੍ਰਗਟ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਤਰੱਕੀ ਕਿਸੇ ਵੀ ਅਧਿਆਪਕ ਲਈ ਖੁਸ਼ੀ ਅਤੇ ਮਾਣ ਦਾ ਮੌਕਾ ਹੁੰਦੀ ਹੈ, ਪਰ ਇਸ ਵਾਰ ਮਾਸਟਰ ਕੈਡਰ ਦੀਆਂ ਤਰੱਕੀਆਂ ਕਈ ਅਧਿਆਪਕਾਂ ਲਈ ਖੁਸ਼ੀ ਦੀ ਬਜਾਏ ਮਾਨਸਿਕ ਪਰੇਸ਼ਾਨੀ ਦਾ ਕਾਰਨ ਬਣ ਗਈਆਂ ਹਨ । ਕਈ ਅਧਿਆਪਕਾਂ ਦੀ ਸਨਿਆਰਤਾ ਨੂੰ ਅਣਦੇਖਾ ਕਰਨ, ਕਈਆਂ ਨੂੰ ਉਨ੍ਹਾਂ ਦੀ ਪਸੰਦ ਜਾਂ ਨੇੜਲੇ ਸਟੇਸ਼ਨ ਨਾ ਦੇ ਕੇ ਦੂਰ-ਦੁਰਾਡੇ ਦੇ ਸਟੇਸ਼ਨ ਅਲਾਟ ਕਰਨ ਅਤੇ ਸਟੇਸ਼ਨ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਨਾ ਹੋਣ ਕਾਰਨ ਅਧਿਆਪਕ ਵਰਗ ਵਿੱਚ ਵੱਡੇ ਪੱਧਰ ’ਤੇ ਨਿਰਾਸ਼ਾ ਪਾਈ ਜਾ ਰਹੀ ਹੈ ਤੇ ਦੇਖਣ ਨੂੰ ਮਿਲ ਰਿਹਾ ਹੈ ਕਿ ਤਰੱਕੀ ਪ੍ਰਾਪਤ ਕਰਨ ਵਾਲਾ ਅਧਿਆਪਕ ਖੁਸ਼ ਹੋਣ ਦੀ ਬਜਾਏ ਆਪਣੇ ਸਟੇਸ਼ਨ ਅਤੇ ਸਨਿਆਰਤਾ ਸਬੰਧੀ ਫੈਸਲਿਆਂ ਕਾਰਨ ਮਾਨਸਿਕ ਪਰੇਸ਼ਾਨੀ ਵਿੱਚ ਹੈ। ਇਸ ਸਮੁੱਚੀ ਕਾਰਜਪ੍ਰਣਾਲੀ ਨੇ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ਅਤੇ ਸਰਕਾਰ ਦੀ ਨੀਤੀ ਉੱਤੇ ਵੀ ਸਵਾਲੀਆ ਨਿਸ਼ਾਨ ਖੜ੍ਹਾ ਕੀਤਾ ਹੈ। ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੇ ਆਗੂਆਂ ਹਰਜਿੰਦਰ ਪਾਲ ਸਿੰਘ ਪੰਨੂੰ , ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਦਲਜੀਤ ਸਿੰਘ ਲਹੌਰੀਆ  ਹਰਕ੍ਰਿਸ਼ਨ ਸਿੰਘ ਮੋਹਾਲੀ,ਗੁਰਿੰਦਰ ਸਿੰਘ ਘੁੱਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ,  ਸੋਹਣ ਸਿੰਘ ਮੋਗਾ,ਮਨਜੀਤ ਸਿੰਘ ਕਠਾਣਾਂ,  ਅਮ੍ਰਿਤਪਾਲ ਸਿੰਘ ਸੇਖੋਂ,ਨਿਰਭੈ ਸਿੰਘ ਮਾਲੋਵਾਲ, ਅਸ਼ੋਕ ਕੁਮਾਰ ਸਰਾਰੀ,ਤਰਸੇਮ ਲਾਲ ਜਲੰਧਰ,ਗੁਰਵਿੰਦਰ ਸਿਂਘ ਬੱਬੂ,ਰਵੀ ਵਾਹੀ,ਮਲਕੀਤ ਸਿੰਘ ਕਾਹਨੂੰਵਾਨ, ਦਿਲਬਾਗ ਸਿੰਘ ਬੌਡੇ, ਪ੍ਰਭਜੋਤ ਸਿੰਘ ਦੁਲਾਨੰਗਲ, ਜਗਨੰਦਨ ਸਿੰਘ ਫਾਜਿਲਕਾ,ਮਨੋਜ ਘਈ, ਸੁਖਦੇਵ ਸਿੰਘ ਬੈਨੀਪਾਲ,ਅਵਤਾਰ ਸਿੰਘ ਮਾਨ,ਹਰਪ੍ਰੀਤ ਸਿੰਘ ਪਰਮਾਰ, ਅਸ਼ਵਨੀ  ਫੱਜੂਪੁਰ,ਰਵੀ ਕਾਂਤ, ਦਿਗਪਾਲ ਪਠਾਨਕੋਟ, ਜਸਵੰਤ ਸਿੰਘ ਸੇਖੜਾ, ਅਵਤਾਰ ਸਿੰਘ ਭਲਵਾਨ, ਹਰਜੀਤ ਸਿੰਘ ਸਿੱਧੂ, ਹੈਰੀ ਮਲੋਟ, ਸੁਰਿੰਦਰ ਕੁਮਾਰ ਮੋਗਾ,  ਪ੍ਰੀਤਭਗਵਾਨ ਸਿਂਘ ਫਰੀਦਕੋਟ, ਚਰਨਜੀਤ ਸਿੰਘ ਫਿਰੋਜ਼ਪੁਰ ਤੇ ਹੋਰ ਆਗੂਆ ਨੇ ਮੰਗ ਕੀਤੀ ਕਿ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਸਪਸ਼ਟ ਅਤੇ ਪਾਰਦਰਸ਼ੀ ਸਨਿਆਰਤਾ ਸੂਚੀਆਂ ਜਾਰੀ ਕਰਕੇ, ਨਿਯਮਾਂ ਅਨੁਸਾਰ ਸਟੇਸ਼ਨ ਚੋਣ ਦਾ ਮੌਕਾ ਦੇ ਕੇ ਅਤੇ ਅਧਿਆਪਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਮਾਸਟਰ ਕੈਡਰ ਦੀਆਂ ਤਰੱਕੀਆਂ ਕਰਨੀ ਚਾਹੀਦੀਆਂ ਸਨ। ਯੂਨੀਅਨ ਨੇ ਮੰਗ ਕੀਤੀ ਕਿ ਜਿੱਥੇ ਵੀ ਸਨਿਆਰਤਾ ਜਾਂ ਸਟੇਸ਼ਨ ਅਲਾਟਮੈਂਟ ਵਿੱਚ ਗਲਤੀਆਂ ਹੋਈਆਂ ਹਨ, ਅਤੇ ਕਈ ਜਗਾ ਫਾਰਗੀ ਵੇਲੇ ਮੁਸ਼ਕਿਲਾਂ ਪੈਦਾ ਹੋ ਰਹੀਆ ਹਨ ,ਉਨ੍ਹਾਂ ਦੀ ਤੁਰੰਤ ਸਮੀਖਿਆ ਕਰਕੇ ਅਧਿਆਪਕਾਂ ਅੰਦਰ ਅਨਿਸ਼ਚਿਤਤਾ ਅਤੇ ਨਿਰਾਸ਼ਾ ਨੂੰ ਤੁਰੰਤ ਦੂਰ ਕਰਦਿਆਂ ਪਹਿਲ ਦੇ ਕੇ ਸੋਧ ਕੀਤੀ ਜਾਵੇ । 

ਇਸ ਸਮੇ ਹੋਰਨਾ ਤੋ ਇਲਾਵਾ ਨਰੇਸ਼ ਪਨਿਆੜ, ਬੀ ਕੇ ਮਹਿਮੀ,ਲਖਵਿੰਦਰ ਸਿੰਘ ਸੇਖੋਂ,ਨੀਰਜ ਅਗਰਵਾਲ,ਜਤਿੰਦਰਪਾਲ ਸਿੰਘ ਰੰਧਾਵਾ,ਹਰਜਿੰਦਰ ਸਿੰਘ ਚੌਹਾਨ, ਸਤਬੀਰ ਸਿਂਘ ,ਪਰਮਜੀਤ ਸਿੰਘ ਬੁੱਢੀਵਿੰਡ,ਰਣਜੀਤ ਸਿੰਘ ਮੱਲ੍ਹਾ,ਗੁਰਦੀਪ ਸਿੰਘ ਖੁਣਖੁਣ,ਕੁਲਦੀਪ ਸਿੰਘ ਨਵਾਂਸ਼ਹਿਰ,ਮਨਿੰਦਰ ਸਿੰਘ ਤਰਨਤਾਰਨ, ਰਛਪਾਲ ਸਿੰਘ ਉਦੋਕੇ, ਜਸਵੰਤ ਸਿੰਘ ਸੇਖੜਾ, ਹਰਵਿੰਦਰ ਸਿੰਘ ਹੈਪੀ, ਦਿਲਬਾਗ ਸਿੰਘ ਸੈਣੀ, ਰਿਸ਼ੀ ਕੁਮਾਰ ਜਲੰਧਰ, ਅਸੋਕ ਕੁਮਾਰ ,ਪਰਮਬੀਰ ਸਿੰਘ ਰੋਖੇ,ਲਖਵਿੰਦਰ ਸਿੰਘ ਸੰਗੂਆਣਾ,ਨਵਦੀਪ ਸਿਂਘ ਅੰਮ੍ਰਿਤਸਰ,ਰਵੀ ਕੁਮਾਰ ਫਰੀਦਕੋਟ, ਗੁਰਦੀਪ ਸਿੰਘ ਸੈਣੀ, ਧਰਮਿੰਦਰ ਸਿੰਘ ਡੋਡ, ਹਰਪਿੰਦਰ ਸਿੰਘ ਤਰਨਤਾਰਨ, ਜਸਵਿੰਦਰ ਸਿਂਘ ਬਾਤਿਸ਼,ਮਨਜੀਤ ਸਿੰਘ ਬੌਬੀ,ਸੁਰਜੀਤ ਸਿੰਘ ਕਾਲੜਾ, ਜਨਕਰਾਜ ਮੁਹਾਲੀ,ਸਤਨਾਮ ਸਿੰਘ ਪਾਲੀਆ,  ਰਾਕੇਸ਼ ਗਰਗ, ਕੁਲਬੀਰ ਸਿੰਘ,ਜਤਿੰਦਰ ਜੋਤੀ, ਬਚਨ ਸਿੰਘ, ਰਵਿੰਦਰ ਕੁਮਾਰ, ਬਲਕਾਰ ਸਿੰਘ,ਰਮਨ ਕੁਮਾਰ ਪਠਾਨਕੋਟ, ਮੇਜਰ ਸਿੰਘ ਮਸੀਤੀ,ਨਵਰੀਤ ਸਿੰਘ ਜੌਲੀ,ਸਤੀਸ਼ ਕੁਮਾਰ ਫਾਜਿਲਕਾ,ਮਨਜੀਤ ਸਿੰਘ ਪਾਰਸ, ਪੰਕਜ ਅਰੋੜਾ, ਜਸਵਿੰਦਰ ਸਿੰਘ ਤਰਨਤਾਰਨ,ਜਸਪਾਲ ਸਿੰਘ, ਸੁਖਵਿੰਦਰ ਸਿੰਘ ਧਾਮੀ, ਸੰਦੀਪ ਚੌਧਰੀ, ਕੀਮਤੀ ਲਾਲ ਮੁਕਤਸਰ, ਗੁਰਬੀਰ ਸਿੰਘ ਦਦੇਹਰ ਸਾਹਿਬ, ਗੁਰਦੀਪ ਸਿੰਘ ਸੈਣੀ  ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ਨੇ ਪੁਰਜੋਰ ਮੰਗ ਕੀਤੀ ।

Sunday, September 27, 2026

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਈਟੀਟੀ 2364 ਭਰਤੀ ਦੀਆਂ ਰਹਿੰਦੀਆਂ ਬਾਕੀ ਲਿਸਟਾਂ ਜਲਦੀ ਜਾਰੀ ਕਰੇ ਪੰਜਾਬ ਸਰਕਾਰ - ਯੂਨੀਅਨ ਆਗੂ

ਈਟੀਟੀ 2364 ਭਰਤੀ ਦੀਆਂ ਰਹਿੰਦੀਆਂ ਬਾਕੀ ਲਿਸਟਾਂ ਜਲਦੀ ਜਾਰੀ ਕਰੇ ਪੰਜਾਬ ਸਰਕਾਰ-ਯੂਨੀਅਨ ਆਗੂ 

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਈਟੀਟੀ 2364 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸੂਬਾ ਯੂਨੀਅਨ ਆਗੂ ਗੁਰਸੰਗਤ ਸਿੰਘ ਬੁਢਲਾਡਾ ਤੇ ਅੰਮ੍ਰਿਤਪਾਲ ਸਿੰਘ ਧੂਰੀ ਦੀ ਅਗਵਾਈ ਵਿੱਚ ਫਾਜ਼ਿਲਕਾ ਵਿਖੇ ਮੀਟਿੰਗ ਕੀਤੀ।ਯੂਨੀਅਨ ਦੇ ਸੂਬਾ ਆਗੂਆ ਨੇ ਦੱਸਿਆ ਕਿ 2364 ਈਟੀਟੀ ਭਰਤੀ ਦੀ ਦੂਜੀ ਤੇ ਤੀਜੀ ਲਿਸਟ ਨੂੰ ਜੋਆਇਨ ਹੋਇਆਂ ਤਕਰੀਬਨ 5 ਮਹੀਨੇ ਤੋਂ ਵੱਧ ਦਾ ਸਮਾਂ ਹੋਂ ਚੁੱਕਿਆ ਹੈ, ਪਰ ਚੌਥੀ ਲਿਸਟ ਵਾਰੇ ਸਰਕਾਰ ਬਿਲਕੁੱਲ ਚੁੱਪੀ ਧਾਰੀ ਬੈਠੀ ਹੈ, ਆਗੂਆਂ ਨੇ ਦੱਸਿਆ ਕਿ ਈਟੀਟੀ 2364 ਦੀ ਚੌਥੀ ਲਿਸਟ ਹੁਣ ਤਕ ਜਾਰੀ ਹੋ ਜਾਣੀ ਚਾਹੀਦੀ ਸੀ ਅਤੇ ਰਹਿੰਦੀਆਂ ਸੀਟਾਂ ਭਰ ਦਿੱਤੀਆਂ ਜਾਣੀਆਂ ਚਾਹੀਦੀਆਂ ਸਨ। ਉਹਨਾਂ ਕਿਹਾ ਕਿ 19 ਫਰਵਰੀ ਤੇ 21 ਅਪ੍ਰੈਲ, 2026 ਨੂੰ ਈਟੀਟੀ 2364 ਭਰਤੀ ਦੀ ਦੂਜੀ ਤੇ ਤੀਜੀ ਲਿਸਟ ਦੇ ਨਿਯੁਕਤੀ ਪੱਤਰ ਦਿੱਤੇ ਗਏ ਸਨ ਜਿਸ ਵਿਚ ਅਜੇ ਵੀ ਨਾਂ ਹਾਜਿਰ ਹੋਏ ਉਮੀਦਵਾਰਾ ਦੀਆਂ ਅਸਾਮੀਆਂ ਹਾਲੇ ਵੀ ਖਾਲੀ ਹਨ। ਸਿੱਖਿਆ ਕ੍ਰਾਂਤੀ ਦੇ ਨਾਮ ਤੇ ਪੰਜਾਬ ਦੀ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਨੂੰ ਯੂਨੀਅਨ ਆਗੂਆਂ ਦੀ ਅਪੀਲ ਹੈ ਕਿ 2364 ਭਰਤੀ ਦੀਆਂ ਰਹਿੰਦੀ ਆ ਬਾਕੀ ਲਿਸਟਾਂ ਜਾਰੀ ਕਰਕੇ ਉਮੀਦਵਾਰਾਂ ਨੂੰ ਸਕੂਲਾਂ ਦੇ ਵਿੱਚ ਭੇਜਿਆ ਜਾਵੇ ਤਾਂ ਜੌ ਬੱਚਿਆ ਦੇ ਸੁਨਹਿਰੀ ਭਵਿੱਖ ਨੂੰ ਸਵਾਰਿਆ ਜਾ ਸਕੇ ।ਆਗੂਆਂ ਨੇ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਈ ਟੀ ਟੀ 2364 ਭਰਤੀ ਦੀਆ ਖਾਲੀ ਰਹਿੰਦੀਆਂ ਅਸਾਮੀਆਂ ਦੀਆਂ ਅਗਲੀ ਮੈਰਿਟ ਵਿੱਚ ਆਉਂਦੇ ਉਮੀਦਵਾਰਾ ਦੀਆਂ ਲਿਸਟਾਂ ਨੂੰ ਜਾਰੀ ਕੀਤਾ ਜਾਵੇ, ਬੇਰੁਜਗਾਰ ਅਧਿਆਪਕਾਂ ਨੇ ਸਰਕਾਰ ਨੂੰ ਕਿਹਾ ਕਿ ਈਟੀਟੀ 2364 ਭਰਤੀ ਦੀਆਂ ਬਾਕੀ ਰਹਿੰਦੀਆਂ ਲਿਸਟਾਂ ਨੂੰ ਜਾਰੀ ਕਰਕੇ, ਜਲਦੀ ਤੋਂ ਜਲਦੀ ਸਕੂਲਾਂ ਵਿੱਚ ਜੁਆਇਨ ਕਰਵਾਇਆ ਜਾਵੇ ਅਤੇ ਬੇਰੁਜ਼ਗਾਰ ਸਾਥੀਆਂ ਨੂੰ ਰੁਜ਼ਗਾਰ 'ਤੇ ਲਿਆਂਦਾ ਜਾਵੇ।ਇਸ ਮੌਕੇ ਗੁਰਚਰਨ ਲੁਧਿਆਣਾ,ਬਲਵਿੰਦਰ ਜਲਾਲਾਬਾਦ, ਹੈਪੀ ਲਹਿਰਾ,ਸੁਰਿੰਦਰ ਮਾਨਸਾ,ਜਤਿੰਦਰ ਜਲਾਲਾਬਾਦ, ਇਕਬਾਲ ਅਬੋਹਰ,ਰਾਜੇਸ਼ ਅਬੋਹਰ ਆਦਿ ਅਧਿਆਪਕਾਂ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਆਗੂ ਅਤੇ ਅਧਿਆਪਕ ਹਾਜਰ ਸਨ।


Thursday, September 10, 2026

ਖੁਸ਼ਪ੍ਰੀਤ ਸਿੰਘ ਚਹਿਲ,ਹੀਰੋੰ ਖ਼ੁਰਦ : ਮੁੱਖ ਅਧਿਆਪਕ ਜਥੇਬੰਦੀ ਦੀ ਹੋਈ ਡਾਇਰੈਕਟਰ ਪ੍ਰਾਇਮਰੀ ਨਾਲ ਹੋਈ ਮੀਟਿੰਗ

ਮੁੱਖ ਅਧਿਆਪਕ ਜਥੇਬੰਦੀ ਦੀ ਹੋਈ ਡਾਇਰੈਕਟਰ ਪ੍ਰਾਇਮਰੀ ਨਾਲ ਹੋਈ ਮੀਟਿੰਗ

ਬਲਾਕ ਸਿੱਖਿਆ ਅਫਸਰਾਂ ਦੀਆਂ ਪ੍ਰਮੋਸ਼ਨਾਂ ਜਲਦੀ ਕਰਾਂਗੇ- ਡੀਪੀਆਈ ਹਰਕੀਰਤ ਕੌਰ ਚਾਨੇ

ਖੁਸ਼ਪ੍ਰੀਤ ਸਿੰਘ ਚਹਿਲ,ਹੀਰੋੰ ਖ਼ੁਰਦ : ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਮੀਟਿੰਗ ਡਾਇਰੈਕਟਰ ਸਕੂਲੀ ਪ੍ਰਾਇਮਰੀ ਸਿੱਖਿਆ, ਹਰਕੀਰਤ ਕੌਰ ਚਾਨੇ ਨਾਲ ਹੋਈ। ਜਥੇਬੰਦੀ ਵੱਲੋਂ ਬਲਾਕ ਸਿੱਖਿਆ ਅਫਸਰਾਂ ਦੀਆਂ ਪ੍ਰਮੋਸ਼ਨਾਂ ਨੂੰ ਸਮਾਂ-ਬੱਧ ਕਰਨ ਸਬੰਧੀ ਵਿਸਥਾਰਪੂਰ ਚਰਚਾ ਕੀਤੀ ਗਈ। ਜਿਸ ਸਬੰਧੀ ਉਹਨਾਂ ਕਿਹਾ ਕਿ ਕੱਲ ਪੰਜਾਬ ਦੇ ਜਿਲ੍ਹਾ ਸਿੱਖਿਆ ਅਫਸਰਾਂ ਦੀ ਇੱਕ ਵੀਸੀ ਰੱਖੀ ਗਈ ਹੈ। ਇਸ ਤੋਂ ਬਾਅਦ ਇੰਨਾਂ ਤਰੱਕੀਆਂ ਨੂੰ ਸਮਾਂ ਵੱਧ ਕੀਤਾ ਜਾਵੇਗਾ ਅਤੇ ਜਲਦੀ ਤੋਂ ਜਲਦੀ ਪੰਜਾਬ ਭਰ ਦੇ ਵਿੱਚ ਬਲਾਕ ਸਿੱਖਿਆ ਅਫਸਰਾਂ ਦੀਆਂ ਤਰੱਕੀਆਂ ਕੀਤੀਆਂ ਜਾਣਗੀਆਂ।ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਜੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਥੇਬੰਦੀ ਵੱਲੋਂ ਹੈਡ ਟੀਚਰ ਨੂੰ ਕਲਾਸ ਤੋਂ ਛੋਟ ਦੇਣ ਸਬੰਧੀ ਵਿਨੋਦ ਨੇ ਗੱਲਬਾਤ ਰੱਖੀ ਜਿਸ ਤੇ ਹਾਂ ਪੱਖੀ ਹੁੰਗਾਰਾ ਰਿਹਾ।ਸੂਬਾ ਸਕੱਤਰ ਸਤਿੰਦਰ ਸਿੰਘ ਦੁਆਬੀਆ ਵੱਲੋਂ 40 ਕਿਲੋਮੀਟਰ ਤੋਂ ਦੂਰ ਦੁਰਾਡੇ ਕੰਮ ਕਰ ਰਹੀਆਂ ਇਸਤਰੀ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਵੀ ਵਿਸਤਾਰਪੁਰਵਕ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਸਬੰਧੀ ਪੂਰੀ ਫਾਈਲ ਬਣਾ ਕੇ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਨੂੰ ਭੇਜੀ ਜਾ ਚੁੱਕੀ ਹੈ। ਜਥੇਬੰਦੀ ਦੇ ਮੀਤ ਪ੍ਰਧਾਨ ਜਸ਼ਨਦੀਪ ਕੁਲਾਣਾ ਵੱਲੋਂ ਖਾਲੀ ਪੋਸਟਾਂ ਭਰਨ, ਹਰੇਕ ਸਕੂਲ ਵਿੱਚ ਪਾਰਟ ਟਾਈਮ ਸਵੀਪਰ ਦੀ ਪੋਸਟ ਦੇਣ, ਪ੍ਰਾਇਮਰੀ ਸਕੂਲਾਂ ਵਿੱਚ ਈ ਟੀ ਟੀ ਦੀਆਂ ਪੋਸਟਾਂ ਭਰਨ ਪ੍ਰਾਈਮਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ ਪੋਸਟਾਂ ਭਰਨ ਆਦਿ ਮਸਲਿਆਂ ਨੂੰ ਲੈ ਕੇ ਗੱਲਬਾਤ ਕੀਤੀ ਗਈ। ਇਸ ਸਮੇਂ ਰਾਕੇਸ਼ ਗੋਇਲ ਬਰੇਟਾ ਸੂਬਾ ਜੁਆਇੰਟ ਸਕੱਤਰ, ਕੁਲਦੀਪ ਸਿੰਘ ਕਣਕਵਾਲ, ਜਸ਼ਨਦੀਪ ਸਿੰਘ ਕੁਲਾਣਾ, ਸੁਖਜਿੰਦਰ ਸਿੰਘ ਪੰਛੀ, ਅਮਿਤ ਕੁਮਾਰ, ਵਿਨੋਦ ਕੁਮਾਰ ਐਂਨ ਡੀ, ਕਮਿੰਦਰ ਸਿੰਘ ਸੀਐਚਟੀ, ਇੰਦਰਪਾਲ ਸਿੰਘ ਸੀਐਚਟੀ, ਦਵਿੰਦਰ ਪਾਲ ਸੀਐਚਟੀ ਰੂਪਨਗਰ, ਦਲਜੀਤ ਸਿੰਘ ਸੀਐਚਟੀ, ਮੈਮ ਪੂਜਾ ਸੀਐਚਟੀ ਬਠਿੰਡਾ, ਗੁਰਦੇਵ ਸਿੰਘ ਢਿੱਲੋ ਸੀਐਚਟੀ, ਅਮਿਤ ਰਾਣਾ ਸੀਐਚਟੀ, ਰਜੇਸ਼ ਕੁਮਾਰ ਸੀਐਚਟੀ, ਜਸਵੀਰ ਸਿੰਘ ਸੀਐਚਟੀ, ਸਰਬਜੀਤ ਪਾਲ ਸੀਐਚਟੀ, ਮੋਨਿਕਾ ਮੈਮ ਸੀਐਚਟੀ, ਸਤੀਸ਼ ਕੁਮਾਰ ਸੀਐਚਟੀ ਹੁਸ਼ਿਆਰਪੁਰ, ਹਰਮੇਸ਼ ਲਾਲ ਸੀਐਚਟੀ, ਰਾਮਨ ਕੁਮਾਰ ਸੀਐਚਟੀ, ਬਲਕਾਰ ਚੰਦ ਸੀਐਚਟੀ, ਨਵਾਂ ਸ਼ਹਿਰ, ਸੁਨੀਲ ਕੁਮਾਰ ਸੀਐਚਟੀ,ਹਰਵਿੰਦਰ ਸਿੰਘ ਸੀਐਚਟੀ, ਰਾਜਿੰਦਰ ਸਿੰਘ ਸੀਐਚਟੀ ਪਟਿਆਲਾ ਅਤੇ ਹੋਰ ਜਿਲਿਆਂ ਦੇ ਸੀਐਚਟੀ ਸਾਥੀ ਹਾਜ਼ਰ ਸਨ।


Wednesday, August 19, 2026

ਪੱਤਰ ਪ੍ਰੇਰਕ, ਤਰਨਤਾਰਨ : ਪੰਜਾਬ ਭਰ 'ਚੋਂ ਐਲੀਮੈਟਰੀ ਅਧਿਆਪਕ ਪੁਰਾਣੀ ਪੈਨਸ਼ਨ ਬਹਾਲੀ ਲਈ 23 ਅਗਸਤ ਨੂੰ ਸਤੌਜ ਜਾਣਗੇ : ਪੰਨੂ,ਲਹੌਰੀਆ

ਪੰਜਾਬ ਭਰ 'ਚੋਂ ਐਲੀਮੈਟਰੀ ਅਧਿਆਪਕ ਪੁਰਾਣੀ ਪੈਨਸ਼ਨ ਬਹਾਲੀ ਲਈ 23 ਅਗਸਤ ਨੂੰ ਸਤੌਜ ਜਾਣਗੇ : ਪੰਨੂ,ਲਹੌਰੀਆ

ਪੱਤਰ ਪ੍ਰੇਰਕ,ਤਰਨਤਾਰਨ : ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਰਜਿਸਟਰ ਦੇ ਸੂਬਾ ਪ੍ਰੈੱਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਵੱਲੋ ਮੁੱਖ ਮੰਤਰੀ ਦੇ ਪਿੰਡ ਸਤੌਜ ਵਿਖੇ ਹੋ ਰਹੇ ਰੋਸ ਪ੍ਰਦਰਸ਼ਨ ਵਿੱਚ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ:) ਕਰੇਗੀ ਵੱਡੀ ਸ਼ਮੂਲੀਅਤ । 27 ਅਗੱਸਤ ਸਾਂਝਾ ਮੁਲਾਜਮ ਪੈਨਸ਼ਨਰ ਮੰਚ ਅਤੇ ਫਰੰਟ ਦੇ ਮਹਾਂਬੰਦ ਸੰਘਰਸ਼ ਵਿੱਚ ਵੀ ਐਲੀਮੈਂਟਰੀ ਅਧਿਆਪਕ ਕਰਨਗੇ ਵੱਡੀ ਸ਼ਮੂਲੀਅਤ । ਪੰਜਾਬ ਭਰ ਦੇ ਐਲੀਮੈਂਟਰੀ ਅਧਿਆਪਕ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਅਹਿਮ ਮੰਗਾਂ ਨੂੰ ਲੈ ਕੇ 23 ਨੂੰ ਸਤੌਜ ਅਤੇ 27 ਅਗਸਤ ਨੂੰ ਮਹਾਬੰਦ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਵੱਲੋਂ 23 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਦੇ ਪਿੰਡ ਸਤੌਜ ਵਿਖੇ ਰੱਖੇ ਗਏ ਰੋਸ ਪ੍ਰਦਰਸ਼ਨ ਵਿੱਚ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ.) ਵੱਲੋਂ ਵੱਡੀ ਸ਼ਮੂਲੀਅਤ ਕੀਤੀ ਜਾਵੇਗੀ ਇਸ ਸਬੰਧੀ ਈ ਟੀ ਯੂ ਪੰਜਾਬ (ਰਜਿ:) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ , ਦਲਜੀਤ ਸਿੰਘ ਲਹੌਰੀਆ,ਹਰਜਿੰਦਰ ਹਾਂਡਾ,ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਸਿੰਘ ਮੋਹਾਲੀ, ਗੁਰਿੰਦਰ ਸਿੰਘ ਘੁੱਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਸੋਹਣ ਸਿੰਘ ਮੋਗਾ, ਮਨਜੀਤ ਸਿੰਘ ਕਠਾਣਾਂ, ਅਮ੍ਰਿਤਪਾਲ ਸਿੰਘ ਸੇਖੋਂ, ਨਿਰਭੈ ਸਿੰਘ ਮਾਲੋਵਾਲ, ਅਸ਼ੋਕ ਕੁਮਾਰ ਸਰਾਰੀ, ਤਰਸੇਮ ਲਾਲ ਜਲੰਧਰ, ਰਵੀ ਵਾਹੀ,ਮਲਕੀਤ ਸਿੰਘ ਕਾਹਨੂੰਵਾਨ,ਦਿਲਬਾਗ ਸਿੰਘ ਬੌਡੇ,ਪ੍ਰਭਜੋਤ ਸਿੰਘ ਦੁਲਾਨੰਗਲ, ਜਗਨੰਦਨ ਸਿੰਘ ਫਾਜਿਲਕਾ,ਮਨੋਜ ਘਈ,ਸੁਖਦੇਵ ਸਿੰਘ ਬੈਨੀਪਾਲ, ਅਵਤਾਰ ਸਿੰਘ ਮਾਨ ,ਰਵੀ ਕਾਂਤ, ਦਿਗਪਾਲ ਪਠਾਨਕੋਟ, ਜਸਵੰਤ ਸਿੰਘ ਸੇਖੜਾ, ਅਵਤਾਰ ਸਿੰਘ ਭਲਵਾਨ, ਹਰਜੀਤ ਸਿੰਘ ਸਿੱਧੂ, ਹਰਪ੍ਰੀਤ ਸਿੰਘ ਪਰਮਾਰ ਸੁਰਿੰਦਰ ਕੁਮਾਰ ਮੋਗਾ, ਪ੍ਰੀਤਭਗਵਾਨ ਸਿਂਘ ਫਰੀਦਕੋਟ,ਚਰਨਜੀਤ ਸਿੰਘ ਫਿਰੋਜ਼ਪੁਰ ਤੇ ਹੋਰ ਆਗੂਆ ਨੇ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਸਲੇ ਬੇਹੱਦ ਅਹਿਮ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲੰਬੇ ਸਮੇਂ ਤੋਂ ਅਣਗੌਲਿਆ ਕੀਤਾ ਜਾ ਰਿਹਾ ਹੈ,ਜਿਸ ਕਾਰਨ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ l ਆਗੂਆਂ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਵੱਲੋਂ 23 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਦੇ ਪਿੰਡ ਸਤੌਜ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਵੱਡੇ ਪੱਧਰ ’ਤੇ ਸ਼ਮੂਲੀਅਤ ਲਈ ਪੰਜਾਬ ਭਰ ਵਿੱਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਇਸੇ ਤਰ੍ਹਾਂ 27 ਅਗਸਤ ਨੂੰ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਸਾਂਝਾ ਮੁਲਾਜ਼ਮ ਪੈਨਸ਼ਨਰ ਫਰੰਟ ਪੰਜਾਬ ਦੇ ਸੱਦੇ ’ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਅਹਿਮ ਮੰਗਾਂ ਨੂੰ ਲੈ ਕੇ ਪੰਜਾਬ ਮਹਾਬੰਦ ਦੋਰਾਨ ਭਰ ਦੇ ਜ਼ਿਲ੍ਹਾਂ ਹੈੱਡਕੁਆਰਟਰਾਂ ’ਤੇ ਹੋ ਰਹੇ ਰੋਸ ਪ੍ਰਦਰਸ਼ਨਾਂ ਚ ਐਲੀਮੈਂਟਰੀ ਅਧਿਆਪਕ ਸਮੂਹਿਕ ਛੁੱਟੀ ਲੈ ਕੇ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਸਭ ਜਿਲਿਆਂ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕੀਤੀ ਜਾਵੇ, 18 ਫ਼ੀਸਦੀ ਡੀ.ਏ. ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ, ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ, 2.59 ਗੁਣਾਂਕ ਲਾਗੂ ਕੀਤਾ ਜਾਵੇ, ਕੱਟੇ ਗਏ ਪੇਂਡੂ ਭੱਤੇ ਬਾਰਡਰ ਭੱਤੇ ਸਮੇਤ ਸਭ ਭੱਤੇ ਪੰਜਾਬ ਸਕੇਲ ਲਾਗੁ ਕੀਤੇ ਜਾਣ , ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਏ ਸੀ ਪੀ ਲਾਗੂ ਕੀਤੀ ਜਾਵੇ ਅਤੇ ਕੈਸ਼ਲੈੱਸ ਸਿਹਤ ਬੀਮਾ ਕਾਰਡ ਜਾਰੀ ਕੀਤੇ ਜਾਣ ਤੋਂ ਇਲਾਵਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਬਾਕੀ ਸਾਰੀਆਂ ਵਿੱਤੀ ਮੰਗਾਂ ਦਾ ਵੀ ਤੁਰੰਤ ਹੱਲ ਕੀਤਾ ਜਾਵੇ।ਆਗੂਆਂ ਨੇ ਕਿਹਾ ਕਿ ਜੇਕਰ 27 ਦੀ ਮੀਟਿੰਗ ਚ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਦਾ ਤੁਰੰਤ ਹੱਲ ਨਾ ਕੀਤਾ ਤਾਂ ਹੋਰ ਤਿੱਖੇ ਸੰਘਰਸ਼ ਦੇ ਐਲਾਨ ਹੋ ਜਾਣਗੇ ਜੋ ਸੰਘਰਸ਼ ਹੋਰ ਗੰਭੀਰ ਰੂਪ ਧਾਰਨ ਕਰ ਜਾਵੇਗਾ ਜੋ ਸਰਕਾਰ ਕੋਲੋ ਸੰਭਲਣਾ ਔਖਾ ਹੋ ਜਾਵੇਗਾ । ਇਸ ਸਮੇ ਹੋਰਨਾ ਤੋ ਇਲਾਵਾ ਨਰੇਸ਼ ਪਨਿਆੜ,ਬੀ ਕੇ ਮਹਿਮੀ, ਲਖਵਿੰਦਰ ਸਿੰਘ ਸੇਖੋਂ,ਨੀਰਜ ਅਗਰਵਾਲ,ਜਤਿੰਦਰਪਾਲ ਸਿੰਘ ਰੰਧਾਵਾ,ਹਰਜਿੰਦਰ ਸਿੰਘ ਚੌਹਾਨ,ਸਤਬੀਰ ਸਿਂਘ,ਪਰਮਜੀਤ ਸਿੰਘ ਬੁੱਢੀਵਿੰਡ,ਰਣਜੀਤ ਸਿੰਘ ਮੱਲ੍ਹਾ,ਗੁਰਦੀਪ ਸਿੰਘ ਖੁਣਖੁਣ,ਕੁਲਦੀਪ ਸਿੰਘ ਨਵਾਂਸ਼ਹਿਰ,ਮਨਿੰਦਰ ਸਿੰਘ ਤਰਨਤਾਰਨ,ਰਛਪਾਲ ਸਿੰਘ ਉਦੋਕੇ, ਜਸਵੰਤ ਸਿੰਘ ਸੇਖੜਾ,ਹਰਵਿੰਦਰ ਸਿੰਘ ਹੈਪੀ,ਹੈਰੀ ਮਲੋਟ,ਦਿਲਬਾਗ ਸਿੰਘ ਸੈਣੀ, ਰਿਸ਼ੀ ਕੁਮਾਰ ਜਲੰਧਰ,ਅਸੋਕ ਕੁਮਾਰ,ਪਰਮਬੀਰ ਸਿੰਘ ਰੋਖੇ ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ਨੇ ਪੰਜਾਬ ਸਰਕਾਰ ਦੀ ਸਖਤ ਨਿੰਦਾ ਕੀਤੀ।

Monday, August 10, 2026

ਖੁਸ਼ਪ੍ਰੀਤ ਸਿੰਘ ਚਾਹਲ,ਤਰਨਤਾਰਨ : ਪੇਅ ਕਮਿਸ਼ਨ ਦੇ ਬਕਾਏ ਨੂੰ ਤਰਕਸੰਗਤ ਬਣਾਉਣ ਲਈ ਐਲੀਮੈਂਟਰੀ ਟੀਚਰ ਯੂਨੀਅਨ ਦੀ ਬੀ.ਈ.ਈ.ਓ. ਨੂਰਦੀ ਨਾਲ ਅਹਿਮ ਮੀਟਿੰਗ

ਪੇਅ ਕਮਿਸ਼ਨ ਦੇ ਬਕਾਏ ਨੂੰ ਤਰਕਸੰਗਤ ਬਣਾਉਣ ਲਈ ਐਲੀਮੈਂਟਰੀ ਟੀਚਰ ਯੂਨੀਅਨ ਦੀ ਬੀ.ਈ.ਈ.ਓ. ਨੂਰਦੀ ਨਾਲ ਅਹਿਮ ਮੀਟਿੰਗ

ਖੁਸ਼ਪ੍ਰੀਤ ਸਿੰਘ ਚਾਹਲ,ਤਰਨਤਾਰਨ : ਐਲੀਮੈਂਟਰੀ ਟੀਚਰ ਯੂਨੀਅਨ ਜ਼ਿਲ੍ਹਾ ਤਰਨਤਾਰਨ ਵੱਲੋਂ ਅਧਿਆਪਕਾਂ ਦੇ ਪੇ ਕਮਿਸ਼ਨ ਦੇ ਬਣਦੇ ਬਕਾਏ ਨੂੰ ਤਰਕਸੰਗਤ ਅਤੇ ਵਾਜਬ ਢੰਗ ਨਾਲ ਜਾਰੀ ਕਰਵਾਉਣ ਸਬੰਧੀ ਅੱਜ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ, ਨੂਰਦੀ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਯੂਨੀਅਨ ਵੱਲੋਂ ਅਧਿਆਪਕਾਂ ਦੇ ਪੇ ਕਮਿਸ਼ਨ ਦੇ ਬਕਾਏ ਦੀਆਂ ਕਿਸ਼ਤਾਂ ਵਿੱਚ ਪੈ ਰਹੇ ਫਰਕ ਅਤੇ ਕੁਝ ਅਧਿਆਪਕਾਂ ਨੂੰ ਘੱਟ ਮਿਲ ਰਹੀ ਬਕਾਏ ਦੀ ਕਿਸ਼ਤ ਦਾ ਮਾਮਲਾ ਵਿਸਥਾਰ ਨਾਲ ਬੀ.ਈ.ਈ.ਓ. ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ। ਯੂਨੀਅਨ ਆਗੂਆਂ ਨੇ ਕਿਹਾ ਕਿ ਹਰ ਅਧਿਆਪਕ ਨੂੰ ਉਸ ਦੇ ਹੱਕ ਅਨੁਸਾਰ ਬਣਦਾ ਪੂਰਾ ਅਤੇ ਵਾਜਬ ਬਕਾਇਆ ਮਿਲਣਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।ਇਸ ਮੌਕੇ ਬੀ.ਈ.ਈ.ਓ. ਸਾਹਿਬ ਨੂਰਦੀ ਵੱਲੋਂ ਯੂਨੀਅਨ ਨੂੰ ਭਰੋਸਾ ਦਿਵਾਇਆ ਗਿਆ ਕਿ ਹਰੇਕ ਅਧਿਆਪਕ ਨੂੰ ਉਸ ਦਾ ਬਣਦਾ ਪੇ ਕਮਿਸ਼ਨ ਦਾ ਵਾਜਬ ਬਕਾਇਆ ਹਰ ਹਾਲਤ ਵਿੱਚ ਦਿਵਾਇਆ ਜਾਵੇਗਾ। ਇਸ ਦੇ ਨਾਲ ਹੀ ਬਕਾਏ ਦੀ ਕਿਸ਼ਤ ਵਿੱਚ ਆ ਰਹੀ ਕਮੀ ਦੀ ਸਮੱਸਿਆ ਦਾ ਵੀ ਬਣਦਾ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ।ਯੂਨੀਅਨ ਵੱਲੋਂ ਬੀ.ਈ.ਈ.ਓ. ਸਾਹਿਬ ਦਾ ਅਧਿਆਪਕਾਂ ਦੀ ਇਸ ਅਹਿਮ ਸਮੱਸਿਆ ਪ੍ਰਤੀ ਸਕਾਰਾਤਮਕ ਰਵੱਈਆ ਅਪਣਾਉਣ ਅਤੇ ਮਾਮਲੇ ਦੇ ਹੱਲ ਲਈ ਭਰੋਸਾ ਦੇਣ ’ਤੇ ਧੰਨਵਾਦ ਕੀਤਾ ਗਿਆ।ਇਸ ਮੌਕੇ ਐਲੀਮੈਂਟਰੀ ਟੀਚਰ ਯੂਨੀਅਨ ਜ਼ਿਲ੍ਹਾ ਤਰਨਤਾਰਨ ਦੀ ਜ਼ਿਲ੍ਹਾ ਕਮੇਟੀ ਦੇ ਆਗੂਆਂ ਤੋਂ ਇਲਾਵਾ ਦਫ਼ਤਰੀ ਅਮਲਾ ਵੀ ਹਾਜ਼ਰ ਸੀ।ਯੂਨੀਅਨ ਦਾ ਸਪੱਸ਼ਟ ਮਤ ਹੈ ਕਿ ਅਧਿਆਪਕਾਂ ਦੇ ਹੱਕਾਂ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਹਰ ਅਧਿਆਪਕ ਨੂੰ ਉਸ ਦਾ ਬਣਦਾ ਹੱਕ ਦਿਵਾਉਣ ਲਈ ਯੂਨੀਅਨ ਹਮੇਸ਼ਾ ਸੁਹਿਰਦ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ।

ਖੁਸ਼ਪ੍ਰੀਤ ਸਿੰਘ ਚਹਿਲ,ਤਰਨਤਾਰਨ : ਬੀਈਈਓ ਤਰਨ ਤਾਰਨ ਪ੍ਰਾਪਰ ਨਾਲ ਈਟੀਯੂ ਦੀ ਹੋਈ ਮੀਟਿੰਗ

ਬੀਈਈਓ ਤਰਨ ਤਾਰਨ ਪ੍ਰਾਪਰ ਨਾਲ ਈਟੀਯੂ ਦੀ ਹੋਈ ਮੀਟਿੰਗ

ਖੁਸ਼ਪ੍ਰੀਤ ਸਿੰਘ ਚਹਿਲ,ਤਰਨਤਾਰਨ : ਐਲੀਮੈਂਟਰੀ ਟੀਚਰਜ ਯੂਨੀਅਨ (ਰਜਿ) ਪੰਜਾਬ ਦੀ ਜਿਲਾ ਤਰਨ ਤਾਰਨ ਦੀ ਕਾਰਜਕਾਰਨੀ ਵੱਲੋਂ ਬਲਾਕ ਤਰਨ ਤਾਰਨ ਪ੍ਰਾਪਰ ਦੇ ਵਿੱਚ ਕੰਮ ਕਰਦੇ ਅਧਿਆਪਕਾਂ ਦੀਆ ਜੁਲਾਈ ਪੇਡ ਅਗਸਤ ਦੀਆਂ ਤਨਖ਼ਾਹਾਂ ਨਾ ਮਿਲਣ, ਪੇ ਕਮਿਸ਼ਨ ਦੇ ਬਕਾਏ ਅਤੇ 2364 ਭਰਤੀ ਦੇ ਦਫਤਰੀ ਕੰਮ ਜਿਵੇਂ ਨਵੇਂ ਸਾਥੀਆਂ ਦੀ ਤਨਖ਼ਾਹ, ਪੁਲਿਸ ਵੈਰੀਫਿਕੇਸ਼ਨ ਨਾ ਹੋਣ ਸੰਬੰਧੀ ਅੱਜ ਇੱਕ ਵਫਦ ਮਾਨਯੋਗ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਰਬਜੀਤ ਸਿੰਘ ਨੈਸ਼ਨਲ ਐਵਾਰਡੀ ਨੂੰ ਮਿਲਿਆ । ਬਹੁਤ ਵਧੀਆ ਮਾਹੌਲ ਵਿੱਚ ਬਲਾਕ ਦੇ ਅਧਿਆਪਕਾਂ, ਦਫਤਰ ਦੀਆ ਮੁਸ਼ਕਿਲਾਂ ਅਤੇ ਉਹਨਾਂ ਦੇ ਹੱਲ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ, ਮੌਕੇ 'ਤੇ ਬੋਲਦੇ ਬੀਈਈਓ ਸਾਹਿਬ ਨੇ ਕਿਹਾ ਕਿ ਉਹਨਾਂ ਦੇ ਬਲਾਕ ਵਿੱਚ ਬਿਨਾਂ ਕਿਸੇ ਪੱਖਪਾਤ ਦੇ ਹਰ ਮੁਲਾਜ਼ਿਮ ਦੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਂਦੇ ਹਨ ਅਤੇ ਜੋ ਮੰਗਾਂ ਅੱਜ ਵਫਦ ਉਹਨਾਂ ਦੇ ਸਾਹਮਣੇ ਲੈ ਕੇ ਆਇਆ ਹੈ, ਇੱਕ ਹਫਤੇ ਵਿੱਚ ਉਹਨਾਂ ਦਾ ਸਾਰਥਿਕ ਹੱਲ ਕਰ ਦਿੱਤਾ ਜਾਏਗਾ, ਸਾਰੇ ਅਧਿਆਪਕ ਉਹਨਾਂ ਦਾ ਪਰਿਵਾਰ ਹੈ। ਇਸ ਵਫਦ ਵਿੱਚ ਸਟੇਟ ਜੁਆਇੰਟ ਸਕੱਤਰ ਮਨਿੰਦਰ ਸਿੰਘ, ਜ਼ਿਲਾ ਪ੍ਰਧਾਨ ਗੁਰਵਿੰਦਰ ਸਿੰਘ ਬੱਬੂ, ਜਨਰਲ ਸਕੱਤਰ ਸੁਖਵਿੰਦਰ ਸਿੰਘ ਧਾਮੀ, ਪ੍ਰੈਸ ਸਕੱਤਰ ਅਮਰਜੀਤ ਸਿੰਘ ਬੁੱਘਾ, ਬਲਾਕ ਪ੍ਰਧਾਨ ਸਤਨਾਮ ਸਿੰਘ, ਗੁਰਲਵਦੀਪ ਸਿੰਘ, ਸਤਪਾਲ ਸਿੰਘ, ਮੋਹਿੰਦਰ ਰਾਜਨ, ਅਮਨਦੀਪ ਸਿੰਘ, ਜਗਜੀਵਨ ਸਿੰਘ, ਸੁਰਿੰਦਰ ਸਿੰਘ, ਪ੍ਰਦੀਪ ਧਵਨ ਆਦਿ ਹਾਜਰ ਸਨ।

Tuesday, July 21, 2026

ਈਟੀਟੀ 2364 ਭਰਤੀ ਦੀਆਂ ਰਹਿੰਦੀਆਂ ਬਾਕੀ ਲਿਸਟਾਂ ਜਲਦੀ ਜਾਰੀ ਕਰੇ ਪੰਜਾਬ ਸਰਕਾਰ : ਯੂਨੀਅਨ ਆਗੂ

ਈਟੀਟੀ 2364 ਭਰਤੀ ਦੀਆਂ ਰਹਿੰਦੀਆਂ ਬਾਕੀ ਲਿਸਟਾਂ ਜਲਦੀ ਜਾਰੀ ਕਰੇ ਪੰਜਾਬ ਸਰਕਾਰ : ਯੂਨੀਅਨ ਆਗੂ

ਖੁਸ਼ਪ੍ਰੀਤ ਸਿੰਘ ਚਹਿਲ ਚੀਮਾ ਮੰਡੀ : ਯੂਨੀਅਨ ਦੇ ਸੂਬਾ ਆਗੂ ਗੁਰਸੰਗਤ ਸਿੰਘ ਬੁਢਲਾਡਾ ਤੇ ਅੰਮ੍ਰਿਤਪਾਲ ਸਿੰਘ ਧੂਰੀ ਨੇ ਦੱਸਿਆ ਕਿ 2364 ਈਟੀਟੀ ਭਰਤੀ ਦੀ ਦੂਜੀ ਤੇ ਤੀਜੀ ਲਿਸਟ ਨੂੰ ਜੋਆਇਨ ਹੋਇਆਂ ਤਕਰੀਬਨ 4 ਮਹੀਨੇ ਤੋਂ ਵੱਧ ਦਾ ਸਮਾ ਹੋਂ ਚੁੱਕਿਆ ਹੈ ਪਰ ਚੌਥੀ ਲਿਸਟ ਵਾਰੇ ਸਰਕਾਰ ਬਿਲਕੁੱਲ ਚੁੱਪੀ ਧਾਰੀ ਬੈਠੀ ਹੈ,ਆਗੂਆਂ ਨੇ ਦੱਸਿਆ ਕਿ ਈਟੀਟੀ 2364 ਦੀ ਚੌਥੀ ਲਿਸਟ ਹੁਣ ਤਕ ਜਾਰੀ ਹੋ ਜਾਣੀ ਚਾਹੀਦੀ ਸੀ ਅਤੇ ਰਹਿੰਦੀਆਂ ਸੀਟਾਂ ਭਰ ਦਿੱਤੀਆਂ ਜਾਣੀਆਂ ਚਾਹੀਦੀਆਂ ਸਨ। ਉਹਨਾਂ ਕਿਹਾ ਕਿ 19 ਫਰਵਰੀ ਤੇ 21 ਅਪ੍ਰੈਲ 2026 ਨੂੰ ਈਟੀਟੀ 2364 ਭਰਤੀ ਦੀ ਦੂਜੀ ਤੇ ਤੀਜੀ ਲਿਸਟ ਦੇ ਨਿਯੁਕਤੀ ਪੱਤਰ ਦਿੱਤੇ ਗਏ ਸਨ ਜਿਸ ਵਿਚ ਅਜੇ ਵੀ ਨਾਂ ਹਾਜਿਰ ਹੋਏ (Not Joining ) ਉਮੀਦਵਾਰਾ ਦੀਆਂ ਅਸਾਮੀਆਂ ਹਾਲੇ ਵੀ ਖਾਲੀ ਹਨ।ਸਿੱਖਿਆ ਕ੍ਰਾਂਤੀ ਦੇ ਨਾਮ ਤੇ ਪੰਜਾਬ ਦੀ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਨੂੰ ਯੂਨੀਅਨ ਆਗੂਆਂ ਦੀ ਅਪੀਲ ਹੈ ਕਿ 2364 ਭਰਤੀ ਦੀਆਂ ਰਹਿੰਦੀ ਆ ਬਾਕੀ ਲਿਸਟਾਂ ਜਾਰੀ ਕਰਕੇ ਉਮੀਦਵਾਰਾਂ ਨੂੰ ਸਕੂਲਾਂ ਦੇ ਵਿੱਚ ਭੇਜਿਆ ਜਾਵੇ ਤਾਂ ਜੌ ਬੱਚਿਆ ਦੇ ਸੁਨਹਿਰੀ ਭਵਿੱਖ ਨੂੰ ਸੰਵਾਰਿਆ ਜਾ ਸਕੇ ।ਆਗੂਆਂ ਨੇ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਈ ਟੀ ਟੀ 2364 ਭਰਤੀ ਦੀਆ ਖਾਲੀ ਰਹਿੰਦੀਆਂ ਅਸਾਮੀਆਂ ਦੀਆਂ ਅਗਲੀ ਮੈਰਿਟ ਵਿੱਚ ਆਉਂਦੇ ਉਮੀਦਵਾਰਾ ਦੀਆਂ ਲਿਸਟਾਂ ਨੂੰ ਜਾਰੀ ਕੀਤਾ ਜਾਵੇ, ਬੇਰੁਜਗਾਰ ਅਧਿਆਪਕਾਂ ਨੇ ਸਰਕਾਰ ਨੂੰ ਕਿਹਾ ਕਿ ਈਟੀਟੀ 2364 ਭਰਤੀ ਦੀਆਂ ਬਾਕੀ ਰਹਿੰਦੀਆਂ ਲਿਸਟਾਂ ਨੂੰ ਜਾਰੀ ਕਰਕੇ, ਜਲਦੀ ਤੋਂ ਜਲਦੀ ਸਕੂਲਾਂ ਵਿੱਚ ਜੁਆਇਨ ਕਰਵਾਇਆ ਜਾਵੇ ਅਤੇ ਬੇਰੁਜ਼ਗਾਰ ਸਾਥੀਆਂ ਨੂੰ ਰੁਜ਼ਗਾਰ 'ਤੇ ਲਿਆਂਦਾ ਜਾਵੇ।


Monday, May 25, 2026

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਘਰਾਂ ਤੋਂ ਦੂਰ ਬੈਠੇ ਬੈਠੇ ਅਧਿਆਪਕਾਂ ਨੂੰ ਬਦਲੀਆਂ ਦਾ ਸਪੈਸ਼ਲ ਮੌਕਾ ਦਿੱਤਾ ਜਾਵੇ : ਈਟੀਟੀ 2364 ਅਧਿਆਪਕ ਯੂਨੀਅਨ

ਈਟੀਟੀ 2364 ਭਰਤੀ ਦੀ ਚੌਥੀ ਲਿਸਟ ਜਲਦੀ ਜਾਰੀ ਕਰੇ  ਸਰਕਾਰ : ਯੂਨੀਅਨ ਆਗੂ 

ਘਰਾਂ ਤੋਂ ਦੂਰ ਬੈਠੇ ਬੈਠੇ ਅਧਿਆਪਕਾਂ ਨੂੰ ਬਦਲੀਆਂ ਦਾ ਸਪੈਸ਼ਲ ਮੌਕਾ ਦਿੱਤਾ ਜਾਵੇ : ਈਟੀਟੀ 2364 ਅਧਿਆਪਕ ਯੂਨੀਅਨ

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਈਟੀਟੀ 2364 ਭਰਤੀ ਦੀ ਦੂਜੀ ਲਿਸਟ ਅਤੇ, ਤੀਜ਼ੀ ਨੂੰ ਜੋਇਨ ਹੋਇਆ ਕਾਫ਼ੀ ਟਾਈਮ ਹੋ ਚੁੱਕੇ ਹਾਂ। ਪਰ ਅਜੇ ਤੱਕ ਏਨਾ ਦੋਵਾਂ ਲਿਸਟਾਂ ਦਾ ਐਪਸੈਂਟ ਡਾਟਾ ਜਾਰੀ ਨਹੀ ਕੀਤਾ ਗਿਆ। ਜਿਸ ਕਰਕੇ ਬਣਦੀ ਚੌਥੀ ਲਿਸਟ ਵਾਰੇ ਸਰਕਾਰ ਬਿਲਕੁੱਲ ਚੁੱਪੀ ਧਾਰੀ ਬੈਠੀ ਹੈ। ਜਦੋ ਕਿ ਹੁਣ ਤੱਕ ਈਟੀਟੀ 2364 ਦੀ ਚੌਥੀ ਲਿਸਟ ਜਾਰੀ ਹੋ ਜਾਣੀ ਚਾਹੀਦੀ ਸੀ ਅਤੇ ਰਹਿੰਦੀਆਂ ਸੀਟਾਂ ਭਰ ਦਿੱਤੀਆਂ ਜਾਣਿਆ ਚਾਹੀਦੀਆ ਸਨ। ਯੂਨੀਅਨ ਆਗੂਆਂ ਵੱਲੋਂ ਇੱਕ ਹੋਰ ਪੱਖ ਰੱਖਦਿਆਂ ਹੋਇਆ ਦੱਸਿਆ ਗਿਆ ਕਿ ਈਟੀਟੀ 2364 ਭਰਤੀ ਦੀ ਪਹਿਲੀ ਲਿਸਟ, ਦੂਜੀ ਲਿਸਟ, ਅਤੇ ਤੀਜੀ ਲਿਸਟ ਵਿੱਚ ਵਿਦਹੈਡ ਰਹਿ ਚੁੱਕੇ ਸਾਥੀਆਂ ਨੂੰ ਅਜੇ ਤੱਕ ਵਿਦਹੈਡ ਕਲੀਅਰ ਕਰਕੇ ਲਿਸਟ ਜਾਰੀ ਨਹੀਂ ਕਰੀ ਗਈ। ਜਿਸ ਨੂੰ ਤਕਰੀਬਨ ਡੇਢ ਸਾਲ ਹੋਣ ਵਾਲਾ ਹੈ।ਨਾਲ ਹੀ ਬਦਲੀਆਂ ਸਬੰਧੀ ਗੱਲ ਕਰਦਿਆਂ ਹੋਇਆਂ ਦੱਸਿਆ ਗਿਆ ਕਿ ਈਟੀਟੀ 2364 ਭਰਤੀ ਵਿੱਚ ਜੁਆਇਨ ਹੋ ਚੁੱਕੇ ਸਾਥੀ ਜੋ ਘਰ ਤੋਂ ਤਕਰੀਬਨ 300/350 ਦੀ ਦੂਰੀ ਤੇ ਬੈਠੇ ਹਨ ਉਨ੍ਹਾਂ ਨੂੰ ਬਦਲੀਆਂ ਦਾ ਇੱਕ ਸਪੈਸ਼ਲ ਮੌਕਾ ਜਰੂਰ ਮਿਲਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਰਿਹਾਇਸ਼ੀ ਏਰੀਏ ਤੱਕ ਪਹੁੰਚ ਸਕਣ।ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਈਟੀਟੀ 2364 ਭਰਤੀ ਤੇ ਬਾਕੀ ਰਹਿੰਦਿਆਂ ਲਿਸਟਾਂ ਨੂੰ ਜਾਰੀ ਕਰਕੇ ਜਲਦੀ ਤੋਂ ਜਲਦੀ ਸਕੂਲਾਂ ਵਿੱਚ ਜੁਆਇਨ ਕਰਵਾਇਆ ਜਾਵੇ ਅਤੇ ਬੇਰੁਜ਼ਗਾਰ ਸਾਥੀਆਂ ਨੂੰ ਰੁਜ਼ਗਾਰ ਤੇ ਲਿਆਂਦਾ ਜਾਵੇ। ਤੇ ਨਾਲ ਹੀ ਬਦਲੀਆਂ ਦਾ ਇੱਕ ਸਪੈਸ਼ਲ ਮੌਕਾ ਦੇ ਕੇ ਦੂਰ ਬੈਠੇ ਅਧਿਆਪਕ ਸਾਥੀਆਂ ਨੂੰ ਆਪਣੇ ਰਿਹਾਇਸ਼ੀ ਏਰੀਏ ਤੱਕ ਪਹੁੰਚਾਇਆ ਜਾਵੇ।ਇਸ ਮੌਕੇ ਈਟੀਟੀ 2364 ਯੂਨੀਅਨ ਆਗੂ ਹਰਜੀਤ ਬੁਢਲਾਡਾ, ਮਨਪ੍ਰੀਤ ਮਾਨਸਾ, ਗੁਰਸੰਗਤ ਬੁਢਲਾਡਾ,ਗੁਰਜੀਵਨ, ਸੇਵਕ ਸਰੋਏ, ਸੁਖਜਿੰਦਰ ਸੰਗਰੂਰ, ਹੀਰਾ ਲਾਧੁਕੇ, ਨਵਦੀਪ ਜੋਸਨ, ਵਰਿੰਦਰ ਸਰਹੰਦ, ਅੰਮ੍ਰਿਤਪਾਲ ਧੂਰੀ, ਹਰਮਨ ਲੁਧਿਆਣਾ,ਗਗਨ ਧੂਰੀ ਆਦਿ ਸ਼ਾਮਿਲ ਰਹੇ।

Tuesday, May 19, 2026

ਪੱਤਰ ਪ੍ਰੇਰਕ ਤਰਨ ਤਾਰਨ : ਪੰਜਾਬ ਸਰਕਾਰ ਕੱਚੇ ਅਧਿਆਪਕਾਂ ਨੂੰ ਪੱਕਿਆ ਕਰਨ ਲਈ ਪਾਲਿਸੀ ਬਣਾਵੇ - ਲਾਹੌਰੀਆ

ਪੰਜਾਬ ਸਰਕਾਰ ਕੱਚੇ ਅਧਿਆਪਕਾਂ ਨੂੰ ਪੱਕਿਆ ਕਰਨ ਲਈ ਪਾਲਿਸੀ ਬਣਾਵੇ  : ਲਾਹੌਰੀਆ

ਪੱਤਰ ਪ੍ਰੇਰਕ ਤਰਨ ਤਾਰਨ : ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਪੰਜਾਬ ਦੀ ਆਪ ਸਰਕਾਰ ਕੱਚੇ ਅਧਿਆਪਕਾਂ ਨੂੰ ਪੱਕਿਆਂ ਕਰਨ ਲਈ ਪਾਲਸੀ ਬਣਾਵੇ l ਉਹਨਾਂ ਨੇ ਦੱਸਿਆ ਕਿ ਸਰਕਾਰ ਨੇ ਪਹਿਲਾਂ ਵੀ ਕੱਚੇ ਅਧਿਆਪਕ ਨੂੰ ਪੱਕਿਆ ਕਰਨ ਦਾ ਲਾਰਾ ਲਾਇਆ ਸੀ ਤੇ ਪਾਲਸੀ ਵੀ ਬਣਾਈ ਸੀ ਪਰ ਕੋਈ ਵੀ ਅਧਿਆਪਕ ਪੱਕਾ ਨਹੀਂ ਕੀਤਾ ਗਿਆ l ਲਾਹੌਰੀਆ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ 2023 ਵਿੱਚ ਪੂਰੇ ਵਰਲਡ ਵਿੱਚ ਚਰਚੇ ਕਰਕੇ ਕਿ ਕੱਚੇ ਅਧਿਆਪਕਾਂ ਨੂੰ ਪੱਕਿਆ ਕਰਤਾ ਪਰ ਕੋਈ ਵੀ ਅਧਿਆਪਕ ਪੱਕਾ ਨਹੀਂ ਕੀਤਾ ਗਿਆ l ਲਾਹੌਰੀਆ ਨੇ ਦੱਸਿਆ ਕਿ ਇਨਾਂ ਕੱਚੇ ਅਧਿਆਪਕਾਂ ਦੀ ਕੁਲ ਮਿਲਾ ਕੇ ਗਿਣਤੀ 12710 ਹੈ। ਪੱਕਿਆ ਕਰਨ ਦੀ ਇਸ ਪਾਲਸੀ ਵਿੱਚ 10 ਸਾਲ ਪੂਰੇ ਅਧਿਆਪਕ 29 ਜੁਲਾਈ 2023 ਵਿੱਚ ਰੈਗੂਲਰ ਕੀਤੇ ਗਏ। ਪਰ ਸਿਸਟਮ ਵਿੱਚ ਇਹਨਾਂ ਨੂੰ ਕੋਈ ਵੀ ਸੀਐਸਆਰ ਰੂਲ ਨਹੀ ਦਿੱਤੇ ਗਏ। ਇਹ ਅਧਿਆਪਕ ਅੱਜ ਵੀ ਕੱਚੇ ਦੇ ਕੱਚੇ ਹਨ । ਇਹਨਾਂ ਅਧਿਆਪਕਾਂ ਨੇ ਬਹੁਤ ਉੱਚ ਪੱਧਰ ਦੀ ਕਵਾਲੀਫੈਸ਼ਨ ਹਾਸਿਲ ਕੀਤੀ ਹੋਈ ਹੈ। ਇਹ ਅਧਿਆਪਕ 25 ਹਜਾਰ ਦੇ ਕਰੀਬ ਤਨਖਾਹ ਲੈ ਰਹੇ ਹਨ l ਲਾਹੌਰੀਆਂ ਨੇ ਮੰਗ ਕੀਤੀ ਕਿ ਕੋਰਟ ਦੇ ਫੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਇਹਨਾਂ ਕੱਚੇ ਅਧਿਆਪਕਾਂ ਦੀ ਕੀਤੀ ਜਾਵੇ l ਜੋ ਕਿ ਸਮੇਂ ਤੇ ਮਹਿੰਗਾਈ ਅਨੁਸਾਰ ਬਹੁਤ ਜਰੂਰੀ ਹੈ।ਇਹ ਅਧਿਆਪਕ 2005-2006 ਵਿੱਚ ਡਿਪਾਰਟਮੈਂਟ ਵਿੱਚ ਆਏ ਸਨ ਪਰ ਹਾਲੇ ਤੱਕ ਕੱਚੇ ਦੇ ਕੱਚੇ ਹੀ ਹਨ l ਲਾਹੌਰੀਆਂ ਨੇ ਪੰਜਾਬ ਸਰਕਾਰ ਕੋਲੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਹਨਾਂ ਕੱਚੇ ਅਧਿਆਪਕਾਂ ਨੂੰ ਜਲਦੀ ਪੱਕਿਆ ਕੀਤਾ ਜਾਵੇ ਤੇ ਇਹਨਾਂ ਦੀ ਤਨਖਾਹ ਕੋਰਟ ਦੇ ਫੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਕੀਤੀ ਜਾਵੇ l ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂ , ਨਰੇਸ਼ ਪਨਿਆੜ, ਦਲਜੀਤ ਸਿੰਘ ਲਹੌਰੀਆ, ਲਖਵਿੰਦਰ ਸਿੰਘ ਸੇਖੋਂ , ਬੀ.ਕੇ.ਮਹਿਮੀ , ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਸਿੰਘ ਮੋਹਾਲੀ , ਨੀਰਜ ਅਗਰਵਾਲ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੇਵਾਲ , ਸੋਹਣ ਸਿੰਘ ਮੋਗਾ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੋਹਾਨ , ਦੀਦਾਰ ਸਿੰਘ ਮੁਦਕੀ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਤਰਸੇਮ ਲਾਲ ਜਲੰਧਰ , ਰਿਸ਼ੀ ਕੁਮਾਰ ਜਲੰਧਰ , ਸੰਜੀਤ ਸਿੰਘ ਨਿੱਜਰ , ਰਾਜਵਿੰਦਰ ਸਿੰਘ ਰਾਜਾਸਾਂਸੀ , ਮਨਿੰਦਰ ਸਿੰਘ ਨਿੱਜਰ , ਆਦਿ ਆਗੂ ਹਾਜਰ ਸਨ।

Monday, May 18, 2026

ਪੱਤਰ ਪ੍ਰੇਰਕ,ਬੁਢਲਾਡਾ : ਅਧਿਆਪਕਾਂ ਦੇ ਮਾਪਿਆਂ ਦੀ ਸੁਰੱਖਿਆ ਦਾ ਪ੍ਰਬੰਧ ਕਰੇ ਪ੍ਰਸ਼ਾਸਨ-ਅਮਨਦੀਪ ਸ਼ਰਮਾ

ਅਧਿਆਪਕਾਂ ਦੇ ਮਾਪਿਆਂ ਦੀ ਸੁਰੱਖਿਆ ਦਾ ਪ੍ਰਬੰਧ ਕਰੇ ਪ੍ਰਸ਼ਾਸਨ-ਅਮਨਦੀਪ ਸ਼ਰਮਾ

ਕਪਲ ਕੇਸਾਂ ਦੀਆਂ ਵੱਡੀ ਗਿਣਤੀ ਵਿੱਚ ਲੱਗੀਆਂ ਜਨਗਣਨਾ ਡਿਊਟੀਆਂ ਕਾਰਨ ਬੱਚਿਆਂ ਦੀ ਸੁਰੱਖਿਆ ਵੀ ਲਾਜ਼ਮੀ- ਗੁਰਜੰਟ ਸਿੰਘ ਬੱਛੋਆਣਾ

ਪੱਤਰ ਪ੍ਰੇਰਕ, ਬੁਢਲਾਡਾ : ਅਧਿਆਪਕਾਂ ਦੀਆਂ ਵੱਡੇ ਪੱਧਰ ਤੇ ਜਨਗਣਨਾ ਵਿੱਚ ਲੱਗੀਆਂ ਡਿਊਟੀਆਂ ਉਪਰੰਤ ਉਹਨਾਂ ਦੇ ਮਾਪੇ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਬਣਦਾ ਜਾ ਰਿਹਾ ਹੈ। ਅਧਿਆਪਕ ਆਗੂ ਨਿਤਨ ਸੋਢੀ ਦੇ ਮਾਤਾ ਜੀ ਦੀਆਂ ਦਿਨ ਦਿਹਾੜੇ ਦੁਕਾਨ ਵਿੱਚੋਂ ਕੰਨਾਂ ਦੀਆਂ ਵਾਲੀਆਂ ਪੱਟ ਕੇ ਭੱਜਣ ਵਾਲਾ ਵਿਅਕਤੀ ਅਜੇ ਤੱਕ ਪ੍ਰਸ਼ਾਸਨ ਵੱਲੋਂ ਕਾਬੂ ਨਹੀਂ ਕੀਤਾ ਗਿਆ।ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਜਨਗਣਾਂ ਦੌਰਾਨ ਅਧਿਆਪਕਾਂ ਦੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨਾਂ ਮੰਗ ਕੀਤੀ ਕਿ ਬਿਨਾਂ ਨੰਬਰ ਪਲੇਟਾਂ ਤੋਂ ਜਾਂ ਬਿਨਾਂ ਪਰੂਫਾਂ ਤੋਂ ਮੋਟਰਸਾਈਕਲ ਲਈ ਫਿਰਦੇ ਜਾਂ ਅਵਾਰਾਗਰਦੀ ਕਰਨ ਵਾਲਿਆਂ ਤੇ ਨਕੇਲ ਕਸੀ ਜਾਵੇ।ਜਥੇਬੰਦੀ ਪੰਜਾਬ ਦੇ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੋਆਣਾ ਨੇ ਡਿਪਟੀ ਕਮਿਸ਼ਨ ਮਾਨਸਾ ਤੋਂ ਮੰਗ ਕੀਤੀ ਹੈ ਕਿ ਅਧਿਆਪਕਾਂ ਨੂੰ ਸਕੂਲ ਸਮੇਂ ਵਿੱਚ ਹੀ ਜਨਗਣਨਾ ਡਿਊਟੀ ਤੇ ਜਾਣ ਦੀ ਛੋਟ ਦਿੱਤੀ ਜਾਵੇ। ਉਨਾਂ ਕਿਹਾ ਕਿ ਬਾਕੀ ਜ਼ਿਲ੍ਹਿਆਂ ਵਿੱਚ ਤਾਂ ਤਹਿਸੀਲ ਜਿਲਾ ਪੱਧਰ ਤੇ ਪੱਤਰ ਜਾਰੀ ਹੋ ਚੁੱਕੇ ਹਨ। ਉਹਨਾਂ ਮਾਨਸਾ ਜ਼ਿਲ੍ਹੇ ਵਿੱਚ ਵੀ ਤੁਰੰਤ ਪੱਤਰ ਜਾਰੀ ਕਰਨ ਦੀ ਮੰਗ ਰੱਖੀ।

Sunday, May 17, 2026

ਪੱਤਰ ਪ੍ਰੇਰਕ,ਤਰਨਤਾਰਨ : ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਨੇ ਪ੍ਰਾਇਮਰੀ / ਐਲੀਮੈਂਟਰੀ ਅਧਿਆਪਕਾਂ ਨੂੰ ਡਿਊਟੀਆਂ ਨਾਲ ਲੱਦਿਆ : ਪੰਨੂ ,ਲਾਹੌਰੀਆ

ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਨੇ ਪ੍ਰਾਇਮਰੀ / ਐਲੀਮੈਂਟਰੀ ਅਧਿਆਪਕਾਂ ਨੂੰ ਡਿਊਟੀਆਂ ਨਾਲ ਲੱਦਿਆ : ਪੰਨੂ , ਲਾਹੌਰੀਆ 

             

ਪੱਤਰ ਪ੍ਰੇਰਕ,ਤਰਨਤਾਰਨ : ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਨੇ ਪ੍ਰਾਇਮਰੀ / ਐਲੀਮੈਂਟਰੀ ਅਧਿਆਪਕਾਂ ਨੂੰ ਡਿਊਟੀਆਂ ਨਾਲ ਲੱਦ ਰੱਖਿਆ ਹੈ l ਲਾਹੌਰੀਆ ਨੇ ਦੱਸਿਆ ਕਿ ਇੱਕ ਅਧਿਆਪਕ ਦੀਆਂ ਤਿੰਨ ਤਿੰਨ ਚਾਰ ਚਾਰ ਡਿਊਟੀਆਂ ਲੱਗੀਆਂ ਹੋਈਆਂ ਹਨ , ਜਿਸ ਨਾਲ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ । ਉਹਨਾਂ ਦੱਸਿਆ ਕਿ ਇੱਕ ਅਧਿਆਪਕ ਜਨਗਣਨਾ ਵੀ ਕਰ ਰਿਹਾ ਹੈ,ਬੀਐਲਓ ਵੀ ਹੈ , ਨਗਰ ਕੌਂਸਲਾਂ ਵੋਟਾਂ ਵਿੱਚ ਡਿਊਟੀ ਵੀ ਹੈ ਤੇ ਸਕੂਲ ਦੀਆਂ ਡਾਕਾਂ ਵੀ ਬਣਾ ਰਿਹਾ ਹੈ l ਲਾਹੌਰੀਆ ਨੇ ਦੱਸਿਆ ਕਿ ਵਿਭਾਗ ਨੇ ਅਧਿਆਪਕਾਂ ਨੂੰ ਮਾਨਸਿਕ ਤੌਰ ਤੇ ਬਿਮਾਰ ਕੀਤਾ ਹੋਇਆ ਹੈ l ਜਿਸ ਕਰਕੇ ਕਈ ਅਧਿਆਪਕਾਂ ਦੀਆਂ ਐਕਸੀਡੈਂਟਾਂ ਵਿੱਚ ਦਿਮਾਗੀ ਪਰੇਸ਼ਾਨੀ ਕਾਰਨ ਜਾਨਾ ਵੀ ਗਈਆਂ ਹਨ ਪਰ ਸਰਕਾਰ ਤੇ ਕੋਈ ਅਸਰ ਨਹੀਂ ਹੈ l ਉਹਨਾਂ ਨੇ ਦੱਸਿਆ ਕਿ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲੋਂ ਇਹ ਮੰਨਿਆ ਸੀ ਕਿ ਅਧਿਆਪਕਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਡਿਊਟੀ ਨਹੀਂ ਲਗਾਈ ਜਾਵੇਗੀ ਪਰ ਹੁਣ ਸਰਕਾਰ ਨੇ ਅਧਿਆਪਕਾਂ ਨੂੰ ਡਿਊਟੀਆਂ ਨਾਲ ਲੱਦਿਆ ਹੋਇਆ ਹੈ l ਜੋ ਕਿ ਅਤਿ ਨਿੰਦਨ ਯੋਗ ਹੈ, ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ) ਇਸਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਤੇ ਸਰਕਾਰ ਕੋ ਮੰਗ ਕਰਦੀ ਹੈ ਕਿ ਸਰਕਾਰ ਅਧਿਆਪਕਾਂ ਦੀ ਡਿਊਟੀਆਂ ਨਾ ਲਗਾਵੇ ਕਿਉਂਕਿ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਤੇ ਅੱਤ ਦੀ ਗਰਮੀ ਵਿੱਚ ਜਨਗਣਨਾ ਦੀ ਡਿਊਟੀ ਕਰਨੀ ਅਧਿਆਪਕਾਂ ਵਾਸਤੇ ਬਹੁਤ ਮੁਸੀਬਤ ਬਣੀ ਹੋਈ ਹੈ ਕਿਉਂਕਿ ਇਹ ਡਿਊਟੀ ਸਕੂਲ ਟਾਈਮ ਤੋਂ ਬਾਅਦ ਕਰਨੀ ਹੈ ਇਸ ਡਿਊਟੀ ਨੂੰ ਸਕੂਲ ਟਾਈਮ ਦੇ ਵਿੱਚ ਹੀ ਕੀਤਾ ਜਾਵੇ ਤਾਂ ਜੋ ਅਧਿਆਪਕਾਂ ਦੀ ਗਰਮੀ ਤੋਂ ਬਚ ਸਕਣ l ਲਾਹੌਰੀਆ ਨੇ ਦੱਸਿਆ ਕਿ ਡਿਊਟੀਆਂ ਕਰਨ ਅਧਿਆਪਕ ਮਾਨਸਿਕ ਤੌਰ ਤੇ ਬਿਮਾਰ ਹੋ ਰਹੇ ਹਨ ਤੇ ਅੱਤ ਦੀ ਪਰੇਸ਼ਾਨੀ ਚ ਫਿਰ ਰਹੇ ਹਨ l ਸਰਕਾਰ ਪ੍ਰਾਇਮਰੀ ਅਧਿਆਪਕਾਂ ਨੂੰ ਡਿਊਟੀਆਂ ਤੋਂ ਨਿਜਾਤ ਦਵਾਏ l ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂ , ਨਰੇਸ਼ ਪਨਿਆੜ, ਦਲਜੀਤ ਸਿੰਘ ਲਹੌਰੀਆ, ਲਖਵਿੰਦਰ ਸਿੰਘ ਸੇਖੋਂ , ਬੀ.ਕੇ.ਮਹਿਮੀ , ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਸਿੰਘ ਮੋਹਾਲੀ , ਨੀਰਜ ਅਗਰਵਾਲ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੇਵਾਲ , ਸੋਹਣ ਸਿੰਘ ਮੋਗਾ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੋਹਾਨ , ਦੀਦਾਰ ਸਿੰਘ ਮੁਦਕੀ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਤਰਸੇਮ ਲਾਲ ਜਲੰਧਰ , ਰਿਸ਼ੀ ਕੁਮਾਰ ਜਲੰਧਰ , ਸੰਜੀਤ ਸਿੰਘ ਨਿੱਜਰ , ਰਾਜਵਿੰਦਰ ਸਿੰਘ ਰਾਜਾਸਾਂਸੀ , ਮਨਿੰਦਰ ਸਿੰਘ ਨਿੱਜਰ , ਆਦਿ ਆਗੂ ਹਾਜਰ ਸਨ ।

Saturday, May 16, 2026

ਪੱਤਰ ਪ੍ਰੇਰਕ ਬੁਢਲਾਡਾ : ਜਨਗਣਨਾ ਡਿਊਟੀ ਦੌਰਾਨ ਅਧਿਆਪਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਮਾਮਲਾ ਉਠਾਇਆ

ਜਨਗਣਨਾ ਡਿਊਟੀ ਦੌਰਾਨ ਅਧਿਆਪਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਮਾਮਲਾ ਉਠਾਇਆ

ਸਵੇਰ ਸਮੇਂ ਡਿਊਟੀ ਲਗਾਉਣ ਤੇ ਸਕੂਲੀ ਡਿਊਟੀ ਤੋਂ ਛੋਟ ਦੀ ਮੰਗ-ਅਮਨਦੀਪ ਸ਼ਰਮਾ

ਪੱਤਰ ਪ੍ਰੇਰਕ,ਬੁਢਲਾਡਾ : ਤਿੱਖੀ ਗਰਮੀ ਅਤੇ ਲੂ ਦੇ ਮੌਸਮ ਦੌਰਾਨ ਜਨਗਣਨਾ ਡਿਊਟੀ ਕਰ ਰਹੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਅੰਕੜਾ ਵਿਭਾਗ ਦੇ ਅਧਿਕਾਰੀਆਂ ਕੋਲ ਮਸਲਾ ਉਠਾਇਆ ਗਿਆ।ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਦੁਪਹਿਰ ਸਮੇਂ ਤਪਦੀ ਧੁੱਪ ਵਿੱਚ ਜਨਗਣਨਾ ਦਾ ਕੰਮ ਕਰਨਾ ਬਹੁਤ ਔਖਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਛੁੱਟੀ ਸਮੇਂ ਤੋਂ ਬਾਅਦ ਜ਼ਿਆਦਾਤਰ ਲੋਕ ਘਰਾਂ ਵਿੱਚ ਆਰਾਮ ਕਰ ਰਹੇ ਹੁੰਦੇ ਹਨ, ਜਿਸ ਕਾਰਨ ਘਰ-ਘਰ ਜਾ ਕੇ ਸਹੀ ਜਾਣਕਾਰੀ ਇਕੱਠੀ ਕਰਨ ਵਿੱਚ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗਰਮੀ ਕਾਰਨ ਡਿਊਟੀ ਕਰ ਰਹੇ ਕਰਮਚਾਰੀਆਂ ਦੀ ਸਿਹਤ ‘ਤੇ ਵੀ ਮਾੜਾ ਅਸਰ ਪੈ ਰਿਹਾ ਹੈ।ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਜਨਗਣਨਾ ਦਾ ਕੰਮ ਸਵੇਰ ਦੇ ਸਮੇਂ ਕਰਵਾਇਆ ਜਾਵੇ ਅਤੇ ਸਵੇਰ ਸਮੇਂ ਡਿਊਟੀ ਕਰਨ ਵਾਲੇ ਅਧਿਆਪਕਾਂ ਨੂੰ ਸਕੂਲੀ ਡਿਊਟੀ ਤੋਂ ਯੋਗ ਛੋਟ ਦਿੱਤੀ ਜਾਵੇ।ਜਥੇਬੰਦੀ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਜਨਗਣਨਾ ਦਾ ਕੰਮ ਸਮਾਂ ਮੰਗਣ ਵਾਲਾ ਕੰਮ ਹੈ, ਜਿਸ ਤਹਿਤ ਨਕਸ਼ੇ ਤਿਆਰ ਕਰਨੇ,ਘਰਾਂ ਦੀ ਲੋਕੇਸ਼ਨ ਟਰੇਸ ਕਰਨੀ ਅਤੇ ਸਹੀ ਵੇਰਵੇ ਇਕੱਠੇ ਕਰਨੇ ਸ਼ਾਮਲ ਹਨ। ਉਨ੍ਹਾਂ ਮੰਗ ਕੀਤੀ ਕਿ ਅਧਿਆਪਕਾਂ ਨੂੰ ਸਕੂਲ ਸਮੇਂ ਦੌਰਾਨ ਹੀ ਜਨਗਣਨਾ ਦਾ ਕੰਮ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਜਾਣ।ਮੁਲਾਕਾਤ ਦੌਰਾਨ ਅਧਿਕਾਰੀਆਂ ਵੱਲੋਂ ਜਥੇਬੰਦੀ ਦੀਆਂ ਮੰਗਾਂ ਸੁਣੀਆਂ ਗਈਆਂ।ਇਸ ਮੌਕੇ ਰਾਕੇਸ਼ ਗੋਇਲ ਬਰੇਟਾ ਸਮੇਤ ਹੋਰ ਆਗੂ ਵੀ ਹਾਜ਼ਰ ਸੀ।


Thursday, May 14, 2026

ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਕਣਕਵਾਲ ਚਹਿਲਾਂ-ਹੀਰੋਂ ਖੁਰਦ ਰੋਡ 'ਤੇ ਸਥਿੱਤ ਸੀਬੀਐਸਈ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਦਾ ਬਾਰਵੀਂ ਜਮਾਤ (ਨਾਨ ਮੈਡੀਕਲ,ਮੈਡੀਕਲ, ਕਾਮਰਸ,ਆਰਟਸ, ਇੰਟਰ-ਆਰਟਸ) ਦਾ ਸਲਾਨਾ ਨਤੀਜਾ 100 ਫ਼ੀਸਦ ਰਿਹਾ। ਜਿਸ ਵਿੱਚ ਹਰਪ੍ਰੀਤ ਕੌਰ ਨੇ 96 ਫ਼ੀਸਦ ਅੰਕ ਹਾਸਿਲ ਕਰਕੇ ਪਹਿਲਾ,ਯਾਦਵਿੰਦਰ ਸਿੰਘ ਨੇ 93 ਫ਼ੀਸਦ ਅੰਕ ਹਾਸਿਲ ਕਰਕੇ ਦੂਜਾ ਅਤੇ ਗਗਨਦੀਪ ਕੌਰ ਅਤੇ ਪ੍ਰਭਜੋਤ ਕੌਰ ਨੇ 90 ਫ਼ੀਸਦ ਅੰਕ ਹਾਸਿਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਤੋਂ ਇਲਾਵਾ ਗਗਨਦੀਪ ਕੌਰ ਅਤੇ ਹਰਪ੍ਰੀਤ ਕੌਰ (ਕਾਮਰਸ) ਨੇ ਪੰਜਾਬੀ ਵਿਸ਼ੇ 'ਚੋਂ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ ਅਤੇ ਅਮਨਦੀਪ ਕੌਰ ਨੇ 99 ਅੰਕ ਹਾਸਿਲ ਕੀਤੇ। ਇਸ ਤੋਂ ਇਲਾਵਾਂ 80 ਫ਼ੀਸਦ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਅਮਨਦੀਪ ਕੌਰ,ਰਮਨਪ੍ਰੀਤ ਕੌਰ,ਹੁਸਨਪ੍ਰੀਤ ਕੌਰ,ਕਮਲਪ੍ਰੀਤ ਕੌਰ,ਖੁਸ਼ਪਿੰਦਰ ਕੌਰ, ਤਰਨਵੀਰ ਸਿੰਘ ਸ਼ਾਮਲ ਰਹੇ।ਸਕੂਲ ਦੇ ਪ੍ਰਿੰਸੀਪਲ ਕੁਲਦੀਪ ਸਿੰਘ ਲਿੱਟ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ। ਅਕੈਡਮੀ ਚੇਅਰਮੈਨ ਸ. ਕੁਲਵਿੰਦਰ ਸਿੰਘ ਚਹਿਲ ਨੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਅਤੇ ਬੱਚਿਆਂ ਦੇ ਸੁਨਿਹਰੀ ਭਵਿੱਖ ਦਾ ਕਾਮਨਾ ਕਰਦੇ ਹੋਂਏ ਖੁਸ਼ੀਂ ਜਾਹਿਰ ਕੀਤੀ। ਇਸ ਦੌਰਾਨ ਅਕੈਡਮੀ ਪ੍ਰਬੰਧਕ ਗੁਰਸ਼ਰਨ ਸਿੰਘ ਤੱਗੜ, ਰਾਜ ਕੁਮਾਰ ਵਸ਼ਿਸ਼ਟ, ਸਮੂਹ ਸਟਾਫ ਨੇ ਖੁਸ਼ੀ ਜਾਹਰ ਕਰਦਿਆਂ ਕਿਹਾ ਇਨ੍ਹਾਂ ਹੋਣਹਾਰ ਬੱਚਿਆਂ ਨੇ ਪੜ੍ਹਾਈ ਵਿੱਚ ਪ੍ਰਤਿੱਭਾ ਹਾਸਲ ਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਮਾਣ ਵਧਾਇਆ ਹੈ।