Saturday, August 31, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਜ਼ਿਲ੍ਹਾ ਪੱਧਰੀ ਟਾਈਪਿੰਗ ਮੁਕਾਬਲਿਆਂ 'ਚ ਖੁਸ਼ਪ੍ਰੀਤ ਸਿੰਘ ਨੇ ਕੀਤਾ ਪਹਿਲਾ ਸਥਾਨ ਪ੍ਰਾਪਤ

ਜ਼ਿਲ੍ਹਾ ਪੱਧਰੀ ਟਾਈਪਿੰਗ ਮੁਕਾਬਲਿਆਂ 'ਚ ਖੁਸ਼ਪ੍ਰੀਤ ਸਿੰਘ ਨੇ ਕੀਤਾ ਪਹਿਲਾ ਸਥਾਨ ਪ੍ਰਾਪਤ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸੰਗਰੂਰ ਦੀ ਅਗਵਾਈ ਵਿੱਚ ਅਤੇ ਜ਼ਿਲ੍ਹਾ ਕਰੀਅਰ ਗਾਈਡੈਂਸ ਕੌਂਸਲਰ ਰਾਕੇਸ਼ ਕੁਮਾਰ ਦੀ ਦੇਖ ਰੇਖ ਹੇਠ ਹੋਏ ਜ਼ਿਲ੍ਹਾ ਪੱਧਰੀ ਪੰਜਾਬੀ ਟਾਈਪਿੰਗ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਖੇਪਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਖੁਸ਼ਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣਾ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ।ਬਲਾਕ ਕਰੀਅਰ ਕੌਂਸਲਰ ਚੀਮਾ ਯਾਦਵਿੰਦਰ ਸਿੰਘ ਨੇ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਇਸ ਵਿਦਿਆਰਥੀ ਨੂੰ ਕੰਪਿਊਟਰ ਅਧਿਆਪਕ ਪ੍ਰਵੀਨ ਬਾਲਾ ਲਗਾਤਾਰ ਤਿਆਰੀ ਕਰਵਾ ਰਹੇ ਸਨ।ਸਕੂਲ ਪਹੁੰਚਣ 'ਤੇ ਸਕੂਲ ਮੁਖੀ ਮਨੀਸ਼ ਕੁਮਾਰ, ਇੰਚਾਰਜ ਯਾਦਵਿੰਦਰ ਕੁਮਾਰ,ਅਵਿਨਾਸ਼ ਕੁਮਾਰ, ਕੈਰੀਅਰ ਕੌਂਸਲਰ ਇੰਚਾਰਜ ਭੁਪਿੰਦਰ ਕੌਰ,ਪ੍ਰਵੀਨ ਬਾਲਾ, ਸ੍ਰੀਮਤੀ ਰਿੰਕੂ,ਰਾਜਵੀਰ ਕੌਰ,ਭਾਵਨਾ ਸਿੰਗਲਾ,ਗੁਰਮੀਤ ਕੌਰ ਆਦਿ ਅਧਿਆਪਕਾਂ ਨੇ ਸਨਮਾਨਿਤ ਕੀਤਾ।


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿੱਚ ਹੋਇਆ ਉੱਤਰ ਖੇਤਰ ਪੱਧਰੀ ਖੇਡਾਂ ਦਾ ਸ਼ਾਨਦਾਰ ਆਗਾਜ਼

ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿੱਚ ਹੋਇਆ ਉੱਤਰ ਖੇਤਰ ਪੱਧਰੀ ਖੇਡਾਂ ਦਾ ਸ਼ਾਨਦਾਰ ਆਗਾਜ਼

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਵਿੱਦਿਆ ਭਾਰਤੀ ਅਖਿਲ ਭਾਰਤੀ ਦੁਆਰਾ 35ਵੀਆਂ ਉੱਤਰ ਖੇਤਰ ਪੱਧਰੀ ਖੇਡਾਂ ਦਾ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਸ਼ਾਨਦਾਰ ਆਗਾਜ਼ ਹੋਇਆ।ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਇਹਨਾਂ ਖੇਡਾਂ ਦੀ ਤਿਰੰਗਾ ਝੰਡਾ ਲਹਿਰਾਉਣ ਤੇ ਰਾਸ਼ਟਰੀ ਗੀਤ ਨਾਲ ਸ਼ਾਨਦਾਰ ਸ਼ੁਰੂਆਤ ਹੋਈ। ਉੁਹਨਾਂ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਲਗਭਗ 500 ਖਿਡਾਰੀਆਂ ਨੇ ਹਿੱਸਾ ਲਿਆ। ਜਿਸ ਵਿੱਚ ਕੁਸ਼ਤੀ, ਜੂਡੋ, ਤਾਇਕਵਾਂਡੋ ਤੇ ਕੁਰਾਸ਼ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਉੱਤੇ ਮੁੱਖ ਮਹਿਮਾਨ ਦੇ ਤੌਰ ਤੇ ਨਵਜੋਤ ਸਿੰਘ ਧਾਲੀਵਾਲ ਜਿਲ੍ਹਾ ਖੇਡ ਅਫਸਰ ਮਾਨਸਾ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਵਿੱਦਿਆ ਭਾਰਤੀ ਉੱਤਰ ਖੇਤਰ ਦੇ ਮਹਾਂ ਮੰਤਰੀ ਦੇਸ ਰਾਜ, ਪੰਜਾਬ ਪ੍ਰਾਂਤ ਮਹਾ ਮੰਤਰੀ ਡਾ. ਨਵਦੀਪ ਸ਼ੇਖਰ ਪਹੁੰਚੇ। ਆਏ ਹੋਈ ਮਹਿਮਾਨਾਂ ਨੇ ਪਰਮਾਤਮਾ ਦਾ ਓਟ ਆਸਰਾ ਲੈਂਦਿਆਂ ਜੋਤੀ ਪਰਚੰਡ ਕਰਕੇ ਇਹਨਾਂ ਖੇਡਾਂ ਦਾ ਆਰੰਭ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਵਿੱਦਿਆ ਭਾਰਤੀ ਉੱਤਰ ਖੇਤਰ ਮਹਾ ਮੰਤਰੀ ਦੇਸ਼ਰਾਜ ਨੇ ਦੱਸਿਆ ਕਿ ਵਿੱਦਿਆ ਭਾਰਤੀ ਦੀਆਂ ਖੇਡਾਂ ਦੀ ਸ਼ੁਰੂਆਤ 1989 ਈਸਵੀ ਤੋਂ ਹੋਈ। ਵਿੱਦਿਆ ਭਾਰਤੀ ਦੀਆਂ ਸੰਸਥਾਵਾਂ ਦੇ ਖਿਡਾਰੀਆਂ ਦੁਆਰਾ ਅਨੁਸ਼ਾਸਨ, ਵਧੀਆ ਕਾਰਗੁਜ਼ਾਰੀ ਅਤੇ ਖੇਡ ਭਾਵਨਾ ਦੇ ਪ੍ਰਦਰਸ਼ਨ ਕਾਰਨ ਸਕੂਲ ਗੇਮਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਵਿੱਦਿਆ ਭਾਰਤੀ ਨੂੰ ਫੇਅਰ ਪਲੇਅ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਸਮੇਂ ਖੇਡ ਝੰਡਾ ਲਹਿਰਾ ਕੇ ਸਾਰੇ ਖਿਡਾਰੀਆਂ ਦੁਆਰਾ ਭਾਈਚਾਰਕ ਸਾਂਝ ਨਾਲ ਖੇਡ ਨਿਯਮਾਂ ਅਤੇ ਅਨੁਸ਼ਾਸਨ ਦਾ ਪਾਲਣ ਕਰਦੇ ਹੋਏ ਖੇਡਣ ਦੀ ਸਹੁੰ ਚੁੱਕੀ ਗਈ।ਇਸ ਮੌਕੇ ਮਹਿਮਾਨ ਦੇ ਤੌਰ 'ਤੇ ਪਹੁੰਚੀਆਂ ਸ਼ਖਸ਼ੀਅਤਾਂ ਨੇ ਖੇਡਾਂ ਨੂੰ ਵਿਦਿਆਰਥੀ ਜੀਵਨ ਦਾ ਅਹਿਮ ਹਿੱਸਾ ਦੱਸਦੇ ਹੋਏ ਕਿਹਾ ਕਿ ਖੇਡਾਂ ਮਨੁੱਖ ਵਿੱਚ ਉੱਚ ਨੈਤਿਕ ਗੁਣ ਪੈਦਾ ਕਰਦੀਆਂ ਹਨ।ਉਹਨਾਂ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਸਖਤ ਮਿਹਨਤ ਕਰਨ ਅਤੇ ਭਵਿੱਖ ਵਿੱਚ ਇਕ ਕਾਮਯਾਬ ਖਿਡਾਰੀ ਅਤੇ ਇੱਕ ਉੱਤਮ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸਮੂਹ ਸਕੂਲ ਪ੍ਰਬੰਧਕ ਕਮੇਟੀ ਮੈਂਬਰ ਤੇ ਸਕੂਲ ਸਟਾਫ ਹਾਜ਼ਰ ਸੀ।

ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : ਐਸ.ਏ.ਐਸ. ਸਕੂਲ ਦੇ ਖ਼ਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਮਾਰੀਆਂ ਮੱਲ੍ਹਾਂ

ਐਸ.ਏ.ਐਸ. ਸਕੂਲ ਦੇ ਖ਼ਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਮਾਰੀਆਂ ਮੱਲ੍ਹਾਂ 

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਐਸ.ਏ.ਐਸ. ਇੰਟਰਨੈਸ਼ਨਲ ਸਕੂਲ ਚੀਮਾ ਦੇ ਵਿਦਿਆਰਥੀਆਂ ਨੇ ਚੱਲ ਰਹੀਆਂ 68ਵੀਆਂ ਪੰਜਾਬ ਰਾਜ ਸਕੂਲੀ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੀਆਂ ਵੱਖ-ਵੱਖ ਖੇਡਾਂ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਵਿਦਿਆਰਥੀਆਂ ਨੇ  ਜਿੱਤ ਪ੍ਰਾਪਤ ਕੀਤੀ ਅਤੇ ਆਪਣੀ ਚੋਣ ਰਾਜ ਪੱਧਰੀ ਖੇਡਾਂ 'ਚ ਕਰਵਾਈ।ਜਿਹਨਾਂ ਵਿੱਚ ਕ੍ਰਿਕਟ ਅੰਡਰ-19 ਵਿੱਚ ਗੁਣਨੀਤ ਕੌਰ ,ਸ਼ੂਟਿੰਗ ਅੰਡਰ-19 ਕਿਰਨਦੀਪ ਕੌਰ ਅਰਸ਼ ਗੋਇਲ ਕੁਸ਼ਤੀ ਅੰਡਰ-19 ਸ਼ਰਨਪ੍ਰੀਤ ਕੌਰ ਕਿੱਕ-ਬਾਕਸਿੰਗ  ਅੰਡਰ 14 ਅੰਗਦ ਵੀਰ ਸਿੰਘ ਵੁਸੂ ਵਿੱਚ ਅੰਡਰ-17 ਕਮਲਪ੍ਰੀਤ ਕੌਰ,ਮਨਪ੍ਰੀਤ ਕੌਰ, ਅੰਡਰ 19 ਸਿਮਰਨ ਕੌਰ ,ਅੰਡਰ-17 ਹਰਪ੍ਰੀਤ ਸਿੰਘ ਵਾਲੀਬਾਲ ਸਮੈਇੰਗ ਅੰਡਰ-19 ਵਿੱਚ ਹੁਸਨਦੀਪ ਸਿੰਘ ਸੈਪਕ-ਟਾਕਰਾ ਵਿੱਚ ਗੁਣਨੀਤ ਕੌਰ ਇਸੇ ਤਰ੍ਹਾਂ ਕਬੱਡੀ ਨੈਸ਼ਨਲ ਸਟਾਈਲ ਅੰਡਰ-14 ਮਨਦੀਪ ਸਿੰਘ,ਜਸ਼ਨਪ੍ਰੀਤ ਕੌਰ,ਅੰਡਰ-17 ਜਗਜੀਤ ਸਿੰਘ,ਕਬੱਡੀ ਸਰਕਲ ਅੰਡਰ-17 ਮਨਪ੍ਰੀਤ ਕੌਰ,ਕਮਲਪ੍ਰੀਤ ਕੌਰ ਜੂਡੋ ਅੰਡਰ-14 ਮਨਜੋਤ ਕੌਰ,ਅੰਡਰ 17 ਅਰਸ਼ਦੀਪ ਕੌਰ ਅੰਡਰ-19 ਸ਼ਰਨਪ੍ਰੀਤ ਕੌਰ ਤੇ ਕੁਲਦੀਪ ਕੌਰ ਅਰਸ਼ਪਿੰਦਰ ਕੌਰ ਅੰਡਰ-17 ਰਹਿਮਾਨ ਖਾਨ,ਤਰਨਵੀਰ ਸਿੰਘ‌ ਆਦਿ ਵਿਦਿਆਰਥੀਆਂ ਨੇ ਰਾਜ ਪੱਧਰੀ ਖੇਡਾਂ ਵਿੱਚ ਆਪਣਾ ਨਾਮ ਪੱਕਾ ਕਰਵਾਇਆ।ਸਕੂਲ ਦੇ ਪ੍ਰਿੰਸੀਪਲ ਬਿਕਰਮ ਸ਼ਰਮਾ ਨੇ ਉਮੀਦ ਜਤਾਈ ਕਿ ਜਿਸ ਤਰ੍ਹਾਂ ਪਿਛਲੇ ਸਾਲ ਸਕੂਲ ਦੇ ਵਿਦਿਆਰਥੀਆਂ ਨੇ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਜਿੱਤ ਪ੍ਰਾਪਤ ਕਰਕੇ ਆਪਣੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਇਸੇ ਤਰ੍ਹਾਂ ਇਸ ਸਾਲ ਵੀ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਨਾਮਣਾ ਖੱਟਣਗੇ।ਸਕੂਲ ਦੇ ਉਪ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਵਿਦਿਆਰਥੀਆਂ ਦੇ ਨਾਲ ਸਕੂਲ ਖੇਡਾਂ ਦੇ ਇੰਚਾਰਜ ਰੁਪਿੰਦਰ ਸਿੰਘ,ਜੂਡੋ ਕੋਚ ਪ੍ਰਿਥੀਪਾਲ ਸਿੰਘ,ਬਾਕਸਿੰਗ ਕੋਚ ਮਨਪ੍ਰੀਤ ਕੌਰ,ਸ਼ੂਟਿੰਗ ਕੋਚ ਗਗਨ ਸਿੰਘ,ਸਕੇਟਿੰਗ ਕੋਚ ਸਾਹਿਲ ਸਿੰਗਲਾ ਅਤੇ ਸਮੂਹ ਸਟਾਫ ਨੂੰ ਜਿੱਤ ਦੀ ਵਧਾਈ ਦਿੱਤੀ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਦੀ ਮੀਟਿੰਗ

ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਦੀ ਮੀਟਿੰਗ

ਛੇਤੀ ਸਿੱਖਿਆ ਵਿਕਾਸ ਬੋਰਡ ਕਮੇਟੀ ਦੀ ਮੀਟਿੰਗ ਬੁਲਾ ਕੇ ਮੰਗਾਂ ਪੂਰੀਆਂ ਕਰਨ ਦਾ ਦਿੱਤਾ ਭਰੋਸਾ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਪੰਜਾਬ ਦੀ ਮੀਟਿੰਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਉਨਾਂ ਦੀ ਰਿਹਾਇਸ਼ ਸੰਗਰੂਰ ਵਿਖੇ ਹੋਈ ਹੈ। ਯੂਨੀਅਨ ਵੱਲੋਂ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ, ਸੂਬਾਈ ਜਨਰਲ ਸਕੱਤਰ ਸੁਖਬੀਰ ਸਿੰਘ ਪਾਤੜਾਂ ਅਤੇ ਮੀਤ ਪ੍ਰਧਾਨ ਵਿਸ਼ਾਲ ਭਠੇਜਾ ਪਹੁੰਚੇ ਹੋਏ ਸਨ ਜਦਕਿ ਮੀਟਿੰਗ ਲਈ ਕੇਵਲ ਯੂਨੀਅਨ ਦੇ ਮੁਖੀ ਨੂੰ ਹੀ ਲਿਜਾਇਆ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰ. ਬੀਰ ਨੇ ਮੰਗਾਂ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਦੇ ਆਦਰਸ਼ ਸਕੂਲਾਂ ਦੇ ਸਮੁੱਚੇ ਕਰਮਚਾਰੀ ਅੱਜ ਬੇਹੱਦ ਨਿਗੂਣੀਆਂ ਤਨਖਾਹਾਂ 'ਤੇ ਨੌਕਰੀਆਂ ਕਰਨ ਲਈ ਮਜ਼ਬੂਰ ਹਨ।ਜਿਸ ਨਾਲ ਪਰਿਵਾਰਾਂ ਦੇ ਗੁਜ਼ਾਰੇ ਕਰਨੇ ਬੇਹੱਦ ਔਖੇ ਹਨ। ਉਨ੍ਹਾਂ ਸਰਕਾਰ ਤੋਂ ਗ੍ਰੇਡ ਪੇਅ ਮੁਤਾਬਕ ਤਨਖਾਹਾਂ ਦੀ ਪੁਰਜ਼ੋਰ ਮੰਗ ਕੀਤੀ ਹੈ।ਯੂਨੀਅਨ ਦੇ ਪ੍ਰਮੁੱਖ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਆਦਰਸ਼ ਸਕੂਲਾਂ ਦੀ ਹਾਲਤ ਅਤਿ ਤਰਸਯੋਗ ਬਣੀ ਹੋਈ ਹੈ।ਜਿਸ ਨੂੰ ਸਰਕਾਰ ਵੱਲੋਂ ਸੁਹਿਰਦਤਾ ਤੇ ਗੰਭੀਰਤਾ ਨਾਲ ਲੈ ਕੇ ਮੁੱਖ ਧਾਰਾ ਦੇ ਵਿੱਚ ਲਿਆਇਆ ਜਾ ਸਕਦਾ ਹੈ।ਉਨ੍ਹਾਂ 12-12 ਸਾਲਾਂ ਤੋਂ ਨਿਰਵਿਘਨ ਨੌਕਰੀਆਂ ਕਰਦੇ ਕਰਮਚਾਰੀਆਂ ਦੀਆਂ ਨੌਕਰੀਆਂ ਪੱਕੀਆਂ ਕਰਨ ਦੀ ਮੰਗ ਵੀ ਪੇਸ਼ ਕੀਤੀ ਹੈ।ਮੁੱਖ ਮੰਤਰੀ ਨੇ ਸਮੁੱਚੀਆਂ ਮੰਗਾਂ ਸੁਣਨ ਤੋਂ ਬਾਅਦ ਕਿਹਾ ਕਿ ਸਾਨੂੰ ਖ਼ੁਦ ਨੂੰ ਪਤਾ ਹੈ ਕਿ ਆਦਰਸ਼ ਸਕੂਲ ਕਿੱਥੇ-ਕਿੱਥੇ ਸਥਾਪਤ ਹਨ।ਉਨ੍ਹਾਂ ਪਿੰਡਾਂ ਵਿੱਚ ਸਥਾਪਿਤ ਆਦਰਸ਼ ਸਕੂਲਾਂ ਦੇ ਨਾਵਾਂ ਦਾ ਜ਼ਿਕਰ ਵੀ ਕੀਤਾ ਹੈ। ਉਨ੍ਹਾਂ ਬੱਚਿਆਂ ਨੂੰ  ਸਹੂਲਤਾਂ ਨਾ ਮਿਲਣ 'ਤੇ ਵੀ ਚਿੰਤਾ ਪ੍ਰਗਟ ਕੀਤੀ ਹੈ।ਮੁੱਖ ਮੰਤਰੀ ਨੇ ਯੂਨੀਅਨ ਦੀਆਂ ਸਮੁੱਚੀ ਵਾਰਤਾ ਸੁਣਨ ਤੋਂ ਬਾਅਦ ਕਿਹਾ ਕਿ ਬਹੁਤ ਛੇਤੀ ਸਿੱਖਿਆ ਵਿਕਾਸ ਬੋਰਡ ਕਮੇਟੀ ਦੀ ਮੀਟਿੰਗ ਬੁਲਾ ਕੇ ਆਦਰਸ਼ ਸਕੂਲਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਕਿਸੇ ਵੀ ਕਿਸਮ ਦੀ ਸਮੱਸਿਆਂ ਨਹੀਂ ਆਉਣ ਦਿੱਤੀ ਜਾਵੇਗੀ।ਯੂਨੀਅਨ ਦੇ ਆਗੂਆਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਦੇ ਮੀਟਿੰਗ ਵਿੱਚ ਕੀਤੇ ਦਾਅਵੇ ਵਾਅਦੇ ਵਫ਼ਾ ਨਾ ਹੋਏ ਤਾਂ ਆਗਾਮੀ ਵਿਧਾਨ ਸਭਾ ਚੋਣਾਂ ਅੰਦਰ ਜਥੇਬੰਦੀ ਸਰਕਾਰ ਨੂੰ ਘੇਰਨ ਲਈ ਮਜ਼ਬੂਰ ਹੋਵੇਗੀ ਜਦਕਿ ਸਮੁੱਚਾ ਮਾਮਲਾ ਆਦਰਸ਼ ਸਕੂਲਾਂ ਦਾ ਸਰਕਾਰ ਦੇ ਧਿਆਨ ਵਿੱਚ ਹੈ।ਇਸ ਤੋਂ ਪਹਿਲਾਂ ਵੀ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨਾਲ ਦਰਜਨਾਂ ਮੀਟਿੰਗਾਂ ਯੂਨੀਅਨ ਦੀਆਂ ਹੋ ਚੁੱਕੀਆਂ ਹਨ ਪਰ ਪਰਨਾਲਾ ਹਾਲੇ ਉੱਥੇ ਹੀ ਹੈ।

Friday, August 30, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਰਾਜ ਦਿਉਣ ਦੀ ਬੇਵਕਤੀ ਮੌਤ 'ਤੇ ਦੁੱਖ ਵੰਡਾਇਆ

ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਰਾਜ ਦਿਉਣ ਦੀ ਬੇਵਕਤੀ ਮੌਤ 'ਤੇ ਦੁੱਖ ਵੰਡਾਇਆ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸੰਨ 2003 ਤੋਂ ਬੱਚਿਆਂ ਨੂੰ ਵਿੱਦਿਆ ਦਾ ਪ੍ਰਸਾਰ ਕਰ ਰਹੇ ਰਾਜਵਿੰਦਰ ਸਿੰਘ ਰਾਜ ਦਿਉਣ ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਦਾ ਪਿਛਲੇ ਦਿਨੀਂ ਭਿਆਨਕ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਹੈ।ਉਹ ਕੁਝ ਦਿਨ ਪਹਿਲਾਂ ਹੀ ਮਾਮੂਲੀ ਦਰਦ ਕਰਕੇ ਚੈਕ ਅੱਪ ਕਰਵਾਇਆ ਗਿਆ ਤਾਂ ਰਿਪੋਰਟਾਂ ਵਿੱਚ ਬਲੱਡ ਕੈਂਸਰ ਆਇਆ ਜਿਸ ਦਾ ਇਲਾਜ ਪੀਜੀਆਈ ਚੰਡੀਗੜ੍ਹ ਤੋਂ ਚੱਲ ਰਿਹਾ ਸੀ ਤੇ ਹੁਣ ਉਹ ਕਾਫੀ ਦਿਨਾਂ ਤੋਂ ਬੀਕਾਨੇਰ ਵਿਖੇ ਦਾਖਲ ਸਨ। ਉਹਨਾਂ ਦੇ ਅਚਾਨਕ ਦਿਹਾਂਤ 'ਤੇ ਪੂਰੇ ਅਧਿਆਪਕ ਵਰਗ ਵਿੱਚ ਮਾਤਮ ਛਾ ਗਿਆ।ਰਾਜ ਸਿੰਘ ਸੰਘਰਸ਼ਾਂ ਦੇ ਮੈਦਾਨ ਵਿੱਚ ਮੂਹਰੀ ਕਤਾਰ ਸਾਥ ਦਿੰਦੇ ਬਹੁਤ ਹੀ ਮਿਲਾਪੜੇ,ਮਿਲਵਰਤਣ ਸੁਭਾਅ ਦੇ ਸੁਭਾਅ ਦੇ ਮਾਲਕ ਅਧਿਆਪਕ ਸਨ।ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਯੂਨੀਅਨ ਦੇ ਸੂਬਾ ਕਨਵੀਨਰ ਸੁਖਚੈਨ ਸਿੰਘ ਗੁਰਨੇ,ਕਲਵੰਤ ਕੁਮਾਰੀ ਬਠਿੰਡਾ,ਸਵਰਨਾ ਦੇਵੀ,ਮੱਖਣ ਸਿੰਘ ਮੱਲ ਸਿੰਘ ਵਾਲਾ,ਜਗਰੂਪ ਸਿੰਘ ਹੀਰੇ ਵਾਲਾ,ਸਰਬਜੀਤ ਬੋਹਾ ਆਦਿ ਨੇ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇੱਕ ਸਾਲ ਪਹਿਲਾਂ ਹੀ ਸਰਕਾਰ ਨੇ ਪੱਕੇ ਕੀਤਾ ਸੀ।ਅਜੇ ਤੱਕ ਸਾਰੇ ਰੈਗੂਲਰ ਅਧਿਆਪਕਾਂ ਵਾਂਗ ਪੇਅ ਸਕੇਲ ਲਾਗੂ ਨਹੀਂ ਹੋਏ ਸਨ।ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਪਰਿਵਾਰ ਦੀ ਹਰ ਸੰਭਵ ਸਹਾਇਤਾ ਕਰਨੀ ਚਾਹੀਦੀ ਹੈ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਦਿ ਰੌਇਲ ਗਲੋਬਲ ਸਕੂਲ ਦੇ ਵਿਦਿਆਰਥੀ ਤਾਇਕਵਾਂਡੋ ਵਿੱਚ ਛਾਏ

ਦਿ ਰੌਇਲ ਗਲੋਬਲ ਸਕੂਲ ਦੇ ਵਿਦਿਆਰਥੀ ਤਾਇਕਵਾਂਡੋ ਵਿੱਚ ਛਾਏ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਜਿਲ੍ਹਾ ਪੱਧਰ 'ਤੇ ਹੋਏ ਤਾਇਕਵਾਂਡੋ ਦੇ ਹੋਏ ਮੁਕਾਬਲਿਆਂ ਵਿੱਚ ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਦੇ ਵਿਦਿਆਰਥੀ ਮਨਿੰਦਰ ਸਿੰਘ ਜਮਾਤ ਸੱਤਵੀਂ ਅਤੇ ਮਹਿਕਪ੍ਰੀਤ ਕੌਰ ਜਮਾਤ ਛੇਵੀਂ ਨੇ ਪਹਿਲੇ ਸਥਾਨ ਹਾਸਲ ਕੀਤਾ।ਇਹ ਮੁਕਾਬਲੇ ਮਨੂ ਵਾਟਿਕਾ ਸਕੂਲ ਬੁਢਲਾਡਾ ਵਿੱਚ ਹੋਏ,ਜਿਸ ਵਿੱਚ ਵੱਖ-ਵੱਖ ਦੇ ਜਿਲ੍ਹਿਆਂ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਸਕੂਲ ਪੁਹੰਚਣ 'ਤੇ ਵਿਦਿਆਰਥੀਆਂ ਦਾ ਨਿੱਘਾ ਸੁਆਗਤ ਕੀਤਾ ਗਿਆ।ਸਕੂਲ ਪ੍ਰਿੰਸੀਪਲ ਯੋਗਿਤਾ ਭਾਟੀਆ ਨੇ ਕਿਹਾ ਸਾਨੂੰ ਸਾਡੇ ਵਿਦਿਆਰਥੀਆਂ ਤੇ ਮਾਣ ਹੈ ਜੋ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਹਨ।ਅਸੀਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਰ ਯਤਨ ਕਰ ਰਹੇ ਹਾਂ। ਦਿ ਰੌਇਲ ਗਲੋਬਲ ਸਕੂਲ ਸਕੂਲ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਾਡੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਤੇ ਮਾਣ ਹੈ ।ਅਸੀਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹਾਂ। ਉਹਨਾਂ ਨੇ ਇਸ ਮੌਕੇ ਸਰੀਰਕ ਸਿੱਖਿਆ ਦੇ ਅਧਿਆਪਕ ਹਰਜਿੰਦਰ ਸਿੰਘ, ਪਰਮਿੰਦਰ ਸਿੰਘ ਅਤੇ  ਤਾਇਕਵਾਂਡੋ ਦੇ ਕੋਚ ਰਾਜੂ ਨੂੰ ਵੀ ਵਧਾਈ ਦਿੱਤੀ,ਜਿਹਨਾਂ ਦੀ ਅਗਵਾਈ ਅਤੇ ਮਿਹਨਤ ਸਦਕਾ ਵਿਦਿਆਰਥੀ ਇੱਥੋਂ ਤੱਕ ਪਹੁੰਚੇ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਵਿੱਚ ਪੰਜਾਬ ਦੀ ਵਿਰਾਸਤ ਅਤੇ ਕਦਰਾਂ-ਕੀਮਤਾਂ ਸਮਕਾਲੀ ਸਥਿਤੀ ਵਿਸ਼ੇ ’ਤੇ ਅੰਤਰ-ਰਾਸਟਰੀ ਸੈਮੀਨਾਰ ਕਰਵਾਇਆ

ਗੁਰੂ ਨਾਨਕ ਕਾਲਜ ਬੁਢਲਾਡਾ ਵਿੱਚ ਪੰਜਾਬ ਦੀ ਵਿਰਾਸਤ ਅਤੇ ਕਦਰਾਂ-ਕੀਮਤਾਂ ਸਮਕਾਲੀ ਸਥਿਤੀ ਵਿਸ਼ੇ ’ਤੇ ਅੰਤਰ-ਰਾਸਟਰੀ ਸੈਮੀਨਾਰ ਕਰਵਾਇਆ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਪੰਜਾਬ ਦੀ ਵਿਰਾਸਤ ਅਤੇ ਕਦਰਾਂ-ਕੀਮਤਾਂ ਸਮਕਾਲੀ ਸਥਿਤੀ ਵਿਸ਼ੇ 'ਤੇ ਇੱਕ ਰੋਜ਼ਾ ਅੰਤਰ-ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਅਤੇ ਉੱਘੇ ਸਮਾਜ ਸੇਵੀ ਸੁੱਖੀ ਬਾਠ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਸ਼ੁਰੂ ਵਿੱਚ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਜੀ ਆਇਆ ਨੂੰ ਆਖਦਿਆਂ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਸੁੱਖੀ ਬਾਠ ਦੀ ਸੰਸਥਾ ਪੂਰੇ ਵਿਸ਼ਵ ਵਿੱਚ ਜਾਣੀ ਪਛਾਣੀ ਸੰਸਥਾ ਹੈ। ਪੰਜਾਬ ਦੀ ਜੜ੍ਹਾਂ ਨਾਲ ਜੁੜੇ ਅਜਿਹੇ ਲੋਕ ਵਿਰਲੇ ਟਾਂਵੇ ਹਨ ਜਿਹੜੇ ਵਿਦੇਸ਼ਾਂ ਵਿੱਚ ਕਮਾਈ ਕਰਕੇ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਲਗਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹੀ ਪੰਜਾਬ ਦੀ ਵਿਰਾਸਤ ਹੈ। ਡਾ. ਰਾਜਨਦੀਪ ਕੌਰ ਪੰਜਾਬ ਦੀ ਵਿਰਾਸਤ ਨੂੰ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਰਾਹੀਂ ਪਰਿਭਾਸ਼ਿਤ ਕਰਦਿਆਂ ਪੰਜਾਬ ਦੀ ਵਿਰਾਸਤ ਦਾ ਮਾਡਲ ਪੇਸ਼ ਕੀਤਾ। ਡਾ. ਹਰਵਿੰਦਰਜੀਤ ਸਿੰਘ ਨੇ ਪੰਜਾਬ ਦੇ ਪਛਾਣ ਚਿੰਨ੍ਹ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਪੁਰਾਤਨ ਸਿਖਿਆ ਪ੍ਰਣਾਲੀ ਬਾਰੇ ਬੋਲਦਿਆਂ ਕਿਹਾ ਕਿ ਅੰਗਰੇਜਾਂ ਨੇ ਬਹੁਤ ਸਾਰੀਆਂ ਗੱਲਾਂ ਇਸ ਵਿਰਾਸਤ ਤੋਂ ਲਈਆਂ ਹਨ। ਗੁਰਦੀਪ ਸਿੰਘ ਪੰਜਾਬ ਦੇ ਹਵਾਲੇ ਨਾਲ ਬਿਰਤਾਂਤ ਦੀ ਜੰਗ ਦੀ ਬਾਰੀਕੀਆਂ ਸਾਂਝੀਆਂ ਕੀਤੀਆਂ। ਡਾ. ਕਰਨੈਲ ਸਿੰਘ ਬੈਰਾਗੀ ਨੇ ਕਿਹਾ ਕਿ ਦਰਿਆਵਾਂ ਤੋਂ ਬਿਨਾਂ ਪੰਜਾਬ ਦੀ ਵਿਰਾਸਤ ਸਮਝੀ ਹੀ ਨਹੀਂ ਜਾ ਸਕਦੀ। ਡਾ. ਸਤਗੁਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਵਿਰਾਸਤ ਦੀ ਅਮੀਰੀ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੁੰਦੀ ਹੈ।  ਉਨ੍ਹਾਂ ਨੇ ਸਿਧਾਂਤ ਨੂੰ ਅਮਲ ਵਿਚ ਲਿਆਂਦਾ ਹੈ, ਇੱਥੋਂ ਸਾਡੀ ਵਿਰਾਸਤ ਦੀ ਵੱਖਰਤਾ ਬਣਦੀ ਹੈ। ਮੁਖ ਵਕਤਾ ਸੁੱਖੀ ਬਾਠ ਨੇ ਪੰਜਾਬ ਦੀ ਵਿਰਾਸਤ ਦੀਆਂ ਗੱਲਾਂ ਨੂੰ ਆਪਣੇ ਜੀਵਨ ਨਾਲ ਜੋੜ ਕੇ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੇ ਸਮਾਜ ਦਾ ਢਾਂਚਾ ਬਿਲਕੁਲ ਬਦਲ ਗਿਆ ਹੈ। ਉਨ੍ਹਾਂ ਨੇ ਇਸ ਸਮੇਂ ਦੇ ਕੈਨੇਡਾ ਦੇ ਹਾਲਾਤ ਸਾਂਝੇ ਕਰਦਿਆਂ ਕਿਹਾ ਕਿ ਇਸ ਸਮੇਂ ਪੰਜਾਬ ਦੇ ਵਿਦਿਆਰਥੀਆਂ ਨੂੰ ਪੰਜਾਬ ਛੱਡ ਕੇ ਨਹੀਂ ਜਾਣਾ ਚਾਹੀਦਾ, ਉੱਥੇ ਵੱਡੇ ਰੁਜ਼ਗਾਰ ਦੀਆਂ ਵੱਡੀਆਂ ਸਮੱਸਿਆਵਾਂ ਹਨ। ਡਾ. ਸੁਖਵਿੰਦਰ ਕੌਰ ਨੇ ਇਤਿਹਾਸਕ ਹਵਾਲਿਆਂ ਦੇ ਨਾਲ ਪੰਜਾਬ ਦੀ ਵਿਰਾਸਤ ਬਾਰੇ ਜਾਣੂ ਕਰਵਾਉਂਦਿਆਂ ਸਮੁੱਚੇ ਸੈਮੀਨਾਰ ਦਾ ਸਾਰੰਸ਼ ਭਾਸ਼ਣ ਦਿੱਤਾ। ਇਸ ਤੋਂ ਬਾਅਦ ਪੰਜਾਬ ਦੇ ਰਵਾਇਤੀ ਲੋਕ ਗੀਤ ਦੀ ਪੇਸ਼ਕਾਰੀ ਕੀਤੀ ਗਈ। ਧੰਨਵਾਦੀ ਸ਼ਬਦ ਬੋਲਦਿਆਂ ਵਾਈਸ ਪ੍ਰਿੰਸੀਪਲ ਡਾ. ਰੇਖਾ ਕਾਲੜਾ ਨੇ ਕਿਹਾ ਕਿ ਅਜਿਹੇ ਸੈਮੀਨਾਰ ਇਸ ਸਮੇਂ ਦੀ ਵੱਡੀ ਲੋੜ ਹੈ। ਇਸ ਮੌਕੇ ਸੀਨੀਅਰ ਸਟਾਫ਼ ਮੈਂਬਰ ਅਤੇ ਵਿਭਾਗਾਂ ਦੇ ਮੁਖੀ ਹਾਜ਼ਰ ਰਹੇ।


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਜਸ਼ਨਦੀਪ ਸਿੰਘ ਨੇ ਸਟੇਟ 'ਚੋਂ ਵਿਅਕਤੀਗਤ ਡੈਮੋ 'ਚੋਂ ਸੋਨ ਤਗਮਾ ਤੇ ਨੈਸ਼ਨਲ ਟੀਮ ਡੈਮੋ 'ਚੋਂ ਕਾਂਸੇ ਦਾ ਤਗਮਾ ਹਾਸਿਲ ਕੀਤਾ

ਜਸ਼ਨਦੀਪ ਸਿੰਘ ਨੇ ਸਟੇਟ 'ਚੋਂ ਵਿਅਕਤੀਗਤ ਡੈਮੋ 'ਚੋਂ ਸੋਨ ਤਗਮਾ ਤੇ ਨੈਸ਼ਨਲ ਟੀਮ ਡੈਮੋ 'ਚੋਂ ਕਾਂਸੇ ਦਾ ਤਗਮਾ ਹਾਸਿਲ ਕੀਤਾ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਬਾਘਾ ਦੇ ਵਿਦਿਆਰਥੀਆਂ ਨੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ 8ਵੀਂ ਨੈਸ਼ਨਲ ਜੂਨੀਅਰ ਅਤੇ ਸੀਨੀਅਰ ਗੱਤਕਾ ਚੈਂਪੀਅਨ ਵਿੱਚ ਭਾਗ ਲਿਆ।ਇਹ ਮੁਕਾਬਲਾ ਅਕਾਲ ਗਰੁੱਪ ਆਫ ਇੰਸਟੀਚਿਊਟਸ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਕਰਵਾਇਆ ਗਿਆ,ਜਿਸ ਵਿੱਚ ਅਕਾਲ ਅਕੈਡਮੀ ਬਾਘਾ ਦੇ ਵਿਦਿਆਰਥੀ ਜਸ਼ਨਦੀਪ ਸਿੰਘ ਨੇ ਸਟੇਟ ਵਿੱਚੋਂ ਇੰਡਵਿਜੂਅਲ ਡੈਮੋ 'ਚੋਂ ਗੋਲਡ ਮੈਡਲ ਅਤੇ ਨੈਸ਼ਨਲ ਟੀਮ ਡੈਮੋ ਵਿੱਚੋਂ ਕਾਂਸੀ ਮੈਡਲ ਹਾਸਿਲ ਕੀਤਾ। ਜਸ਼ਨਦੀਪ ਸਿੰਘ ਨੂੰ ਪ੍ਰਿੰਸੀਪਲ ਪ੍ਰਿਯਮ ਅਤੇ ਸਟਾਫ ਵੱਲੋਂ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਵੱਲੋਂ ਅਕੈਡਮੀ ਦੇ ਬਾਕੀ ਵਿਦਿਆਰਥੀਆਂ ਨੂੰ ਵੀ ਇਸ ਤਰ੍ਹਾਂ ਹੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ ਕਿ ਇਹ ਸਭ ਉਸ ਦੀ ਲਗਨ ਅਤੇ ਮਿਹਨਤ ਦਾ ਨਤੀਜਾ ਹੈ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਜ਼ਿਲ੍ਹਾ ਪੱਧਰੀ ਸ਼ੂਟਿੰਗ ਮੁਕਾਬਲਿਆਂ ’ਚ ਪੀ.ਪੀ.ਐਸ. ਚੀਮਾ ਦੇ ਖਿਡਾਰੀਆਂ ਨੇ ਜਿੱਤੇ ਤਗਮੇ

ਜ਼ਿਲ੍ਹਾ ਪੱਧਰੀ ਸ਼ੂਟਿੰਗ ਮੁਕਾਬਲਿਆਂ ’ਚ ਪੀ.ਪੀ.ਐਸ. ਚੀਮਾ ਦੇ ਖਿਡਾਰੀਆਂ ਨੇ ਜਿੱਤੇ ਤਗਮੇ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਜ਼ਿਲ੍ਹਾ ਪੱਧਰੀ ਖੇਡਾਂ ਲੜਕੇ ਅੰਡਰ-14,17 ਅਤੇ 19 ਸਾਲ ਵਰਗ ਦੇ ਸ਼ੂਟਿੰਗ ਮੁਕਾਬਲਿਆਂ ’ਚ ਪੈਰਾਮਾਊਂਟ ਪਬਲਿਕ ਸਕੂਲ ਚੀਮਾ ਦੇ ਖਿਡਾਰੀ ਜਪਨੂਰ ਸਿੰਘ ਨੇ ਪੀਪ ਸਾਇਟ ਰਾਈਫਲ ਵਿੱਚ ਸੋਨ ਤਗਮਾ,ਫਤਿਹਵੀਰ ਸਿੰਘ ਤੇ ਸਾਹਿਬਜੋਤ ਸਿੰਘ ਨੇ ਪੀਪ ਸਾਇਟ ਰਾਇਫਲ ਵਿੱਚ ਚਾਂਦੀ ਦਾ ਤਗਮਾ ਅਤੇ ਰਿਹਾਨ ਭੰਮ ਨੇ ਏਅਰ ਪਿਸਟਲ ’ਚੋਂ ਕਾਂਸੇ ਦਾ ਤਗਮਾ ਪ੍ਰਾਪਤ ਕਰਕੇ ਆਪਣੇ ਸਕੂਲ ਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।ਜੇਤੂ ਖਿਡਾਰੀਆਂ ਦਾ ਸਕੂਲ ਪਹੁੰਚਣ ’ਤੇ ਸੰਸਥਾ ਦੇ ਐਮ.ਡੀ. ਜਸਵੀਰ ਸਿੰਘ ਚੀਮਾ ਅਤੇ ਕਿਰਨਪਾਲ ਕੌਰ ਵੱਲੋਂ ਵਿਸ਼ੇਸ ਤੌਰ ’ਤੇ ਸਨਮਾਨ ਕੀਤਾ।ਇਸ ਮੌਕੇ ਪ੍ਰਿੰਸੀਪਲ ਸੰਜੇ ਕੁਮਾਰ,ਭੁਸ਼ਪਿੰਦਰ ਕੌਰ,ਕੋਚ ਗਗਨਦੀਪ ਸਿੰਘ,ਨਵਦੀਪ ਸਿੰਘ ਅਤੇ ਗੋਬਿੰਦ ਸ਼ਰਮਾ ਹਾਜ਼ਰ ਸਨ।



Thursday, August 29, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਦੇ ਵਿਿਦਆਰਥੀਆਂ ਨੇ ਉੱਤਰ ਭਾਰਤ ਖੇਡਾਂ ਵਿੱਚ ਮਾਰੀਆਂ ਮੱਲ੍ਹਾਂ

ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਦੇ ਵਿਿਦਆਰਥੀਆਂ ਨੇ ਉੱਤਰ ਭਾਰਤ ਖੇਡਾਂ ਵਿੱਚ ਮਾਰੀਆਂ ਮੱਲ੍ਹਾਂ

ਐਨ.ਸੀ.ਸੀ. ਕੈਡਿਟਾਂ ਨੇ ਰਨ ਟੂ ਫਿੱਟ ਅਧੀਨ ਰਾਸ਼ਟਰੀ ਖੇਡ ਦਿਵਸ ਮਨਾਇਆ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ :ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਭੀਖੀ ਦੇ ਖਿਡਾਰੀਆਂ ਨੇ ਉੱਤਰ ਖੇਤਰ ਖੇਡ ਮੁਕਾਬਲਿਆ ਵਿੱਚ ਵਧੀਆ ਪੁਜੀਸ਼ਨਾਂ ਹਾਸਿਲ ਕੀਤੀਆਂ।ਇਹ ਖੇਡਾਂ ਚੰੁਨੀ ਲਾਲ ਸਰਸਵਤੀ ਬਾਲ ਵਿੱਦਿਆ ਮੰਦਰ ਹਰੀ ਨਗਰ ਨਵੀ ਦਿੱਲੀ ਵਿਖੇ ਹੋਈਆਂ।ਇਨ੍ਹਾਂ ਖੇਡਾਂ ਵਿੱਚ ਸਕੇਟਿੰਗ ਵਿੱਚ ਅੰਡਰ-14 ਵਿੱਚ ਜਪਨੂਰ ਸਿੰਘ ਨੇ 500 ਮੀਟਰ ਵਿੱਚ ਦੂਜਾ,1000 ਮੀਟਰ ਵਿੱਚ ਦੂਜਾ ਅਤੇ ਇੱਕ ਲੈਪ ਵਿੱਚ ਤੀਜਾ ਸਥਾਨ,ਅੰਡਰ-17 ਵਿੱਚ ਮਨਿੰਦਰ ਸਿੰਘ ਨੇ 500,1000 ਮੀਟਰ ਵਿੱਚ ਪਹਿਲਾ,ਪ੍ਰੀਤਇੰਦਰ ਸਿੰਘ ਨੇ 500,1000 ਅਤੇ 5000 ਮੀਟਰ ਵਿੱਚ ਪਹਿਲਾ, ਅੰਡਰ-19 ਵਿੱਚ ਅਰਸ਼ਦੀਪ ਸਿੰਘ ਨੇ 5000 ਮੀਟਰ ਵਿੱਚ ਪਹਿਲਾ, 1000 ਮੀਟਰ ਵਿੱਚ ਦੂਜਾ ਅਤੇ ਸ਼ਿਵਮ ਸ਼ਰਮਾ ਨੇ 500 ਮੀਟਰ ਵਿੱਚ ਦੂਜਾ ਅਤੇ ਇੱਕ ਲੈਪ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।ਬਾਸਕਿਟਬਾਲ ਲੜਕੀਆਂ ਵਿੱਚ ਅੰਡਰ-19 , ਅੰਡਰ-17 ਵਿੱਚ ਦੂਜਾ ਅਤੇ ਅੰਡਰ-14 ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।ਪ੍ਰਿੰਸੀਪਲ ਸੰਜੀਵ ਕੁਮਾਰ ਨੇ ਜੇਤੂ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।ਸਕੂਲ ਪ੍ਰਬੰਧਕ ਕਮੇਟੀ ਪ੍ਰਧਾਨ ਸਤੀਸ਼ ਕੁਮਾਰ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ।ਨਾਲ ਹੀ ਐਨ.ਸੀ.ਸੀ. ਕੈਡਿਟਾਂ ਨੇ ਰਨ ਟੂ ਫਿੱਟ ਅਧੀਨ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ।ਇਸ ਦੌਰਾਨ ਐਨ.ਸੀ.ਸੀ. ਕੈਡਿਟਾਂ ਵੱਲੋਂ ਲੱਗਭੱਗ 3 ਕਿਲੋਮੀਟਰ ਦੌੜ ਲਗਾਈ ਗਈ।ਇਸ ਮੌਕੇ ਏ.ਐਨ.ਓ. ਭਰਪੂਰ ਸਿੰਘ ਅਤੇ ਪ੍ਰਿੰਸੀਪਲ ਸੰਜੀਵ ਕੁਮਾਰ ਮੌਜੂਦ ਸੀ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਦੇ ਵਿਹੜੇ ਮਨਾਇਆ ਖੇਡ ਦਿਵਸ

ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਦੇ ਵਿਹੜੇ ਮਨਾਇਆ ਖੇਡ ਦਿਵਸ

    
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਦੇ ਵਿਹੜੇ ਖੇਡ ਦਿਵਸ ਮਨਾਇਆ ਗਿਆ।ਸਕੂਲ ਦੇ ਮੁੱਖ ਅਧਿਆਪਕ ਅਮਨਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਿਆਂ ਦੇ ਯੋਗਾ,ਚੈਸ, ਕਰਾਟੇ,ਕਿੱਕ ਬਾਕਸਿੰਗ ਦੇ ਮੁਕਾਬਲੇ ਕਰਵਾਏ ਗਏ।ਉਨਾਂ ਬੱਚਿਆਂ ਨੂੰ ਦੇਸ਼ ਦੇ ਮਹਾਨ ਖਿਡਾਰੀ ਧਿਆਨ ਚੰਦ ਦੀ ਜੀਵਨੀ 'ਤੇ ਵੀ ਚਾਨਣਾ ਪਾਇਆ।ਹਾਕੀ ਦਾ ਜਾਦੂਗਰ ਕਹੇ ਜਾਣ ਵਾਲੇ ਧਿਆਨ ਚੰਦ ਦੀ ਸਾਰੀ ਕਹਾਣੀ ਬੱਚਿਆਂ ਨੂੰ ਦੱਸੀ ਗਈ।ਇਸ ਮੌਕੇ ਯੋਗਾ ਦੇ ਇੰਚਾਰਜ ਮੰਜੂ ਸ਼ਰਮਾ ,ਚੈਸ ਮੁੰਡੇ ਅਤੇ ਕੁੜੀਆਂ ਦੇ ਇੰਚਾਰਜ ਪ੍ਰੀਤੀ ਅਰੋੜਾ ਨੇ ਬੱਚਿਆਂ ਦੇ ਮੁਕਾਬਲੇ ਕਰਵਾਏ ਅਤੇ ਬੱਚਿਆਂ ਨੂੰ ਦੱਸਿਆ ਕਿ ਇਕ ਚੰਗਾ ਸਿਹਤ ਮੰਦ ਬੱਚਾ ਹੀ ਵਧੀਆ ਪੜ੍ਹ ਸਕਦਾ ਹੈ।

ਗੁਰਵਿੰਦਰ ਸਿੰਘ ਚਹਿਲ,,ਹੀਰੋਂ ਖ਼ੁਰਦ : ਵਿਧਾਇਕ ਬੁੱਧ ਰਾਮ ਨੇ ਖੇਤੀਬਾੜੀ ਹਾਦਸਾ ਪੀੜਤਾਂ ਨੂੰ ਸਹਾਇਤਾ ਰਾਸ਼ੀ ਦੇ ਚੈਕ ਸੌਂਪੇ

ਵਿਧਾਇਕ ਬੁੱਧ ਰਾਮ ਨੇ ਖੇਤੀਬਾੜੀ ਹਾਦਸਾ ਪੀੜਤਾਂ ਨੂੰ ਸਹਾਇਤਾ ਰਾਸ਼ੀ ਦੇ ਚੈਕ ਸੌਂਪੇ

ਪੰਜਾਬ ਸਰਕਾਰ ਕਿਸਾਨ ਹਿਤਾਂ ਦੀ ਰਾਖੀ ਲਈ ਵਚਨਬੱਧ-ਵਿਧਾਇਕ ਬੁੱਧ ਰਾਮ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਸਰਕਾਰ ਖੇਤੀਬਾੜੀ ਕਿੱਤੇ ਦੀਆਂ ਮੁਸ਼ਕਿਲਾਂ ਨੂੰ ਸਮਝਦੇ ਹੋਏ ਇਸ ਕਿੱਤੇ ਨੂੰ ਪ੍ਰਫੁੱਲਤ ਕਰਨ ਲਈ ਹਰ ਕਿਸਮ ਦੀ ਮਦਦ ਕਰਨ ਲਈ ਤਤਪਰ ਹੈ। ਖੇਤੀ ਦੇ ਕਿੱਤੇ ਵਿੱਚ ਕੰਮ ਕਰਦਿਆਂ ਜੇਕਰ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਉਸ ਦੀ ਆਰਥਿਕ ਮਦਦ ਸਰਕਾਰ ਵੱਲੋਂ ਕੀਤੀ ਜਾਂਦੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਬੁੱਧ ਰਾਮ ਨੇ ਮਾਰਕੀਟ ਕਮੇਟੀ ਬੁਢਲਾਡਾ ਵਿਖੇ ਖੇਤੀਬਾੜੀ ਹਾਦਸਾ ਪੀੜਤਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡਣ ਵੇਲੇ ਕੀਤਾ।ਵਿਧਾਇਕ ਨੇ ਕਿਹਾ ਕਿ ਥਰੈਸ਼ਰ ਹਾਦਸੇ ਨਾਲ ਪਿੰਡ ਦੋਦੜਾ ਦੇ ਗੁਰਪ੍ਰੀਤ ਸਿੰਘ ,ਬੁਢਲਾਡਾ ਦੇ ਸੀਹਾਂ ਪੱਤੀ ਵਾਸੀ ਜੀਤ ਸਿੰਘ, ਬੀਰੋਕੇ ਕਲਾਂ ਦੇ ਸੁਖਵਿੰਦਰ ਸਿੰਘ ,ਪਿੰਡ ਫਫੜੇ ਭਾਈਕੇ ਦੇ ਜਗਜੀਤ ਸਿੰਘ ਦੇ ਹੱਥਾਂ ਦੀ ਇੱਕ-ਇੱਕ ਉਂਗਲ ਕਟ ਗਈ ਸੀ।ਅੰਗਾਂ ਦਾ ਸਰੀਰਿਕ ਨੁਕਸਾਨ ਹੋਣ ਕਰਕੇ ਹਰੇਕ ਨੂੰ 10,000 ਰੂਪੈ ਦੀ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਗਏ ਹਨ।ਉਨ੍ਹਾਂ ਦੱਸਿਆ ਕਿ ਇਹ ਸਹਾਇਤਾ ਰਾਸ਼ੀ ਖੇਤੀਬਾੜੀ ਹਾਦਸੇ ਦੌਰਾਨ ਮਾਰਕੀਟ ਕਮੇਟੀ ਵੱਲੋਂ ਪੜਤਾਲ ਕਰਨ ਉਪਰੰਤ ਦਿੱਤੀ ਗਈ ਹੈ।ਮਾਰਕੀਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸਤੀਸ਼ ਸਿੰਗਲਾ ਨੇ ਦੱਸਿਆ ਕਿ ਜਦੋਂ ਕਿਸੇ ਨਾਲ ਖੇਤੀਬਾੜੀ ਦਾ ਕੰਮ ਕਰਦਿਆਂ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਉਸ ਦੀ ਸਹਾਇਤਾ ਛੇ ਮਹੀਨਿਆਂ ਦੇ ਵਿੱਚ ਵਿੱਚ ਦੇ ਦਿੱਤੀ ਜਾਂਦੀ ਹੈ।ਇਸ ਮੌਕੇ ਮਾਰਕੀਟ ਕਮੇਟੀ ਸਕੱਤਰ ਅਤੇ ਵਧੀਕ ਜ਼ਿਲ੍ਹਾ ਮੰਡੀ ਅਫਸਰ ਮਾਨਸਾ ਜੈ ਸਿੰਘ ਸਿੱਧੂ,ਗੁਰਦਰਸ਼ਨ ਸਿੰਘ ਪਟਵਾਰੀ,ਚੇਅਰਮੈਨ ਸੋਹਣਾ ਸਿੰਘ ਕਲੀਪੁਰ,ਵਪਾਰ ਵਿੰਗ ਦੇ ਜ਼ਿਲ੍ਹਾ ਜਨਰਲ ਸਕੱਤਰ ਲਲਿਤ ਸੈਂਟੀ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਐਮ.ਐਲ.ਜੀ ਕਾਨਵੈਂਟ ਸਕੂਲ ਚੀਮਾ ਦੇ ਵਿਦਿਆਰਥੀ ਹੁਸਨਪ੍ਰੀਤ ਸਿੰਘ,ਕੀਰਤੀ ਤੇ ਐਸ਼ਮੀਤ ਨੇ ਗੋਲਡ ਮੈਡਲ ਕੀਤੇ ਹਾਸਿਲ

ਐਮ.ਐਲ.ਜੀ ਕਾਨਵੈਂਟ ਸਕੂਲ ਚੀਮਾ ਦੇ ਵਿਦਿਆਰਥੀ ਹੁਸਨਪ੍ਰੀਤ ਸਿੰਘ,ਕੀਰਤੀ ਤੇ ਐਸ਼ਮੀਤ ਨੇ ਗੋਲਡ ਮੈਡਲ ਕੀਤੇ ਹਾਸਿਲ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : 68ਵੀਂਆ ਸਕੂਲੀ ਖੇਡਾਂ ਵਿੱਚ ਐਮ.ਐਲ.ਜੀ ਕਾਨਵੈਂਟ ਸਕੂਲ ਚੀਮਾ (ਸੀ.ਬੀ.ਐਸ.ਈ. ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ) ਦੇ ਬੱਚਿਆ ਨੇ ਵਾਲੀਬਾਲ,ਕਿੱਕ ਬਾਕਸਿੰਗ,ਕਰਾਟੇ ਅਤੇ ਸਪੈਕਟਰਾ ਵਿੱਚ ਭਾਗ ਲਿਆ।ਇਹਨਾ ਖੇਡਾਂ ਦੌਰਾਨ ਬਾਰਵੀਂ ਕਲਾਸ ਦੇ ਬੱਚੇ ਹੁਸਨਪ੍ਰੀਤ ਸਿੰਘ ਨੇ ਕਰਾਟੇ ਵਿੱਚੋਂ ਗੋਲਡ ਮੈਡਲ,ਦਸਵੀਂ ਕਲਾਸ ਦੀ ਬੱਚੀ ਕੀਰਤੀ ਨੇ ਕਿੱਕ ਬਾਕਸਿੰਗ 'ਚੋਂ ਗੋਲਡ ਤੇ ਅੱਠਵੀਂ ਕਲਾਸ ਦੇ ਐਸ਼ਮੀਤ ਨੇ ਸਪੈਕਟਰਾ 'ਚੋਂ ਗੋਲਡ ਹਾਸਿਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਤਿੰਨੋਂ ਬੱਚੇ ਸਟੇਟ ਪੱਧਰੀ ਖੇਡਾਂ ਲਈ ਚੁਣੇ ਗਏ ਹਨ। ਉਹਨਾਂ ਦੱਸਿਆ ਕਿ ਵਾਲੀਬਾਲ 'ਚੋਂ 4 ਬੱਚਿਆ ਨੇ ਕਾਂਸੇ ਦਾ ਮੈਡਲ ਪ੍ਰਾਪਤ ਕੀਤਾ। ਜੇਤੂ ਬੱਚਿਆਂ ਨੂੰ ਸਵੇਰ ਦੀ ਸਭਾ ਵਿੱਚ ਮੈਡਲ ਅਤੇ ਸਰਟੀਫੀਕੇਟ ਵੰਡੇ ਅਤੇ ਹੌਸਲਾ-ਅਫਜਾਈ ਕੀਤੀ।ਪ੍ਰਿੰਸੀਪਲ ਡਾ. ਵਿਕਾਸ ਸੂਦ ਨੇ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਹਿਮ ਅੰਗ ਹਨ।ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਭਾਗ ਲੈ ਕੇ ਆਪਣੀ ਮਨ ਅਤੇ ਤਨ ਨੂੰ ਤੰਦਰੁਸਤ ਰੱਖਣਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਬੱਚਿਆਂ ਦਾ ਖੇਡਾਂ ਵੱਲ ਰੁਝਾਨ ਹੋਰ ਵਧੇਗਾ।ਉਨ੍ਹਾਂ ਆਸ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲਿਆ ਨਾਲ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਤੇਜ਼ੀ ਗਤੀ ਨਾਲ ਹੋਵੇਗਾ।ਮੈਨੇਜਮੈਂਟ ਮੈਂਬਰਾਂ ਵੱਲੋਂ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪੇ੍ਰਿਤ ਵੀ ਕੀਤਾ ਗਿਆ।ਇਸ ਮੌਕੇ ਮੈਨੇਜਮੈਂਟ ਮੈਬਰ ਸੋਨੀਆ ਰਾਣੀ, ਮਧੂ ਰਾਣੀ,ਰਜਿੰਦਰ ਕੁਮਾਰ,ਹੈਪੀ ਕੁਮਾਰ,ਪ੍ਰਿੰਸੀਪਲ ਡਾ. ਵਿਕਾਸ ਸੂਦ,ਡੀ.ਪੀ.ਈ. ਅਤੇ ਸਮੂਹ ਸਟਾਫ ਮੌਜੂਦ ਸੀ।


ਗੁਰਵਿੰਦਰ ਸਿੰਘ ਚਹਿਲ ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਰੰਘੜਿਆਲ ਦੇ ਅਧਿਆਪਕ ਜਸਵਿੰਦਰ ਸਿੰਘ ਨੇ ਲਾਇਬਰੇਰੀ ਲਈ ਕੀਤੀਆਂ ਕਿਤਾਬਾਂ ਦਾਨ

ਸਰਕਾਰੀ ਪ੍ਰਾਇਮਰੀ ਸਕੂਲ ਰੰਘੜਿਆਲ ਦੇ ਅਧਿਆਪਕ ਜਸਵਿੰਦਰ ਸਿੰਘ ਨੇ ਲਾਇਬਰੇਰੀ ਲਈ ਕੀਤੀਆਂ ਕਿਤਾਬਾਂ ਦਾਨ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਿੱਖਿਆ ਵਿਭਾਗ ਦੇ ਸਾਰੇ ਖੇਤਰਾਂ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਅਧਿਆਪਕ ਅਤੇ ਕਲੱਸਟਰ ਮੀਡੀਆ ਇੰਚਾਰਜ਼ ਜਸਵਿੰਦਰ ਸਿੰਘ ਜਨਕ ਨੇ ਆਪਣੇ ਸਕੂਲ ਦੀ ਲਾਇਬ੍ਰੇਰੀ ਲਈ 50 ਬਾਲ ਸਾਹਿਤ ਦੀਆਂ ਵੱਖ-ਵੱਖ ਕਿਤਾਬਾਂ ਦਾਨ ਕੀਤੀਆਂ।ਕਲੱਸਟਰ ਦਿਆਲਪੁਰਾ ਦੇ ਸੈਂਟਰ ਹੈੱਡ ਟੀਚਰ ਕੁਲਵਿੰਦਰ ਸਿੰਘ ਬੁਢਲਾਡਾ ਨੇ ਦੱਸਿਆ ਕਿ ਜਸਵਿੰਦਰ ਸਿੰਘ ਮਾਨਸਾ ਜ਼ਿਲ੍ਹੇ ਦੇ ਉਹ ਮਿਹਨਤੀ ਅਧਿਆਪਕਾਂ ਵਿੱਚੋਂ ਇੱਕ ਹਨ ਜੋ ਸਾਰੇ ਹੀ ਖੇਤਰ ਜਿਵੇਂ ਖੇਡਾਂ,ਪੇਟਿੰਗ ਮੁਕਾਬਲੇ,ਕੁਇਜ਼ ਮੁਕਾਬਲੇ,ਸੱਭਿਆਚਾਰਕ ਅਤੇ ਸਾਰੇ ਹੀ ਸਹਿ ਵਿੱਦਿਅਕ ਮੁਕਾਬਲਿਆਂ ਵਿੱਚ ਆਪਣਾ ਮੋਹਰੀ ਰੋਲ ਅਦਾ ਕਰਦੇ ਹਨ।ਸਕੂਲ ਦੇ ਮੁੱਖ ਅਧਿਆਪਕ ਗੁਰਸੇਵ ਸਿੰਘ ਨੇ ਦੱਸਿਆ ਜਸਵਿੰਦਰ ਸਿੰਘ ਦਾ ਕਿਤਾਬਾਂ ਨਾਲ ਬਹੁਤ ਮੋਹ ਹੈ ਅਤੇ ਇਹ ਆਪ ਵੀ ਬਹੁਤ ਵਧੀਆ ਲਿਖਾਰੀ ਹਨ,ਜਿਨ੍ਹਾਂ ਦੇ ਵੱਖ-ਵੱਖ ਵਿਸ਼ਿਆਂ 'ਤੇ ਲਿਖੇ ਲੇਖ ਅਕਸਰ ਹੀ ਅਖਬਾਰਾਂ ਵਿੱਚ ਛਪਦੇ ਰਹਿੰਦੇ ਹਨ।ਇਹਨਾਂ ਵੱਲੋਂ ਖੇਡਾਂ ਦੇ ਖੇਤਰ ਵਿੱਚ ਤਿਆਰ ਕੀਤੇ ਬੱਚੇ ਰਾਜ ਪੱਧਰ 'ਤੇ ਮੱਲ੍ਹਾਂ ਮਾਰਕੇ ਰੰਘੜਿਆਲ ਸਕੂਲ ਦਾ ਨਾਮ ਚਮਕਾ ਰਹੇ ਹਨ।ਇਸ ਮੌਕੇ ਸਕੂਲ ਮੇਨੈਜਮੈਂਟ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ, ਉਪ ਚੇਅਰਮੈਨ ਨਿਰਭੈ ਸਿੰਘ, ਸਾਬਕਾ ਚੇਅਰਮੈਨ ਗੁਰਦੀਪ ਸਿੰਘ,ਸਾਬਕਾ ਪੰਚ ਅੰਗਰੇਜ਼ ਕੌਰ,ਸਮਾਜ ਸੇਵੀ ਜਰਨੈਲ ਸਿੰਘ ਰੰਘੜਿਆਲ ਹਾਜਰ ਸਨ।

Wednesday, August 28, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਨਿਯੁਕਤੀ ਪੱਤਰਾਂ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਈਟੀਟੀ 2364 ਅਧਿਆਪਕ ਪੈਟਰੋਲ ਦੀਆਂ ਬੋਤਲਾਂ ਨਾਲ ਡੀਪੀਆਈ ਦਫ਼ਤਰ ਦੀ ਛੱਤ ‘ਤੇ ਚੜ੍ਹੇ

ਨਿਯੁਕਤੀ ਪੱਤਰਾਂ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਈਟੀਟੀ 2364 ਅਧਿਆਪਕ ਪੈਟਰੋਲ ਦੀਆਂ ਬੋਤਲਾਂ ਨਾਲ ਡੀਪੀਆਈ ਦਫ਼ਤਰ ਦੀ ਛੱਤ ‘ਤੇ ਚੜ੍ਹੇ

ਈਟੀਟੀ 2364 ਬੇਰੁਜ਼ਗਾਰ ਅਧਿਆਪਕਾਂ ਵੱਲੋਂ ਆਪਣੇ ਨਿਯੁਕਤੀ ਪੱਤਰਾਂ ਦੀ ਮੰਗ ਨੂੰ ਲੈ ਕੇ ਲੱਗਿਆ ਧਰਨਾ ਛੇਵੇਂ ਦਿਨ ‘ਚ ਦਾਖਲ


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਨਿਯੁਕਤੀ ਪੱਤਰ ਜਲਦੀ ਸੌਂਪੇ ਜਾਣ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਈਟੀਟੀ 2364 ਭਰਤੀ ਦੇ ਦੋ ਅਧਿਆਪਕ ਗੁਰਸੇਵ ਸਿੰਘ ਸੰਗਰੂਰ ਅਤੇ ਰਾਜਵਿੰਦਰ ਸਿੰਘ ਜਲਾਲਾਬਾਦ ਆਪਣੇ ਨਾਲ ਪੈਟਰੋਲ ਦੀਆਂ ਬੋਤਲਾਂ ਲੈਕੇ ਅੱਜ ਕੇ ਡੀ ਪੀ ਆਈ ਦਫ਼ਤਰ ਮੋਹਾਲੀ ਦੀ ਛੱਤ ਤੇ ਚੜ੍ਹ ਗਏ।ਇਨ੍ਹਾਂ ਈਟੀਟੀ 2364 ਭਰਤੀ ਵਾਲੇ ਬੇਰੁਜ਼ਗਾਰ ਅਧਿਆਪਕਾਂ ਦਾ ਡੀਪੀਆਈ ਦਫ਼ਤਰ ਮੋਹਾਲੀ ਅੱਗੇ ਧਰਨਾ ਪ੍ਰਦਰਸ਼ਨ ਵੀ ਅੱਜ ਛੇਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਇਹਨਾਂ ਅਧਿਆਪਕਾਂ ਨੇ ਡੀਪੀਆਈ ਦਫ਼ਤਰ ਦੀ ਛੱਤ ਤੋਂ ਹੀ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਅਧਿਆਪਕਾਂ ਦੇ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਵੀ ਫੜ੍ਹੀਆਂ ਹੋਈਆਂ ਹਨ।ਅਧਿਆਪਕਾਂ ਨੇ ਕਿਹਾ ਕਿ ਜੇ ਪ੍ਰਸ਼ਾਸਨ ਨੇ ਸਾਡੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਆਪਣੀ ਜਾਨ ਵੀ ਦਾਅ ਤੇ ਲਾ ਦਿਆਂਗੇ। ਇਹ ਸੁਨੇਹਾ ਛੱਤ ‘ਤੇ ਚੜੇ ਅਧਿਆਪਕਾਂ ਵੱਲੋਂ ਇੱਕ ਵੀਡੀਓ ਰਾਹੀਂ ਦਿੱਤਾ ਗਿਆ ਹੈ। ਅਧਿਆਪਕਾਂ ਨੇ ਕਿਹਾ ਕਿ ਅੱਜ ਉਨ੍ਹਾਂ ਦੀ ਮੈਰਿਟ ਸੂਚੀ ਆਈ ਨੂੰ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਪਰ ਸਿੱਖਿਆ ਵਿਭਾਗ ਉਨ੍ਹਾਂ ਨੂੰ ਨਿਯੁਕਤੀ ਪੱਤਰ ਨਹੀਂ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਜਾਂਦੇ, ਉਦੋਂ ਤੱਕ ਉਨ੍ਹਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿਹਾ ਕਿ ਜੇਕਰ ਸਰਕਾਰ 2364 ਭਰਤੀ ਨੂੰ ਪੂਰਾ ਕਰਨ ਵਿੱਚ ਦੇਰੀ ਕਰਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਪੱਧਰ ਤੇ ਤਿੱਖੇ ਸੰਘਰਸ਼ ਕੀਤੇ ਜਾਣਗੇ।ਯੂਨੀਅਨ ਆਗੂਆਂ ਨੇ ਕਿਹਾ ਕੀ ਸਰਕਾਰ ਨਾਲ ਲਗਾਤਾਰ 2364 ਭਰਤੀ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਨੇ ਈਟੀਟੀ 2364 ਭਰਤੀ ਨੂੰ ਜਲਦੀ ਪੂਰਾ ਕਰਨ ਦਾ ਵਿਸ਼ਵਾਸ ਦੁਆਇਆ ਤੇ ਹੁਣ ਸੰਬੰਧਿਤ ਅਧਿਕਾਰੀਆਂ ਨਾਲ ਅੱਜ ਦੀ ਮੀਟਿੰਗ ਰੱਖੀ ਗਈ ਹੈ।ਉਨ੍ਹਾਂ ਕਿਹਾ ਕਿ ਜੇਕਰ ਇਸ ਮੀਟਿੰਗ ਵਿੱਚ ਕੋਈ ਪੁਖਤਾ ਹੱਲ ਨਹੀਂ ਨਿਕਲ ਕੇ ਆਉਂਦਾ ਤਾਂ ਸਰਕਾਰ ਦੇ ਵਿਰੁੱਧ ਤਿੱਖਾ ਸੰਘਰਸ਼ ਵੇਖਣ ਨੂੰ ਮਿਲੇਗਾ ਤੇ ਉਹ ਗੁਪਤ ਐਕਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾ ਦੀ ਕੋਈ ਜਾਨ ਮਾਨ ਦਾ ਨੁਕਸਾਨ ਹੁੰਦਾ ਹੈ, ਤਾਂ ਉਸਦੀ ਜਿੰਮੇਵਾਰ ਪੰਜਾਬ ਸਰਕਾਰ, ਸਿੱਖਿਆ ਮੰਤਰੀ, ਸਿੱਖਿਆ ਸਕੱਤਰ, ਡੀਪੀਆਈ ਅਤੇ ਇਥੋਂ ਦਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਹੋਵੇਗਾ।ਇਸ ਮੌਕੇ ਯੂਨੀਅਨ ਆਗੂ ਮਨਪ੍ਰੀਤ ਮਾਨਸਾ,ਹਰਜੀਤ ਬੁਢਲਾਡਾ,ਗੁਰਸੇਵ ਸੰਗਰੂਰ,ਗੁਰਸੰਗਤ ਬੁਢਲਾਡਾ,ਗੁਰਜੀਵਨ ਮਾਨਸਾ,ਜਸਵਿੰਦਰ ਮਾਛੀਵਾੜਾ,ਵਰਿੰਦਰ ਸਰਹੰਦ,ਅੰਮ੍ਰਿਤਪਾਲ ਮੀਮਸਾ,ਪ੍ਥਿਿਵੀ ਅਬੋਹਰ,ਸੁਖਚੈਨ ਬੋਹਾ,ਸੁਖਜਿੰਦਰ ਸੰਗਰੂਰ,ਰਾਜਿੰਦਰ ਧੂਰੀ,ਕੁਲਦੀਪ ਅਬੋਹਰ,ਰਣਜੀਤ ਸੰਗਰੂਰ,ਸੁਖਜਿੰਦਰ ਜਲਾਲਾਬਾਦ,ਤਰਸੇਮ ਸੰਗਰੂਰ,ਓਮ ਪ੍ਰਕਾਸ਼ ਫਿਰੋਜ਼ਪੁਰ,ਜਗਪਾਲ ਡੱਬਵਾਲੀ,ਰਾਜਵਿੰਦਰ ਜਲਾਲਾਬਾਦ,ਕਿਰਨਦੀਪ ਨਾਭਾ,ਸ਼ੀਤਲ ਫਾਜ਼ਿਲਕਾ,ਪੂਜਾ ਫਾਜ਼ਿਲਕਾ ਆਦਿ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪੰਜਾਬ ਪੱਧਰੀ ਮੁਕਾਬਲਿਆਂ ਲਈ ਜੀਤਸਰ ਸਕੂਲ ਦੇ ਬੱਚਿਆਂ ਦੀ ਚੋਣ

ਪੰਜਾਬ ਪੱਧਰੀ ਮੁਕਾਬਲਿਆਂ ਲਈ ਜੀਤਸਰ ਸਕੂਲ ਦੇ ਬੱਚਿਆਂ ਦੀ ਚੋਣ

ਭਾਸ਼ਣ ਅਤੇ ਕੋਰੀਓਗ੍ਰਾਫੀ 'ਚ ਪਹਿਲੇ 8 'ਚ ਸ਼ਾਮਿਲ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਬੱਚਿਆਂ ਵਿੱਚ ਪ੍ਰਤਿਭਾ, ਗੁਣ ਅਤੇ ਹੁਨਰ ਨੂੰ ਤਰਾਸ਼ਣ ਲਈ ਸਾਹਿਤ ਕਲਾ ਮੰਚ, ਪੰਜਾਬ ਵੱਲੋਂ ਨਵੇਂ ਦਿਸਹੱਦੇ ਪ੍ਰੋਗਰਾਮ ਰਾਹੀਂ ਵੱਖ ਵੱਖ ਵਿੱਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਵਿੱਚ ਭਾਸ਼ਣ, ਕਵਿਤਾ, ਗੀਤ, ਕੋਰਿਓਗ੍ਰਾਫੀ, ਗਿੱਧਾ , ਭੰਗੜਾ ਆਦਿ ਮੁਕਾਬਲਿਆਂ ਵਿੱਚ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਮਾਨਸਾ ਜ਼ਿਲ੍ਹੇ ਦੇ ਮੋਹਰੀ ਸਕੂਲਾਂ ਵਿੱਚ ਆਪਣੀ ਪਛਾਣ ਬਣਾ ਚੁੱਕੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੀਤਸਰ ਦੇ ਬੱਚਿਆਂ ਨੇ ਇਹਨਾਂ ਮੁਕਾਬਲਿਆਂ ਵਿੱਚ ਵੀ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ। ਗਾਈਡ ਅਧਿਆਪਕ ਰਣਜੀਤ ਸਿੰਘ ਦੀ ਅਗਵਾਈ ਵਿੱਚ ਤਿਆਰ ਕੀਤੀ ਕੋਰੀਓਗਰਾਫੀ ਦੀ ਟੀਮ ਪੰਜਾਬ ਦੀਆਂ  ਮੁੱਖ 6 ਟੀਮਾਂ ਵਿੱਚ ਚੁਣੀ ਗਈ ਹੈ। ਇਸੇ ਤਰ੍ਹਾਂ ਹੀ ਗਾਈਡ ਅਧਿਆਪਕ ਕਿੰਮੀ ਗੁਪਤਾ ਦੁਆਰਾ ਤਿਆਰ ਕੀਤਾ ਭਾਸ਼ਣ ਵੀ ਪੰਜਾਬ ਪੱਧਰ 'ਤੇ ਮੁੱਖ 8 ਟੀਮਾਂ 'ਚੋਂ ਚੁਣਿਆ ਗਿਆ ਹੈ। ਇਹਨਾਂ ਦੇ ਫਾਇਨਲ ਮੁਕਾਬਲੇ ਆਫਲਾਈਨ ਹੋਣਗੇ। ਮਾਨਸਾ ਜ਼ਿਲ੍ਹੇ ਦਾ ਇੱਕੋ ਇੱਕ ਪ੍ਰਾਇਮਰੀ ਸਕੂਲ ਜਿਸ ਨੇ ਇਹਨਾਂ ਮੁਕਾਬਲਿਆਂ ਵਿੱਚ ਦੋ ਮੋਹਰੀ ਪੁਜੀਸ਼ਨਾਂ ਪ੍ਰਾਪਤ ਕਰਕੇ ਪੰਜਾਬ ਪੱਧਰੀ ਆਫ ਲਾਈਨ ਮੁਕਾਬਲੇ ਲਈ ਆਪਣਾ ਨਾਮ ਦਰਜ਼ ਕਰਵਾਇਆ ਹੈ। ਸਕੂਲ ਮੁਖੀ ਸੁਤਪਾਲ ਸਿੰਘ ਅਤੇ ਐਸ.ਐਮ.ਸੀ. ਚੇਅਰਮੈਨ ਜਸਵੀਰ ਕੌਰ ਨੇ ਬੱਚਿਆਂ ਅਤੇ ਗਾਈਡ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਬਾਕੀ ਖੇਤਰਾਂ ਵਿੱਚ ਵੀ ਮੱਲ੍ਹਾ ਮਾਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਅਤੇ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ। ਦੱਸਣਯੋਗ ਹੈ ਕਿ ਜੀਤਸਰ ਸਕੂਲ ਜ਼ਿਲ੍ਹਾ ਮਾਨਸਾ ਦਾ ਇੱਕੋ ਇੱਕ ਪੂਰਾ ਏਸੀ ਅਤੇ ਇੰਗਲਿਸ਼ ਮੀਡੀਅਮ ਸਕੂਲ ਹੈ,ਜਿੱਥੇ ਲਾਗਲੇ ਪਿੰਡਾਂ ਤੋ 184 ਦੇ ਕਰੀਬ ਬੱਚੇ ਪੜ੍ਹਨ ਆਉਂਦੇ ਹਨ।ਇਸ ਮੌਕੇ ਸਕੂਲ ਸਟਾਫ ਮਨਪ੍ਰੀਤ ਕੌਰ,ਮਨਦੀਪ ਕੌਰ, ਹਰਜਿੰਦਰ ਸਿੰਘ, ਕੁਲਦੀਪ ਕੌਰ ਨੇ ਮਾਪਿਆਂ ਅਤੇ ਬੱਚਿਆਂ ਨੂੰ ਵਧਾਈ ਦਿੱਤੀ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਕੂਲੋਂ ਵਿਰਵੇ 51 ਲੋੜਵੰਦ ਬੱਚਿਆਂ ਨੂੰ ਪੜ੍ਹਨ ਲਈ ਕਰਵਾਇਆ ਗਿਆ ਸਕੂਲਾਂ ਵਿਚ ਦਾਖ਼ਲ

ਸਕੂਲੋਂ ਵਿਰਵੇ 51 ਲੋੜਵੰਦ ਬੱਚਿਆਂ ਨੂੰ ਪੜ੍ਹਨ ਲਈ ਕਰਵਾਇਆ ਗਿਆ ਸਕੂਲਾਂ ਵਿਚ ਦਾਖ਼ਲ

ਮਾਪੇ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਉਨ੍ਹਾਂ ਨੂੰ ਸਕੂਲਾਂ ਵਿਚ ਲਾਜ਼ਮੀ ਦਾਖਲ ਕਰਵਾਉਣ-ਵਧੀਕ ਡਿਪਟੀ ਕਮਿਸ਼ਨਰ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਕੂਲੋਂ ਵਿਰਵੇ 51 ਲੋੜਵੰਦ ਬੱਚਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲੇ ਸਦਕਾ ਸਕੂਲਾਂ ਵਿਚ ਪੜ੍ਹਨ ਲਈ ਦਾਖ਼ਲ ਕਰਵਾਇਆ ਗਿਆ ਹੈ।ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਨਿਰਮਲ ਓਸੇਪਚਨ ਨੇ ਦਿੱਤੀ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਉਨ੍ਹਾਂ ਨੂੰ ਸਿੱਖਿਆ ਮੁਹੱਈਆ ਕਰਵਾਉਣੀ ਲਾਜ਼ਮੀ ਹੈ। ਕਿਸੇ ਵੀ ਬੱਚੇ ਨੂੰ ਸਿੱਖਿਆ ਤੋਂ ਵਾਂਝਾ ਰੱਖਣਾ ਉਸ ਦੇ ਭਵਿੱਖ ਨਾਲ ਖਿਲਵਾੜ ਹੈ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲੋਂ ਵਿਰਵੇ ਲੋੜਵੰਦ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਤਾਂ ਕਿ ਉਨ੍ਹਾਂ ਨੂੰ ਇਕ ਬੱਚੇ ਲਈ ਸਿੱਖਿਆ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਇਹ ਜਾਗਰੂਕਤਾ ਮੁਹਿੰਮ ਪੂਰਵ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਸੀ ਜਿਸ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਅੱਗੇ ਵੀ ਜਾਰੀ ਰੱਖਿਆ ਜਾ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ, ਜਿਸ ਤਹਿਤ ਸਕੂਲੋਂ ਵਿਰਵੇ ਬੱਚਿਆਂ ਦਾ ਸਰਵੇ ਕਰਵਾਇਆ ਗਿਆ ਅਤੇ ਇਸ ਉਪਰੰਤ ਸ਼ਨਾਖ਼ਤ ਕੀਤੇ 51 ਬੱਚਿਆਂ ਨੂੰ ਹੁਣ ਸਕੂਲਾਂ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ।  ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬੱਚਿਆਂ ਲਈ ਲੋੜੀਂਦਾ ਸਾਮਾਨ ਜਿਵੇਂ ਕਿ ਬੈਗ, ਕਿਤਾਬਾਂ ਅਤੇ ਸਟੇਸ਼ਨਰੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਲਈ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਬਾਰੇ ਵੀ ਮਾਪਿਆਂ ਨੂੰ ਜਾਣੂ ਕਰਵਾਇਆ ਗਿਆ ਹੈ ਤਾਂ ਜੋ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ  ਨਾ ਰਹੇ।ਵਧੀਕ ਡਿਪਟੀ ਕਮਿਸ਼ਨਰ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿੱਖਿਆ ਤੋਂ ਵਾਂਝਾ ਨਾ ਰੱਖਣ ਬਲਕਿ ਉਨ੍ਹਾਂ ਨੂੰ ਸਕੂਲਾਂ ਵਿਚ ਭੇਜਣ ਤਾਂ ਜੋ ਉਹ ਪੜ੍ਹ ਲਿਖ ਕੇ ਉੱਚ ਅਹੁਦਿਆਂ ਦੀ ਪ੍ਰਾਪਤੀ ਕਰ ਸਕਣ, ਜਿਸ ਨਾਲ ਪਰਿਵਾਰ ਦਾ ਆਰਥਿਕ ਪੱਧਰ ਉੱਚਾ ਹੋ ਸਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਭਵਿੱਖ ਸੁਰੱਖਿਅਤ ਹੋਵੇ। ਉਨ੍ਹਾਂ ਕਿਹਾ ਕਿ ਜੋ ਮਾਪੇ ਗ਼ਰੀਬੀ ਜਾਂ ਕਿਸੇ ਹੋਰ ਕਾਰਨ ਆਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ ਉਨ੍ਹਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾ ਰਿਹਾ ਹੈ।

ਕੁਲਵੰਤ ਸਿੰਘ ਬੁਢਲਾਡਾ,ਅੰਤਰਰਾਸ਼ਟਰੀ ਕੁਮੈਂਟੇਟਰ : ਕਿਰਤੀ ਦੀ ਕੁੱਲੀ ‘ਚ ਜਗਦਾ ਚਿਰਾਗ : ਬਾਵਾ ਬੋਹਾ ਵਾਲ਼ਾ

ਕਿਰਤੀ ਦੀ ਕੁੱਲੀ ‘ਚ ਜਗਦਾ ਚਿਰਾਗ : ਬਾਵਾ ਬੋਹਾ ਵਾਲ਼ਾ

ਲਿਖ਼ਤੁਮ : ਕੁਲਵੰਤ ਸਿੰਘ ਬੁਢਲਾਡਾ

ਲੰਬੇ ਸਮੇਂ ਤੋ ਵੇਖ ਰਿਹਾ ਸੀ ਇਹਦੀਆਂ ਕਲਾਕਾਰੀਆਂ, ਤੇ ਸੁਣ ਰਿਹਾ ਸੀ ਇਹਦੀਆਂ ਕਿਲਕਾਰੀਆਂ । ਕੋਈ ਇਹਨੂੰ ਝੱਲਾ ਕਹਿੰਦਾ ਹੋਊ ਤੇ ਕੋਈ ਜਨੂੰਨੀ । ਕੋਈ ਇਹਨੂੰ ਅੱਧਾ ਪਾਗਲ ਤੇ ਕੋਈ ਮੰਦ-ਬੁੱਧੀ ਕਹਿੰਦਾ ਹੋਊ । ਕਹਿਣ ਵੀ ਕਿਉਂ ਨਾਂ, ਛੇ ਹਜ਼ਾਰ ਤੇ ਟਪੂਸੀਆਂ ਮਾਰੀ ਜਾਂਦੈ, ਓਹ ਵੀ ਸਾਰੇ ਦਾ ਸਾਰਾ ਰਾਹਾਂ ‘ਚ ਫੂਕ ਜਾਂਦੈ, ਘਰ ਜਾਂਦੈ ਤਾਂ ਖਾਲ਼ਣ-ਪੀਲੀਂ । ਘੁਣੱਤਰੀਆਂ ਨੇ ਤਾਂ ਹੁੱਜਾਂ ਮਾਰਨੀਆਂ ਈ ਹੁੰਦੀਆਂ ਨੇ, ਗੋਡੇ ਲੱਗਣ ਭਾਵੇਂ ਗਿੱਟੇ । ਕਹਿੰਦੇ ਇਹ ਤਾਂ ਉੱਠ ਦੀ ਨਸਲ ‘ਚੋਂ ਐ ਜਿਹੜਾ ਆਪਣਾ ਲੱਦਾ ਆਪ ਹੀ ਖਾ ਜਾਂਦੈ । ਭਲੀ-ਮਾਣਸ ਐ ਇਹਦੇ ਘਰ ਵਾਲ਼ੀ, ਜਿਹੜੀ ਇਹਦੀਆਂ ਝੱਲ-ਵਲੱਲੀਆਂ ਅਣਵੇਖੀਆਂ ਕਰੀ ਜਾਂਦੀ ਐ । ਜਿੰਨੇ ਮੂੰਹ ਓਨੀਆਂ ਗੱਲਾਂ, ਪਰ ਇਹਦੇ ਹੱਕ ਦੀਆਂ ਦੋ ਚਾਰ, ਬਾਕੀ ਲਾਣਾ ਬਦਖੋਹੀਆਂ ਕਰਨ ਵਾਲ਼ਾ ।

ਮੈਂ ਇਸ ਜਨੂੰਨੀ ਨੂੰ ਜਨੂਨ ਦੀਆਂ ਹੱਦਾਂ ਬੰਨੇ ਪਾਰ ਕਰਦਾ ਚਿਰਾਂ ਤੋਂ ਵੇਖਦਾਂ। ਕੌਣ ਹੈ ਖੇਡਾਂ ਦਾ ਦਿਵਾਨਾ ਜਿਹੜਾ ਛੇ ਹਜ਼ਾਰ ਤੇ ਆਪਾ ਵਾਰੀਂ ਜਾਂਦੈ । ਇਸ ਲਾਣੇ ਵਿੱਚ ਤਾਂ ਸੱਠ ਹਜ਼ਾਰ ਲੈਣ ਵਾਲ਼ੇ ਵਿਹਲੜ ਕੁਰਸੀਆਂ ਤੋੜ ਕੇ ਆ ਜਾਂਦੇ ਨੇ । ਮੈਂ ਇਹਦੇ ਪੋਤੜੇ ਫਰੋਲਣੇ ਸ਼ੁਰੂ ਕੀਤੇ , ਫਰੋਲ਼ਾ ਫਰੋਲ਼ੀ ਕਰਦਿਆਂ ਨੇੜਲਾ ਹੀ ਨਿਕਲ਼ਿਆ ।

ਬੋਹਾ ਦੇ ਗ਼ਰੀਬੜਿਆਂ ਦਾ ਮਿਹਨਤੀ ਮੁੰਡਾ ਖੇਡ ਮੈਦਾਨਾ ਦਾ ਸ਼ਿੰਗਾਰ ਬਣਿਆਂ ਫਿਰਦੈ । ਇਹਦੇ ਪਿਓ ਮੇਜਰ ਸਿੰਘ ਨੂੰ ਅੱਖਾਂ ਤੋਂ ਬਹੁਤਾ ਦਿਸਦਾ ਨਹੀਂ ਸੀ । ਓਸ ਨਿਮਾਣੇ ਨੂੰ ਕੋਈ ਦਿਹਾੜੀ ਤੇ ਵੀ ਨਹੀਂ ਸੀ ਲੈਕੇ ਜਾਂਦਾ, ਸੀਰੀ ਰਲ਼ਾਉਣਾ ਤਾਂ ਦੂਰ ਦੀ ਗੱਲ । ਇਹਦੀ ਮਾਂ ਦਾ ਨਾਮ ਤਾਂ ਓਹਦੇ ਮਾਪਿਆਂ ਨੇ ਸੀਤੋ ਰੱਖਿਆ ਸੀ, ਪਰ ਪਿੰਡ ਵਾਲ਼ੇ ਕੀ ਹੋਏ ਜਿਹੜੇ ਆਦਰ ਦਾ ਨਿਰਾਦਰ ਕਰਕੇ ਨਾਂ ਨਿਵਾਜਣ । ਅੱਖਾਂ ਤੋਂ ਆਹਰੀ ਬਾਪ ਦੇ ਪੁੱਤ ਨੂੰ ਮਾਂ ਨੇ ਲੋਕਾਂ ਦੇ ਡੰਗਰਾਂ ਦਾ ਗੋਹਾ ਸੁੱਟ ਕੇ ਪਾਲ਼ਿਐ । ਮੈਂ ਦੋ ਵੇਲ਼ੇ ਦੀ ਰੋਟੀ ਨੂੰ ਤਰਸਦੇ ਵੇਖੇ ਨੇ ਇੱਕ ਮਜਬੂਰ ਮਜ਼ਦੂਰ ਦੇ ਆਲ੍ਹਣੇ ਦੇ ਬੋਟ ।

ਸੱਤ ਸਾਲਾਂ ਦਾ ਸੀ ਜਦੋ ਮਾਂ ਨੇ ਬਾਜੀਗਰ ਬਸਤੀ ਵਾਲ਼ੇ ਸਕੂਲ ਪੜ੍ਹਨੇ ਪਾਇਆ । ਓਹਨਾ ਦਿਨਾਂ ਵਿੱਚ ਬੋਹਾ ਦੀ ਹਾਕੀ ਟੀਮ ਦੀ ਹੱਟੀ ਭੱਠੀ ਤੇ ਵੀ ਗੱਲ ਚੱਲਦੀ ਹੁੰਦੀ ਸੀ । ਬਾਵਾ ਮੰਗਵੀਂ ਹਾਕੀ ਲੈ ਕੇ ਖੇਡਣ ਵਾਲ਼ੀ ਭੁੱਸ ਪੂਰੀ ਕਰ ਲੈਦਾ । ਇੱਕ ਦਿਨ ਕਿਸੇ ਨੇ ਨਿਹੋਰਾ ਮਾਰਤਾ, ਕਹਿੰਦਾ ਜੇ ਖੇਡਣ ਦਾ ਏਨਾ ਹੀ ਚਾਅ ਐ ਤਾਂ ਆਪਣੀ ਖਰੀਦ । ਇਹਦੀਆਂ ਅੱਖਾਂ ਅੱਗੇ ਜੱਟ ਦੀ ਟਰਾਲੀ ਤੇ ਲਿਖਿਆ ਟੋਟਕਾ ਆ ਗਿਆ, ਜਿਸ ਨੇ ਲਿਖਵਾਇਆ ਸੀ।

“ ਨਿੱਤ ਮੰਗਵੀਂ ਨਾਂ ਮਿਲੇ ਟਰਾਲੀ ਆਪਣੀ ਬਣਾ ਲੈ ਮਿੱਤਰਾ” ।

ਬੋਲੀ ਮਾਰਨ ਵਾਲ਼ੇ ਦਾ ਮਿਹਣਾ ਸੁਣਕੇ ਪੰਜ ਦਿਨ ਸਕੂਲ ਨੀ ਗਿਆ । ਛੇਵੇਂ ਦਿਨ ਗਏ ਨੂੰ ਮਾਸਟਰ ਜਗਨ ਨਾਥ ਨੇ ਢਾਅ ਲਿਆ ਬੱਕਰੇ ਵਾਂਗੂੰ । ਜਨੂੰਨੀ ਬੰਦੇ ਕੁੱਟ ਦੀ ਪ੍ਰਵਾਹ ਕਦੋਂ ਕਰਦੇ ਨੇ, ਓਹ ਵੀ ਓਦੋ ਜਦੋਂ ਹਾਕੀ ਦੀ ਖੇਡ ਦਾ ਇਸ਼ਕ ਹੱਡੀਂ ਰੌਂ ਗਿਆ ਹੋਵੇ । ਇੱਕ ਦਿਨ ਸਕੂਲ ਜਾ ਕੇ ਪੰਜ ਦਿਨ ਫੇਰ ਨੀ ਗਿਆ । ਛੇਵੇਂ ਦਿਨ ਜਾਂਦਿਆਂ ਈ ਫੇਰ ਢਾਅ ਲਿਆ ਮਾਸਟਰ ਨੇ । ਡੰਡੇ ਪੰਜ ਸੱਤ ਹੀ ਵੱਜੇ ਸੀ ਕਿ ਕੋਲ਼ ਖੜ੍ਹੀ ਅਧਿਆਪਕ ਸੁਨੀਤਾ ਰਾਣੀ ਕਹਿੰਦੀ ਇਹਦਾ ਨਾਂ ਆਉਣ ਦਾ ਕਾਰਨ ਤਾਂ ਪੁੱਛ ਲਓ । ਹੁਣ ਦੋਵੇਂ ਅਧਿਆਪਕ ਹਮਦਰਦ ਬਣਕੇ ਵਿੱਥਿਆ ਜਾਨਣ ਲੱਗੇ । ਇਹਨੇ ਰੋਂਦੇ ਰੋਂਦੇ ਨੇ ਹੁੱਬਕੀਆਂ ਲੈਕੇ ਦੱਸਿਆ ਕਿ ਮੈਨੂੰ ਹਾਕੀ ਖਰੀਦਣ ਲਈ ਪੈਸੇ ਚਾਹੀਂਦੇ ਨੇ, ਮੈਂ ਤਾਂ ਨਰਮਾਂ ਚੁਗਣ ਜਾਂਦਾ ਹਾਂ ਦਿਹਾੜੀ ਤੇ । ਕਿੰਨੇ ਕੁ ਕਮਾ ਲਏ, ਹਾਕੀ ਕਿੰਨੇ ਦੀ ਆਊ ? ਦੋਵਾਂ ਅਧਿਆਪਕਾਂ ਦਾ ਸਵਾਲ ਸੀ । ਜੀ, ਡੂਢ ਸੌ ਦੀ ਆਊ, ਅਜੇ ਸੱਤਰ ਕਮਾਏ ਨੇ, ਇਹਦਾ ਜਵਾਬ ਸੀ । ਨਰਮ ਦਿਲ ਅਧਿਆਪਕ ਕਹਿੰਦੇ ਪਹਿਲੇ ਦਿਨ ਦੱਸ ਦਿੰਦਾ, ਕਿਉਂ ਪਸੂਆਂ ਵਾਂਗੂ ਕੁੱਟ ਖਾਂਈਂ ਗਿਆ । ਦੋਵਾਂ ਨੇ ਇੱਕ ਸੌ ਪੰਜਾਹ ਆਪਣੇ ਕੋਲ਼ੋਂ ਦੇ ਕੇ ਕਿਹਾ ਜਾਹ ਲੈ ਆ ਹਾਕੀ, ਪਰ ਇੱਕ ਵਾਅਦਾ ਕਰ, ਅੱਗੇ ਤੋਂ ਸਕੂਲੋਂ ਗ਼ੈਰ ਹਾਜ਼ਰ ਨਾਂ ਹੋਈਂ । ਸੱਤ ਬਚਨ ਕਹਿਕੇ ਪਹਿਲੀ ਬੱਸ ਜਲੰਧਰ ਨੂੰ ਚੜ੍ਹ ਗਿਆ ਤੇ ਅਗਲੀ ਸ਼ਾਮ ਆਪਣੀ ਹਾਕੀ ਨਾਲ਼ ਖੇਡ ਮੈਦਾਨ ਵਿੱਚ ਪਹੁੰਚ ਗਿਆ ਇਹ ਜਨੂੰਨੀ ।ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਇਹਨੂੰ ਹਾਕਮ ਵਾਲ਼ੇ ਸਕੂਲ ਦਾ ਖੇਡ ਅਧਿਆਪਕ ਹਰਵਿੰਦਰ ਬਿੱਲੂ ਆਪਣੇ ਕੋਲ਼ ਲੈ ਗਿਆ । ਪੀ ਟੀ ਏ ਫੰਡ ਅਤੇ ਆਪਣੇ ਕੋਲ਼ੋਂ ਵਿਚੋਂ ਬਣਦੀ ਸਰਦੀ ਰੋਕੜੀ ਦੇ ਕੇ ਇਹਦਾ ਚੁੱਲ੍ਹਾ ਭਖਾਉਣ ਦਾ ਜੁਗਾੜ ਕਰ ਦਿੱਤਾ । ਓਹਨਾ ਦਿਨਾਂ ਵਿੱਚ ਓਸ ਪਿੰਡ ਦਾ ਅੱਜ ਦਾ ਕਬੱਡੀ ਸਟਾਰ ਜੱਗੂ ਵੀ ਇਹਨਾਂ ਕੋਲ਼ ਹੀ ਪੜ੍ਹਦਾ ਸੀ । ਇਹਦੀ ਮਿਹਨਤ ਵੇਖਕੇ ਸਾਥੀ ਅਧਿਆਪਕਾਂ ਨੇ ਇਹਨੂੰ ਸਿੱਖਿਆ ਪਰੋਵਾਈਡਰ ਵਜੋਂ ਰੱਖ ਲਿਆ । ਵੀਹ ਸੌ ਬਾਰਾਂ ਦੇ ਨੇੜੇ ਤੇੜੇ ਸਮੇਂ ਦੀ ਸਰਕਾਰ ਨੇ ਇਹਨਾਂ ਨੂੰ ਈ ਟੀ ਟੀ ਦੀ ਡਿਗਰੀ ਕਰਵਾ ਕੇ ਡਿਗਰੀ ਹੋਲਡਰ ਬਣਾ ਦਿੱਤਾ ਤੇ ਤਨਖਾਹ ਫਿਕਸ ਕਰ ਦਿੱਤੀ ਛੇ ਹਜ਼ਾਰ । ਪਹਿਲੀ ਹਾਜ਼ਰੀ ਇਹਦੀ ਟਾਹਲੀਆਂ ਦੇ ਪ੍ਰਾਇਮਰੀ ਸਕੂਲ ਤੇ ਪਹਿਲੇ ਸਾਲ ਜਿਲਾ ਜੇਤੂ ਟੀਮ ਵਿੱਚ ਮੁੰਡੇ ਇਹਦੇ ਸਕੂਲ ਦੇ । ਟੀਮ ਪੰਜਾਬ ਖੇਡਣ ਜਾਣੀ ਸੀ, ਇੱਕ ਖਿਡਾਰੀ ਦੇ ਮਾਪੇ ਸੱਟ ਲੱਗਣ ਦੇ ਡਰੋਂ ਭੇਜਣ ਤੋਂ ਆਨਾਕਾਨੀ ਕਰਨ ਲੱਗੇ । ਇਹ ਪੱਟੂ ਓਹਨਾ ਦੇ ਘਰ ਜਾ ਕੇ ਕਹਿੰਦਾ, ਐਂ ਕਿਵੇਂ ਨੀ ਭੇਜਦੇ, ਮੇਰੀ ਸਾਰੇ ਸਾਲ ਦੀ ਕਮਾਈ ਰੁਲ਼ਣ ਨੀ ਦਿੰਦਾ ਮੈਂ । ਮੁੰਡੇ ਦੀ ਮਾਂ ਕਹਿੰਦੀ ਵੇ ਭਾਈ ਤੂੰ ਤਾਂ ਬਾਹਲ਼ਾ ਜਿੱਦੀ ਐਂ, ਕਿਹੜਾ ਪਿੰਡ ਐ ਤੇਰਾ ? ਜੀ ਬੋਹਾ, ਇਹਨੇ ਆਖਿਆ । ਅੱਛਾ! ਵੇ ਭਾਈ ਮੈਂ ਤਾਂ ਆਪ ਬੋਹਾ ਦੀ ਆਂ, ਮੁੰਡੇ ਦੀ ਮਾਂ ਕਹਿੰਦੀ । ਫੇਰ ਤਾਂ ਮੇਰੀ ਭੂਆ ਲੱਗੀ, ਹੁਣ ਤਾਂ ਮੈਂ ਲੈ ਕੇ ਜਾਊਂ । ਇਹਦਾ ਜਨੂੰਨ ਇਕ ਵਾਰ ਫੇਰ ਸਿੱਖਰ ਤੇ ਸੀ । ਓਸੇ ਸਾਲ ਮਾਨਸਾ ਦੀ ਟੀਮ ਪੰਜਾਬ ਜੇਤੂ ਬਣੀ ਤੇ ਨਵੇਂ ਬਣੇ ਭੂਆ ਫੁੱਫੜ ਨੇ ਇਸ ਨਿਆਸਰੇ ਨੂੰ ਆਸਰਾ ਦੇ ਕੇ ਆਪਣੇ ਕੋਲ਼ ਹੀ ਰੱਖ ਲਿਆ । ਇਹਦੀ ਮਿਹਨਤ ਦਾ ਇਹ ਪਹਿਲਾ ਫਲ਼ ਸੀ । ਮੰਦਰਾਂ ਵਾਲ਼ੇ ਸਵਰਗਵਾਸੀ ਜਸਵਿੰਦਰ ਲਾਲੀ ਮਾਸਟਰ ਨੇ ਟਾਹਲੀਆਂ ਸਕੂਲ ਦੇ ਚਾਰ ਬੱਚਿਆਂ ਨੂੰ ਟਰੈਕ ਸ਼ੂਟ ਦੇ ਕੇ ਨਿਵਾਜਿਆ ।

ਹੁਣ ਚੱਲ ਪਿਆ ਇਹਨਾਂ ਕੱਚਿਆਂ ਦਾ ਪੱਕੇ ਹੋਣ ਦਾ ਸੰਘਰਸ਼ । ਵੀਹ ਸੌ ਸਤਾਰਾਂ ਤੋਂ ਬਾਅਦ ਕਦੇ ਪਾਣੀ ਵਾਲ਼ੀ ਟੈਂਕੀ ਤੇ ਜਗਰਾਤੇ ਜਾਗੇ ਤੇ ਕਦੇ ਬਠਿੰਡੇ ਵਾਲ਼ੀਆਂ ਝੀਲਾਂ ਵਿੱਚ ਤਾਰੀਆਂ ਲਾਉਂਦਾ ਰਿਹਾ । ਜਨੂੰਨ ਨੂੰ ਸੰਘਰਸ਼ ਦੌਰਾਨ ਵੀ ਕਾਬੂ ‘ਚ ਨਾ ਰੱਖ ਸਕਿਆ । ਜਥੇਬੰਦੀ ਨੇ ਜਿਹੜੇ ਐਕਸ਼ਨ ਲੈਣ ਦਾ ਫੈਸਲਾ ਕੀਤਾ ਓਹਨੂੰ ਨੇਪਰੇ ਚਾੜ੍ਹਨ ਲਈ ਇਹ ਜਨੂੰਨੀ ਅਗੜ੍ਹੀਏ ਵਾਲ਼ਾ ਰੋਲ ਨਿਭਾਉਂਦਾ ਰਿਹਾ । ਇੱਕ ਵਾਰ ਤਾਂ ਤੇਲ ਦੀ ਕੇਨੀ ਲੈ ਕੇ ਟੈਂਕੀ ਤੇ ਜਾ ਚੜ੍ਹਿਆ , ਭਲਾ ਹੋਵੇ ਬੋਹਾ ਵਾਲ਼ੇ ਡਾਕਟਰ ਦਵਿੰਦਰ ਸਿੰਘ ਦਾ ਜੀਹਨੇ ਜ਼ਿੰਦਗੀ ਦਾ ਵਾਸਤਾ ਦੇ ਕੇ ਸਹੀ ਸਲਾਮਤ ਲਾਹ ਲਿਆ ਨਹੀ ਇਹ ਜਨੂੰਨੀ ਤਾਂ ਜੀਵਨ ਲੀਲ੍ਹਾ ਕਦੇ ਦਾ ਖਤਮ ਕਰ ਗਿਆ ਹੁੰਦਾ ।

ਸਮਾਂ ਸਦਾ ਇੱਕੋ ਜਿਹਾ ਵੀ ਨਹੀ ਰਹਿੰਦਾ, ਕਦੀ ਤਾਂ ਗੁਣਾਂ ਦਾ ਮੁੱਲ ਪੈਂਦੈ । ਚੰਗੇ ਭਾਗਾਂ ਨੂੰ ਪੜ੍ਹੀ ਲਿਖੀ ਕੁੜੀ ਦਾ ਰਿਸ਼ਤਾ ਵੀ ਇਹਦੀ ਮਿਹਨਤ ਨੂੰ ਹੀ ਹੋਇਆ, ਨਹੀਂ ਮਹਿੰਗਿਆਂ ਦੀ ਮੰਡੀ ਵਿੱਚ ਕੌਣ ਪੁੱਛਦੈ ਇਹੋ ਜੇ ਦਿਹਾੜੀ ਦਾਰਾਂ ਨੂੰ । ਇਹਦੇ ਘਰ ਵਾਲ਼ੀ ਬੀਬਾ ਨੂੰ ਹਿੰਦੀ ਅਧਿਆਪਕਾ ਵਜੋਂ ਨੌਕਰੀ ਮਿਲ ਗਈ ਤੇ ਪਹਿਲੀ ਪੋਸਟਿੰਗ ਲੁਧਿਆਣੇ ਦੇ ਪਿੰਡ ਲੰਮੇ ਜੱਟ ਪੁਰੇ ਦੀ ਹੋ ਗਈ । ਇਹ ਪਿੰਡ ਭਜਨੇ ਅਮਲੀ ਦਾ ਰੋਲ ਕਰਨ ਵਾਲ਼ੇ ਗੁਰਦੇਵ ਢਿੱਲੋਂ ਦਾ ਹੈ ਤੇ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਭੂਮੀ ਹੈ । ਨਾਲ਼ ਲਗਦੇ ਪਿੰਡ ਕਮਾਲਪੁਰੇ ਮੈਂ ਕਈ ਸਾਲ ਕੁਮੈਂਟਰੀ ਕਰਨ ਜਾਂਦਾ ਰਿਹਾਂ । ਦੋਵਾਂ ਵਿੱਚ ਦੂਰੀਆਂ ਆਉਣ ਕਰਕੇ ਪੱਕੀ ਪਕਾਈ ਮਿਲਣ ਦਾ ਖ਼ਤਰਾ ਮੰਡਰਾਉਣ ਲੱਗਿਆ । ਫੇਰ ਜਾ ਫ਼ਰਿਆਦੀ ਹੋਇਆ ਆਪਣੇ ਗਰਾਂਈ ਡਾਕਟਰ ਦਵਿੰਦਰ ਸਿੰਘ ਬੋਹਾ ਕੋਲ਼, ਓਹਨੇ ਇਹਦਾ ਗੁਤਨੀ ਨਾਲ਼ ਪਰਾਂਦੇ ਵਾਲ਼ਾ ਜੁਗਾੜ ਵੀ ਲਾ ਦਿੱਤਾ।

ਬੰਦੇ ਦੀ ਮਿਹਨਤ ਓਹਦੇ ਹਰ ਔਗੁਣ ਨੂੰ ਹੱਟ ਪਿੱਛੇ ਕਹਿ ਦਿੰਦੀ ਐ । ਇਹਦੀ ਮਿਹਨਤ ਦੀਆਂ ਪਿੰਡ ਵਿੱਚ ਗੱਲਾਂ ਤੁਰ ਪਈਆਂ । ਕਿਰਪਾ ਰੱਬ ਦੀ ਤੇ ਮਿਹਨਤ ਇਹਦੀ, ਇੱਕ ਐਨ ਆਰ ਆਈ ਪਰਿਵਾਰ ਮਿਲ ਗਿਆ ਆਸਰਾ ਦੇਣ ਵਾਲ਼ਾ ।<br>“ਮੁੱਲ ਸਦਾ ਮਿਹਨਤਾਂ ਦੇ ਪੈਂਦੇ, ਨਾਂ ਪੈਦੇ ਵੇਖੇ ਚਿੱਟੇ ਚੰਮ ਦੇ” ਵਾਲ਼ੀ ਕਹਾਵਤ ਸਹੀ ਸਾਬਤ ਹੋ ਗਈ । ਉਸ ਪਰਿਵਾਰ ਨੇ ਆਪਣੇ ਨਾਲ਼ ਹੀ ਰੱਖ ਲਿਆ । ਜਿੰਨਾਂ ਚਿਰ ਓਥੇ ਰਿਹਾ ਰੋਟੀ ਇੱਕੋ ਚੁੱਲ੍ਹੇ ਤੇ ਪੱਕਦੀ ਰਹੀ । ਸਾਰਾ ਪਿੰਡ ਇਸ ਦਿਹਾੜੀਦਾਰ ਕਾਮੇ ਦਾ ਦੀਵਾਨਾ ਹੋ ਗਿਆ ਤੇ ਮੋਟੀਆਂ ਤਨਖਾਹਾਂ ਲੈਣ ਵਾਲ਼ਾ ਲਾਣਾ ਸੜਦਾ ਰਿਹਾ । ਮਹਿੰਗਾਈ ਦੇ ਜ਼ਮਾਨੇ ਵਿੱਚ ਘਰ ਤੋਂ ਬਾਹਰ ਰਹਿਣਾ ਤੇ ਓਹ ਵੀ ਪੰਦਰਾਂ ਕੁ ਹਜ਼ਾਰ ਵਿੱਚ, ਗੱਲ ਫੇਰ ਉੱਠ ਦੇ ਲੱਦਾ ਖਾਣ ਵਾਲ਼ੀ ਸੀ । ਪਰ ਇਹਦਾ ਜਨੂੰਨ ਫੇਰ ਤੋਂ ਇਹਦਾ ਸੰਗੀ ਬਣਕੇ ਬੋਹੜਿਆ । ਅੱਜ ਵੀ ਓਹ ਪਰਿਵਾਰ ਤੇ ਓਸ ਸਕੂਲ ਦੇ ਬੱਚੇ ਇਹਨੂੰ ਸਤਿਕਾਰ ਨਾਲ਼ ਮਿਲਦੇ ਨੇ ।ਹੁਣ ਇਹ ਮਲਕੋਂ ਦੇ ਸਕੂਲ ਵਿੱਚ ਆਪਣਾ ਖੇਡ ਇਸ਼ਕ ਕਮਾ ਰਿਹੈ । ਬੋਹਾ ਵਾਲ਼ਾ ਢਹਿ ਢੇਰੀ ਹੋ ਚੁੱਕਿਆ ਠਾਹਰਾ ਵੇਚਕੇ ਮਾਨਸਾ ‘ਚ ਗੁਜ਼ਾਰੇ ਜੋਗਾ ਖੜਾ ਕਰ ਲਿਆ । ਜੂਨ ਦੀਆਂ ਛੁੱਟੀਆਂ ਬੱਚਿਆਂ ਦੇ ਲੇਖੇ ਲਾਉਣ ਲਈ ਹਰ ਰੋਜ ਮਾਨਸਾ ਤੋਂ ਆਉਣ ਕਰਕੇ, ਮਿਲਣ ਵਾਲ਼ਾ ਮਿਹਨਤਾਨਾ ਛੇ ਦਾ ਛੇ ਹਜ਼ਾਰ ਪੂਜ ਕੇ ਘਰ ਮੁੜਦਾ ਤੇ ਊਠ ਦੇ ਆਪਣਾ ਲੱਦਾ ਆਪ ਖਾਣ ਦੀ ਕਹਾਵਤ ਨੇ ਪਿੱਛਾ ਨੀ ਛੱਡਿਆ । ਬੱਚਿਆਂ ਨਾਲ਼ ਬੱਚਾ ਬਣਕੇ ਜਨੂੰਨ ਦੀਆਂ ਹੱਦਾਂ ਬੰਨੇ ਟੱਪ ਕੇ ਓਹਨਾ ਤੋਂ ਜਿਮਨਾਸਟਿਕ ਦੇ ਕਰਤੱਬ ਕਰਵਾਉਂਦਾ ਰਿਹਾ । ਇਹ ਤਾਂ ਆਪਣੀ ਜਥੇਬੰਦੀ ਦੇ ਸੱਦੇ ਤੇ ਪੁਲੀਸ ਤੋਂ ਮੌਰ ਕੁਟਵਾਉਣ ‘ਚ ਵੀ ਮੋਹਰੀ ਰਹਿੰਦੈ ਤੇ ਵੱਧ ਤਨਖਾਹ ਲੈਣ ਵਾਲ਼ਿਆਂ ਦੇ ਤਾਹਨੇ ਮਿਹਣੇ ਵੀ ਖਿੜੇ ਮੱਥੇ ਸਹੀਂ ਜਾਂਦੈ ।

ਹਰ ਰੋਜ ਵਟਸਐਪ ਅਤੇ ਫੇਸਬੁੱਕ ਤੇ ਬੱਚਿਆਂ ਦੇ ਕਰਤੱਬ ਵਿਖਾਉਂਦਾ ਵਿਖਾਉਂਦਾ ਆਪਣੀ ਮਜਦੂਰ ਨਾਲ਼ੌਂ ਘੱਟ ਦਿਹਾੜੀ ਦੀ ਕੁਮੈਂਟਰੀ ਵੀ ਕਰੀਂ ਜਾਂਦੈ । ਇਹਦੀ ਜ਼ਿੰਦਗੀ ਦੇ ਲੰਮੇ ਤੇ ਲਮਕਵੇਂ ਯੁੱਧ ਨੂੰ ਵੇਖਦਿਆਂ ਮੈਨੂੰ ਗੁਰਦਾਸ ਮਾਨ ਦੇ ਗੀਤ ਦੇ ਬੋਲ ਯਾਦ ਆਉਂਦੇ ਨੇ….

“ ਅਸੀ ਰੂੜੀਆਂ ਤੇ ਉੱਘੇ ਹੋਏ ਫੁੱਲ ਹੀ ਸਹੀ,

ਤੁਸੀਂ ਖਿੜੀ ਹੋਈ ਕੱਤੇ ਦੀ ਕਪਾਹ ਵਰਗੇ" 

ਸੱਚ ਮੁੱਚ ਇਹ ਰੂੜੀਆਂ ਤੇ ਉੱਘਿਆ ਫੁੱਲ ਵੱਡੇ ਵੱਡੇ ਗੁਲਦਸਤਿਆਂ ਨੂੰ ਵੀ ਮਾਤ ਪਾਈਂ ਜਾਂਦੈ ।<br>ਹੁਣ ਵਾਲ਼ੀ ਸਰਕਾਰ ਨੇ ਅਠਾਰਾਂ ਕੁ ਹਜ਼ਾਰ ਦਾ ਵਾਅਦਾ ਤਾਂ ਕੀਤੈ, ਪਰ ਲਾਰਾ ਪੱਕੇ ਹੋਣ ਦਾ ਲਾਇਐ, ਵੇਖਦੇ ਆਂ ਵਾਅਦੇ ਕਦੋ ਵਫ਼ਾ ਹੁੰਦੇ ਨੇ ।


Monday, August 26, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਫ਼ਿਲਮ ਬੀਬੀ ਰਜਨੀ ਦੀ ਪ੍ਰਮੋਸ਼ਨ ਲਈ ਵੱਖ ਵੱਖ ਪਿੰਡਾਂ 'ਚ ਪੁੱਜੇ ਕਲਾਕਾਰ

ਫ਼ਿਲਮ ਬੀਬੀ ਰਜਨੀ ਦੀ ਪ੍ਰਮੋਸ਼ਨ ਲਈ ਵੱਖ ਵੱਖ ਪਿੰਡਾਂ 'ਚ ਪੁੱਜੇ ਕਲਾਕਾਰ

ਸਾਰਥਕ ਫਿਲਮਾਂ ਨੂੰ ਵੱਡੇ ਹੁੰਗਾਰੇ ਦੀ ਲੋੜ- ਮਨਪ੍ਰੀਤ ਟਿਵਾਣਾ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਖੇਤਰ ਦੇ ਪਿੰਡ ਅਕਲੀਆ,ਰੜ੍ਹ,ਬੁਰਜ ਝੱਬਰ ਅਤੇ ਬੁਰਜ ਢਿੱਲਵਾਂ ਵਿਖੇ ਬੀਬੀ ਰਜਨੀ ਪੰਜਾਬੀ ਫ਼ਿਲਮ ਦੀ ਪ੍ਰਮੋਸ਼ਨ ਕਰਨ ਲਈ ਟੀਮ ਪੁੱਜੀ । ਇਨ੍ਹਾਂ ਪਿੰਡਾਂ ਵਿਚ ਕਰਮਜੀਤ ਸਿੰਘ ਬੁਰਜ ਢਿੱਲਵਾਂ ਦੀ ਅਗਵਾਈ ਹੇਠ ਪ੍ਰੰਬਧਕਾਂ ਵੱਲੋਂ ਇਕੱਤਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉੱਘੇ ਗੀਤਕਾਰ ਮਨਪ੍ਰੀਤ ਟਿਵਾਣਾ ਵਲੋਂ ਦੱਸਿਆ ਕਿ ਫ਼ਿਲਮ ਵਿਚ ਬੀਬੀ ਰਜਨੀ ਦੀ ਇਤਿਹਾਸਕ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ । ਨਿਰਮਾਤਾ ਪਿੰਕੀ ਧਾਲੀਵਾਲ ਅਤੇ ਨਿਤਿਨ ਤਲਵਾੜ ਵੱਲੋਂ ਲੇਖਕ ਅਤੇ ਨਿਰਦੇਸ਼ਕ ਅਮਰ ਹੁੰਦਲ ਦੁਆਰਾ ਤਿਆਰ ਕੀਤੀ ਇਸ ਫਿਲਮ ਵਿਚ ਰੂਪੀ ਗਿੱਲ, ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ, ਜਸ ਬਾਜਵਾ, ਜਰਨੈਲ ਸਿੰਘ, ਧੀਰਜ ਕੁਮਾਰ, ਪ੍ਰਦੀਪ ਚੀਮਾ ਨੇ ਕਿਰਦਾਰ ਨਿਭਾਏ ਹਨ । ਉਨ੍ਹਾਂ ਕਿਹਾ ਕਿ ਮਾਰਧਾੜ, ਦੋਹਰੀ ਸ਼ਬਦਾਵਲੀ ਅਤੇ ਨੰਗੇਜ਼ਬਾਦ ਵਾਲੀਆਂ ਬਣ ਰਹੀਆਂ ਫਿਲਮਾਂ ਨੂੰ ਕੋਸਣ ਵਾਲੇ ਲੋਕਾਂ ਲਈ ਇਹ ਵੱਖਰੇ ਖਾਸੇ ਦੀ ਫਿਲਮ ਦਾ ਸਾਥ ਦੇਣਾ ਬਣਦਾ ਹੈ  ਅਤੇ ਸਾਰਥਕ ਫਿਲਮਾਂ ਬਣਾਉਣ ਲਈ ਉਤਸ਼ਾਹਿਤ ਕਰਨ ਲਈ 30 ਅਗਸਤ 2024 ਨੂੰ ਸਿਨੇਮਾ ਘਰਾਂ 'ਚ ਲੱਗ ਰਹੀ  ਬੀਬੀ ਰਜਨੀ ਫਿਲਮ ਦੀ ਟੀਮ ਨੂੰ ਵੱਡੇ ਹੁੰਗਾਰੇ ਦੀ ਲੋੜ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਸਾਰਥਕ ਫਿਲਮਾਂ ਦਾ ਫਿਲਮਾਂਕਣ ਹੋ ਸਕੇ। ਫਿਲਮੀ ਪੱਤਰਕਾਰ ਬੱਲੀ ਬਾਠ, ਗਾਇਕ ਜਸ ਸੰਧੂ, ਸਮਾਜ ਸੇਵੀ ਕਰਮਜੀਤ ਸਿੰਘ ਬੁਰਜ ਢਿੱਲਵਾਂ, ਭਗਵਾਨ ਸਿੰਘ ਅਕਲੀਆ, ਬਲਜੀਤ ਸਿੰਘ ਅਕਲੀਆ, ਬਲਦੇਵ ਸਿੰਘ ਰੜ੍ਹ ਅਤੇ ਸਤਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ । ਇਸ ਮੌਕੇ ਉਮੀਦ ਸੇਵਾ ਸੁਸਾਇਟੀ ਅਕਲੀਆ ਦੇ ਚੇਅਰਮੈਨ ਗੋਪਾਲ ਅਕਲੀਆ ਅਤੇ ਪ੍ਰਧਾਨ ਗੁਰਦੀਪ ਸਿੰਘ, ਗੁਰੂਘਰ ਪਿੱਪਲਸਰ ਦੀ ਕਮੇਟੀ, ਦਾ ਗ੍ਰੇਟ ਥਿੰਕਰਜ ਕਲੱਬ ਬੁਰਜ ਢਿੱਲਵਾਂ ਦੇ ਪ੍ਰਧਾਨ ਪਰਵਿੰਦਰ ਸਿੰਘ, ਅਹੁਦੇਦਾਰ ਅਤੇ ਮੈਂਬਰਾਂ ਤੋਂ ਇਲਾਵਾ ਮੇਲਾ ਸਿੰਘ ਝੱਬਰ, ਗੁਰਵੀਰ ਸਿੰਘ ਝੱਬਰ, ਮਾਸਟਰ ਸਿਕੰਦਰ ਸਿੰਘ ਆਦਿ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪੈਰਾਮਾਊਂਟ ਸਕੂਲ ਲਹਿਰਾ ਵਿਖੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ

ਪੈਰਾਮਾਊਂਟ ਸਕੂਲ ਲਹਿਰਾ ਵਿਖੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ :  ਪੈਰਾਮਾਊਂਟ ਪਬਲਿਕ ਸਕੂਲ ਲਹਿਰਾ ਵਿਖੇ ਸ਼੍ਰੀ ਕ੍ਰਿਸ਼ਨ ਅਸ਼ਟਮੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ।ਸਕੂਲ ਵਿੱਚ ਛੋਟੇ ਬੱਚੇ ਸ਼੍ਰੀ ਕ੍ਰਿਸ਼ਨ, ਰਾਧਾ ਅਤੇ ਸੁਦਾਮਾ ਦੇ ਪਹਿਰਾਵੇ ਪਹਿਨ ਕੇ ਆਏ।ਪ੍ਰੋਗਰਾਮ ਦੀ ਸ਼ੁਰੂਆਤ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਝੂਲਾ ਝੁਲਾਉਣ ਦੀ ਰਸਮ ਅਦਾ ਕਰਕੇ ਕੀਤੀ ਗਈ।ਬੱਚਿਆਂ ਵੱਲੋਂ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਤੇ ਅਧਾਰਿਤ ਨਾਟਕ ਅਤੇ ਡਾਂਸ ਦੀ ਪੇਸ਼ਕਾਰੀ ਕੀਤੀ ਗਈ।ਇਸ ਮੌਕੇ ਬੱਚਿਆਂ ਨੂੰ ਜਨਮ ਅਸ਼ਟਮੀ ਦੇ ਤਿਉਹਾਰ ਦੀ ਅਹਿਮੀਅਤ ਅਤੇ ਇਸਨੂੰ ਮਨਾਉਣ ਦੇ ਕਾਰਨ ਬਾਰੇ ਜਾਣੰੂ ਕਰਵਾਇਆ ਗਿਆ।ਸਕੂਲ ਦੇ ਮੈਨੇਜਿੰਗ ਡਾਇਰੈਕਟਰ  ਜਸਵੀਰ ਸਿੰਘ ਚੀਮਾ ਅਤੇ ਕਿਰਨਪਾਲ ਕੌਰ ਵੱਲੋਂ ਬੱਚਿਆਂ ਨੂੰ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ ਗਈ।ਇਸ ਮੌਕੇ ਸਕੂਲ ਦੇ ਪ੍ਰਿੰ. ਯਸਪਾਲ ਸਿੰਘ, ਵਾਇਸ ਪਿੰ੍ਰ. ਅੰਕਿਤ ਕਾਲੜਾ, ਪੁਸ਼ਪਿੰਦਰ ਕੌਰ, ਨੈਬ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਕੌਰ ਤੋਂ ਇਲਾਵਾ ਸਮੂਹ ਸਟਾਫ ਹਾਜ਼ਰ ਰਿਹਾ।

ਗੁਰਵਿੰਦਰ ਸਿੰਘ ਚਹਿਲ ਹੀਰੋਂ ਖੁਰਦ : ਪੰਜਾਬੀ ਸਾਹਿਤ ਕਲਾ ਮੰਚ ਵੱਲੋਂ 5 ਸਤੰਬਰ ਨੂੰ ਸਨਮਾਨਿਤ ਹੋਣ ਵਾਲੇ ਅਧਿਆਪਕਾਂ ਦੀ ਲਿਸਟ ਜਾਰੀ

ਪੰਜਾਬੀ ਸਾਹਿਤ ਕਲਾ ਮੰਚ ਵੱਲੋਂ 5 ਸਤੰਬਰ  ਨੂੰ ਸਨਮਾਨਿਤ ਹੋਣ ਵਾਲੇ ਅਧਿਆਪਕਾਂ ਦੀ ਲਿਸਟ ਜਾਰੀ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪੰਜਾਬੀ ਸਾਹਿਤਕ ਕਲਾ ਮੰਚ ਰਜਿ ਮਾਨਸਾ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਆਧਿਆਪਕ ਦਿਵਸ ਮੌਕੇ 11 ਆਧਿਆਪਕਾ ਨੂੰ ਸਨਮਾਨਿਤ ਕੀਤਾ ਜਾਵੇਗਾ। ਲਿਸਟ ਜਾਰੀ ਕਰਦਿਆ ਮੰਚ ਦੇ ਪ੍ਰਧਾਨ ਅਮਨਦੀਪ ਸ਼ਰਮਾ ਤੇ ਉਪ ਪ੍ਰਧਾਨ ਰਜਿੰਦਰ ਵਰਮਾ ਨੇ ਇਹ 11 ਆਧਿਆਪਕਾ ਦਾ ਸਨਮਾਨ ਗੁਰਚਰਨ ਸਿੰਘ ਸੈਂਟਰ ਹੈਡ ਟੀਚਰ ਫੱਤਾ ਮਾਲੋਕਾ ਸਰਦੂਲਗੜ੍ਹ,ਭੁਪਿੰਦਰ ਸਿੰਘ ਹੈਡ ਟੀਚਰ ਖੈਰਾ ਖੁਰਦ ਸਰਦੂਲਗੜ੍ਹ,ਕਮਲ ਕਿਰਨ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਸਰਦੂਲਗੜ੍ਹ,ਅਭਿਤਾ ਭੱਟੀ ਈ ਟੀ ਟੀ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਖਿਆਲਾ ਕਲਾ,ਸੁਰਿੰਦਰ ਕੁਮਾਰ ਸਮਾਜਿਕ ਸਿੱਖਿਆ ਅਧਿਆਪਕ ਸਰਕਾਰੀ ਮਿਡਲ ਸਕੂਲ ਰਾਮਨਗ ਭੱਠਲਾ,ਪਰਮਜੀਤ ਕੌਰ ਹਿੰਦੀ ਅਧਿਆਪਕਾ ਸਰਕਾਰੀ ਹਾਈ ਸਕੂਲ ਮਲਕਾਣਾ ਬਠਿੰਡਾ,ਹਰਿੰਦਰ ਕੌਰ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਮੌੜ ਬਠਿੰਡਾ,ਹਰਜੀਤ ਕੌਰ ਈਟੀਟੀ ਸਰਕਾਰੀ ਪ੍ਰਾਇਮਰੀ ਸਕੂਲ ਬਣਾਂਵਾਲੀ,ਜਗਦੀਪ ਕੌਰ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਖੁੜਾਲ ਕਲਾਂ,ਹਰਪ੍ਰੀਤ ਕੌਰ ਈਟੀਟੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ,ਕਮਲਦੀਪ ਕੌਰ ਸਮਾਜਿਕ ਸਿੱਖਿਆ ਅਧਿਆਪਕ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸਹਿਣਾ ਜਿਲਾ ਬਰਨਾਲਾ ਦਾ ਸਨਮਾਨ ਬੁਢਲਾਡੇ ਵਿਖੇ ਕੀਤਾ ਜਾਵੇਗਾ ਇਸ ਮੌਕੇ ਗੁਰਜੰਟ ਸਿੰਘ ਬੱਛੂਆਣਾ,ਪਰਵੀਨ ਕੁਮਾਰ ,ਬਿੱਟੂ ਬੁਢਲਾਡਾ, ਹਰਨੇਕ ਸਿੰਘ ਮੱਲੀ ਆਦਿ ਹਾਜਰ  ਸਨ।

ਗੁਰਵਿੰਦਰ ਸਿੰਘ ਚਹਿਲ ,ਚੰਡੀਗੜ੍ਹ : ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜਨਰਲ ਕੌਂਸਲ ਦੀ ਮੀਟਿੰਗ ਮੋਗਾ ਵਿਖੇ 29 ਅਗਸਤ ਨੂੰ

ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜਨਲ ਕੌਂਸਲ ਦੀ ਮੀਟਿੰਗ ਮੋਗਾ ਵਿਖੇ 29 ਅਗਸਤ ਨੂੰ

ਤਿੱਖੇ ਸੰਘਰਸ਼ ਦੀ ਰੂਪ ਰੇਖਾ ਕੀਤੀ ਜਾਵੇਗੀ ਤਿਆਰ - ਹਰਗੋਬਿੰਦ ਕੌਰ 

ਗੁਰਵਿੰਦਰ ਸਿੰਘ ਚਹਿਲ,ਚੰਡੀਗੜ੍ਹ  : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਜਨਰਲ ਕੌਂਸਲ ਦੀ ਮੀਟਿੰਗ ਮੋਗਾ ਵਿਖੇ 29 ਅਗਸਤ ਦਿਨ ਵੀਰਵਾਰ ਨੂੰ ਰੱਖੀ ਗਈ ਹੈ । ਉਪਰੋਕਤ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦਿੱਤੀ।ਉਹਨਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਆਂਗਣਵਾੜੀ ਸੈਂਟਰਾਂ ਵਿੱਚ ਆ ਰਿਹਾ ਖਰਾਬ ਰਾਸ਼ਨ , ਆਂਗਣਵਾੜੀ ਕੇਂਦਰਾਂ ਦੇ ਸਕੂਲਾਂ ਵਿੱਚ ਦਾਖਲ ਕੀਤੇ ਗਏ 3 ਤੋਂ 6 ਸਾਲ ਦੇ ਬੱਚੇ ਵਾਪਸ ਲੈਣ,ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿਵਾਉਣ ਅਤੇ ਆਂਗਣਵਾੜੀ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀਆਂ ਪੰਜਾਬ ਸਰਕਾਰ ਵੱਲੋਂ ਖਤਮ ਕੀਤੀਆਂ ਗਈਆਂ ਸੇਵਾਵਾਂ ਨੂੰ ਬਹਾਲ ਕਰਵਾਉਣ ਲਈ ਅਤੇ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ।‌ਉਹਨਾਂ ਕਿਹਾ ਕਿ ਇਸ ਮੀਟਿੰਗ ਵਿੱਚ ਸੂਬਾ ਕਮੇਟੀ ਦੇ ਅਹੁਦੇਦਾਰ,ਜ਼ਿਲਾ ਪ੍ਰਧਾਨ,ਬਲਾਕ ਪ੍ਰਧਾਨ ਅਤੇ ਸਰਕਲ ਪ੍ਰਧਾਨ ਸ਼ਮੂਲੀਅਤ ਕਰਨਗੀਆਂ।‌

ਗੁਰਵਿੰਦਰ ਸਿੰਘ ਚਹਿਲ,ਬਠਿੰਡਾ : 873 ਡੀ ਪੀ ਈ ਯੂਨੀਅਨ ਬਠਿੰਡਾ ਦੇ ਪ੍ਰਧਾਨ ਬਣੇ ਇਸ਼ਟ ਪਾਲ ਸਿੰਘ

873 ਡੀ ਪੀ ਈ ਯੂਨੀਅਨ ਬਠਿੰਡਾ ਦੇ ਇਸ਼ਟਪਾਲ ਸਿੰਘ ਬਣੇ ਪ੍ਰਧਾਨ 

ਗੁਰਵਿੰਦਰ ਸਿੰਘ ਚਹਿਲ,ਬਠਿੰਡਾ : 873 ਡੀ ਪੀ ਈ ਅਧਿਆਪਕ ਯੂਨੀਅਨ ਦੀ ਇੱਕ ਅਹਿਮ ਬਠਿੰਡਾ ਵਿਖੇ ਹੋਈ। ਮੀਟਿੰਗ ਵਿੱਚ ਜ਼ਿਲ੍ਹਾ ਬਠਿੰਡਾ ਦੀ ਇਕਾਈ ਦਾ ਗਠਨ ਕੀਤਾ ਗਿਆ।ਮੀਟਿੰਗ ਵਿੱਚ ਇਸ਼ਟ ਪਾਲ ਸਿੰਘ ਨੂੰ ਪ੍ਰਧਾਨ, ਰਹਿੰਦਰ ਸਿੰਘ ਜਨਰਲ ਸਕੱਤਰ, ਮਨਪ੍ਰੀਤ ਸਿੰਘ ਘੰਡਾ ਬੰਨਾ ਨੂੰ ਸਹਾਇਕ ਸਕੱਤਰ ਅਤੇ ਸੁਖਪ੍ਰੀਤ ਸਿੰਘ ਨੂੰ ਖ਼ਜ਼ਾਨਚੀ ਚੁਣਿਆ ਗਿਆ।ਇਸ ਮੌਕੇ ਯੂਨੀਅਨ ਆਗੂਆਂ ਨੇ ਘਰਾ ਤੋਂ ਦੂਰ ਬੈਠੇ ਅਧਿਆਪਕਾ ਦੀਆਂ ਬਦਲੀਆਂ ਨੇੜੇ ਕਰਨ,ਜੋ ਖਾਲੀ ਸਟੇਸ਼ਨ ਨੂੰ ਨਹੀ ਦਿਖਾਇਆ ਉਹਨਾਂ ਨੂੰ ਪੋਟਰਲ ਵਿੱਚ ਦਿਖਾਉਂਣ, ਪੁਰਾਣੀ ਪੈਨਸ਼ਨ ਬਹਾਲ ਕਰਨ, ਸਰੀਰਕ ਸਿੱਖਿਆ ਅਤੇ ਖੇਡਾਂ ਦਾ ਵਿਸ਼ਾ ਪਹਿਲੀ ਜਮਾਤ ਤੋਂ ਲਾਜ਼ਮੀ ਕਰਨ ਸੰਬੰਧੀ,2000 ਪੀ ਟੀ ਆਈ ਦੀ ਭਰਤੀ ਜਲਦੀ ਕਰਨ ਦੀ ਮੰਗ ਪੰਜਾਬ ਸਰਕਾਰ ਤੋਂ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਬੁਰਜ ਹਰੀ,ਗੁਰਜੀਤ ਸਿੰਘ ਝੱਬਰ,ਗਗਨਦੀਪ ਸਿੰਘ,ਕੁਲਵਿੰਦਰ ਸਿੰਘ,ਅਮਨਦੀਪ ਸਿੰਘ ਅਤੇ ਅਨਮੋਲ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ ,ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਐਡੀਸ਼ਨ ਦੀ ਟੀ-ਸ਼ਰਟ ਅਤੇ ਲੋਗੋ ਲਾਂਚ ਕੀਤਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਐਡੀਸ਼ਨ ਦੀ ਟੀ-ਸ਼ਰਟ ਅਤੇ ਲੋਗੋ ਲਾਂਚ ਕੀਤਾ

ਵੱਡ ਆਕਾਰੀ ਖੇਡ ਮੁਕਾਬਲੇ ਦੀ 29 ਅਗਸਤ ਨੂੰ ਸੰਗਰੂਰ ਤੋਂ ਹੋਵੇਗੀ ਸ਼ੁਰੂਆਤ,ਖਿਡਾਰੀ 37 ਖੇਡਾਂ ਦੇ 9 ਵਰਗਾਂ ਵਿੱਚ ਲੈਣਗੇ ਭਾਗ

ਜੇਤੂਆਂ ਨੂੰ 9 ਕਰੋੜ ਰੁਪਏ ਦੇ ਇਨਾਮ ਦਿੱਤੇ ਜਾਣਗੇ , ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ
ਗੁਰਵਿੰਦਰ ਸਿੰਘ ਚਹਿਲ,ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 29 ਅਗਸਤ ਤੋਂ ਸ਼ੁਰੂ ਹੋਣ ਵਾਲੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਐਡੀਸ਼ਨ ਲਈ ਅੱਜ ਟੀ-ਸ਼ਰਟ ਅਤੇ ਲੋਗੋ ਲਾਂਚ ਕੀਤਾ।ਲੋਗੋ ਅਤੇ ਟੀ-ਸ਼ਰਟ ਨੂੰ ਲਾਂਚ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ 'ਤੇ ਕੌਮੀ ਖੇਡ ਦਿਵਸ ਦੀ ਯਾਦ ਵਿੱਚ 29 ਅਗਸਤ ਨੂੰ ਇਹ ਵੱਡ ਆਕਾਰੀ ਖੇਡ ਮੁਕਾਬਲਾ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੋ ਮਹੀਨੇ ਤੋਂ ਵੱਧ ਸਮੇਂ ਤੱਕ ਚੱਲਣ ਵਾਲੇ ਇਸ ਖੇਡ ਮੇਲੇ ਦਾ ਆਗਾਜ਼ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਤੋਂ ਹੋਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਇਸ ਵਾਰ 37 ਖੇਡਾਂ ਦੇ ਨੌਂ ਉਮਰ ਵਰਗਾਂ ਵਿੱਚ ਪੰਜ ਲੱਖ ਦੇ ਕਰੀਬ ਖਿਡਾਰੀ ਤਗ਼ਮਿਆਂ ਲਈ ਭਿੜਨਗੇ।ਮੁੱਖ ਮੰਤਰੀ ਨੇ ਕਿਹਾ ਕਿ ਜੇਤੂਆਂ ਨੂੰ 9 ਕਰੋੜ ਰੁਪਏ ਤੋਂ ਵੱਧ ਦੇ ਨਕਦ ਇਨਾਮ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਪੈਰਾ ਖੇਡਾਂ ਵਿੱਚ ਅਥਲੈਟਿਕਸ, ਬੈਡਮਿੰਟਨ ਅਤੇ ਪਾਵਰ ਲਿਫਟਿੰਗ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਵਰਗਾਂ ਵਿੱਚ ਪੰਜਾਬ ਦੇ ਪੈਰਾ ਅਥਲੀਟ ਪੈਰਿਸ ਪੈਰਾਲੰਪਿਕਸ ਵਿੱਚ ਭਾਗ ਲੈ ਰਹੇ ਹਨ।ਮੁੱਖ ਮੰਤਰੀ ਨੇ ਕਿਹਾ ਕਿ ਇਸ ਵੱਡੇ ਖੇਡ ਪ੍ਰਬੰਧ ਦਾ ਮੰਤਵ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲਾਉਣਾ ਹੈ ਤਾਂ ਜੋ ਉਨ੍ਹਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰੱਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਦੌਰਾਨ ਬਲਾਕ ਪੱਧਰੀ ਮੁਕਾਬਲੇ 1 ਤੋਂ 10 ਸਤੰਬਰ ਤੱਕ, ਜ਼ਿਲ੍ਹਾ ਪੱਧਰੀ ਮੁਕਾਬਲੇ 15-22 ਸਤੰਬਰ ਤੱਕ ਅਤੇ ਰਾਜ ਪੱਧਰੀ ਮੁਕਾਬਲੇ 11 ਅਕਤੂਬਰ ਤੋਂ 9 ਨਵੰਬਰ ਤੱਕ ਕਰਵਾਏ ਜਾਣਗੇ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਦੂਜਾ ਸੀਜ਼ਨ ਸਾਲ 2023 ਵਿੱਚ ਹੋਇਆ ਸੀ, ਜਿਸ ਵਿੱਚ 4.5 ਲੱਖ ਖਿਡਾਰੀਆਂ ਨੇ ਭਾਗ ਲਿਆ ਸੀ ਅਤੇ 12,500 ਜੇਤੂ ਖਿਡਾਰੀਆਂ ਨੂੰ 8.87 ਕਰੋੜ ਰੁਪਏ ਦੇ ਇਨਾਮ ਵੰਡੇ ਗਏ ਸਨ।

ਗੁਰਵਿੰਦਰ ਸਿੰਘ ਚਹਿਲ ਹੀਰੋਂ ਖੁਰਦ : ਝੋਨੇ ਦੀ ਪਰਲੀ ਦੇ ਪ੍ਰਬੰਧਨ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ

ਝੋਨੇ ਦੀ ਪਰਲੀ ਦੇ ਪ੍ਰਬੰਧਨ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ

ਅੱਗ ਲਗਾਉਣ ਨਾਲ ਜਮੀਨ ਦੇ ਜਰੂਰੀ ਤੱਤ ਖਤਮ ਹੋ ਜਾਂਦੇ ਹਨ : ਖੇਤੀਬਾੜੀ ਅਫਸਰ ਗੁਰਵੀਰ ਸਿੰਘ

ਗੁਰਵਿੰਦਰ ਸਿੰਘ ਚਹਿਲ ਹੀਰੋਂ ਖੁਰਦ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਅਫਸਰ ਗੁਰਵੀਰ ਸਿੰਘ ਨੇ ਪਿੰਡ ਹੀਰੋਂ ਖੁਰਦ ਤੇ ਕਣਕਵਾਲ ਚਹਿਲਾਂ ਵਿਖੇ ਪਿੰਡ ਵਾਸੀਆਂ ਅਤੇ ਇਕੱਤਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਲਈ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਉਹਨਾਂ ਵੱਲੋਂ ਪਰਾਲੀ ਦੇ ਯੋਗ ਪ੍ਰਬੰਧਨ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਖੇਤਾਂ ਵਿੱਚ ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਜਿਵੇਂ ਕਿ ਪੀਆਰ 126 ਅਤੇ ਬਾਸਮਤੀ ਦੇ ਖੇਤ ਵਿੱਚ ਹੈਪੀ ਸੀਡਰ,ਸੁਪਰ ਸੀਡਰ ,ਸਮਾਰਟ ਸੀਡਰ,ਮਲਚਰ ਜਾਂ ਸਰਫੇਸ ਸੀਡਰ ਦੀ ਵਰਤੋਂ ਕਰਕੇ ਪਰਾਲੀ ਦਾ ਸੁਚੱਜਾ ਹੱਲ ਕੀਤਾ ਜਾਵੇ। ਉਹਨਾਂ ਦੱਸਿਆ ਕਿ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਲਈ ਬੇਲਰ ਵਰਤ ਕੇ ਪਰਾਲੀ ਨੂੰ ਖੇਤ ਵਿੱਚੋਂ ਬਾਹਰ ਕੱਢ ਕੇ ਜੀਰੋ ਡਰਿਲ ਨਾਲ ਵੀ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਉਹਨਾਂ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਾਲੀ ਸਾੜਨ ਦੇ ਬਹੁਤ ਮਾੜੇ ਪ੍ਰਭਾਵ ਹਨ, ਜਿਸ ਕਰਕੇ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਤ ਹੁੰਦਾ ਹੈ ਤੇ ਸਾਹ ਰੋਗ ਬਿਮਾਰੀਆਂ ਵਿੱਚ ਵਾਧਾ ਹੁੰਦਾ ਹੈ,ਉੱਥੇ ਹੀ ਮਿੱਟੀ ਦੇ ਜਰੂਰੀ ਤੱਤ ਖਤਮ ਹੋ ਜਾਂਦੇ ਹਨ।ਜੋ ਤੱਤ ਅਗਲੀ ਫਸਲ ਦੀ ਬਿਜਾਈ ਸਮੇਂ ਵਰਤੋਂ ਵਿੱਚ ਆਉਣੇ ਹੁੰਦੇ ਹਨ। ਹਾਜ਼ਰ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਆਉਣ ਵਾਲੀ ਰਾਸ਼ੀ ਜਿਹਨਾ ਕਿਸਾਨਾਂ ਦੀ ਰੁਕੀ ਹੋਈ ਸੀ,ਉਹਨਾਂ ਦੀ ਜਾਂਚ ਕਰਕੇ ਉਹਨਾਂ ਨੂੰ ਦੁਬਾਰਾ ਤੋਂ ਫਾਰਮ ਜਾਂ ਈ.ਕੇ.ਵਾਈ.ਸੀ. ਕਰਵਾਉਣ ਲਈ ਪ੍ਰੇਰਿਤ ਕੀਤਾ ਤਾਂ ਕਿ ਉਹ ਰਹਿੰਦੀਆਂ ਕਿਸ਼ਤਾਂ ਹਾਸਲ ਕਰ ਸਕਣ। ਸੋਹਣ ਸਿੰਘ ਜੇਟੀ ਨੇ ਪਿੰਡ ਵਿੱਚ ਪਰਾਲੀ ਪ੍ਰਬੰਧਨ ਸਬੰਧੀ ਮਸ਼ੀਨਰੀ ਦੀ ਮੈਪਿੰਗ ਵੀ ਕੀਤੀ। ਕੈਂਪ ਦੌਰਾਨ ਜਗਨ ਨਾਥ ਖੇਤੀਬਾੜੀ ਉਪ ਨਿਰੀਖਕ,ਸੋਹਣ ਸਿੰਘ ਜੂਨੀਅਰ ਟੈਕਨੀਸ਼ੀਅਨ ਤੇ ਪਿੰਡ ਦੇ ਕਿਸਾਨ ਵੱਡੀ ਗਿਣਤੀ ਵਿੱਚ ਮੌਜੂਦ ਸਨ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸੰਤ ਅਤਰ ਸਿੰਘ ਇੰਟਰਨੈਸ਼ਨਲ ਸਕੂਲ ਚੀਮਾ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਹੀ ਸ਼ਰਧਾ ਨਾਲ ਮਨਾਇਆ

ਸੰਤ ਅਤਰ ਸਿੰਘ ਇੰਟਰਨੈਸ਼ਨਲ ਸਕੂਲ ਚੀਮਾ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਹੀ ਸ਼ਰਧਾ ਨਾਲ ਮਨਾਇਆ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਸੰਸਥਾ ਸੰਤ ਅਤਰ ਸਿੰਘ ਇੰਟਰਨੈਸ਼ਨਲ ਸਕੂਲ ਚੀਮਾ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਹੀ ਸ਼ਰਧਾ ਨਾਲ ਮਨਾਇਆ ਪ੍ਰੋਗਰਾਮ ਹੈਡ ਕਾਰਡੀਨੇਟਰ ਮੈਡਮ ਜਸਪ੍ਰੀਤ ਕੌਰ ਅਤੇ ਮੈਡਮ ਅੰਜਲੀ ਦੁਆਰਾ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ।ਪ੍ਰੀ-ਨਰਸਰੀ ਅਤੇ ਨਰਸਰੀ ਕਲਾਸ ਦੇ ਬੱਚੇ ਰਾਧਾ ਅਤੇ ਕ੍ਰਿਸਨ ਦੀਆ ਪੋਸ਼ਾਕਾ ਪਾ ਕੇ ਸਭ ਦਾ ਮਨ ਮੋਹ ਰਹੇ ਸਨ।ਮਾਖਨ ਚੋਰ,ਕ੍ਰਿਸ਼ਨਾ,ਟਵਿੰਕਲ ਟਵਿੰਕਲ ਲਿਟਲ ਸਟਾਰ,ਕ੍ਰਿਸ਼ਨਾ ਮੇਰਾ ਸੁਪਰ ਸਟਾਰ ਰਾਧੇ ਰਾਧੇ,ਮਈਆ ਯਸ਼ੋਧਾ,ਆਲਾ ਰੇ ਆਲਾ,ਚਾਟੀ ਚੋ ਮਧਾਣੀ  ਲੈ ਗਿਆ ਆਦਿ ਰਾਧਾ ਕ੍ਰਿਸ਼ਨਾ ਨੂੰ ਦਰਸ਼ਾੳਦੇ ਹੋਏ  ਰੰਗਾਰੰਗ ਪ੍ਰਗਰਾਮ ਪੇਸ਼ ਕਰਕੇ ਸਭ ਨੂੰ ਮੰਤਰ ਮੁਗਧ  ਕੀਤਾ । ਤੀਸਰੀ ਕਲਾਸ ਦੇ ਬੱਚੇਆਂ ਵੱਲੋਂ ਕਿ੍ਸ਼ਨ ਜੀ ਦੇ ਜੀਵਨ ਤੇ ਕੋਰੀਉਗ੍ਰਾਫੀ ਪੇਸ਼ ਕੀਤੀ ਗਈ।ਜੂਨੀਅਰ ਵਿੰਗ ਦੇ ਅਧਿਆਪਕ ਨੇਹਾ ਮੈਮ ਨੇ ਸ਼੍ਰੀ ਕ੍ਰਿਸ਼ਨ ਦੇ ਜੀਵਨ ਤੇ ਚਾਨਣਾ ਪਾਇਆ ਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਦੱਸੇ ਮਾਰਗ ਉੱਤੇ ਚੱਲਣ ਲਈ ਕਿਹਾ। ਸਟੇਜ ਦੀ ਭੂਮਿਕਾ ਜਸਪ੍ਰੀਤ ਮੈਡਮ ਵੱਲੋਂ ਨਿਭਾਈ ਗਈ।ਸਕੂਲ ਦੇ ਪ੍ਰਿੰਸੀਪਲ ਵਿਕਰਮ ਸ਼ਰਮਾ ਨੇ ਦੱਸਿਆ ਕਿ ਦਵਾਪਰ ਯੁਗ ਵਿੱਚ ਪਾਪ ਅਤੇ ਅਤਿਆਚਾਰ ਦਾ ਅੰਤ ਕਰਨ ਲਈ ਸ੍ਰੀ ਕ੍ਰਿਸਨ ਨੇ ਵਿਸ਼ਨੁੰ ਦੇ ਅਠਵੇ ਅਵਤਾਰ ਦੇ ਰੁਪ ਵਿੱਚ ਜਨਮ ਲਿਆ ਤੇ ਪਾਪ ਦਾ ਅੰਤ ਕੀਤਾ ਅਤੇ ਉਹਨਾ ਦੇ ਜੀਵਨ ਤੋ ਸੇਧ ਲੈਕੇ ਚੰਗੇ ਕਰਮ ਕਰਨ ਲਈ ਸਭ ਨੂੰ ਪ੍ਰੇਰੇਰਿਤ ਕੀਤਾ।ਉਹਨਾ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੱਤੀ।

ਗੁਰਵਿੰਦਰ ਸਿੰਘ ਚਹਿਲ ,ਚੀਮਾ ਮੰਡੀ : ਪੀ.ਪੀ.ਐਸ ਚੀਮਾ ‘ਚ ਮਨਾਇਆ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ

ਪੀ.ਪੀ.ਐਸ ਚੀਮਾ ‘ਚ ਮਨਾਇਆ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪੈਰਾਮਾਊਂਟ ਪਬਲਿਕ ਸਕੂਲ ਚੀਮਾ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ। ਇਸ ਦੌਰਾਨ ਬੱਚੇ ਸ਼੍ਰੀ ਰਾਧਾ-ਕ੍ਰਿਸ਼ਨ ਦਾ ਮਨਮੋਹਕ ਰੂਪ ਧਾਰ ਕੇ ਆਏ ਅਤੇ ਬੱਚਿਆਂ ਨੇ ਵੱਖ-ਵੱਖ ਪੋਸ਼ਾਕਾਂ ਪਾ ਕੇ ਸ਼੍ਰੀ ਕ੍ਰਿਸ਼ਨ ਜੀ ਦੇ ਧਾਰਮਿਕ ਗੀਤਾਂ ਉੱਪਰ ਡਾਂਸ ਕੀਤਾ ਤੇ ਮਟਕੀ ਭੰਨੀ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਜਸਵੀਰ ਸਿੰਘ ਚੀਮਾ ਅਤੇ ਕਿਰਨਪਾਲ ਕੌਰ ਨੇ ਬੱਚਿਆਂ ਨੂੰ ਇਸ ਤਿਉਹਾਰ ਬਾਰੇ ਚਾਨਣਾ ਪਾਇਆ ਅਤੇ ਇਸ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ ਪ੍ਰਿੰਸੀਪਲ ਸੰਜੇ ਕੁਮਾਰ ਅਤੇ ਸਮੂਹ ਸਟਾਫ਼ ਵੱਲੋਂ ਬੱਚਿਆਂ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੱਤੀ ਅਤੇ ਮੱਖਣ ਮਿਸ਼ਰੀ ਦਾ ਪ੍ਰਸ਼ਾਦ ਵੰਡਿਆ ਗਿਆ।

ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਸ਼੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਨਾਇਆ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ

ਸ਼੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਨਾਇਆ ਗਿਆ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ

 
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ :  ਸ਼੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਸ਼ਿਸ਼ੂਵਾਟਿਕਾ ਦੇ ਨੰਨ੍ਹੇ ਮੁੰਨੇ ਬੱਚੇ ਰਾਧਾ ਕ੍ਰਿਸ਼ਨ ਦੇ ਪਹਿਰਾਵੇ ਵਿੱਚ ਸਕੂਲ ਆਏ। ਬੱਚਿਆਂ ਵੱਲੋਂ ਕ੍ਰਿਸ਼ਨ ਜੀ ਦੇ ਜਨਮ ਇਤਿਹਾਸ ਅਤੇ ਭਗਤੀ ਭਾਵ ਨਾਲ ਪੂਰਨ ਭਜਨ ਗੀਤ ਤੇ ਨਿਰਤ ਪੇਸ਼ ਕੀਤੇ ਗਏ। ਪੂਰਾ ਸਕੂਲ ਹੀ ਕ੍ਰਿਸ਼ਮਈ ਵਾਤਾਵਰਨ ਵਿੱਚ ਰੰਗ ਗਿਆ।ਇਸ ਮੌਕੇ ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਸਮੂਹ ਅਧਿਆਪਕਾਂ ਅਤੇ  ਵਿਦਿਆਰਥੀਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ  ਵਧਾਈਆਂ ਦਿੰਦੇ ਹੋਏ ਬੱਚਿਆਂ ਨੂੰ ਕ੍ਰਿਸ਼ਨ ਜੀ ਦੇ ਦਿਖਾਏ ਸੱਚ, ਆਪਸੀ ਪ੍ਰੇਮ ਤੇ ਲੋਕ ਕਲਿਆਣ ਦੇ ਰਾਹ ਤੇ ਚੱਲਣ ਲਈ ਪ੍ਰੇਰਿਤ ਕੀਤਾ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਧਰਮਗੜ੍ਹ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਸੁਲਫੇ ਸਮੇਤ ਕਾਬੂ ਕਰਨ ਦਾ ਦਾਅਵਾ

ਧਰਮਗੜ੍ਹ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਸੁਲਫੇ ਸਮੇਤ ਕਾਬੂ ਕਰਨ ਦਾ ਦਾਅਵਾ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਦੀ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਥਾਣਾ ਧਰਮਗੜ੍ਹ ਦੀ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਸੁਲਫੇ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ।ਜਾਣਕਾਰੀ ਦਿੰਦਿਆਂ ਥਾਣਾ ਧਰਮਗੜ੍ਹ ਦੇ ਮੁਖੀ ਗੁਰਪਾਲ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਪੁਲਿਸ ਪਾਰਟੀ ਸਮੇਤ ਤੋਲਾਵਾਲ ਰੋਡ 'ਤੇ ਗਸਤ ਦੌਰਾਨ ਪੈਦਲ ਆ ਰਹੇ ਇੱਕ ਵਿਅਕਤੀ ਤੋਂ ਤਲਾਸ਼ੀ ਦੌਰਾਨ 74 ਗ੍ਰਾਮ ਸੁਲਫਾ ਬਰਾਮਦ ਕੀਤਾ ਹੈ।ਉਹਨਾਂ ਦੱਸਿਆ ਕਿ ਉਕਤ ਵਿਅਕਤੀ ਦੀ ਪਹਿਚਾਣ ਅਮਨਦੀਪ ਸਿੰਘ ਵਾਸੀ ਧਾਲੀਵਾਲ ਵਾਸ ਜਖ਼ੇਪਲ ਵਜੋਂ ਹੋਈ ਜਿਸ ਨੂੰ ਮੌਕੇ 'ਤੇ ਗਿਰਫਤਾਰ ਕਰਕੇ ਤੇ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸੰਤ ਬਾਬਾ ਬੱਗਾ ਸਿੰਘ ਸਕੂਲ ਹੀਰੋਂ ਕਲਾਂ ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਗੱਡੇ ਜਿੱਤ ਦੇ ਝੰਡੇ

ਸੰਤ ਬਾਬਾ ਬੱਗਾ ਸਿੰਘ ਸਕੂਲ ਹੀਰੋਂ ਕਲਾਂ ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਗੱਡੇ ਜਿੱਤ ਦੇ ਝੰਡੇ 

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸੰਤ ਬਾਬਾ ਬੱਗਾ ਸਿੰਘ ਸਿੱਖ ਹੈਰੀਟੇਜ਼ ਪਬਲਿਕ ਸਕੂਲ ਹੀਰੋਂ ਕਲਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਵਿੱਚ ਭਾਗ ਲੈਂਦਿਆਂ ਆਪਣਾ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਬਲਵੀਰ ਸਿੰਘ ਅਤੇ ਉਪ ਪ੍ਰਿੰਸੀਪਲ ਕਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਦੇ ਬੱਚਿਆਂ ਨੇ ਜਿੱਥੇ ਜ਼ੋਨ ਪੱਧਰ 'ਤੇ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ ਹਨ,ਉੱਥੇ ਹੀ ਜ਼ਿਲ੍ਹਾ ਪੱਧਰ 'ਤੇ ਵੀ ਕਾਫੀ ਬੱਚਿਆਂ ਨੇ ਆਪਣੇ ਕਲਾ ਦਾ ਪ੍ਰਦਰਸ਼ਨ ਕਰਦਿਆਂ ਵਧੀਆ ਕਾਰਗੁਜ਼ਾਰੀ ਦਾ ਪ੍ਰਮਾਣ ਦਿੱਤਾ ਹੈ। ਉਹਨਾਂ ਦੱਸਿਆ ਕਿ ਖੋ-ਖੋ ਅੰਡਰ-14 ਤੇ ਅੰਡਰ-17, ਕਬੱਡੀ ਅੰਡਰ-14 ਤੇ ਅੰਡਰ-17 ਅਤੇ ਅੰਡਰ-17 ਕਰਾਟੇ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਉਹਨਾਂ ਦੱਸਿਆ ਕਿ ਕਰਾਟੇ ਵਿੱਚ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਅਤੇ ਅੰਡਰ-17 ਕਰਾਟੇ ਮੁਕਾਬਲੇ ਵਿੱਚ ਰੁਪਿੰਦਰ ਕੌਰ ਨੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਸਕੂਲ ਦੇ ਪ੍ਰਿੰਸੀਪਲ ਬਲਵੀਰ ਸਿੰਘ,ਉਪ ਪ੍ਰਿੰਸੀਪਲ ਕਰਮਜੀਤ ਸਿੰਘ, ਪ੍ਰਧਾਨ ਜਰਨੈਲ ਸਿੰਘ,ਜਸਵੰਤ ਸਿੰਘ ਡੀਪੀਈ,ਅੰਮ੍ਰਿਤਪਾਲ ਸਿੰਘ,ਬੀਰਬਲ ਖਾਨ,ਪੁਸ਼ਪਿੰਦਰ ਕੌਰ,ਰਾਜਿੰਦਰ ਕੌਰ,ਬਲਵਿੰਦਰ ਕੌਰ, ਕਮਲਪ੍ਰੀਤ ਕੌਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਸਕੂਲ ਪਹੁੰਚਣ 'ਤੇ ਉਹਨਾਂ ਦਾ ਸਨਮਾਨ ਵੀ ਕੀਤਾ।

Sunday, August 25, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਫਫੜੇ ਭਾਈਕੇ ਦੇ ਹਾਕੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਦੌਰਾਨ ਜਿੱਤਿਆ ਫਾਈਨਲ ਮੈਚ

ਫਫੜੇ ਭਾਈਕੇ ਦੇ ਹਾਕੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਦੌਰਾਨ ਜਿੱਤਿਆ ਫਾਈਨਲ ਮੈਚ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਜਿਲ੍ਹਾ ਪੱਧਰੀ ਸਕੂਲ ਖੇਡਾਂ ਅੰਡਰ 14 ਸਾਲ ਹਾਕੀ ਲੜਕਿਆਂ ਦੀ ਟੀਮ ਨੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ ਪਿਛਲੇ ਦਿਨੀਂ ਸਮਾਪਤ ਹੋਈਆਂ ਜਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਮਾਸਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਫਫੜੇ ਭਾਈਕੇ ਦੇ ਹਾਕੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਵਿੱਚ ਝੁਨੀਰ ਦੀ ਟੀਮ ਨੂੰ ਹਰਾ ਕੇ ਲਗਾਤਾਰ  ਅੰਡਰ 14 ਸਾਲ ਗਰੁੱਪ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ। ਜਗਸੀਰ ਸਿੰਘ ਡੀਪੀਈ ਅਤੇ ਗੋਬਿੰਦ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ 17 ਸਾਲ ਲੜਕੇ ਅਤੇ ਅੰਡਰ 14 ਸਾਲ ਲੜਕੀਆਂ ਨੇ ਦੂਸਰੀ ਪੁਜੀਸ਼ਨ ਹਾਸਿਲ ਕੀਤੀ ਜਿਸ ਤਹਿਤ ਬੱਚਿਆਂ ਨੂੰ ਭਾਈ ਬਹਿਲੋ ਹਾਕੀ ਅਤੇ ਸਪੋਰਟਸ ਵੈੱਲਫੇਅਰ ਕਲੱਬ ਦੇ ਨੁਮਾਇੰਦਿਆਂ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਧਾਈ ਦਿੱਤੀ। ਇਸ ਮੌਕੇ ਕੁਲਦੀਪ ਸਿੰਘ ਡੀਪੀਈ ਜਿੰਦਲ ਇੰਟਰਨੈਸ਼ਨਲ ਸਕੂਲ ਮੰਡੇਰ, ਜਗਸੀਰ ਸਿੰਘ, ਭੀਮ ਸਿੰਘ, ਅਕਾਸ਼ਦੀਪ ਸਿੰਘ,ਸਨਵੀਰ ਸਿੰਘ, ਮਿਲਖਾ ਸਿੰਘ ਹਾਕੀ ਖਿਡਾਰੀ ਹਾਜਰ ਸਨ।

ਗੁਰਵਿੰਦਰ ਸਿੰਘ ਚਹਿਲ,ਬਠਿੰਡਾ : ਪੰਜਾਬ ਦਾ ਖੇਡਾਂ ਨਾਲ ਗੂੜ੍ਹਾ ਰਿਸ਼ਤਾ : ਸ਼ਿਵ ਪਾਲ ਗੋਇਲ

ਪੰਜਾਬ ਦਾ ਖੇਡਾਂ ਨਾਲ ਗੂੜ੍ਹਾ ਰਿਸ਼ਤਾ : ਸ਼ਿਵ ਪਾਲ ਗੋਇਲ

ਗੁਰਵਿੰਦਰ ਸਿੰਘ ਚਹਿਲ,ਬਠਿੰਡਾ : ਬਠਿੰਡਾ ਵਿਖੇ ਚੱਲ ਰਹੀਆਂ 68 ਵੀਆਂ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਕੱਲ ਸ਼ਾਮ ਦੇ ਸੈਸ਼ਨ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਨੇ ਦ ਮਿਲੇਨੀਅਮ ਸਕੂਲ ਕੋਟ ਸ਼ਮੀਰ ਵਿਖੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਉਹਨਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦਾ ਖੇਡਾਂ ਨਾਲ ਗੂੜ੍ਹਾ ਰਿਸ਼ਤਾ ਹੈ। ਇਸ ਧਰਤੀ ਉਤੇ ਪੈਦਾ ਹੋਏ ਖਿਡਾਰੀਆਂ ਨੇ ਦੇਸ਼ ਅਤੇ ਦੁਨੀਆਂ ਵਿੱਚ ਨਾਮ ਚਮਕਾਇਆ ਹੈ।ਅੰਤ ਵਿੱਚ ਉਹਨਾਂ ਨੇ ਜੇਤੂ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਕੁਸ਼ਤੀਆਂ ਅੰਡਰ 14 ਕੁੜੀਆਂ 30 ਕਿਲੋ ਭਾਰ ਵਰਗ ਵਿੱਚ ਨਵਨੀਤ ਕੌਰ ਤਲਵੰਡੀ ਸਾਬੋ ਨੇ ਪਹਿਲਾ, ਰਮਨਜੋਤ ਕੌਰ ਤਲਵੰਡੀ ਸਾਬੋ ਨੇ ਦੂਜਾ, 33 ਕਿਲੋ ਵਿੱਚ ਰੇਸਮਜੀਤ ਕੌਰ ਤਲਵੰਡੀ ਸਾਬੋ ਨੇ ਪਹਿਲਾ, ਸੁਖਪ੍ਰੀਤ ਕੌਰ ਤਲਵੰਡੀ ਸਾਬੋ ਨੇ ਦੂਜਾ,36 ਕਿਲੋ ਵਿੱਚ ਮਨਜੋਤ ਕੌਰ ਤਲਵੰਡੀ ਸਾਬੋ ਨੇ ਪਹਿਲਾ, ਜਸਪ੍ਰੀਤ ਕੌਰ ਭਗਤਾ ਨੇ ਦੂਜਾ,50 ਕਿਲੋ ਵਿੱਚ ਜਸਪ੍ਰੀਤ ਕੌਰ ਸੰਗਤ ਨੇ ਪਹਿਲਾ, ਰਸਪ੍ਰੀਤ ਕੌਰ ਤਲਵੰਡੀ ਸਾਬੋ ਨੇ ਦੂਜਾ,54 ਕਿਲੋ ਵਿੱਚ ਗੁਰਮਨ ਜੋਤ ਕੌਰ ਨੇ ਪਹਿਲਾ, ਨਿਤਿਕਾ ਭਗਤਾ ਨੇ ਦੂਜਾ,39 ਕਿਲੋ ਵਿੱਚ ਨਵਪ੍ਰੀਤ ਕੌਰ ਮੰਡੀ ਫੂਲ ਨੇ ਪਹਿਲਾ, ਸੁਖਪ੍ਰੀਤ ਕੌਰ ਨੇ ਦੂਜਾ, ਅੰਡਰ 17 ਕੁੜੀਆਂ 40 ਕਿਲੋ ਵਿੱਚ ਲਵਪ੍ਰੀਤ ਕੌਰ ਸੰਗਤ ਨੇ ਪਹਿਲਾ, ਸਿਮਰਨਜੀਤ ਕੌਰ ਭੁੱਚੋ ਮੰਡੀ ਨੇ ਦੂਜਾ,43 ਕਿਲੋ ਵਿੱਚ ਪੂਜਾ ਰਾਣੀ ਸੰਗਤ ਨੇ ਪਹਿਲਾ, ਅਰਸ਼ਦੀਪ ਕੌਰ ਤਲਵੰਡੀ ਸਾਬੋ ਨੇ ਦੂਜਾ,53 ਕਿਲੋ ਵਿੱਚ ਨਵਜੋਤ ਕੌਰ ਸੰਗਤ ਨੇ ਪਹਿਲਾ, ਨੂਰਪ੍ਰੀਤ ਕੌਰ ਮੰਡੀ ਕਲਾਂ ਨੇ ਦੂਜਾ, ਅੰਡਰ 19 ਕੁੜੀਆਂ 50 ਕਿਲੋ ਵਿੱਚ ਪਾਇਲ ਸੰਗਤ ਨੇ ਪਹਿਲਾ, ਖੁਸ਼ਪ੍ਰੀਤ ਕੌਰ ਭੁੱਚੋ ਮੰਡੀ ਨੇ ਦੂਜਾ,55 ਕਿਲੋ ਵਿੱਚ ਰਮਨਜੋਤ ਕੌਰ ਸੰਗਤ ਨੇ ਪਹਿਲਾ,ਉਦਮ ਕੌਰ ਤਲਵੰਡੀ ਸਾਬੋ ਨੇ ਦੂਜਾ, ਵੁਸੂ ਅੰਡਰ 17 ਮੁੰਡੇ 40 ਕਿਲੋ ਵਿੱਚ ਸਾਹਿਲ ਬਠਿੰਡਾ 1 ਨੇ ਪਹਿਲਾ, ਸ਼ਰਨਪ੍ਰੀਤ ਸਿੰਘ ਤਲਵੰਡੀ ਸਾਬੋ ਨੇ ਦੂਜਾ,45 ਕਿਲੋ ਵਿੱਚ ਹਰਸਾਹਿਬ ਸਿੰਘ ਬਠਿੰਡਾ 1 ਨੇ ਪਹਿਲਾ,ਸੱਤਿਅਮ ਗਰਗ ਗੋਨਿਆਣਾ  ਨੇ ਦੂਜਾ, 48 ਕਿਲੋ ਵਿੱਚ ਰਸਪਿੰਦਰ ਸਿੰਘ ਮੌੜ ਮੰਡੀ ਨੇ ਪਹਿਲਾ, ਹਰਸ਼ਦੀਪ ਸਿੰਘ ਬਠਿੰਡਾ 1 ਨੇ ਦੂਜਾ,52 ਕਿਲੋ ਵਿੱਚ ਸਮਰਵੀਰ ਸਿੰਘ ਮੌੜ ਮੰਡੀ ਨੇ ਪਹਿਲਾ, ਸਰਨਦੀਪ ਸਿੰਘ ਬਠਿੰਡਾ 1 ਨੇ ਦੂਜਾ, ਸ਼ਤਰੰਜ ਅੰਡਰ 19 ਕੁੜੀਆਂ ਵਿੱਚ ਮੌੜ ਮੰਡੀ ਜੋਨ ਨੇ ਪਹਿਲਾ, ਮੰਡੀ ਕਲਾਂ ਜੋਨ ਨੇ ਦੂਜਾ, ਵੇਟ ਲਿਫਟਿੰਗ ਅੰਡਰ 17 ਕੁੜੀਆਂ ਵਿੱਚ ਬਠਿੰਡਾ 1 ਨੇ ਪਹਿਲਾਂ, ਗੋਨਿਆਣਾ ਨੇ ਦੂਜਾ,ਅੰਡਰ 19 ਵਿੱਚ ਬਠਿੰਡਾ  1 ਨੇ ਪਹਿਲਾਂ,ਬਠਿੰਡਾ 2 ਨੇ ਦੂਜਾ, ਕਿੱਕ ਬਾਕਸਿੰਗ ਅੰਡਰ 14 ਕੁੜੀਆਂ ਵਿੱਚ ਮੌੜ ਮੰਡੀ ਜੋਨ ਨੇ ਪਹਿਲਾ,ਮੰਡੀ ਕਲਾਂ ਨੇ ਦੂਜਾ,ਅੰਡਰ 17 ਵਿੱਚ ਮੌੜ ਮੰਡੀ ਨੇ ਪਹਿਲਾ, ਭੁੱਚੋ ਮੰਡੀ ਨੇ ਦੂਜਾ,ਅੰਡਰ 19 ਵਿੱਚ ਬਠਿੰਡਾ 1 ਨੇ ਪਹਿਲਾਂ, ਬਠਿੰਡਾ 2 ਨੇ ਦੂਜਾ, ਜਿਮਨਾਸਟਿਕ ਰਿਧਮਿਕ ਅੰਡਰ 14 ਲੜਕੀਆ ਵਿੱਚ ਕੁਐਸਟ ਇੰਟਰਨੈਸ਼ਨਲ ਸਕੂਲ ਬਠਿੰਡਾ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਮਣ ਦੀਵਾਨਾ ਨੇ ਦੂਜਾ,ਅੰਡਰ 17 ਲੜਕੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਮਣ ਦੀਵਾਨਾ ਨੇ ਪਹਿਲਾ, ਕੁਐਸਟ ਇੰਟਰਨੈਸ਼ਨਲ ਸਕੂਲ ਬਠਿੰਡਾ ਨੇ ਦੂਜਾ, ਬੈਡਮਿੰਟਨ ਅੰਡਰ 17 ਕੁੜੀਆਂ ਵਿੱਚ ਬਠਿੰਡਾ 1 ਨੇ ਪਹਿਲਾਂ, ਮੰਡੀ ਫੂਲ ਨੇ ਦੂਜਾ,ਅੰਡਰ 19 ਕੁੜੀਆਂ ਵਿੱਚ ਬਠਿੰਡਾ 1 ਨੇ ਪਹਿਲਾ ਅਤੇ ਗੋਨਿਆਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਪ੍ਰਿੰਸੀਪਲ ਗੁਰਮੇਲ ਸਿੰਘ ਸਿੱਧੂ ਜ਼ਿਲ੍ਹਾ ਜਨਰਲ ਸਕੱਤਰ, ਪ੍ਰਿੰਸੀਪਲ ਅਮਨਪ੍ਰੀਤ ਸਿੰਘ,ਪ੍ਰਿੰਸੀਪਲ ਕੁਲਵਿੰਦਰ ਸਿੰਘ , ਮੁੱਖ ਅਧਿਆਪਕ ਗੁਰਪ੍ਰੀਤ ਕੌਰ, ਮੁੱਖ ਅਧਿਆਪਕ ਰਮਨਦੀਪ ਕੌਰ, ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਕੁਲਵੀਰ ਸਿੰਘ, ਲੈਕਚਰਾਰ ਹਰਮੰਦਰ ਸਿੰਘ, ਸੁਰਿੰਦਰ ਕੁਮਾਰ, ਮਨਜੀਤ ਕੌਰ, ਹਰਜੀਤ ਪਾਲ ਸਿੰਘ, ਨਿਰਮਲ ਸਿੰਘ ਪੂਹਲੀ, ਇਕਬਾਲ ਸਿੰਘ, ਕੁਲਦੀਪ ਸ਼ਰਮਾ, ਅਮਨਦੀਪ ਸਿੰਘ ਘੁੰਮਣ, ਨਵਸੰਗੀਤ , ਰਮਨਪ੍ਰੀਤ ਸਿੰਘ, ਗੁਰਜੰਟ ਸਿੰਘ ਚੱਠੇਵਾਲਾ, ਕੁਲਦੀਪ ਸਿੰਘ, ਹਰਬਿੰਦਰ ਸਿੰਘ ਨੀਟਾ,ਹਰਮਨਪ੍ਰੀਤ ਸਿੰਘ, ਸਤਵੀਰ ਸਿੰਘ, ਰੇਸ਼ਮ ਸਿੰਘ, ਜਗਮੋਹਨ ਸਿੰਘ, ਰਣਧੀਰ ਸਿੰਘ, ਨੀਤੀ ਰਾਮਪੁਰਾ, ਮਹਿੰਦਰ ਸਿੰਘ, ਸੰਦੀਪ ਕੌਰ ਲਹਿਰਾਂ ਮਹੁੱਬਤ, ਗੁਰਮੀਤ ਸਿੰਘ ਮਾਨ, ਇਸ਼ਟ ਪਾਲ ਸਿੰਘ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ਼੍ਰੀ ਤਾਰਾ ਚੰਦ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਭੀਖੀ ਵਿਖੇ ਕਰਵਾਏ ਵਿਭਾਗ ਪੱਧਰ ਦੇ ਸਾਇੰਸ ਮਾਡਲ ਮੁਕਾਬਲੇ

ਸ਼੍ਰੀ ਤਾਰਾ ਚੰਦ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਭੀਖੀ ਵਿਖੇ ਕਰਵਾਏ ਵਿਭਾਗ ਪੱਧਰ ਦੇ ਸਾਇੰਸ ਮਾਡਲ ਮੁਕਾਬਲੇ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਭੀਖੀ ਵਿਖੇ ਸਰਵਹਿੱਤਕਾਰੀ ਸਿੱਖਿਆ ਸਮਿਤੀ ਵੱਲੋਂ ਵਿਭਾਗ ਪੱਧਰ ਦਾ ਵਿਿਗਆਨ ਮੇਲਾ ਕਰਵਾਇਆ।ਇਸ ਮੇਲੇ ਵਿੱਚ ਗਣਿਤ,ਵਿਿਗਆਨ ਅਤੇ ਕੰਪਿਊਟਰ ਨਾਲ ਸਬੰਧਿਤ ਮਾਡਲਾਂ ਦੇ ਮੁਕਾਬਲੇ ਕਰਵਾਏ।ਜਿਸ ਵਿੱਚ ਲੱਗਭੱਗ 180 ਵਿੱਦਿਆਰਥੀਆਂ ਨੇ ਭਾਗ ਲਿਆ।ਵਧੀਆਂ ਪੁਜੀਸ਼ਨਾਂ ’ਤੇ ਆਉਣ ਵਾਲੇ ਵਿੱਦਿਆਰਥੀਆਂ ਨੂੰ ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਪ੍ਰਧਾਨ ਮਾਸਟਰ ਸਤੀਸ਼ ਕੁਮਾਰ, ਉਪ ਪ੍ਰਧਾਨ ਪ੍ਰਸੋਤਮ ਮੱਤੀ,ਸੀਨੀਅਰ ਉਪ ਪ੍ਰਧਾਨ ਬ੍ਰਿਜ਼ ਲਾਲ,ਐਡਵੋਕੇਟ ਮਨੋਜ ਕੁਮਾਰ, ਡਾ. ਮੱਖਣ ਲਾਲ, ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੇ ਪ੍ਰਿੰਸੀਪਲ ਗਗਨਦੀਪ ਪਰਾਸ਼ਰ,ਸਰਵਹਿੱਤਕਾਰੀ ਵਿੱਦਿਆ ਮੰਦਰ (ਨਰਾਇਣ ਮਾਨਸਾ) ਦੇ ਪ੍ਰਿੰਸੀਪਲ ਅਸਵਨੀ ਕੁਮਾਰ,ਸਰਵਹਿੱਤਕਾਰੀ ਵਿੱਦਿਆ ਮੰਦਰ ਬੁਢਲਾਡਾ ਦੇ ਪ੍ਰਿੰਸੀਪਲ ਪਵਨ ਕੁਮਾਰ ਵਿਸੇਸ਼ ਤੌਰ ’ਤੇ ਹਾਜ਼ਿਰ ਸਨ।ਪ੍ਰਿੰਸੀਪਲ ਸੰਜੀਵ ਕੁਮਾਰ ਨੇ ਆਏ ਹੋਏ ਅਧਿਆਪਕਾਂ ਜਿਨ੍ਹਾਂ ਨੇ ਮਾਡਲਾਂ ਦੌਰਾਨ ਜੱਜਮੈਂਟ ਕੀਤੀ,ਉਨ੍ਹਾਂ ਦਾ ਸਕੂਲ ਪਹੁੰਚਣ ’ਤੇ ਧੰਨਵਾਦ ਕੀਤਾ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਸਨਮਾਨ ਚਿੰਨ ਭੇਟ ਕੀਤਾ।  

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਦੀ ਆਕਸਫੋਰਡ ਸਕੂਲ ਚੀਮਾ ਦੇ ਵਿਦਿਆਰਥੀ ਗੁਰਲਕਸ਼ ਸਿੰਘ ਨੇ ਜਿਲ੍ਹਾ ਪੱਧਰੀ ਟੂਰਨਾਮੈਂਟ 'ਚ ਪ੍ਰਾਪਤ ਕੀਤਾ ਦੂਜਾ ਸਥਾਨ

ਦੀ ਆਕਸਫੋਰਡ ਸਕੂਲ ਚੀਮਾ ਦੇ ਵਿਦਿਆਰਥੀ ਗੁਰਲਕਸ਼ ਸਿੰਘ ਨੇ ਜਿਲ੍ਹਾ ਪੱਧਰੀ ਟੂਰਨਾਮੈਂਟ 'ਚ ਪ੍ਰਾਪਤ ਕੀਤਾ ਦੂਜਾ ਸਥਾਨ 

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਆਈ.ਸੀ.ਐਸ.ਈ ਬੋਰਡ ਤੋਂ ਮਾਨਤਾ ਪ੍ਰਾਪਤ ਦੀ ਆਕਸਫੋਰਡ ਪਬਲਿਕ ਸਕੂਲ ਚੀਮਾ ਦੇ ਵਿਦਿਆਰਥੀ  ਗੁਰਲਕਸ਼ ਸਿੰਘ ਅੰਡਰ-17 (ਭਾਰ ਵਰਗ 66 ਤੋਂ 70) ਜਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਮਨਿੰਦਰਜੀਤ ਕੌਰ ਧਾਲੀਵਾਲ ਨੇ ਦੱਸਿਆ ਕਿ ਬਾਕਸਿੰਗ ਦੀਆਂ ਇਹ ਖੇਡਾਂ ਜੋ ਕਿ ਸਕੂਲ (ਆਫ਼ ਐਮੀਨਸ ਛਾਜਲੀ)  ਵਿੱਚ ਕਰਵਾਈਆਂ ਗਈਆਂ ਜਿਸ ਵਿੱਚ ਵੱਖ-ਵੱਖ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਗੁਰਲਕਸ਼ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਉਹਨਾਂ ਕਿਹਾ ਕਿ ਸਾਨੂੰ ਇਹੋ ਜਿਹੇ ਹੋਣਹਾਰ ਵਿਦਿਆਰਥੀ 'ਤੇ ਮਾਣ ਮਹਿਸੂਸ ਹੁੰਦਾ ਹੈ ਜੋ ਕਿ ਆਪਣੀ ਸਖਤ ਮਿਹਨਤ ਦੇ ਸਦਕਾ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਭਾਗ ਲੈ ਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕਰ ਰਹੇ ਹਨ। ਉਹਨਾਂ ਨੇ ਬਾਕੀ ਬੱਚਿਆਂ ਨੂੰ ਵੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨਾਂ ਜੇਤੂ ਵਿਦਿਆਰਥੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਭ ਉਹਨਾਂ ਦੀ ਮਿਹਨਤ ਅਤੇ ਕੋਚ ਰਾਹੁਲ ਕੁਮਾਰ, ਡੀ.ਪੀ.ਈ. ਹਰਪ੍ਰੀਤ ਸਿੰਘ ਦੀ ਮਿਹਨਤ ਦਾ ਸਿੱਟਾ ਹੈ।ਉਹਨਾਂ ਉਮੀਦ ਜਤਾਈ ਕਿ ਆਉਣ ਵਾਲੇ ਮੁਕਾਬਲਿਆਂ ਵਿੱਚ ਵੀ ਇਹ ਵਿਦਿਆਰਥੀ ਇਸੇ ਤਰ੍ਹਾਂ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖੇਗਾ। ਸਕੂਲ ਦੇ ਚੇਅਰਮੈਨ ਚਮਕੌਰ ਸਿੰਘ, ਮੈਨੇਜਿੰਗ ਡਾਇਰੈਕਟਰ ਗੁਰਧਿਆਨ ਸਿੰਘ ਚਹਿਲ ਅਤੇ ਸਮੂਹ ਮੈਨੇਜਮੈਂਟ ਮੈਂਬਰਾਂ ਵੱਲੋਂ ਸਕੂਲ ਪੁੱਜਣ 'ਤੇ ਜੇਤੂ ਵਿਦਿਆਰਥੀ ਨੂੰ ਵਧਾਈ ਦਿੱਤੀ ਤੇ ਸਨਮਾਨਿਤ ਕੀਤਾ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਰੌਇਲ ਗਲੋਬਲ ਸਕੂਲ ਵਿਖੇ ਸ਼ਰਧਾ ਨਾਲ ਜਨਮ ਅਸ਼ਟਮੀ ਮਨਾਈ

ਰੌਇਲ ਗਲੋਬਲ ਸਕੂਲ ਵਿਖੇ ਸ਼ਰਧਾ ਨਾਲ ਜਨਮ ਅਸ਼ਟਮੀ ਮਨਾਈ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ।ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਸ੍ਰੀਮਤੀ ਯੋਗਿਤਾ ਭਾਟੀਆ ਜੀ ਵੱਲੋਂ ਦੀਪ ਜਗਾ ਕੇ ਅਤੇ ਭਗਵਾਨ ਕ੍ਰਿਸ਼ਨ ਦੀ ਪੂਜਾ ਨਾਲ ਕੀਤੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ 'ਤੇ ਆਧਾਰਿਤ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਸਾਰਿਆਂ ਦਾ ਮਨ ਮੋਹ ਲਿਆ। ਕਿੰਡਰਗਾਰਟਨ ਦੇ ਵਿਦਿਆਰਥੀ ਰਾਧਾ,ਕ੍ਰਿਸ਼ਨ ਦੇ ਰੂਪ ਵਿੱਚ ਸਕੂਲ ਆਏ ਜੋ ਕਿ ਬਹੁਤ ਹੀ ਸੁੰਦਰ ਲੱਗ ਰਹੇ ਸਨ।ਸੀਨੀਅਰ ਕਲਾਸਾਂ ਦੇ ਵਿਦਿਆਰਥੀਆਂ ਵੱਲੋਂ ਇੱਕ ਪਿਰਾਮਿਡ ਬਣਾ ਮਟਕੀ ਤੋੜ ਦੀ ਰਸਮ ਦੀ ਪਾਲਣਾ ਕੀਤੀ ਗਈ। ਸਾਰੇ ਵਿਦਿਆਰਥੀਆਂ ਨੂੰ ਮੱਖਣ-ਮਿਸ਼ਰੀ ਅਤੇ ਚੂਰਮਾ ਦਾ ਪ੍ਰਸ਼ਾਦ ਵੀ ਵੰਡਿਆ ਗਿਆ। ਪ੍ਰਿੰਸੀਪਲ ਅਤੇ  ਸਟਾਫ਼ ਵੱਲੋਂ ਭਗਵਾਨ ਕ੍ਰਿਸ਼ਨ ਜੀ ਦੇ ਭਜਨ ਗਾਇਨ ਕੀਤੇ ਗਏ।ਸਕੂਲ ਦੇ ਵਿਦਿਆਰਥੀਆਂ ਵਲੋਂ ਜੋਸ਼ ਵਿੱਚ 'ਹਾਥੀ ਘੋੜਾ ਪਾਲਕੀ,ਜੈ ਘਨਈਆ ਲਾਲ ਕੀ' ਦੇ ਨਾਅਰੇ ਲਗਾਏ ਗਏ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਯੋਗਿਤਾ ਭਾਟੀਆ ਨੇ ਵਿਦਿਆਰਥੀਆਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਫਲਸਫੇ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਦੱਸਿਆ। ਹਿੰਦੀ ਅਧਿਆਪਕਾ ਸ੍ਰੀਮਤੀ ਅਨੂ ਸ਼ਰਮਾਂ ਜੀ ਨੇ ਵਿਦਿਆਰਥੀਆਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਦੀ ਸਾਖੀ ਸੁਣਾਈ। ਸਕੂਲ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਸਮੂਹ ਬੱਚਿਆਂ, ਸਟਾਫ਼ ਅਤੇ ਮਾਪਿਆਂ ਨੂੰ ਇਸ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਤਿਉਹਾਰ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ।ਇਸ ਮੌਕੇ ਸਮੂਹ ਵੀ ਮੌਜੂਦ ਸੀ।

Saturday, August 24, 2024

ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : ਅਕਾਲ ਅਕੈਡਮੀ ਚੀਮਾ ਦੇ ਵਿਦਿਆਰਥੀਆਂ ਦੀ ਰਾਜ ਪੱਧਰੀ ਮੁਕਾਬਲਿਆਂ 'ਚ ਹੋਈ ਚੋਣ


ਅਕਾਲ ਅਕੈਡਮੀ ਚੀਮਾ ਦੇ ਵਿਦਿਆਰਥੀਆਂ ਦੀ ਰਾਜ ਪੱਧਰੀ ਮੁਕਾਬਲਿਆਂ 'ਚ ਹੋਈ ਚੋਣ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਸੰਚਾਲਿਤ ਅਕਾਲ ਅਕੈਡਮੀ ਚੀਮਾ (ਸੀਬੀਐਸਈ) ਦੇ ਵਿਦਿਆਰਥੀਆਂ ਨੇ ਹਾਲ ਹੀ ਵਿੱਚ ਹੋਈਆਂ ਜ਼ਿਲ੍ਹਾ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਤਗਮੇ ਜਿੱਤ ਕੇ ਸੂਬਾ ਪੱਧਰੀ ਮੁਕਾਬਲਿਆਂ ਲਈ ਆਪਣੀ ਥਾਂ ਪੱਕੀ ਕਰਕੇ ਆਪਣੀ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਅਰਸ਼ਦੀਪ ਸਿੰਘ ਤੇ ਵਿਜੇਪ੍ਰਤਾਪ ਸਿੰਘ ਨੇ ਫੁੱਟਬਾਲ ਵਿੱਚ ਸ਼ਾਨਦਾਰ ਸਫਲਤਾ ਹਾਸਿਲ ਕਰਦਿਆਂ ਸੋਨ ਤਗਮਾ ਜਿੱਤਿਆ। ਸੁਖਜਿੰਦਰ ਸਿੰਘ ਨੇ ਫਰੀ ਸਟਾਈਲ ਕੁਸ਼ਤੀ 'ਚ ਚਾਂਦੀ ਦਾ ਤਗਮਾ ਅਤੇ ਗ੍ਰੀਕੋ ਰੋਮਨ ਕੁਸ਼ਤੀ ਵਿੱਚ ਸੋਨ ਤਗਮਾ ਜਿੱਤ ਕੇ ਆਪਣੀ ਤਾਕਤ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ।ਖੁਸ਼ਦੀਪ ਕੌਰ ਨੇ ਆਪਣੀ ਖੇਡ ਵਿੱਚ ਬੇਮਿਸਾਲ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਜੂਡੋ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ। ਪ੍ਰਿੰਸੀਪਲ ਨੀਨਾ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਆਉਣ ਵਾਲੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਇਹ ਜਿੱਤਾਂ ਨਾ ਸਿਰਫ਼ ਵਿਦਿਆਰਥੀਆਂ ਦੇ ਸਮਰਪਣ ਅਤੇ ਪ੍ਰਤਿਭਾ ਨੂੰ ਉਜਾਗਰ ਕਰਦੀਆਂ ਹਨ ਸਗੋਂ ਇੱਕ ਮਜ਼ਬੂਤ ਨੀਂਹ ਵੀ ਰੱਖਦੀਆਂ ਹਨ ਕਿਉਂਕਿ ਉਹ ਰਾਜ ਪੱਧਰ 'ਤੇ ਸਕੂਲ ਦੀ ਨੁਮਾਇੰਦਗੀ ਕਰਨ ਲਈ ਤਿਆਰ ਹੁੰਦੇ ਹਨ।

ਗੁਰਵਿੰਦਰ ਸਿੰਘ ਚਹਿਲ,ਬਠਿੰਡਾ : 68 ਵੀਆਂ ਜ਼ਿਲ੍ਹਾ ਸਕੂਲ ਗਰਮ ਰੁੱਤ ਖੇਡਾਂ ਦਾ ਆਗਾਜ਼ ਸ਼ਹੀਦ ਭਗਤ ਸਿੰਘ ਬਹੁਮੰਤਵੀ ਸਟੇਡੀਅਮ ਵਿਖੇ ਸ਼ਾਨੋ ਸ਼ੋਕਤ ਨਾਲ ਹੋਇਆ

68 ਵੀਆਂ ਜ਼ਿਲ੍ਹਾ ਸਕੂਲ ਗਰਮ ਰੁੱਤ ਖੇਡਾਂ ਦਾ ਆਗਾਜ਼ ਸ਼ਹੀਦ ਭਗਤ ਸਿੰਘ ਬਹੁਮੰਤਵੀ ਸਟੇਡੀਅਮ ਵਿਖੇ ਸ਼ਾਨੋ ਸ਼ੋਕਤ ਨਾਲ ਹੋਇਆ

ਜੀਵਨ ਦੇ ਹਰ ਪੜਾਅ ਉਪਰ ਮੁਕਾਬਲਾ : ਜਗਰੂਪ ਸਿੰਘ ਗਿੱਲ

ਗੁਰਵਿੰਦਰ ਸਿੰਘ ਚਹਿਲ,ਬਠਿੰਡਾ : ਗਰਮ ਰੁੱਤ ਖੇਡਾਂ ਦਾ ਉਦਘਾਟਨ ਜਗਰੂਪ ਸਿੰਘ ਗਿੱਲ ਹਲਕਾ ਵਿਧਾਇਕ ਬਠਿੰਡਾ ਸ਼ਹਿਰੀ ਵਲੋਂ ਅਤੇ ਪ੍ਰਧਾਨਗੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਵਲੋਂ ਕੀਤੀ ਗਈ।ਇਸ ਮੌਕੇ ਬੋਲਦਿਆਂ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਕੇਵਲ ਖੇਡਾਂ ਵਿੱਚ ਭਾਗ ਲੈਣਾ ਹੀ ਮੁਕਾਬਲਾ ਨਹੀਂ, ਜ਼ਿੰਦਗੀ ਦੇ ਹਰ ਪੜਾਅ ਵਿੱਚ ਮੁਕਾਬਲਾ ਹੈ।ਖੇਡ ਮੁਕਾਬਲਿਆਂ ਵਿੱਚ ਹਾਰ ਜਿੱਤ ਹੁੰਦੀ ਰਹਿੰਦੀ ਹੈ। ਖੇਡਾਂ ਹਾਰ ਨੂੰ ਬਰਦਾਸ਼ਤ ਕਰਨ ਅਤੇ ਜਿੱਤ ਨੂੰ ਹਜ਼ਮ ਕਰਨ ਦਾ ਜਜ਼ਬਾ ਪੈਦਾ ਕਰਦੀਆਂ ਹਨ।ਅੰਤ ਵਿੱਚ ਉਹਨਾਂ ਨੇ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਧਰੁਵ ਤਾਰੇ ਵਾਂਗ ਚਮਕਣ ਦੀ ਕਾਮਨਾ ਕੀਤੀ। ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਬੈਡਮਿੰਟਨ ਅੰਡਰ 19 ਕੁੜੀਆਂ ਵਿੱਚ ਗੋਨਿਆਣਾ ਮੰਡੀ ਨੇ ਮੋੜ ਨੂੰ 2-0 ਨਾਲ,ਬਠਿੰਡਾ-1ਨੇ ਸੰਗਤ ਨੂੰ 2-0 ਨਾਲ, ਅੰਡਰ:-17 ਲੜਕੀਆਂ ਵਿੱਚ ਬਠਿੰਡਾ-1 ਨੇ ਤਲਵੰਡੀ ਸਾਬੋ ਤੋਂ 2-0 ਨਾਲ, ਖੋਹ ਖੋਹ ਅੰਡਰ 19 ਮੁੰਡੇ ਵਿੱਚ ਬਠਿੰਡਾ 1 ਨੇ ਗੋਨਿਆਣਾ ਨੂੰ 15-2 ਨਾਲ, ਫੁੱਟਬਾਲ ਅੰਡਰ 14 ਕੁੜੀਆਂ ਵਿੱਚ ਮੰਡੀ ਫੂਲ ਨੇ ਮੰਡੀ ਕਲਾਂ ਨੂੰ 2-0 ਨਾਲ, ਗੋਨਿਆਣਾ ਨੇ ਬਠਿੰਡਾ ਨੂੰ 2-1, ਨਾਲ , ਹਾਕੀ ਅੰਡਰ 14 ਕੁੜੀਆਂ ਸਰਕਾਰੀ ਹਾਈ ਸਕੂਲ ਪੂਹਲੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਰਾਂ ਮਹੁੱਬਤ ਨੂੰ 3-0 ਨਾਲ ਹਰਾਇਆ। ਯੋਗ ਆਸਨ ਅੰਡਰ 14 ਮੁੰਡੇ ਵਿੱਚ ਮੰਡੀ ਕਲਾਂ ਨੇ ਪਹਿਲਾਂ,ਮੌੜ ਜੋਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਸੁਖਦੀਪ ਸਿੰਘ ਕੋਸਲਰ,ਮਨਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸਿੱਖਿਆ, ਮਹਿੰਦਰ ਪਾਲ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸਿੱਖਿਆ ਅਫ਼ਸਰ,ਪ੍ਰਿੰਸੀਪਲ ਗੁਰਮੇਲ ਸਿੰਘ, ਪ੍ਰਿੰਸੀਪਲ ਕਰਮਜੀਤ ਸਿੰਘ,ਲੈਕਚਰਾਰ ਹਰਮੰਦਰ ਸਿੰਘ, ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਪਵਿੱਤਰ ਕੌਰ, ਲੈਕਚਰਾਰ ਸੁਖਦੇਵ ਸਿੰਘ, ਲੈਕਚਰਾਰ ਰਾਜੇਸ਼ ਕੁਮਾਰ, ਲੈਕਚਰਾਰ ਰਵਨੀਤ ਸਿੰਘ, ਲੈਕਚਰਾਰ ਸੰਦੀਪ ਸਿੰਘ, ਲੈਕਚਰਾਰ ਜਗਦੀਸ਼ ਕੁਮਾਰ , ਲੈਕਚਰਾਰ ਹਰਜਿੰਦਰ ਸਿੰਘ, ਲੈਕਚਰਾਰ ਅਮ੍ਰਿਤਪਾਲ ਕੌਰ, ਲੈਕਚਰਾਰ ਵਰਿੰਦਰ ਸਿੰਘ,ਗੁਰਪ੍ਰੀਤ ਸਿੰਘ ਸਿੱਧੂ, ਅਵਤਾਰ ਸਿੰਘ ਮਾਨ ,ਰਾਜਿੰਦਰ ਸ਼ਰਮਾ,ਗੁਲਸ਼ਨ ਕੁਮਾਰ, ਬਲਕਰਨ ਸਿੰਘ, ਹਰਜਿੰਦਰ ਸ਼ਰਮਾ, ਗੁਰਲਾਲ ਸਿੰਘ, ਈਸ਼ਾਨ ਗਰਗ, ਹਰਭਗਵਾਨ ਦਾਸ,ਸੁਖਵੀਰ ਕੌਰ, ਹਰਬਿੰਦਰ ਸਿੰਘ ਨੀਟਾ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ  ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ. ਭੀਖੀ ਵਿਖੇ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ।ਇਸ ਮੌਕੇ 'ਤੇ ਸਕੂਲ ਵਿਚ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ।ਨਰਸਰੀ ਤੋਂ ਪਹਿਲੀ ਤੱਕ ਦੀਆਂ ਜਮਾਤਾਂ ਵਿੱਚ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਨਾਲ ਸਬੰਧਤ ਕਹਾਣੀ ਸੁਣਾਉਣ ਅਤੇ ਕੁਇਜ਼ ਮੁਕਾਬਲੇ ਕਰਵਾਏ।ਸ਼੍ਰੀ ਕ੍ਰਿਸ਼ਨ ਜੀ ਦੀਆਂ ਝਾਕੀਆਂ ਅਤੇ ਸੁਦਾਮਾ-ਕ੍ਰਿਸ਼ਨ ਦਾ ਮਿਲਾਪ ਵੀ ਕਰਵਾਇਆ।ਛੋਟੇ ਬੱਚੇ,ਗਵਾਲੇ,ਗੋਪੀਆਂ ਅਤੇ ਭਗਵਾਨ ਵੀ ਕ੍ਰਿਸ਼ਨ ਦੇ ਵੱਖ-ਵੱਖ ਰੂਪ ਵਿੱਚ ਆਏ।ਇੰਝ ਲੱਗਦਾ ਸੀ ਜਿਵੇਂ ਗੋਕੁਲਧਾਮ ਬਣ ਗਿਆ ਹੈ।ਕਨ੍ਹਈਆ ਨੂੰ ਪ੍ਰਸਾਦ ਭੇਟ ਕੀਤਾ ਗਿਆ।ਇਹ ਪ੍ਰਸ਼ਾਦ ਬੱਚਿਆਂ ਵਿੱਚ ਵੰਡਿਆ ਗਿਆ।ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਵੀ ਸਾਰਿਆਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ ਅਤੇ ਦੇਸ਼ ਵਿੱਚ ਮਨਾਏ ਜਾਂਦੇ ਧਾਰਮਿਕ ਤਿਉਹਾਰਾਂ ਦੀ ਮਹੱਤਤਾ ਬਾਰੇ ਵੀ ਦੱਸਿਆ।

ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : ਦੀ ਆਕਸਫੋਰਡ ਸਕੂਲ ਚੀਮਾ ਦੇ ਵਿਦਿਆਰਥੀ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਕੀਤਾ ਤੀਜਾ ਸਥਾਨ ਪ੍ਰਾਪਤ

ਦੀ ਆਕਸਫੋਰਡ ਸਕੂਲ ਚੀਮਾ ਦੇ ਵਿਦਿਆਰਥੀ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਕੀਤਾ ਤੀਜਾ ਸਥਾਨ ਪ੍ਰਾਪਤ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਆਈ.ਸੀ.ਐਸ.ਈ ਬੋਰਡ ਤੋਂ ਮਾਨਤਾ ਪ੍ਰਾਪਤ ਦੀ ਆਕਸਫੋਰਡ ਪਬਲਿਕ ਸਕੂਲ ਚੀਮਾ ਦੇ ਵਿਦਿਆਰਥੀ ਨੇ ਸਕੇਟਿੰਗ 'ਚ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ।ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਮਨਿੰਦਰਜੀਤ ਕੌਰ ਧਾਲੀਵਾਲ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਸਿਮਰਨਜੀਤ ਸਿੰਘ ਨੇ ਰੋਲਰ ਸਕੇਟਿੰਗ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਤਗਮਾ ਹਾਸਿਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਉਹਨਾਂ ਕਿਹਾ ਕਿ ਸਾਨੂੰ ਇਹੋ ਜਿਹੇ ਹੋਣਹਾਰ ਵਿਦਿਆਰਥੀਆਂ ਤੇ ਮਾਣ ਮਹਿਸੂਸ ਹੁੰਦਾ ਹੈ ਜੋ ਕਿ ਆਪਣੀ ਸਖਤ ਮਿਹਨਤ ਦੇ ਸਦਕਾ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਭਾਗ ਲੈ ਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕਰ ਰਹੇ ਹਨ। ਉਹਨਾਂ ਬਾਕੀ ਬੱਚਿਆਂ ਨੂੰ ਵੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਉਹਨਾਂ ਜੇਤੂ ਵਿਦਿਆਰਥੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਭ ਉਹਨਾਂ ਦੀ ਮਿਹਨਤ ਅਤੇ ਕੋਚ ਰਾਹੁਲ ਕੁਮਾਰ, ਡੀ.ਪੀ.ਈ. ਹਰਪ੍ਰੀਤ ਸਿੰਘ ਦੀ ਮਿਹਨਤ ਦਾ ਸਿੱਟਾ ਹੈ।ਉਹਨਾਂ ਉਮੀਦ ਜਤਾਈ ਕਿ ਆਉਣ ਵਾਲੇ ਮੁਕਾਬਲਿਆਂ ਵਿੱਚ ਵੀ ਇਹ ਵਿਦਿਆਰਥੀ ਇਸੇ ਤਰ੍ਹਾਂ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖੇਗਾ।ਸੰਸਥਾ ਦੇ ਚੇਅਰਮੈਨ ਚਮਕੌਰ ਸਿੰਘ, ਮੈਨੇਜਿੰਗ ਡਾਇਰੈਕਟਰ ਗੁਰਧਿਆਨ ਸਿੰਘ ਚਹਿਲ ਅਤੇ ਸਮੂਹ ਮੈਨੇਜਮੈਂਟ ਮੈਂਬਰਾਂ ਵੱਲੋਂ ਸਕੂਲ ਪੁੱਜਣ 'ਤੇ ਜੇਤੂ ਵਿਦਿਆਰਥੀ ਨੂੰ ਵਧਾਈ ਦਿੱਤੀ ਗਈ ਅਤੇ ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।